ਟਿਕ ਟੌਕ ਉੱਤੇ ਉਸਨੇ ਆਪਣੇ ਤਲਾਕ ਦੀ ਗੱਲ ਕੀਤੀ ਤਾਂ ਪਤੀ ਨੇ ਕਤਲ ਕਰ ਦਿੱਤਾ

ਸਾਨੀਆ ਖ਼ਾਨ

ਤਸਵੀਰ ਸਰੋਤ, SANIA KAHN

    • ਲੇਖਕ, ਸੈਮ ਕੈਬਰਾਲ
    • ਰੋਲ, ਬੀਬੀਸੀ ਨਿਊਜ਼
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 6 ਮਿੰਟ

ਇੱਕ ਮਾੜੇ ਵਿਆਹ ਨੂੰ ਤੋੜਨ ਤੋਂ ਬਾਅਦ ਸਾਨੀਆ ਖਾਨ ਨੇ ਕਿਹਾ ਕਿ ਉਸਦੇ ਦੱਖਣੀ ਏਸ਼ੀਆਈ ਮੁਸਲਮਾਨ ਭਾਈਚਾਰੇ ਦੇ ਕੁਝ ਲੋਕਾਂ ਨੇ ਉਸਨੂੰ ਮਹਿਸੂਸ ਕਰਵਾਇਆ ਕਿ ਉਹ "ਜ਼ਿੰਦਗੀ ਵਿੱਚ ਅਸਫ਼ਲ" ਹੋ ਗਈ ਹੈ।

ਸਾਨੀਆ ਨੂੰ TikTok ਰਾਹੀ ਅਜਨਬੀਆਂ ਤੋਂ ਹਮਦਰਦੀ ਅਤੇ ਰਾਹਤ ਦੇਣ ਵਾਲੇ ਸ਼ਬਦ ਵੀ ਪੜ੍ਹਨ ਨੂੰ ਮਿਲੇ। ਪਰ ਇਹ ਉਦੋਂ ਤੱਕ ਹੀ ਸਨ ਜਦੋਂ ਤੱਕ ਉਸਦਾ ਸਾਬਕਾ ਪਤੀ ਵਾਪਸ ਨਹੀਂ ਆਇਆ ਸੀ, ਜਿਸ ਨੇ ਉਸਦਾ ਕਤਲ ਕਰ ਦਿੱਤਾ।

ਚੇਤਾਵਨੀ: ਇਸ ਕਹਾਣੀ ਦੇ ਵੇਰਵੇ ਕੁਝ ਪਾਠਕਾਂ ਨੂੰ ਪਰੇਸ਼ਾਨ ਕਰ ਸਕਦੇ ਹਨ।

ਸਾਨੀਆ ਦੇ ਬੈਗ ਤਿਆਰ ਸਨ। ਉਹ ਆਜ਼ਾਦ ਹੋਣ ਲਈ ਤਿਆਰ ਸੀ। 29 ਸਾਲਾ ਸਾਨੀਆ ਖਾਨ ਨੇ 21 ਜੁਲਾਈ ਨੂੰ ਸ਼ਿਕਾਗੋ ਛੱਡ ਦਿੱਤਾ।

ਆਖਰ ਉਹ ਆਪਣੇ ਪਤੀ ਤੋਂ ਵੱਖ ਹੋ ਕੇ ਆਪਣੇ ਜੱਦੀ ਸ਼ਹਿਰ ਚਟਾਨੂਗਾ ਵਿੱਚ ਆਪਣੇ ਜੀਵਨ ਦਾ ਇੱਕ ਨਵਾਂ ਦੌਰ ਸ਼ੁਰੂ ਕਰਨ ਲਈ ਜਾ ਰਹੀ ਸੀ।

ਭਾਵੇਂਕਿ ਉਸ ਦਿਨ ਟੈਨੇਸੀ ਵਿੱਚ ਆਪਣੇ ਘਰ ਵਿੱਚ ਉਹ ਆਖਰ ਇੱਕ ਤਾਬੂਤ ਵਿੱਚ ਬੰਦ ਹੋ ਕੇ ਪਹੁੰਚੀ।

ਸਾਨੀਆਂ ਅਫਸਰਾਂ ਨੂੰ ਤਿੰਨ ਦਿਨ ਪਹਿਲਾਂ ਸ਼ਿਕਾਗੋ ਵਿੱਚ ਆਪਣੇ ਕੰਡੋਮੀਨੀਅਮ ਦੇ ਅਗਲੇ ਦਰਵਾਜ਼ੇ ਦੇ ਨੇੜੇ ਬੇਹੋਸ਼ ਮਿਲੀ ਸੀ।

ਇੱਥੇ ਹੀ ਉਸਨੇ ਇੱਕ ਵਾਰ ਆਪਣੇ ਪਤੀ ਰਾਹੀਲ ਅਹਿਮਦ (36) ਨਾਲ ਕੁਝ ਸਮਾਂ ਬਿਤਾਇਆ ਸੀ। ਉਸਦੇ ਸਿਰ ਦੇ ਪਿਛਲੇ ਹਿੱਸੇ ਵਿੱਚ ਗੋਲੀ ਲੱਗੀ ਸੀ ਅਤੇ ਉਸਨੂੰ ਮੌਕੇ 'ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਸੀ।

ਜਦੋਂ ਪੁਲਿਸ ਆਈ ਤਾਂ ਰਾਹੀਲ ਅਹਿਮਦ ਨੇ ਆਪਣੇ ਗੋਲੀ ਮਾਰ ਕੇ ਆਪਣੀ ਜਾਨ ਲੈ ਲਈ।

ਪੁਲਿਸ ਵੱਲੋਂ ਸ਼ਿਕਾਗੋ ਸਨ-ਟਾਈਮਜ਼ ਨਾਲ ਸਾਂਝੀਆਂ ਕੀਤੀਆਂ ਰਿਪੋਰਟਾਂ ਮੁਤਾਬਤ ਇਹ ਜੋੜਾ "ਤਲਾਕ ਦੇ ਦੌਰ ਵਿੱਚੋਂ ਲੰਘ ਰਿਹਾ ਸੀ"।

ਰਾਹੀਲ ਅਹਿਮਦ ਜੋ ਸਾਨੀਆ ਖਾਨ ਤੋਂ ਵੱਖ ਹੋ ਕੇ ਇੱਕ ਵੱਖਰੇ ਸੂਬੇ ਵਿੱਚ ਰਹਿਣ ਲਈ ਚਲਾ ਗਿਆ ਸੀ, ਉਹ ਕਰੀਬ 700 ਮੀਲ ਦੀ ਯਾਤਰਾ ਕਰਕੇ ਆਪਣੇ ਪੁਰਾਣੇ ਘਰ ਵਾਪਸ ਆਇਆ ਸੀ।

ਉਸ ਨੇ ਅਜਿਹਾ ਆਪਣੇ ਵਿਆਹ ਨੂੰ "ਬਚਾਉਣ ਲਈ" ਕੀਤਾ ਸੀ।

ਫੋਟੋਗ੍ਰਾਫੀ ਦਾ ਜਨੂੰਨ

ਇੱਕ ਪਾਕਿਸਤਾਨੀ-ਅਮਰੀਕੀ ਫੋਟੋਗ੍ਰਾਫਰ ਸਾਨੀਆ ਖ਼ਾਨ ਨੂੰ ਹਾਲ ਹੀ ਵਿੱਚ ਸੋਸ਼ਲ ਮੀਡੀਆ ਪਲੇਟਫਾਰਮ ਟਿੱਕਟੌਕ 'ਤੇ ਇੱਕ ਪਛਾਣ ਮਿਲੀ ਸੀ।

ਉਹ ਦੱਖਣੀ-ਏਸ਼ੀਆਈ ਭਾਈਚਾਰੇ ਵਿੱਚ ਮਾੜੇ ਵਿਆਹ ਦੇ ਸਦਮੇ ਅਤੇ ਤਲਾਕ ਦੇ ਕਲੰਕ ਨਾਲ ਜੂਝ ਰਹੀਆਂ ਔਰਤਾਂ ਲਈ ਇੱਕ ਆਵਾਜ਼ ਬਣ ਕੇ ਉਭਰ ਰਹੀ ਸੀ।

ਹਾਲਾਂਕਿ ਸਾਨੀਆ ਦੇ ਆਪਣੇ ਜੀਵਨ ਦਾ ਅੰਤ ਕਤਲ/ਖ਼ੁਦਕੁਸ਼ੀ ਇੱਕ ਦੁਖਦਾਈ ਰੂਪ ਵਿੱਚ ਹੋਇਆ।

ਸਾਨੀਆ ਦੀ ਮੌਤ ਨੇ ਉਸਦੇ ਚਾਹੁਣ ਵਾਲਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

ਸਾਨੀਆ ਦੇ ਔਨਲਾਈਨ ਫੌਲੋਅਰਜ਼ ਅਤੇ ਹੋਰ ਦੱਖਣੀ ਏਸ਼ੀਆਈ ਔਰਤਾਂ ਕਹਿੰਦੀਆਂ ਹਨ ਕਿ ਉਨ੍ਹਾਂ ਨੂੰ ਦਿਖਾਵੇ ਨੇ ਮਾੜੇ ਰਿਸ਼ਤਿਆਂ ਵਿੱਚ ਰਹਿਣ ਲਈ ਮਜਬੂਰ ਕੀਤਾ ਹੈ।

ਉਸ ਦੀ ਇੱਕ ਯੂਨੀਵਰਸਿਟੀ ਦੋਸਤ ਬ੍ਰਾਇਨਾ ਵਿਲੀਅਮਜ਼ ਨੇ ਕਿਹਾ, "ਸਾਨੀਆ ਕਹਿੰਦੀ ਸੀ ਕਿ ਉਸਦਾ 29ਵਾਂ ਸਾਲ ਅਹਿਮ ਹੋਣ ਜਾ ਰਿਹਾ ਹੈ ਅਤੇ ਇਹ ਇੱਕ ਨਵੀਂ ਸ਼ੁਰੂਆਤ ਹੋਵੇਗੀ।"

"ਉਹ ਬਹੁਤ ਉਤਸ਼ਾਹਿਤ ਸੀ।"

ਉਸਦੇ ਦੋਸਤਾਂ ਲਈ ਸਾਨੀਆ ਖਾਨ ਦਾ ਆਲੇ-ਦੁਆਲੇ ਹੋਣਾ ਇੱਕ ਖੁਸ਼ੀ ਦਾ ਸਬੱਬ ਹੁੰਦਾ ਸੀ। ਉਹ ਸਕਾਰਾਤਮਕ ਅਤੇ ਬੇਲਾਗ ਸੀ।

ਸਾਨੀਆ ਖ਼ਾਨ

ਤਸਵੀਰ ਸਰੋਤ, SANIA KHAN

ਮਹਿਰੂ ਸ਼ੇਖ (31) ਸਾਨੀਆ ਖਾਨ ਨੂੰ ਆਪਣਾ ਸਭ ਤੋਂ ਚੰਗਾ ਦੋਸਤ ਦੱਸਦੀ ਹੈ ਉਹ ਕਹਿੰਦੀ ਹੈ, "ਜਦੋਂ ਉਹ ਖ਼ੁਦ ਭਾਵੇਂ ਆਪਣੀ ਜ਼ਿੰਦਗੀ ਦੇ ਕਿੰਨੇ ਵੀ ਔਖੇ ਸਮੇਂ ਵਿਚੋਂ ਕਿਉਂ ਨਾ ਲੰਘ ਰਹੀ ਹੋਵੇ ਪਰ ਤੁਹਾਨੂੰ ਉਹ ਸਭ ਤੋਂ ਪਹਿਲਾਂ ਫ਼ੋਨ ਕਰਕੇ ਹਾਲਚਾਲ ਪੁੱਛਦੀ ਸੀ।"

ਇੰਸਟਾਗ੍ਰਾਮ ਉਪਰ ਉਸਨੇ ਪਹਿਲੀ ਵਾਰ ਇੱਕ ਜਨਤਕ ਪਲੇਟਫਾਰਮ ਬਣਾਇਆ ਸੀ। ਇਥੇ ਉਸਨੇ ਫੋਟੋਗ੍ਰਾਫੀ ਲਈ ਆਪਣੇ ਜਨੂੰਨ ਬਾਰੇ ਲਿਖਿਆ।

ਉਨ੍ਹਾਂ ਨੇ ਲਿਖਿਆ, "ਮੈਂ ਲੋਕਾਂ ਨੂੰ ਆਪਣੇ-ਆਪ ਨਾਲ ਪਿਆਰ ਕਰਨ ਅਤੇ ਇੱਕ-ਦੂਜੇ ਨਾਲ ਕੈਮਰੇ ਦੇ ਸਾਹਮਣੇ ਪਿਆਰ ਕਰਨ ਵਿੱਚ ਮਦਦ ਕਰਦੀ ਹਾਂ।"

ਸਾਨੀਆ ਖਾਨ ਵਿਆਹਾਂ, ਜਣੇਪਾ ਸ਼ੂਟ, ਬੇਬੀ ਸ਼ਾਵਰ ਅਤੇ ਹੋਰ ਮੌਕਿਆਂ ਦੀਆਂ ਫੋਟੋਆਂ ਖਿੱਚਦੇ ਸਨ।

ਜ਼ਿਆਦਾਤਰ ਉਨ੍ਹਾਂ ਦੇ ਗਾਹਕ ਮੋਟੀ ਰਕਮ ਦਿੰਦੇ ਸਨ ਪਰ ਉਹ ਆਪਣੇ ਦੋਸਤਾਂ ਲਈ ਵੀ ਫ਼ੋਟੋਗ੍ਰਾਫ਼ੀ ਕਰਦੇ ਸਨ।

ਮਹਿਰੂ ਸ਼ੇਖ ਨੇ ਕਿਹਾ, "ਕੈਮਰੇ ਦੇ ਪਿੱਛੇ ਉਹ ਜ਼ਿੰਦਾ ਹੋਈ ਸੀ। ਉਸ ਕੋਲ ਲੋਕਾਂ ਨੂੰ ਕੈਮਰੇ ਦੇ ਸਾਹਮਣੇ ਸਹਿਜ ਬਣਾਉਣ, ਭਾਵਨਾਵਾਂ ਅਤੇ ਖੁਸ਼ੀ ਨੂੰ ਕੈਦ ਕਰਨ ਦਾ ਹੁਨਰ ਸੀ।"

ਉਸਨੇ ਆਪਣੀ ਜ਼ਿੰਦਗੀ ਵਿੱਚ ਵੀ ਇਸੇ ਤਰ੍ਹਾਂ ਦੀ ਖੁਸ਼ੀ ਦੀ ਭਾਲ ਕੀਤੀ ਸੀ।

ਕਰੀਬ ਪੰਜ ਸਾਲ ਅਹਿਮਦ ਨਾਲ ਡੇਟਿੰਗ ਕਰਨ ਤੋਂ ਬਾਅਦ ਉਸਨੇ ਜੂਨ 2021 ਵਿੱਚ ਦੋਵਾਂ ਨੇ ਵਿਆਹ ਕਰਵਾਇਆ ਇਕੱਠੇ ਸ਼ਿਕਾਗੋ ਚਲੇ ਗਏ।

ਉਸ ਦੇ ਬਚਪਨ ਦੇ ਇੱਕ ਦੋਸਤ ਮੁਤਾਬਕ, "ਉਨ੍ਹਾਂ ਦਾ ਇੱਕ ਸ਼ਾਨਦਾਰ ਪਾਕਿਸਤਾਨੀ ਵਿਆਹ ਸੀ ਪਰ ਵਿਆਹ ਝੂਠ ਅਤੇ ਹੇਰਾਫੇਰੀ ਦੀ ਨੀਂਹ 'ਤੇ ਬਣਾਇਆ ਗਿਆ ਸੀ।"

ਪਤੀ ਦੀ ਮਾਨਸਿਕ ਸਿਹਤ ਦੀ ਸਮੱਸਿਆ

ਸਾਨੀਆ ਖਾਨ ਦੇ ਦੋਸਤਾਂ ਦਾ ਦਾਅਵਾ ਹੈ ਕਿ ਅਹਿਮਦ ਨੂੰ ਲੰਬੇ ਸਮੇਂ ਤੋਂ ਮਾਨਸਿਕ ਸਮੱਸਿਆਵਾਂ ਸਨ। ਵਿਆਹ ਤੋਂ ਪਹਿਲਾਂ ਇਹ ਜੋੜਾ ਦੂਰੋਂ ਰਹਿੰਦਿਆਂ ਹੀ ਇਸ ਰਿਸ਼ਤੇ ਵਿੱਚ ਬੱਝਿਆ ਰਿਹਾ ਸੀ।

ਉਨ੍ਹਾਂ ਸਹੇਲੀ ਮੁਤਾਬਕ ਸਮੱਸਿਆਵਾਂ ਪਿਛਲੇ ਸਾਲ ਦਸੰਬਰ ਵਿੱਚ ਵੱਧ ਗਈਆਂ ਸਨ।

ਸਾਨੀਆ ਨੇ ਉਸ ਨੂੰ ਦੱਸਿਆ ਕਿ ਅਹਿਮਦ ਨੂੰ ਮਾਨਸਿਕ-ਸਿਹਤ ਦੀ ਬਿਮਾਰੀ ਹੈ ਅਤੇ ਉਹ ਅਸੁਰੱਖਿਅਤ ਮਹਿਸੂਸ ਕਰਦੀ ਹੈ।

ਬੀਬੀਸੀ ਨੇ ਅਹਿਮਦ ਦੇ ਪਰਿਵਾਰ ਤੋਂ ਇਸ ਬਾਰੇ ਜਾਨਣਾ ਚਾਹਿਆ ਪਰ ਕੋਈ ਜਵਾਬ ਨਹੀਂ ਆਇਆ। ਜਦਕਿ ਸਾਨੀਆ ਦੇ ਪਰਿਵਾਰ ਨੇ ਮਰਹੂਮ ਦੇ ਦੋਸਤਾਂ ਰਾਹੀਂ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

ਹਿੰਸਾ ਨੀਤੀ ਕੇਂਦਰ ਮੁਤਾਬਕ ਅਮਰੀਕਾ ਵਿੱਚ ਹਰ ਹਫ਼ਤੇ ਇੱਕ ਦਰਜਨ ਦੇ ਕਰੀਬ ਕਤਲ- ਖ਼ੁਦਕੁਸ਼ੀਆਂ ਹੁੰਦੀਆਂ ਹਨ। ਇਹਨਾਂ ਵਿੱਚੋਂ ਦੋ ਤਿਹਾਈ ਵਿੱਚ ਨਜ਼ਦੀਕੀ ਲੋਕਾਂ ਸ਼ਾਮਲ ਹੁੰਦੇ ਹਨ।

ਜੋ ਔਰਤਾਂ ਘਰੇਲੂ ਹਿੰਸਾ ਦਾ ਸ਼ਿਕਾਰ ਹਨ, ਉਹਨਾਂ ਵਿੱਚ ਮਾਨਸਿਕ ਬਿਮਾਰੀ ਅਤੇ ਰਿਸ਼ਤਿਆਂ ਦੀਆਂ ਮੁਸ਼ਕਲਾਂ ਨੂੰ ਅਕਸਰ ਪ੍ਰਮੁੱਖ ਖ਼ਤਰੇ ਵਜੋਂ ਵੱਜੋਂ ਪਛਾਣਿਆ ਜਾਂਦਾ ਹੈ।

ਘਰੇਲੂ ਹਿੰਸਾ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਜਦੋਂ ਉਹ ਰਿਸ਼ਤਾ ਛੱਡ ਰਹੀਆਂ ਹਨ ਤਾਂ ਔਰਤਾਂ ਨੂੰ ਉਨ੍ਹਾਂ ਦੇ ਕਿਸੇ ਸਾਥੀ ਵੱਲੋਂ ਕਤਲ ਕੀਤੇ ਜਾਣ ਦਾ ਸਭ ਤੋਂ ਵੱਧ ਖ਼ਤਰਾ ਹੁੰਦਾ ਹੈ।

ਦੋਸਤਾਂ ਦਾ ਕਹਿਣਾ ਹੈ ਕਿ ਦਸੰਬਰ ਤੋਂ ਬਾਅਦ ਸਾਨੀਆ ਨੂੰ ਸਮਝ ਆ ਗਿਆ ਕਿ ਉਸ ਨੂੰ ਆਪਣੀ ਵਿਆਹੁਤਾ ਜ਼ਿੰਦਗੀ ਬਾਰੇ ਬੋਲਣਾ ਚਾਹੀਦਾ ਹੈ।

ਇਸ ਤੋਂ ਪਹਿਲਾਂ ਉਹ ਇਸ ਬਾਰੇ ਕਿਸੇ ਨਾਲ ਗੱਲ ਨਹੀਂ ਕਰਦੀ ਸੀ।

ਸਬਰ ਕਰਨ ਦੀ ਦਿੱਤੀ ਜਾਂਦੀ ਹੈ ਸਲਾਹ

ਸਾਨੀਆ ਦੇ ਦੋਸਤਾਂ ਨੇ ਦੱਸਿਆ ਕਿ ਸਾਨੀਆ ਨੇ ਆਪਣੇ ਵਿਆਹੁਤਾ ਸੰਘਰਸ਼ ਬਾਰੇ ਉਨ੍ਹਾਂ ਨਾਲ ਗੱਲਬਾਤ ਕੀਤੀ ਸੀ।

ਉਨ੍ਹਾਂ ਨੂੰ ਦੱਸਿਆ ਕਿ ਉਸਦਾ ਪਤੀ ਸੌਂ ਨਹੀਂ ਰਿਹਾ ਸੀ ਅਤੇ ਅਕਸਰ ਅਜੀਬ ਕੰਮ ਕਰਦਾ ਸੀ।

ਉਹ ਮਦਦ ਲੈਣ ਜਾਂ ਇਲਾਜ ਕਰਾਉਣ ਤੋਂ ਇਨਕਾਰ ਕਰ ਰਿਹਾ ਸੀ। ਉਸਨੇ ਮਹਿਸੂਸ ਕੀਤਾ ਕਿ ਪਤੀ ਦੀ ਮਾਨਸਿਕ ਸਿਹਤ ਦਾ ਸੰਘਰਸ਼ ਉਸ ਲਈ ਬੋਝ ਬਣ ਗਿਆ ਹੈ।

ਹਾਲਾਂਕਿ ਦੋਸਤਾਂ ਦਾ ਇਲਜ਼ਾਮ ਹੈ ਕਿ, ਜਦੋਂ ਉਨ੍ਹਾਂ ਨੇ ਖਾਨ ਨੂੰ ਵਿਆਹ ਵਿੱਚੋਂ ਨਿਕਲ ਜਾਣ ਲਈ ਕਿਹਾ, ਤਾਂ ਹੋਰਾਂ ਨੇ ਉਸ ਨੂੰ ਇਸ ਵਿੱਚ ਬਣੇ ਰਹਿਣ ਦੀ ਸਲਾਹ ਦਿੱਤੀ।

ਵਿਲੀਅਮਜ਼(26) ਨੇ ਕਿਹਾ ਕਿ ਜਦੋ ਮਈ ਵਿੱਚ ਉਨ੍ਹਾਂ ਦੀ ਮੁਲਾਕਾਤ ਖ਼ਾਨ ਨਾਲ ਹੋਈ ਸੀ ਤਾਂ ਉਹ ਰੋ ਪਈ ਸੀ।

ਉਨ੍ਹਾਂ ਨੇ ਮੈਨੂੰ ਦੱਸਿਆ ਕਿ ਤਲਾਕ ਨੂੰ ਸ਼ਰਮਿੰਦਗੀ ਵਾਲਾ ਅਤੇ ਬੇਇੰਤਹਾ ਇਕੱਲਤਾ ਵਾਲਾ ਸਮਝਿਆ ਜਾਂਦਾ ਸੀ। ਖ਼ਾਨ ਕਹਿ ਰਹੇ ਸਨ ਕਿ ਲੋਕ ਕੀ ਕਹਿਣਗੇ।

ਖ਼ਾਨ ਦੇ ਆਪਣੇ ਮਾਂ-ਬਾਪ ਦਾ ਵੀ ਤਲਾਕ ਹੋ ਚੁੱਕਿਆ ਸੀ। ਇਸ ਲਈ ਉਹ ਜਾਣਦੇ ਸਨ ਕਿ ਤਲਾਕਸ਼ੁਦਾ ਦੱਖਣ-ਏਸ਼ੀਆਈ ਔਰਤਾਂ ਦੀ ਜ਼ਿੰਦਗੀ ਕਿਹੋ-ਜਿਹੀ ਹੁੰਦੀ ਹੈ।

ਦੱਖਣ-ਏਸ਼ੀਆਈ ਭਾਈਚੇਰੀ ਦੀਆਂ ਔਰਤਾਂ ਨੂੰ ਕਾਊਂਸਲਿੰਗ ਸੇਵਾ ਦੇਣ ਵਾਲੇ ਸ਼ਿਕਾਗੋ ਅਧਾਰਿਤ ਸੰਗਠਨ ਅਪਨਾ ਘਰ ਦੀ ਨਿਰਦੇਸ਼ਕ ਨੇਹਾ ਗਿੱਲ ਮੁਤਾਬਕ,''ਪ੍ਰਭਾਵਿਤ ਪਰਿਵਾਰ ਉੱਪਰ ਬਹੁਤ ਸਾਰਾ ਸੱਭਿਆਚਾਰਕ ਦਬਾਅ ਹੁੰਦਾ ਹੈ।''

ਸਾਨੀਆ ਖ਼ਾਨ

ਤਸਵੀਰ ਸਰੋਤ, Sania Khan

ਉਹ ਦੱਸਦੇ ਹਨ, ''ਕਈ ਸਾਰੇ ਦੱਖਣ-ਏਸ਼ੀਆਈ ਭਾਈਚਾਰਿਆਂ ਵਿੱਚ ਅਜੇ ਵੀ ਔਰਤਾਂ ਨੂੰ ਕਮਜ਼ੋਰ ਸਮਝਿਆ ਜਾਂਦਾ ਹੈ, ਜਿਨ੍ਹਾਂ ਨੂੰ ਕੰਟਰੋਲ ਵਿੱਚ ਰੱਖਣ ਦੀ ਲੋੜ ਹੁੰਦੀ ਹੈ। ਸਮਾਜ ਵਿਚ ਬੜੇ ਫਿਰਕੂ ਲੋਕ ਹਨ। ਇਸ ਲਈ ਵਿਅਕਤੀ ਦੀ ਸੁਰੱਖਿਆ ਅਤੇ ਭਲਾਈ ਤੋਂ ਪਹਿਲਾਂ ਪਰਿਵਾਰ ਜਾਂ ਬਿਰਾਦਰੀ ਨੂੰ ਰੱਖਿਆ ਜਾਂਦਾ ਹੈ।''

ਫਿਰ ਵੀ ਖ਼ਾਨ ਨੇ ਆਪਣੇ ਦੋਸਤਾਂ-ਮਿੱਤਰਾਂ ਦੀ ਮਦਦ ਅਤੇ ਹੌਂਸਲੇ ਸਦਕਾ ਇਸ ਮਾੜੇ ਵਿਆਹ ਵਿੱਚੋਂ ਨਿਕਲਣ ਦੀ ਤਿਆਰੀ ਕਰ ਲਈ ਸੀ। ਵੱਖ ਹੋਣ ਲਈ ਪੇਸ਼ ਕੇਸ ਦੀ ਅਗਸਤ ਵਿੱਚ ਸੁਣਵਾਈ ਹੋਣੀ ਸੀ।

ਖ਼ਾਨ ਨੇ ਆਪਣੇ ਜਜ਼ਬਾਤ ਬਾਰੇ ਟਿੱਕਟੌਕ ਉੱਪਰ ਲਿਖਣਾ ਸ਼ੁਰੂ ਕੀਤਾ। ਉਹ ਆਪਣੇ-ਆਪ ਨੂੰ ਆਪਣੇ ਭਾਈਚਾਰੇ ਵਿੱਚ ਇੱਕ ''ਕਾਲੀ ਭੇਡ'' ਸਮਝਦੇ ਸਨ।

ਇੱਕ ਪੋਸਟ ਵਿੱਚ ਲਿਖਿਆ, ''ਦੱਖਣ-ਏਸ਼ੀਆਈ ਭਾਈਚਾਰਿਆਂ ਵਿੱਚ ਤਲਾਕਸ਼ੁਦਾ ਔਰਤਾਂ ਨੂੰ ਲਗਦਾ ਹੈ ਜਿਵੇਂ ਉਹ ਜ਼ਿੰਦਗੀ ਵਿੱਚ ਨਾਕਾਮ ਹੋ ਗਈਆਂ ਹੋਣ।''

ਇੱਕ ਹੋਰ ਪੋਸਟ ਵਿੱਚ ਉਨ੍ਹਾਂ ਨੇ ਦੱਸਿਆ, ਮੇਰੇ ਪਰਿਵਾਰ ਵਾਲਿਆਂ ਨੇ ਮੈਨੂੰ ਦੱਸਿਆ ਕਿ ਜੇ ਮੈਂ ਆਪਣੇ ਪਤੀ ਨੂੰ ਛੱਡਿਆ ਤਾਂ ਮੈਂ ਸ਼ੈਤਾਨ ਨੂੰ ਜਿੱਤਣ ਦੇਵਾਂਗੀ। ਮੈਂ ਵੇਸਵਾ ਵਾਂਗ ਹੋਵਾਂਗੀ ਤੇ ਜੇ ਮੈਂ ਆਪਣੇ ਪੇਕੇ ਆਈ ਤਾਂ ਮੇਰੇ ਮਾਪੇ ਖ਼ੁਦਕੁਸ਼ੀ ਕਰ ਲੈਣਗੇ।

ਵੀਡੀਓ: ਅਮਰੀਕਾ ਵਿੱਚ ਘਰੇਲੂ ਹਿੰਸਾ ਦੀ ਸ਼ਿਕਾਰ ਮਨਦੀਪ ਕੌਰ ਦੇ ਮਾਪਿਆਂ ਦਾ ਦਰਦ

ਵੀਡੀਓ ਕੈਪਸ਼ਨ, ਮਨਦੀਪ ਕੌਰ ਮੌਤ ਕੇਸ: 'ਅਜੇ ਤਾਂ ਧੀ ਨੂੰ ਘੁੱਟ-ਘੁੱਟ ਜੱਫੀਆ ਪਾਉਣੀਆਂ ਸੀ'

ਖ਼ਾਨ ਦੀ ਇੱਕ ਹੋਰ ਸਹੇਲੀ ਨੇਤੀ ਨੇ ਆਪਣਾ ਸਰਨੇਮ ਨਾ ਛਾਪਣ ਦੀ ਸ਼ਰਤ ਤੇ ਦੱਸਿਆ, ਕਿ ਉਨ੍ਹਾਂ ਨੂੰ ਚੰਗੀ ਤਰ੍ਹਾਂ ਯਾਦ ਹੈ, ਜਦੋਂ ਖ਼ਾਨ ਟਿੱਕਟੌਕ ਉੱਪਰ ਪਹਿਲੀ ਵਾਰ ਵਾਇਰਲ ਹੋਈ ਸੀ।

ਉਹ ਮੈਨੂੰ ਫ਼ੋਨ ਉੱਪਰ ਦੱਸ ਰਹੀ ਕੀ ਕਿ ਉਹ ਇਹੀ ਕਰਨਾ ਚਾਹੁੰਦੀ ਸੀ। ਆਪਣੇ ਰਿਸ਼ਤੇ ਬਾਰੇ ਗੱਲ ਕਰਨਾ ਅਤੇ ਜ਼ਹਿਰੀਲੇ ਵਿਆਹਾਂ ਵਿੱਚੋਂ ਨਿਕਲਣ ਵਿੱਚ ਹੋਰ ਔਰਤਾਂ ਦੀ ਅਗਵਾਈ ਕਰਨਾ।

ਨੇਤੀ ਦੱਸਦੇ ਹਨ ਕਿ ਟਿੱਕਟੌਕ ਉੱਪਰ ਲਿਖੀ ਹਰ ਨਵੀਂ ਪੋਸਟ ਨਾਲ ਖ਼ਾਨ ਦਾ ਦਿਲ ਹੋਰ ਮਜ਼ਬੂਤ ਹੁੰਦਾ ਅਤੇ ਹੌਂਸਲਾ ਮਿਲਦਾ।

ਪੈਂਤੀ ਸਾਲਾ ਬਿਸਮਾ ਪ੍ਰਵੇਜ਼ ਵੀ ਉਨ੍ਹਾਂ ਵਿੱਚੋਂ ਇੱਕ ਹਨ।

ਉਹ ਦੱਸਦੇ ਕਿ ਕਿਵੇਂ ਖ਼ਾਨ ਦੀ ਪਹਿਲੀ ਵੀਡੀਓ ਦੇਖਣ ਤੋਂ ਬਾਅਦ ਉਨ੍ਹਾਂ ਨੇ ਖ਼ਾਨ ਦੇ ਲਈ ਦੁਆ ਕੀਤੀ ਸੀ।

ਅਜਿਹੀਆਂ ਸਥਿਤੀਆਂ ਵਿੱਚ ਔਰਤਾਂ ਨੂੰ ਸਬਰ ਰੱਖਣ ਲਈ ਕਿਹਾ ਜਾਂਦਾ ਹੈ। ਸਬਰ ਕੋਈ ਹੱਲ ਨਹੀਂ ਹੈ।

ਖ਼ਾਨ ਦੀ ਮੌਤ ਤੋਂ ਬਾਅਦ ਬਿਸਮਾ ਨੇ ਵੀ ਟਿੱਕਟੌਕ ਉੱਪਰ ਵੀਡੀਓ ਪੋਸਟ ਕਰਕੇ ਮਾਤਮ ਕੀਤਾ ਸੀ।

ਉਸ ਤੋਂ ਬਾਅਦ ਦੱਖਣ-ਏਸ਼ੀਆਈ ਭਾਈਚਾਰਿਆਂ ਵਿੱਚ ਮਾੜੇ ਵਿਆਹਾਂ ਦੀ ਚਰਚਾ ਹੋਰ ਜ਼ੋਰ ਫੜ ਗਈ ਹੈ।

ਅਪਨਾ ਘਰ ਵਾਲਿਆਂ ਦਾ ਕਹਿਣਾ ਹੈ ਕਿ ਉਹ ਖ਼ਾਨ ਦੀ ਮੌਤ ਨੂੰ ਇੱਕ ਮਹੀਨਾ ਪੂਰਾ ਹੋਣ ਮੌਕੇ ਇੱਕ ਵਰਚੂਅਲ ਸੰਵਾਦ ਕਰਨ ਦੀ ਯੋਜਨਾ ਬਣਾ ਰਹੇ ਹਨ।

ਸੋਸ਼ਲ ਮੀਡੀਆ ਉੱਪਰ ਖ਼ਾਨ ਲਈ ਉਮੜ ਰਹੇ ਪਿਆਰ ਅਤੇ ਹਮਦਰਦੀ ਨੂੰ ਦੇਖਦੇ ਹੋਏ। ਖ਼ਾਨ ਦੀ ਇੱਕ ਸਕੂਲੀ ਹਮਜਮਾਤੀ ਨੇ ਇੱਕ ਯਾਦਗਾਰੀ ਸਕਾਲਰਸ਼ਿਪ ਸ਼ੁਰੂ ਕੀਤੀ ਹੈ।

ਪ੍ਰਵੇਜ਼ ਕਹਿੰਦੇ ਹਨ, ''ਜਦੋਂ ਸਾਰੇ ਤੁਹਾਨੂੰ ਚੁੱਪ ਕਰਵਾ ਰਹੇ ਹਨ ਤਾਂ ਸੋਸ਼ਲ ਮੀਡੀਆ ਤੁਹਾਨੂੰ ਦੁਨੀਆਂ ਭਰ ਵਿੱਚ ਫ਼ੈਲੀ ਸਮੱਸਿਆ ਸਮਝਣ ਵਿੱਚ ਮਦਦਗਾਰ ਹੁੰਦਾ ਹੈ।''

''ਅਸੀਂ ਹਮੇਸ਼ਾ ਔਰਤਾਂ ਨੂੰ ਆਪਣੀ ਰੱਖਿਆ ਕਰਨਾ ਸਿਖਾਉਂਦੇ ਹਾਂ ਪਰ ਅਜਿਹੇ ਪੁੱਤਰ ਵੱਡੇ ਕਰਨਾ ਵੀ ਜ਼ਰੂਰੀ ਹੈ ਜੋ ਔਰਤਾਂ ਦਾ ਸਤਿਕਾਰ ਕਰਦੇ ਹੋਣ। ਸਿਖਲਾਈ ਘਰੋਂ ਸ਼ੁਰੂ ਹੁੰਦੀ ਹੈ ਅਤੇ ਹਰ ਘਰ ਨੂੰ ਇਹ ਬਦਲਾਅ ਕਰਨਾ ਪਵੇਗਾ।''

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)