ਪਾਕਿਸਤਾਨ ਦੀ ਖ਼ੂਫੀਆ ਏਜੰਸੀ ਆਈਐਸਆਈ ਕਿਵੇਂ ਕੰਮ ਕਰਦੀ ਹੈ?

पाकिस्तान के प्रधानमंत्री इमरान ख़ान ने लेफ़्टिनेंट जनरल नदीम अहमद अंजुम को देश की सबसे महत्वपूर्ण ख़ुफ़िया एजेंसी आईएसआई का नया प्रमुख नियुक्त किया है.

ਤਸਵੀਰ ਸਰੋਤ, ISPR

ਤਸਵੀਰ ਕੈਪਸ਼ਨ, पाकिस्तान के प्रधानमंत्री इमरान ख़ान ने लेफ़्टिनेंट जनरल नदीम अहमद अंजुम को देश की सबसे महत्वपूर्ण ख़ुफ़िया एजेंसी आईएसआई का नया प्रमुख नियुक्त किया है.
    • ਲੇਖਕ, ਉਮਰ ਫ਼ਾਰੂਕ
    • ਰੋਲ, ਰੱਖਿਆ ਵਿਸ਼ਲੇਸ਼ਕ, ਬੀਬੀਸੀ ਲਈ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 10 ਮਿੰਟ

ਪਹਿਲੀ ਮਾਰਚ 2003 ਨੂੰ ਪਾਕਿਸਤਾਨ ਦੀ ਪਹਿਲੀ ਖ਼ੂਫ਼ੀਆ ਏਜੰਸੀ, ਇੰਟਰ-ਸਰਵੀਸੈਜ਼ ਇੰਟੈਲੀਜੈਂਸ (ਆਈਐਸਆਈ) ਦੇ ਦੋ ਦਰਜਨ ਮੈਂਬਰਾਂ ਨੇ ਖ਼ਾਲਿਦ ਸ਼ੇਖ਼ ਮੁਹੰਮਦ ਨੂੰ ਰਾਵਲਪਿੰਡੀ ਦੇ ਇੱਕ ਘਰ ਵਿੱਚੋਂ ਗ੍ਰਿਫ਼ਤਾਰ ਕੀਤਾ ਸੀ।

ਖ਼ਾਲਿਦ ਸ਼ੇਖ਼ ਮੁੰਹਮਦ 'ਤੇ 9/11 (11 ਸਤੰਬਰ 2001) ਦੇ ਅਮਰੀਕੀ ਸ਼ਹਿਰਾਂ ਉੱਪਰ ਹੋਏ ਹਮਲਿਆਂ ਦਾ ਮੁੱਖ ਸਾਜਿਸ਼ਕਰਤਾ ਹੋਣ ਦਾ ਇਲਜ਼ਾਮ ਸੀ।

ਉਸੇ ਸ਼ਾਮ ਆਈਐਸਆਈ ਨੇ ਪਾਕਿਸਤਾਨੀ ਅਤੇ ਵਿਦੇਸ਼ੀ ਪੱਤਰਕਾਰਾਂ ਦੇ ਇੱਕ ਸਮੂਹ ਨੂੰ ਇਸਲਾਮਾਬਾਦ ਵਿੱਚ ਆਪਣੇ ਹੈਡਕੁਆਰਟਰ ਵਿੱਚ ਸੱਦਾ ਦਿੱਤਾ, ਤਾਂ ਜੋ ਆਪਰੇਸ਼ਨ ਵਿੱਚ ਕੀਤੀ ਗਈ ਗ੍ਰਿਫ਼ਤਾਰੀ ਬਾਰੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਜਾ ਸਕੇ।

ਅਜਿਹਾ ਘੱਟ ਹੀ ਹੋਇਆ ਹੈ ਜਦੋਂ ਆਈਐਸਆਈ ਨੇ ਆਪਣੀ ਕਿਸੇ ਕਾਰਵਾਈ ਬਾਰੇ ਵਿਦੇਸ਼ੀ ਪੱਤਰਕਾਰਾਂ ਨੂੰ ਇਸ ਤਰ੍ਹਾਂ ਕੁਝ ਦੱਸਿਆ ਹੋਵੇ।

ਪਰ ਇਹ ਘਟਨਾ ਵੀ ਆਸਧਾਰਨ ਸੀ, ਜਿਸ ਵਿੱਚ ਆਈਐਸਆਈ ਬਾਰੇ ਇੱਕ ਵਾਰ ਫਿਰ ਨਵੇਂ ਸਿਰੇ ਤੋਂ ਬਹਿਸ ਸ਼ੁਰੂ ਹੋ ਗਈ।

ਮੌਜੂਦ ਜ਼ਿਆਦਾਤਰ ਪੱਤਰਕਾਰ ਖ਼ਾਲਿਦ ਸ਼ੇਖ਼ ਮੁਹੰਮਦ ਦੀ ਗ੍ਰਿਫ਼ਤਾਰੀ ਬਾਰੇ ਪਹਿਲਾਂ ਤੋਂ ਹੀ ਜਾਣਦੇ ਸੀ।

ਇਹ ਘਰ ਜਮਾਤ-ਏ-ਇਸਲਾਮੀ ਪਾਕਿਸਤਾਨ ਨਾਲ ਨੇੜਲੇ ਸਬੰਧ ਰੱਖਣ ਵਾਲੇ ਇੱਕ ਮਸ਼ਹੂਕ ਧਾਰਮਿਕ ਪਰਿਵਾਰ ਦਾ ਸੀ।

ਉਨ੍ਹਾਂ ਦੇ ਮੇਜ਼ਬਾਨ ਅਹਿਮਦ ਅਬਦੁਲ ਕੁਦੂਸ ਸਨ, ਜਿਨ੍ਹਾਂ ਦੀ ਮਾਂ ਜਮਾਤ-ਏ-ਇਸਲਾਮੀ ਦੀ ਇੱਕ ਸਰਗਰਮ ਨੇਤਾ ਸੀ।

ਬ੍ਰੀਫਿੰਗ ਦੌਰਾਨ ਪੱਤਰਕਾਰਾਂ ਨੇ ਆਈਐਸਆਈ ਦੇ ਡਿਪਟੀ ਡਾਇਰੈਕਟਰ ਜਨਰਲ (ਡੀਡੀਜੀ) ਕੋਲੋਂ ਜਮਾਤ-ਏ-ਇਸਲਾਮੀ ਅਤੇ ਅਲ-ਕਾਇਦਾ ਜਾਂ ਹੋਰ ਅੱਤਵਾਦੀ ਸਮੂਹਾਂ ਨਾਲ ਸੰਭਾਵਿਤ ਸੰਬਧਾਂ ਬਾਰੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ।

ਆਈਐਸਆਈ ਦੇ ਡੀਡੀਜੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ "ਇੱਕ ਪਾਰਟੀ ਦੇ ਰੂਪ ਵਿੱਚ, ਜਮਾਤ-ਏ-ਇਸਲਾਮੀ ਦਾ ਅਲ-ਕਾਇਦਾ ਜਾਂ ਕਿਸੇ ਹੋਰ ਅੱਤਵਾਦੀ ਸਮੂਹ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।"

ਇਸ ਆਪਰੇਸ਼ਨ ਤੋਂ ਬਾਅਦ ਇੱਕ ਪਾਸੇ ਪਾਕਿਸਤਾਨ ਦੇ ਅੰਦਰ ਅਮਰੀਕੀ ਏਜੰਸੀਆਂ ਸੀਆਈਏ ਅਤੇ ਐਫਬੀਆਈ ਦੇ ਨਾਲ ਦਰਜਨਾਂ ਸਾਂਝੇ ਅਭਿਆਨ ਕੀਤੇ ਗਏ ਜਦ ਕਿ ਦੂਜੇ ਪਾਸੇ ਪਾਕਿਸਤਾਨ ਅੰਦਰ ਧਾਰਮਿਕ ਲੌਬੀ (ਸਮੂਹਾਂ) ਦੇ ਨਾਲ ਕਰੀਬੀ ਸਬੰਧ ਕਾਇਮ ਰੱਖੇ।

ਕਈ ਫੌਜੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ 'ਅੱਤਵਾਦ ਵਿਰੋਧੀ ਲੜਾਈ' (ਵਾਰ ਅਗੈਂਸਟ ਟੈਰਰ) ਦੇ ਦਿਨਾਂ ਵਿੱਚ, ਇਹ ਇੱਕ ਫ਼ੌਜੀ ਨਹੀਂ ਬਲਕਿ ਖ਼ੂਫ਼ੀਆ ਜਾਣਕਾਰੀ ਦੀ ਜੰਗ ਹੋ ਗਈ ਸੀ।

ਇਸ ਤੋਂ ਪਤਾ ਲਗਦਾ ਹੈ ਕਿ ਅਮਰੀਕਾ ਅਤੇ ਪਾਕਿਸਤਾਨ ਵਿਚਾਲੇ ਇੰਟੈਲੀਜੈਂਸ ਸਹਿਯੋਗ ਨੇ ਅੱਤਵਾਦ ਵਿਰੋਧੀ ਅਭਿਆਨਾਂ ਦੇ ਸਫ਼ਲ ਹੋਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

ਪਾਕਿਸਤਾਨ ਅਤੇ ਅਮਰੀਕਾ ਦਰਮਿਆਨ ਇੰਟੈਲੀਜੈਂਸ ਸਹਿਯੋਗ' ਸਮਝੌਤਾ 9/11 ਦੇ ਹਮਲਿਆਂ ਤੋਂ ਤੁਰੰਤ ਬਾਅਦ ਹੋਇਆ ਸੀ ਜੋ ਕਦੇ ਵੀ ਜਨਤਕ ਨਹੀਂ ਕੀਤਾ ਗਿਆ ਸੀ।

ਇਹ ਸਮਝੌਤਾ ਅਜਿਹੇ ਸਮੇਂ ਵਿੱਚ ਲਾਗੂ ਹੋਇਆ ਜਦੋਂ ਅਫ਼ਗਾਨਿਸਤਾਨ ਵਿੱਚ ਤਾਲਿਬਾਨ ਸ਼ਾਸਨ ਦੇ ਖ਼ਤਮ ਹੋਣ ਤੋਂ ਬਾਅਦ, ਅਲ-ਕਾਇਦਾ ਨਾਲ ਜੁੜੇ ਤੱਤ ਅਫ਼ਗਾਨਿਸਤਾਨ ਤੋਂ ਭੱਜ ਕੇ ਗੁਆਂਢੀ ਦੇਸ਼ਾਂ ਵਿੱਚ ਸ਼ਰਨ ਲੈਣ ਲਈ ਕੋਸ਼ਿਸ਼ ਕਰ ਰਹੇ ਸਨ।

ਸ਼ੁਰੂਆਤੀ ਸਾਲਾਂ ਵਿੱਚ, ਅਲ-ਕਾਇਦਾ ਦੇ ਜ਼ਿਆਦਾਤਰ ਨੇਤਾਵਾਂ ਨੂੰ ਪਾਕਿਸਤਾਨ ਦੇ ਮੁੱਖ ਸ਼ਹਿਰੀ ਕੇਂਦਰਾਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ:

ਖ਼ਾਲਿਦ ਸ਼ੇਖ਼ ਮੁਹੰਮਦ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਖ਼ਾਲਿਦ ਸ਼ੇਖ਼ ਮੁਹੰਮਦ

9/11 ਦੇ ਹਮਲਿਆਂ ਨਾਲ ਜੁੜੇ ਮੁਲਜ਼ਮ ਖ਼ਾਲਿਦ ਸ਼ੇਖ਼ ਮੁਹੰਮਦ ਨੂੰ ਰਾਵਲਪਿੰਡੀ ਤੋਂ, ਜਦ ਕਿ ਰਮਜ਼ੀ ਬਿਨ-ਅਲ-ਸ਼ੀਬਾ ਨੂੰ ਕਰਾਚੀ ਤੋਂ ਫੜ੍ਹਿਆ ਗਿਆ ਸੀ।

ਮਾਹਰਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਅਤੇ ਅਮਰੀਕਾ ਵਿਚਾਲੇ ਇੰਟੈਲੀਜੈਂਸ ਸਹਿਯਗੋ ਸਮਝੌਤੇ 'ਤੇ ਸਫ਼ਲਤਾ ਦੇ ਨਾਲ ਅਮਲ ਉਸ ਵੇਲੇ ਹੋਇਆ, ਜਦੋਂ ਦੋਵੇਂ ਦੇਸ਼ ਪਾਕਿਸਤਾਨ ਦੇ ਸ਼ਹਿਰੀ ਕੇਂਦਰਾਂ ਵਿੱਚ ਅਲ-ਕਾਇਦਾ ਨਾਲ ਜੁੜੇ ਤੱਤਾਂ ਦੀ ਭਾਲ ਕਰ ਰਹੇ ਸਨ।

ਪਾਕਿਸਤਾਨ ਦੀ ਕਥਿਤ ਦੂਹਰੇ ਮਾਪਦੰਡ ਦੀ ਆਲੋਚਨਾ

ਹਾਲਾਂਕਿ, ਜਿਵੇਂ ਹੀ ਕੱਟੜਪੰਥੀ ਵਿਰੋਧੀ ਅਭਿਆਨ ਕਬਾਇਲੀ ਖੇਤਰਾਂ 'ਤੇ ਕੇਂਦਰਿਤ ਹੋਏ ਤਾਂ ਪਾਕਿਸਤਾਨ ਅਤੇ ਅਮਰੀਕਾ ਵਿਚਕਾਰ ਖ਼ੂਫ਼ੀਆ ਜਾਣਕਾਰੀ ਸਾਂਝਾ ਕਰਨ ਵਿੱਚ ਵਿਹਾਰਿਕ ਅਤੇ ਸਿਆਸੀ ਮੁਸ਼ਕਲਾਂ ਆਉਣ ਲੱਗੀਆਂ।

ਵਿਹਾਰਿਕ ਮੁਸ਼ਕਲਾਂ ਦਾ ਸਭ ਤੋਂ ਚੰਗੀ ਮਿਸਾਲ ਪਾਕਿਸਤਾਨ ਸਰਕਾਰ ਅਤੇ ਕੱਟੜਪੰਥੀਆਂ ਵਿਚਾਲੇ ਕਬਾਇਲੀ ਇਲਾਕੇ ਵਿੱਚ ਹੋਣ ਵਾਲੇ ਸ਼ਾਂਤੀ ਸਮਝੌਤੇ ਸਨ।

ਇਸ ਸਮਝੌਤੇ ਨਾਲ ਇਲਾਕੇ ਵਿੱਚ ਲੁਕੇ ਅਲ-ਕਾਇਦਾ ਦੇ ਕੱਟੜਪੰਥੀਆਂ ਅਤੇ ਸਥਾਨਕ ਲੋਕਾਂ ਵਿਚਕਾਰ ਪਾੜ ਪੈ ਗਿਆ ਸੀ।

ਵਿਹਾਰਿਕ ਪੱਧਰ 'ਤੇ ਅਮਰੀਕੀ ਫੌਜ ਪਾਕਿਸਤਾਨੀ ਅਫ਼ਸਰਾਂ ਨਾਲ ਸਹਿਮਤ ਨਹੀਂ ਸੀ।

ਇਸ ਗੱਲੋਂ ਪਾਕਿਸਤਾਨ ਦੇ ਕਥਿਤ 'ਦੋਹਰੇ ਮਾਪਦੰਡ' ਦੀ ਨੀਤੀ ਬਾਰੇ ਅਮਰੀਕੀ ਆਲੋਚਨਾ ਨਾਲ ਜ਼ਾਹਿਰ ਹੋਈ।

ਵਾਸ਼ਿੰਗਟਨ ਆਈਐਸਆਈ ਦੀ ਕਥਿਤ ਦੋਹਰੀ ਨੀਤੀ ਅਤੇ ਖੇਤਰ ਵਿੱਚ ਅਮਰੀਕੀ ਮੌਜੂਦਗੀ ਦਾ ਵਿਰੋਧ ਕਰਨ ਵਾਲੀ ਧਾਰਮਿਕ ਤਾਕਤਾਂ ਦੇ ਨਾਲ ਉਸ ਦੇ ਰਿਸ਼ਤਿਆਂ ਤੋਂ ਨਾਖ਼ੁਸ਼ ਸੀ।

ਇਹ ਕਥਿਤ ਸੰਪਰਕ ਉਸ ਵੇਲੇ ਵੀ ਜਾਰੀ ਸਨ ਜਦੋਂ ਵਾਸ਼ਿੰਗਟਨ ਨੇ ਤਾਲਿਬਾਨ ਦੇ ਨਾਲ ਗੱਲਬਾਤ ਸ਼ੁਰੂ ਕੀਤੀ ਅਤੇ ਉੱਥੋਂ ਅਮਰੀਕੀ ਫ਼ੌਜ ਦੀ ਵਾਪਸੀ ਦੇ ਸਮਝੌਤੇ 'ਤੇ ਹਸਤਾਖ਼ਰ ਕੀਤੇ।

ਜਨਰਲ ਫ਼ੈਜ ਹਮੀਦ ਪੇਸ਼ਾਵਰ ਦੀ ਕੋਰ ਕਮਾਂਡਰ ਦਾ ਅਹੁਦਾ ਸੰਭਾਲਣਗੇ

ਤਸਵੀਰ ਸਰੋਤ, Government of Pakistan

ਇਸੇ ਦੌਰਾਨ ਦੇਸ਼ ਦੇ ਅੰਦਰ ਵਿਰੋਧੀਆਂ ਨੇ ਆਈਐਸਆਈ ਅਤੇ ਉਸ ਦੀ ਅਗਵਾਈ 'ਤੇ ਸਿਆਸੀ ਜੋੜ-ਤੋੜ ਦਾ ਇਲਜ਼ਾਮ ਲਗਾਇਆ ਅਤੇ ਆਪਣਾ ਕਾਰਜਕਾਲ ਪੂਰਾ ਕਰਨ ਵਾਲੇ ਡੀਜੀ ਆਈਐਸਆਈ 'ਤੇ 2018 ਦੇ ਸੰਸਦੀ ਚੋਣਾਂ ਵਿੱਚ ਇਮਰਾਨ ਖ਼ਾਨ ਦੀ ਜਿੱਤ ਦੇ ਪਿੱਛੇ ਅਸਲ ਯੋਜਨਾਕਾਰ ਹੋਣ ਦਾ ਇਲਜ਼ਾਮ ਲਗਾਇਆ ਗਿਆ ਸੀ।

ਇਸ ਏਜੰਸੀ ਬਾਰੇ ਵਿੱਚ ਅਜਿਹਾ ਕੀ ਹੈ ਜੋ ਇਸ ਨੂੰ ਪਾਕਿਸਤਾਨ ਦੇ ਅੰਦਰ ਅਤੇ ਬਾਹਰ ਆਲੋਚਨਾ ਦਾ ਸਾਹਮਣਾ ਕਰਨਾ ਪੈਂਦਾ ਹੈ?

ਅਜਿਹਾ ਕਿਉਂ ਹੈ ਕਿ ਰਾਜਨੀਤਕ ਸੰਦਰਭ ਵਿੱਚ ਕਿਸੇ ਵੀ ਅਗਵਾ, ਕਤਲ, ਧਮਕੀ ਲਈ ਆਈਐਸਆਈ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ?

ਇਨ੍ਹਾਂ ਸਵਾਲਾਂ ਦਾ ਜਵਾਬ ਦੇਣਾ ਆਸਾਨ ਨਹੀਂ ਹੈ, ਪਰ ਆਈਐਸਆਈ ਦੇ ਇੱਕ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਕਿਹਾ ਹੈ ਕਿ ਆਈਐਸਆਈ ਪਾਕਿਸਤਾਨ ਦੀ "ਪ੍ਰਮੱਖ" ਖ਼ੂਫੀਆ ਏਜੰਸੀ ਹੈ, ਜਿਸ ਨੂੰ ਦੇਸ਼ ਵਿੱਚ ਹੋ ਰਹੀ ਹਰ ਗਤੀਵਿਧੀ ਦੀ ਖ਼ਬਰ ਰਹਿੰਦੀ ਹੈ।

ਉਨ੍ਹਾਂ ਨੇ ਕਿਹਾ, "ਅਫ਼ਗਾਨਿਸਤਾਨ ਵਿੱਚ ਸ਼ਾਂਤੀ ਵਾਰਤਾ ਹੁੰਦੀ ਹੈ ਤਾਂ ਪਾਕਿਸਤਾਨ ਉਸ ਵਿੱਚ ਮੌਜੂਦ ਹੁੰਦਾ ਹੈ। ਜੇਕਰ ਤਾਲਿਬਾਨ ਕਾਬੁਲ ਵਿੱਚ ਸਰਕਾਰ ਬਣਾਉਂਦਾ ਹੈ, ਤਾਂ ਵੀ ਦੁਨੀਆਂ ਸਾਡੇ ਵੱਲ ਦੇਖਦੀ ਹੈ।"

"ਅਫ਼ਗਾਨਿਸਤਾਨ ਨਾਲ ਪੱਛਮੀ ਕੂਟਨੀਤਿਕਾਂ ਨੂੰ ਕੱਢਣ ਦਾ ਮਾਮਲਾ ਹੋਵੇ, ਤਾਂ ਸਾਡੀ ਮਦਦ ਦੀ ਲੋੜ ਹੁੰਦੀ ਹੈ। ਤੁਸੀਂ ਕਿਸੇ ਵੀ ਮਾਮਲੇ ਨੂੰ ਦੇਖੋ, ਉਸ ਵਿੱਚ ਸਾਡੀ ਅਹਿਮੀਅਤ ਦਿਖਾਈ ਦੇਵੇਗੀ।"

ਸਾਬਕਾ ਡੀਜੀ ਆਈਐਸਆਈ ਨੇ ਅਫ਼ਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ਾ ਕਰਨ ਤੋਂ ਬਾਅਦ, ਹੁਣ ਤੱਕ ਦੋ ਵਾਰ ਕਾਬੁਲ ਦਾ ਦੌਰਾ ਕੀਤਾ ਹੈ, ਜਿੱਥੇ ਉਹ ਤਾਲਿਬਾਨ ਦੇ ਸੀਨੀਅਰ ਆਗੂਆਂ ਨੂੰ ਮਿਲੇ ਹਨ।

ਉਸੇ ਸਮੇਂ ਅਫ਼ਾਗਨਿਸਤਾਨ ਦੇ ਹਾਲਾਤ 'ਤੇ ਧਿਆਨ ਕੇਂਦਰਿਤ ਕਰਦਿਆਂ ਹੋਇਆ ਪਾਕਿਸਤਾਨ ਅਮਰੀਕਾ ਦੇ ਨਾਲ ਵਾਸ਼ਿੰਗਟਨ ਵਿੱਚ ਗੱਲਬਾਤ ਕਰ ਰਿਹਾ ਸੀ।

1979 ਤੋਂ 2021 ਤੱਕ, ਆਈਐਸਆਈ ਅਫ਼ਗਾਨਿਸਤਾਨ ਦੇ ਹਾਲਾਤ ਅਤੇ ਪਾਕਿਸਤਾਨ 'ਤੇ ਪੈਣ ਵਾਲੇ ਇਸ ਦੇ ਅਸਰ ਨਾਲ ਨਜਿੱਠਣ ਵਿੱਚ ਮਸਰੂਫ਼ ਸੀ।

ਆਈਐਸਆਈ ਦੇ ਇੱਕ ਸਾਬਕਾ ਡੀਡੀਜੀ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਬੀਬੀਸੀ ਨੂੰ ਦੱਸਿਆ, "ਬੇਸ਼ੱਕ ਇਹ ਆਈਐਸਆਈ ਦੀ ਬਹੁਤ ਵੱਡੀ ਸਫ਼ਲਤਾ ਹੈ ਕਿ ਅਸੀਂ ਪਾਕਿਸਤਾਨ ਨੂੰ ਨੁਕਸਾਨ ਜਾਂ ਅਫ਼ਗਾਨਿਸਤਾਨ ਦੀ ਹਾਲਾਤ ਕਾਰਨ ਪੈਣ ਵਾਲੇ ਵੱਡੇ ਨਕਾਰਾਤਮਕ ਅਸਰ ਤੋਂ ਬਚਾਇਆ ਅਤੇ ਪਿਛਲੇ 40 ਸਾਲਾਂ ਵਿੱਚ ਖੇਤਰ ਵਿੱਚ ਆਪਣੇ ਸੁਰੱਖਿਆ ਟੀਚੇ ਨੂੰ ਹਾਸਿਲ ਕੀਤਾ ਹੈ।"

ਆਈਐਸਆਈ ਦੇ ਸੰਗਠਨ ਦੀ ਬਣਤਰ

ਆਈਐਸਆਈ ਦੀ ਮੁਢਲੀ ਜ਼ਿੰਮੇਵਾਰੀ ਦੇਸ਼ ਦੇ ਹਥਿਆਰਬੰਦ ਦਸਤਿਆਂ ਦੀ ਵਿਹਾਰਿਕ ਅਤੇ ਵਿਚਾਰਕ ਸੁਰੱਖਿਆ ਯਕੀਨੀ ਬਣਾਉਣਾ ਹੈ, ਜਿਵੇਂ ਕਿ ਇਸ ਦੇ ਨਾਮ ਇੰਟਰ-ਸਰਵਸਿਜ਼ ਇੰਟੈਲੀਜੈਂਸ ਤੋਂ ਹੀ ਪਤਾ ਲੱਗ ਜਾਂਦਾ ਹੈ।

ਸਿਵੀਲੀਅਨ ਵੀ ਆਈਐਸਆਈ ਦੇ ਉੱਚੇ ਅਹੁਦਿਆਂ ਉੱਪਰ ਹਨ ਪਰ ਇਸ ਏਜੰਸੀ ਦੇ ਢਾਂਚੇ ਵਿੱਚ ਉਨ੍ਹਾਂ ਕੋਲ ਜ਼ਿਆਦਾ ਤਾਕਤ ਨਹੀਂ ਹੈ

ਲੇਖਕ ਡਾਕਟਰ ਕੇਸਲਿੰਗ ਨੇ ਆਪਣੀ ਕਿਤਾਬ ''ਆਈਐਸਆਈ ਆਫ਼ ਪਾਕਿਸਤਾਨ'' ਵਿੱਚ ਇਸ ਏਜੰਸੀ ਦੇ ਸੰਗਠਾਨਾਤਿਮਕ ਢਾਂਚੇ ਬਾਰੇ ਲਿਖਿਆ ਹੈ।

ਡਾਕਟਰ ਕੇਸਲਿੰਗ ਜਰਮਨ ਸਿਆਸੀ ਵਿਸ਼ਲੇਸ਼ਕ ਹਨ ਅਤੇ ਉਨ੍ਹਾਂ ਦੀ ਕਿਤਾਬ ਮੁਤਾਬਕ ਉਹ 1989 ਤੋਂ 2002 ਤੱਕ ਪਾਕਿਸਤਾਨ ਵਿੱਚ ਰਹੇ ਹਨ।

ਉਹ ਆਪਣੀ ਕਿਤਾਬ ਵਿੱਚ ਦੱਸਦੇ ਹਨ ਕਿ ਆਈਐਸਆਈ ਇੱਕ ਆਧੁਨਿਕ ਸੰਗਠਨ ਹੈ।

ਏਜੰਸੀ ਦਾ ਪੂਰਾ ਧਿਆਨ ਖੂਫ਼ੀਆ ਜਾਣਕਾਰੀ ਇਕੱਠੀ ਕਰਨ ਉੱਪਰ ਹੀ ਹੈ। ਉਨ੍ਹਾਂ ਮੁਤਾਬਕ ਕਿਸੇ ਵੀ ਆਧੁਨਿਕ ਖੂਫ਼ੀਆ ਏਜੰਸੀ ਵਾਂਗ ਆਈਐਸਆਈ ਵਿੱਚ ਵੀ ਸੱਤ ਡਾਇਰੈਕਟੋਰੇਟਾਂ ਅਤੇ ਵਿਭਾਗਾਂ ਦੀਆਂ ਕਈ ਪਰਤਾ ਤੋਂ ਇਲਾਵਾ ਵਿੰਗ ਹਨ।

ਆਈਐਸਆਈ ਦੇ ਸੰਗਠਨਾਤਮਿਕ ਢਾਂਚੇ ਉੱਪਰ ਫ਼ੌਜ ਦਾ ਜ਼ਿਆਦਾ ਦਬਦਬਾ ਹੈ ਹਾਲਾਂਕਿ ਜਲ ਸੈਨਾ ਅਤੇ ਹਵਾਈ ਸੈਨਾ ਦੇ ਅਧਿਕਾਰੀ ਵੀ ਇਸ ਵਿੱਚ ਸ਼ਾਮਲ ਹਨ।

ਡੀਜੀ ਆਈਐਸਆਈ ਵਿਦੇਸ਼ੀ ਖੂਫ਼ੀਆ ਏਜੰਸੀਆਂ ਅਤੇ ਇਸਲਾਮਾਬਾਦ ਵਿੱਚ ਸਥਿਤ ਵਿਦੇਸ਼ੀ ਦੂਤਾਵਾਸਾਂ ਵਿੱਚ ਤਾਇਨਾਤ ਫ਼ੌਜੀ ਅਟੈਚਮੈਂਟ ਲਈ ਇੱਕ ਸੰਪਰਕ ਕੇਂਦਰ ਦੀ ਭੂਮਿਕਾ ਨਿਭਾਉਂਦਾ ਹੈ। ਇਸੇ ਤਰ੍ਹਾਂ ਪਰਦੇ ਦੇ ਪਿੱਛੇ ਉਹ ਖੂਫ਼ੀਆ ਮਾਮਲਿਆਂ ਵਿੱਚ ਪ੍ਰਧਾਨ ਮੰਤਰੀ ਦੇ ਮੁੱਖ ਸਲਾਹਕਾਰ ਵਜੋਂ ਕੰਮ ਕਰਦਾ ਹੈ।

ਇੱਕ ਸੀਨੀਅਰ ਫ਼ੌਜੀ ਅਫ਼ਸਰ ਨੇ ਬੀਬੀਸੀ ਨੂੰ ਦੱਸਿਆ ਕਿ ਹਥਿਆਰਬੰਦ ਫ਼ੌਜੀ ਦਸਤਿਆਂ, ਫ਼ੌਜ, ਹਵਾਈ ਫ਼ੌਜ ਅਤੇ ਨੇਵੀ ਵਿੱਚ ਇੱਕ ਵੱਖਰੀ ਇੰਟੈਲੀਜੈਂਸ ਏਜੰਸੀ ਹੁੰਦੀ ਹੈ, ਜਿਨ੍ਹਾਂ ਵਿੱਚ ਮਿਲਟਰੀ ਇੰਟੈਲੀਜੈਂਸ, ਏਅਰ ਇੰਟੈਲੀਜੈਂਸ ਅਤੇ ਨੇਵਲ ਇੰਟੈਲੀਜੈਂਸ ਸ਼ਾਮਲ ਹਨ, ਜੋ ਆਪਣੀਆਂ-ਆਪਣੀਆਂ ਸੰਬਿੰਧਿਤ ਫ਼ੌਜਾਂ ਲਈ ਲੋੜੀਂਦੀ ਜਾਣਕਾਰੀ ਇਕੱਠੀ ਕਰਦੀਆਂ ਹਨ ਅਤੇ ਹੋਰ ਜ਼ਿੰਮੇਵਾਰੀਆਂ ਦਾ ਪਾਲਣ ਕਰਦੇ ਹਨ।

ਕਦੇ ਕਦੇ ਆਈਐਸਆਈ ਅਤੇ ਇਨ੍ਹਾਂ ਫ਼ੌਜਾਵਾਂ ਨਾਲ ਸੰਬੰਧਿਤ ਖ਼ੂਫ਼ੀਆ ਏਜੰਸੀਆਂ ਵੱਲੋਂ ਇੱਕ ਹੀ ਤਰ੍ਹਾਂ ਦੀ ਜਾਣਕਾਰੀ ਵੀ ਇਕੱਠੀ ਕਰ ਲਈ ਜਾਂਦੀ ਹੈ, ਕਿਉਂਕਿ ਇਹ ਸਾਰੀਆਂ ਫ਼ੌਜੀ ਗਤੀਵਿਧੀਆਂ ਉੱਪਰ ਨਿਗ੍ਹਾ ਰੱਖਦੇ ਹਨ ਅਤੇ ਦੁਸ਼ਮਣ ਦੀਆਂ ਚਾਲਾਂ ਉੱਪਰ ਵੀ ਨਿਗਰਾਨੀ ਕਰਦੇ ਹਨ।

ਜਦਕਿ ਹੋਰ ਖੂਫ਼ੀਆ ਏਜੰਸੀਆਂ ਦੀ ਤੁਲਨਾ ਵਿੱਚ ਆਈਐਸਆਈ ਫ਼ੌਜੀ ਢਾਂਚੇ ਵਿੱਚ ਸਭ ਤੋਂ ਵੱਡੀ, ਪ੍ਰਭਾਵਸ਼ਾਲੀ ਅਤੇ ਸ਼ਕਤੀਸ਼ਾਲੀ ਖੂਫ਼ੀਆ ਏਜੰਸੀ ਮੰਨੀ ਜਾਂਦੀ ਹੈ।

ਆਈਐਸਆਈ ਪਾਕਿਸਤਾਨ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਵਿਆਪਕ ਖੂਫ਼ੀਆ ਏਜੰਸੀ ਸਮਝੀ ਜਾਂਦੀ ਹੈ।

ਲੇਕਿਨ ਸਥਾਨਕ ਮੀਡੀਆ ਜਾਂ ਗੈਰ-ਸਰਕਾਰੀ ਖੇਤਰ ਵਿੱਚ ਇਸ ਦੀ ਸਮਰੱਥਾ ਦੇ ਬਾਰੇ ਵਿੱਚ ਅੰਦਾਜ਼ਾ ਨਹੀਂ ਹੈ।

ਆਈਐਸਆਈ ਦੇ ਬਜਟ ਨੂੰ ਕਦੇ ਜਨਤਕ ਨਹੀਂ ਕੀਤਾ ਗਿਆ ਹੈ, ਹਾਲਾਂਕਿ ਵਾਸ਼ਿੰਗਟ ਵਿੱਚ ਸਥਿਤ ਫੈਡਰੇਸ਼ਨ ਆਫ਼ ਅਮੈਰਿਕਨ ਸਾਇੰਟਿਸਟਸ ਵੱਲੋਂ ਕਈ ਸਾਲ ਪਹਿਲਾਂ ਕੀਤੇ ਗਏ ਇੱਕ ਅਧਿਐਨ ਮੁਤਾਬਕ,''ਆਈਐਸਆਈ ਵਿੱਚ 10 ਹਜ਼ਾਰ ਅਫ਼ਸਰ ਅਤੇ ਸਟਾਫ਼ ਹਨ, ਜਿਨ੍ਹਾਂ ਵਿੱਚ ਮੁਖਬਰ ਅਤੇ ਸੂਚਨਾ ਦੇਣ ਵਾਲੇ ਲੋਕ ਸ਼ਾਮਲ ਨਹੀਂ ਹਨ। ਸੂਚਨਾਵਾਂ ਦੇ ਮੁਤਾਬਕ ਇਹ ਅੱਠ ਡਵੀਜ਼ਨਾ ਉੱਪਰ ਅਧਾਰਿਕ ਹੈ।''

ਇਮਰਾਨ ਖ਼ਾਨ

ਤਸਵੀਰ ਸਰੋਤ, Prime Minister's Office, Pakistan

ਤਸਵੀਰ ਕੈਪਸ਼ਨ, ਪਿਛਲੇ ਦਿਨਾਂ ਦੌਰਾਨ ਪਾਕਿਸਤਾਨ ਵਿੱਚ ਇਸ ਬਾਰੇ ਬਹਿਸ ਹੁੰਦੀ ਰਹੀ ਹੈ ਕਿ ਆਖ਼ਰ ਡੀਜੀ ਆਈਐਸ ਦੀ ਤੈਨਾਤੀ ਬਾਰੇ ਕੀ ਨਿਯਮ ਹਨ( ਫ਼ਾਈਲ ਫ਼ੋਟੋ)

ਕਾਊਂਟਰ ਇੰਟੈਲੀਜੈਂਸ ਆਪਰੇਸ਼ਨ

ਫ਼ੌਜੀ ਮਾਹਰਾਂ ਦਾ ਕਹਿਣਾ ਹੈ ਕਿ ਆਈਐਸਆਈ ਦਾ ''ਆਰਗੇਨਾਈਜ਼ੇਸ਼ਨਲ ਡਿਜ਼ਾਈਨ'' ਮੁੱਖ ਰੂਪ ਵਿੱਚ ਇਸ ਨੂੰ ''ਕਾਊਂਟਰ ਇੰਟੈਲੀਜੈਂਸ ਆਪਰੇਸ਼ਨ'' ਉੱਪਰ ਕੇਂਦਰਿਤ ਇੱਕ ਖ਼ੂਫੀਆ ਏਜੰਸੀ ਬਣਾਉਂਦਾ ਹੈ ਪਰ ਇਸ ਦਾ ਕਾਰਨ ਕੀ ਹੈ?

ਬ੍ਰਿਗੇਡੀਅਰ (ਰਿਟਾਇਰਡ) ਫਿਰੋਜ਼ ਐੱਚ ਖ਼ਾਨ ਉਹ ਅਧਿਕਾਰੀ ਸਨ, ਜਿਨ੍ਹਾਂ ਨੇ ਪਾਕਿਸਤਾਨ ਦੇ ਸੁਰੱਖਿਆ ਢਾਂਚੇ ਵਿੱਚ ਕਈ ਅਹਿਮ ਅਹੁਦਿਆਂ ਉੱਪਰ ਕੰਮ ਕੀਤਾ ਹੈ। ਉਨ੍ਹਾਂ ਨੇ ''ਈਟਿੰਗ ਗਰਾਸ'' ਕਿਤਾਬ ਲਿਖੀ ਹੈ।

ਉਨ੍ਹਾਂ ਨੇ ਆਪਣੀ ਕਿਤਾਬ ਵਿੱਚ ਲਿਖਿਆ ਹੈ, ''ਪਾਕਿਸਤਾਨ ਦੇ ਤੀਜੇ ਫ਼ੌਜੀ ਹਾਕਮ ਜ਼ਿਆ-ਉੱਲ-ਹੱਕ ਅਫ਼ਗਾਨਿਸਤਾਨ ਵਿੱਚ ਸੋਵੀਅਤ ਸੰਘ ਦੇ ਦਖ਼ਲ ਤੋਂ ਪਰੇਸ਼ਾਨ ਸਨ। ਇਸ ਪਰੇਸ਼ਾਨੀ ਦਾ ਮੁੱਖ ਕਾਰਨ ਇਹ ਸਚਾਈ ਸੀ ਕਿ ਸੱਤਾ ਦੇ ਨਸ਼ੇ ਵਿੱਚ ਚੂਰ ਵਿਸ਼ਵ ਸ਼ਕਤੀ ਸਾਡੇ ਦਰਵਾਜ਼ੇ ਉੱਪਰ ਸੀ।

ਇਹ ਵੀ ਪੜ੍ਹੋ:

ਅਜਿਹੀ ਸਥਿਤੀ ਵਿੱਚ ਕਾਰਟਰ ਪ੍ਰਸ਼ਾਸਨ ਵੱਲੋਂ ਦਿੱਤੀ ਜਾਣ ਵਾਲੀ ਫ਼ੌਜੀ ਅਤੇ ਵਿੱਤੀ ਸਹਾਇਤਾ ਹੀ ਇਤਮਿਨਾਨ ਦਾ ਜ਼ਰੀਆ ਸੀ।''

''ਅਮਰੀਕੀ ਸਹਾਇਤਾ ਪਾਕਿਸਤਾਨ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰੇਗੀ ਅਤੇ ਫ਼ੌਜੀ ਸਮਰੱਥਾ ਨੂੰ ਵਧਾਏਗੀ, ਲੇਕਿਨ ਦੂਜੇ ਪਾਸੇ ਅਮਰੀਕਾ ਦੇ ਨਾਲ ਇੰਟੈਲੀਜੈਂਸ ਸਹਿਯੋਗ ਦੇ ਲਈ ਜ਼ਿਆਦਾ ਜਾਣਕਾਰੀ ਅਤੇ ਪਾਕਿਸਤਾਨ ਦੇ ਅੰਦਰ ਨਿਗਰਾਨੀ ਦੀਆਂ ਗਤੀਵਿਧੀਆਂ ਦੀ ਲੋੜ ਹੋਵੇਗੀ, ਜਿਸ ਨਾਲ ਪਾਕਿਸਤਾਨ ਦੀਆਂ ਕੌਮੀ ਰਾਜ਼ਦਾਰੀਆਂ ਨੂੰ ਸੁਰੱਖਿਅਤ ਰੱਖਣਾ ਮੁਸ਼ਕਲ ਹੋ ਸਕਦਾ ਹੈ।''

ਬ੍ਰਿਗੇਡੀਅਰ ਫਿਰੋਜ਼ ਲਿਖਦੇ ਹਨ ਕਿ ਜਨਰਲ ਜ਼ਿਆ ਨੇ ਪਾਕਿਸਤਾਨ ਵਿੱਚ ਅਮਰੀਕਾ ਦੇ ਖ਼ੂਫ਼ੀਆ ਜਾਣਕਾਰੀ ਇਕੱਠੀ ਕਰਨ ਦੇ ਅਭਿਆਨ ਨੂੰ ਬੇਅਸਰ ਕਰਨ ਲਈ ਅਤੇ ਪਰਤਵੀਂ-ਇੰਟੈਲੀਜੈਂਸ ਦੇ ਖੇਤਰ ਵਿੱਚ ਪਾਕਿਸਤਾਨ ਦੀਆਂ ਖੂਫ਼ੀਆ ਸੇਵਾਵਾਂ ਦੀ ਸਮਰੱਥਾ ਨੂੰ ਵਧਾਉਣ ਅਤੇ ਉਨ੍ਹਾਂ ਨੂੰ ਵਿਕਸਿਤ ਕਰਨ ਦਾ ਫ਼ੈਸਲਾ ਕੀਤਾ।

ਲੈਫ਼ਟੀਨੈਂਟ ਜਨਰਲ ਜ਼ਿਆਊਦੀਨ ਬੱਟ ਜੋ ਇੱਕ ਸਾਲ ਤੱਕ ਆਈਐਸਆਈ ਦੇ ਡੀਜੀ ਰਹੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲੈਫ਼ਟੀਨੈਂਟ ਜਨਰਲ (ਰਿਟਾ.) ਜ਼ਿਆਊਦੀਨ ਬੱਟ ਜੋ ਇੱਕ ਸਾਲ ਤੱਕ ਆਈਐਸਆਈ ਦੇ ਡੀਜੀ ਰਹੇ

ਉਨ੍ਹਾਂ ਨੇ ਲਿਖਿਆ ਹੈ, ''ਇਸ ਦਾ ਮਤਲਬ ਇੰਟਰ-ਸਰਵਸਿਜ਼ ਇੰਟੈਲੀਜੈਂਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਲਈ ਵੱਡਾ ਬਜਟ ਮੁਹਈਆ ਕਰਵਾਉਣਾ ਸੀ।''

ਉਨ੍ਹਾਂ ਦਿਨਾਂ ਵਿੱਚ ਅਮਰੀਕੀ ਸੂਹੀਆ ਮਿਸ਼ਨ ਜ਼ਿਆਦਾਤਰ ਪਾਕਿਸਤਾਨ ਦੇ ਗੁਪਤ ਪ੍ਰਮਾਣੂ ਪ੍ਰੋਗਰਾਮ ਦੇ ਬਾਰੇ ਵਿੱਚ ਸੀ।

ਦੂਜੇ ਪਾਸੇ ਅਫ਼ਗਾਨ ਯੁੱਧ ਕਾਰਨ ਵੱਡੀ ਗਿਣਤੀ ਵਿੱਚ ਪੱਛਮੀ ਇੰਟੈਲੀਜੈਂਸ ਏਜੰਸੀਆਂ ਸਥਾਈ ਤੌਰ ਤੇ ਇਸਲਾਮਾਬਾਦ ਵਿੱਚ ਟਿਕ ਗਏ ਸਨ।

ਤਤਕਾਲੀ ਫ਼ੌਜੀ ਸਰਕਾਰ ਨੇ, ਹਾਲਾਤ ਦੇ ਮੁਤਾਬਕ ਪਾਕਿਸਤਾਨ ਦੀ ਇੰਟੈਲੀਜੈਂਸ ਸਰਵਿਸ ਇਸ ਤਰ੍ਹਾਂ ਬਣਾਈ ਕਿ ਉਸ ਦਾ ਧਿਆਨ ਕਾਊਂਟਰ-ਇੰਟੈਲੀਜੈਂਸ ਉੱਪਰ ਕੇਂਦਰਿਤ ਸੀ।

ਫ਼ੌਜੀ ਸ਼ਬਦਾਵਲੀ ਦੀ ਡਿਕਸ਼ਨੀ ਵਿੱਚ ਕਾਊਂਟਰ-ਇੰਟੈਲੀਜੈਂਸ ਨੂੰ ਕੁਝ ਇਸ ਤਰ੍ਹਾਂ ਪ੍ਰਭਾਵਿਤ ਕੀਤਾ ਗਿਆ ਹੈ।

ਜ਼ਿਆ ਉਲ ਹੱਕ

ਤਸਵੀਰ ਸਰੋਤ, HULTON ARCHIVE

ਤਸਵੀਰ ਕੈਪਸ਼ਨ, ਜ਼ਿਆ-ਉਲ-ਹੱਕ

''ਕਾਊਂਟਰ-ਇੰਟੈਲੀਜੈਂਸ ਜਾਣਕਾਰੀ ਹਾਸਲ ਕਰਨ ਅਤੇ ਵਿਦੇਸ਼ੀ ਸਰਕਾਰਾਂ, ਵਿਦੇਸ਼ੀ ਸੰਗਠਨਾਂ, ਵਿਦੇਸ਼ੀ ਵਿਅਕਤੀਆਂ ਜਾਂ ਕੌਮਾਂਤਰੀ ਅੱਤਵਾਦੀ ਸੰਗਠਨਾਂ ਜਾਂ ਉਨ੍ਹਾਂ ਦੇ ਏਜੰਟਾਂ ਵੱਲੋਂ ਕੀਤੀ ਜਾਣ ਵਾਲੀ ਜਾਸੂਸੀ, ਹੋਰ ਗੁਪਤ ਏਜੰਸੀਆਂ ਦੀਆਂ ਗਤੀਵਿਧੀਆਂ, ਸੈਬੋਟਾਜ ਕਰਨ ਦੀਆਂ ਕਾਰਵਾਈਆਂ ਤੋਂ ਬਚਣ ਲਈ ਗਤੀਵਿਧੀਆਂ।''

ਫਿਰੋਜ਼ ਐਚ ਖ਼ਾਨ ਦੇ ਮੁਤਾਬਕ ਜਨਰਲ ਜ਼ਿਆ-ਉੱਲ-ਹੱਕ ਪਾਕਿਸਤਾਨ ਦੀ ਸੂਹੀਆ ਸੇਵਾ ਆਈਐਸਆਈ ਦੇ ਨਿਰਮਾਤਾ ਸਨ। ਉਹ ਕਾਊਂਟਰ-ਇੰਟੈਲੀਜੈਂਸ ਨੂੰ ਇਸ ਤਰ੍ਹਾਂ ਚਲਾਉਣਾ ਚਾਹੁੰਦੇ ਸਨ ਕਿ ਦੂਜੀਆਂ ਸਾਰੀਆਂ ਸੂਹੀਆ ਏਜੰਸੀਆਂ ਤੋਂ ਵਧ ਕੇ ਹੋਵੇ ਜਾਂ ਦੂਜਿਆਂ ਤੋਂ ਉੱਚੇ ਪੱਧਰ ਦੀ ਹੋਵੇ।

ਇਸ ਲਈ ਪਾਕਿਸਤਾਨ ਇੰਟੈਲੀਜੈਂਸ ਸਰਵਸਿਜ਼ ਦੀ ਬਣਤਰ ਦਾ ਡਿਜ਼ਾਈਨ ਤਿਆਰ ਕੀਤਾ ਗਿਆ ਤਾਂ ਕਿ ਉਹ ਪਾਰਦਰਸ਼ੀ ਤਰੀਕੇ ਨਾਲ ਵਿਕਸਿਤ ਹੋਕੇ, ਅੱਗੇ ਵਧ ਸਕੇ ਅਤੇ ਇਸ ਦਾ ਵੱਧੋ-ਵੱਧ ਧਿਆਨ ਦੇਸ਼ ਦੇ ਅੰਦਰ ਅਤੇ ਬਾਹਰ ਕਾਊਂਟਰ-ਇੰਟੈਲੀਜੈਂਸ ਉੱਪਰ ਕੇਂਦਰਿਤ ਹੋਵੇ।

ਬ੍ਰਿਗੇਡੀਅਰ ਖ਼ਾਨ ਨੇ ਲਿਖਿਆ ਹੈ, ''ਜ਼ਿਆ-ਉੱਲ-ਹੱਕ ਦੇ ਕੋਲ ਆਗੇ ਵਧਣ ਲਈ ਬਹੁਤ ਘੱਟ ਰਸਤਾ ਸੀ, ਲੇਕਿਨ ਉਨ੍ਹਾਂ ਨੇ ਰਿਸਕ ਲੈਣਾ ਸੀ। ਪਰਮਾਣੂ ਮੁੱਦੇ ਨੂੰ ਕੂਟਨੀਤੀ ਨਾਲ ਘੱਟ ਕੀਤਾ ਜਾ ਸਕਦਾ ਸੀ ਅਤੇ ਅਮਰੀਕੀ ਇੰਟੈਲੀਜੈਂਸ ਦੇ ਰਾਹੀਂ ਜਾਣਕਾਰੀ ਹਾਸਲ ਕਰਨ ਵਿੱਚ ਖ਼ਤਰਾ ਸੀ। ਇਸ ਮੁੱਦੇ ਨੂੰ ਬਿਹਤਰ ਕਾਊਂਟਰ-ਇੰਟੈਲੀਜੈਂਸ ਨਾਲ ਹੱਲ ਕੀਤਾ ਜਾ ਸਕਦਾ ਸੀ।''

ਜੁਆਇੰਟ ਕਾਊਂਟਰ ਇੰਟੈਲੀਜੈਂਸ ਬਿਊਰੋ

ਆਈਐਸਆਈ ਦੇ ਅੰਦਰ ਅੱਜ ਤੱਕ ਡਾਇਰੈਕੋਟੋਰੇਟ ਕਾਊਂਟਰ ਇੰਟੈਲੀਜੈਂਸ ਹੈ। ਜਿਸ ਨੂੰ ਜੁਆਇੰਟ ਕਾਊਂਟਰ-ਇੰਟੈਲੀਜੈਂਸ ਬਿਊਰੋ ਦਾ ਨਾਮ ਦਿੱਤਾ ਗਿਆ, ਜੋ ਸਭ ਤੋਂ ਵੱਡਾ ਡਾਇਰੈਕਟੋਰੇਟ ਹੈ।

ਜਰਮਨ ਰਾਜਨੀਤਿਕ ਵਿਗਿਆਨੀ ਡਾਕਟਰ ਹੇਨ ਜੀ ਕੇਸਲਿੰਗ ਨੇ ਆਪਣੀ ਕਿਤਾਬ ਵਿੱਚ ਲਿਖਿਆ ਹੈ, ''ਉਪ-ਨਿਵੇਸ਼ਖ ਐਕਸਟਰਨਲ ਜੇਸੀਆਈਬੀ ਨੂੰ ਕੰਟਰੋਲ ਕਰਦੇ ਹਨ। ਉਨ੍ਹਾਂ ਦੇ ਅਨੁਸਾਰ ਵਿਦੇਸ਼ਾਂ ਵਿੱਚ ਤੈਨਾਅਤ ਪਾਕਿਸਤਾਨੀ ਕੂਟਨੀਤਿਕਾਂ ਦੀ ਨਿਗਰਾਨੀ ਕਰਨਾ, ਇਸ ਦੇ ਨਾਲ-ਨਾਲ ਪੱਛਮੀ ਏਸ਼ੀਆ, ਦੱਖਣੀ ਏਸ਼ੀਆ, ਚੀਨ, ਅਫ਼ਗਾਨਿਸਤਾਨ, ਸਾਬਕਾ ਸੋਵੀਅਤ ਸੰਘ ਅਤੇ ਮੱਧ ਏਸ਼ੀਆ ਦੇ ਨੌ ਅਜ਼ਾਦ ਮੁਲਕਾਂ ਵਿੱਚ ਖੂਫ਼ੀਆ ਅਭਿਆਨ ਚਲਾਉਣਾ ਇਸ ਦੀ ਜ਼ਿੰਮੇਵਾਰੀ ਹੈ।''

ਜੁਆਇੰਟ ਕਾਊਂਟਰ ਇੰਟੈਲੀਜੈਂਸ ਬਿਊਰੋ ਵਿੱਚ ਚਾਰ ਡਾਇਰੈਕੋਟੋਰੇ ਹਨ, ਜਿਨ੍ਹਾਂ ਵਿੱਚੋਂ ਹਰੇਕ ਦੀ ਵੱਖਰੀ ਜ਼ਿੰਮੇਵਾਰੀ ਹੈ:

ਇੱਕ ਡਾਇਰੈਕਟੋਰੇਟ ਵਿਦੇਸ਼ੀ ਕੂਟਨੀਤਿਕਾਂ ਅਤੇ ਵਿਦੇਸੀਆਂ ਦੀ ਫ਼ੀਲਡ ਨਿਗਰਾਨੀ ਸੰਭਾਲਦਾ ਹੈ।

ਦੂਸਰਾ ਡਾਇਰੈਕਟੋਰੇਟ ਵਿਦੇਸ਼ ਵਿੱਚ ਸਿਆਸੀ ਸੂਹੀਆ ਜਾਣਕਾਰੀ ਇਕੱਠਾ ਕਰਨ ਦੇ ਲਈ ਜ਼ਿੰਮੇਵਾਰ ਹੈ।

ਤੀਜੇ ਡਾਇਰੈਕਟੋਰੇਟ ਦੀ ਜ਼ਿੰਮੇਵਾਰੀ ਏਸ਼ੀਆਈ ਯੂਰਪ ਅਤੇ ਮੱਧ ਏਸ਼ੀ ਵਿੱਚੋਂ ਸੂਹੀਆ ਜਾਣਕਾਰੀਆਂ ਇਕੱਠੀਆਂ ਕਰਦਾ ਹੈ।

ਚੌਥਾ ਡਾਇਰੈਕਟੋਰੇਟ ਇੰਟੈਲੀਜੈਂਸ ਮਾਮਲਿਆਂ ਵਿੱਚ ਪ੍ਰਧਾਨ ਮੰਤਰੀ ਦੇ ਸਹਾਇਕ ਵਜੋਂ ਕੰਮ ਕਰਦਾ ਹੈ। ਇਹ ਆਈਐਸਆਈ ਦਾ ਸਭ ਤੋਂ ਵੱਡਾ ਡਾਇਰੈਕਟੋਰੇਟ ਹੈ। ਇਸ ਦੀ ਜ਼ਿੰਮੇਵਾਰੀਆਂ ਵਿੱਚ ਖ਼ੁਦ ਆਈਐਸਆਈ ਦੇ ਕਰਮਚਾਰੀਆਂ ਦੀ ਨਿਗਰਾਨੀ ਅਤੇ ਸਿਆਸੀ ਗਤੀਵਿਧੀਆਂ ਦਾ ਲੇਖਾਜੋਖਾ ਰੱਖਣਾ ਸ਼ਾਮਲ ਹੈ। ਉਹ ਪਾਕਿਸਤਾਨ ਦੇ ਸਾਰੇ ਪ੍ਰਮੁੱਖ ਸ਼ਹਿਰਾਂ ਅਤੇ ਖੇਤਰਾਂ ਵਿੱਚ ਮੌਜੂਦ ਹਨ।

ਪਰਵੇਜ਼ ਮੁਸ਼ਰਫ਼

ਤਸਵੀਰ ਸਰੋਤ, Getty Images

ਆਈਐਸਆਈ ਦੇ ਹੋਰ ਡਾਇਰੈਕਟੋਰੇਟ

ਡਾਕਟਰ ਹੇਨ ਕੇਸਲਿੰਗ ਦੀ ਕਿਤਾਬ ਦੇ ਮੁਤਾਬਕ,'' ਆਈਐਸਆਈ ਦਾ ਦੂਜਾ ਸਭ ਤੋਂ ਵੱਡਾ ਡਾਇਰੈਕਟੋਰੇਟ ਬਿਨਾਂ ਸ਼ੱਕ ਜੁਆਇੰਟ ਇੰਟੈਲੀਜੈਂਸ ਬਿਊਰੋ ਹੈ, ਜੋ ਸੰਵੇਦਨਸ਼ੀਲ ਸਿਆਸੀ ਵਿਸ਼ਿਆਂ ਨਾਲ ਜੁੜਿਆ ਹੈ। ਇਸ ਵਿੱਚ ਸਿਆਸੀ ਦਲ, ਟਰੇਡ ਯੂਨੀਅਨਾਂ. ਅਫ਼ਗਾਨਿਸਤਾਨ, ਅੱਤਵਾਦ ਵਿਰੋਧੀ ਅਭਿਆਨ ਅਤੇ ਵੀਆਈਪੀ ਸੁਰੱਖਿਆ ਸ਼ਾਮਲ ਹੈ।''

ਜੇਆਈਬੀ ਵਿਦੇਸ਼ਾਂ ਵਿੱਚ ਪਾਕਿਸਤਾਨ ਵਿੱਚ ਫ਼ੌਡੀ ਅਟੈਚਮੈਂਟਾਂ ਅਤੇ ਸਲਾਹਕਾਰਾਂ ਨਾਲ ਜੁੜੇ ਮਾਮਲਿਆਂ ਅਤੇ ਅਹੁਦਿਆਂ ਨੂੰ ਕੰਟਰੋਲ ਕਰਦਾ ਹੈ।

ਡਾਕਟਰ ਕੇਸਲਿੰਗ ਨੇ ਆਪਣੀ ਕਿਤਾਬ ਵਿੱਚ ਲਿਖਿਆ ਹੈ ਕਿ ਜੰਮੂ-ਕਸ਼ਮੀਰ ਦੇ ਲਈ ਜੁਆਇੰਟ ਇੰਟੈਲੀਜੈਂਸ ਨਾਰਥ ਜ਼ਿੰਮੇਵਾਰ ਹੈ। ਇਸ ਦੀ ਮੁਢਲੀ ਜ਼ਿੰਮੇਵਾਰੀ ਖੂਫ਼ੀਆ ਜਾਣਕਾਰੀ ਜੁਟਾਉਣਾ ਹੈ।

ਆਪਣੀ ਕਿਤਾਬ ਵਿੱਚ ਲਿਖਦੇ ਹਨ, ''ਉਨ੍ਹਾਂ ਨੂੰ ਜੰਮੂ-ਕਸ਼ਮੀਰ ਵਿੱਚ ਖੂਫ਼ੀਆ ਜਾਣਕਾਰੀ ਇਕੱਠੀ ਜੁਟਾਉਣ ਦਾ ਕੰਮ ਸੌਂਪਿਆ ਗਿਆ ਹੈ। ਇਹ ਕਸ਼ਮੀਰੀ ਕਟੱੜਪੰਥੀਆਂ ਨੂੰ ਤਬਾਹਕਾਰੀ ਗਤੀਵਿਧੀਆਂ ਲਈ ਸਿਖਲਾਈ, ਹਥਿਆਰ. ਗੋਲਾ-ਬਾਰੂਦ ਅਤੇ ਫੰਡ ਮੁਹਈਆ ਕਰਵਾਉਂਦਾ ਹੈ।''

ਯਾਦ ਰਹੇ ਕਿ ਪਾਕਿਸਤਾਨ ਉੱਪਰ ਕਸ਼ਮੀਰੀ ਕਟੱੜਪੰਤੀਆਂ ਨੂੰ ਮਦਦ ਕਰਨ ਦੇ ਇਲਜ਼ਾਮ ਲਗਦੇ ਰਹਿੰਦੇ ਹਨ। ਹਾਲਾਂਕਿ ਪਾਕਿਸਤਾਨ ਨੇ ਹਮੇਸ਼ਾ ਇਨ੍ਹਾਂ ਇਲਜ਼ਮਾਂਤੋਂ ਇਨਕਾਰ ਕੀਤਾ ਹੈ।

ਡਾਕਟਰ ਕੇਸਲਿੰਗ ਨੇ ਆਪਣੀ ਕਿਤਾਬ ਵਿੱਚ ਲਿਖਿਆ ਹੈ, ''ਜੁਆਇੰਟ ਇੰਟੈਲੀਜੈਂਸ ਮਿਸਲੇਨੀਅਸ' ਦੀ ਜ਼ਿੰਮੇਵਾਰੀ ਯੂਰਪ, ਅਮਰੀਕਾ, ਏਸ਼ੀਆਈ ਅਤੇ ਮੱਧ ਪੂਰਬ ਵਿੱਚ ਜਾਸੂਸੀ ਕਰਨਾ ਹੈ ਅਤੇ ਏਜ਼ੰਟਾਂ ਦੇ ਰਾਹੀਂ ਸਿੱਧੇ ਜਾਂ ਆਈਐਸਆਈ ਹੈਡਕੁਆਰਟਰ ਜਾਂ ਫਿਰ ਵਿਦੇਸ਼ ਵਿੱਚ ਤੈਨਾਅਤ ਆਪਣੇ ਅਫ਼ਸਰਾਂ ਦੀ ਮਦਦ ਨਾਲ ਅਸਿੱਧੇ ਰੂਪ ਵਿੱਚ ਖੂਫ਼ੀਆ ਤੌਰ ਤੇ ਜਾਣਕਾਰੀ ਇਕੱਠੀ ਕਰਦਾ ਹੈ। ਇਹ ਭਾਰਤ ਅਤੇ ਅਫ਼ਗਾਨਿਸਤਾਨ ਵਿੱਚ ਆਪਣੇ ਹਮਲਾਵਰ ਅਭਿਆਨਾਂ ਨੂੰ ਅੰਜਾਮ ਦੇਣ ਲਈ ਸਿਖਲਾਈ ਯਾਫ਼ਤਾ ਜਾਸੂਸਾਂ ਦੀ ਵਰਤੋਂ ਕਰਦਾ ਹੈ।''

ਆਈਐਸਆਈ ਦਾ ਹੈਡਕੁਆਰਟਰ

ਤਸਵੀਰ ਸਰੋਤ, AFP

ਇੱਕ ਰਿਟਾਇਰਡ ਸੀਨੀਅਰ ਫ਼ੌਜੀ ਅਫ਼ਸਰ ਦੇ ਮੁਤਾਬਕ ਆਈਐਸਆਈ ਪਾਕਿਸਤਾਨੀ ਫ਼ੌਜ ਦੇ ਅੰਦਰ ਕੰਮ ਕਰਦੀ ਹੈ, ਜੋ ਬਹੁਤ ਜ਼ਿਆਦਾ ਫ਼ੌਜੀ ਤਾਕਤ ਮੁਹੱਈਆ ਕਰਵਾਉਂਦੀ ਹੈ। ਹਾਲਾਂਕਿ ਉਨ੍ਹਾਂ ਦੇ ਮੁਤਾਬਕ ਕਦੇ-ਕਦੇ ਇਸ ਰਿਸ਼ਤੇ ਵਿੱਚ ਦਰਾਰ ਵੀ ਦੇਖੀ ਗਈ ਹੈ।

ਇਹ ਤਰੇੜ ਅਤੀਤ ਵਿੱਚ ਕਈ ਵਾਰ ਖੁੱਲ੍ਹ ਕੇ ਸਾਹਮਣੇ ਆਈ ਹੈ।

ਮਿਸਾਲ ਵਜੋਂ ਉਹ ਕਹਿੰਦੇ ਹਨ ਕਿ 12 ਅਕਤੂਬਰ 1999 ਦੀ ਬਗਾਵਤ ਨਾਵਾਜ਼ ਸ਼ਰੀਫ਼ ਦੇ ਖ਼ਿਲਾਫ ਤਾ ਸੀ ਹੀ ਪਰ ਆਈਐਸਆਈ ਦੇ ਸੰਗਠਨ ਦੇ ਵਿਰੁੱਧ ਵੀ ਸੀ।

ਉਨ੍ਹਾਂ ਮੁਤਾਬਕ ਦੂਜੀ ਵਾਰ ਇਹ ਦਰਾਰ ਉਦੋਂ ਸਾਹਮਣੇ ਆਈ ਜਦੋਂ ਮੁਸ਼ਰੱਫ਼ ਦੇ ਦੌਰ ਵਿੱਚ ਆਈਐਸ ਆਈ ਨੇ ਆਪਣੀ ਮੀਡੀਆ ਵਿੰਗ ਸ਼ੁਰੂ ਕੀਤੀ ਸੀ, ਜਿਸ ਵਿੱਚ ਸਥਾਨਕ ਅਤੇ ਕੌਮਾਂਤਰੀ ਮੀਡੀਆ ਦੇ ਨਾਲ ਸੰਬੰਧ ਕਾਇਮ ਕੀਤੇ ਗਏ।

ਇੱਕ ਸੀਨੀਅਰ ਪੱਤਰਕਾਰ ਨੇ ਨਾਮ ਨਾ ਛਾਪਣ ਦੀ ਸ਼ਰਤ ਉੱਪਰ ਕਿਹਾ, ''ਆਈਐੱਸਆਈ ਦੀ ਮੀਡੀਆ ਵਿੰਗ ਕਦੇ-ਕਦੇ ਅਜ਼ਾਦ ਤੌਰ 'ਤੇ ਕੰਮ ਕਰਦੀ ਹੈ ਅਤੇ ਆਈਐਸਪੀਆਰ ਜੋ ਕਰ ਰਹੀ ਹੁੰਦੀ ਹੈ ਉਸ ਤੋਂ ਬਿਲਕੁਲ ਉਲਟ ਕੰਮ ਕਰਦੀ ਹੈ। ਮੀਡੀਆ ਉੱਪਰ ਇਸ ਵਿੰਗ ਦੇ ਦਬਾਅ ਦਾ ਆਈਐਸਪੀਆਰ ਦੇ ਦਬਾਅ ਦੇ ਨਾਲ ਸਮਾਂਤਰ ਅਸਰ ਪੈਂਦਾ ਹੈ।''

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)