ਅਫ਼ਗਾਨਿਸਤਾਨ: ਮਸਜਿਦ 'ਤੇ ਹਮਲੇ 'ਚ 50 ਮੌਤਾਂ, ਯੂਐੱਨ ਨੇ ਕਿਹਾ ਇੱਕ ਹਫ਼ਤੇ 'ਚ ਤੀਜਾ ਵੱਡਾ ਹਮਲਾ

ਤਸਵੀਰ ਸਰੋਤ, EPA/STRINGER
ਅਧਿਕਾਰੀਆਂ ਮੁਤਾਬਕ ਅਫ਼ਗਾਨਿਸਤਾਨ ਦੇ ਸ਼ਹਿਰ ਕੁੰਦੂਜ਼ ਦੀ ਮਸਜਿਦ ਵਿੱਚ ਜੁੰਮੇ ਦੀ ਨਮਾਜ਼ ਦੌਰਾਨ ਹੋਏ ਖ਼ੁਦਕੁਸ਼ ਹਮਲੇ ਵਿੱਚ ਘੱਟੋ-ਘੱਟ 50 ਜਣਿਆਂ ਦੀ ਜਾਨ ਚਲੀ ਗਈ ਹੈ।
ਅਮਰੀਕੀ ਫ਼ੌਜਾਂ ਦੇ ਅਫ਼ਗਾਨਿਸਤਾਨ ਛੱਡ ਕੇ ਜਾਣ ਤੋਂ ਬਾਅਦ ਇਹ ਹੁਣ ਤੱਕ ਦਾ ਸਭ ਤੋਂ ਭਿਆਨਕ ਧਮਾਕਾ ਹੈ।
ਇਸ ਹਮਲੇ ਵਿੱਚ 100 ਤੋਂ ਵਧੇਰੇ ਲੋਕ ਫਟੱੜ ਹੋਏ ਹਨ। ਘੱਟ ਗਿਣਤੀ ਸ਼ੀਆ ਭਾਈਚਾਰੇ ਦੀ ਸੈਦ ਅਬਾਦ ਮਸਜਿਦ ਵਿੱਚ ਲਾਸ਼ਾਂ ਤੇ ਜ਼ਖਮੀ ਇੱਧਰ ਉੱਧਰ ਪਏ ਸਨ।
ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਗਰੁੱਪ ਨੇ ਲਈ ਹੈ।
ਟੋਲੋ ਨਿਊਜ਼ ਨੇ ਸਥਨਾਕ ਸੁਰੱਖਿਆ ਅਫ਼ਸਰਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਜਦੋਂ ਹਮਲਾ ਹੋਇਆ ਤਾਂ 300 ਤੋਂ ਵਧੇਰੇ ਲੋਕ ਨਮਾਜ਼ ਵਿੱਚ ਸ਼ਾਮਲ ਹੋ ਰਹੇ ਸਨ।
ਖ਼ਬਰਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਜਦੋਂ ਲੋਕ ਨਮਾਜ਼ ਲਈ ਮਸਜਿਦ ਵਿੱਚ ਇੱਕਠੇ ਹੋਏ ਤਾਂ ਆਈਐੱਸ ਦੇ ਹਮਲਾਵਰ ਨੇ ਬੰਬ ਵਾਲੀ ਜੈਕਟ ਨਾਲ ਇਹ ਧਮਾਕਾ ਕੀਤਾ।
ਜ਼ਲਮਈ ਅਲੋਕਜ਼ਾਈ ਇੱਕ ਸਥਾਨਕ ਕਾਰੋਬਾਰੀ ਹਨ ਅਤੇ ਸਥਾਨਕ ਹਸਪਤਾਲ ਵਿੱਚ ਖੂਨ ਦਾਨ ਕਰਨ ਗਏ ਸਨ।
ਉਨ੍ਹਾਂ ਨੇ ਖ਼ਬਰ ਏਜੰਸੀ ਏਐੱਫ਼ਪੀ ਨੂੰ ਦੱਸਿਆ, ''ਐਂਬੂਲੈਂਸਾਂ ਮਰ ਚੁੱਕੇ ਲੋਕਾਂ ਨੂੰ ਲਿਆਉਣ ਲਈ ਘਟਨਾ ਵਾਲੀ ਥਾਂ ਵੱਲ ਦੌੜ ਰਹੀਆਂ ਸਨ।''
ਡਰ ਜਤਾਇਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ।
ਇਹ ਵੀ ਪੜ੍ਹੋ:

ਤਸਵੀਰ ਸਰੋਤ, EPA/stringer
ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਸ਼ੁੱਕਰਵਾਰ ਦਾ ਹਮਲਾ ਇਸ ਹਫ਼ਤੇ ਦਾ ਤੀਜਾ ਸਭ ਤੋਂ ਭਿਆਨਕ ਹਮਲਾ ਸੀ ਜਿਸ ਵਿੱਚ ਧਾਰਮਿਕ ਥਾਂ ਨੂੰ ਨਿਸ਼ਾਨਾ ਬਣਾਇਆ ਗਿਆ।
ਯੂਐੱਨ ਮੁਤਾਬਕ,''ਹਿੰਸਾ ਦਾ ਇੱਕ ਪਰੇਸ਼ਾਨ ਕਰਨ ਵਾਲਾ ਪੈਟਰਨ ਹੈ।''
ਸੰਯੁਕਤ ਰਾਸ਼ਟਰ ਨੇ ਐਤਵਾਰ ਨੂੰ ਕਾਬੁਲ ਦੇ ਨਜ਼ਦੀਕ ਇੱਕ ਮਸਜਿਦ ਉੱਪਰ ਹੋਏ ਹਮਲੇ, ਅਤੇ ਬੁੱਧਵਾਰ ਨੂੰ ਅਫ਼ਗਾਨਿਸਤਾਨ ਦੇ ਪੂਰਬੀ ਸ਼ਹਿਰ ਖੋਸਟ ਦੇ ਇੱਕ ਮਦਰੱਸੇ ਉੱਪਰ ਹੋਏ ਹਮਲੇ ਦਾ ਜ਼ਿਕਰ ਕੀਤਾ।
ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਗਰੁੱਪ ਨੇ ਲਈ ਹੈ।
ਇਸਲਾਮਿਕ ਸਟੇਟ-ਕੇ ਨੇ ਤਾਲਿਬਾਨ ਦੇ ਅਫ਼ਗਾਨਿਸਤਾਨ ਉੱਪਰ ਅਧਿਕਾਰ ਤੋਂ ਬਾਅਦ ਦੇਸ਼ ਦੇ ਪੂਰਬੀ ਹਿੱਸੇ ਵਿੱਚ ਹੁਣ ਤੱਕ ਕਈ ਹਮਲੇ ਕੀਤੇ ਹਨ।
ਇਸਲਾਮਿਕ ਸਟੇਟ ਤਾਲਿਬਾਨ ਦਾ ਵਿਰੋਧੀ ਹੈ ਅਤੇ ਉਸ ਨੂੰ ਅਮਰੀਕਾ ਦਾ ਪਿੱਠੂ ਕਹਿ ਚੁੱਕਿਆ ਹੈ।
ਇਸੇ ਦੌਰਾਨ ਅਮਰੀਕਾ ਨੇ ਕਿਹਾ ਕਿ ਸ਼ਨਿੱਚਰਵਾਰ ਨੂੰ ਤਾਲਿਬਾਨ ਆਗੂਆਂ ਨਾਲ ਪਹਿਲੇ ਗੇੜ ਦੀ ਗੱਲਬਾਤ ਹੋਵੇਗੀ।
ਅਮਰੀਕਾ ਨੇ ਕਿਹਾ ਹੈ ਕਿ ਦੋ ਦਿਨਾਂ ਦੀ ਇਸ ਗੱਲਬਾਤ ਦੌਰਾਨ ਉਹ ਤਾਲਿਬਾਨ ਉੱਪਰ ਦਬਾਅ ਬਣਾਏਗਾ ਕਿ ਔਰਤਾਂ ਦੇ ਹੱਕਾਂ ਦਾ ਸਤਿਕਾਰ ਕਰਨ, ਇੱਕ ਸੰਮਿਲਿਤ ਸਰਕਾਰ ਬਣਾਉਣ ਅਤੇ ਮਨੁੱਖਤਾਵਾਦੀ ਸੰਗਠਨਾ ਨੂੰ ਦੇਸ਼ ਵਿੱਚ ਕੰਮ ਕਰਨ ਦੇਣ।

ਤਸਵੀਰ ਸਰੋਤ, EPA/stringer
ਇਸਲਾਮਿਕ ਸਟੇਟ ਖੁਰਾਸਾਨ ਕੌਣ ਹਨ
'ਆਈਐਸਆਈਐਸ-ਕੇ' ਜਾਂ ਇਸ ਨੂੰ ਹੋਰ ਵਿਸਥਾਰ ਨਾਲ ਕਹੀਏ ਤਾਂ, 'ਇਸਲਾਮਿਕ ਸਟੇਟ ਖੁਰਾਸਾਨ ਪ੍ਰਾਵਿੰਸ' (ਆਈਐਸਕੇਪੀ), ਆਪਣੇ ਆਪ ਨੂੰ 'ਇਸਲਾਮਿਕ ਸਟੇਟ' ਕਹਿਣ ਵਾਲੇ ਕੱਟੜਪੰਥੀ ਸੰਗਠਨ ਦਾ ਇੱਕ ਖੇਤਰੀ ਸਹਿਯੋਗੀ ਹੈ।
ਇਹ ਅਫ਼ਗਾਨਿਸਤਾਨ ਅਤੇ ਪਾਕਿਸਤਾਨ ਵਿੱਚ ਸਰਗਰਮ ਹੈ।
ਇਹ ਅਫ਼ਗਾਨਿਸਤਾਨ ਦੇ ਸਾਰੇ ਜੇਹਾਦੀ ਕੱਟੜਪੰਥੀ ਸੰਗਠਨਾਂ ਵਿੱਚੋਂ ਸਭ ਤੋਂ ਖ਼ਤਰਨਾਕ ਅਤੇ ਹਿੰਸਕ ਮੰਨਿਆ ਜਾਂਦਾ ਹੈ।
ਇਹ ਸੰਗਠਨ ਅਫ਼ਗਾਨ ਅਤੇ ਪਾਕਿਸਤਾਨੀ ਦੋਵਾਂ ਜਿਹਾਦੀਆਂ ਦੀ ਭਰਤੀ ਕਰਦਾ ਹੈ।
ਖ਼ਾਸਕਰ ਉਨ੍ਹਾਂ ਨੂੰ ਵੀ ਸ਼ਾਮਿਲ ਕੀਤਾ ਜਾਂਦਾ ਹੈ ਜੋ ਅਫ਼ਗਾਨ ਤਾਲਿਬਾਨ ਛੱਡ ਕੇ ਆਉਂਦੇ ਹਨ ਅਤੇ ਮੰਨਦੇ ਹਨ ਕਿ ਉਨ੍ਹਾਂ ਦਾ ਆਪਣਾ ਸੰਗਠਨ ਹੁਣ ਬਹੁਤਾ ਕੱਟੜ ਨਹੀਂ ਰਹਿ ਗਿਆ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












