ਚੰਡੀਗੜ੍ਹ ਯੂਨੀਵਰਸਿਟੀ ਵੀਡੀਓ : ਅਫ਼ਵਾਹਾਂ ਰੱਦ ਕੀਤੇ ਜਾਣ ਦੇ ਬਾਵਜੂਦ ਗੂਗਲ ਉੱਤੇ ਕੀ ਸਰਚ ਕਰਦੇ ਰਹੇ ਲੋਕ

ਤਸਵੀਰ ਸਰੋਤ, Getty Images
- ਲੇਖਕ, ਮੇਧਵੀ ਅਰੋੜਾ/ ਅਵਤਾਰ ਸਿੰਘ
- ਰੋਲ, ਬੀਬੀਸੀ ਡਿਸਇਨਫੋਰਮੇਸ਼ਨ ਯੂਨਿਟ/ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 8 ਮਿੰਟ
ਚੰਡੀਗੜ੍ਹ ਯੂਨੀਵਰਸਿਟੀ ਵਿਚ ਜੋ ਹੋਇਆ ਭਾਵੇਂ ਉਹ ਜਾਂਚ ਦੀ ਵਿਸ਼ਾ ਹੈ, ਪਰ ਵਾਇਰਲ ਅਫ਼ਵਾਹਾਂ ਅਤੇ ਗਲਤ ਜਾਣਕਾਰੀ ਅਤੇ ਗਲਤ ਦਾਅਵੇ ਅੱਜ ਦੀ ਦੁਨੀਆਂ ਵਿਚ ਕਿਵੇਂ ਡਰ ਤੇ ਭੜਕਾਹਟ ਦਾ ਕਾਰਨ ਬਣਦੇ ਹਨ, ਇਸ ਦੀ ਇਹ ਸਟੀਕ ਮਿਸਾਲ ਹੈ।
ਇਸ ਮਾਮਲੇ ਵਿਚ ਦੋ ਮੁੱਖ ਦਾਅਵੇ ਕੀਤੇ ਗਏ ਸਨ। ਪਹਿਲਾ ਕਿ ਯੂਨੀਵਰਸਿਟੀ ਦੀ ਇੱਕ ਕੁੜੀ ਨੇ 60 ਸਾਥੀ ਵਿਦਿਆਰਥਣਾਂ ਦੀਆਂ ਇਤਰਾਜ਼ਯੋਗ ਵੀਡੀਓ ਬਣਾ ਕੇ ਪੈਸਿਆਂ ਲਈ ਸ਼ੇਅਰ ਕੀਤੀਆਂ ਹਨ।
ਦੂਜਾ ਦਾਅਵਾ ਸੀ ਕਿ ਕਈ ਕੁੜੀਆਂ ਨੇ ਯੂਨੀਵਰਸਿਟੀ ਵਿਚ ਖੁਦਕਸ਼ੀ ਦੀ ਕੋਸ਼ਿਸ ਕੀਤੀ ਹੈ। ਇਹ ਦੋਵੇਂ ਦਾਅਵੇ ਯੂਨੀਵਰਸਿਟੀ ਪ੍ਰਬੰਧਕਾਂ ਅਤੇ ਪੁਲਿਸ ਵਲੋਂ ਰੱਦ ਕੀਤੇ ਗਏ ਹਨ।
ਪਰ ਇਸ ਦੇ ਬਾਵਜੂਦ ਅਫ਼ਵਾਹਾਂ ਜੰਗਲ ਦੀ ਅੱਗ ਵਾਂਗ ਫੈਲਦੀਆਂ ਗਈਆਂ। ਇੰਟਰਨੈੱਟ ਉੱਤੇ #ChandigarhUniversityMMS ਅਤੇ #JusticeforCUgirls ਹੈਸ਼ਟੈਗ ਸ਼ਨੀਵਾਰ ਅਤੇ ਐਤਵਾਰ ਨੂੰ ਟੌਪ ਟਰੈਂਡ ਰਹੇ ਕਿਉਂ ਕਿ ਕਾਫੀ ਸਾਰੇ ਲੋਕ ਇਨ੍ਹਾਂ ਅਫ਼ਵਾਹਾਂ ਨੂੰ ਸੱਚ ਮੰਨ ਰਹੇ ਸਨ।
ਅਫ਼ਵਾਹਾਂ ਰੱਦ ਹੋਣ ਦੇ ਬਾਵਜੂਦ ਸਰਚ ਜਾਰੀ
ਇੰਟਰਨੈੱਟ ਉੱਤੇ ਲੋਕ 'ਚੰਡੀਗੜ੍ਹ ਯੂਨੀਵਰਸਿਟੀ ਦੀ ਅਸਲ ਵਾਇਰਲ ਵੀਡੀਓ' ਸਰਚ ਕਰ ਰਹੇ ਸਨ। ਗੂਗਲ ਦੇ ਡਾਟਾ ਮੁਤਾਬਕ ਐਤਵਾਰ 18 ਸਿਤੰਬਰ ਅਤੇ ਸੋਮਵਾਰ 19 ਸਿੰਤਬਰ ਨੂੰ ਇਹ ਸਰਚ ਅਚਾਨਕ 850 ਫੀਸਦ ਤੱਕ ਵਧ ਗਈ।
ਪੁਲਿਸ ਪ੍ਰਸਾਸ਼ਨ ਵਲੋਂ ਦਾਅਵੇ ਰੱਦ ਕੀਤੇ ਜਾਣ ਤੋਂ ਬਾਅਦ ਵੀ ਇਨ੍ਹਾਂ ਦੇ ਫੈਲਣ ਦਾ ਸਿਲਸਿਲਾ ਜਾਰੀ ਰਿਹਾ। ਮਿਸਾਲ ਵਜੋਂ, ਬੇਸੁੱਧ ਇੱਕ ਕੁੜੀ ਨੂੰ ਐੱਬੂਲੈਂਸ ਵਿਚ ਲੈਕੇ ਜਾਣ ਦਾ ਵੀਡੀਓ ਇਸ ਦਾਅਵੇ ਨਾਲ ਵਾਇਰਲ ਕੀਤਾ ਜਾਂਦਾ ਰਿਹਾ ਕਿ ਉਸ ਨੇ ਆਪਣੀ ਨਿੱਜੀ ਵੀਡੀਓ ਪੌਰਨ ਸਾਇਟਾਂ ਉੱਤੇ ਮਿਲਣ ਤੋਂ ਬਾਅਦ ਖੁਦਕਸ਼ੀ ਕਰ ਲਈ ਹੈ।
ਯੂਨੀਵਰਸਿਟੀ ਅਤੇ ਪੁਲਿਸ ਪ੍ਰਸਾਸ਼ਨ ਨੇ ਇਸ ਦਾਅਵਾ ਕੀਤਾ ਕਿ ਨਾ ਹੀ ਕੋਈ ਖੁਦਕਸ਼ੀ ਨਹੀਂ ਹੋਈ ਹੈ ਅਤੇ ਨਾ ਹੀ ਕਿਸੇ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।

ਤਸਵੀਰ ਸਰੋਤ, Getty Images
ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰਬੰਧਕਾਂ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਜਿਸ ਕੁੜੀ ਦੀ ਗੱਲ ਹੋ ਰਹੀ ਹੈ, ਉਹ ਵਿਦਿਆਰਥੀਆਂ ਦੇ ਹੰਗਾਮੇ ਦੌਰਾਨ ਬੇਸੁਧ ਹੋ ਗਈ ਸੀ। ਪਰ ਸੋਸ਼ਲ ਮੀਡੀਆ ਉੱਤੇ ਗਲਤ ਦਾਅਵੇ ਅਜੇ ਵੀ ਵਾਇਰਲ ਹੋ ਰਹੇ ਹਨ। ਇਹ ਦਾਅਵੇ ਵੇਰੀਫਾਇਰ਼ਡ ਅਕਾਊਂਟਸ ਤੋਂ ਵੀ ਸ਼ੇਅਰ ਕੀਤੇ ਗਏ ਸਨ।
ਮਾਮਲਾ ਉਦੋਂ ਹੋਰ ਵੀ ਭਿਆਨਕ ਰੂਪ ਧਾਰਨ ਕਰ ਗਿਆ ਜਦੋਂ ਟੀਵੀ ਚੈਨਲ ਇਨ੍ਹਾਂ ਦਾ ਵਾਰ ਵਾਰ ਪ੍ਰਸਾਰਨ ਕਰਨ ਲੱਗੇ।
ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਭਲਾਈ ਵਿਭਾਗ ਦੇ ਨਿਰਦੇਸ਼ਕ ਡਾਕਟਰ ਅਰਵਿੰਦਰ ਸਿੰਘ ਕੰਗ ਨੇ ਕਿਹਾ, ''ਸੋਸ਼ਲ ਮੀਡੀਆ ਉੱਤੇ ਜੋ ਵਾਇਰਲ ਅਫ਼ਵਾਹਾਂ ਫੈਲੀਆਂ ਹਨ, ਇਹ ਨਿਊਜ਼ ਚੈਨਲਾਂ ਰਾਹੀ ਚਰਚਾ ਵਿਚ ਆਈਆਂ ਹਨ। ਅਸੀ ਪਿਛਲੇ ਦੋ ਦਿਨਾਂ ਤੋਂ ਅਸੀਂ ਅਸਲ ਤੱਥਾਂ ਬਾਰੇ ਵਿਦਿਆਰਥੀਆਂ, ਮਾਪਿਆਂ ਅਤੇ ਮੀਡੀਆ ਨੂੰ ਜਾਣੂ ਕਰਵਾਉਣ ਲੱਗੇ ਹੋਏ ਹਾਂ।''
ਉਨ੍ਹਾਂ ਕਿਹਾ, ''ਸਾਡੇ ਅਦਾਰੇ ਉੱਤੇ ਇਸ ਮਾਮਲੇ ਦਾ ਦੂਰਗਾਮੀ ਦੁਸ਼ਪ੍ਰਭਾਵ ਪਵੇਗਾ।''

ਵਾਰਦਾਤ ਦੇ ਸੰਖੇਪ ਵੇਰਵਾ
- ਚੰਡੀਗੜ੍ਹ ਨੇੜੇ ਇੱਕ ਨਿੱਜੀ ਯੂਨੀਵਰਸਿਟੀ ਵਿੱਚ 7 ਕੁੜੀਆਂ ਦੇ ਖੁਦਕੁਸ਼ੀ ਦੀ ਕਥਿਤ ਕੋਸ਼ਿਸ਼ ਦੀ ਖ਼ਬਰ ਸਾਹਮਣੇ ਆਈ।
- ਅਸਲ ਵਿਚ ਯੂਨੀਵਰਸਿਟੀ ਦੀ ਹੀ ਇੱਕ ਕੁੜੀ ਉੱਤੇ ਇਨ੍ਹਾਂ ਦੀਆਂ ਵੀਡੀਓਜ਼ ਬਣਾ ਕੇ ਵਾਇਰਲ ਕਰਨ ਦੇ ਇਲਜ਼ਾਮ ਲੱਗੇ।
- ਵਾਇਰਲ ਹੋਏ ਵੀਡੀਓਜ਼ ਵਿਚ ਕੁੜੀਆਂ 60 ਦੇ ਕਰੀਬ ਕੁੜੀਆਂ ਦੀਆਂ ਵੀਡੀਓਜ਼ ਬਣਾਉਣ ਦੇ ਦਾਅਵੇ ਕੀਤੇ।
- ਵਿਦਿਆਰਥੀਆਂ ਦਾ ਵੱਡਾ ਇਕੱਠ ਇਨਸਾਫ਼ ਲਈ ਨਾਅਰੇਬਾਜ਼ੀ ਕਰ ਰਿਹਾ ਹੈ ਤੇ ਪੁਲਿਸ ਕਾਰਵਾਈ ਉੱਤੇ ਸਵਾਲ ਚੁੱਕ ਰਿਹਾ ਹੈ।
- ਪੁਲਿਸ ਕੋਲ ਮਾਮਲਾ ਪਹੁੰਚਣ ਤੋਂ ਬਾਅਦ ਖਰੜ ਪੁਲਿਸ ਨੇ ਐੱਫਆਈਆਰ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
- ਮੁਲਜ਼ਮ ਕੁੜੀ ਵੀਡੀਓ ਵਿਚ ਮੰਨ ਰਹੀ ਹੈ ਕਿ ਉਹ ਸ਼ਿਮਲਾ ਵਿੱਚ ਰਹਿੰਦੇ ਮੁੰਡੇ ਨੂੰ ਵੀਡੀਓ ਭੇਜਦੀ ਸੀ।
- ਪੁਲਿਸ ਨੇ ਮਾਮਲੇ ਦੀ ਮੁੱਢਲੀ ਜਾਂਚ ਤੋਂ ਬਾਅਦ ਦੱਸਿਆ ਕਿ ਕੁੜੀਆਂ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼ ਦੀਆਂ ਖ਼ਬਰਾਂ ਅਫ਼ਵਾਹ ਹਨ।
- ਜਿਨ੍ਹਾਂ ਕੁੜੀਆਂ ਨੂੰ ਐਂਬੂਲੈਂਸ ਵਿਚ ਲੈ ਕੇ ਗਏ ਸਨ, ਉਹ ਦਰਅਸਲ ਮੁਜ਼ਾਹਰੇ ਦੌਰਾਨ ਬੇਹੋਸ਼ ਹੋ ਗਈਆਂ ਸਨ।
- ਪੁਲਿਸ ਦਾ ਦਾਅਵਾ ਹੈ ਕਿ ਅਜੇ ਤੱਕ ਦੀ ਜਾਂਚ ਵਿਚ ਹੋਰ ਕੁੜੀਆਂ ਦੇ ਵੀਡੀਓਜ਼ ਵਾਇਰਲ ਹੋਣ ਦੀ ਜਾਣਕਾਰੀ ਨਹੀਂ ਮਿਲੀ ਹੈ।
- ਯੂਨੀਵਰਸਿਟੀ ਨੇ ਸਪੱਸ਼ਟ ਕੀਤਾ ਹੈ ਕਿ ਵਿਦਿਆਰਥਣਾਂ ਦੀਆਂ ਇਤਰਾਜ਼ਯੋਗ ਵੀਡੀਓਜ਼ ਦੀਆਂ ਸਾਰੀਆਂ ਅਫਵਾਹਾਂ ਸਰਾਸਰ ਝੂਠ ਅਤੇ ਬੇਬੁਨਿਆਦ ਹਨ।
- .ਯੂਨੀਵਰਸਿਟੀ ਨੇ ਇਹ ਵੀ ਕਿਹਾ ਹੈ ਕਿ ਕਿਸੇ ਵੀ ਕੁੜੀ ਹਸਪਤਾਲ ਦਾਖ਼ਲ ਨਹੀਂ ਕਰਵਾਇਆ ਗਿਆ।

ਮੁਲਜ਼ਮਾਂ ਦਾ 7 ਦਿਨਾਂ ਪੁਲਿਸ ਰਿਮਾਂਡ
ਚੰਡੀਗੜ੍ਹ ਯੂਨੀਵਰਸਿਟੀ ਵਾਇਰਲ ਵੀਡੀਓ ਮਾਮਲੇ ਵਿੱਚ ਪੁਲਿਸ ਵੱਲੋਂ ਫੜੇ ਗਏ ਤਿੰਨ ਮੁਲਜ਼ਮਾਂ ਨੂੰ ਸੋਮਵਾਰ ਖਰੜ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਅਦਾਲਤ ਨੇ ਤਿੰਨਾਂ ਮੁਲਜ਼ਮਾਂ ਨੂੰ 7 ਦਿਨਾਂ ਦੇ ਪੁਲਿਸ ਰਿਮਾਂਡ ਉਪਰ ਭੇਜ ਦਿੱਤਾ ਹੈ। ਹਾਲਾਂਕਿ ਪੁਲਿਸ ਵੱਲੋਂ ਦਸ ਦਿਨ ਦੇ ਰਿਮਾਂਡ ਦੀ ਮੰਗ ਕੀਤੀ ਗਈ ਸੀ।
ਦੂਜੇ ਪਾਸੇ ਚੰਡੀਗੜ੍ਹ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਨੂੰ 24 ਸਤੰਬਰ ਤੱਕ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ। ਜਿਸ ਤੋਂ ਬਾਅਦ 'ਵਿਦਿਆਰਥੀਆਂ ਨੂੰ ਘਰ ਜਾਣ' ਲਈ ਆਖਿਆ ਗਿਆ ਹੈ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਸ਼ਨੀਵਾਰ ਨੂੰ ਜਦੋਂ ਇਹ ਮਾਮਲਾ ਸਾਹਮਣੇ ਆਇਆ ਸੀ ਤਾਂ ਕੁਝ ਕੁੜੀਆਂ ਵੱਲੋਂ ਇਲਜ਼ਾਮ ਲਗਾਇਆ ਗਿਆ ਸੀ ਕਿ ਉਨ੍ਹਾਂ ਦੀਆਂ ਕਥਿਤ ਵੀਡੀਓਜ਼ ਬਣਾ ਕੇ ਬਾਹਰ ਕਿਸੇ ਮੁੰਡੇ ਨੂੰ ਭੇਜੀਆਂ ਗਈਆਂ ਸਨ।
ਇਸ ਦੌਰਾਨ ਇਹ ਵੀ ਖ਼ਬਰਾਂ ਆਈਆਂ ਕਿ ਕੁਝ ਵਿਦਿਆਰਥਣਾਂ ਵੱਲੋਂ ਕਥਿਤ ਤੌਰ 'ਤੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਇਸ ਗੱਲ ਨੂੰ ਰੱਦ ਕੀਤਾ ਗਿਆ ਕਿ ਅਜਿਹੀ ਕੋਈ ਘਟਨਾ ਨਹੀਂ ਹੋਈ।
ਪ੍ਰਸ਼ਾਸਨ ਵੱਲੋਂ ਇਹ ਵੀ ਦਾਅਵਾ ਕੀਤਾ ਗਿਆ ਕਿ ਕਿਸੇ ਵੀ ਹੋਰ ਵਿਦਿਆਰਥਣ ਦੀ ਕੋਈ ਵੀ ਵੀਡੀਓ ਨਹੀਂ ਬਣੀ ਅਤੇ ਨਾ ਹੀ ਉਹ ਕਿਸੇ ਨੂੰ ਅੱਗੇ ਸ਼ੇਅਰ ਕੀਤੀ ਗਈ ਹੈ।
ਜਿਸ ਕੁੜੀ ਨੂੰ ਇਸ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ, ਉਸ ਦੇ ਮੋਬਾਇਲ ਫੋਨ ਵਿਚੋਂ ਸਿਰਫ਼ ਉਸੇ ਦੀ ਵੀਡੀਓ ਮਿਲੀ ਹੈ, ਜੋ ਉਸ ਨੇ ਆਪਣੇ ਸ਼ਿਮਲਾ ਰਹਿੰਦੇ ਦੋਸਤ ਨੂੰ ਭੇਜੀ ਸੀ।

ਇਹ ਵੀ ਪੜ੍ਹੋ-

ਕੀ ਮਾਮਲੇ 'ਚ ਪ੍ਰਸ਼ਾਸ਼ਨ ਵੱਲੋਂ ਜਲਦਬਾਜ਼ੀ ਹੋਈ?
ਆਈਪੀਸੀ ਦੀ ਧਾਰਾ 354C ਅਤੇ ਆਈਟੀ ਐਕਟ 66E ਦੇ ਤਹਿਤ ਇਸ ਮਾਮਲੇ ਵਿੱਚ ਐੱਫਆਈਆਰ ਦਰਜ ਕੀਤੀ ਗਈ ਹੈ।
ਆਈਟੀ ਐਕਟ 66ਈ ਵਿਚ ਕਿਹਾ ਗਿਆ ਹੈ ਕਿ ਜੇਕਰ ਕੋਈ ਵਿਅਕਤੀ ਜਾਣਬੁੱਝ ਕੇ ਕਿਸੇ ਵਿਅਕਤੀ ਦੀ ਨਿੱਜੀ ਫੋਟੋ ਖਿੱਚਦਾ ਹੈ ਅਤੇ ਪ੍ਰਕਾਸ਼ਤ ਕਰਦਾ ਹੈ ਜਾਂ ਪ੍ਰਸਾਰਿਤ ਕਰਦਾ ਹੈ, ਤਾਂ ਉਸ ਨੂੰ ਤਿੰਨ ਸਾਲ ਤੱਕ ਦੀ ਕੈਦ ਅਤੇ ਦੋ ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ।
ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਪੁਲਿਸ ਦੀ ਇਸ ਮਾਮਲੇ ਵਿੱਚ ਬਿਆਨਬਾਜ਼ੀ ਜਲਦਬਾਜ਼ੀ ਵਾਲੀ ਸੀ।
ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸ਼ਸ਼ੀਕਾਂਤ ਦਾ ਕਹਿਣਾ ਹੈ ਕਿ ਜਦੋਂ ਪੁਲਿਸ ਵੱਲੋਂ ਐੱਫਆਈਆਰ ਦਰਜ ਕਰ ਲਈ ਗਈ ਸੀ ਤਾਂ ਅਜਿਹੇ ਵਿੱਚ ਇਹ ਕਹਿਣਾ ਕਿ ਕੋਈ ਵੀ ਵੀਡੀਓ ਨਹੀਂ ਬਣੀ, ਇਹ ਜਲਦਬਾਜ਼ੀ ਸੀ।
ਸ਼ਸ਼ੀਕਾਂਤ ਕਹਿੰਦੇ ਹਨ, "ਸ਼ੁਰੂਆਤ ਵਿੱਚ ਇਹ ਕਿਹਾ ਗਿਆ ਕਿ ਕੁੜੀ ਨੇ ਮੰਨ ਲਿਆ ਹੈ ਕਿ ਉਸਨੇ ਵੀਡੀਓਜ਼ ਬਣਾਈਆਂ ਸਨ। ਪੁਲਿਸ ਨੇ ਵੀ ਸ਼ਾਇਦ ਕਿਹਾ ਕਿ ਇਕ ਹੀ ਵੀਡਿਓ ਸੀ, ਹੋਰ ਕੋਈ ਵੀਡੀਓ ਨਹੀਂ ਸਨ।"

"ਇਸ ਤਰ੍ਹਾਂ ਜੋ ਵੀ ਗੱਲਾਂ ਹੋਈਆਂ ਉਹ ਇਸ਼ਾਰਾ ਕਰਦੀਆਂ ਹਨ ਕਿ ਜੋ ਵੀ ਕੁਝ ਹੋਇਆ ਉਹ ਜਲਦਬਾਜ਼ੀ ਵਿੱਚ ਹੋਇਆ। ਇਸ ਮਾਮਲੇ ਵਿੱਚ ਕੁਝ ਵੀ ਕਹਿਣ ਤੋਂ ਪਹਿਲਾਂ ਫੋਰੈਂਸਿਕ ਰਿਪੋਰਟ ਦਾ ਇੰਤਜ਼ਾਰ ਕਰ ਲੈਣਾ ਚਾਹੀਦਾ ਸੀ।"
'ਬਿਨਾਂ ਅੱਗ ਤੋਂ ਧੂੰਆਂ ਨਹੀਂ ਨਿਕਲਦਾ'
ਸ਼ਸ਼ੀਕਾਂਤ ਕਹਿੰਦੇ ਹਨ ਕਿ ਕਿਤੇ ਵੀ ਬਿਨਾਂ ਅੱਗ ਤੋਂ ਧੂੰਆਂ ਨਹੀਂ ਨਿਕਲਦਾ।
"ਕੋਸ਼ਿਸ਼ ਹੋ ਰਹੀ ਹੈ ਕਿ ਇਸ ਨੂੰ ਦਬਾ ਦਿੱਤਾ ਜਾਵੇ। ਅਜਿਹੇ ਮਾਮਲਿਆਂ ਵਿੱਚ ਕਈ ਵਾਰ ਸਰਕਾਰਾਂ ਵੀ ਡਿੱਗ ਜਾਂਦੀਆਂ ਹਨ। ਦੁਨੀਆਂ ਦੇ ਅਲੱਗ ਅਲੱਗ ਦੇਸ਼ਾਂ ਵਿੱਚ ਅਜਿਹਾ ਹੋਇਆ ਹੈ।"
ਯੂਨੀਵਰਸਿਟੀ ਵਿੱਚ ਛੁੱਟੀਆਂ ਕੀਤੇ ਜਾਣ ਨੂੰ ਲੈ ਕੇ ਉਹਨਾਂ ਕਿਹਾ, "ਜੋ ਵੀ ਕਰਨਾ ਹੈ ਬੱਚਿਆਂ ਨੂੰ ਭਰੋਸੇ ਵਿੱਚ ਲੈ ਕੇ ਕੀਤਾ ਜਾ ਸਕਦਾ ਹੈ। ਪਰ ਡਰ ਵਾਲਾ ਮਾਹੌਲ ਬਣਾਉਣ ਦੀ ਕੋਈ ਲੋੜ ਨਹੀਂ ਸੀ।"
"ਬੱਚਿਆਂ ਨੂੰ ਜਾਣਕਾਰੀ ਫੌਰੈਂਸਿਕ ਲੈਬ ਦੀ ਰਿਪੋਰਟ ਦੇ ਆਧਾਰ 'ਤੇ ਦੇਣੀ ਚਾਹੀਦੀ ਸੀ ਕਿ ਕਿੰਨੀਆਂ ਵੀਡਿਓ ਸਨ ਜਾਂ ਨਹੀਂ ਸਨ।"
ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਮੁਲਜ਼ਮਾਂ ਦੇ ਵਕੀਲ ਦਾ ਕੀ ਕਹਿਣਾ ਹੈ?
ਤਿੰਨਾਂ ਮੁਲਜ਼ਮਾਂ ਦੇ ਵਕੀਲ ਸੰਦੀਪ ਸ਼ਰਮਾ ਨੇ ਕਿਹਾ ਕਿ ਹੁਣ ਤੱਕ ਦੋ ਵੀਡਿਓ ਸਾਹਮਣੇ ਆਈਆਂ ਹਨ।
ਸੰਦੀਪ ਸ਼ਰਮਾ ਨੇ ਕਿਹਾ ਕਿ ਇਕ ਵੀਡਿਓ ਮੁਲਜ਼ਮ ਦੀ ਹੈ ਅਤੇ ਇੱਕ ਕਿਸੇ ਹੋਰ ਦੀ ਹੈ। ਇਨ੍ਹਾਂ ਵਿੱਚੋਂ ਕੋਈ ਵੀ ਵੀਡੀਓ ਇਤਰਾਜ਼ਯੋਗ ਨਹੀਂ ਹੈ।
ਇੱਥੇ ਸਵਾਲ ਇਹ ਉੱਠਦਾ ਹੈ ਕਿ ਜੇਕਰ ਮੁਲਜ਼ਮਾਂ ਦੇ ਵਕੀਲ ਨੇ ਅਦਾਲਤ ਵਿਚ ਦੋ ਕੁੜੀਆਂ ਦੇ ਵੀਡੀਓ ਹੋਣ ਦੀ ਗੱਲ ਕਬੂਲ ਕਰ ਲਈ ਹੈ ਤਾਂ ਪੁਲਿਸ ਨੇ ਅਜਿਹਾ ਦਾਅਵਾ ਇੰਨੀ ਜ਼ਲਦੀ ਕਿਉਂ ਕਰ ਦਿੱਤਾ ਹੈ।
ਸੰਦੀਪ ਸ਼ਰਮਾ ਕਹਿੰਦੇ ਹਨ ਕਿ ਪੁਲਿਸ ਇਸ ਆਧਾਰ 'ਤੇ ਰਿਮਾਂਡ ਮੰਗ ਰਹੀ ਸੀ ਕਿ ਇਸ ਮਾਮਲੇ ਵਿੱਚ ਜੇਕਰ ਕੋਈ ਹੋਰ ਵੀਡੀਓ ਹੈ ਜਾਂ ਇਸ ਨਾਲ ਜੁੜਿਆ ਕੋਈ ਹੋਰ ਮਾਮਲਾ ਹੈ ਉਹ ਵੀ ਸਾਹਮਣੇ ਆਵੇ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3
ਉਨ੍ਹਾਂ ਨੇ ਅੱਗੇ ਦੱਸਿਆ, "ਇਸ ਦੇ ਨਾਲ ਹੀ ਜਿਸ-ਜਿਸ ਨੇ ਇਸ ਨੂੰ ਵਾਇਰਲ ਕੀਤਾ ਹੋਵੇ, ਉਨ੍ਹਾਂ ਨੂੰ ਵੀ ਟਰੇਸ ਕਰ ਲਿਆ ਜਾਵੇ।"
"ਪਰ ਸਾਡਾ ਇਹ ਕਹਿਣਾ ਸੀ ਕਿ ਅਸੀਂ ਕੁਝ ਵੀ ਨਹੀਂ ਕੀਤਾ। ਕੁੜੀ ਨੇ ਸਿਰਫ਼ ਆਪਣੀ ਵੀਡੀਓ ਬਣਾਈ ਸੀ ਜੋ ਉਸ ਨੇ ਆਪਣੇ ਦੋਸਤ ਨੂੰ ਭੇਜੀ ਸੀ।"
ਫੌਰੈਂਸਿਕ ਜਾਂਚ ਤੋਂ ਪਹਿਲਾਂ ਕਲੀਨਚਿਟ ਕਿਵੇਂ
ਵਿਦਿਆਰਥੀ ਆਪਣੇ ਰੋਸ ਮੁਜ਼ਾਹਰੇ ਦੌਰਾਨ ਲਗਾਤਾਰ ਇਹ ਇਲਜ਼ਾਮ ਲਗਾ ਰਹੇ ਸਨ ਕਿ ਯੂਨੀਵਰਸਿਟੀ ਪ੍ਰਬੰਧਕ ਪੰਜਾਬ ਪੁਲਿਸ ਦੀ ਮਦਦ ਨਾਲ ਮਾਮਲੇ ਨੂੰ ਦਬਾਉਣ ਦੀ ਕੋਸਿਸ਼ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਜਿਸ ਸੀਐੱਲ ਹੋਸਟਲ ਦੀ 7ਵੀਂ ਮੰਜ਼ਿਲ ਉੱਤੇ ਪੂਰੀ ਘਟਨਾ ਘਟੀ ਉੱਥੋਂ ਦੀਆਂ ਕੁੜੀਆਂ ਅਚਾਨਕ ਕਿੱਥੇ ਚਲੀਆਂ ਗਈਆਂ ਸਨ।
ਵਿਦਿਆਰਥੀ ਪ੍ਰਬੰਧਕਾਂ ਨੂੰ ਕਹਿੰਦੇ ਰਹੇ ਕਿ ਉਨਾਂ ਨੂੰ ਮਿਲਾਇਆ ਜਾਵੇ, ਆਖਰ ਵਿਦਿਆਰਥੀ ਹੋਸਟਲ ਤੱਕ ਵੀ ਗਏ ਪਰ ਉੱਤੋਂ ਜ਼ਿਆਦਾਤਰ ਕੁੜੀਆਂ ਨਹੀਂ ਸਨ।
ਵਿਦਿਆਰਥੀਆਂ ਦਾ ਇਲਜ਼ਾਮ ਸੀ ਕਿ ਪੁਲਿਸ ਕਿਵੇਂ ਮੁਲਜ਼ਮ ਕੁੜੀ ਦੇ ਫੋਨ ਦੀ ਫੌਰੈਂਸਿਕ ਜਾਂਚ ਕੀਤੇ ਦਾਅਵਾ ਕਰ ਸਕਦੀ ਹੈ ਕਿ ਇੱਕ ਹੀ ਕੁੜੀ ਦੇ ਵੀਡੀਓ ਮਿਲੇ ਹਨ।
ਪੁਲਿਸ ਨੇ ਇਹ ਵੀ ਇਲਜ਼ਾਮ ਲਾਇਆ ਕਿ ਪੁਲਿਸ ਸ਼ਿਮਲਾ ਤੋਂ ਫੜ੍ਹੇ ਮੁੰਡੇ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਅਤੇ ਉਸ ਦੀ ਪੁੱਛਗਿੱਛ ਤੋਂ ਪਹਿਲਾਂ ਕਿਵੇਂ ਕਹਿ ਸਕਦੀ ਹੈ ਕਿ ਕਿਸੇ ਹੋਰ ਕੁੜੀ ਦੀ ਵੀਡੀਓ ਨਹੀਂ ਮਿਲੀ।
ਵਿਦਿਆਰਥੀਆਂ ਨੇ ਪੁਲਿਸ ਉੱਤੇ ਸ਼ਨੀਵਾਰ ਰਾਤ ਨੂੰ ਵਿਦਿਆਰਥੀਆਂ ਨਾਲ ਕੈਂਪਸ ਵਿਚ ਲਾਠੀਚਾਰਜ ਕੀਤਾ, ਉਹ ਦੀ ਆਗਿਆ ਕਿਸ ਨੇ ਦਿੱਤੀ ਸੀ।
ਵਿਸ਼ੇਸ਼ ਜਾਂਚ ਟੀਮ ਦੇ ਗਠਨ
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਚੰਡੀਗੜ੍ਹ ਯੂਨੀਵਰਸਿਟੀ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਦੇ ਗਠਨ ਦਾ ਐਲਾਨ ਕੀਤਾ ਹੈ।
ਇਹ ਤਿੰਨ ਮੈਂਬਰੀ ਜਾਂਚ ਟੀਮ ਦੀ ਆਈਪੀਐੱਸ ਅਫਸਰ ਗੁਰਪ੍ਰੀਤ ਕੌਰ ਦਿਓ ਕਰਨਗੇ। ਡੀਜੀਪੀ ਮੁਤਾਬਕ ਇਸ ਐੱਸਆਈਟੀ ਵਿੱਚ ਤਿੰਨੋਂ ਮੈਂਬਰ ਮਹਿਲਾ ਅਧਿਕਾਰੀ ਹਨ।
ਉਨ੍ਹਾਂ ਕਿਹਾ ਕਿ ਜੇਕਰ ਇਸ ਮਾਮਲੇ ਵਿੱਚ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਵਿਦਿਆਰਥੀਆਂ ਵੱਲੋਂ ਵਿਰੋਧ ਪ੍ਰਦਰਸ਼ਨ
ਸ਼ਨੀਵਾਰ ਵਾਂਗ ਹੀ ਐਤਵਾਰ ਦੇਰ ਰਾਤ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਭਾਵੇਂ ਕਿ ਐਤਵਾਰ ਦੁਪਹਿਰ ਨੂੰ ਮੁਲਜ਼ਮ ਵਿਦਿਆਰਥਣ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਪਰ ਵਿਦਿਆਰਥੀਆਂ ਖ਼ਾਸਕਰ ਕੁੜੀਆਂ ਦਾ ਕਹਿਣਾ ਸੀ ਕਿ ਉਹ ਹੋਸਟਲਾਂ ਵਿਚ ਸੁਰੱਖਿਅਤ ਮਹਿਸੂਸ ਨਹੀਂ ਕਰਦੀਆਂ। ਉਨ੍ਹਾਂ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਨਾਖੁਸ਼ੀ ਜਾਹਰ ਕੀਤੀ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 4
ਲੀਡਰ ਵਿਹੂਣੇ ਵਿਦਿਆਰਥੀ ਲਗਾਤਾਰ ਨਾਅਰੇਬਾਜ਼ੀ ਕਰਦੇ ਰਹੇ ਅਤੇ ਵੱਖ ਵੱਖ ਮੰਗਾਂ ਦੱਸਦੇ ਰਹੇ।
ਆਖ਼ਰ ਪੁਲਿਸ ਡੀਆਈਜੀ ਗੁਰਪ੍ਰੀਤ ਸਿੰਘ ਭੁੱਲਰ ਨੇ ਵਿਦਿਆਰਥੀਆਂ ਨੂੰ ਮਿਲ ਕੇ 10 ਮੈਂਬਰੀ ਵਿਦਿਆਰਥੀਆਂ ਦੀ ਕਮੇਟੀ ਬਣਾਉਣ ਦਾ ਭਰੋਸਾ ਦਿੱਤਾ।
ਐਤਵਾਰ ਰਾਤ 1.30 ਵਜੇ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਦੀਆਂ ਮੰਗਾਂ ਮੰਨਣ ਦੇ ਭਰੋਸੇ ਤੋਂ ਬਾਅਦ ਇਹ ਪ੍ਰਦਰਸ਼ਨ ਖ਼ਤਮ ਹੋਇਆ।
ਮੌਕੇ 'ਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਆਨੰਦ ਅਗਰਵਾਲ ਨੇ ਵੀ ਵਿਦਿਆਰਥੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ।
ਵਿਰੋਧ ਪ੍ਰਦਰਸ਼ਨ ਦੌਰਾਨ ਕੁਝ ਵਿਦਿਆਰਥੀਆਂ ਵੱਲੋਂ ਵਾਰਡਨ ਨੂੰ ਸਸਪੈਂਡ ਕਰਨ ਦੀ ਮੰਗ ਵੀ ਕੀਤੀ ਗਈ। ਲਾਠੀਚਾਰਜ ਵਿੱਚ ਜ਼ਖ਼ਮੀ ਹੋਏ ਵਿਦਿਆਰਥੀਆਂ ਦੇ ਇਲਾਜ ਦਾ ਖਰਚਾ ਅਤੇ ਹੋਸਟਲ ਦੇ ਸਮੇਂ ਵਿੱਚ ਤਬਦੀਲੀ ਦੀ ਮੰਗ ਵੀ ਕੀਤੀ ਗਈ।
ਕੌਣ ਹੈ ਯੂਨੀਵਰਸਿਟੀ ਦਾ ਮਾਲਕ ਸਤਨਾਮ ਸਿੰਘ ਸੰਧੂ
ਇੰਡੀਅਨ ਐਕਸਪ੍ਰੈਸ ਦੀ ਇੱਕ ਰਿਪਰੋਟ ਮੁਤਾਬਕ ਸਾਲ 2012 'ਚ ਚੰਡੀਗੜ੍ਹ ਯੂਨੀਵਰਸਿਟੀ ਦੀ ਸਥਾਪਨਾ ਸਤਨਾਮ ਸਿੰਘ ਸੰਧੂ ਨਾਮ ਦੇ ਵਿਅਕਤੀ ਵੱਲੋਂ ਕੀਤੀ ਗਈ।
ਸੰਧੂ ਨੂੰ ਇੱਕ ਸਿੱਖ ਉੱਦਮ ਵਜੋਂ ਜਾਣੇ ਜਾਂਦੇ ਹੈ, ਜੋ ਕਿਸੇ ਰਾਜਨੀਤਕ ਪਾਰਟੀ ਨਾਲ ਸਿੱਧੇ ਤੌਰ 'ਤੇ ਨਹੀਂ ਜੁੜੇ ਹੋਏ।
ਚੰਡੀਗੜ੍ਹ ਯੂਨੀਵਰਸਿਟੀ ਦਾ ਚਾਂਸਲਰ ਹੋਣ ਦੇ ਨਾਲ-ਨਾਲ ਉਹ ਚੰਡੀਗੜ੍ਹ 'ਚ ਸਮਾਜ ਭਲਾਈ ਦਾ ਕੰਮ ਕਰ ਰਹੀਆਂ ਦੋ ਗ਼ੈਰ ਸਰਕਾਰੀ ਸੰਸਥਾਵਾਂ, ਚੰਡੀਗੜ੍ਹ ਵੈਲਫੇਅਰ ਟਰੱਸਟ (ਸੀਡਬਲਿਊਟੀ) ਅਤੇ ਨਿਊ ਇੰਡੀਆ ਡਿਵਲਪਮੈਂਟ (ਐਨਆਈਟੀ) ਫਾਊਂਡੇਸ਼ਨ, ਦੇ ਪੈਟਰਨ ਵੀ ਹੈ।

ਕਿਸੇ ਸਮੇਂ ਖੇਤੀ-ਬਾੜੀ ਨਾਲ ਜੁੜੇ ਰਹਿਣ ਤੋਂ ਬਾਅਦ ਸੰਧੂ ਨੇ ਸਾਲ 2001 'ਚ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਜੀਸੀ) ਲਾਂਡਰਾਂ ਦੀ ਸਥਾਪਨਾ ਕਰ ਕੇ ਸਿੱਖਿਆ ਦੇ ਖੇਤਰ 'ਚ ਪੈਰ ਰੱਖਿਆ।
ਕਾਲਜ ਤੋਂ ਏਸ਼ੀਆ ਦੀਆਂ ਸਭ ਤੋਂ ਤੇਜ਼ੀ ਨਾਲ ਵੱਧ ਰਹੀਆਂ ਪ੍ਰਾਈਵੇਟ ਯੂਨੀਵਰਸਿਟੀਆਂ 'ਚ ਸ਼ਾਮਲ ਹੋਣ ਦਾ ਸਫ਼ਰ ਫ਼ਿਰੋਜ਼ਪੁਰ ਦੇ ਇੱਕ ਛੋਟੇ ਜਿਹੇ ਪਿੰਡ ਦੇ ਵਸਨੀਕ ਸੰਧੂ ਨੇ ਆਪਣੇ ਭਾਈਵਾਲ ਰਛਪਾਲ ਸਿੰਘ ਧਾਲੀਵਾਲ ਨਾਲ ਤੈਅ ਕੀਤਾ ਹੈ।
ਜ਼ਿਮੀਂਦਾਰ ਪਰਿਵਾਰਾਂ ਨਾਲ ਸੰਬੰਧ ਰੱਖਣ ਵਾਲੇ ਦੋਵੇਂ ਪਾਰਟਨਰ ਆਪਣੀ ਉਮਰ ਦੇ ਪੰਜਵੇਂ ਦਹਾਕੇ 'ਚ ਹਨ ਤੇ ਦੋਵਾਂ ਨੇ ਮਿਲ ਕੇ ਸਿੱਖਿਆ ਦੇ ਖੇਤਰ 'ਚ ਨਵੇਂ ਕੀਰਤੀਮਾਨ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ।
ਮਾਲਵੇ ਨਾਲ ਸਬੰਧਤ ਦੋਵੇਂ ਪਾਰਟਨਰਾਂ ਨੇ ਚੰਡੀਗੜ੍ਹ ਦੇ ਬਾਹਰਵਾਰ ਇੱਕ ਕਾਲਜ ਖੋਲ੍ਹਣ ਦਾ ਫੈਸਲਾ ਕੀਤਾ, ਜਿਸ ਲਈ 95 ਲੱਖ ਲੋਨ ਲੈ ਕੇ ਤਿੰਨ ਏਕੜ ਜ਼ਮੀਨ ਖਰੀਦੀ।
ਪਹਿਲੇ ਸਾਲ ਬੀਸੀਏ ਤੇ ਐੱਮਸੀਏ ਕੋਰਸ ਸ਼ੁਰੂ ਕੀਤੇ, ਜਿਨ੍ਹਾਂ 'ਚ 100 ਦੇ ਕਰੀਬ ਵਿਦਿਆਰਥੀਆਂ ਨੇ ਦਾਖਲਾ ਲਿਆ।
ਰਿਪੋਰਟ ਮੁਤਾਬਕ ਦੋਵੇਂ ਇੱਕ ਦੂਜੇ ਨੂੰ ਭਰਾ ਆਖਦੇ ਹਨ ਤੇ ਦੱਸਦੇ ਹਨ ਕਿ ਲੋਨ ਦੀ ਕਿਸ਼ਤ ਮੋੜਨ ਲਈ ਦੋਸਤਾਂ ਤੋਂ ਉਧਾਰ ਪੈਸੇ ਵੀ ਫੜੇ ਪਰ ਹੌਲੀ-ਹੌਲੀ ਕੋਰਸ ਚੱਲ ਪਏ।
ਉਨ੍ਹਾਂ ਝੰਜੇੜੀ ਤੇ ਘੜੂੰਆਂ ਵਿਖੇ ਵੀ ਆਪਣਾ ਕੈਂਪਸ ਖੋਲ੍ਹ ਲਿਆ, ਜੋ ਬਾਅਦ 'ਚ ਚੰਡੀਗੜ੍ਹ ਯੂਨੀਵਰਸਿਟੀ ਬਣਿਆ।

ਇਹ ਵੀ ਪੜ੍ਹੋ-
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 5












