"ਮੈਂ ਲੋਕਾਂ ਦੇ ਫੈਸਲੇ ਨੂੰ ਸਵੀਕਾਰ ਕਰਦੀ ਹਾਂ" ਇਲਤਿਜਾ ਮੁਫ਼ਤੀ ਨੇ ਮੰਨੀ ਹਾਰ

ਤਸਵੀਰ ਸਰੋਤ, Getty Images
ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਕਰਨ ਵਾਲੀ ਇਲਤਿਜਾ ਮੁਫਤੀ ਨੇ ਜੰਮੂ ਅਤੇ ਕਸ਼ਮੀਰ ਵਿਧਾਨ ਸਭਾ ਚੋਣਾਂ 2024 ਵਿੱਚ ਛੇਤੀ ਹਾਰ ਮੰਨ ਲਈ ਹੈ।
ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਦੀ ਮੁਖੀ ਮਹਿਬੂਬਾ ਮੁਫਤੀ ਦੀ 37 ਸਾਲਾ ਧੀ ਸ਼੍ਰੀਗੁਫਵਾੜਾ-ਬਿਜਬਹਿਰਾ ਹਲਕੇ ਤੋਂ ਚੋਣ ਲੜ ਰਹੀ ਸੀ ਜਿਸ ਨੇ ਗਿਣਤੀ ਦੇ 12 ਵਿੱਚੋਂ ਛੇ ਦੌਰ ਪੂਰੇ ਕੀਤੇ ਹਨ।
ਸੋਸ਼ਲ ਮੀਡਿਆ 'ਤੇ ਪੋਸਟ ਕਰਦਿਆਂ ਇਲਤਿਜਾ ਮੁਫ਼ਤੀ ਨੇ ਲਿਖਿਆ “ਮੈਂ ਲੋਕਾਂ ਦੇ ਫ਼ੈਸਲੇ ਨੂੰ ਸਵੀਕਾਰ ਕਰਦੀ ਹਾਂ। ਬਿਜਬਹਿਰਾ ਵਿੱਚ ਹਰ ਕਿਸੇ ਵੱਲੋਂ ਮੈਨੂੰ ਜੋ ਪਿਆਰ ਅਤੇ ਸਤਿਕਾਰ ਮਿਲਿਆ ਹੈ, ਉਹ ਹਮੇਸ਼ਾ ਮੇਰੇ ਨਾਲ ਰਹੇਗਾ। ਮੇਰੇ ਪੀਡੀਪੀ ਵਰਕਰਾਂ ਦਾ ਧੰਨਵਾਦ ਜਿਨ੍ਹਾਂ ਨੇ ਇਸ ਮੁਹਿੰਮ ਦੌਰਾਨ ਇੰਨੀ ਸਖ਼ਤ ਮਿਹਨਤ ਕੀਤੀ।”
ਇਲਤਿਜਾ ਇਸ ਸਮੇਂ ਬਿਜਬਹਿਰਾ ਹਲਕੇ ਤੋਂ ਪਿੱਛੇ ਚੱਲ ਰਹੇ ਹਨ ਜਿੱਥੇ ਨੈਸ਼ਨਲ ਕਾਨਫਰੰਸ (ਐੱਨਸੀ) ਦੇ ਬਸ਼ੀਰ ਅਹਿਮਦ ਸ਼ਾਹ ਵੀਰੀ 4334 ਵੋਟਾਂ ਨਾਲ ਅੱਗੇ ਹਨ। ਸੋਫੀ ਯੂਸਫ ਇਸ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਹਨ।






















