'ਮੇਰੇ ਪਿਤਾ ਦੀ ਮੌਤ ਮਗਰੋਂ ਜਦੋਂ ਉਨ੍ਹਾਂ ਦੀ ਮੇਰੇ ਨਾਂ ਈਮੇਲ ਆਈ...'

ਨਤਾਸ਼ਾ

ਤਸਵੀਰ ਸਰੋਤ, NATASHA SALMAN

ਤਸਵੀਰ ਕੈਪਸ਼ਨ, ਨਤਾਸ਼ਾ ਆਪਣੇ ਪਿਤਾ ਸਲਮਾਨ ਵਾਹੀਦ ਨਾਲ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 6 ਮਿੰਟ

ਨਤਾਸ਼ਾ ਦੇ ਪਿਤਾ ਸਲਮਾਨ ਦੀ ਮੌਤ ਅਪ੍ਰੈਲ ਵਿੱਚ ਹੋ ਗਈ ਸੀ ਅਤੇ ਉਹ ਇਸ ਸਾਲ ਪਹਿਲੀ ਵਾਰ ਉਹਨਾਂ ਤੋਂ ਬਿਨਾਂ ਆਪਣਾ ਜਨਮ ਦਿਨ ਮਨਾਉਣ ਦੀ ਤਿਆਰੀ ਕਰ ਰਹੀ ਸੀ ਕਿ ਅਚਾਨਕ ਕਿਸੇ ਪੁਰਾਣੀ ਈਮੇਲ 'ਤੇ ਪਈ ਝਾਤ ਨੇ ਹਜ਼ਾਰਾਂ ਲੋਕਾਂ ਨੂੰ ਆਪਣਿਆਂ ਦੇ ਵਿਛੋੜੇ ਅਤੇ ਹਮਦਰਦੀ ਦੀਆਂ ਕਹਾਣੀਆਂ ਨੂੰ ਸਾਂਝਾ ਕਰਨ ਬਾਰੇ ਪ੍ਰੇਰਿਆ।

ਪੰਜ ਸਾਲ ਤੱਕ ਸੰਚਾਲਕ ਤੰਤੂ ਸੰਬੰਧੀ ਬਿਮਾਰੀ ਜਾਂ ALS ਨਾਲ ਲੜਦਿਆਂ ਸਲਮਾਨ ਵਾਹੀਦ ਦੀ 24 ਅਪ੍ਰੈਲ ਨੂੰ ਮੌਤ ਹੋ ਗਈ।

ਮੋਟਰ ਨਿਊਰੋਨ ਡਿਸੀਜ਼ ਇੱਕ ਦਿਮਾਗ ਨਾਲ ਸੰਬੰਧਿਤ ਬਿਮਾਰੀ ਹੈ, ਜਿਸ ਨਾਲ ਦਿਮਾਗ ਅਤੇ ਤੰਤੂਆਂ 'ਤੇ ਅਸਰ ਪੈਂਦਾ ਹੈ।

ਨਤਾਸ਼ਾ ਨੇ ਕਿਹਾ ਉਸ ਨੇ ਆਸ ਕੀਤੀ ਸੀ ਕਿ ਉਸਦੇ ਪਿਤਾ ਸ਼ਾਇਦ ਇਸ ਸਾਲ ਜੂਨ 'ਚ ਆਉਣ ਵਾਲੇ ਜਨਮ ਦਿਨ ਨੂੰ ਮਨਾਉਣ ਲਈ ਉਸਦੇ ਸੁਪਨੇ ਵਿੱਚ ਆਉਣਗੇ ਪਰ ਅਜਿਹਾ ਨਾ ਹੋਣ 'ਤੇ ਉਹ ਬਹੁਤ ਨਿਰਾਸ਼ ਸੀ।

ਨਤਾਸ਼ਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੋਟਰ ਨਿਊਰੋਨ ਡਿਸੀਜ਼ ਦਿਮਾਗ ਦੇ ਸੈੱਲ ਅਤੇ ਰੀੜ੍ਹ ਦੀ ਹੱਡੀ ਉੱਤੇ ਅਸਰ ਕਰਦੀ ਹੈ

ਆਪਣੇ ਜਨਮ ਦਿਨ ਵਾਲੇ ਦਿਨ ਇਹ 22 ਸਾਲਾ ਮੈਡੀਕਲ ਦੀ ਵਿਦਿਆਰਥਣ ਬੋਰ ਮਹਿਸੂਸ ਕਰ ਰਹੀ ਸੀ ਅਤੇ ਉਸਨੇ ਆਪਣੇ ਪੁਰਾਣੇ ਈਮੇਲ ਅਕਾਊਂਟ ਵਿੱਚ ਪਈਆਂ ਈਮੇਲਾਂ ਦੇ ਢੇਰ ਨੂੰ ਫਰੋਲਣਾ ਸ਼ੁਰੂ ਕਰ ਦਿੱਤਾ।

ਆਪਣੇ ਸਪੈਮ ਫੋਲਡਰ ਦੇ ਇਸ਼ਤਿਹਾਰਾਂ ਵਾਲੀਆਂ ਈਮੇਲਾਂ ਦੇ ਢੇਰ ਨੂੰ ਡਿਲੀਟ ਕਰਦੇ ਵੇਲੇ ਉਸਦੀ ਨਜ਼ਰ ਆਪਣੇ ਪਿਤਾ ਵੱਲੋਂ ਭੇਜੇ ਇੱਕ ਨੋਟ 'ਤੇ ਪਈ ਜਿਸ 'ਤੇ 'ਬਾਬਾ' ਸ਼ਬਦ ਲਿਖਿਆ ਹੋਇਆ ਸੀ - ਫਾਰਸੀ ਭਾਸ਼ਾ ਵਿੱਚ ਜਿਸਦਾ ਮਤਲਬ ਪਿਤਾ ਹੁੰਦਾ ਹੈ।

ਇਸ ਵਿੱਚ ਲਿਖਿਆ ਸੀ: "ਜਨਮ ਦਿਨ ਦੀਆਂ ਮੁਬਾਰਕਾਂ ਡਾ. ਨਤਾਸ਼ਾ, ਬਾਬਾ ਤੁਹਾਨੂੰ ਬਹੁਤ ਪਿਆਰ ਕਰਦੇ ਹਨ।"

ਨਤਾਸ਼ਾ ਨੇ ਕਿਹਾ ਕਿ ਉਹਨਾਂ ਨੇ ਇਹ ਸੰਦੇਸ਼ ਇੱਕ ਪੁਰਾਣੇ ਈਮੇਲ ਆਈਡੀ 'ਤੇ ਭੇਜੀ, ਨਾ ਕਿ ਮੇਰੇ ਯੂਨੀਵਰਸਿਟੀ ਵਾਲੀ ਆਈਡੀ 'ਤੇ।

ਉਸਨੇ ਕਿਹਾ ਕਿ ਬਾਬਾ (ਸਲਮਾਨ) ਨੇ ਈਮੇਲ ਭੇਜਣ ਦਾ ਰਿਮਾਈਂਡਰ ਆਪਣੀ ਬਿਮਾਰੀ ਦੇ ਦੋ ਸਾਲ ਬਾਅਦ ਜੁਲਾਈ 2017 ਵਿੱਚ ਸੈੱਟ ਕੀਤਾ ਸੀ।

ਸ਼ਾਇਦ ਉਹਨਾਂ ਨੇ ਆਪਣੀ ਬਿਮਾਰੀ ਦੇ ਕਾਰਨ ਆਪਣੇ ਜਿੰਦਗੀ ਦੇ ਬਚੇ ਹੋਏ ਦਿਨਾਂ ਬਾਰੇ ਸੋਚਦਿਆਂ ਇਹ ਈਮੇਲ ਲਿਖੀ ਸੀ।

ਇਸ ਈਮੇਲ ਨੂੰ ਪੜ੍ਹ ਕੇ ਮੈਨੂੰ ਬਹੁਤ ਖੁਸ਼ੀ ਹੋਈ। ਮੈਂ ਆਪਣੀਆਂ ਭੈਣਾਂ ਨੂੰ ਵੀ ਉਹਨਾਂ ਦੇ ਈਮੇਲ ਚੈੱਕ ਕਰਨ ਨੂੰ ਕਿਹਾ ਅਤੇ ਉਹਨਾਂ ਨੂੰ ਵੀ ਇਹ ਈਮੇਲਾਂ ਮਿਲੀਆਂ ਸਨ।

ਸੋਸ਼ਲ ਮੀਡੀਆ 'ਤੇ ਲੋਕਾਂ ਦੀਆਂ ਭਾਵਨਾਵਾਂ

ਮੇਰੇ ਦੋਸਤਾਂ ਨੇ ਕਿਹਾ ਕਿ ਮੇਰੇ ਪਿਤਾ ਵੱਲੋਂ ਭੇਜੀ ਈਮੇਲ ਬਹੁਤ ਹੀ ਸ਼ਾਨਦਾਰ ਹੈ ਅਤੇ ਇਸ ਲਈ ਮੈਂ ਇਸ ਨੂੰ ਟਵੀਟਰ 'ਤੇ ਪਾ ਦਿੱਤਾ ਅਤੇ ਇਸ ਟਵੀਟ 'ਤੇ ਮਿਲਣ ਵਾਲੀ ਪ੍ਰਤੀਕਿਰਿਆਵਾਂ ਕਮਾਲ ਦੀਆਂ ਸਨ।

ਨਤਾਸ਼ਾ

ਤਸਵੀਰ ਸਰੋਤ, NATASHA SALMAN

ਨਤਾਸ਼ਾ ਦੇ ਟਵੀਟ ਅਤੇ ਉਸਦੀ ਇਸ "ਪਰਫੈਕਟ ਬਾਬਾ" ਦੀ ਕਹਾਣੀ ਨੂੰ 373,000 ਤੋਂ ਵੀ ਵੱਧ ਵਾਰ ਪਸੰਦ ਕੀਤਾ ਗਿਆ ਅਤੇ ਲੋਕਾਂ ਨੇ ਆਪਣੇ ਦੁੱਖ ਅਤੇ ਵਿਛੋੜੇ ਦੀਆਂ ਕਹਾਣੀਆਂ ਸਾਂਝੀਆਂ ਕਰਦੇ ਹੋਏ ਇਸ 'ਤੇ 11,00 ਕੁਮੈਂਟ ਆਏ।

ਇੱਕ ਕੁਮੈਂਟ ਮਿਕਾਇਲਾ ਡੈਨੀਅਲ ਦਾ ਵੀ ਸੀ। ਉਸਨੇ ਕਿਹਾ ਕਿ ਮੈਂ ਤੁਹਾਡਾ ਦਰਦ ਮਹਿਸੂਸ ਕਰ ਸਕਦੀ ਹਾਂ। ਪਿਛਲੇ ਮਹੀਨੇ ਮੇਰਾ ਜਨਮਦਿਨ ਸੀ ਅਤੇ ਮੇਰੇ ਪਿਤਾ ਦੀ ਮੌਤ ਪਿਛਲੇ ਸਤੰਬਰ ਨੂੰ ਹੋਈ ਸੀ। ਮੇਰੇ ਜਨਮਦਿਨ ਵਾਲੇ ਦਿਨ ਉਹ ਮੈਨੂੰ ਸਭ ਤੋਂ ਪਹਿਲਾਂ ਕਿਸ ਕਰਕੇ ਇੱਕ ਗੱਲ ਹਮੇਸ਼ਾ ਕਹਿੰਦੇ ਸਨ, 'ਮਿਹਨਤ ਕਰ ਅਤੇ ਬਹਾਦਰ ਕੁੜੀ ਬਣ'।

''ਮੈਨੂੰ ਹਾਲੇ ਵੀ ਉਹਨਾਂ ਦੀ ਬਹੁਤ ਯਾਦ ਆਉਂਦੀ ਹੈ। ਮੈਨੂੰ ਲੱਗਦਾ ਹੈ ਮੇਰਾ ਇਹ ਕੁਮੈਂਟ ਬਾਕੀ ਲੋਕਾਂ ਦੀਆਂ ਟਿੱਪਣੀਆਂ ਵਿੱਚ ਗੁੰਮ ਜਾਵੇਗਾ। ਮੈਨੂੰ ਬਸ ਇਹ ਸੋਚ ਕੇ ਦੁੱਖ ਹੁੰਦਾ ਹੈ ਕਿ ਮੇਰੇ ਵਿਆਹ ਵਾਲੇ ਦਿਨ ਉਹ ਮੇਰੇ ਨਾਲ ਨਹੀਂ ਹੋਣਗੇ ਅਤੇ ਨਾ ਹੀ ਮੇਰੇ ਬੱਚਿਆਂ ਨੂੰ ਦੇਖ ਸਕਣਗੇ। ਤੁਹਾਡੇ ਲਈ #virtualhugs.''

ਇਸੇ ਤਰ੍ਹਾਂ ਦੇ ਹੋਰ ਜਵਾਬਾਂ ਵਿੱਚ, ਨਤਾਸ਼ਾ ਨੇ ਆਪਣਾ ਮੈਸੇਜ ਬੌਕਸ ਖੋਲ੍ਹਿਆ ਅਤੇ ਉਹਨਾਂ ਨੂੰ ਸਲਾਹ ਅਤੇ ਸਹਾਇਤਾ ਦੇਣੀ ਸ਼ੁਰੂ ਕਰ ਦਿੱਤੀ ਜਿਨ੍ਹਾਂ ਨੇ ਆਪਣੇ ਕਿਸੇ ਕਰੀਬੀ ਨੂੰ ਗਵਾਇਆ ਸੀ।

'ਦਿਲ ਨੂੰ ਛੂਹਣ ਵਾਲੀਆਂ ਕਹਾਣੀਆਂ'

ਉਸਨੇ ਕਿਹਾ ਕਿ ਮੈਂ ਉਹਨਾਂ ਲੋਕਾਂ ਨੂੰ ਜਵਾਬ ਦੇਣਾ ਚਾਹੁੰਦੀ ਸੀ ਜਿਨ੍ਹਾਂ ਨੇ ਆਪਣੇ ਪਿਤਾ ਨੂੰ ਹਾਲ ਹੀ ਵਿੱਚ ਗੁਆ ਦਿੱਤਾ ਹੈ ਕਿਉਂਕਿ ਮੈਨੂੰ ਲੱਗਦਾ ਸੀ ਕਿ ਉਹ ਜਵਾਬ ਕੁਮੈਂਟਾਂ ਵਿੱਚ ਕਿਤੇ ਗਵਾਚ ਜਾਣਗੇ।

ਨਤਾਸ਼ਾ

ਤਸਵੀਰ ਸਰੋਤ, NATASHA SALMAN

ਤਸਵੀਰ ਕੈਪਸ਼ਨ, ਖੱਬੇ ਤੋਂ ਸੱਜੇ: ਨਤਾਸ਼ਾ ਭੈਣ ਨਾਏਹਾ ਨਾਲ, ਸਲਮਾਨ ਵਾਹੀਦ, ਮਾਂ ਸਾਦੀਆ ਅਤੇ ਭੈਣ ਸੋਹਾ

"ਲੋਕਾਂ ਦੀਆਂ ਕਹਾਣੀਆਂ ਨੂੰ ਸੁਣ ਕੇ ਮੈਨੂੰ ਇਸ ਦੁੱਖ ਵਿੱਚੋਂ ਨਿਕਲਣ ਲਈ ਬਹੁਤ ਮਦਦ ਮਿਲੀ। ਮੇਰੇ ਦੋਸਤ ਵੀ ਮੇਰੇ ਨਾਲ ਹਨ ਪਰ ਮੈਂ ਉਹਨਾਂ ਨਾਲ ਇਸ ਬਾਰੇ ਗੱਲ ਨਹੀਂ ਕਰ ਸਕਦੀ ਕਿਉਂਕਿ ਉਹਨਾਂ ਨੂੰ ਨਹੀਂ ਪਤਾ ਕਿ ਮੈਂ ਕਿਸ ਤਰ੍ਹਾਂ ਦੇ ਹਾਲਾਤ 'ਚੋਂ ਲੰਘ ਰਹੀ ਹਾਂ। ਲੋਕਾਂ ਨੇ ਮੈਨੂੰ ਇਹ ਦੱਸਣ ਲਈ ਵੀ ਸੁਨੇਹਾ ਭੇਜਿਆ ਕਿ ਉਹਨਾਂ ਨੇ ਇਸ ਵਾਰ 'ਪਿਤਾ ਦਿਵਸ' ਬਿਨਾਂ ਆਪਣੇ ਪਿਤਾ ਦੇ ਮਨਾਇਆ ਅਤੇ ਮੈਂ ਬਸ ਇੰਨਾ ਹੀ ਕਹਿ ਸਕੀ 'ਮੈਂ ਵੀ'।

"ਕਈਆਂ ਨੇ ਕਿਹਾ ਕਿ ਸਮੇਂ ਦੇ ਨਾਲ ਸਾਰਾ ਕੁਝ ਠੀਕ ਹੋ ਜਾਂਦਾ ਹੈ, ਕਈਆਂ ਨੇ ਕਿਹਾ ਅਜਿਹਾ ਨਹੀਂ ਹੁੰਦਾ ਅਤੇ ਤੁਹਾਨੂੰ ਇਸ ਦਰਦ ਨਾਲ ਹੀ ਜਿਉਂਣਾ ਪੈਂਦਾ ਹੈ।"

"ਕੁਝ ਲੋਕ ਅਜਿਹੇ ਵੀ ਹਨ ਜਿਨ੍ਹਾਂ ਨੇ ਕਿਹਾ ਕਿ ਉਹਨਾਂ ਦੇ ਪਿਤਾ ਅਜੇ ਜਿਉਂਦੇ ਹਨ ਪਰ ਉਹਨਾਂ ਦਾ ਸੰਬੰਧ ਇੱਕ-ਦੂਜੇ ਨਾਲੋਂ ਖਤਮ ਹੋ ਚੁੱਕਾ ਹੈ।"

ਇਹ ਵੀ ਪੜ੍ਹੋ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਮੈਂ ਕਿਹਾ ਕਿ ਭਾਵੇਂ ਤੁਹਾਡੇ ਸੰਬੰਧ ਬਹੁਤੇ ਚੰਗੇ ਨਾ ਹੋਣ, ਪਰ ਤੁਹਾਡੇ ਪਿਤਾ ਤੁਹਾਨੂੰ ਹਮੇਸ਼ਾ ਪਿਆਰ ਕਰਦੇ ਹਨ ਅਤੇ ਅੱਗੋਂ ਉਹਨਾਂ ਨੇ ਕਿਹਾ ਕਿ ਉਹ ਆਪਣੇ ਪਿਤਾ ਨਾਲ ਆਪਣਾ ਰਿਸ਼ਤਾ ਸੁਧਾਰਨਗੇ।

'ਇਹ ਸਾਰੀਆਂ ਕਹਾਣੀਆਂ ਦਿਲ ਨੂੰ ਛੂਹ ਲੈਂਦੀਆਂ ਹਨ'

ਇਸ ਤਰ੍ਹਾਂ ਸਲਮਾਨ ਦੀ ਈਮੇਲ ਕਈ ਲੋਕਾਂ ਦੀਆਂ ਭਾਵਨਾਵਾਂ ਨਾਲ ਮਿਲਦੀ-ਜੁਲਦੀ ਹੈ ਜੋ ਈਮੇਲਾਂ, ਸੁਨੇਹਿਆਂ ਅਤੇ ਵੌਇਸਮੇਲ ਸੁਨੇਹਿਆਂ ਵਰਗੀਆਂ ਅਸਲ ਯਾਦਾਂ ਨੂੰ ਉਜਾਗਰ ਕਰਦੀ ਹੈ ਜਿਸ ਲਈ ਲੋਕ ਆਪਣੇ ਕਿਸੇ ਕਰੀਬੀ ਦੀ ਮੌਤ ਪਿੱਛੋਂ ਉਸ ਚੀਜ਼ ਨੂੰ ਕਰਨ ਵਾਸਤੇ ਤਰਸਦੇ ਹਨ।

ਨਤਾਸ਼ਾ

ਤਸਵੀਰ ਸਰੋਤ, NATASHA SALMAN

ਤਸਵੀਰ ਕੈਪਸ਼ਨ, ਸਲਮਾਨ ਵਾਹੀਦ ਬੀਮਾਰ ਹੋਣ ਦੇ ਬਾਵਜੂਦ ਵੀ ਆਪਣੇ ਪਿਰਵਾਰ ਨਾਲ ਜ਼ਿੰਦਾਦਿਲੀ ਨਾਲ ਵਰਤਦੇ ਸਨ

ਯੂਕੇ ਦੇ ਸਟੈਫਰਡਸ਼ਾਇਰ ਸਥਿਤ ਡੂੰਘੇ ਦੁੱਖ 'ਚੋਂ ਬਾਹਰ ਕੱਢਣ ਦੇ ਮਾਹਰ ਜਿਲ ਫਰੈਂਪਟਨ ਦੇ ਮੁਤਾਬਕ ਕਿਸੇ ਦੀ ਮੌਤ ਦਾ ਮਤਲਬ ਇਹ ਨਹੀਂ ਕਿ ਉਹ ਰਿਸ਼ਤਾ ਖਤਮ ਹੋ ਜਾਂਦਾ ਹੈ, ਪਰ ਇਹ ਬਦਲ ਜਾਂਦਾ ਹੈ।

''ਮਨੁੱਖ ਹੋਣ ਦੇ ਨਾਤੇ ਸਾਨੂੰ ਸਰੀਰਕ ਸੰਪਰਕਾਂ ਦੀ ਲੋੜ ਹੁੰਦੀ ਹੈ ਜਿਸ ਵਿੱਚ ਮਰ ਚੁੱਕੇ ਵਿਅਕਤੀ ਨੂੰ ਦੇਖਣਾ, ਸੁਣਨਾ ਜਾਂ ਸੁੰਘਣਾ ਸ਼ਾਮਲ ਹੁੰਦਾ ਹੈ ਜਿਸ ਨਾਲ ਲੋਕ ਸੁਰੱਖਿਅਤ ਮਹਿਸੂਸ ਕਰਦੇ ਹਨ ਅਤੇ ਨਾਲ ਹੀ ਆਪਣੇਪਣ ਦਾ ਭਾਵ ਦੀ ਮਹਿਸੂਸ ਕਰਦੇ ਹਨ।''

''ਇਹ ਸਾਨੂੰ ਇਸ ਚੀਜ਼ ਦੀ ਯਾਦ ਦਵਾ ਸਕਦਾ ਹੈ ਕਿ ਜਿਸ ਵਿਅਕਤੀ ਦੀ ਮੌਤ ਹੋ ਚੁੱਕੀ ਹੈ ਉਹ ਹਾਲੇ ਵੀ ਸਾਡੇ ਜਿਉਂਦਿਆਂ ਦੀ ਜਿੰਦਗੀ ਦਾ ਜ਼ਰੂਰੀ ਹਿੱਸਾ ਹੈ।''

ਸ਼ੈਫਿਲਡ ਤੋਂ ਭਾਵਾਨਾਤਮਿਕ ਅਤੇ ਵਿਵਹਾਰਕ ਮਨੋਵਿਗਿਆਨੀ ਐਂਡਰੀਆ ਚੈਟਨ ਮੁਤਾਬਕ ਕਿਸੇ ਰਿਸ਼ਤੇਦਾਰ ਦੀ ਮੌਤ ਤੋਂ ਬਾਅਦ "ਅਸੀਂ ਇਹ ਚੀਜਾਂ ਪਿਆਰ ਨੂੰ ਜਿੰਦਾ ਰੱਖਣ ਲਈ ਕਰਦੇ ਹਾਂ"।

ਇਸਨੂੰ ਨਿਰੰਤਰ ਸੰਬੰਧ ਕਿਹਾ ਜਾਂਦਾ ਹੈ। ਜਦੋਂ ਕੋਈ ਮਰ ਜਾਂਦਾ ਹੈ, ਭਾਵੇਂ ਉਹ ਉੱਥੇ ਸਰੀਰਕ ਤੌਰ 'ਤੇ ਮੌਜੂਦ ਨਾ ਹੋਵੇ, ਪਰ ਅਜਿਹੀਆਂ ਸਰਗਰਮੀਆਂ ਉਹਨਾਂ ਨਾਲ ਸੰਬੰਧ ਕਾਇਮ ਰੱਖਣ ਲਈ ਕੀਤੀਆਂ ਜਾਂਦੀਆਂ ਹਨ।

ਇਹ ਵੀ ਪੜ੍ਹੋ

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

'ਤਿੰਨ ਪਰੀਆਂ'

ਨਤਾਸ਼ਾ ਦੀਆਂ ਭੈਣਾਂ ਨਾਏਹਾ ਅਤੇ ਸੋਹਾ ਨੇ ਆਪਣੇ ਪਿਤਾ ਦੀ ਬੀਮਾਰੀ ਵਧਣ 'ਤੇ ਸਕੂਲ ਅਤੇ ਯੂਨੀਵਰਸਿਟੀ ਤੋਂ ਬਾਅਦ ਉਹਨਾਂ ਦਾ ਖਿਆਲ ਰੱਖਿਆ।

ਸਭ ਤੋਂ ਪਹਿਲਾਂ ਇਸ ਬਿਮਾਰੀ ਦੀ ਸ਼ੁਰੂਆਤ ਬਾਹਵਾਂ ਤੋਂ ਹੋਈ ਅਤੇ ਬਾਅਦ ਵਿੱਚ ਇਹ ਗਰਦਨ ਅਤੇ ਲੱਤਾਂ ਤੱਕ ਪਹੁੰਚ ਗਈ।

ਨਤਾਸ਼ਾ ਨੇ ਕਿਹਾ ਕਿ ਆਪਣੇ ਮੈਡੀਕਲ ਸਕੂਲ ਤੋਂ ਬਾਅਦ ਸਭ ਤੋਂ ਪਹਿਲਾਂ ਅਸੀਂ ਆਪਣੇ ਜੁੱਤੇ ਉਤਾਰਦੇ, ਪੌੜੀਆਂ ਚੜ੍ਹਦੇ ਅਤੇ ਉਹ ਸਾਡੇ ਤੋਂ ਸਾਡੇ ਦਿਨ ਬਾਰੇ ਪੁੱਛਦੇ ਅਤੇ ਇਸ ਗੱਲ ਵਿੱਚ ਵੀ ਬਹੁਤ ਦਿਲਚਸਪੀ ਰੱਖਦੇ ਕਿ ਅਸੀਂ ਅੱਜ ਕੀ ਸਿੱਖਿਆ।

''ਮੈਂ ਉਹਨਾਂ ਨੂੰ ਮਨੁੱਖੀ ਸਰੀਰ ਦੇ ਤਾਣੇ-ਬਾਣੇ ਬਾਰੇ ਸਮਝਾਉਣ ਦੀ ਕੋਸ਼ਿਸ਼ ਕਰਦੀ। ਜੇ ਮੈਂ ਉਹਨਾਂ ਦੀ ਲੱਤ ਦੀ ਮਾਲਸ਼ ਕਰਦੀ ਤਾਂ ਜਿਨ੍ਹਾਂ ਮਾਸ-ਪੇਸ਼ਿਆਂ ਦੀ ਮੈਂ ਮਾਲਸ਼ ਕਰਦੀ ਤਾਂ ਮੈਂ ਉਹਨਾਂ ਨੂੰ ਇੱਕ ਨਾਮ ਦਿੰਦੀ ਰਹਿੰਦੀ।''

ਨਤਾਸ਼ਾ

ਤਸਵੀਰ ਸਰੋਤ, Thinkstock

ਤਸਵੀਰ ਕੈਪਸ਼ਨ, ਸਲਮਾਨ ਵਾਹੀਦ ਨੂੰ ਰਿਕਾਰਡਿੰਗ ਕਰਨਾ ਬੇਹੱਦ ਪਸੰਦ ਸੀ (ਸੰਕੇਤਕ ਤਸਵੀਰ)

ਨਤਾਸ਼ਾ ਦੇ ਪਿਤਾ ਦਾ ਸ਼ੌਕਾਂ ਵਿੱਚੋਂ ਇੱਕ ਸ਼ੌਕ "ਸਭ ਕੁਝ ਫਿਲਮਾਉਣਾ" ਸੀ ਅਤੇ ਉਹ ਆਪਣੀਆਂ ਪੁਰਾਣੀਆਂ ਵੀਡੀਓ ਨੂੰ ਦੇਖਦੇ ਰਹਿੰਦੇ।

ਨਤਾਸ਼ਾ ਨੇ ਕਿਹਾ ਕਿ ਇਹ ਵੀਡੀਓ ਸਾਡੇ ਬਾਬਾ ਦੀ ਆਵਾਜ਼ ਦੀ ਯਾਦ ਦਿਵਾਉਂਦੀਆਂ ਹਨ ਜੋ ਕਿ ਬੀਮਾਰੀ ਕਾਰਨ ਚਲੀ ਗਈ ਸੀ।

ਸਲਮਾਨ ਨੇ ਆਪਣੇ ਪਰਿਵਾਰ ਨਾਲ ਬਿਤਾਏ ਸਮੇਂ ਦਾ ਅਨੰਦ ਲਿਆ ਅਤੇ ਉਹ ਹਮੇਸ਼ਾ ਹੱਸਦੇ ਅਤੇ ਮਜਾਕ ਕਰਦੇ ਰਹਿੰਦੇ।

ਨਤਾਸ਼ਾ ਕਹਿੰਦੀ ਹੈ ਕਿ ALS ਸਭ ਤੋਂ ਭੈੜੀ ਬੀਮਾਰੀ ਹੈ ਕਿਉਂਕਿ ਤੁਸੀਂ ਜੋ ਵੀ ਕਰਨਾ ਪਸੰਦ ਕਰਦੇ ਹੋ ਇਹ ਤੁਹਾਨੂੰ ਕਰਨ ਨਹੀਂ ਦਿੰਦੀ।

''ਪਰ ਉਹਨਾਂ ਨੇ ਕਦੇ ਵੀ ਸਾਨੂੰ ਉਦਾਸ ਨਹੀਂ ਹੋਣ ਦਿੱਤਾ। ਭਾਵੇਂ ਅਸੀਂ ਉਹਨਾਂ ਦੀ ਦੇਖਭਾਲ ਕਰ ਰਹੀਆਂ ਸੀ ਉਹ ਹਮੇਸ਼ਾ ਸਾਨੂੰ ਆਪਣੀਆਂ ਪਰੀਆਂ ਵਾਗੂੰ ਮੰਨਦੇ ਸਨ।''

ਵੀਡੀਓ ਕੈਪਸ਼ਨ, ਦਿਲ ਬਦਲਣ ਲਈ ਕਿਹੜੀ ਤਕਨੀਕ ਕਾਰਗਰ?

''ਉਹ ਸਾਨੂੰ ਹਸਾਉਂਦੇ ਅਤੇ ਇਸ ਤਰ੍ਹਾਂ ਲੱਗਦਾ ਹੀ ਨਹੀਂ ਸੀ ਕਿ ਅਸੀਂ ਉਹਨਾਂ ਦਾ ਖਿਆਲ ਰੱਖ ਰਹੀਆਂ ਹਾਂ, ਸਾਨੂੰ ਤਾਂ ਬਸ ਇਸ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਅਸੀਂ ਚੰਗਾ ਪਰਿਵਾਰਕ ਸਮਾਂ ਬਿਤਾ ਰਹੀਏ ਹੋਈਏ, ਖਾਸ ਕਰਕੇ ਤਾਲਾਬੰਦੀ ਦੌਰਾਨ।''

ਨਤਾਸ਼ਾ ਕਹਿੰਦੀ ਹੈ ਕਿ ਮੇਰੇ ਦੋਸਤ ਇਹ ਕਦੇ ਵੀ ਨਹੀਂ ਸਮਝ ਸਕੇ ਕਿ ਮੈਂ ਉਹਨਾਂ ਦਾ ਇੰਨਾ ਧਿਆਨ ਕਿਉਂਕਿ ਰੱਖਦੀ ਸੀ। ਮੈਂ ਉਹਨਾਂ ਨੂੰ ਦੱਸਿਆ ਕਿ ਜੇ ਤੁਸੀਂ ਆਪਣੇ ਪਿਤਾ ਨੂੰ ਮੇਰੇ ਜਿੰਨਾ ਪਿਆਰ ਕਰਦੇ ਤਾਂ ਤੁਸੀਂ ਸਮਝਦੇ ਕਿ ਮੈਂ ਕਿਉਂ ਇੰਨਾ ਖਿਆਲ ਰੱਖਦੀ ਸੀ।

''ਉਹ ਹਮੇਸ਼ਾ ਹੱਸਦੇ ਰਹਿੰਦੇ ਅਤੇ ਮੁਸਕੁਰਾਉਂਦੇ ਰਹਿੰਦੇ ਅਤੇ ਉਹਨਾਂ ਦੀ ਇਸੇ ਚੀਜ਼ ਨੇ ਸਾਨੂੰ ਜਿਆਦਾ ਉਦਾਸ ਨਹੀਂ ਹੋਣ ਦਿੱਤਾ।''

ਇਹ ਵੀ ਦੇਖੋ

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

Skip YouTube post, 4
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 4

Skip YouTube post, 5
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 5

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)