ਤਰਨ ਤਾਰਨ ਜ਼ਿਮਨੀ ਚੋਣ: ਪਹਿਲੇ ਰੁਝਾਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੁਖਵਿੰਦਰ ਕੌਰ ਅੱਗੇ

ਤਸਵੀਰ ਸਰੋਤ, Sukhwinder Kaur Randhawa/FB
ਤਰਨ ਤਾਰਨ ਜ਼ਿਮਨੀ ਚੋਣ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਅਤੇ ਪਹਿਲੇ ਰੁਝਾਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੁਖਵਿੰਦਰ ਕੌਰ ਅੱਗੇ ਚੱਲ ਰਹੇ ਹਨ।
ਭਾਰਤੀ ਚੋਣ ਕਮਿਸ਼ਨ ਦੁਆਰਾ ਜਾਰੀ ਅੰਕੜਿਆਂ ਮੁਤਾਬਕ, ਪਹਿਲੇ ਰਾਊਂਡ ਦੀ ਗਿਣਤੀ ਵਿੱਚ ਸੁਖਵਿੰਦਰ ਕੌਰ 2910 ਵੋਟਾਂ ਨਾਲ ਅੱਗੇ ਚੱਲ ਰਹੇ ਹਨ।
ਉਨ੍ਹਾਂ ਤੋਂ ਬਾਅਦ 2285 ਵੋਟਾਂ ਨਾਲ ਆਮ ਆਦਮੀ ਪਾਰਟੀ ਦੇ ਹਰਮੀਤ ਸਿੰਘ ਸੰਧੂ ਹਨ।
ਜਦਕਿ 1379 ਵੋਟਾਂ ਦੇ ਨਾਲ ਕਾਂਗਰਸ ਪਾਰਟੀ ਦੇ ਉਮੀਦਵਾਰ ਕਰਨਬੀਰ ਸਿੰਘ ਤੀਸਰੇ ਨੰਬਰ 'ਤੇ ਚੱਲ ਰਹੇ ਹਨ।
ਫਿਲਹਾਲ ਇਹ ਤਾਜ਼ਾ ਰੁਝਾਨ ਹਨ ਅਤੇ ਵੋਟਾਂ ਦੀ ਗਿਣਤੀ ਜਾਰੀ ਹੈ।




