ਯੂਕਰੇਨ ਵਿਚੋਂ ਰੂਸ ਨੂੰ ਕੱਢਣ ਲਈ ਨਾਟੋ ਦੇਸ ਕਿਸ ਰਣਨੀਤੀ ਉੱਤੇ ਕਰ ਰਹੇ ਹਨ ਕੰਮ

ਯੂਕਰੇਨ-ਰੂਸ ਜੰਗ ਸਣੇ ਪੰਜਾਬ ਅਤੇ ਦੁਨੀਆਂ ਭਰ ਦੀਆਂ ਅਹਿਮ ਖ਼ਬਰਾਂ ਇਸ ਲਾਈਵ ਪੰਨੇ ਰਾਹੀਂ ਜਾਣੋ

ਲਾਈਵ ਕਵਰੇਜ

  1. ਲਾਈਵ ਪੰਨੇ ਨੂੰ ਵਿਰਾਮ! ਧੰਨਵਾਦ

    ਯੂਕਰੇਨ -ਰੂਸ ਜੰਗ, ਪੰਜਾਬ ਦੇ ਸਿਆਸੀ ਘਟਨਾਕ੍ਰਮ ਅਤੇ ਹੋਰ ਅਹਿਮ ਖ਼ਬਰਾਂ ਨਾਲ ਸਬੰਧਤ ਬੀਬੀਸੀ ਪੰਜਾਬੀ ਦੇ ਇਸ ਲਾਈਵ ਪੰਨੇ ਨੂੰ ਅਸੀਂ ਇੱਥੇ ਹੀ ਵਿਰਾਮ ਦੇ ਰਹੇ ਹਾਂ। ਨਵੀਆਂ ਤੇ ਤਾਜਾ ਖ਼ਬਰਾਂ ਨਾਲ ਸ਼ੁੱਕਰਵਾਰ ਸਵੇਰੇ ਮੁੜ ਹਾਜ਼ਰ ਹੋਵਾਂਗੇ। ਉਦੋਂ ਤੱਕ ਦਿਓ ਆਗਿਆ। ਧੰਨਵਾਦ

  2. ਅੱਜ ਦੇ ਅਹਿਮ ਘਟਨਾਕ੍ਰਮ

    ਭਗਵੰਤ ਮਾਨ

    ਤਸਵੀਰ ਸਰੋਤ, ANI

    ਵੀਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਹੁੰ ਚੁੱਕਣ ਤੋਂ ਬਾਅਦ ਪਹਿਲੀ ਵਾਰ ਮੁਲਾਕਾਤ ਕੀਤੀ। ਇਸ ਦੇ ਨਾਲ ਹੀ ਯੂਕਰੇਨ ਅਤੇ ਰੂਸ ਦਰਮਿਆਨ ਜਾਰੀ ਜੰਗ ਨੂੰ ਇਕ ਮਹੀਨਾ ਹੋ ਗਿਆ। ਵੀਰਵਾਰ ਨੂੰ ਇਹ ਰਿਹਾ ਅਹਿਮ:

    • ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਨਵੀਂ ਦਿੱਲੀ ਵਿਖੇ ਮੁਲਾਕਾਤ ਕੀਤੀ ਹੈ ਅਤੇ ਸੂਬੇ ਲਈ ਆਰਥਿਕ ਸਹਾਇਤਾ ਦੀ ਅਪੀਲ ਕੀਤੀ ਹੈ।
    • ਆਮ ਆਦਮੀ ਪਾਰਟੀ ਦੇ ਸਾਰੇ ਪੰਜ ਉਮੀਦਵਾਰ ਨਿਰਵਿਰੋਧ ਰਾਜ ਸਭਾ ਲਈ ਪੰਜਾਬ ਤੋਂ ਚੁਣੇ ਗਏ। ਇਨ੍ਹਾਂ ਵਿਚ ਰਾਘਵ ਚੱਢਾ, ਹਰਭਜਨ ਸਿੰਘ, ਸੰਦੀਪ ਪਾਠਕ, ਅਸ਼ੋਕ ਮਿੱਤਲ ਅਤੇ ਸੰਜੀਵ ਅਰੋੜਾ ਸ਼ਾਮਲ ਹਨ।
    • ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਰਜਸ਼ੈਲੀ ਅਤੇ ਜਥੇਬੰਧਕ ਢਾਂਚੇ ਵਿੱਚ ਤਬਦੀਲੀ ਲਈ ਇੱਕ 16 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ।
    • ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਲੰਬੀ ਵਿਖੇ ਸਮਰਥਕਾਂ ਨੂੰ ਆਖਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਕੇਵਲ ਸਿੱਖਾਂ ਦੀ ਨੁਮਾਇੰਦਗੀ ਅਤੇ ਪੰਥਕ ਹਿਤੈਸ਼ੀਆਂ ਨੂੰ ਚੁਣਿਆ ਜਾਵੇ।
    • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਖ ਨੁਮਾਇੰਦਿਆਂ ਨਾਲ ਵੀ ਬੈਠਕ ਕੀਤੀ ਹੈ।
    • ਰੂਸ ਅਤੇ ਯੂਕਰੇਨ ਦਰਮਿਆਨ ਜਾਰੀ ਜੰਗ ਨੂੰ ਅੱਜ ਇੱਕ ਮਹੀਨਾ ਪੂਰਾ ਹੋ ਗਿਆ ਹੈ। ਯੂਕਰੇਨ ਦੇ ਰਾਸ਼ਟਰਪਤੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੜਕਾਂ 'ਤੇ ਆਉਣ ਅਤੇ ਆਪਣਾ ਸਮਰਥਨ ਦਿਖਾਉਣ।
    • ਨਾਟੋ ਨੇ ਬ੍ਰਸਲਜ਼ ਵਿਖੇ ਬੈਠਕ ਕੀਤੀ ਹੈ ਅਤੇ ਪੂਰਬੀ ਯੂਰਪ ਵਿੱਚ 40000 ਫੌਜੀ ਭੇਜਣ ਦਾ ਐਲਾਨ ਕੀਤਾ ਹੈ।
    • ਅਮਰੀਕਾ ਵੱਲੋਂ ਰੂਸ ਉੱਪਰ ਵੱਖ ਵੱਖ ਨਵੀਂਆਂ 400 ਪਾਬੰਦੀਆਂ ਲਗਾਈਆਂ ਹਨ। ਯੂਕੇ ਨੇ ਵੀ 65 ਪਾਬੰਦੀਆਂ ਲਗਾਈਆਂ ਹਨ।
    AAP media team

    ਤਸਵੀਰ ਸਰੋਤ, AAP media team

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਖ ਨੁਮਾਇੰਦਿਆਂ ਨਾਲ ਵੀ ਬੈਠਕ ਕੀਤੀ ਹੈ।

    ਤਸਵੀਰ ਸਰੋਤ, PMO

    ਰੂਸ ਅਤੇ ਯੂਕਰੇਨ

    ਤਸਵੀਰ ਸਰੋਤ, EPA

  3. ਯੂਕੇ ਦੇ ਪ੍ਰਧਾਨ ਮੰਤਰੀ ਸਭ ਤੋਂ ਵੱਧ ਸਰਗਰਮ ਰੂਸ ਵਿਰੋਧੀ ਨੇਤਾ-ਰੂਸ

    ਰੂਸ ਨੇ ਆਖਿਆ ਹੈ ਕਿ ਯੂਕੇ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਇਸ ਸਮੇਂ ਸਭ ਤੋਂ ਵੱਧ ਸਰਗਰਮ ਰੂਸ ਵਿਰੋਧੀ ਨੇਤਾ ਹਨ।

    ਆਰਆਈਏ ਖ਼ਬਰ ਏਜੰਸੀ ਮੁਤਾਬਕ ਕ੍ਰੈਮਲਿਨ ਦੇ ਬੁਲਾਰੇ ਦਮਿੱਤਰੀ ਪੈਸਕੋਵ ਨੇ ਆਖਿਆ ਕਿ ਰੂਸ ਦੇ ਵਿਰੋਧ ਵਿੱਚ ਚੱਲ ਰਹੀ ਦੌੜ ਵਿੱਚ ਜੌਹਨਸਨ ਸਭ ਤੋਂ ਅੱਗੇ ਹਨ। ਉਨ੍ਹਾਂ ਮੁਤਾਬਿਕ ਇਸ ਦਾ ਅਸਰ ਵਿਦੇਸ਼ ਨੀਤੀ ਉਪਰ ਪਵੇਗਾ।

    ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਯੂਕੇ ਨੇ ਰੂਸ ਉੱਪਰ 65 ਹੋਰ ਪਾਬੰਦੀਆਂ ਲਗਾਈਆਂ ਹਨ।

    ਇਨ੍ਹਾਂ ਪਾਬੰਦੀਆਂ ਵਿੱਚ ਕੁਝ ਵਪਾਰਕ ਸਮੂਹ ਅਤੇ ਕੁਝ ਲੋਕ ਵੀ ਸ਼ਾਮਲ ਹਨ ਜਿਨ੍ਹਾਂ ਵਿੱਚ ਰੂਸ ਦੀ ਇੱਕ ਵੱਡੀ ਬੈਂਕ ਵੀ ਹੈ।

    ਯੂਕੇ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਯੂਕੇ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ
  4. ਅਮਰੀਕਾ ਨੇ ਰੂਸ ਉਪਰ ਲਗਾਈਆਂ ਹੋਰ ਪਾਬੰਦੀਆਂ,ਨਾਟੋ ਨੇ ਯੂਕਰੇਨ ਨੂੰ ਹੋਰ ਹਥਿਆਰ ਦੇਣ ਦਾ ਕੀਤਾ ਫੈਸਲਾ

    ਰੂਸ ਦੇ ਹਮਲੇ ਤੋਂ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਰੂਸ ਉੱਪਰ 400 ਹੋਰ ਪਾਬੰਦੀਆਂ ਦਾ ਐਲਾਨ ਕੀਤਾ ਹੈ।

    ਇੱਕ ਟਵੀਟ ਵਿੱਚ ਬਾਇਡਨ ਨੇ ਆਖਿਆ ਹੈ ਕਿ ਪਾਬੰਦੀਆਂ ਵਿੱਚ ਰੂਸੀ ਪੂੰਜੀਪਤੀ, ਵਕੀਲ ਅਤੇ ਰੱਖਿਆ ਸਮੂਹ ਸ਼ਾਮਿਲ ਹਨ।

    ਇਹ ਰੂਸ ਦੀਆਂ ਨੀਤੀਆਂ ਤੋਂ ਫਾਇਦਾ ਲੈਂਦੇ ਹਨ ਅਤੇ ਹੁਣ ਰੂਸ ਨਾਲ ਦਰਦ ਵੀ ਸਾਂਝਾ ਕਰਨ।

    ਉਧਰ ਨਾਟੋ ਨੇ ਰੂਸ ਨੂੰ ਤੁਰੰਤ ਯੁੱਧ ਰੋਕਣ ਦੀ ਅਪੀਲ ਕੀਤੀ ਹੈ।

    ਸਹਿਯੋਗੀ ਦੇਸ਼ਾਂ ਵੱਲੋਂ ਜਾਰੀ ਕੀਤੇ ਗਏ ਸਾਂਝੇ ਬਿਆਨ ਵਿੱਚ ਵਲਾਦੀਮੀਰ ਪੁਤਿਨ ਨੂੰ ਤੁਰੰਤ ਯੂਕਰੇਨ ਤੋਂ ਆਪਣੀਆਂ ਫ਼ੌਜਾਂ ਹਟਾਉਣ ਲਈ ਆਖਿਆ ਗਿਆ ਹੈ।

    ਇਸ ਨਾਲ ਹੀ ਨਾਟੋ ਮੁਖੀ ਨੇ ਆਖਿਆ ਹੈ ਕਿ ਉਨ੍ਹਾਂ ਨੇ ਯੂਕਰੇਨ ਨੂੰ ਹੋਰ ਹਥਿਆਰ ਅਤੇ ਸਾਈਬਰ ਸਹਿਯੋਗ ਦੇਣ ਦਾ ਫ਼ੈਸਲਾ ਕੀਤਾ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  5. ਪ੍ਰਕਾਸ਼ ਸਿੰਘ ਬਾਦਲ ਨੇ ਦਿੱਤੀ ਪੰਜਾਬ ਦੇ ਲੋਕਾਂ ਨੂੰ 'ਵਾਰਨਿੰਗ'

    ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਲੰਬੀ ਵਿਖੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਆਮ ਆਦਮੀ ਪਾਰਟੀ ਪ੍ਰਾਪੇਗੰਡਾ ਕਰ ਕੇ ਜਿੱਤੀ ਹੈ।

    ਉਨ੍ਹਾਂ ਨੇ ਆਖਿਆ ਪੰਜਾਬ ਵਾਸਤੇ ਕੰਮ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਹੈ।

    ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ," ਮੈਂ ਇਸ ਨੂੰ ਇਕ ਵਾਰਨਿੰਗ ਵਾਂਗ ਦੱਸਦਾ ਹਾਂ।"

    ਉਨ੍ਹਾਂ ਨੇ ਆਖਿਆ ਕਿ ਸਿੱਖ ਕੌਮ ਨੂੰ ਇਕ ਵਾਰਨਿੰਗ ਦੇ ਰੂਪ ਵਿੱਚ ਕਹਿੰਦੇ ਹਨ ਕਿ ਉਹ ਕਿਸੇ ਵੀ ਬਾਡੀ ਲਈ ਕਿਸੇ ਵੀ ਸੰਸਥਾ ਜਾਂ ਪਾਰਟੀ ਨੂੰ ਵੋਟ ਪਾ ਦੇਣ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਕੇਵਲ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਅਤੇ ਪੰਥਕ ਹਿਤੈਸ਼ੀਆਂ ਨੂੰ ਹੀ ਚੁਣਿਆ ਜਾਵੇ।

    ਉਨ੍ਹਾਂ ਨੇ ਆਖਿਆ ਕਿ ਜਿੱਥੇ ਹੁਣ ਕੇਸਰੀ ਨਿਸ਼ਾਨ ਹੈ ਉੱਥੇ ਫਿਰ ਕੇਜਰੀਵਾਲ ਦਾ ਬੋਲਬਾਲਾ ਹੋ ਸਕਦਾ ਹੈ।

    ਪ੍ਰਕਾਸ਼ ਸਿੰਘ ਬਾਦਲ ਨੇ ਰਾਜ ਸਭਾ ਮੈਂਬਰਾਂ ਦੀ ਚੋਣ ਉੱਪਰ ਵੀ ਆਮ ਆਦਮੀ ਪਾਰਟੀ ਤੇ ਨਿਸ਼ਾਨੇ ਸਾਧੇ।ਉਨ੍ਹਾਂ ਨੇ ਆਖਿਆ ਕਿ ਇਹ ਇਹ ਸਾਰੀਆਂ ਸੀਟਾਂ ਅਮੀਰ ਜਾਂ ਦਿੱਲੀ ਦੇ ਲੋਕਾਂ ਨੂੰ ਦਿੱਤੀਆਂ ਗਈਆਂ ਹਨ।

    ਪ੍ਰਕਾਸ਼ ਸਿੰਘ ਬਾਦਲ

    ਤਸਵੀਰ ਸਰੋਤ, SAD/Twitter

  6. ਨਾਟੋ ਦੀ ਐਮਰਜੈਂਸੀ ਬੈਠਕ ਲਈ ਇਕੱਠੇ ਹੋਏ ਸਹਿਯੋਗੀ ਦੇਸ਼ਾਂ ਦੇ ਆਗੂ

    ਰੂਸ ਦੇ ਯੂਕਰੇਨ

    ਤਸਵੀਰ ਸਰੋਤ, EPA

    ਯੂਕਰੇਨ ਉਪਰ ਹਮਲੇ ਦੇ ਸੰਬੰਧ ਵਿਚ ਨਾਟੋ ਦੇ ਆਗੂ ਬਰੱਸਲਜ਼ ਵਿਖੇ ਇਕੱਠੇ ਹੋਏ ਹਨ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡੇਨ ਵੀ ਇਸ ਮੌਕੇ ਮੌਜੂਦ ਹਨ।

    ਇਸ ਮੌਕੇ ਨਾਟੋ ਮੁਖੀ ਜੇਨਸ ਸਟੋਲਟੇਨਬਰਗ ਸੰਬੋਧਨ ਵੀ ਕਰ ਸਕਦੇ ਹਨ।

    ਨਾਟੋ ਵੱਲੋਂ ਕੱਲ ਆਖਿਆ ਗਿਆ ਸੀ ਕਿ ਚਾਰ ਯੁੱਧ ਸਮੂਹ ਸਲੋਵਾਕੀਆ, ਹੰਗਰੀ ,ਬੁਲਗਾਰੀਆ ਅਤੇ ਰੋਮਾਨੀਆ ਭੇਜੇ ਜਾਣਗੇ।

    ਰੂਸ ਦੇ ਯੂਕਰੇਨ ਉਪਰ ਹਮਲੇ ਨੂੰ ਇੱਕ ਮਹੀਨਾ ਹੋ ਗਿਆ ਹੈ ਜਿਸ ਨਾਲ ਕਰੋੜਾਂ ਲੋਕ ਪ੍ਰਭਾਵਿਤ ਹੋਏ ਹਨ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  7. ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਰਜਸ਼ੈਲੀ ਅੱਜ ਜਥੇਬੰਦਕ ਢਾਂਚੇ 'ਚ ਤਬਦੀਲੀ ਲਈ ਕਮੇਟੀ ਦਾ ਗਠਨ

    ਸੁਖਬੀਰ ਸਿੰਘ ਬਾਦਲ

    ਤਸਵੀਰ ਸਰੋਤ, Sukhbir Singh Badal/BBC

    ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਦੀ ਕਾਰਜ ਸ਼ੈਲੀ ਜਥੇਬੰਧਕ ਢਾਂਚੇ ਅਤੇ ਨੀਤੀਆਂ ਵਿੱਚ ਤਬਦੀਲੀਆਂ ਕਰਨ ਲਈ 16 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ।

    ਇਸਦਾ ਐਲਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੰਡੀਗੜ੍ਹ ਵਿਖੇ ਕੀਤਾ।

    ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਆਖਿਆ ਕਿ ਇਸ ਬਾਰੇ ਪਹਿਲਾਂ ਕੋਰ ਕਮੇਟੀ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ।

    ਇਹ ਕਮੇਟੀ ਹਰ ਪੱਧਰ 'ਤੇ ਵਿਸਥਾਰਤ ਰਿਪੋਰਟ ਕੋਰ ਕਮੇਟੀ ਨੂੰ ਸੌਂਪੇਗੀ ਅਤੇ ਉਸ ਤੋਂ ਬਾਅਦ ਪਾਰਟੀ ਵੱਡੇ ਫ਼ੈਸਲੇ ਲਵੇਗੀ।

    ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ 3 ਸੀਟਾਂ ਉਪਰ ਸਿਮਟ ਗਈ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਸਮੇਤ ਕਈ ਵੱਡੇ ਆਗੂਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

  8. ਆਮ ਆਦਮੀ ਪਾਰਟੀ ਦੇ ਪੰਜੇ ਉਮੀਦਵਾਰ ਨਿਰਵਿਰੋਧ ਪੰਜਾਬ ਤੋਂ ਰਾਜ ਸਭਾ ਲਈ ਜੇਤੂ ਕਰਾਰ

    ਰਾਜ ਸਭਾ ਲਈ ਪੰਜਾਬ ਤੋਂ ਖਾਲੀ ਹੋ ਰਹੀਆਂ ਸੀਟਾਂ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਿਰਵਿਰੋਧ ਜੇਤੂ ਕਰਾਰ ਦਿੱਤੇ ਗਏ ਹਨ।

    ਪੰਜਾਬ ਵਿਧਾਨ ਸਭਾ ਦੇ ਸਕੱਤਰ ਸੁਰਿੰਦਰਪਾਲ ਨੇ ਖ਼ਬਰ ਏਜੰਸੀ ਏਐਨਆਈ ਨੂੰ ਦੱਸਿਆ ਹੈ ਕਿ ਆਮ ਆਦਮੀ ਪਾਰਟੀ ਦੇ ਪੰਜ ਉਮੀਦਵਾਰਾਂ ਨੇ ਨਾਮਾਂਕਣ ਭਰਿਆ ਸੀ।

    ਵੀਰਵਾਰ ਨੂੰ ਕਾਗਜ਼ ਵਾਪਸ ਲੈਣ ਦੀ ਆਖਰੀ ਤਰੀਕ ਸੀ। ਕਿਸੇ ਉਮੀਦਵਾਰ ਵੱਲੋਂ ਆਪਣੇ ਕਾਗਜ਼ ਵਾਪਸ ਨਹੀਂ ਲਈ ਅਤੇ ਨਾ ਹੀ ਕਿਸੇ ਹੋਰ ਪਾਰਟੀ ਵੱਲੋਂ ਕਾਗਜ਼ ਦਾਖਲ ਕੀਤੇ ਗਏ ਸਨ।

    ਵਿਧਾਨ ਸਭਾ ਸਕੱਤਰ ਮੁਤਾਬਕ ਆਮ ਆਦਮੀ ਪਾਰਟੀ ਦੇ ਇਹ ਪੰਜ ਉਮੀਦਵਾਰ ਜੇਤੂ ਕਰਾਰ ਦਿੱਤੇ ਗਏ ਹਨ।

    ਆਮ ਆਦਮੀ ਪਾਰਟੀ ਨੇ ਰਾਘਵ ਚੱਢਾ, ਹਰਭਜਨ ਸਿੰਘ, ਸੰਦੀਪ ਪਾਠਕ, ਅਸ਼ੋਕ ਮਿੱਤਲ ਅਤੇ ਸੰਜੀਵ ਅਰੋੜਾ ਨੂੰ ਉਮੀਦਵਾਰ ਐਲਾਨਿਆ ਸੀ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  9. ਤਬਾਹੀ ਦਾ ਇੱਕ ਮਹੀਨਾ,ਰੂਸ ਨੇ ਕੀਤਾ ਫਾਸਫੋਰਸ ਬੰਬਾਂ ਦਾ ਇਸਤੇਮਾਲ-ਵੋਲੋਦੀਮੀਰ ਜ਼ੇਲੇਂਸਕੀ

    ਵੋਲੋਦੀਮੀਰ ਜ਼ੇਲੇਂਸਕੀ
    ਤਸਵੀਰ ਕੈਪਸ਼ਨ, ਵੋਲੋਦੀਮੀਰ ਜ਼ੇਲੇਂਸਕੀ

    ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਨਾਟੋ ਸਮਿੱਟ ਨੂੰ ਸੰਬੋਧਨ ਕੀਤਾ ਹੈ।

    ਉਨ੍ਹਾਂ ਨੇ ਆਖਿਆ ਕਿ ਉਨ੍ਹਾਂ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਦੇਸ਼ ਪੱਛਮੀ ਦੇਸ਼ਾਂ ਤੇ ਰੂਸ ਦੇ ਵਿਚਕਾਰ ਕਿਤੇ ਫਸ ਗਿਆ ਹੈ।

    ਉਨ੍ਹਾਂ ਨੇ ਆਖਿਆ ਕਿ ਇਹ ਬਹਾਦੁਰੀ ਦਾ ਇੱਕ ਮਹੀਨਾ ਹੈ ਅਤੇ ਇਸ ਨਾਲ ਹੀ ਭਾਰੀ ਤਬਾਹੀ ਦਾ ਵੀ।

    ਯੂਕਰੇਨ ਦੇ ਰਾਸ਼ਟਰਪਤੀ ਨੇ ਆਖਿਆ ਕਿ ਰੂਸ ਦੇ ਲੋਕ ਬਹਾਦਰੀ ਨਾਲ ਲੜ ਰਹੇ ਹਨ ਪਰ ਹਜ਼ਾਰਾਂ ਜਾਨਾਂ ਜਾ ਚੁੱਕੀਆਂ ਹਨ,ਸ਼ਹਿਰ ਉੱਜੜ ਚੁੱਕੇ ਹਨ ਅਤੇ ਤਕਰੀਬਨ ਇੱਕ ਕਰੋੜ ਲੋਕ ਦੇਸ਼ ਛੱਡ ਕੇ ਜਾ ਚੁੱਕੇ ਹਨ।

    ਉਨ੍ਹਾਂ ਨੇ ਆਖਿਆ ਕਿ ਰੂਸ ਫਾਸਫੋਰਸ ਬੰਬ ਦੀ ਵਰਤੋਂ ਕਰ ਰਿਹਾ ਹੈ ਅਤੇ ਲੋਕ ਜਿਨ੍ਹਾਂ ਵਿੱਚ ਬੱਚੇ ਵੀ ਸ਼ਾਮਲ ਹਨ ਮਰ ਰਹੇ ਹਨ। ਹਾਲਾਂਕਿ ਉਨ੍ਹਾਂ ਵਲੋਂ ਕੋਈ ਸਬੂਤ ਨਹੀਂ ਦਿਖਾਏ ਗਏ।

    ਉਨ੍ਹਾਂ ਨੇ ਨਾਟੋ ਨੂੰ ਫਿਰ ਆਖਿਆ ਕਿ ਉਹ 'ਨੋ ਫਲਾਈ ਜ਼ੋਨ' ਦੀ ਮੰਗ ਕਰ ਰਹੇ ਹਨ ਕਿਉਂਕਿ ਰੂਸ ਯੂਕਰੇਨ ਦੇ ਖ਼ਿਲਾਫ਼ ਭਾਰੀ ਤਬਾਹੀ ਦੇ ਹਥਿਆਰ ਵਰਤ ਰਿਹਾ ਹੈ।

    ਉਨ੍ਹਾਂ ਨੇ ਆਖਿਆ ਕਿ ਉਹ ਨਾਟੋ ਉਪਰ ਕੋਈ ਇਲਜ਼ਾਮ ਨਹੀਂ ਲਗਾ ਰਹੇ ਪਰ ਉਨ੍ਹਾਂ ਦੀ ਸਹਾਇਤਾ ਨਾਲ ਹੋਰ ਜ਼ਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ।

  10. ਯੂਕਰੇਨ-ਰੂਸ ਜੰਗ: ਜ਼ੇਲੇਂਸਕੀ ਦੀ ਪੂਰੀ ਦੁਨੀਆਂ ਦੇ ਲੋਕਾਂ ਨੂੰ ਅਪੀਲ

    ਵੀਡੀਓ ਕੈਪਸ਼ਨ, ਯੂਕਰੇਨ-ਰੂਸ ਜੰਗ: ਜ਼ੇਲੇਂਸਕੀ ਦੀ ਪੂਰੀ ਦੁਨੀਆਂ ਦੇ ਲੋਕਾਂ ਨੂੰ ਅਪੀਲ
  11. ਭਗਵੰਤ ਮਾਨ ਨੇ ਪੀਐੱਮ ਮੋਦੀ ਨੂੰ ਮਿਲਣ ਤੋਂ ਬਾਅਦ ਕੀ ਕਿਹਾ

    ਵੀਡੀਓ ਕੈਪਸ਼ਨ, ਭਗਵੰਤ ਮਾਨ ਨੇ ਪੀਐੱਮ ਮੋਦੀ ਨੂੰ ਮਿਲਣ ਤੋਂ ਬਾਅਦ ਕੀ ਕਿਹਾ
  12. ਵਿਧਾਨ ਸਭਾ ਨੂੰ ਗੁੰਮਰਾਹ ਕਰਨ ਵਾਲੇ ਅਫਸਰਾਂ ਖ਼ਿਲਾਫ਼ ਹੋਵੇ ਕਾਰਵਾਈ- ਪ੍ਰਤਾਪ ਸਿੰਘ ਬਾਜਵਾ

    ਪ੍ਰਤਾਪ ਸਿੰਘ ਬਾਜਵਾ

    ਤਸਵੀਰ ਸਰੋਤ, PARTAP BAJWA/Twitter

    ਕਾਦੀਆਂ ਤੋਂ ਵਿਧਾਇਕ ਅਤੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਵਿਧਾਨ ਸਭਾ ਨੂੰ ਬੁੱਤਾਂ ਦੇ ਮੁੱਦੇ ਤੇ ਗੁੰਮਰਾਹ ਕਰਨ ਵਾਲੇ ਅਫ਼ਸਰਾਂ ਖ਼ਿਲਾਫ਼ ਕਾਰਵਾਈ ਹੋਵੇ।

    22 ਮਾਰਚ ਨੂੰ ਵਿਧਾਨ ਸਭਾ ਵਿੱਚ ਭਗਤ ਸਿੰਘ ਮਹਾਰਾਜਾ ਰਣਜੀਤ ਸਿੰਘ ਅਤੇ ਡਾ ਅੰਬੇਡਕਰ ਦੇ ਬੁੱਤ ਲਾਉਣ ਦਾ ਮਤਾ ਪਾਸ ਹੋਇਆ ਸੀ।

    ਪ੍ਰਤਾਪ ਸਿੰਘ ਬਾਜਵਾ ਨੇ ਇਕ ਬਿਆਨ ਵਿੱਚ ਆਖਿਆ ਹੈ ਕਿ ਪੰਜਾਬ ਵਿਧਾਨ ਸਭਾ ਚੰਡੀਗੜ੍ਹ ਕੈਪੀਟੋਲ ਕੰਪਲੈਕਸ ਦਾ ਹਿੱਸਾ ਹੈ ਜੋ ਕਿ ਯੂਨੈਸਕੋ ਮੁਤਾਬਕ ਵਿਸ਼ਵ ਵਿਰਾਸਤ ਹੈ ਅਤੇ ਇਸ ਵਿਚ ਬਦਲਾਓ ਕੇਵਲ ਇਜਾਜ਼ਤ ਲੈਣ ਤੋਂ ਬਾਅਦ ਹੀ ਹੋ ਸਕਦੇ ਹਨ।

    ਚੰਡੀਗੜ੍ਹ ਦੇ ਆਰਕੀਟੈਕਟ ਲੀ ਕਾਰਬੂਜ਼ੀਅਰ ਦੇ ਐਡੀਕਟ ਮੁਤਾਬਿਕ ਵੀ ਸ਼ਹਿਰ ਵਿੱਚ ਬੁੱਤ ਨਹੀਂ ਲੱਗ ਸਕਦੇ।

    ਪ੍ਰਤਾਪ ਸਿੰਘ ਬਾਜਵਾ ਨੇ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਅਫ਼ਸਰਾਂ ਨੇ ਵਿਧਾਨ ਸਭਾ ਨੂੰ ਇਨ੍ਹਾਂ ਤੱਥਾਂ ਤੋਂ ਜਾਣੂ ਨਹੀਂ ਕਰਵਾਇਆ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

    ਬਾਜਵਾ ਮੁਤਾਬਿਕ 2016 ਵਿੱਚ ਵੀ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਅਜਿਹੀ ਇਕ ਪੇਸ਼ਕਸ਼ ਨੂੰ ਰੱਦ ਕਰ ਦਿੱਤਾ ਗਿਆ ਸੀ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  13. ਰਾਜ ਸਭਾ ਵਿੱਚ ਪੰਜਾਬ ਦੇ ਮੁੱਦੇ ਚੁੱਕਾਂਗਾ -ਰਾਘਵ ਚੱਢਾ

    ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਨੇ ਦਿੱਲੀ ਵਿਧਾਨ ਸਭਾ ਤੋਂ ਵਿਧਾਇਕ ਵਜੋਂ ਅਸਤੀਫ਼ਾ ਦੇ ਦਿੱਤਾ ਹੈ।

    ਉਹ ਪੰਜਾਬ ਤੋਂ ਰਾਜ ਸਭਾ ਲਈ ਉਮੀਦਵਾਰ ਹਨ।

    ਆਪਣਾ ਅਸਤੀਫ਼ਾ ਸੌਂਪਣ ਤੋਂ ਬਾਅਦ ਮੀਡੀਆ ਨਾਲ ਗੱਲ ਕਰਦੇ ਹੋਏ ਰਾਘਵ ਚੱਢਾ ਨੇ ਆਖਿਆ ਕਿ ਉਹ ਰਾਜ ਸਭਾ ਵਿੱਚ ਪੰਜਾਬ ਦੇ ਮੁੱਦੇ ਚੁੱਕਣਗੇ ਤੇ ਪੰਜਾਬ ਲਈ ਕੰਮ ਕਰਨਗੇ।

    ਉਨ੍ਹਾਂ ਨੇ ਆਖਿਆ ਕਿ ਪੰਜਾਬ ਦੇ ਅਜਿਹੇ ਕਈ ਮੁੱਦੇ ਹਨ ਜਿਨ੍ਹਾਂ ਨੂੰ ਰਾਜ ਸਭਾ ਵਿੱਚ ਚੁੱਕਣ ਦੀ ਲੋੜ ਹੈ।

    ਪੰਜਾਬ ਵਿਧਾਨ ਸਭਾ ਚੋਣਾਂ ਲਈ ਉਹ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਸਹਿ ਪ੍ਰਭਾਰੀ ਵੀ ਸਨ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  14. ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਤੋਂ ਵਿੱਤੀ ਸਹਾਇਤਾ ਦੀ ਕੀਤੀ ਮੰਗ

    ਮੁੱਖ ਮੰਤਰੀ ਭਗਵੰਤ ਮਾਨ

    ਤਸਵੀਰ ਸਰੋਤ, ANI

    ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦਿੱਲੀ 'ਚ ਬੈਠਕ ਕੀਤੀ।

    ਬੈਠਕ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਹੁੰਦੇ ਹੋਏ ਭਗਵੰਤ ਮਾਨ ਨੇ ਦੱਸਿਆ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਤੋਂ ਦੋ ਸਾਲ ਲਈ ਸੂਬੇ ਵਾਸਤੇ ਵਿੱਤੀ ਸਹਾਇਤਾ ਦੀ ਅਪੀਲ ਕੀਤੀ ਹੈ।

    ਮੁੱਖ ਮੰਤਰੀ ਬਣਨ ਤੋਂ ਬਾਅਦ ਇਹ ਪਹਿਲੀ ਸ਼੍ਰਿਸ਼ਟਾਚਾਰ ਮੁਲਾਕਾਤ ਸੀ।

    ਉਨ੍ਹਾਂ ਨੇ ਆਖਿਆ ਕਿ ਪੰਜਾਬ ਦੇ ਵਿੱਤੀ ਹਾਲਾਤ ਖ਼ਰਾਬ ਹਨ ਅਤੇ ਸੂਬੇ ਉਤੇ ਤਿੰਨ ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਹੈ।

    ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਹਰ ਸਾਲ ਵਾਸਤੇ ਪੰਜਾਹ ਹਜ਼ਾਰ ਕਰੋੜ ਦੇ ਵਿੱਤੀ ਪੈਕੇਜ ਦੀ ਮੰਗ ਕੀਤੀ ਹੈ।

  15. ਮਾਰੀਓਪੋਲ 'ਚ ਖਾਣਾ ਲੈਣ ਲਈ ਕਤਾਰਾਂ 'ਚ ਲੱਗੇ ਲੋਕ

    ਮਾਰਿਓਪੁਲ

    ਤਸਵੀਰ ਸਰੋਤ, Reuters

    ਯੂਕਰੇਨ ਦੇ ਸ਼ਹਿਰ ਮਾਰੀਓਪੋਲ ਤੋਂ ਲੋਕਾਂ ਨੂੰ ਕੱਢਣ ਦੀਆਂ ਕਈ ਕੋਸ਼ਿਸ਼ਾਂ ਅਸਫਲ ਹੋ ਗਈਆਂ ਹਨ ਅਤੇ ਇਸ ਵਿਚਕਾਰ ਸ਼ਹਿਰ ਵਿੱਚ ਰੂਸੀ ਬਲਾਂ ਦੇ ਕੰਟਰੋਲ ਵਾਲੇ ਕੁਝ ਇਲਾਕਿਆਂ ਤੱਕ ਥੋੜ੍ਹੀ ਸਹਾਇਤਾ ਅਤੇ ਸਪਲਾਈ ਪਹੁੰਚੀ ਹੈ।

    ਖ਼ਬਰ ਏਜੰਸੀ ਰਾਈਟਰਜ਼ ਦੇ ਅਨੁਸਾਰ, ਇੱਕ ਟੱਰਕ 'ਚੋਂ ਵੰਡੇ ਜਾ ਰਹੇ ਖਾਣੇ ਅਤੇ ਹੋਰ ਜ਼ਰੂਰੀ ਸਮਾਨ ਦੇ ਬਕਸੇ ਲਈ 100 ਤੋਂ ਵੱਧ ਲੋਕਾਂ ਦੀ ਕਤਾਰ ਲੱਗ ਗਈ।

    ਦੋ ਛੋਟੇ ਬੱਚਿਆਂ ਦੀ ਮਾਂ ਐਂਜਲੀਨਾ ਨੇ ਕਿਹਾ ਕਿ ਉਸਨੂੰ ਬ੍ਰੈੱਡ ਅਤੇ ਖਾਣਾ ਮਿਲਿਆ ਹੈ ਅਤੇ ਉਹ ਸਮੇਂ ਸਿਰ ਸਪਲਾਈ ਪਹੁੰਚਣ ਕਾਰਨ ਆਪਣੇ ਆਪ ਨੂੰ ਖੁਸ਼ਕਿਸਮਤ ਮਹਿਸੂਸ ਕਰ ਰਹੀ ਹੈ।

    ਉਨ੍ਹਾਂ ਕਿਹਾ, "ਬਹੁਤ ਵਾਰ ਤੁਹਾਨੂੰ (ਸਪਲਾਈ ਬਾਰੇ) ਪਤਾ ਨਹੀਂ ਲੱਗਦਾ... ਅਤੇ ਫਿਰ ਤੁਸੀਂ ਬਹੁਤ ਦੇਰ ਨਾਲ ਪਹੁੰਚਦੇ ਹੋ"।

    ਉਨ੍ਹਾਂ ਅੱਗੇ ਕਿਹਾ, "ਹੁਣ ਬੱਸ ਰਾਹੀਂ ਨਿਕਲਣਾ ਮੁਸ਼ਕਲ ਹੈ। ਸਾਨੂੰ ਉਮੀਦ ਹੈ ਕਿ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਲੋਕਾਂ ਦੀ ਗਿਣਤੀ ਘਟ ਜਾਵੇਗੀ ਅਤੇ ਸਾਡੇ ਲਈ ਨਿਕਲਣਾ ਆਸਾਨ ਹੋ ਜਾਵੇਗਾ''।

    ਮਾਰਿਓਪੁਲ

    ਤਸਵੀਰ ਸਰੋਤ, Reuters

  16. ਉੱਤਰੀ ਕੋਰੀਆ ਨੇ ਪਾਬੰਦੀਸ਼ੁਦਾ ਇੰਟਰਕੌਂਟੀਨੈਂਟਲ ਮਿਜ਼ਾਈਲ ਦਾ ਪ੍ਰੀਖਣ ਕੀਤਾ

    ਕਿਮ ਜੋਂਗ ਉਨ

    ਤਸਵੀਰ ਸਰੋਤ, EPA/KCNA

    ਦੱਖਣੀ ਕੋਰੀਆ ਦੇ ਅਨੁਸਾਰ, ਉੱਤਰੀ ਕੋਰੀਆ ਨੇ 2017 ਤੋਂ ਬਾਅਦ ਪਹਿਲੀ ਵਾਰ ਪਾਬੰਦੀਸ਼ੁਦਾ ਇੰਟਰਕੌਂਟੀਨੈਂਟਲ ਮਿਜ਼ਾਈਲ (ਆਈਸੀਬੀਐੱਮ) ਦਾ ਪ੍ਰੀਖਣ ਕੀਤਾ ਹੈ।

    ਜਾਪਾਨ ਦੇ ਦੱਖਣ ਵਿੱਚ ਸਮੁੰਦਰ 'ਚ ਡਿੱਗੀ ਇਸ ਮਿਜ਼ਾਈਲ ਨੇ ਇੱਕ ਘੰਟੇ ਤੋਂ ਵੱਧ ਸਮੇਂ ਤੱਕ ਉਡਾਣ ਭਰੀ ਅਤੇ ਇਹ 6,000 ਕਿਲੋਮੀਟਰ (3,700 ਮੀਲ) ਤੋਂ ਵੱਧ ਦੀ ਉਚਾਈ ਤੱਕ ਪਹੁੰਚੀ।

    ਜਾਪਾਨੀ ਅਧਿਕਾਰੀਆਂ ਨੇ ਅੰਦਾਜ਼ਾ ਲਗਾਇਆ ਕਿ ਇਸਦੀ ਰੇਂਜ 1,100 ਕਿਲੋਮੀਟਰ ਹੈ - ਜਿਸਦਾ ਮਤਲਬ ਹੈ ਕਿ ਇਹ ਅਮਰੀਕਾ ਤੱਕ ਪਹੁੰਚ ਸਕਦੀ ਹੈ।

    ਹਾਲ ਹੀ ਦੇ ਹਫ਼ਤਿਆਂ ਵਿੱਚ ਉੱਤਰੀ ਕੋਰੀਆ ਨੇ ਕਈ ਟੈਸਟ ਕੀਤੇ ਹਨ, ਜਿਨ੍ਹਾਂ ਵਿੱਚੋਂ ਕੁਝ ਬਾਰੇ ਅਮਰੀਕਾ ਅਤੇ ਦੱਖਣੀ ਕੋਰੀਆ ਨੇ ਕਿਹਾ ਕਿ ਇੱਕ ਆਈਸੀਬੀਐੱਮ ਸਿਸਟਮ ਦੇ ਟ੍ਰਾਇਲ ਸਨ।

    2017 ਵਿੱਚ, ਉੱਤਰੀ ਕੋਰੀਆ ਨੇ ਉਸ ਸਮੇਂ ਦੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਗੱਲਬਾਤ ਤੋਂ ਬਾਅਦ, ਲੰਬੀ ਦੂਰੀ ਦੀਆਂ ਬੈਲਿਸਟਿਕ ਮਿਜ਼ਾਈਲਾਂ ਅਤੇ ਪਰਮਾਣੂ ਪ੍ਰੀਖਣਾਂ 'ਤੇ ਰੋਕ ਲਗਾ ਦਿੱਤੀ ਸੀ।

    ਪਰ 2020 ਵਿੱਚ, ਕਿਮ ਨੇ ਘੋਸ਼ਣਾ ਕੀਤੀ ਕਿ ਉਹ ਹੁਣ ਇਸ ਵਾਅਦੇ ਨਾਲ ਬੰਨ੍ਹੇ ਹੋਏ ਨਹੀਂ ਹਨ।

    ਸੰਯੁਕਤ ਰਾਸ਼ਟਰ ਨੇ ਉੱਤਰੀ ਕੋਰੀਆ ਨੂੰ ਬੈਲਿਸਟਿਕ ਅਤੇ ਪਰਮਾਣੂ ਹਥਿਆਰਾਂ ਦੇ ਪ੍ਰੀਖਣਾਂ ਤੋਂ ਮਨ੍ਹਾ ਕੀਤਾ ਹੈ ਅਤੇ ਪਿਛਲੇ ਪ੍ਰੀਖਣਾਂ ਤੋਂ ਬਾਅਦ ਸਖ਼ਤ ਪਾਬੰਦੀਆਂ ਲਗਾਈਆਂ ਹਨ।

  17. ਚੀਨ ਜਹਾਜ਼ ਹਾਦਸਾ: ਮਲਬੇ 'ਚੋਂ ਮਿਲ ਰਹੇ ਮਨੁੱਖੀ ਅਵਸ਼ੇਸ਼

    ਚੀਨ ਜਹਾਜ਼ ਹਾਦਸਾ

    ਤਸਵੀਰ ਸਰੋਤ, CGTN/REUTERS

    ਚੀਨ ਦੇ ਸਰਕਾਰੀ ਮੀਡੀਆ ਦਾ ਕਹਿਣਾ ਹੈ ਕਿ ਰਿਕਵਰੀ ਟੀਮਾਂ ਨੂੰ ਚਾਈਨਾ ਈਸਟਰਨ ਜੈੱਟ ਦੇ ਹਾਦਸੇ ਵਾਲੇ ਥਾਂ 'ਤੇ ਮਨੁੱਖੀ ਅਵਸ਼ੇਸ਼ ਮਿਲੇ ਹਨ।

    ਅਧਿਕਾਰੀਆਂ ਨੇ ਅਜੇ ਤੱਕ ਪੀੜਤਾਂ ਦੀ ਗਿਣਤੀ ਦਾ ਐਲਾਨ ਨਹੀਂ ਕੀਤਾ ਹੈ, ਪਰ ਫਿਲਹਾਲ ਅਜਿਹਾ ਕੋਈ ਸੰਕੇਤ ਨਹੀਂ ਮਿਲਿਆ ਹੈ ਜੋ ਕਿ ਜਹਾਜ਼ ਵਿੱਚ ਸਵਾਰ 132 ਲੋਕਾਂ ਵਿੱਚੋਂ ਕਿਸੇ ਦੇ ਜ਼ਿੰਦਾ ਹੋਣ ਦਾ ਸੰਕੇਤ ਦੇਵੇ।

    ਜਾਂਚਕਰਤਾਵਾਂ ਅਜੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਵਿੱਚ ਹਨ ਕਿ ਅਚਾਨਕ ਜਹਾਜ਼ ਦੇ ਇਸ ਤਰ੍ਹਾਂ ਕ੍ਰੈਸ਼ ਹੋਣ ਦਾ ਕੀ ਕਾਰਨ ਸੀ।

    ਉਮੀਦ ਕੀਤੀ ਜਾ ਰਹੀ ਹੈ ਕਿ ਕਾਕਪਿਟ ਵੌਇਸ ਰਿਕਾਰਡਰ ਤੋਂ ਇਸ ਸਬੰਧੀ ਕੋਈ ਸੁਰਾਗ ਮਿਲ ਸਕਦਾ ਹੈ।

    ਅਧਿਕਾਰੀਆਂ ਨੇ ਦੱਸਿਆ ਹੈ ਕਿ ਬਲੈਕ ਬਾਕਸ ਬਾਹਰੋਂ ਖਰਾਬ ਸਥਿਤੀ ਵਿੱਚ ਪਾਇਆ ਗਿਆ ਸੀ ਪਰ ਇਸ ਦਾ ਅੰਦਰੂਨੀ ਰਿਕਾਰਡ ਠੀਕ ਜਾਪਦਾ ਹੈ। ਫਿਲਹਾਲ ਇਸ ਨੂੰ ਜਾਂਚ ਲਈ ਬੀਜਿੰਗ ਭੇਜਿਆ ਗਿਆ ਹੈ।

    ਚੀਨ ਜਹਾਜ਼ ਹਾਦਸਾ

    ਤਸਵੀਰ ਸਰੋਤ, CGTN VIA REUTERS

  18. ਦੁਨੀਆ ਭਰ ਦੇ ਲੋਕਾਂ ਨੂੰ ਜ਼ੇਲੇਂਸਕੀ ਦੀ ਅਪੀਲ- 'ਯੂਕਰੇਨ ਦੇ ਸਮਰਥਨ ਲਈ ਦਫਤਰਾਂ, ਘਰਾਂ, ਸਕੂਲਾਂ ਤੋਂ ਬਾਹਰ ਆਓ'

    ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ

    ਤਸਵੀਰ ਸਰੋਤ, Getty Images

    ਬ੍ਰਸੇਲਜ਼ ਵਿੱਚ ਇੱਕ ਨਾਟੋ ਸੰਮੇਲਨ ਤੋਂ ਕੁਝ ਘੰਟੇ ਪਹਿਲਾਂ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਵੀਰਵਾਰ ਨੂੰ ਦੁਨੀਆ ਭਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਯੂਕਰੇਨ ਲਈ ਆਪਣਾ ਸਮਰਥਨ ਦਿਖਾਉਣ ਲਈ ਸੜਕਾਂ 'ਤੇ ਉਤਰਨ।

    ਪਹਿਲੀ ਵਾਰ ਉਨ੍ਹਾਂ ਨੇ ਆਪਣਾ ਇੱਕ ਵੀਡੀਓ ਅੰਗਰੇਜ਼ੀ ਵਿੱਚ ਜਾਰੀ ਕੀਤਾ ਅਤੇ ਕਿਹਾ ਕਿ ਰੂਸ ਦੀ ਲੜਾਈ ਸਿਰਫ਼ ਯੂਕਰੇਨ ਨਹੀਂ ਸਗੋਂ ਹਰ ਥਾਂ ਦੇ ਲੋਕਾਂ ਦੀ ਆਜ਼ਾਦੀ ਦੇ ਵਿਰੁੱਧ ਸੀ। ਉਨ੍ਹਾਂ ਕਿਹਾ ਕਿ ਦੁਨੀਆ ਨੂੰ ਚਾਹੀਦਾ ਸੀ ਕਿ ਉਹ ਰੂਸ ਦੁਆਰਾ ਬੇਰਹਿਮੀ ਨਾਲ ਤਾਕਤ ਦੇ ਇਸ ਇਸਤੇਮਾਲ ਨੂੰ ਰੋਕਦੀ।

    ਜ਼ੇਲੇਂਸਕੀ ਨੇ ਅਪੀਲ ਕਰਦਿਆਂ ਕਿਹਾ, "ਆਪਣੇ ਦਫਤਰਾਂ, ਆਪਣੇ ਘਰਾਂ, ਸਕੂਲਾਂ ਅਤੇ ਯੂਨੀਵਰਸਿਟੀਆਂ ਤੋਂ ਬਾਹਰ ਆਓ, ਸ਼ਾਂਤੀ ਦੇ ਨਾਮ 'ਤੇ ਬਾਹਰ ਆਓ। ਯੂਕਰੇਨ ਪ੍ਰਤੀ ਆਪਣਾ ਸਮਰਥਨ ਦਿਖਾਉਣ ਲਈ, ਆਜ਼ਾਦੀ ਦੇ ਸਮਰਥਨ ਲਈ ਯੂਕਰੇਨੀ ਪ੍ਰਤੀਕਾਂ ਦੇ ਨਾਲ ਆਓ"।

  19. ਰੂਸ ਨੇ ਯੂਕਰੇਨ ਦਾ ਇੱਕ ਮਹੱਤਵਪੂਰਨ ਪੁਲ਼ ਕੀਤਾ ਤਬਾਹ, ਕੀਵ ਤੋਂ ਚੇਰੇਨਿਵ ਦਾ ਰਸਤਾ ਬੰਦ

    ਯੂਕਰੇਨ ਰੂਸ ਜੰਗ

    ਤਸਵੀਰ ਸਰੋਤ, Ukraine Emergency Services

    ਯੂਕਰੇਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਰੂਸ ਨੇ ਦੇਸਨਾ ਨਦੀ ਉੱਤੇ ਇੱਕ ਮਹੱਤਵਪੂਰਨ ਪੁਲ਼ ਨੂੰ ਤਬਾਹ ਕਰ ਦਿੱਤਾ ਹੈ, ਜੋ ਕਿ ਉੱਤਰੀ ਸ਼ਹਿਰ ਚੇਰੇਨੀਵ ਅਤੇ ਰਾਜਧਾਨੀ ਕੀਵ ਦੇ ਵਿਚਕਾਰ ਇੱਕ ਮਹੱਤਵਪੂਰਨ ਰਸਤਾ ਸੀ।

    ਅਧਿਕਾਰੀਆਂ ਅਨੁਸਾਰ, ਇਸ ਪੁਲ਼ ਦੇ ਤਬਾਹ ਹੋਣ ਨਾਲ ਚੇਰੇਨੀਵ ਤੋਂ ਕੀਵ ਤੱਕ ਆਵਾਜਾਈ ਦਾ ਰਸਤਾ ਬੰਦ ਹੋ ਗਿਆ ਹੈ।

    ਯੂਕਰੇਨ ਦੇ ਮਨੁੱਖੀ ਅਧਿਕਾਰ ਲੋਕਪਾਲ, ਲਿਊਡਮਾਇਲਾ ਡੇਨੀਸੋਵ ਨੇ ਕਿਹਾ ਕਿ ਇਸ ਪੁਲ਼ ਦੀ ਵਰਤੋਂ ਸ਼ਹਿਰ ਨਵਿੱਚ ਮਨੁੱਖੀ ਸਹਾਇਤਾ ਪਹੁੰਚਾਉਣ ਅਤੇ ਉੱਥੇ ਫਸੇ ਹੋਏ ਨਾਗਰਿਕਾਂ ਨੂੰ ਬਾਹਰ ਕੱਢਣ ਲਈ ਕੀਤੀ ਜਾ ਰਹੀ ਸੀ।

    ਉਨ੍ਹਾਂ ਕਿਹਾ, "ਸ਼ਹਿਰ ਵਿੱਚ ਬਿਜਲੀ, ਪਾਣੀ ਸਪਲਾਈ ਕਰਨ ਦੀ ਕੋਈ ਵਿਵਸਥਾ ਨਹੀਂ ਹੈ। ਇੱਥੇ ਵਿਵਹਾਰਿਕ ਤੌਰ 'ਤੇ ਕੋਈ ਗੈਸ ਨਹੀਂ ਹੈ ਅਤੇ ਬੁਨਿਆਦੀ ਢਾਂਚਾ ਤਬਾਹ ਹੋ ਗਿਆ ਹੈ।"

    ਖੇਤਰੀ ਪ੍ਰਸ਼ਾਸਨ ਦੇ ਮੁਖੀ, ਵਿਆਚੇਸਲੇਵ ਚੌਸ ਨੇ ਇੱਕ ਵੀਡੀਓ ਬਿਆਨ ਵਿੱਚ ਕਿਹਾ ਕਿ ਸਹਾਇਤਾ ਅਜੇ ਵੀ ਪਹੁੰਚਾਈ ਜਾਵੇਗੀ ਅਤੇ "ਸਾਡੀ ਜਿੱਤ ਤੋਂ ਬਾਅਦ" ਇੱਕ ਨਵਾਂ ਪੁਲ਼ ਬਣਾਇਆ ਜਾਵੇਗਾ।

  20. ਯੂਕਰੇਨ ਰੂਸ ਜੰਗ: ਤਸਵੀਰਾਂ 'ਚ ਦੇਖੋ 23 ਮਾਰਚ ਦਾ ਹਾਲ

    ਯੂਕਰੇਨ ਰੂਸ ਜੰਗ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਮਾਰਿਓਪੁਲ ਤੋਂ ਨਿੱਕਲ ਰਹੇ ਲੋਕ

    ਯੂਕਰੇਨ ਅਤੇ ਰੂਸ ਵਿਚਕਾਰ ਜੰਗ ਅਜੇ ਵੀ ਜਾਰੀ ਹੈ। ਤਸਵੀਰਾਂ 'ਚ ਦੇਖੋ 23 ਮਾਰਚ ਦਾ ਹਾਲ:

    ਯੂਕਰੇਨ ਰੂਸ ਜੰਗ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਮਾਰਿਓਪੁਲ ਤੋਂ ਬਚ ਕੇ ਨਿੱਕਲਣ ਵਾਲਿਆਂ ਨੇ ਕਿੰਡਰਗਾਰਟਨ ਕਲਾਸ ਵਿੱਚ ਰਾਤ ਬਿਤਾਈ
    ਯੂਕਰੇਨ ਰੂਸ ਜੰਗ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਮੋਰਚੇ ਤੋਂ ਪਰਤਣ ਮਗਰੋਂ ਆਰਾਮ ਕਰਦੇ ਹੋਏ ਯੂਕਰੇਨੀ ਫੌਜੀ
    ਯੂਕਰੇਨ ਰੂਸ ਜੰਗ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਪੋਲੈਂਡ ਪਹੁੰਚਦੇ ਹੋਏ ਯੂਕਰੇਨੀ ਸ਼ਰਨਾਰਥੀ
    ਯੂਕਰੇਨ ਰੂਸ ਜੰਗ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਖਾਰਕਿਵ ਵਿੱਚ ਤਬਾਹ ਹੋਇਆ ਅਪਾਰਟਮੈਂਟ