ਪੰਜਾਬ ਨਗਰ ਨਿਗਮ ਚੋਣਾਂ ਦੇ ਨਤੀਜੇ: 950 ਤੋਂ ਵੱਧ ਸੀਟਾਂ ਤੇ ‘ਆਪ’ ਦੀ ਜਿੱਤ, ਕਾਂਗਰਸ, ਅਕਾਲੀ ਦਲ ਤੇ ਭਾਜਪਾ ਦਾ ਕੀ ਰਿਹਾ ਹਾਲ

ਪੰਜਾਬ ਵਿੱਚ ਨਗਰ ਨਿਗਮ ਤੇ ਨਗਰ ਕੌਂਸਲਾਂ ਦੀਆਂ ਚੋਣਾਂ ਲਈ ਮਈ ਨੂੰ ਵੋਟਿੰਗ ਹੋਈ ਸੀ ਜਿਸ ਵਿੱਚ ਹਿੰਸਾ ਦੀਆਂ ਕੁਝ ਘਟਨਾਵਾਂ ਵੀ ਵਾਪਰੀਆਂ ਸਨ।

ਸਾਰ

  • ਪੰਜਾਬ ਵਿੱਚ ਨਗਰ ਨਿਗਮ ਚੋਣਾਂ ਦੇ ਨਤੀਜੇ ਅੱਜ ਐਲਾਨੇ ਜਾ ਰਹੇ ਹਨ।
  • ਆਮ ਆਦਮੀ ਪਾਰਟੀ ਸਭ ਤੋਂ ਵੱਧ ਸੀਟਾਂ ਜਿੱਤ ਕੇ ਪਹਿਲੇ ਨੰਬਰ ਉੱਤੇ ਹੈ।
  • ਕੁੱਲ 115 ਕੇਂਦਰਾਂ ਉੱਤੇ ਵੋਟਾਂ ਦੀ ਗਿਣਤੀ ਹੋ ਰਹੀ ਹੈ।
  • ਪੰਜਾਬ ਵਿੱਚ ਨਗਰ ਨਿਗਮ ਚੋਣਾਂ ਲਈ ਮੰਗਲਵਾਰ, 26 ਮਈ ਨੂੰ ਵੋਟਾਂ ਪਈਆਂ ਸਨ।
  • ਨਤੀਜੇ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਤੇ 20 ਨਗਰ ਪੰਚਾਇਤਾਂ ਲਈ ਐਲਾਨੇ ਜਾ ਰਹੇ ਹਨ।
  • ਇਨ੍ਹਾਂ ਸਥਾਨਕ ਚੋਣਾਂ ਦੇ ਲਈ ਕੁੱਲ 7555 ਉਮੀਦਵਾਰ ਮੈਦਾਨ ਵਿੱਚ ਹਨ।

ਲਾਈਵ ਕਵਰੇਜ

ਲਾਈਵ ਅਪਡੇਟਸ - ਸਰਬਜੀਤ ਸਿੰਘ ਧਾਲੀਵਾਲ, ਨਵਜੋਤ ਕੌਰ, ਹਰਮਨਦੀਪ ਸਿੰਘ

ਪੰਜਾਬ ਵਿੱਚ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਦੇ ਰੁਝਾਨਾਂ ਤੇ ਨਤੀਜਿਆਂ ਬਾਰੇ ਬੀਬੀਸੀ ਪੰਜਾਬੀ ਦੇ ਲਾਈਵ ਪੇਜ ਉੱਤੇ ਤੁਹਾਡਾ ਸਵਾਗਤ ਹੈ। ਇਸ ਪੇਜ ਰਾਹੀਂ ਅਸੀਂ ਰੁਝਾਨਾਂ ਤੇ ਨਤੀਜਿਆਂ ਬਾਰੇ ਤਾਜ਼ਾ ਅਪਡੇਟ ਦੇਵਾਂਗੇ।