ਪੰਜਾਬ ਦਾ ਉਹ ਪਿੰਡ ਜਿੱਥੇ ਪੰਛੀਆਂ ਤੇ ਦਰਖ਼ਤਾਂ ਦੀ ਸੰਭਾਲ ਲਈ ਲੋਕਾਂ ਨੇ ਦਿਨ ਰਾਤ ਇੱਕ ਕੀਤਾ-ਵੀਡੀਓ

ਤਸਵੀਰ ਸਰੋਤ, Benazeer Singh Brar
ਮੁਕਤਸਰ ਜ਼ਿਲ੍ਹੇ ਦੇ ਪਿੰਡ ਮੱਲਣ ਦੇ ਰਹਿਣ ਵਾਲੇ ਬੇਨਜ਼ੀਰ ਸਿੰਘ ਨੂੰ ਕੁਦਰਤ ਨਾਲ ਬੇਇੰਤਹਾ ਪਿਆਰ ਹੈ। ਅੱਧੇ ਦਹਾਕੇ ਤੋਂ ਜ਼ਿਆਦਾ ਹੋ ਗਿਆ ਉਹ ਅਤੇ ਉਨ੍ਹਾਂ ਦੇ ਸਾਥੀ ਦੇਸੀ ਬੇਰੀਆਂ ਲਾ ਰਹੇ ਹਨ ਅਤੇ ਇਸਦੇ ਪੌਦੇ ਲੋਕਾਂ ਨੂੰ ਵੰਡ ਰਹੇ ਹਨ। ਪੰਛੀਆਂ ਲਈ ਆਲ੍ਹਣੇ ਵੀ ਲਾਏ ਜਾ ਰਹੇ ਹਨ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਫੀਲਡ ਅਫ਼ਸਰ ਦੇ ਤੌਰ ’ਤੇ ਬੇਨਜ਼ੀਰ ਗਿੱਦੜਬਾਹਾ ਵਿੱਚ ਤਾਇਨਾਤ ਹਨ।
ਕੁਦਰਤ ਨਾਲ ਨੇੜਤਾ ਉਨ੍ਹਾਂ ਨੂੰ ਆਪਣੇ ਪਿਤਾ ਤੋਂ ਵਿਰਾਸਤ ਵਿੱਚ ਮਿਲੀ, ਦੇਸੀ ਬੇਰੀ ਅਤੇ ਪੰਛੀਆਂ ਨਾਲ ਪ੍ਰੇਮ ਨੂੰ ਉਹ ਬਿਆਨ ਕਰਦੇ ਹਨ।
ਪੂਰੀ ਕਹਾਣੀ ਲਈ ਵੀਡੀਓ ਦੇਖ ਸਕਦੇ ਹੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post
ਉਂਝ ਤਾਂ ਬੇਰੀ ਦੀਆਂ ਕਈ ਕਿਸਮਾਂ ਹੁੰਦੀਆਂ ਨਹਨ ਪਰ ਬੇਨਜ਼ੀਰ ਨੇ ਇਹ ਦੇਸੀ ਬੇਰੀ ਹੀ ਕਿਉਂ ਚੁਣੀ, ਉਸ ਬਾਰੇ ਵੀ ਦੱਸਿਆ।

ਤਸਵੀਰ ਸਰੋਤ, Benazeer Singh Brar
ਬੇਨਜ਼ੀਰ, ਉਨ੍ਹਾਂ ਦੇ ਦੋਸਤ ਅਤੇ ਉਨ੍ਹਾਂ ਦੀ ਸੰਸਥਾ ਉਂਝ ਤਾਂ ਲਗਾਤਾਰ ਇਸ ਕੰਮ ਵਿੱਚ ਰੁੱਝੀ ਰਹਿੰਦੀ ਹੈ, ਥੋੜੀ ਬਹੁਤ ਮਾਲੀ ਮਦਦ ਕਿਤੋਂ ਮਿਲ ਵੀ ਜਾਂਦੀ ਹੈ ਪਰ ਬੁਹਤਾ ਖਰਚਾ ਸਾਰੇ ਰਲ ਮਿਲ ਕੇ ਕਰਦੇ ਹਨ।

ਤਸਵੀਰ ਸਰੋਤ, Benazeer Singh Brar
ਇਹ ਲੋਕ ਪੰਛੀਆਂ ਲਈ ਆਲ੍ਹਣੇ ਵੀ ਲਗਾਉਂਦੇ ਹਨ ਤਾਂ ਉਨ੍ਹਾਂ ਨੂੰ ਰਹਿਣ ਅਤੇ ਬੱਚੇ ਪੈਦਾ ਕਰਨ ਵਿੱਚ ਸੌਖ ਹੋਵੇ।
(ਰਿਪੋਰਟ- ਸੁਰਿੰਦਰ ਮਾਨ, ਐਡਿਟ- ਦੇਵੇਸ਼ ਸਿੰਘ)












