ਮਹਾਰਾਣੀ ਐਲਿਜ਼ਾਬੈਥ-II ਡਾਕਟਰਾਂ ਦੀ ਨਿਗਰਾਨੀ ਵਿੱਚ

ਤਸਵੀਰ ਸਰੋਤ, EPA
ਬਕਿੰਘਮ ਪੈਲੇਸ ਮੁਤਾਬਕ ਡਾਕਟਰਾਂ ਵੱਲੋਂ ਮਹਾਰਾਣੀ ਐਲਿਜ਼ਾਬੈਥ-II ਦੀ ਸਿਹਤ ਬਾਰੇ ਚਿੰਤਾ ਜਤਾਏ ਜਾਣ ਮਗਰੋਂ ਉਹ ਬਾਲਮੋਰਲ ਵਿੱਚ ਡਾਕਟਰੀ ਨਿਗਰਾਨੀ ਹੇਠ ਹਨ।
ਬਕਿੰਘਮ ਪੈਲੇਸ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, ''ਸਵੇਰੇ ਮਹਾਰਾਣੀ ਦੀ ਜਾਂਚ ਕਰਨ ਤੋਂ ਬਾਅਦ ਉਨ੍ਹਾਂ ਦੇ ਡਾਕਟਰ ਉਨ੍ਹਾਂ ਦੀ ਸਿਹਤ ਬਾਰੇ ਫਿਕਰਮੰਦ ਸਨ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਚੰਗਾ ਹੋਵੇਗਾ ਕਿ ਉਹ ਡਾਕਟਰੀ ਨਿਗਰਾਨੀ ਵਿੱਚ ਰਹਿਣ।''
ਬਿਆਨ ਮੁਤਾਬਕ, ''ਬਾਲਮੋਰਲ ਵਿੱਚ ਮਹਾਰਾਣੀ ਠੀਕ ਹਨ।''
ਰਾਜਕੁਮਾਰ ਚਾਰਲਸ ਉਨ੍ਹਾਂ ਦੇ ਨਾਲ ਹਨ ਅਤੇ ਡਿਊਕ ਆਫ਼ ਕੈਂਬਰਿਜ (ਰਾਜਕੁਮਾਰ ਵਿਲੀਅਮਜ਼) ਬਾਲਮੋਰਲ ਪਹੁੰਚ ਰਹੇ ਹਨ।
ਡੱਚਜ਼ ਆਫ਼ ਕੌਰਨਵਾਲ ਵੀ ਬਾਲਮੋਰਲ ਪਹੁੰਚ ਗਏ ਹਨ।
ਡੂੰਘੀ ਚਿੰਤਾ
96 ਸਾਲਾ ਮਹਾਰਾਣੀ ਨੂੰ ਬੁੱਧਵਾਰ ਨੂੰ ਡਾਕਟਰਾਂ ਦੀ ਸਲਾਹ ਮਗਰੋਂ ਵਰਚੂਅਲ ਪ੍ਰਿਵੀ ਕਾਊਂਸਲ ਜੋ ਕਿ ਸੀਨੀਅਰ ਮੰਤਰੀ ਮੰਡਲ ਹੈ ਦੀ ਬੈਠਕ ਵਿੱਚੋਂ ਕੱਢ ਲਿਆ ਗਿਆ ਸੀ। ਉਸ ਤੋਂ ਬਾਅਦ ਬਕਿੰਘਮ ਪੈਲਿਸ ਵੱਲੋਂ ਤਾਜ਼ਾ ਐਲਾਨ ਕੀਤਾ ਗਿਆ ਹੈ।
ਬ੍ਰਿਟੇਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਲਿਜ਼ ਟ੍ਰਸ ਨੇ ਕਿਹਾ ਹੈ ਕਿ ਇਸ ਖ਼ਬਰ ਨਾਲ ਸਾਰਾ ਦੇਸ਼ ਹੀ ਡੂੰਘਾ ਫਿਕਰਮੰਦ ਹੋਵੇਗਾ।
''ਮੇਰੀਆਂ ਅਤੇ ਪੂਰੇ ਯੁਨਾਈਟਿਡ ਕਿੰਗਡਮ ਦੇ ਲੋਕਾਂ ਦੀਆਂ ਸੰਵੇਦਨਾਵਾਂ ਮਹਾਰਾਣੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਨਾਲ ਹਨ।''
ਮਹਾਰਾਣੀ ਐਲਿਜ਼ਾਬੈਥ-II ਨੇ ਲਿਜ਼ ਟ੍ਰਸ ਨੂੰ ਮੰਗਲਵਾਰ ਨੂੰ ਬਾਲਮੋਰਲ ਤੋਂ ਹੀ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਸੀ ਬਜਾਇ ਕਿ ਲੰਡਨ ਜਾਣ ਦੇ।
ਆਪਣੇ ਪਿਛਲੇ 70 ਸਾਲਾਂ ਦੇ ਕਾਰਜਕਾਲ ਦੌਰਾਨ ਜਦੋਂ ਵੀ ਬ੍ਰਿਟੇਨ ਦਾ ਨਵਾਂ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਜਾਂਦਾ ਹੈ ਤਾਂ ਬਕਿੰਘਮ ਪੈਲੇਸ ਵਿੱਚ ਦਰਸ਼ਕਾਂ ਦੇ ਵੱਡੇ ਇਕੱਠ ਨਾਲ ਇੱਕ ਸਮਾਗਮ ਹੁੰਦਾ ਹੈ।
ਕੈਂਟਬਰੀ ਦੇ ਆਰਕਬਿਸ਼ਪ ਜਸਟਿਨ ਵੈਲਬੀ ਨੇ ਕਿਹਾ ਮੇਰੀਆਂ ਦੁਆਵਾਂ ਅਤੇ ਸਮੁੱਚੇ (ਸਮੱਚੇ ਚਰਚ ਆਫ਼ ਇੰਗਲੈਂਡ) ਦੇਸ਼ ਦੇ ਲੋਕਾਂ ਦੀਆਂ ਦੁਆਵਾਂ ਅੱਜ ਮਹਾਰਾਣੀ ਦੇ ਨਾਲ ਹਨ।
ਪ੍ਰਮਾਤਮਾ ਦੀ ਮੌਜੂਦਗੀ ਅਤੇ ਮਹਾਰਾਣੀ ਨੂੰ, ਉਨ੍ਹਾਂ ਦੇ ਪਰਿਵਾਰ ਅਤੇ ਜੋ ਲੋਕ ਵੀ ਬਾਲਮੋਰਲ ਵਿੱਚ ਉਨ੍ਹਾਂ ਦੀ ਦੇਖਭਾਲ ਕਰ ਰਹੇ ਹਨ, ਹਿੰਮਤ ਦੇਵੇ।
ਲੇਬਰ ਆਗੂ ਸਰ ਕੀਰ ਸਟਰੈਮਰ ਨੇ ਕਿਹਾ ਕਿ ਉਹ ਬਹੁਤ ਫਿਕਰਮੰਦ ਹਨ। ਜਦਕਿ ਸਕੌਟਲੈਂਡ ਦੇ ਫਰਸਟ ਮਨਿਸਟਰ ਨਿਕੋਲਾ ਸਟਰਜਨ ਨੇ ਮਹਾਰਾਣੀ ਲਈ ਆਪਣੀਆਂ ਸ਼ੁੱਭ ਇਛਾਵਾਂ ਭੇਜੀਆਂ ਹਨ।
ਮਹਾਰਾਣੀ ਜੁਲਾਈ ਮਹੀਨੇ ਤੋਂ ਗਰਮੀਆਂ ਦੀਆਂ ਛੁੱਟੀਆਂ 'ਤੇ ਸਨ।
ਇਹ ਵੀ ਪੜ੍ਹੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












