ਇਰਾਕ : ਬਾਰੂਦ ਨਾਲ ਭਰੇ ਡਰੋਨ ਨਾਲ ਪ੍ਰਧਾਨ ਮੰਤਰੀ ਰਿਹਾਇਸ਼ ਉੱਤੇ ਹਮਲਾ

ਇਰਾਕੀ ਪ੍ਰਧਾਨ ਮੰਤਰੀ ਮੁਸਤਫ਼ਾ-ਅਲ-ਖ਼ਦੀਮੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮਰੀਕਾ ਨੇ ਵੀ ਇਸ ਹਮਲੇ ਦੀ ਜਾਂਚ 'ਚ ਇਰਾਕੀ ਫੌਜ ਨੂੰ ਸਹਿਯੋਗ ਦੇਣ ਦੀ ਪੇਸ਼ਕਸ਼ ਕੀਤੀ ਹੈ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 2 ਮਿੰਟ

ਅਮਰੀਕਾ ਨੇ ਐਤਵਾਰ ਸਵੇਰੇ ਇਰਾਕੀ ਪ੍ਰਧਾਨ ਮੰਤਰੀ ਮੁਸਤਫਾ ਅਲ-ਕਦੀਮੀ ਦੇ ਸਰਕਾਰੀ ਨਿਵਾਸ 'ਤੇ ਹੋਏ ਡਰੋਨ ਹਮਲੇ ਨੂੰ ਅੱਤਵਾਦੀ ਹਮਲਾ ਦੱਸਿਆ ਹੈ।

ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇਡ ਪ੍ਰਾਈਸ ਨੇ ਐਤਵਾਰ ਸਵੇਰੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ''ਅਸੀਂ ਇਸ ਡਰੋਨ ਹਮਲੇ ਅਤੇ ਇਸ ਦੇ ਬਾਅਦ ਦੇ ਹਾਲਾਤਾ 'ਤੇ ਨਜ਼ਰ ਰੱਖ ਰਹੇ ਹਾਂ।''

ਉਨ੍ਹਾਂ ਨੇ ਇਸ ਬਿਆਨ ਨੂੰ ਟਵੀਟ ਕਰਦਿਆਂ ਲਿਖਿਆ ਹੈ, "ਅਸੀਂ ਇਰਾਕੀ ਪ੍ਰਧਾਨ ਮੰਤਰੀ ਕਦੀਮੀ ਦੇ ਨਿਵਾਸ 'ਤੇ ਡਰੋਨ ਹਮਲੇ 'ਤੇ ਨਜ਼ਰ ਰੱਖ ਰਹੇ ਹਾਂ। ਅਸੀਂ ਇਸ ਅੱਤਵਾਦੀ ਗਤੀਵਿਧੀ ਦੀ ਸਖ਼ਤ ਨਿੰਦਾ ਕਰਦੇ ਹਾਂ ਅਤੇ ਇਰਾਕੀ ਸੁਰੱਖਿਆ ਬਲਾਂ ਨਾਲ ਸੰਪਰਕ ਵਿੱਚ ਹਾਂ। ਇਰਾਕੀ ਭਾਈਵਾਲਾਂ (ਸਾਂਝੇਦਾਰਾਂ) ਨਾਲ ਸਾਡਾ ਸਮਰਪਣ ਅਟੁੱਟ ਹੈ।"

ਇਸ ਬਿਆਨ 'ਚ ਪ੍ਰਾਈਸ ਵੱਲੋਂ ਇਹ ਵੀ ਦੱਸਿਆ ਗਿਆ ਹੈ ਕਿ ਅਮਰੀਕਾ ਨੇ ਵੀ ਇਸ ਹਮਲੇ ਦੀ ਜਾਂਚ 'ਚ ਇਰਾਕੀ ਫੌਜ ਨੂੰ ਸਹਿਯੋਗ ਦੇਣ ਦੀ ਪੇਸ਼ਕਸ਼ ਕੀਤੀ ਹੈ ਅਤੇ ਅਮਰੀਕਾ ਇਸ ਮੌਕੇ 'ਤੇ ਇਰਾਕੀ ਸਰਕਾਰ ਅਤੇ ਇਰਾਕੀ ਜਨਤਾ ਦੇ ਨਾਲ ਖੜ੍ਹਾ ਹੈ।ਅਮਰੀਕਾ ਨੇ ਇਰਾਕੀ ਪ੍ਰਧਾਨ ਮੰਤਰੀ ਨਿਵਾਸ 'ਤੇ ਹਮਲੇ ਨੂੰ ਅੱਤਵਾਦੀ ਘਟਨਾ ਕਰਾਰ ਦਿੱਤਾ ਹੈ।

ਇਹ ਵੀ ਪੜ੍ਹੋ:

ਹਮਲਾ ਕਦੋਂ ਅਤੇ ਕਿਵੇਂ ਹੋਇਆ?

ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ, ਐਤਵਾਰ ਸਵੇਰੇ ਇਰਾਕੀ ਦੀ ਰਾਜਧਾਨੀ ਬਗ਼ਦਾਦ ਦੇ ਗ੍ਰੀਨ ਜ਼ੋਨ ਇਲਾਕੇ 'ਚ ਸਥਿਤ ਪ੍ਰਧਾਨ ਮੰਤਰੀ ਨਿਵਾਸ ਨੂੰ ਇੱਕ ਵਿਸਫੋਟਕ ਨਾਲ ਭਰੇ ਡਰੋਨ ਨਾਲ ਨਿਸ਼ਾਨਾ ਬਣਾਇਆ ਗਿਆ।

ਇਰਾਕ ਦੀ ਰਾਜਧਾਨੀ ਬਗ਼ਦਾਦ ਦਾ ਗ੍ਰੀਨ ਜ਼ੋਨ ਇਲਾਕਾ ਸਭ ਤੋਂ ਜ਼ਿਆਦਾ ਸੁਰੱਖਿਆ ਲਈ ਮਸ਼ਹੂਰ ਹੈ।

ਦੁਨੀਆ ਭਰ ਦੇ ਕਈ ਡਿਪਲੋਮੈਟ ਅਤੇ ਅਧਿਕਾਰੀ ਲੰਬੇ ਸਮੇਂ ਤੋਂ ਇਸੇ ਖੇਤਰ ਵਿੱਚ ਰਹਿ ਰਹੇ ਹਨ। ਇੱਥੇ ਸਾਰੇ ਦੇਸ਼ਾਂ ਦੇ ਦੂਤਾਵਾਸਾਂ ਤੋਂ ਲੈ ਕੇ ਹੋਰ ਮਹੱਤਵਪੂਰਨ ਸਰਕਾਰੀ ਇਮਾਰਤਾਂ ਮੌਜੂਦ ਹਨ।

ਇਸ ਲਈ ਇਸ ਖੇਤਰ ਨੂੰ ਕਾਫੀ ਸੁਰੱਖਿਅਤ ਮੰਨਿਆ ਜਾਂਦਾ ਹੈ।

ਸੁਰੱਖਿਆ ਕਰਮੀਆਂ ਨੇ ਦੱਸਿਆ ਹੈ ਕਿ ਐਤਵਾਰ ਸਵੇਰੇ ਇਸ ਖੇਤਰ 'ਚ ਪ੍ਰਧਾਨ ਮੰਤਰੀ ਨਿਵਾਸ ਨਾਲ ਡਰੋਨ ਤੋਂ ਦਾਗੇ ਗਏ ਰਾਕੇਟ ਟਕਰਾਏ।

ਗ੍ਰੀਨ ਜ਼ੋਨ 'ਚ ਰਹਿ ਰਹੇ ਪੱਛਮੀ ਦੇਸ਼ਾਂ ਦੇ ਡਿਪਲੋਮੈਟਾਂ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਇਸ ਇਲਾਕੇ 'ਚ ਧਮਾਕਿਆਂ ਅਤੇ ਗੋਲੀਬਾਰੀ ਦੀਆਂ ਆਵਾਜ਼ਾਂ ਸੁਣੀਆਂ ਹਨ।

ਅਧਿਕਾਰੀਆਂ ਦੇ ਅਨੁਸਾਰ, ਇਸ ਹਮਲੇ 'ਚ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਲੱਗੇ ਘੱਟੋ-ਘੱਟ 6 ਲੋਕ ਜ਼ਖਮੀ ਹੋਏ ਹਨ।

ਵੀਡੀਓ ਕੈਪਸ਼ਨ, ਜੰਗਬੰਦੀ ਦੇ ਐਲਾਨ ਤੋਂ ਬਾਅਦ ਕੀ ਇਰਾਕ ’ਚ ਅਜੇ ਵੀ ਯੁੱਧ ਜਾਰੀ ਹੈ?

ਪ੍ਰਧਾਨ ਮੰਤਰੀ ਨੇ ਆਪਣੇ ਆਪ ਨੂੰ ਸੁਰੱਖਿਅਤ ਦੱਸਿਆ

ਪ੍ਰਧਾਨ ਮੰਤਰੀ ਮੁਸਤਫਾ ਅਲ-ਕਦੀਮੀ ਨੇ ਟਵੀਟ ਕਰਕੇ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ ਅਤੇ ਆਪਣੇ ਆਪ ਨੂੰ ਸੁਰੱਖਿਅਤ ਦੱਸਿਆ ਹੈ।

ਟੀਵੀ 'ਤੇ ਜਾਰੀ ਕੀਤੇ ਗਏ ਇੱਕ ਪਹਿਲਾਂ ਤੋਂ ਰਿਕਾਰਡਿਡ ਬਿਆਨ ਵਿੱਚ ਉਨ੍ਹਾਂ ਨੇ ਕਿਹਾ, "ਰੱਬ ਦਾ ਸ਼ੁਕਰ ਹੈ ਕਿ ਮੈਂ ਅਤੇ ਮੇਰੇ ਨਾਲ ਕੰਮ ਕਰਨ ਵਾਲਿਆਂ ਦੀ ਸਿਹਤ ਚੰਗੀ ਹੈ।"

ਉਨ੍ਹਾਂ ਕਿਹਾ, "ਕਾਇਰਤਾਪੂਰਨ ਮਿਸਾਈਲ ਅਤੇ ਕਾਇਰਤਾ ਨਾਲ ਭਰੇ ਡਰੋਨ ਸਾਡੇ ਦੇਸ਼ ਅਤੇ ਭਵਿੱਖ ਦਾ ਨਿਰਮਾਣ ਨਹੀਂ ਕਰਦੇ ਹਨ। ਅਸੀਂ ਆਪਣੇ ਦੇਸ਼ ਨੂੰ ਬਣਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹਾਂ, ਇਸਦੀ ਸੱਤਾ ਅਤੇ ਸੰਸਥਾਵਾਂ ਦਾ ਸਨਮਾਨ ਕਰਦੇ ਹਾਂ ਅਤੇ ਸਾਰੇ ਇਰਾਕੀਆਂ ਲਈ ਇੱਕ ਬਿਹਤਰ ਭਵਿੱਖ ਬਣਾਉਣ ਦੀ ਕੋਸ਼ਿਸ਼ ਵਿੱਚ ਹਾਂ। ਮੈਂ ਸਾਰੇ ਪੱਖਾਂ ਨੂੰ ਇਰਾਕ ਅਤੇ ਇਰਾਕ ਦੇ ਭਵਿੱਖ ਲਈ ਸ਼ਾਂਤੀਪੂਰਨ ਗੱਲਬਾਤ ਦੀ ਅਪੀਲ ਕਰਦਾ ਹਾਂ। ਇਰਾਕ ਜ਼ਿੰਦਾਬਾਦ"

ਕਿਸੇ ਸੰਗਠਨ ਨੇ ਨਹੀਂ ਲਈ ਹਮਲੇ ਦੀ ਜ਼ਿੰਮੇਦਾਰੀ

ਅਜੇ ਤੱਕ ਕਿਸੇ ਵੀ ਸੰਗਠਨ ਨੇ ਇਸ ਡਰੋਨ ਹਮਲੇ ਦੀ ਜ਼ਿੰਮੇਦਾਰੀ ਨਹੀਂ ਲਈ ਹੈ।

ਪਿਛਲੇ ਕੁਝ ਦਿਨਾਂ ਤੋਂ ਗ੍ਰੀਨ ਜ਼ੋਨ ਦੇ ਬਾਹਰ ਇਰਾਨ ਸਮਰਥਿਤ ਹਥਿਆਰਬੰਦ ਸੰਗਠਨਾਂ ਦੇ ਸਮਰਥਕ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ।

ਇਨ੍ਹਾਂ ਪ੍ਰਦਰਸ਼ਨਕਾਰੀਆਂ ਦਾ ਦਾਅਵਾ ਹੈ ਕਿ ਹਾਲ ਹੀ ਵਿੱਚ ਹੋਈਆਂ ਆਮ ਚੋਣਾਂ ਵਿੱਚ ਘੁਟਾਲਾ ਹੋਇਆ ਹੈ।

ਇਨ੍ਹਾਂ ਚੋਣਾਂ ਵਿੱਚ ਹੀ ਸਾਬਕਾ ਖੁਫੀਆ ਮੁਖੀ (ਇੰਟੈਲੀਜੈਂਸ ਚੀਫ) ਮੁਸਤਫਾ ਅਲ-ਕਦੀਮੀ ਜਿੱਤ ਪ੍ਰਾਪਤ ਕਰਕੇ ਪ੍ਰਧਾਨ ਮੰਤਰੀ ਬਣੇ ਹਨ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)