ਇਸ ਦੇਸ ਵਿੱਚ ਜਿਵੇਂ ਲੋਕਾਂ ਨੇ 'ਬੱਚੇ ਜੰਮਣ ਦੀ ਹੜਤਾਲ' ਕਰ ਦਿੱਤੀ ਹੈ

ਦੱਖਣੀ ਕੋਰੀਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਸ ਲੇਖ ਵਿੱਚ ਜਾਣੋ ਕਿ ਜਨਸੰਖਿਆ ਵਿੱਚ ਕਮੀ ਆਉਣ ਨਾਲ ਕਿਸੇ ਦੇਸ ਸਮਾਹਮਣੇ ਕਿਹੋ-ਜਿਹੀਆਂ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ ਅਤੇ ਕੀ ਹੈ ਹੱਲ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 4 ਮਿੰਟ

ਦੱਖਣੀ ਕੋਰੀਆ ਇੱਕ ਅਨੋਖੇ ਸੰਕਟ ਦੇ ਸਨਮੁੱਖ ਖੜ੍ਹਾ ਹੈ। ਕਾਰਨ? ਇਸ ਦੀ ਜਨਸੰਖਿਆ ਉਸ ਗਤੀ ਨਾਲ ਨਹੀਂ ਵਧ ਰਹੀ ਹੈ, ਜਿਸ ਹਿਸਾਬ ਨਾਲ ਵਧਣੀ ਚਾਹੀਦੀ ਹੈ।

ਸਾਲ 2021 ਵਿੱਚ ਇਸ ਏਸ਼ੀਆਈ ਮੁਲਕ ਨੇ ਇੱਕ ਵਾਰ ਫਿਰ ਸਭ ਤੋਂ ਨੀਵੀਂ ਜਨਮ ਦਰ ਦਰਜ ਕੀਤੀ ਹੈ। ਦੱਖਣ ਕੋਰੀਆ ਦੀ ਏਜੰਸੀ ਯੁਨਹੈਪ ਮੁਤਾਬਕ ਇਸ ਅਰਸੇ ਦੌਰਾਨ ਦੇਸ ਵਿੱਚ ਮਹਿਜ਼ 26,06,00 ਬੱਚੇ ਪੈਦਾ ਹੋਏ ਜੋ ਕਿ ਪਿਛਲੇ ਸਾਲ ਨਾਲੋਂ 11,800 ਘੱਟ ਹੈ।

ਸਾਲ 2018 ਤੋਂ ਲੈ ਕੇ ਹੁਣ ਤੱਕ ਦੱਖਣੀ ਕੋਰੀਆ ਵਿੱਚ ਜਨਮ ਦਰ ਪ੍ਰਤੀ ਔਰਤ ਇੱਕ ਬੱਚੇ ਤੋਂ ਵੀ ਘੱਟ ਹੈ। ਅਧਿਕਾਰਿਤ ਅੰਕੜਿਆਂ ਮੁਤਾਬਕ ਇਹ ਰੁਝਾਨ ਸੁਧਰਨ ਦੀ ਥਾਂ ਹੋਰ ਨਿਗਾਰ ਵੱਲ ਜਾ ਰਿਹਾ ਹੈ।

ਇਸ ਲਈ ਪਿਛਲੇ 12 ਮਹੀਨਿਆਂ ਦੌਰਾਨ, ਪ੍ਰਤੀ ਔਰਤ ਔਸਤ 0.81 ਬੱਚੇ ਨੇ ਜਨਮ ਲਿਆ। ਸਾਲ 2020 ਦੀ ਤੁਲਨਾ ਵਿੱਚ ਇਹ ਜਿੱਥੇ ਤਿੰਨ ਪੁਆਇੰਟ ਦੀ ਕਮੀ ਹੈ ਉੱਥੇ ਹੀ ਜਨਮ ਦਰ ਦੀ ਇਹ ਲਗਾਤਾਰ ਛੇਵੀਂ ਡੁਬਕੀ ਹੈ।

ਇਸ ਰੁਝਾਨ ਕਾਰਨ ਦੇਸ ਵਿੱਚ ਜਾਰੀ ਆਰਥਿਕ ਸੰਕਟ ਹੋਰ ਡੂੰਘਾ ਹੋਣ ਦੀ ਸੰਭਾਵਨਾ ਹੈ। ਦੇਸ ਆਰਥਿਕ ਵਾਧੇ ਦੀ ਦਰ ਨਾਮ-ਮਾਤਰ ਹੈ।

ਦੁਨੀਆਂ ਦੇ ਸਭ ਤੋਂ ਵਿਕਸਤ ਦੇਸਾਂ ਵਿੱਚ ਪ੍ਰਤੀ ਜੋੜਾ ਬੱਚਿਆਂ ਦੀ ਔਸਤ ਗਿਣਤੀ 1.6 ਹੈ। ਇਹ ਅੰਕੜਾ ਦੱਖਣੀ ਕੋਰੀਆ ਤੋਂ ਲਗਭਗ ਦੁੱਗਣਾ ਹੈ।

ਘੱਟ ਜਨਮ ਦਰ ਦਾ ਕਾਰਨ ਕੀ ਹੈ

ਮਾਹਰਾਂ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੌਰਾਨ ਪੇਸ਼ਵਰਾਨਾ ਤੋਂ ਲੈ ਕੇ ਆਰਥਿਕ ਕਾਰਨਾਂ ਤੱਕ ਨੇ ਲੋਕਾਂ ਦੇ ਬੱਚਾ ਪੈਦਾ ਕਰਨ ਦੇ ਫ਼ੈਸਲੇ ਨੂੰ ਪ੍ਰਭਾਵਿਤ ਕੀਤਾ ਹੈ।

ਦੱਖਣੀ ਕੋਰੀਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਹਰਾਂ ਮੁਤਾਬਕ ਔਰਤਾਂ ਵੱਲੋਂ ਪਰਿਵਾਰਕ ਜ਼ਿੰਦਗੀ ਦੇ ਮੁਕਾਬਲੇ ਪੇਸ਼ੇਵਰ ਜ਼ਿੰਦਗੀ ਨੂੰ ਪਹਿਲ ਦੇਣਾ ਵੀ ਜਨਮ ਦਰ ਡਿੱਗਣ ਦਾ ਇੱਕ ਕਾਰਨ ਹੈ

ਸਾਲ 2021 ਲਈ ਮਾਹਰਾਂ ਦਾ ਮੰਨਣਾ ਹੈ ਕਿ ਨੀਵੀਂ ਜਨਮ ਦਰ ਲਈ ਮਹਿੰਗਾ ਹੋਇਆ ਰਹਿਣ-ਸਹਿਣ, ਘਰ ਦੀਆਂ ਕੀਮਤਾਂ ਵਿੱਚ ਵਾਧਾ, ਕੋਰੋਨਾ ਮਹਾਮਾਰੀ ਦਾ ਅਸਰ ਵਰਗੇ ਕਾਰਨ ਜ਼ਿੰਮੇਵਾਰ ਹਨ।

ਰਾਜਧਾਨੀ ਸੀਓਲ ਤੋਂ ਬੀਬੀਸੀ ਪੱਤਰਕਾਰ ਜੀਨ ਮਕੈਂਜ਼ੀ ਮੁਤਾਬਕ ਔਰਤਾਂ ਵਿੱਚ ਵਧ ਰਹੀ ਪੇਸ਼ੇਵਰਾਨਾ ਜ਼ਿੰਦਗੀ ਦੀ ਖਿੱਚ, ਅਤੇ ਉਚੇਰੀ ਸਿੱਖਿਆ ਅਤੇ ਕੰਮ ਦੀਆਂ ਥਾਵਾਂ ਉੱਪਰ ਮਰਦਾਂ ਦੇ ਬਰਾਬਰ ਦੀਆਂ ਸਥਿਤੀਆਂ ਹਾਸਲ ਕਰਨ ਦੀ ਚਾਹ ਵੀ ਇਸ ਦੇ ਪਿੱਛੇ ਕੁਝ ਕਾਰਨ ਹਨ।

ਉਨ੍ਹਾਂ ਮੁਤਾਬਕ ਮੁਲਕ ਵਿੱਚ ਕਿਸੇ ਵੀ ਹੋਰ ਅਮੀਰ ਮੁਲਕ ਦੀ ਤੁਲਨਾ ਵਿੱਚ ਔਰਤਾਂ ਅਤੇ ਮਰਦਾਂ ਦੇ ਭੱਤਿਆਂ ਵਿੱਚ ਸਭ ਤੋਂ ਜ਼ਿਆਦਾ ਫ਼ਰਕ ਹੈ।

ਇਸ ਤੋਂ ਇਲਾਵਾ ਕਿਉਂਕਿ ਬੱਚਿਆਂ ਦੀ ਜ਼ਿੰਮੇਵਾਰੀ ਜ਼ਿਆਦਾਤਰ ਬੀਬੀਆਂ ਦੇ ਮੋਢਿਆਂ ’ਤੇ ਹੀ ਆਉਂਦੀ ਹੈ। ਨਤੀਜੇ ਵਜੋਂ ਉਨ੍ਹਾਂ ਨੂੰ ਆਪਣੀ ਪੇਸ਼ੇਵਰ ਜ਼ਿੰਦਗੀ ਵਿੱਚ ਅੱਗੇ ਵਧਣ ਵਿੱਚ ਮੁਸ਼ਕਲ ਆਉਂਦੀ ਹੈ ਅਤੇ ਕਈ ਵਾਰ ਕੰਮ ਕਰਨਾ ਛੱਡਣਾ ਪੈਂਦਾ ਹੈ। ਇਹ ਵੀ ਵਜ੍ਹਾ ਹੈ ਕਿ ਦੱਖਣੀ ਕੋਰੀਆ ਦੀਆਂ ਔਰਤਾਂ ਮਾਂ ਨਹੀਂ ਬਣ ਰਹੀਆਂ।

ਬੀਬੀਸੀ

ਇਹ ਵੀ ਪੜ੍ਹੋ-

ਬੀਬੀਸੀ

ਮੁਖ਼ਤਸਰ ਵਿੱਚ ਕਿਹਾ ਜਾਵੇ ਤਾਂ ਔਰਤਾਂ ਨੂੰ ਅਜੇ ਵੀ ਬੱਚੇ ਜਾਂ ਪੇਸ਼ੇ ਵਿੱਚੋਂ ਕਿਸੇ ਇੱਕ ਨੂੰ ਚੁਣਨ ਲਈ ਕਿਹਾ ਜਾ ਰਿਹਾ ਹੈ ਅਤੇ ਅਜਿਹੀਆਂ ਸੁਆਣੀਆਂ ਦੀ ਸੰਖਿਆ ਲਗਾਤਾਰ ਵਧ ਰਹੀ ਹੈ ਜੋ ਮਾਂ ਬਣਨ ਨੂੰ ਪਹਿਲ ਨਹੀਂ ਦੇ ਰਹੀਆਂ ਹਨ।

ਇੱਕ ਸੁਆਣੀ ਨੇ ਪੱਤਰਕਾਰ ਨੂੰ ਦੱਸਿਆ, ''ਅਸੀਂ ਬੱਚੇ ਜੰਮਣ ਦੀ ਹੜਤਾਲ 'ਤੇ ਹਾਂ।''

ਦੱਖਣੀ ਕੋਰੀਆ ਦੀ ਇੱਕ ਬੀਬੀ ਯਾਂਗ ਵਾਂ-ਹੁਆ ਨੇ ਬੀਬੀਸੀ ਨੂੰ ਸਾਲ 2018 ਵਿੱਚ ਦੱਸਿਆ ਸੀ,''ਮੇਰੀ ਬੱਚਾ ਜੰਮਣ ਦੀ ਕੋਈ ਸਲਾਹ ਨਹੀਂ ਹੈ। ਮੈਂ ਜਣੇਪੇ ਦੀ ਪੀੜ ਵਿੱਚੋਂ ਨਹੀਂ ਲੰਘਣਾ ਚਾਹੁੰਦੀ ਜਾਂ ਮੈਂ ਆਪਣਾ ਕਰੀਅਨ ਤਬਾਹ ਹੁੰਦੇ ਨਹੀਂ ਦੇਖਣਾ ਚਾਹੁੰਦੀ।''

ਉਨ੍ਹਾਂ ਨੇ ਅੱਗੇ ਕਿਹਾ, ''ਇਸ ਨਾਲੋਂ ਮੈਂ ਇਕੱਲੀ ਰਹਾਂਗੀ ਤੇ ਕਿਸੇ ਪਰਿਵਾਰ ਦਾ ਹਿੱਸਾ ਬਣਨ ਨਾਲੋਂ ਆਪਣੇ ਸੁਫ਼ਨੇ ਪੂਰੇ ਕਰਾਂਗੀ।''

ਦੱਖਣੀ ਕੋਰੀਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਉਣ ਵਾਲੇ ਸਾਲਾਂ ਵਿੱਚ ਦੱਖਣੀ ਕੋਰੀਆ ਵਿੱਚ ਕੰਮ ਕਰ ਸਕਣ ਵਾਲੇ ਨੌਜਵਾਨਾਂ ਦੀ ਕਮੀ ਹੋ ਸਕਦੀ ਹੈ

ਕੀ ਹਨ ਨਤੀਜੇ

ਆਰਗੇਨਾਈਜ਼ੇਸ਼ਨ ਫਾਰ ਇਕਨਾਮਿਕ ਕੋਆਪਰੇਸ਼ਨ ਐਂਡ ਡਿਵੈਲਪਮੈਂਟ ਦੇ ਅੰਕੜਿਆਂ ਮੁਤਾਬਕ ਵਿਸ਼ਵ ਦੀਆਂ ਸਭ ਤੋਂ ਉੱਨਤ ਆਰਥਿਕਤਾਵਾਂ ਵਿੱਚ ਪਿਛਲੇ ਛੇ ਦਹਾਕਿਆਂ ਦੌਰਾਨ ਜਨਮ ਦਰ ਉਲੇਖਣੀ ਰੂਪ ਵਿੱਚ ਡਿੱਗੀ ਹੈ।

ਸਪੇਨ ਵੀ ਅਜਿਹੇ ਹੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਉੱਥੇ ਹਾਲਾਂਕਿ ਅਫ਼ਰੀਕਾ ਅਤੇ ਲੈਟਿਨ ਅਮਰੀਕੀ ਮੁਲਕਾਂ ਤੋਂ ਆਉਣ ਵਾਲੇ ਪ੍ਰਵਾਸੀਆਂ ਨੇ ਇਸ ਸੰਕਟ ਨਾਲ ਨਜਿੱਠਣ ਵਿੱਚ ਕੁਝ ਭੂਮਿਕਾ ਨਿਭਾਈ ਹੈ।

ਹਾਲਾਂਕਿ ਦੱਖਣੀ ਕੋਰੀਆ ਦੇ ਮਾਮਲੇ ਵਿੱਚ ਪਰਿਵਾਰਾਂ ਦਾ ਅਕਾਰ ਵਰਨਣਯੋਗ ਰੂਪ ਵਿੱਚ ਘਟਿਆ ਹੈ। ਉੱਥੇ ਪਿਛਲੀਆਂ ਕੁਝ ਪੀੜ੍ਹੀਆਂ ਦੌਰਾਨ ਹੀ ਇਹ ਫ਼ਰਕ ਦੇਖਿਆ ਗਿਆ ਹੈ। ਉੱਥੇ 1970 ਦੇ ਦਹਾਕੇ ਪਹਿਲੇ ਅੱਧ ਵਿੱਚ ਪ੍ਰਤੀ ਔਰਤ ਔਸਤ ਚਾਰ ਬੱਚੇ ਹੁੰਦੇ ਸਨ।

ਜਨਮ ਦਰ ਘਟਣ ਦੇ ਨਤੀਜੇ ਵਜੋਂ ਮੁਲਕ ਦੀ ਉਮਰਦਰਾਜ਼ ਜਨਸੰਖਿਆ ਵਿੱਚ ਵਾਧਾ ਹੋਇਆ ਹੈ ਅਤੇ ਮੌਤ ਦਰ ਵਧੀ ਹੈ।

ਸਾਲ 2020 ਤੋਂ ਬਾਅਦ ਦੱਖਣੀ ਕੋਰੀਆ ਦੀ ਜਨਸੰਖਿਆ ਲਗਾਤਾਰ ਘਟ ਰਹੀ ਹੈ। ਵਜ੍ਹਾ, ਕਿਉਂਕਿ ਜਨਮ ਨਾਲੋਂ ਮੌਤਾਂ ਜ਼ਿਆਦਾ ਹੋ ਰਹੀਆਂ ਹਨ।

ਇਸੇ ਸਾਲ ਮਈ ਵਿੱਚ ਜਿੱਥੇ ਮੁਲਕ ਵਿੱਚ 28,859 ਮੌਤਾਂ ਹੋਈਆਂ ਉੱਥੇ ਹੀ 20,007 ਬੱਚਿਆਂ ਨੇ ਜਨਮ ਲਿਆ।

ਮਾਹਰਾਂ ਦੀ ਰਾਇ ਹੈ ਕਿ ਕਿਸੇ ਮੁਲਕ ਨੂੰ ਆਪਣੀ ਜਨਸੰਖਿਆ ਬਰਕਰਾਰ ਰੱਖਣ ਲਈ ਜ਼ਰੂਰੀ ਹੈ ਕਿ ਉੱਥੇ ਹਰ ਔਰਤ ਘੱਟੋ-ਘੱਟ ਦੋ ਬੱਚਿਆਂ ਨੂੰ ਜਨਮ ਦੇਵੇ।

ਜਨਸੰਖਿਆ ਵਿੱਚ ਕਮੀ ਆਉਣ ਨਾਲ ਕਈ ਕਿਸਮ ਦੀਆਂ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ।

ਇਸ ਦੇ ਨਤੀਜੇ ਵਜੋਂ ਇੱਕ ਪਾਸੇ- ਬੁੱਢੀ ਹੋ ਰਹੀ ਵਸੋਂ ਦੀਆਂ ਸਿਹਤ ਸਹੂਲਤਾਂ ਉੱਪਰ ਸਰਕਾਰ ਨੂੰ ਖ਼ਰਚਾ ਵਧਾਉਣਾ ਪੈਂਦਾ ਹੈ, ਪੈਨਸ਼ਨਾਂ ਦਾ ਖ਼ਰਚਾ ਵਧ ਜਾਂਦਾ ਹੈ। ਦੂਜੇ ਪਾਸੇ- ਇਸ ਦੇ ਨਤੀਜੇ ਵਜੋਂ ਕੰਮ ਕਰਨ ਯੋਗ ਨੌਜਵਾਨਾਂ ਦੀ ਗਿਣਤੀ ਵਿੱਚ ਕਮੀ ਆਉਂਦੀ ਹੈ।

ਦੱਖਣੀ ਕੋਰੀਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਾਲ ਦੇ ਸਮੇਂ ਦੌਰਾਨ ਮਹਿੰਗੇ ਹੋਏ ਘਰ ਅਤੇ ਮਹਿੰਗਾ ਹੋਇਆ ਰਹਿਣ ਸਹਿਣ ਵੀ ਜੋੜਿਆਂ ਨੂੰ ਬੱਚਾ ਨਾ ਪੈਦਾ ਕਰਨ ਲਈ ਸੋਚਣ ਬਾਰੇ ਮਜਬੂਰ ਕਰਦਾ ਹੈ

ਭਵਿੱਖਬਾਣੀ

ਮਾਹਰਾਂ ਦੀ ਚੇਤਾਵਨੀ ਹੈ ਕਿ ਦੱਖਣੀ ਕੋਰੀਆ ਵਿੱਚ 2030 ਦੇ ਆਉਂਦੇ-ਆਉਂਦੇ ''ਜਨਸਾਂਖਿਅਕੀ ਭੂਚਾਲ'' ਆ ਸਕਦਾ ਹੈ।

ਏਜੰਸੀ ਯੁਨਹੈਪ ਨੇ ਕੁਝ ਸਰਕਾਰੀ ਅਧਿਐਨਾਂ ਦੇ ਨਤੀਜਿਆਂ ਦਾ ਹਵਾਲਾ ਦਿੱਤਾ ਹੈ। ਉਨ੍ਹਾਂ ਵਿੱਚ ਵੀ ਕਿਹਾ ਗਿਆ ਹੈ ਕਿ ਦੇਸ ਦੀ ਕੰਮ ਕਰਨ ਯੋਗ ਵਸੋਂ ਵਿੱਚ ਅਗਲੇ ਤਿੰਨ ਦਹਾਕਿਆਂ ਦੌਰਾਨ 35% ਦੀ ਕਮੀ ਆ ਸਕਦੀ ਹੈ, ਜੇ ਬੱਚੇ ਨਾ ਜੰਮਣ ਦੇ ਚਾਲੂ ਰੁਝਾਨ ਨੂੰ ਨਾ ਰੋਕਿਆ ਗਿਆ।

ਲੈਟਿਨ ਅਮਰੀਕਾ ਵਿੱਚ, ਉਰੂਗੇ ਦੇ ਸਾਹਮਣੇ ਵੀ ਦੱਖਣੀ ਕੋਰੀਆ ਵਰਗਾ ਹੀ ਇੱਕ ਜਨਸਾਂਖਿਅ ਦਾ ਸੰਕਟ ਖੜ੍ਹਾ ਹੈ।

ਸਾਲ 2015 ਤੋਂ ਉਰੂਗੇ ਵਿੱਚ ਪ੍ਰਤੀ ਔਰਤ ਬੱਚਿਆਂ ਦੀ ਦਰ 1.9 ਤੋਂ 1.4 ਰਹਿ ਗਈ ਹੈ।

ਇਸ ਤੋਂ ਇਲਾਵਾ ਇੱਥੋਂ ਦੇ ਨੌਜਵਾਨ ਲਗਾਤਾਰ ਦੇਸ ਛੱਡ ਕੇ ਜਾ ਰਹੇ ਹਨ ਜੋ ਸਪਸ਼ਟ ਦੱਸਦਾ ਹੈ ਕਿ ਉਰੂਗੇ ਦੀ ਜਨਸੰਖਿਆ ਕਿਉਂ ਡਿੱਗ ਰਹੀ ਹੈ।

ਇਹ ਵੀ ਪੜ੍ਹੋ

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)