ਯੂਕਰੇਨ ਰੂਸ ਜੰਗ: ਪੁਤਿਨ ਨੇ ਪਰਮਾਣੂ ਹਥਿਆਰਾਂ ਨੂੰ ਤਿਆਰ ਰੱਖਣ ਦੇ ਦਿੱਤੇ ਹੁਕਮ, ਕੀ ਹਨ ਇਸ ਦੇ ਮਾਅਨੇ

ਰੂਸ ਦਾ ਯੂਕਰੇਨ 'ਤੇ ਹਮਲੇ ਦਾ ਚੌਥਾ ਦਿਨ ਹੈ। ਰਾਜਧਾਨੀ ਕੀਵ 'ਚ ਕਰਫਿਊ ਲਗਿਆ ਹੋਇਆ ਹੈ।

ਲਾਈਵ ਕਵਰੇਜ

  1. ਸੋਸ਼ਲ ਮੀਡੀਆ ਪਲੈਟਫਾਰਮ ਹੋਏ ਸਖ਼ਤ, ਰੂਸੀ ਮੀਡੀਆ ਉੱਪਰ ਗੂਗਲ ਦੀ ਇਹ ਪਾਬੰਦੀ

    ਰੂਸ ਦੇ ਯੂਕਰੇਨ ਉਪਰ ਹਮਲੇ ਤੋਂ ਬਾਅਦ ਪੱਛਮੀ ਦੇਸ਼ਾਂ ਦੇ ਨਾਲ -ਨਾਲ ਸੋਸ਼ਲ ਮੀਡੀਆ ਪਲੈਟਫਾਰਮ ਵੀ ਰੂਸ ਅਤੇ ਇਸਦੇ ਮੀਡੀਆ ਖ਼ਿਲਾਫ਼ ਅੱਗੇ ਆ ਰਹੇ ਹਨ।

    ਯੂਟਿਊਬ ਦੀ ਕੰਪਨੀ ਐਲਫਾਬੈਟ ਨੇ ਆਖਿਆ ਹੈ ਕਿ ਰੂਸੀ ਮੀਡੀਆ ਦੇ ਸਰਕਾਰੀ ਚੈਨਲ ਰਸ਼ੀਆ ਟੁਡੇ ਅਤੇ ਹੋਰ ਚੈਨਲ ਹੁਣ ਯੂਟਿਊਬ ਅਤੇ ਇਸ ਦੀਆਂ ਐਪਸ ਰਾਹੀਂ ਮਸ਼ਹੂਰੀ ਨਹੀਂ ਕਰ ਸਕਣਗੇ। ਗੂਗਲ ਨੇ ਵੀ ਰੂਸ ਤੋਂ ਮਸ਼ਹੂਰ ਉਪਰ ਪਾਬੰਦੀ ਲਗਾ ਦਿੱਤੀ ਹੈ।

    ਯੂਕਰੇਨ ਦੇ ਡਿਜੀਟਲ ਮੰਤਰੀ ਨੇ ਯੂਟਿਊਬ ਨੂੰ ਰੂਸ ਦੇ ਪ੍ਰਾਪੇਗੰਡਾ ਨੂੰ ਰੋਕਣ ਦੀ ਅਪੀਲ ਕੀਤੀ ਸੀ।

    ਮੰਨਿਆ ਜਾਂਦਾ ਹੈ ਕਿ ਰੂਸ ਦਾ ਮੀਡੀਆ ਖ਼ਾਸ ਕਰਕੇ ਰਸ਼ੀਆ ਟੂਡੇ ਹਰ ਸਾਲ ਯੂਟਿਊਬ ਅਤੇ ਗੂਗਲ ਰਾਹੀਂ ਲੱਖਾਂ ਡਾਲਰ ਦੀ ਕਮਾਈ ਕਰਦਾ ਹੈ। ਯੂਟਿਊਬ ਤੋਂ ਪਹਿਲਾਂ ਫੇਸਬੁੱਕ ਅਤੇ ਟਵਿੱਟਰ ਨੇ ਰੂਸ ਤੋਂ ਮਿਲਣ ਵਾਲੀ ਮਸ਼ਹੂਰੀ ਨੂੰ ਬੰਦ ਕਰ ਦਿੱਤਾ ਹੈ।

    ਇਨ੍ਹਾਂ ਦੋਹਾਂ ਉਪਰ ਰੂਸ ਵਿੱਚ ਰੋਕ ਵੀ ਲੱਗ ਚੁੱਕੀ ਹੈ।

    ਰੂਸ ਦਾ ਮੀਡੀਆ ਖ਼ਾਸ ਕਰਕੇ ਰਸ਼ੀਆ ਟੂਡੇ ਹਰ ਸਾਲ ਯੂਟਿਊਬ ਅਤੇ ਗੂਗਲ ਰਾਹੀਂ ਲੱਖਾਂ ਡਾਲਰ ਦੀ ਕਮਾਈ ਕਰਦਾ ਹੈ।

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਰੂਸ ਦਾ ਮੀਡੀਆ ਖ਼ਾਸ ਕਰਕੇ ਰਸ਼ੀਆ ਟੂਡੇ ਹਰ ਸਾਲ ਯੂਟਿਊਬ ਅਤੇ ਗੂਗਲ ਰਾਹੀਂ ਲੱਖਾਂ ਡਾਲਰ ਦੀ ਕਮਾਈ ਕਰਦਾ ਹੈ।
  2. ਦੱਖਣੀ ਯੂਕਰੇਨ ਦਾ ਇਕ ਸ਼ਹਿਰ ਰੂਸ ਦੇ ਕਬਜ਼ੇ ਵਿੱਚ- ਯੂਕਰੇਨ ਮੀਡੀਆ

    ਯੂਕਰੇਨ ਮੀਡੀਆ ਮੁਤਾਬਕ ਦੱਖਣੀ ਯੂਕਰੇਨ ਦੇ ਇਕ ਸ਼ਹਿਰ ਨੋਵਾ ਕਾਖੋਵਕਾ ਉੱਪਰ ਰੂਸੀ ਫ਼ੌਜ ਨੇ ਕਬਜ਼ਾ ਕਰ ਲਿਆ ਹੈ।

    ਇਹ ਇੱਕ ਛੋਟਾ ਸ਼ਹਿਰ ਹੈ ਪਰ ਇਕ ਅਜਿਹੀ ਥਾਂ ਤੇ ਮੌਜੂਦ ਹੈ ਜਿਥੋਂ ਕ੍ਰਾਇਮੀਆ ਦੇ ਇਲਾਕੇ ਵੱਲ ਨਦੀ ਦਾ ਪਾਣੀ ਜਾਂਦਾ ਹੈ।

    ਇਸ ਸ਼ਹਿਰ ਦੇ ਮੇਅਰ ਮੁਤਾਬਕ ਰੂਸੀ ਫੌਜਾਂ ਨੇ ਸ਼ਹਿਰ ਦੀਆਂ ਇਮਾਰਤਾਂ ਉਪਰ ਲੱਗੇ ਯੂਕਰੇਨ ਦੇ ਝੰਡਿਆਂ ਨੂੰ ਹਟਾ ਦਿੱਤਾ ਹੈ।

    ਮਾਹਿਰਾਂ ਮੁਤਾਬਕ ਯੂਕਰੇਨ ਦੇ ਦੱਖਣੀ ਹਿੱਸੇ ਤੋਂ ਰੂਸੀ ਫ਼ੌਜਾਂ ਕਾਫ਼ੀ ਹੱਦ ਤਕ ਕਾਮਯਾਬ ਹੋ ਰਹੀਆਂ ਹਨ।

    ਯੂਕਰੇਨ

    ਤਸਵੀਰ ਸਰੋਤ, Reuters

  3. ਖਾਰਕੀਵ ਅੰਦਰ ਪਹੁੰਚੇ ਰੂਸੀ -ਸਥਾਨਕ ਪ੍ਰਸ਼ਾਸਨ

    ਯੂਕਰੇਨ ਦੇ ਸ਼ਹਿਰ ਖਾਰਕੀਵ ਅੰਦਰ ਹੁਣ ਰੂਸ ਦੀਆਂ ਫ਼ੌਜਾਂ ਪਹੁੰਚ ਚੁੱਕੀਆਂ ਹਨ।

    ਸਥਾਨਕ ਪ੍ਰਸ਼ਾਸਨ ਦੇ ਮੁਖੀ ਓਲੇਗ ਸਿਨੇਗੁਬੌਬ ਨੇ ਆਖਿਆ,"ਰੂਸ ਦੇ ਹਲਕੇ ਜੰਗੀ ਵਾਹਨ ਸ਼ਹਿਰ ਅੰਦਰ ਆਏ ਹਨ।"

    ਉਨ੍ਹਾਂ ਨੇ ਲੋਕਾਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ ਦਿੱਤੀ ਹੈ ਅਤੇ ਆਖਿਆ ਹੈ ਕਿ ਯੂਕਰੇਨ ਦੀਆਂ ਫੌਜਾਂ ਦੁਸ਼ਮਣਾਂ ਖ਼ਿਲਾਫ਼ ਲੜ ਰਹੀਆਂ ਹਨ।

    ਇਸ ਦੇ ਨਾਲ ਹੀ ਦੇਸ਼ ਦੀ ਰਾਜਧਾਨੀ ਕੀਵ ਵਿੱਚ ਸ਼ਾਂਤੀ ਹੈ।

    ਡਿਪਟੀ ਮੇਅਰ ਮਾਇਕੋਲਾ ਪੋਰੋਜਿਖ ਮੁਤਾਬਕ ਸ਼ਹਿਰ ਦੇ ਹਾਲਾਤ ਸਥਿਰ ਹਨ ਅਤੇ ਯੂਕਰੇਨ ਦੀ ਫੌਜ ਇੱਥੇ ਮੌਜੂਦ ਹੈ।

    ਦੁਨੀਆਂ ਭਰ ਵਿੱਚ ਰੂਸ ਖ਼ਿਲਾਫ਼ ਪ੍ਰਦਰਸ਼ਨ ਹੋ ਰਹੇ ਹਨ

    ਤਸਵੀਰ ਸਰੋਤ, Reuters

    ਤਸਵੀਰ ਕੈਪਸ਼ਨ, ਦੁਨੀਆਂ ਭਰ ਵਿੱਚ ਰੂਸ ਖ਼ਿਲਾਫ਼ ਪ੍ਰਦਰਸ਼ਨ ਹੋ ਰਹੇ ਹਨ
  4. ਰੂਸ ਯੂਕਰੇਨ ਜੰਗ- 7 ਸਾਲਾ ਬੱਚੀ ਸਮੇਤ ਛੇ ਹੋਰ ਨਾਗਰਿਕਾਂ ਦੀ ਮੌਤ

    ਰੂਸ ਅਤੇ ਯੂਕਰੇਨ ਦਰਮਿਆਨ ਜਾਰੀ ਜੰਗ ਵਿੱਚ ਉਖ਼ਤਰੀਕਾ ਸ਼ਹਿਰ ਵਿੱਚ ਛੇ ਯੂਕਰੇਨੀ ਨਾਗਰਿਕਾਂ ਦੀ ਮੌਤ ਹੋਈ ਹੈ।

    ਇਨ੍ਹਾਂ ਵਿੱਚ ਸੱਤ ਸਾਲਾ ਬੱਚੀ ਵੀ ਸ਼ਾਮਿਲ ਹੈ। ਇਹ ਜਾਣਕਾਰੀ ਯੂਕਰੇਨ ਦੇ ਸੁਮੀ ਦੇ ਗਵਰਨਰ ਨੇ ਸਾਂਝੀ ਕੀਤੀ ਹੈ।

    ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਹਮਲੇ ਦੌਰਾਨ ਇਕ ਅਨਾਥ ਆਸ਼ਰਮ ਅਤੇ ਛੋਟੇ ਬੱਚਿਆਂ ਦੇ ਸਕੂਲ ਨੂੰ ਵੀ ਨਿਸ਼ਾਨਾ ਬਣਾਇਆ ਗਿਆ।

    ਰੂਸ ਨੇ ਇਨ੍ਹਾਂ ਦਾਅਵਿਆਂ ਨੂੰ ਖਾਰਜ ਕੀਤਾ ਹੈ।

    ਯੂਕਰੇਨ ਦੇ ਵਿਦੇਸ਼ ਮੰਤਰੀ ਦਿਮਿਤਰੋ ਕੁਲੇਬਾ ਨੇ ਆਖਿਆ ਕਿ ਰੂਸ ਨੇ ਜੰਗੀ ਅਪਰਾਧ ਕੀਤੇ ਹਨ ਅਤੇ ਅੰਤਰਰਾਸ਼ਟਰੀ ਅਦਾਲਤ ਵੱਲੋਂ ਇਸ ਦੀ ਜਾਂਚ ਹੋਣੀ ਚਾਹੀਦੀ ਹੈ।

    ਯੂਕਰੇਨ ਉਪਰ ਰੂਸ ਦੇ ਹਮਲੇ ਤੋਂ ਬਾਅਦ ਜ਼ਖ਼ਮੀ ਇਕ ਔਰਤ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਯੂਕਰੇਨ ਉਪਰ ਰੂਸ ਦੇ ਹਮਲੇ ਤੋਂ ਬਾਅਦ ਜ਼ਖ਼ਮੀ ਇਕ ਔਰਤ
  5. ਜੰਗ ਦੌਰਾਨ ਘੱਟੋ ਘੱਟ 64 ਨਾਗਰਿਕਾਂ ਦੀ ਮੌਤ:ਸੰਯੁਕਤ ਰਾਸ਼ਟਰ

    ਜੰਗ

    ਤਸਵੀਰ ਸਰੋਤ, Getty Images

    ਰੂਸ ਅਤੇ ਯੂਕਰੇਨ ਦਰਮਿਆਨ ਜੰਗ ਦੌਰਾਨ ਘੱਟੋ ਘੱਟ 64 ਨਾਗਰਿਕਾਂ ਦੀ ਮੌਤ ਹੋਈ ਹੈ।

    ਇਹ ਜਾਣਕਾਰੀ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਨਾਲ ਜੁੜੇ ਦਫ਼ਤਰ ਵੱਲੋਂ ਜਾਰੀ ਕੀਤੀ ਗਈ ਹੈ।

    ਇਸ ਦੇ ਨਾਲ ਹੀ ਆਖਿਆ ਗਿਆ ਹੈ ਕਿ ਘਰਾਂ ਨੂੰ ਨੁਕਸਾਨ ਤੋਂ ਬਾਅਦ ਲੱਖਾਂ ਲੋਕ ਬਿਜਲੀ ਅਤੇ ਪਾਣੀ ਦੀ ਸਪਲਾਈ ਨਾ ਹੋਣ ਕਾਰਨ ਆਪਣੇ ਘਰ ਛੱਡ ਕੇ ਗਏ ਹਨ।

    ਸੰਯੁਕਤ ਰਾਸ਼ਟਰ ਵੱਲੋਂ ਇਹ ਵੀ ਆਖਿਆ ਗਿਆ ਹੈ ਕਿ ਹੁਣ ਤੱਕ ਲਗਪਗ 1.6 ਲੱਖ ਯੂਕਰੇਨੀ ਨਾਗਰਿਕ ਆਪਣਾ ਘਰ ਛੱਡ ਕੇ ਦੇਸ਼ ਵਿੱਚ ਦੂਜੀਆਂ ਥਾਂਵਾਂ ਵੱਲ ਅਤੇ ਅੰਤਰਰਾਸ਼ਟਰੀ ਸਰਹੱਦਾਂ ਵੱਲ ਗਏ ਹਨ।

    ਯੂਕਰੇਨ ਸਰਕਾਰ ਦੇ ਅੰਦਾਜ਼ੇ ਮੁਤਾਬਕ ਰੂਸ ਦੀ ਇਸ ਕਾਰਵਾਈ ਨਾਲ ਯੂਕਰੇਨ ਵਿੱਚ ਲਗਪਗ 50 ਲੱਖ ਲੋਕ ਸ਼ਰਨਾਰਥੀ ਬਣਨ ਲਈ ਮਜਬੂਰ ਹੋ ਸਕਦੇ ਹਨ।

    ਜੰਗ

    ਤਸਵੀਰ ਸਰੋਤ, Reuters

    ਤਸਵੀਰ ਕੈਪਸ਼ਨ, ਯੂਕਰੇਨ-ਪੋਲੈਂਡ ਸਰਹੱਦ 'ਤੇ ਯੂਕਰੇਨੀ ਨਾਗਰਿਕ
  6. ਭਾਜਪਾ ਪ੍ਰਧਾਨ ਨੱਡਾ ਦਾ ਟਵਿੱਟਰ ਅਕਾਊਂਟ ਹੋਇਆ 'ਹੈਕ',ਯੂਕਰੇਨ ਲਈ ਕੀਤਾ ਟਵੀਟ

    ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇ ਪੀ ਨੱਡਾ ਦਾ ਟਵਿਟਰ ਅਕਾਊਂਟ ਕੁੱਝ ਸਮੇਂ ਲਈ ਹੈਕ ਹੋਇਆ।

    ਖ਼ਬਰ ਏਜੰਸੀ ਏਐਨਆਈ ਮੁਤਾਬਕ ਹੈਕ ਹੋਣ ਤੋਂ ਬਾਅਦ ਟਵੀਟ ਕੀਤਾ ਗਿਆ ਕਿ ਕ੍ਰਿਪਟੋ ਕਰੰਸੀ ਰਾਹੀਂ ਦਾਨ ਕੀਤਾ ਜਾਵੇ ਅਤੇ ਇਹ ਸਾਰਾ ਦਾਨ ਸਰਕਾਰ ਯੂਕਰੇਨ ਨੂੰ ਦੇਵੇਗੀ।

    ਜ਼ਿਕਰਯੋਗ ਹੈ ਕਿ ਰੂਸ ਅਤੇ ਯੂਕਰੇਨ ਦੀ ਜੰਗ ਦੌਰਾਨ ਭਾਰਤ ਨੇ ਕਿਸੇ ਦਾ ਸਾਥ ਨਹੀਂ ਦਿੱਤਾ ਹੈ ਅਤੇ ਕੂਟਨੀਤਕ ਗੱਲਬਾਤ ਤੇ ਸ਼ਾਂਤੀ ਰਾਹੀਂ ਹਾਲਾਤਾਂ ਨਾਲ ਨਜਿੱਠਣ ਦੀ ਗੱਲ ਕੀਤੀ ਸੀ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  7. ਵੋਲੋਦੀਮੀਰ ਜ਼ੇਲੇਂਸਕੀ: ਕਾਮੇਡੀਅਨ ਜਿਸ ਨੇ ਰਾਸ਼ਟਰਪਤੀ ਬਣ ਕੇ ਸਿਆਸਤ ਨੂੰ ਅਮੀਰਾਂ ਦੇ ਚੁੰਗਲ ਚੋਂ ਕੱਢਣ ਦੀ ਕੋਸ਼ਿਸ਼ ਕੀਤੀ

    ਰੂਸ ਯੂਕਰੇਨ ਦੀ ਜੰਗ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਚਰਚਾ ਵਿੱਚ ਹਨ। ਉਨ੍ਹਾਂ ਨੇ ਦੇਸ਼ ਛੱਡਣ ਤੋਂ ਇਨਕਾਰ ਕਰ ਦਿੱਤਾ ਤੇ ਅੱਗੇ ਹੋ ਕੇ ਆਪਣੇ ਦੇਸ਼ ਲਈ ਲੜ ਰਹੇ ਹਨ। ਆਖ਼ਿਰ ਉਹ ਕੌਣ ਹਨ, ਜਾਣਨ ਲਈ ਪੜ੍ਹੋ ਬੀਬੀਸੀ ਦੀ ਇਹ ਰਿਪੋਰਟ।

    ਵੋਲੋਦੀਮੀਰ ਜ਼ੇਲੇਂਸਕੀ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਵੋਲੋਦੀਮੀਰ ਜ਼ੇਲੇਂਸਕੀ
  8. ਯੂਕਰੇਨ ਦੇ ਤੇਲ ਡਿਪੂ ਉੱਪਰ ਹਮਲੇ ਤੋਂ ਬਾਅਦ ਜ਼ਹਿਰੀਲੇ ਧੂੰਏਂ ਦਾ ਖਤਰਾ ਵਧਿਆ

    ਯੂਕਰੇਨ ਉਪਰ ਰੂਸ ਦੇ ਹਮਲੇ ਦੌਰਾਨ ਰਾਜਧਾਨੀ ਕੀਵ ਦੇ ਬਾਹਰੀ ਇਲਾਕੇ ਵਾਸਿਲਕਵ ਵਿੱਚ ਇੱਕ ਤੇਲ ਡਿਪੂ ਨੂੰ ਨੁਕਸਾਨ ਪਹੁੰਚਿਆ ਹੈ।

    ਜਾਣਕਾਰੀ ਮੁਤਾਬਕ ਅੱਗ ਤੋਂ ਬਾਅਦ ਜ਼ਹਿਰੀਲਾ ਧੂੰਆਂ ਨਿਕਲ ਰਿਹਾ ਹੈ ਅਤੇ ਲੋਕਾਂ ਨੇ ਆਪਣੇ ਘਰ ਦੇ ਖਿੜਕੀਆਂ ਦਰਵਾਜ਼ੇ ਬੰਦ ਕਰ ਰਹੇ ਹਨ।

    ਕੀਵ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਆਪਣੇ ਘਰ ਵਿਚ ਹੀ ਰਹਿਣ ਕਿਉਂਕਿ ਅੱਗ ਤੋਂ ਬਾਅਦ ਹਵਾ ਵਿੱਚ ਧੂੰਏਂ ਕਾਰਨ ਜ਼ਹਿਰੀਲੇ ਪਦਾਰਥ ਹੋ ਸਕਦੇ ਹਨ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  9. ਘਰ ਛੱਡਣ ਨੂੰ ਮਜਬੂਰ ਯੂਕਰੇਨ ਦੇ ਲੋਕ- ਦੇਖੋ ਤਸਵੀਰਾਂ

    ਰੂਸ ਦੇ ਹਮਲੇ ਤੋਂ ਬਾਅਦ ਲਗਪਗ ਸਵਾ ਲੱਖ ਯੂਕਰੇਨੀ ਨਾਗਰਿਕ ਆਪਣਾ ਘਰ ਛੱਡ ਕੇ ਦੱਖਣੀ ਯੂਕਰੇਨ ਦੇ ਸ਼ਹਿਰ ਲਵੀਵ ਵੱਲ ਅਤੇ ਪੋਲੈਂਡ ਵੱਲ ਗਏ ਹਨ।

    ਯੂਕਰੇਨ ਤੋਂ ਆਈਆਂ ਇਹ ਤਸਵੀਰਾਂ ਮੌਜੂਦਾ ਹਾਲਾਤਾਂ ਨੂੰ ਬਿਆਨ ਕਰਦੀਆਂ ਹਨ।

    ਲਵੀਵ ਸ਼ਹਿਰ ਵਿੱਚ ਆਪਣੇ ਬੱਚੇ ਦੇ ਨਾਲ ਇਕ ਔਰਤ। ਇਹ ਤਸਵੀਰ  26 ਫਰਵਰੀ,2022 ਦੀ ਹੈ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਲਵੀਵ ਸ਼ਹਿਰ ਵਿੱਚ ਆਪਣੇ ਬੱਚੇ ਦੇ ਨਾਲ ਇਕ ਔਰਤ। ਇਹ ਤਸਵੀਰ 26 ਫਰਵਰੀ,2022 ਦੀ ਹੈ
    ਯੂਕਰੇਨ   ਤੋਂ ਆਏ ਸ਼ਰਨਾਰਥੀਆਂ ਨੂੰ ਭੋਜਨ ਅਤੇ ਵਾਹਨ ਮੁਹੱਈਆ ਕਰਵਾਉਣ ਚ ਸਹਾਇਤਾ ਕਰਦੀ ਪੋਲੈਂਡ ਦੀ ਨਾਗਰਿਕ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਯੂਕਰੇਨ ਤੋਂ ਆਏ ਸ਼ਰਨਾਰਥੀਆਂ ਨੂੰ ਭੋਜਨ ਅਤੇ ਵਾਹਨ ਮੁਹੱਈਆ ਕਰਵਾਉਣ ਚ ਸਹਾਇਤਾ ਕਰਦੀ ਪੋਲੈਂਡ ਦੀ ਨਾਗਰਿਕ
    ਯੂਕਰੇਨ ਤੋਂ ਸ਼ਰਨਾਰਥੀ ਪੋਲੈਂਡ ਪਹੁੰਚ ਸਮੇਂ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਯੂਕਰੇਨ ਤੋਂ ਸ਼ਰਨਾਰਥੀ ਪੋਲੈਂਡ ਪਹੁੰਚ ਸਮੇਂ
  10. 250 ਭਾਰਤੀ ਨਾਗਰਿਕਾਂ ਨੂੰ ਲੈ ਕੇ ਦਿੱਲੀ ਪਹੁੰਚੀ ਦੂਜੀ ਫਲਾਈਟ

    Skip X post, 1
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post, 1

    ਯੂਕਰੇਨ ਵਿੱਚ ਫਸੇ ਭਾਰਤੀ ਨਾਗਰਿਕ ਨੂੰ ਕੱਢਣ ਲਈ ਭਾਰਤ ਸਰਕਾਰ ਦੁਆਰਾ ਆਪ੍ਰੇਸ਼ਨ ਗੰਗਾ ਚਲਾਇਆ ਗਿਆ ਹੈ। ਜਿਸਦੇ ਤਹਿਤ 250 ਭਾਰਤੀ ਨਾਗਰਿਕਾਂ ਨੂੰ ਲੈ ਕੇ ਰੋਮਾਨੀਆ ਦੀ ਰਾਜਧਾਨੀ ਬੁਖਾਰੇਸਟ ਤੋਂ ਦੂਜੀ ਫਲਾਈਟ ਐਤਵਾਰ ਤੜਕੇ ਦਿੱਲੀ ਹਵਾਈ ਅੱਡੇ 'ਤੇ ਉਤਰੀ।

    ਬੁਡਾਪੇਸਟ, ਹੰਗਰੀ ਤੋਂ 240 ਭਾਰਤੀ ਨਾਗਰਿਕਾਂ ਨੂੰ ਲੈ ਕੇ ਤੀਜੀ ਉਡਾਣ ਦਿੱਲੀ ਲਈ ਰਵਾਨਾ ਹੋ ਗਈ ਹੈ।

    Skip X post, 2
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post, 2

  11. ਯੂਕਰੇਨ 'ਚ ਘੱਟੋ-ਘੱਟ 240 ਨਾਗਰਿਕਾਂ ਦੀ ਮੌਤ: ਸੰਯੁਕਤ ਰਾਸ਼ਟਰ

    ਰੂਸ - ਯੂਕਰੇਨ ਸੰਕਟ

    ਤਸਵੀਰ ਸਰੋਤ, AFP via Getty Images

    ਯੂਕਰੇਨ ਦੇ ਕਈ ਵੱਡੇ ਸ਼ਹਿਰਾਂ ਵਿੱਚ ਲੜਾਈ ਵੱਡੇ ਪੱਧਰ 'ਤੇ ਜਾਰੀ ਹੈ। ਮਨੁੱਖੀ ਅਧਿਕਾਰਾਂ ਲਈ ਸੰਯੁਕਤ ਰਾਸ਼ਟਰ ਹਾਈ ਕਮਿਸ਼ਨਰ ਦੇ ਦਫ਼ਤਰ ਨੇ ਰਿਪੋਰਟ ਦਿੱਤੀ ਹੈ ਕਿ ਦੇਸ਼ ਵਿੱਚ ਹੁਣ ਤੱਕ ਘੱਟੋ-ਘੱਟ 240 ਨਾਗਰਿਕ ਮਾਰੇ ਜਾ ਚੁੱਕੇ ਹਨ।

    ਰਿਪੋਰਟ ਮੁਤਾਬਕ ਘਰਾਂ ਅਤੇ ਬੁਨਿਆਦੀ ਢਾਂਚੇ ਨੂੰ ਹੋਏ ਨੁਕਸਾਨ ਕਾਰਨ ਸੈਂਕੜੇ ਲੋਕਾਂ ਨੂੰ ਪਾਣੀ ਅਤੇ ਬਿਜਲੀ ਵੀ ਨਹੀਂ ਮਿਲ ਪਾ ਰਹੀ ਹੈ।

    ਸੰਯੁਕਤ ਰਾਸ਼ਟਰ ਨੇ ਇਹ ਵੀ ਕਿਹਾ ਕਿ 160,000 ਤੋਂ ਵੱਧ ਯੂਕਰੇਨੀ ਹੁਣ ਆਪਣੇ ਸਥਾਨ ਛੱਡ ਚੁੱਕੇ ਹਨ ਅਤੇ ਅੰਤਰਰਾਸ਼ਟਰੀ ਸਰਹੱਦਾਂ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

    ਯੂਕਰੇਨ ਦੀ ਸਰਕਾਰ ਦਾ ਅੰਦਾਜ਼ਾ ਹੈ ਕਿ ਰੂਸੀ ਹਮਲੇ ਕਾਰਨ ਲਗਭਗ 50 ਲੱਖ ਲੋਕ ਸ਼ਰਨਾਰਥੀ ਹੋ ਸਕਦੇ ਹਨ।

    ਬੀਬੀਸੀ ਨੇ ਕਈ ਲੋਕਾਂ ਨਾਲ ਗੱਲ ਕੀਤੀ ਹੈ ਜੋ 15 ਕਿਲੋਮੀਟਰ ਲੰਬੀਆਂ ਕਤਾਰਾਂ ਵਿੱਚ, ਕਈ ਦਿਨਾਂ ਤੋਂ ਅੰਤਰਰਾਸ਼ਟਰੀ ਸਰਹੱਦਾਂ ਨੂੰ ਪਾਰ ਕਰਨ ਦੀ ਉਡੀਕ ਕਰ ਰਹੇ ਹਨ।

  12. ਯੂਕਰੇਨ ਰੂਸ ਸੰਕਟ: ਅਹਿਮ ਘਟਨਾਕ੍ਰਮ ਜੋ ਤੁਹਾਨੂੰ ਜਾਣਨੇ ਜ਼ਰੂਰੀ ਹਨ

    ਰੂਸ ਦਾ ਯੂਕਰੇਨ 'ਤੇ ਹਮਲੇ ਦਾ ਚੌਥਾ ਦਿਨ ਹੈ। ਰਾਜਧਾਨੀ ਕੀਵ 'ਚ ਮਿਜ਼ਾਈਲ ਹਮਲੇ ਵੀ ਹੋਏ। ਕੀਵ 'ਚ ਸੜਕ ਕਰਫਿਊ ਹੈ। ਆਓ ਇੱਕ ਝਾਤ ਮਾਰੀਏ ਅਹਿਮ ਬਿੰਦੂਆਂ ਉੱਤੇ

    • ਸਪੇਸ ਐਕਸ ਦੇ ਸੰਸਥਾਪਕ ਐਲਨ ਮਸਕ ਯੂਕਰੇਨ ਦੀ ਮਦਦ ਲਈ ਅੱਗੇ ਆਏ। ਮਸਕ ਯੂਕਰੇਨ ਵਿੱਚ ਇੰਟਰਨੈੱਟ ਸੇਵਾਵਾਂ ਲਈ ਸੈਟੇਲਾਈਟ ਬ੍ਰਾਡਬੈਂਡ ਸਰਗਰਮ ਕੀਤਾ।
    • ਬ੍ਰਿਟੇਨ ਦੀ ਹਥਿਆਰਬੰਦ ਫ਼ੌਜਾਂ ਦੇ ਮੰਤਰੀ ਨੇ ਕਿਹਾ ਹੈ ਕਿ 25 ਦੇਸ ਯੂਕਰੇਨ ਨੂੰ ਹਥਿਆਰਾਂ ਦੀ ਮਦਦ ਦੇਣ ਲਈ ਸਹਿਮਤ ਹੋਏ ਹਨ।
    • ਰੂਸ ਦੇ ਅਮੀਰ ਲੋਕਾਂ ਲਈ ''ਗੋਲਡਨ ਪਾਸਪੋਰਟ'' ਨੂੰ ਵੀ ਸੀਮਤ ਕਰਨ ਤੇ ਯੂਰਪੀ ਸੰਘ ਤੇ ਸਹਿਯੋਗੀ ਮੁਲਕਾਂ ਨੇ ਸਹਿਮਤੀ ਜਤਾਈ।
    • ਮੁੰਬਈ ਤੋਂ ਬਾਅਦ ਐਤਵਾਰ ਤੜਕੇ ਯੂਕਰੇਨ ਤੋਂ ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਇੱਕ ਹੋਰ ਸਪੈਸ਼ਲ ਫਲਾਈਟ ਦਿੱਲੀ ਲੈਂਡ ਹੋਈ।
    • ਅਮਰੀਕਾ, ਯੂਰਪੀ ਸੰਘ, ਬ੍ਰਿਟੇਨ ਅਤੇ ਇਨ੍ਹਾਂ ਦੇ ਸਹਿਯੋਗੀ ਮੁਲਕ ਰੂਸ ਦੇ ਕੁਝ ਬੈਂਕਾਂ ਨੂੰ ਸਵਿਫ਼ਟ ਭੁਗਤਾਨ ਪ੍ਰਣਾਲੀ ਤੋਂ ਬਾਹਰ ਕਰਨ ਉੱਤੇ ਸਹਿਮਤ ਹੋਏ।
    • ਰੂਸ ਵਿੱਚ ਟਵਿੱਟਰ ਦੀ ਵਰਤੋਂ ਉੱਪਰ ਰੋਕ ਲਗਾ ਦਿੱਤੀ ਗਈ ਹੈ। ਅਜਿਹਾ ਯੂਕਰੇਨ ਤੋਂ ਟਵਿੱਟਰ ਰਾਹੀਂ ਆ ਰਹੀਆਂ ਜੰਗ ਦੀਆਂ ਤਸਵੀਰਾਂ ਦੇ ਵਾਇਰਲ ਹੋਣ ਤੋਂ ਰੋਕਣ ਲਈ ਕੀਤਾ ਗਿਆ ਹੈ।
    • ਇਸਟੋਨੀਆ ਨੇ ਰੂਸੀ ਏਅਰਲਾਈਨਾਂ ਉੱਪਰ ਆਪਣੇ ਅਕਾਸ਼ ਦੀ ਵਰਤੋਂ ਕਰਨ 'ਤੇ ਰੋਕ ਲਗਾ ਦਿੱਤੀ ਹੈ।
    • ਹੁਣ ਤੱਕ ਲਗਭਗ 1.5 ਲੱਖ ਲੋਕ ਪੋਲੈਂਡ ਯੂਕਰੇਨ ਬਾਰਡਰ ਪਾਰ ਕਰ ਚੁੱਕੇ ਹਨ।
    • ਫਰਾਂਸ ਨੇ ਇੰਗਲਿਸ਼ ਚੈਨਲ ਵਿੱਚ ਰੂਸੀ ਮਾਲਵਾਹਕ ਜਹਾਜ਼ ਜਬਤ ਕਰ ਲਿਆ ਹੈ।
    • ਪੋਲੈਂਡ ਨੇ ਫੁੱਟਬਾਲ ਵਿਸ਼ਵ ਕੱਪ ਦਾ ਰੂਸ ਵਿੱਚ ਮਾਰਚ ਮਹੀਨੇ ਹੋਣ ਜਾ ਰਿਹਾ ਕੁਆਲੀਫਾਈਂਗ ਮੈਚ ਖੇਡਣ ਤੋਂ ਮਨ੍ਹਾ ਕਰ ਦਿੱਤਾ ਹੈ।
    • ਸਾਬਕਾ ਰੂਸੀ ਰਾਸ਼ਟਰਪਤੀ ਦਮਿੱਤਰੀ ਮੇਦਵੇਦੇਵ ਨੇ ਕਿਹਾ ਹੈ ਕਿ ਰੂਸ ਨੂੰ ਪੱਛਮ ਦੇ ਕੂਟਨੀਤਿਕ ਰਿਸ਼ਤਿਆਂ ਦੀ ਲੋੜ ਨਹੀਂ ਹੈ।
    • ਜੰਗ ਦੇ ਖਿਲਾਫ਼ ਯੂਰਪ ਦੇ ਕਈ ਸ਼ਹਿਰਾਂ ਵਿੱਚ ਮੁਜ਼ਾਹਰੇ ਹੋਏ ਹਨ।
    ਯੂਕਰੇਨ ਰੂਸ ਸੰਕਟ

    ਤਸਵੀਰ ਸਰੋਤ, getty images

  13. ਬੀਬੀਸੀ ਪੰਜਾਬੀ ਦੇ ਇਸ ਲਾਈਵ ਪੇਜ ਵਿੱਚ ਤੁਹਾਡਾ ਸੁਆਗਤ ਹੈ। ਅੱਜ ਵੀ ਸਾਰਾ ਦਿਨ ਬੀਬੀਸੀ ਪੰਜਾਬੀ ਦੀ ਟੀਮ ਤੁਹਾਨੂੰ ਰੂਸ-ਯੂਕਰੇਨ ਜੰਗ ਨਾਲ ਸਬੰਧਤ ਅਹਿਮ ਅਤੇ ਸਟੀਕ ਜਾਣਕਾਰੀ ਦਿੰਦੀ ਰਹੇਗੀ। ਫਿਲਹਾਲ ਇਸ ਲਾਈਵ ਪੇਜ ਦੀ ਸ਼ੁਰੂਆਤ ਦਲੀਪ ਸਿੰਘ, ਅਨੂਰੀਤ ਸ਼ਰਮਾ ਅਤੇ ਅਰਸ਼ਦੀਪ ਕੌਰ ਕਰ ਰਹੇ ਹਨ।

    ਤੁਸੀਂ 26 ਫਰਵਰੀ ਦੇ ਘਟਨਾਕ੍ਰਮ ਜਾਣਨਾ ਚਾਹੁੰਦੇ ਹੋ ਤਾਂ ਇਸ ਲਿੰਕ ਉੱਤੇ ਜ਼ਰੂਰ ਕਲਿੱਕ ਕਰੋ।

    ਤੁਸੀਂ ਸਾਨੂੰ YouTube, Facebook, Twitter ਅਤੇInstagram ਉੱਤੇ ਵੀ ਫੌਲੋ ਕਰ ਸਕਦੇ ਹੋ। ਧੰਨਵਾਦ