ਬਾਇਸੈਕਸ਼ੁਅਲ ਸੂਪਰਮੈਨ ਜੋ ਬਣਿਆ ਚਰਚਾ ਦਾ ਵਿਸ਼ਾ

ਤਸਵੀਰ ਸਰੋਤ, DC Comics
ਨਵੰਬਰ ਵਿੱਚ ਰਿਲੀਜ਼ ਹੋਣ ਜਾ ਰਹੀ ਡੀਸੀ ਕਾਮਿਕਸ ਦੀ ਅਗਲੀ ਕਾਮਿਕ ਕਿਤਾਬ ਵਿੱਚ, ਇਸ ਦੇ ਕਿਰਦਾਰ ਜੌਨ ਨੂੰ ਉਸ ਦੇ ਪੁਰਸ਼ ਮਿੱਤਰ ਜੇ ਨਾਕਾਮੂਰਾ ਨਾਲ ਸਮਲਿੰਗੀ ਸੰਬੰਧਾਂ ਵਿੱਚ ਦਿਖਾਇਆ ਜਾਵੇਗਾ।
ਇਹ ਕਹਾਣੀ 'ਸੁਪਰਮੈਨ: ਸਨ ਆਫ਼ ਕਾਲ ਐਲ' ਦਾ ਹਿੱਸਾ ਹੋਵੇਗੀ, ਸੀਰੀਜ਼ ਜੌਨ ਦੇ ਕਿਰਦਾਰ 'ਤੇ ਅਧਾਰਿਤ ਹੋਵੇਗੀ ਜੋ ਆਪਣੇ ਪਿਤਾ ਕੋਲੋਂ ਸੁਪਰਮੈਨ ਵਾਲੀਆਂ ਸ਼ਕਤੀਆਂ ਪ੍ਰਾਪਤ ਕਰਦਾ ਹੈ।
ਡੀਸੀ ਕਾਮਿਕਸ ਨੇ ਇਸ ਦਾ ਐਲਾਨ ਨੈਸ਼ਨਲ ਕਮਿੰਗ ਆਊਟ ਡੇ ਮੌਕੇ ਕੀਤਾ, ਇਸ ਦਿਨ ਦੀ ਸ਼ੁਰੂਆਤ ਅਮਰੀਕਾ ਵਿੱਚ ਸਾਲਾਨਾ ਐਲਜੀਬੀਟੀ ਜਾਗਰੂਕਤਾ ਦਿਵਸ ਵਜੋਂ ਕੀਤੀ ਗਈ ਹੈ।
ਜੁਲਾਈ ਤੋਂ ਸ਼ੁਰੂ ਹੋਈ ਇਸ ਸੀਰੀਜ਼ ਵਿੱਚ ਹੁਣ ਤੱਕ ਜੌਨ ਮੌਸਮੀ ਬਦਲਾਅ ਕਾਰਨ ਲੱਗਣ ਵਾਲੀ ਅੱਗ ਦਾ ਮੁਕਾਬਲਾ ਕਰ ਚੁੱਕਿਆ ਹੈ, ਇੱਕ ਹਾਈ ਸਕੂਲ ਵਿੱਚ ਹੋਈ ਗੋਲੀਬਾਰੀ ਦਾ ਮੂੰਹਤੋੜ ਜਵਾਬ ਦੇ ਚੁੱਕਿਆ ਹੈ ਅਤੇ ਰਫਿਊਜੀਆਂ ਨੂੰ ਦੇਸ਼ ਤੋਂ ਕੱਢਣ ਦਾ ਵਿਰੋਧ ਕਰ ਚੁੱਕਿਆ ਹੈ।

ਤਸਵੀਰ ਸਰੋਤ, DC Comics
ਹੁਣ ਇੱਕ ਨਵੇਂ ਮੁੱਦੇ ਨੂੰ ਪੇਸ਼ ਕਰਦਿਆਂ, ਸੀਰੀਜ਼ ਵਿੱਚ ਜੌਨ ਨੂੰ ਚਸ਼ਮੇ ਵਾਲੇ ਅਤੇ ਗੁਲਾਬੀ ਵਾਲਾਂ ਵਾਲੇ ਪੱਤਰਕਾਰ ਨਾਲ ਦੋਸਤੀ ਕਰਦੇ ਹੋਏ ਦਿਖਾਇਆ ਜਾਵੇਗਾ।
ਡੀਸੀ ਕਾਮਿਕਸ ਦੁਆਰਾ ਦੱਸਿਆ ਗਿਆ ਹੈ ਕਿ ਜੌਨ "ਜਿੱਥੋਂ ਤੱਕ ਸੰਭਵ ਹੋ ਸਕੇ ਹਰ ਇੱਕ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਨਾਲ ਮਾਨਸਿਕ ਅਤੇ ਸਰੀਰਕ ਤੌਰ 'ਤੇ ਬੁਰੀ ਤਰ੍ਹਾਂ ਥੱਕ ਜਾਂਦਾ ਹੈ ਅਤੇ ਜਿਸ ਤੋਂ ਬਾਅਦ, ਇਸ ਪੰਜਵੇਂ ਸੰਸਕਰਨ ਵਿੱਚ ਦੋਵਾਂ ਵਿਚਕਾਰ ਰੋਮਾਂਟਿਕ ਸੰਬੰਧ ਬਣਨਗੇ।
ਹਾਲਾਂਕਿ, ਕਹਾਣੀ ਬਾਰੇ ਹਾਲੇ ਹੋਰ ਕੋਈ ਜਾਣਕਾਰੀ ਨਹੀਂ ਮਿਲੀ ਹੈ ਪਰ ਡੀਸੀ ਕਾਮਿਕਸ ਦੁਆਰਾ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ ਵਿੱਚ ਜੌਨ ਅਤੇ ਜੇ ਨੂੰ ਚੁੰਮਣ ਕਰਦੇ ਹੋਏ ਵੇਖਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ-
ਸੀਰੀਜ਼ ਦੇ ਲੇਖਕ ਟੌਮ ਟੇਲਰ ਨੇ ਬੀਬੀਸੀ ਨੂੰ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਪਹਿਲੀ ਵਾਰ ਇਹ ਕੰਮ ਸੌਂਪਿਆ ਗਿਆ ਤਾਂ ਉਨ੍ਹਾਂ ਨੇ ਸੋਚਿਆ ਕਿ "ਅੱਜ ਦੇ ਸੁਪਰਮੈਨ ਨੂੰ ਕਿਹੋ-ਜਿਹਾ ਹੋਣਾ ਚਾਹੀਦਾ ਹੈ?"
ਉਨ੍ਹਾਂ ਕਿਹਾ, "ਮੈਨੂੰ ਲੱਗਾ ਕਿ ਜੇ ਅਸੀਂ ਕਲਾਰਕ ਕੇਂਟ ਨੂੰ ਗੋਰੇ ਰੰਗ ਵਾਲੇ ਇੱਕ ਆਮ ਰੱਖਿਅਕ ਕਿਰਦਾਰ ਨਾਲ ਬਦਲਦੇ ਹਾਂ ਤਾਂ ਇਹ ਇੱਕ ਸ਼ਾਨਦਾਰ ਮੌਕੇ ਨੂੰ ਗੁਆਉਣ ਵਾਲੀ ਗੱਲ ਹੋਵੇਗੀ।"
ਇਸ ਤੋਂ ਪਹਿਲਾਂ ਕਿ ਉਹ ਜੌਨ ਨੂੰ ਬਾਇਸੈਕਸ਼ੁਅਲ ਦਿਖਾਉਣ ਦਾ ਆਪਣਾ ਵਿਚਾਰ ਪੇਸ਼ ਕਰਦੇ, ਉਨ੍ਹਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਡੀਸੀ ਕਾਮਿਕਸ ਵੀ ਇਸ 'ਤੇ ਵਿਚਾਰ ਕਰ ਰਹੇ ਸਨ।

ਤਸਵੀਰ ਸਰੋਤ, DC Comics
ਟੇਲਰ ਨੇ ਦੱਸਿਆ, ਪਿਛਲੇ ਕੁਝ ਸਾਲਾਂ ਦੌਰਾਨ ਵਾਕਈ ਬਹੁਤ ਬਦਲਾਅ ਆਏ ਹਨ, ਦਸ ਸਾਲ ਪਹਿਲਾਂ ਜਾਂ ਪੰਜ ਸਾਲ ਪਹਿਲਾਂ ਇਹ ਸਭ ਹੋਰ ਵੀ ਔਖਾ ਹੁੰਦਾ, ਪਰ ਮੈਨੂੰ ਲੱਗਦਾ ਹੈ ਕਿ ਚੀਜ਼ਾਂ ਨੂੰ ਲੈ ਕੇ ਆਏ ਇਨ੍ਹਾਂ ਪਰਿਵਰਤਨਾਂ ਦਾ ਸੁਆਗਤ ਕੀਤਾ ਗਿਆ ਹੈ।"
ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ 'ਤੇ "ਟ੍ਰੋਲ" ਹੋਣ ਦੇ ਬਾਵਜੂਦ ਵੀ ਇਸ ਕਹਾਣੀ ਦੇ ਵਿਸ਼ੇ ਵਸਤੂ ਨੂੰ ਲੋਕਾਂ ਤੋਂ ਬਹੁਤ ਸਕਾਰਾਤਮਕ ਪ੍ਰਤੀਕਿਰਿਆਵਾਂ ਮਿਲੀਆਂ ਹਨ।
ਟੇਲਰ ਯਾਦ ਕਰਦੇ ਹਨ, "ਅਜਿਹੇ ਲੋਕ ਵੀ ਹਨ ਜਿਨ੍ਹਾਂ ਨੇ ਸਾਨੂੰ ਕਿਹਾ ਕਿ ਅੱਜ ਇਹ ਖਬਰ ਪੜ੍ਹੀ 'ਤੇ ਸਾਡੀਆਂ ਅੱਖਾਂ ਵਿੱਚ ਹੰਝੂ ਆ ਗਏ।"
"ਲੋਕ ਕਹਿ ਰਹੇ ਹਨ ਕਿ ਉਨ੍ਹਾਂ ਨੇ ਅਸਲ ਜੀਵਨ 'ਚ ਕਦੇ ਵੀ ਨਹੀਂ ਸੋਚਿਆ ਸੀ ਕਿ ਉਹ ਆਪਣੇ ਆਪ ਨੂੰ ਕਦੇ ਸੁਪਰਮੈਨ ਵਜੋਂ ਵੀ ਦੇਖਣਗੇ... ਵਾਕਈ ਕਾਮਿਕਸ ਦਾ ਸਭ ਤੋਂ ਸ਼ਕਤੀਸ਼ਾਲੀ ਸੁਪਰਮੈਨ।"
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਉਹ ਅੱਗੇ ਕਹਿੰਦੇ ਹਨ, "ਤੁਹਾਨੂੰ ਹਮੇਸ਼ਾ ਅਜਿਹੇ ਲੋਕ ਮਿਲਣਗੇ ਜੋ ਕਹਿਣਗੇ ਕਿ ਇਸ ਵਿੱਚ ਰਾਜਨੀਤੀ ਨੂੰ ਸ਼ਾਮਲ ਨਾ ਕਰੋ, ਉਹ ਇਹ ਭੁੱਲ ਜਾਂਦੇ ਹਨ ਕਿ ਹਰੇਕ ਕਾਮਿਕ ਕਿਤਾਬ ਦੀ ਕਹਾਣੀ ਕਿਸੇ ਨਾ ਕਿਸੇ ਤਰ੍ਹਾਂ ਰਾਜਨੀਤੀ ਨਾਲ ਜੁੜੀ ਹੀ ਹੁੰਦੀ ਹੈ।"
"ਇਹ ਉਹ ਲੋਕ ਹੁੰਦੇ ਹਨ ਜਿਨ੍ਹਾਂ ਨੂੰ ਇਹ ਵੀ ਪਤਾ ਨਹੀਂ ਹੁੰਦਾ ਕਿ (ਮਾਰਵਲ ਕਾਮਿਕ ਸੀਰੀਜ਼) ਐਕਸ ਮੈਨ, ਸਿਵਿਲ ਰਾਇਟਸ ਅੰਦੋਲਨ ਦਾ ਹੀ ਇੱਕ ਰੂਪ ਸਨ।"
"ਅਸੀਂ ਉਨ੍ਹਾਂ ਲੋਕਾਂ ਨੂੰ ਆਪਣੇ ਨਾਲ ਲੈ ਕੇ ਤੁਰਨਾ ਚਾਹੁੰਦੇ ਹਾਂ, ਪਰ ਅਸੀਂ ਉਨ੍ਹਾਂ ਲੋਕਾਂ ਲਈ ਲਿਖ ਰਹੇ ਹਾਂ ਜੋ ਸੁਪਰਮੈਨ ਨੂੰ ਦੇਖਣ ਅਤੇ ਸ਼ਾਇਦ ਕਹਿਣ ਕਿ "ਇਹ ਸੁਪਰਮੈਨ ਮੇਰੇ ਵਰਗਾ ਹੈ।" ਇਹ ਸੁਪਰਮੈਨ ਉਨ੍ਹਾਂ ਚੀਜ਼ਾਂ ਲਈ ਲੜਦਾ ਹੈ ਜਿਨ੍ਹਾਂ ਨਾਲ ਮੈਨੂੰ ਫਰਕ ਪੈਂਦਾ ਹੈ।"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












