ਮਹਾਰਾਣੀ ਐਲਿਜ਼ਾਬੈਥ-II ਦਾ ਦੇਹਾਂਤ, ਬਕਿੰਘਮ ਪੈਲੇਸ ਨੇ ਕੀਤਾ ਐਲਾਨ

ਬ੍ਰਿਟੇਨ ਦੀ ਪਿਛਲੇ 70 ਸਾਲਾਂ ਤੋਂ ਮਹਾਰਾਣੀ ਰਹੀ ਐਲਿਜ਼ਾਬੈਥ-II ਦਾ 96 ਸਾਲ ਦੀ ਉਮਰ ਵਿਚ ਬੋਲਮੋਰਲ ਵਿਚ ਦੇਹਾਂਤ ਹੋ ਗਿਆ ਹੈ।
ਵੀਰਵਾਰ ਨੂੰ ਮਹਾਰਾਣੀ ਐਲਿਜ਼ਾਬੈਥ-II ਦੀ ਸਿਹਤ ਖਰਾਬ ਹੋਣ ਤੋਂ ਬਾਅਦ ਉਨ੍ਹਾਂ ਦਾ ਸਾਰਾ ਪਰਿਵਾਰ ਸਟਾਕਿਸ਼ ਅਸਟੇਟ ਵਿਚ ਪਹੁੰਚ ਗਿਆ ਸੀ।
ਮਹਾਰਾਣੀ ਐਲਿਜ਼ਾਬੈਥ-II 1952 ਵਿਚ ਤਖਤ ਉੱਤੇ ਬੈਠੇ ਸੀ ਅਤੇ ਉਹ ਬਹੁਤ ਸਾਰੀਆਂ ਇਤਿਹਾਸਕ ਘਟਨਾਵਾਂ ਦੇ ਗਵਾਹ ਸਨ।
ਮਹਾਰਾਣੀ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਸਭ ਤੋਂ ਵੱਡੇ ਪੁੱਤਰ ਚਾਰਲਸ ਰਾਸ਼ਟਰੀ ਸੋਗ ਵਿੱਚ ਦੇਸ਼ ਦੀ ਅਗਵਾਈ ਕਰਨਗੇ। ਉਹੀ ਮਹਾਰਾਣੀ ਦੀ ਮੌਤ ਤੋਂ ਬਾਅਦ ਬ੍ਰਿਟੇਨ ਦੇ ਨਵੇਂ ਮਹਾਰਾਜਾ ਅਤੇ 14 ਰਾਸ਼ਟਰਮੰਡਲ ਦੇਸ਼ਾਂ ਦੇ ਮੁਖੀ ਹੋਣਗੇ।
ਇੱਕ ਬਿਆਨ ਵਿੱਚ ਬਕਿੰਘਮ ਪੈਲੇਸ ਨੇ ਕਿਹਾ, ''ਇਸ ਦੁਪਹਿਰ ਬਾਲਮੋਰਲ ਵਿੱਚ ਮਾਹਾਰਾਣੀ ਦਾ ਸ਼ਾਂਤੀ ਪੂਰਬਕ ਦੇਹਾਂਤ ਹੋ ਗਿਆ।''
ਮਹਾਰਾਜਾ ਅਤੇ ਮਹਾਰਾਣੀ ਬਾਲਮੋਰਲ ਵਿੱਚ ਹੀ ਰਹਿਣਗੇ ਅਤੇ ਕੱਲ ਨੂੰ ਲੰਡਨ ਪਰਤਣਗੇ।
ਮਹਾਰਾਣੀ ਦੀ ਸਿਹਤ ਬਾਰੇ ਉਨ੍ਹਾਂ ਦੇ ਡਾਕਟਰਾਂ ਵੱਲੋਂ ਫਿਕਰ ਜਤਾਏ ਜਾਣ ਤੋਂ ਬਾਅਦ ਮਹਾਰਾਣੀ ਦੀਆਂ ਤਿੰਨੇ ਸੰਤਾਨਾਂ ਬਾਲਮੋਰਲ ਪਹੁੰਚੀਆਂ ਹੋਈਆਂ ਸਨ।
ਡਾਕਟਰਾਂ ਨੇ ਉਨ੍ਹਾਂ ਨੂੰ ਡਾਕਟਰੀ ਨਿਗਰਾਨੀ ਵਿੱਚ ਰੱਖਿਆ ਹੋਇਆ ਸੀ।
ਉਨ੍ਹਾਂ ਦੇ ਪੋਤਰੇ ਰਾਜਕੁਮਾਰ ਵਿਲੀਅਮ ਵੀ ਉੱਥੇ ਸਨ ਅਤੇ ਉਨ੍ਹਾਂ ਦੇ ਭਰਾ ਰਾਜਕੁਮਾਰ ਹੈਰੀ ਰਸਤੇ ਵਿੱਚ ਹਨ।












