ਦਿੱਲੀ ਵਿੱਚ ਭਾਜਪਾ ਸਾਰੀਆਂ ਸੀਟਾਂ 'ਤੇ ਅੱਗੇ, ਆਮ ਆਦਮੀ ਪਾਰਟੀ ਦੇ ਦਫ਼ਤਰ ਵਿੱਚ ਸ਼ਾਂਤੀ
ਜੁਗਲ ਪੁਰੋਹਿਤ
ਬੀਬੀਸੀ ਪੱਤਰਕਾਰ
ਆਮ ਆਦਮੀ ਪਾਰਟੀ ਦੇ ਦਿੱਲੀ ਦਫ਼ਤਰ ਵਿੱਚ ਫਿਲਹਾਲ ਸ਼ਾਂਤੀ ਅਤੇ ਚੁੱਪੀ ਹੈ ਕਿਉਂਕਿ ਦਿੱਲੀ ਵਿੱਚ 'ਆਪ' ਉਮੀਦਵਾਰ ਕਿਸੇ ਵੀ ਸੀਟ 'ਤੇ ਅੱਗੇ ਨਹੀਂ ਚੱਲ ਰਹੇ ਹਨ।
ਸਾਰੀਆਂ ਸੱਤ ਸੀਟਾਂ 'ਤੇ ਫਿਲਹਾਲ ਭਾਜਪਾ ਅੱਗੇ ਹੈ।
ਸਰਹੱਦੀ ਸੂਬੇ ਪੰਜਾਬ ਵਿੱਚ, ਜਿੱਥੇ ਪਾਰਟੀ ਨੂੰ ਸਿਰਫ਼ ਦੋ ਸਾਲ ਪਹਿਲਾਂ ਹੀ ਸੱਤਾ ਵਿੱਚ ਲਿਆਂਦਾ ਗਿਆ ਸੀ, ਦੇ ਉਮੀਦਵਾਰ 13 ਵਿੱਚੋਂ ਸਿਰਫ਼ ਤਿੰਨ ਸੀਟਾਂ 'ਤੇ ਅੱਗੇ ਚੱਲ ਰਹੇ ਹਨ।
ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਦੇ ਸੰਸਥਾਪਕਾਂ ਵਿੱਚੋਂ ਇੱਕ ਅਰਵਿੰਦ ਕੇਜਰੀਵਾਲ ਨੂੰ ਵੋਟਿੰਗ ਸ਼ੁਰੂ ਹੋਣ ਤੋਂ ਹਫ਼ਤੇ ਪਹਿਲਾਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਪਾਰਟੀ ਨੂੰ ਉਮੀਦ ਸੀ ਕਿ ਇਸ ਨਾਲ ਉਸ ਦਾ ਵੋਟਰ ਆਧਾਰ ਵਧੇਗਾ।
ਆਗੂ ਅਤੇ ਸਮਰਥਕ ਆਸਵੰਦ ਹਨ ਕਿਉਂਕਿ ਗਿਣਤੀ ਦੇ ਦੌਰ ਜਾਰੀ ਹਨ। ਫਿਲਹਾਲ ਪਾਰਟੀ ਦਫਤਰ 'ਚ ਪਹੁੰਚੇ ਆਗੂ ਮੀਡੀਆ ਨਾਲ ਗੱਲਬਾਤ ਨਹੀਂ ਕਰ ਰਹੇ ਹਨ।
ਜਿਨ੍ਹਾਂ ਸਮਰਥਕਾਂ ਨੂੰ ਅਸੀਂ ਮਿਲੇ ਉਨ੍ਹਾਂ ਵਿੱਚੋਂ ਕੁਝ ਨੇ ਸਾਨੂੰ ਦੱਸਿਆ ਕਿ ਉਹ ਇਸ ਗੱਲ ਤੋਂ ਖੁਸ਼ ਹਨ ਕਿ ਸਮੁੱਚੇ ਗਠਜੋੜ ਅਰਥਾਤ ‘ਇੰਡੀਆ’ ਜਿਸ ਦਾ 'ਆਪ' ਮੈਂਬਰ ਹੈ, ਚੰਗਾ ਪ੍ਰਦਰਸ਼ਨ ਕਰ ਰਿਹਾ ਹੈ ਅਤੇ ਉਹ ਇਸ ਕਾਰਨ ਖੁਸ਼ ਹਨ।