ਨਿਰੂਲਾਜ਼: KFC ਅਤੇ ਮੈਕਡੌਨਲਡਜ਼ ਆਉਣ ਤੋਂ ਕਈ ਸਾਲ ਪਹਿਲਾਂ ਭਾਰਤੀਆਂ ਨੂੰ ਅਮਰੀਕੀ ਖਾਣਾ ਖਵਾਉਣ ਵਾਲੇ ਰੈਸਟੋਰੈਂਟ ਦੀ ਕਹਾਣੀ

ਤਸਵੀਰ ਸਰੋਤ, Hindustan times
- ਲੇਖਕ, ਜ਼ੋਇਆ ਮਤੀਨ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 4 ਮਿੰਟ
ਭਾਰਤ ਵਿੱਚ ਫਾਸਟ-ਫੂਡ ਦੀ ਪਹਿਲੀ ਚੇਨ 'ਨਿਰੂਲਾਜ਼' ਦੇ ਸੰਸਥਾਪਕ ਦੀ ਮੌਤ ਨੇ ਕਈ ਯਾਦਾਂ ਜ਼ਹਿਨ ’ਚ ਤਰੋਤਾਜ਼ਾ ਕਰ ਦਿੱਤੀਆਂ ਹਨ।
ਨਿਰੂਲਾਜ਼ ਚੇਨ ਦੇ ਸੰਸਥਾਪਕ ਦੀਪਕ ਨਿਰੂਲਾ ਦੀ ਪਿਛਲੇ ਹਫ਼ਤੇ ਮੌਤ ਹੋ ਗਈ ਹੈ।
ਸਾਲ 1970 ਅਤੇ 1980 ਦੇ ਦਹਾਕੇ ਵਿੱਚ ਰਾਜਧਾਨੀ ਦਿੱਲੀ ਵਿੱਚ ਜਵਾਨ ਹੋਏ ਕਿਸੇ ਵੀ ਵਿਅਕਤੀ ਲਈ ਇਹ ਮਹਿਜ਼ ਰੈਸਟੋਰੈਂਟ ਨਹੀਂ ਬਲਕਿ ਇੱਕ ਅਹਿਸਾਸ ਹੈ।
ਇਸ ਰੈਸਟੋਰੈਂਟ ਨੇ ਸ਼ਹਿਰ ਵਿੱਚ ਖਾਣ-ਪੀਣ ਦੇ ਸੱਭਿਆਚਾਰ ਨੂੰ ਬਦਲ ਦਿੱਤਾ ਸੀ। ਨਿਰੂਲਾਜ਼ ਨੇ ਮੈਕਡੋਨਲਡਜ਼ ਅਤੇ ਕੇਐਫਸੀ ਦੇ ਭਾਰਤ ਵਿੱਚ ਆਉਣ ਤੋਂ ਪਹਿਲਾਂ ਇੱਕ ਪੂਰੀ ਪੀੜ੍ਹੀ ਨੂੰ ਫਾਸਟ ਫੂਡ ਅਤੇ ਅਮਰੀਕੀ ਖਾਣ-ਪੀਣ ਦੀ ਸ਼ੈਲੀ ਦੇ ਦਿੱਤੀ ਸੀ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਨਿਰੂਲਾਜ਼ ਦੀ ਕਹਾਣੀ 1942 ਵਿੱਚ ਸ਼ੁਰੂ ਹੁੰਦੀ ਹੈ ਜਦੋਂ ਦਿੱਲੀ ਦੀ ਪਛਾਣ ਕਨਾਟ ਪਲੇਸ ਦੇ ਚੁਫੇਰੇ ਜੋ ਥਮਲਿਆਂ ਵਾਲਾਂ ਵਰਾਂਢਾ ਹੈ, ਉਹ ਹਾਲੇ ਵਿਕਸਤ ਹੋ ਰਿਹਾ ਸੀ।
ਦੋ ਭਰਾਵਾਂ ਲਕਸ਼ਮੀ ਚੰਦ ਨਿਰੂਲਾ ਅਤੇ ਮਦਨ ਨਿਰੂਲਾ ਨੇ ਕਨਾਟ ਪਲੇਸ ਦੇ ਗੁਆਂਢ ਵਿੱਚ ਇੱਕ ਜ਼ਮੀਨੀ ਮੰਜ਼ਿਲ ਉੱਪਰ ਇੱਕ ਦੁਕਾਨ ਕਿਰਾਏ 'ਤੇ ਲੈ ਲਈ।
ਉਨ੍ਹਾਂ ਨੇ ਕੌਂਟੀਨੈਂਟਲ ਅਤੇ ਭਾਰਤੀ ਖਾਣਿਆਂ ਵਾਲਾ ਇੱਕ ਰੈਸਟੋਰੈਂਟ ਖੋਲ੍ਹਿਆ। ਇਸ ਦਾ ਨਾਮ ਨਿਰੂਲਾਜ਼ ਕਾਰਨਰ ਹਾਊਸ ਰੱਖਿਆ ਗਿਆ।
ਜਲਦੀ ਹੀ ਇਹ ਰੈਸਟੋਰੈਂਟ ਖਾਣੇ ਤੋਂ ਲੈ ਕੇ ਕੈਬਰੇ, ਫਲੇਮੇਂਕੋ ਡਾਂਸ ਅਤੇ ਜਾਦੂ ਦੇ ਸ਼ੋਅ ਪੇਸ਼ ਕਰਨ ਲਈ ਅਤੇ ਸ਼ਹਿਰ ਵਿੱਚ ਬਹੁਤ ਸਾਰੀਆਂ ਪਹਿਲੀਆਂ ਚੀਜ਼ਾਂ ਲਿਆਉਣ ਲਈ ਮਸ਼ਹੂਰ ਹੋ ਗਿਆ ਸੀ।

ਤਸਵੀਰ ਸਰੋਤ, NIRULA'S
ਇੱਕ ਰਸਾਲੇ ਵਿੱਚ ਪ੍ਰਕਾਸ਼ਿਤ ਆਪਣੇ ਲੇਖ ਵਿੱਚ ਦੀਪਕ ਨਿਰੂਲਾ ਦੇ ਭਰਾ ਲਲਿਤ ਨਿਰੂਲਾ ਨੇ ਇੱਕ ਪੱਕੇ ਗਾਹਕ ਬਾਰੇ ਲਿਖਿਆ। ਇਹ ਗਾਹਕ 40 ਦੇ ਦਹਾਕੇ ਦੇ ਸ਼ੁਰੂ ਵਿੱਚ ਨੌਜਵਾਨ ਘੋੜਸਵਾਰ ਅਫ਼ਸਰ ਸੀ, ਜੋ ਕਿ ਯੁੱਧ ਦੌਰਾਨ ਦਿੱਲੀ ਵਿੱਚ ਤਾਇਨਾਤ ਸੀ।
ਉਨ੍ਹਾਂ ਨੇ ਲਿਖਿਆ, "ਉਹ ਹਫ਼ਤੇ ਵਿੱਚ ਇੱਕ ਵਾਰ ਸਾਡੇ ਰੈਸਟੋਰੈਂਟ ਉੱਪਰ ਮੋਟਰ ਸਾਈਕਲ 'ਤੇ 'ਦੇਸੀ ਖਾਣਾ' ਖਾਣ ਆਉਂਦਾ। ਉਹ ਆਪਣੀ ਬ੍ਰਿਟਿਸ਼ ਦੀ ਆਰਮੀ ਮੈਸ ਵਿੱਚ ਜੋ ਕੁਝ ਮਿਲਦਾ ਸੀ, ਉਸ ਨੂੰ ਛੱਡ ਕੇ ਆਉਂਦਾ ਸੀ।"

- ਭਾਰਤ ਵਿੱਚ ਫਾਸਟ-ਫੂਡ ਦੀ ਪਹਿਲੀ ਚੇਨ 'ਨਿਰੂਲਾ' ਦੇ ਮੋਢੀ ਦੀਪਕ ਨਿਰੂਲਾ ਦੀ ਪਿਛਲੇ ਦਿਨੀਂ ਮੌਤ ਹੋ ਗਈ ਹੈ।
- ਨਿਰੂਲਾਜ਼ ਫੂਡ ਚੇਨ ਦੀ ਕਹਾਣੀ 1942 ਵਿੱਚ ਸ਼ੁਰੂ ਹੁੰਦੀ ਹੈ ਜਦੋਂ ਦਿੱਲੀ ਦੀ ਪਛਾਣ ਕਨਾਟ ਪਲੇਸ ਹਾਲੇ ਵਿਕਸਤ ਹੋ ਰਿਹਾ ਸੀ।
- ਦੋ ਭਰਾਵਾਂ ਲਕਸ਼ਮੀ ਚੰਦ ਨਿਰੂਲਾ ਅਤੇ ਮਦਨ ਨਿਰੂਲਾ ਨੇ ਗੁਆਂਢ ਵਿੱਚ ਇੱਕ ਗਰਾਉਂਡ ਫਲੋਰ ਨੂੰ ਕਿਰਾਏ 'ਤੇ ਲਿਆ।
- ਉਹਨਾਂ ਨੇ ਕੌਂਟੀਨੈਂਟਲ ਅਤੇ ਭਾਰਤੀ ਖਾਣਿਆਂ ਵਾਲਾ ਇੱਕ ਰੈਸਟੋਰੈਂਟ ਨਿਰੂਲਾਜ਼ ਕਾਰਨਰ ਹਾਊਸ ਸ਼ੁਰੂ ਕੀਤਾ।
- ਦਹਾਕਿਆਂ ਬਾਅਦ ਵੀ ਨਿਰੂਲਾ ਆਪਣੀ ਪ੍ਰਮਾਣਿਕਤਾ ਲਈ ਜਾਣੇ ਜਾਂਦੇ ਹਨ।

ਜਦੋਂ ਭਾਰਤ ਨੂੰ ਆਜ਼ਾਦੀ ਮਿਲੀ ਤਾਂ 1947 ਤੋਂ ਬਾਅਦ ਹਾਲਾਤ ਬਦਲ ਗਏ ਸਨ। ਗਾਹਕ ਘਟਦੇ ਗਏ ਅਤੇ ਇਸ ਪਰਿਵਾਰ ਨੇ ਰੈਸਟੋਰੈਂਟ ਨੂੰ ਬੰਦ ਕਰਨ ਅਤੇ ਉਸੇ ਥਾਂ 'ਤੇ ਤਿੰਨ ਨਵੀਆਂ ਦੁਕਾਨਾਂ ਖੋਲ੍ਹਣ ਦਾ ਫ਼ੈਸਲਾ ਕੀਤਾ।
ਇਸ ਵਿੱਚ ਇੱਕ 150 ਕੁਰਸੀਆਂ ਵਾਲਾ ਆਧੁਨਿਕ ਕੈਫੇ, ਇੱਕ ਫ੍ਰੈਂਚ ਬ੍ਰੈਸਰੀ ਅਤੇ ਕਿਸੇ ਭਾਰਤੀ ਦੀ ਮਾਲਕੀਅਤ ਵਾਲਾ ਪਹਿਲਾ ਚੀਨੀ ਰੈਸਟੋਰੈਂਟ ਸ਼ਾਮਲ ਹੈ। ਇਹ 50 ਸਾਲਾਂ ਤੋਂ ਸਫ਼ਲਤਾਪੂਰਵਕ ਚੱਲ ਰਿਹਾ ਸੀ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਅਗਲੇ ਸਾਲਾਂ ਵਿੱਚ ਪਰਿਵਾਰ ਨੇ ਪ੍ਰਯੋਗ ਕੀਤੇ ਅਤੇ ਇਲਾਕੇ ਵਿੱਚ ਕਈ ਹੋਰ "ਖ਼ਾਸ" ਰੈਸਟੋਰੈਂਟ ਖੋਲ੍ਹੇ। ਇਹ ਭਾਰਤੀ ਮੱਧ ਵਰਗ ਦੀ ਪਹੁੰਚ ਵਿੱਚ ਪੀਜ਼ਾ, ਬਰਗਰ, ਸਾਫ਼ਟ ਡਰਿੰਕਸ ਅਤੇ ਨਵੇਂ ਆਈਸ ਕਰੀਮ ਦੇ ਸੁਆਦ ਲੈ ਕੇ ਆਏ।
ਲਲਿਤ ਨਿਰੂਲਾ ਨੇ ਲਿਖਿਆ, "ਰੈਸਟੋਰੈਂਟ ਜਲਦੀ ਹੀ ਐਨੇ ਮਸ਼ਹੂਰ ਹੋ ਗਏ ਕਿ ਮਹਾਰਾਜੇ ਤੋਂ ਲੈ ਕੇ ਟੈਕਸੀ ਡਰਾਈਵਰ ਦੋਵੇਂ ਇੱਥੇ ਆਉਂਦੇ ਸਨ। ਲੋਕ ਉਹ ਮੇਜ਼ ਵੀ ਸਾਂਝੇ ਕਰਦੇ ਸਨ ਜਿੱਥੇ ਖੜ੍ਹੇ ਹੋ ਕੇ ਖਾਣਾ ਖਾਂਦੇ ਸਨ।"

ਇਹ ਵੀ ਪੜ੍ਹੋ-

ਇਸ ਤਰ੍ਹਾਂ ਹੀ ਨਿਰੂਲਾਜ਼ ਸ਼ਹਿਰ ਦੇ ਵਿਸਤਾਰ ਦਾ ਹਿੱਸਾ ਬਣਿਆ। ਇਹ ਕਨਾਟ ਪਲੇਸ ਦੀਆਂ ਮਸ਼ਹੂਰ ਸਰਾਵਾਂ ਅਤੇ ਦੁਕਾਨਾਂ ਦੇ ਅੰਦਰ ਬਾਹਰ ਦੇ ਇਤਿਹਾਸ ਦਾ ਗਵਾਹ ਬਣਿਆ।
ਇਹ ਉਹ ਜਗ੍ਹਾ ਸੀ ਜਿੱਥੇ ਹਰ ਵਰਗ ਦੇ ਲੋਕ ਆਈਸਕ੍ਰੀਮ ਖਾਣ 'ਤੇ ਜਸ਼ਨ ਮਨਾਉਣ ਲਈ ਆਉਂਦੇ ਸਨ। ਉਹ ਦੋਸਤਾਂ ਨਾਲ ਸਮਾਂ ਬਿਤਾਉਂਦੇ ਅਤੇ ਆਪਣੀਆਂ ਲੰਬੀਆਂ ਬਹਿਸਾਂ ਕਰਦੇ।

ਤਸਵੀਰ ਸਰੋਤ, Getty Images
ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ, "ਦਿੱਲੀ ਵਿੱਚ ਵੱਡੇ ਹੋ ਰਹੇ ਹਰ ਬੱਚੇ ਲਈ ਨਿਰੂਲਾ ਇੱਕ ਜਜ਼ਬਾ ਸੀ। ਮੈਨੂੰ ਅਜੇ ਵੀ ਯਾਦ ਹੈ ਕਿ ਕਿਵੇਂ ਉਨ੍ਹਾਂ ਨੇ ਹਰ ਬੱਚੇ ਨੂੰ ਇਮਤਿਹਾਨਾਂ ਵਿੱਚ ਜਾਂ ਉਨ੍ਹਾਂ ਦੇ ਜਨਮ ਦਿਨ 'ਤੇ ਵਧੀਆ ਸਕੋਰ ਕਰਨ ਲਈ ਇਨਾਮ ਦਿੱਤਾ ਸੀ।"
ਕੁਝ ਲੋਕਾਂ ਲਈ ਇਹ ਸਥਾਨ ਉਸ ਸਮੇਂ ਦਾ ਸਮਾਨਾਰਥੀ ਵੀ ਹੈ ਜਦੋਂ ਕੋਈ ਵਿਅਕਤੀ ਆਪਣੀ ਸਿਹਤ 'ਤੇ ਇਸ ਦੇ ਪ੍ਰਭਾਵ ਬਾਰੇ ਥੋੜੀ ਜਿਹੀ ਚਿੰਤਾ ਦੇ ਨਾਲ ਫਾਸਟ ਫੂਡ ਦਾ ਸੇਵਨ ਕਰ ਸਕਦਾ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 3
ਇੱਕ ਦੋਸਤ ਕਹਿੰਦੀ ਹੈ, ''ਪਹਿਲਾਂ ਮੈਂ ਆਪਣੇ ਮਾਤਾ-ਪਿਤਾ ਨਾਲ ਜਾਂਦੀ ਸੀ, ਫਿਰ ਦੋਸਤਾਂ ਨਾਲ ਅਤੇ ਅੰਤ ਵਿੱਚ ਆਪਣੇ ਮਿੱਤਰ ਨਾਲ ਜਾਂਦੀ ਰਹੀ। ਉਨ੍ਹਾਂ ਕੋਲ ਬਹੁਤ ਸਾਰੇ ਸ਼ਾਨਦਾਰ ਖਾਣੇ ਸਨ ਜੋ ਹਰ ਮੌਕੇ ਲਈ ਸੰਪੂਰਣ ਸਨ।"
ਦਹਾਕਿਆਂ ਬਾਅਦ ਵੀ ਨਿਰੂਲਾਜ਼ ਆਪਣੀ ਪ੍ਰਮਾਣਿਕਤਾ ਲਈ ਜਾਣਿਆ ਜਾਂਦਾ ਹੈ। ਇਹ ਆਪਣੇ ਨਵੇਂ ਵਿਰੋਧੀਆਂ ਨੂੰ ਚੁਣੌਤੀ ਦੇਣ ਦੀ ਇੱਛਾ ਨਹੀਂ ਰੱਖਦੇ।
ਇਸ ਨੇ ਆਪਣੇ ਕਲਾਸਿਕ ਚਮਕਦਾਰ ਲਾਲ ਅਤੇ ਚਿੱਟੇ ਸੁਹਜ ਨਾਲ ਪੁਰਾਣੇ ਰਿਵਾਜ਼ ਦੇ ਸੁਹਜ ਨੂੰ ਬਰਕਰਾਰ ਰੱਖਿਆ ਹੈ। ਰੈਸਟੋਰੈਂਟ ਨੇ ਸਾਲਾਂ ਦੌਰਾਨ ਆਪਣੇ ਮੀਨੂ ਨੂੰ ਵੀ ਮੁੜ ਬਣਾਇਆ ਹੈ ਪਰ ਕੁਝ ਕਲਾਸਿਕ ਚੀਜਾਂ ਜਿਵੇਂ ਕਿ ਗਰਮ ਚਾਕਲੇਟ ਫਜ ਹਾਲੇ ਵੀ ਖਾਸ ਹੈ।

ਤਸਵੀਰ ਸਰੋਤ, New york times
ਇਹ ਫਜ ਇੱਕ ਲੰਬੇ ਕੱਪ ਵਿੱਚ ਪਰੋਸਿਆ ਜਾਂਦਾ ਹੈ ਅਤੇ ਇੱਕ ਲੰਬੇ ਚਮਚੇ ਨਾਲ ਖਾਧਾ ਜਾਂਦਾ ਹੈ। ਇਸ ਵਿੱਚ ਬਹੁਤ ਜ਼ਿਆਦਾ ਗਰਮ ਚਾਕਲੇਟ ਹੁੰਦਾ ਹੈ। ਇਸ ਵਿਚਲਾ ਸ਼ਰਬਤ ਵਨੀਲਾ ਆਈਸਕ੍ਰੀਮ ਦੇ ਟੁਕੜਿਆਂ ਨੂੰ ਖਿੱਚਦਾ ਹੈ। ਸਿਖ਼ਰ 'ਤੇ ਛਿੜਕਿਆ ਕੁਝ ਅਖਰੋਟ ਉਸ ਨੂੰ ਕਰੰਚੀ ਬਣਾਉਂਦਾ ਹੈ।
ਆਈਸਕ੍ਰੀਮ ਦੇ ਆਮ ਗੁਣ ਇਸ ਫਜ ਉੱਪਰ ਲਾਗੂ ਨਹੀਂ ਹੁੰਦੇ ਹਨ। ਆਮ ਕਰਕੇ ਆਈਸਕ੍ਰੀਮ ਵਿੱਚ ਬਹੁਤ ਜ਼ਿਆਦਾ ਮਲਾਈ ਜਾਂ ਬਹੁਤ ਜ਼ਿਆਦਾ ਬਰਫ਼ ਹੁੰਦੀ ਹੈ।
ਜਦਕਿ ਇਹ ਫਜ ਛੂਹਣ ਨੂੰ ਬਿਲਕੁਲ ਠੰਢੀ ਪਰ ਖਾਣ ਨੂੰ ਗਰਮ ਅਤੇ ਕਾਫੀ ਸੁਆਦਲੀ ਹੁੰਦੀ ਹੈ। ਹੌਟ ਚੌਕਲੇਟ ਫਜ ਨੂੰ ਅਰਾਮ ਨਾਲ ਦੰਦੀ ਵੱਢ ਕੇ ਅਤੇ ਫਿਰ ਹੌਲੀ-ਹੌਲੀ ਨਿਗਲਣਾ ਹੁੰਦਾ ਹੈ।
ਸੋਸ਼ਲ ਮੀਡੀਆ ਉੱਪਰ ਕਿਸੇ ਨੇ ਲਿਖਿਆ ਕਿ ਇਹ ''ਭਾਵੇਂ ਪਾਗਲਪਣ ਲੱਗੇ ਪਰ ਨਿਰੂਲਾਜ਼ ਦੀ ਹੌਟ ਚੌਕਲੇਟ ਫਜ ਬਹੁਤ ਵਧੀਆ ਹੁੰਦੀ ਸੀ। ਇਸ ਦੀ ਕਿਸੇ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ ਸੀ।''

ਇਹ ਵੀ ਪੜ੍ਹੋ-












