ਕੋਰੋਨਾਵਾਇਰਸ: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਆਈਸੀਯੂ ਵਿੱਚ ਦੂਜੀ ਰਾਤ ਬਿਤਾਈ

ਤਸਵੀਰ ਸਰੋਤ, Getty Images
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਲੰਡਨ ਦੇ ਹਸਪਤਾਲ ਦੇ ਇੰਟੈਨਸਿਵ ਕੇਅਰ ਯੂਨਿਟ 'ਚ ਦੂਜੀ ਰਾਤ ਬਿਤਾਈ।
55 ਸਾਲਾ ਬੋਰਿਸ ਜੌਨਸਨ ਨੂੰ ਕਰੀਬ 10 ਦਿਨ ਪਹਿਲਾਂ ਕੋਵਿਡ-19 ਹੋ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਰੁਟੀਨ ਚੈਕਅੱਪ ਲਈ ਸੇਂਟ ਥੋਮਸ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।
ਉਨ੍ਹਾਂ ਦੇ ਬੁਲਾਰੇ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦੀ 'ਹਾਲਤ ਸਥਿਰ ਹੈ'।
ਜੌਨਸਨ ਨੇ ਫਰਸਟ ਸੈਕਰੇਟਰੀ ਆਫ ਸਟੇਟ ਡੌਮੀਨਿਕ ਰਾਬ ਨੂੰ ਜਿੱਥੇ ਲੋੜ ਪਵੇ ਉੱਥੇ ਜ਼ਿੰਮੇਵਾਰੀ ਚੁੱਕਣ ਲਈ ਕਿਹਾ ਹੈ।
ਕੋਰੋਨਾਵਾਇਰਸ ਨਾਲ ਜੁੜੀਆਂ ਮੰਗਲਵਾਰ 7 ਅਪ੍ਰੈਲ ਦੇ LIVE ਅਪਡੇਟ ਜਾਣਨ ਲਈਇਹ ਪੜ੍ਹੋ:
ਕੈਬਨਿਟ ਮੰਤਰੀ ਮਾਈਕਲ ਗੋਵ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੈਂਟੀਲੇਟਰ 'ਤੇ ਨਹੀਂ ਹਨ।
ਇਹ ਪੁੱਛੇ ਜਾਣ ਤੇ ਕਿ ਕੀ ਉਨ੍ਹਾਂ ਦੀ ਹਾਲਤ ਵਿੱਚ ਫਰਕ ਪਿਆ ਹੈ, ਗੋਵ ਨੇ ਕਿਹਾ, "ਨੰਬਰ 10 ਦੇਸ ਨੂੰ ਇਸ ਬਾਰੇ ਜਾਣਕਾਰੀ ਦਿੰਦਾ ਰਹੇਗਾ।"
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਸਣੇ ਕਈ ਲੀਡਰਾਂ ਨੇਉਮੀਦ ਜਤਾਈ ਕਿ ਜੌਨਸਨ ਜਲਦੀ ਠੀਕ ਹੋ ਜਾਣਗੇ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਜੁਲਾਈ 2019 ਵਿੱਚ ਬੋਰਿਸ ਜੌਨਸਨ ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਚੁਣੇ ਗਏ ਸਨ। ਇਸ ਦੌਰਾਨ ਬੋਰਿਸ ਨੇ ਜੇਰਮੀ ਹੰਟ ਨੂੰ ਮਾਤ ਦਿੱਤੀਸੀ।
ਜੌਨਸਨ ਨੇ ਲੋਕ ਰਾਇ ਨੂੰ ਵੰਡ ਕੇ ਆਪਣਾ ਕਰੀਅਰ ਬਣਾਇਆ ਅਤੇ ਪਹਿਲਾਂ ਪੱਤਰਕਾਰ ਅਤੇ ਫਿਰ ਸਿਆਸਤਦਾਨ ਵਜੋਂ ਇੱਕ ਤੋਂ ਬਾਅਦ ਦੂਜਾ ਵਿਵਾਦ ਖੜ੍ਹਾ ਕਰੀ ਰੱਖਿਆ।
ਪਾਰਟੀ ਦੀ ਲੀਡਰਸ਼ਿਪ ਜਿੱਤਣ ਤੋਂ ਬਾਅਦ ਕਈ ਆਲੋਚਕਾਂ ਨੇ ਸੋਚਿਆ ਕਿ ਉਹ ਸੱਤਾ ਵਿੱਚ ਟਿਕੇ ਰਹਿਣ ਦੇ ਯੋਗ ਨਹੀਂ ਹਨ, ਪਰ ਜੌਨਸਨ ਨੇ ਉਨ੍ਹਾਂ ਨੂੰ ਗ਼ਲਤ ਸਾਬਤ ਕਰ ਦਿੱਤਾ।

ਤਸਵੀਰ ਸਰੋਤ, ASHWANI SHARMA/BBC
ਬੋਰਿਸ ਜੌਨਸਨ ਦੇ ਸਿਆਸੀ ਸਫਰ 'ਤੇ ਇੱਕ ਝਾਤ ਪਾਉਂਦੇ ਹਾਂ।
ਤੁਰਕੀ ਪੁਰਖੇ ਅਤੇ ਬ੍ਰਸਲਜ਼ ਵਿੱਚ ਜੀਵਨ
ਬੋਰਿਸ ਜੌਨਸਨ ਖ਼ੁਦ ਨੂੰ ਯੂਰੋਸੈਪਟਿਕ (ਯੂਰੋਪੀਅਨ ਯੂਨੀਅਨ ਦੀਆਂ ਵਧਦੀਆਂ ਸ਼ਕਤੀਆਂ ਦਾ ਵਿਰੋਧ ਕਰਨ ਵਾਲਾ ਵਿਅਕਤੀ) ਵਜੋਂ ਦਰਸਾਉਂਦੇ ਰਹੇ ਹਨ, ਪਰ ਉਨ੍ਹਾਂ ਨੂੰ ਇੱਕ ਇਕੱਲਤਾਵਾਦੀ ਵਜੋਂ ਦੇਖਣਾ ਗ਼ਲਤ ਹੈ।
ਇੱਕ ਤੁਰਕੀ ਪੱਤਰਕਾਰ ਦੇ ਪੜਪੋਤੇ ਜੌਨਸਨ ਦਾ ਜਨਮ ਨਿਊਯਾਰਕ ਵਿੱਚ ਸਿਆਸਤਦਾਨ ਪਿਤਾ ਅਤੇ ਆਰਟਿਸਟ ਮਾਂ ਦੇ ਘਰ ਹੋਇਆ ਸੀ।

ਪਰਿਵਾਰ ਦੇ ਵਾਪਸ ਬ੍ਰਿਟੇਨ ਵਿੱਚ ਵਸਣ ਤੋਂ ਪਹਿਲਾਂ ਉਹ ਅਮਰੀਕਾ, ਬ੍ਰਿਟੇਨ ਅਤੇ ਬ੍ਰਸਲਜ਼ ਵਿੱਚ ਰਹਿੰਦੇ ਰਹੇ ਸਨ।
ਉਨ੍ਹਾਂ ਨੂੰ ਕੁਲੀਨ ਵਰਗ ਦੇ ਬੋਰਡਿੰਗ ਸਕੂਲ 'ਈਟਨ' ਵਿੱਚ ਪੜ੍ਹਨ ਲਈ ਭੇਜਿਆ ਗਿਆ ਜਿੱਥੇ ਉਨ੍ਹਾਂ ਨੇ ਸ਼ਖ਼ਸੀਅਤ ਨੂੰ ਵਿਕਸਤ ਕਰਨਾ ਸ਼ੁਰੂ ਕੀਤਾ, ਜਿਸ ਲਈ ਉਨ੍ਹਾਂ ਨੂੰ ਜਾਣਿਆ ਜਾਂਦਾ ਹੈ।
ਬਾਅਦ ਵਿੱਚ ਉਨ੍ਹਾਂ ਨੇ ਆਕਸਫੋਰਡ ਯੂਨੀਵਰਸਿਟੀ ਵਿੱਚ ਕਲਾਸੀਕਸ ਦਾ ਅਧਿਐਨ ਕੀਤਾ ਅਤੇ ਆਕਸਫੋਰਡ ਯੂਨੀਵਰਸਿਟੀ ਡਿਬੇਟਿੰਗ ਸੁਸਾਇਟੀ ਦੀ ਪ੍ਰਧਾਨਗੀ ਕੀਤੀ।
ਇੱਕ ਪੱਤਰਕਾਰ ਵਜੋਂ ਵਿਵਾਦਾਂ ਨੂੰ ਹਵਾ ਦੇਣਾ ਜੌਨਸਨ ਦਾ ਇੱਕ ਸਪੱਸ਼ਟ ਸ਼ੌਂਕ ਸੀ। ਇੱਕ ਹਵਾਲਾ ਦੇਣ ਕਾਰਨ ਉਨ੍ਹਾਂ ਨੂੰ 'ਦਿ ਟਾਈਮਜ਼' ਅਖ਼ਬਾਰ ਦੀ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਫਿਰ ਉਨ੍ਹਾਂ ਨੇ ਕੰਜ਼ਰਵੇਟਿਵ ਪਾਰਟੀ ਪ੍ਰਤੀ ਝੁਕਾਅ ਵਾਲੇ ਅਖ਼ਬਾਰ 'ਡੇਲੀ ਟੈਲੀਗ੍ਰਾਫ' ਲਈ ਬ੍ਰਸਲਜ਼ ਤੋਂ ਪੱਤਰਕਾਰ ਵਜੋਂ ਨੌਕਰੀ ਲੈ ਲਈ।
ਬੀਬੀਸੀ ਦੇ ਡਿਪਟੀ, ਪੁਲੀਟੀਕਲ ਐਡੀਟਰ ਜੌਹਨ ਪੀਨਾਰ ਨੇ ਕਿਹਾ, ''ਉਨ੍ਹਾਂ ਨੇ ਪੱਤਰਕਾਰੀ ਵਿੱਚ ਤੱਥਾਂ ਨੂੰ ਬੜੇ ਕਲਾਤਮਕ ਤਰੀਕੇ ਨਾਲ ਰਲੇਵਾਂ ਕੀਤਾ।''
ਬੋਰਿਸ ਵੱਲੋਂ ਦਿੱਤੀਆਂ ਗਈਆਂ ਸੁਰਖੀਆਂ ਵਿੱਚੋਂ ਇੱਕ ਵਿੱਚ ਦਾਅਵਾ ਕੀਤਾ ਗਿਆ ਕਿ ਬ੍ਰਸਲਜ਼ ਨੇ "ਯੂਰੋਪੀਅਨ ਯੂਨੀਅਨ ਦੇ ਵਿਵਾਦ ਦੀ ਸੂਹ ਲੈਣ ਲਈ" ਪੇਸ਼ੇਵਰ ਜਾਸੂਸਾਂ ਦੀਆਂ ਸੇਵਾਵਾਂ ਲਈਆਂ।

ਉਨ੍ਹਾਂ ਦੀਆਂ ਇਹ ਸੁਰਖੀਆਂ ਯੂਰੋਪੀਅਨ ਯੂਨੀਅਨ ਦੇ ਵਿਰੋਧ ਵੱਲ ਇਸ਼ਾਰਾ ਸਨ ਜੋ ਉਨ੍ਹਾਂ ਦੀ ਬਾਅਦ ਦੀ ਜ਼ਿੰਦਗੀ ਵਿੱਚ ਨਜ਼ਰ ਵੀ ਆਉਂਦਾ ਸੀ।
ਪੱਤਰਕਾਰ ਡੇਵਿਡ ਉਸਬੋਰਨ ਜੋ ਹੁਣ ਔਨਲਾਈਨ ਅਖ਼ਬਾਰ 'ਦਿ ਇੰਡੀਪੈਂਡੈਂਟ' ਦੇ ਸੰਪਾਦਕ ਹਨ, ਦੇ ਸ਼ਬਦਾਂ ਵਿੱਚ "ਕੁਝ ਸਹਿਯੋਗੀਆਂ ਨੇ ਇਸ ਨੌਜਵਾਨ ਪੱਤਰਕਾਰ ਦੇ ਰਵੱਈਏ ਨੂੰ 'ਬੌਧਿਕ ਬੇਈਮਾਨੀ' ਮੰਨਿਆ।"
ਇੱਕ ਚਰਚਿਤ ਕਾਲਮ ਨਵੀਸ
ਯੂਕੇ ਵਾਪਸ ਆ ਕੇ ਬੋਰਿਸ ਜੌਨਸਨ 'ਦਿ ਟੈਲੀਗ੍ਰਾਫ' ਲਈ ਕਾਲਮ ਲਿਖਨ ਲੱਗ ਪਏ ਅਤੇ ਬਾਅਦ ਵਿੱਚ ਸੱਜੇ ਪੱਖੀ ਮੈਗਜ਼ੀਨ 'ਦਿ ਸਪੈਕਟੇਟਰ' ਦੇ ਸੰਪਾਦਕ ਬਣ ਗਏ।

ਜੌਨਸਨ ਨੇ ਅਫ਼ਰੀਕੀ ਲੋਕਾਂ ਲਈ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਕੇ ਕੁਝ ਪਾਠਕਾਂ ਨੂੰ ਨਰਾਜ਼ ਕੀਤਾ, ਉਨ੍ਹਾਂ ਨੇ "ਇਕੱਲੀਆਂ ਮਾਵਾਂ' ਦੇ ਬੱਚਿਆਂ ਨੂੰ 'ਮਾੜੇ ਤਰੀਕੇ ਨਾਲ ਪਾਲੇ ਪੋਸੇ, ਬੇਸਮਝ, ਹਮਲਾਵਰ ਅਤੇ ਨਾਜਾਇਜ਼" ਕਿਹਾ।
ਪਰ ਉਨ੍ਹਾਂ ਨੇ 'ਦਿ ਸਪੈਕਟੇਟਰ' ਦੀ ਸਰਕੂਲੇਸ਼ਨ ਵਧਾ ਦਿੱਤੀ। ਬੀਬੀਸੀ ਦੇ ਪ੍ਰਸਿੱਧ ਸ਼ੋਅ 'ਹੈਵ ਆਈ ਗੌਟ ਨਿਊਜ਼ ਫਾਰ ਯੂ?', ਵਿੱਚ ਆਉਣ ਨਾਲ ਉਨ੍ਹਾਂ ਦਾ ਮੀਡੀਆ ਕੱਦ ਵਧਦਾ ਗਿਆ।
ਇਸ ਵਿੱਚ ਪੈਨਲਿਸਟ ਹਫ਼ਤੇ ਦੀਆਂ ਖ਼ਬਰਾਂ ਨੂੰ ਲੈ ਕੇ ਉਨ੍ਹਾਂ ਦਾ ਮਜ਼ਾਕ ਬਣਾਉਂਦੇ ਸਨ।

ਤਸਵੀਰ ਸਰੋਤ, Getty Images
ਉਨ੍ਹਾਂ ਦੀ ਜੀਵਨੀ ਲਿਖਣ ਵਾਲੀ ਲੇਖਕ ਸੋਨੀਆ ਪੁਰਨੇਲ ਸਮੇਤ ਬਹੁਤ ਸਾਰੇ ਟਿੱਪਣੀਕਾਰਾਂ ਅਨੁਸਾਰ ਉਨ੍ਹਾਂ ਨੇ ਉਸ ਨੂੰ ਇੱਕ ਸਿਆਸੀ ਹਸਤੀ ਵੀ ਬਣਾਇਆ ਸੀ ਅਤੇ ਇਸ ਨਾਲ ਉਨ੍ਹਾਂ ਨੇ ਰਾਜਨੀਤੀ ਵਿੱਚ ਆਪਣੇ ਲਈ ਸ਼ੁਰੂਆਤੀ ਮੰਚ ਵੀ ਤਿਆਰ ਕਰ ਲਿਆ ਸੀ।
ਸਿਰਫ਼ ਬੋਰਿਸ ਹੀ ਬੋਰਿਸ
2001 ਵਿੱਚ ਜੌਨਸਨ ਸੰਸਦ ਮੈਂਬਰ ਚੁਣੇ ਗਏ, ਆਕਸਫੋਰਡ ਨਜ਼ਦੀਕ ਕੰਜ਼ਰਵੇਟਿਵ ਪਾਰਟੀ ਪ੍ਰਤੀ ਝੁਕਾਅ ਵਾਲੇ ਜ਼ਿਲ੍ਹੇ ਹੇਨਲੀ-ਆਨ-ਟੇਮਜ਼ ਦੀ ਉਨ੍ਹਾਂ ਨੇ ਅਗਵਾਈ ਕੀਤੀ ਸੀ।
2007 ਵਿੱਚ ਲੰਡਨ ਦੇ ਮੇਅਰ ਦੇ ਰੂਪ ਵਿੱਚ ਉਨ੍ਹਾਂ ਦੀ ਚੋਣ ਨੇ ਉਨ੍ਹਾਂ ਨੂੰ ਆਲਮੀ ਮੰਚ 'ਤੇ ਪਹੁੰਚਾ ਦਿੱਤਾ।
ਓਲੰਪਿਕਸ 2012 ਦੀ ਮੇਜ਼ਬਾਨੀ ਸ਼ਹਿਰ ਵਿੱਚ ਹੋਣ ਕਾਰਨ ਜੌਨਸਨ ਇੱਕ ਤਰ੍ਹਾਂ ਖੇਡਾਂ ਦੇ ਅੰਬੈਸਡਰ ਹੀ ਬਣ ਗਏ ਸਨ, ਬੇਸ਼ੱਕ ਉਹ ਸਿਟੀ ਹਾਲ ਵੱਲੋਂ ਨਹੀਂ ਕਰਵਾਈਆਂ ਗਈਆਂ ਸਨ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3
ਉਨ੍ਹਾਂ ਦੇ ਸਭ ਤੋਂ ਪ੍ਰਸਿੱਧ ਆਵਾਜਾਈ ਦੇ ਪ੍ਰੋਗਰਾਮਾਂ ਵਿੱਚੋਂ ਕਥਿਤ ਰੂਪ ਨਾਲ ਪ੍ਰਸਿੱਧ 'ਬੋਰਿਸ ਬਾਈਕ' ਸਾਈਕਲ ਯੋਜਨਾ ਸੀ ਜਿਸ ਨੂੰ ਜੁਲਾਈ 2010 ਵਿੱਚ ਸ਼ੁਰੂ ਕੀਤਾ ਗਿਆ ਸੀ।
ਇਹ ਇੱਕ ਸਿਆਸੀ ਅਤੇ ਮਸ਼ਹੂਰ ਹਸਤੀ ਦੇ ਰੂਪ ਵਿੱਚ ਉਨ੍ਹਾਂ ਦੇ ਮਿਸ਼ਰਤ ਰੁਤਬੇ ਦਾ ਸਬੂਤ ਹੈ ਕਿ ਉਨ੍ਹਾਂ ਨੂੰ ਹਮੇਸ਼ਾ ਬੋਰਿਸ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ।
ਜੌਨਸਨ ਕਿਰਾਏ 'ਤੇ ਸਾਈਕਲ ਲੈਣ ਦੀ ਸਕੀਮ ਨੂੰ ਉਤਸ਼ਾਹ ਦੇਣ ਲਈ ਖੁਦ ਇਨ੍ਹਾਂ ਨੂੰ ਕਿਰਾਏ 'ਤੇ ਲੈ ਕੇ ਚਲਾਉਂਦੇ ਸਨ।
ਇੱਕ ਵਾਰ ਤਾਂ ਉਨ੍ਹਾਂ ਨੇ ਹੌਲੀਵੁੱਡ ਐਕਟਰ ਆਰਨਲਡ ਸ਼ਵਾਰਜ਼ਨੇਗਰ ਨਾਲ ਵੀ ਸਾਈਕਲ ਚਲਾਈ ਸੀ।

ਤਸਵੀਰ ਸਰੋਤ, Getty Images
ਉਦੋਂ ਆਲੋਚਕਾਂ ਨੇ ਕਿਹਾ ਸੀ ਕਿ ਇਹ ਉਨ੍ਹਾਂ ਦਾ ਵਿਚਾਰ ਹੀ ਨਹੀਂ ਸੀ, ਬਲਕਿ ਪਿਛਲੇ ਮੇਅਰ ਨੇ ਇਸ ਸਕੀਮ ਦਾ ਐਲਾਨ ਕੀਤਾ ਸੀ। ਫਿਰ ਜੌਹਨਸਨ ਨੂੰ ਇਸ ਸਬੰਧੀ ਆਲੋਚਨਾ ਦਾ ਸਾਹਮਣਾ ਕੀਤਾ।
ਉਨ੍ਹਾਂ ਵੱਲੋਂ ਰਾਜਕੁਮਾਰੀ ਡਾਇਨਾ ਦੀ ਇੱਕ ਯਾਦ ਦੇ ਰੂਪ ਵਿੱਚ ਟੇਮਜ਼ ਦਰਿਆ 'ਤੇ ਗਾਰਡਨ ਬ੍ਰਿਜ ਬਣਾਉਣ ਦੀ ਅਹਿਮ ਯੋਜਨਾ ਨੂੰ ਉਨ੍ਹਾਂ ਦੇ ਉਤਰਾਧਿਕਾਰੀ ਸਾਦਿਕ ਖ਼ਾਨ ਨੇ ਲਗਭਗ 70 ਮਿਲੀਅਨ ਡਾਲਰ ਖਰਚ ਕਰਨ ਤੋਂ ਬਾਅਦ ਰੱਦ ਕਰ ਦਿੱਤਾ ਸੀ।
ਬ੍ਰੈਗਜ਼ਿਟ ਮੁਹਿੰਮ
ਉਦੋਂ ਜੌਨਸਨ 2015 ਦੀਆਂ ਆਮ ਚੋਣਾਂ ਵਿੱਚ ਜਿੱਤ ਕੇ ਸੰਸਦ ਵਿੱਚ ਵਾਪਸ ਆ ਗਏ ਸਨ।

2016 ਵਿੱਚ ਬ੍ਰੈਗਜ਼ਿਟ ਜਨਮਤ ਸੰਗ੍ਰਹਿ ਤੋਂ ਪਹਿਲਾਂ ਇਸ ਮੁੱਦੇ 'ਤੇ ਜੌਨਸਨ ਦੀ ਸਥਿਤੀ ਅਸਪੱਸ਼ਟ ਸੀ।
ਉਨ੍ਹਾਂ ਨੇ ਇੱਕ ਅਖ਼ਬਾਰ ਲਈ ਇਹ ਕਹਿੰਦੇ ਹੋਏ ਲੇਖ ਲਿਖਿਆ ਕਿ ਬ੍ਰਿਟੇਨ ਨੂੰ ਯੂਰੋਪੀਅਨ ਯੂਨੀਅਨ ਨੂੰ ਛੱਡ ਦੇਣਾ ਚਾਹੀਦਾ ਹੈ ਅਤੇ ਬਾਅਦ ਵਿੱਚ ਇੱਕ ਹੋਰ ਲੇਖ ਲਿਖਿਆ ਕਿ ਬ੍ਰਿਟੇਨ ਨੂੰ ਇਸ ਵਿੱਚ ਰਹਿਣਾ ਚਾਹੀਦਾ ਹੈ।
ਪਰ ਉਨ੍ਹਾਂ ਨੇ ਆਖਿਰ ਇਸ ਨੂੰ ਛੱਡਣ ਦਾ ਫੈਸਲਾ ਕਰ ਲਿਆ ਅਤੇ ਇਸ ਦਾ ਮਤਲਬ ਉਨ੍ਹਾਂ ਵੱਲੋਂ ਪਾਰਟੀ ਨੇਤਾ ਅਤੇ ਪ੍ਰਧਾਨ ਮੰਤਰੀ ਡੇਵਿਡ ਕੈਮਰੌਨ ਦੇ ਖਿਲਾਫ਼ ਜਾਣਾ ਸੀ।

ਤਸਵੀਰ ਸਰੋਤ, MoHFW_INDIA

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 4

End of YouTube post, 5

End of YouTube post, 6