ਕੰਦੀਲ ਬਲੋਚ: ਲਾਹੌਰ ਹਾਈ ਕੋਰਟ ਨੇ ਮਾਡਲ ਅਤੇ ਅਦਾਕਾਰਾ ਦੇ ਕਤਲ ਦੇ ਮੁੱਖ ਦੋਸ਼ੀ ਨੂੰ ਉਮਰ ਕੈਦ ਤੋਂ ਬਰੀ ਕੀਤਾ

ਤਸਵੀਰ ਸਰੋਤ, Getty Images
ਲਾਹੌਰ ਹਾਈ ਕੋਰਟ ਦੀ ਮੁਲਤਾਨ ਬੈਂਚ ਨੇ ਮਾਡਲ ਅਤੇ ਅਦਾਕਾਰਾ ਕੰਦੀਲ ਬਲੋਚ ਦੇ ਕਤਲ ਦੇ ਮੁੱਖ ਦੋਸ਼ੀ ਮੁਹੰਮਦ ਵਸੀਮ ਨੂੰ ਬਰੀ ਕਰ ਦਿੱਤਾ ਹੈ।
ਮੁਹੰਮਦ ਵਸੀਮ ਕੰਦੀਲ ਬਲੋਚ ਦੇ ਭਰਾ ਹਨ ਅਤੇ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ।
ਲਾਹੌਰ ਹਾਈ ਕੋਰਟ ਦੇ ਮੁਲਤਾਨ ਬੈਂਚ ਦੇ ਜਸਟਿਸ ਸੋਹੇਲ ਨਾਸਿਰ ਨੇ ਦੋਵਾਂ ਧਿਰਾਂ ਦੇ ਸਹਿਮਤ ਹੋਣ ਅਤੇ ਗਵਾਹਾਂ ਦੇ ਬਿਆਨਾਂ ਤੋਂ ਪਿੱਛੇ ਹਟ ਜਾਣ ਤੋਂ ਬਾਅਦ ਮੁੱਖ ਮੁਲਜ਼ਮ ਨੂੰ ਬਰੀ ਕਰ ਦਿੱਤਾ।
ਇਹ ਫ਼ੈਸਲਾ ਮੁੱਖ ਦੋਸ਼ੀ ਮੁਹੰਮਦ ਵਸੀਮ ਵੱਲੋਂ ਮਾਡਲ ਕੋਰਟ ਦੇ ਫ਼ੈਸਲੇ ਖ਼ਿਲਾਫ਼ ਪਾਈ ਅਪੀਲ 'ਤੇ ਸੁਣਵਾਈ ਕਰਦੇ ਹੋਏ ਦਿੱਤਾ।
ਮੁਲਜ਼ਮ ਮੁਹੰਮਦ ਵਸੀਮ ਵੱਲੋਂ ਵਕੀਲ ਸਰਦਾਰ ਮਹਿਬੂਬ ਨੇ ਅਦਾਲਤ ਵਿੱਚ ਦਲੀਲਾਂ ਪੇਸ਼ ਕੀਤੀਆਂ ਸਨ।

ਤਸਵੀਰ ਸਰੋਤ, AFP/GETTY IMAGES
ਦਰਅਸਲ, ਮੁਲਤਾਨ ਦੀ ਮਾਡਲ ਕੋਰਟ ਨੇ 27 ਸਤੰਬਰ, 2019 ਨੂੰ ਕੰਦੀਲ ਬਲੋਚ ਦੇ ਕਤਲ ਕੇਸ ਦਾ ਫ਼ੈਸਲਾ ਸੁਣਾਉਂਦੇ ਹੋਏ ਮੁੱਖ ਦੋਸ਼ੀ ਅਤੇ ਮ੍ਰਿਤਕਾ ਦੇ ਭਰਾ ਮੁਹੰਮਦ ਵਸੀਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ।
ਸਾਲ 2016 ਵਿੱਚ ਪਾਕਿਸਤਾਨ ਦੀ ਸੋਸ਼ਲ ਮੀਡੀਆ ਸਟਾਰ ਕੰਦੀਲ ਬਲੋਚ ਦੀ ਹੱਤਿਆ ਮੁਲਤਾਨ ਵਿਖੇ ਉਨ੍ਹਾਂ ਦੇ ਘਰ 'ਚ ਕਰ ਦਿੱਤੀ ਗਈ ਸੀ।
ਕੰਦੀਲ ਆਪਣੇ ਬੇਬਾਕਪੁਣੇ ਕਰ ਕੇ ਕਾਫੀ ਜਾਣੀ ਜਾਂਦੀ ਸੀ।
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਉਸਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਸੀ।
ਕੌਣ ਸੀ ਕੰਦੀਲ ਬਲੋਚ ?
ਪਾਕਿਸਤਾਨ ਦੇ ਪੰਜਾਬ ਦੇ ਛੋਟੇ ਜਿਹੇ ਪਿੰਡ ਦੀ ਕੁੜੀ ਕੰਦੀਲ ਉਦੋਂ ਚਰਚਾ 'ਚ ਆਈ ਜਦੋਂ ਸਾਲ 2013 'ਚ ਉਸ ਨੇ ਸੋਸ਼ਲ ਮੀਡੀਆ 'ਤੇ ਬੋਲਡ ਵੀਡੀਓ ਅਤੇ ਤਸਵੀਰਾਂ ਪਾਉਣੀਆਂ ਸ਼ੁਰੂ ਕੀਤੀਆਂ ਸਨ।

ਤਸਵੀਰ ਸਰੋਤ, Reuters
ਪਾਕਿਸਤਾਨ ਦੇ ਰੂੜੀਵਾਦੀ ਸਮਾਜ ਦੇ ਜਿੱਥੇ ਕੁਝ ਲੋਕ ਇਸ ਦੇ ਵਿਰੋਧੀ ਸਨ, ਉੱਥੇ ਹੀ ਕੁਝ ਲੋਕ ਉਸ ਦੇ ਸਮਰਥਕ ਵੀ ਸਨ।
ਉਸ ਦੇ ਸਮਰਥਕਾਂ ਦਾ ਮੰਨਣਾ ਸੀ ਕਿ ਕੰਦੀਲ ਸਮਾਜ ਦੀਆਂ ਰੂੜੀਵਾਦੀ ਧਾਰਨਾਵਾਂ ਨੂੰ ਤੋੜ ਰਹੀ ਹੈ।
ਉਸ ਦੇ ਸਮਰਥਕਾਂ ਨੇ ਕਈ ਵਾਰ ਉਸ ਨੂੰ ਚਿਤਾਵਨੀ ਦਿੱਤੀ ਸੀ ਕਿ ਉਸ ਦੀ ਹੱਤਿਆ ਹੋ ਸਕਦੀ ਹੈ।
ਕੰਦੀਲ ਦੀ ਵਕੀਲ ਨੇ ਕੀ ਕਿਹਾ
ਬੀਬੀਸੀ ਪੱਤਰਕਾਰ ਤਰਹਬ ਅਸਗਰ ਨਾਲ ਗੱਲ ਕਰਦਿਆਂ, ਕੰਦੀਲ ਬਲੋਚ ਦੇ ਵਕੀਲ ਸਫ਼ਦਰ ਅੱਬਾਸ ਸ਼ਾਹ ਨੇ ਕਿਹਾ ਕਿ ਕੰਦੀਲ ਦੇ ਮਾਪਿਆਂ ਨੇ ਉਸ ਨੂੰ ਕੰਦੀਲ ਦਾ ਵਕੀਲ ਨਿਯੁਕਤ ਕੀਤਾ ਸੀ ਜਦਕਿ ਐਡਵੋਕੇਟ ਮਹਿਬੂਬ ਨੂੰ ਕੰਦੀਲ ਦੇ ਭਰਾਵਾਂ ਦਾ ਵਕੀਲ ਨਿਯੁਕਤ ਕੀਤਾ ਗਿਆ ਸੀ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
"ਮੈਂ ਕੰਦੀਲ ਦੇ ਮਾਤਾ-ਪਿਤਾ ਵੱਲੋਂ ਸਹਿਮਤੀ ਪੱਤਰ ਸੌਂਪਿਆ ਸੀ ਕਿ ਜੇਕਰ ਅਦਾਲਤ ਵਸੀਮ ਨੂੰ ਬਰੀ ਕਰ ਦਿੰਦੀ ਹੈ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੈ।"
ਹਾਲਾਂਕਿ, ਵਸੀਮ ਦੇ ਵਕੀਲ ਨੇ ਅਦਾਲਤ ਵਿੱਚ ਬਰੀ ਹੋਣ ਦੀ ਰਿੱਟ ਦਾਇਰ ਕੀਤੀ ਸੀ ਅਤੇ ਅੱਜ ਉਸ ਨੂੰ ਬਰੀ ਕਰ ਦਿੱਤਾ ਗਿਆ।
ਉਨ੍ਹਾਂ ਨੇ ਅੱਗੇ ਕਿਹਾ, “ਕੰਦੀਲ ਦੇ ਭਰਾ ਨੂੰ ਦੋ ਮਾਮਲਿਆਂ ਦੇ ਅਧਾਰ 'ਤੇ ਬਰੀ ਕਰ ਦਿੱਤਾ ਗਿਆ ਹੈ, ਜਿਸ ਵਿੱਚ ਸਾਡੇ ਵੱਲੋਂ ਇੱਕ ਸਹਿਮਤੀ ਫਾਰਮ ਅਤੇ 164 ਦਾ ਇੱਕ ਹੋਰ ਬਿਆਨ, ਜੋ ਪੁਲਿਸ ਨੇ ਅਦਾਲਤ ਵਿੱਚ ਪੇਸ਼ ਕੀਤਾ।”
ਇਸੇ ਦੇ ਆਧਾਰ 'ਤੇ ਵਸੀਮ ਨੇ ਕਿਹਾ ਕਿ ਪੁਲਿਸ ਨੇ ਉਨ੍ਹਾਂ ਨੂੰ ਧਮਕੀਆਂ ਦੇ ਕੇ ਇਕਬਾਲੀਆ ਬਿਆਨ ਲੈ ਲਿਆ ਸੀ ਜਦਕਿ ਉਨ੍ਹਾਂ ਨੇ ਕੰਦੀਲ ਦਾ ਕਤਲ ਨਹੀਂ ਕੀਤਾ।

ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












