ਆਜ਼ਾਦੀ ਦੇ 75 ਸਾਲ: ਭਾਰਤ ਵਿੱਚ ਕਈ ਰਿਆਸਤਾਂ ਨੂੰ ਮਿਲਾਉਣ ਦਾ ਔਖਾ ਕੰਮ ਕਰਨ ਵਾਲਾ ਅਫ਼ਸਰ ਜੋ ਅਣਗੌਲਿਆ ਹੋ ਗਿਆ

ਵੀਪੀ ਮੈਨਨ

ਤਸਵੀਰ ਸਰੋਤ, COURTESY NARAYANI BASU

ਤਸਵੀਰ ਕੈਪਸ਼ਨ, ਵੀਪੀ ਮੈਨਨ ਨੇ ਆਪਣੇ 37 ਸਾਲਾਂ ਵਿੱਚ ਫੈਲੇ ਅਫ਼ਸਰਸ਼ਾਹ ਵਜੋਂ ਜੀਵਨ ਦੌਰਾਨ ਉਨ੍ਹਾਂ ਨੇ ਭਾਰਤ ਦੀ ਗੁਲਾਮੀ ਤੋਂ ਲੈਕੇ ਅਜ਼ਾਦੀ ਤੱਕ ਦੇਖੀ
    • ਲੇਖਕ, ਸੌਤਿਕ ਬਿਸਵਾਸ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 6 ਮਿੰਟ

ਸਾਲ 1947 ਦੌਰਾਨ ਅੰਗਰੇਜ਼ਾਂ ਤੋਂ ਅਜ਼ਾਦੀ ਹਾਸਲ ਕਰਨ ਦਾ ਸੰਘਰਸ਼ ਆਪਣੇ ਸਿਖਰਾਂ ਤੇ ਪਹੁੰਚ ਚੁੱਕਿਆ ਸੀ ਅਤੇ ਲੋਕ ਸੋਚ ਰਹੇ ਸਨ ਕਿ ਅਜ਼ਾਦੀ ਹੁਣ ਮਲੀ ਕਿ ਹੁਣ ਮਿਲੀ।

ਹਾਲਾਂਕਿ 54 ਸਾਲਾ ਵੱਪਲਾ ਪੰਗੁੰਨੀ ਮੈਨਨ ਬ੍ਰਿਟਿਸ਼ ਰਾਜ ਤਹਿਤ 37 ਸਾਲਾਂ ਦੇ ਅਫ਼ਸਰਸ਼ਾਹ ਦੇ ਜੀਵਨ ਤੋਂ ਬਾਅਦ ਪੂਰੀ ਤਰ੍ਹਾਂ ਟੁੱਟ ਚੁੱਕੇ ਸੀ।

ਉਹਨਾਂ ਦੀ ਜੀਵਨੀ ਲਿਖਣ ਵਾਲੀ ਲੇਖਕ ਨਰਾਇਣੀ ਬਾਸੂ ਨੇ ਲਿਖਿਆ ਹੈ ਕਿ ਮੈਨਨ "ਥੱਕੇ ਹੋਏ, ਉਨ੍ਹਾਂ ਨੇ ਹੱਦੋਂ ਵੱਧ ਕੰਮ ਕੀਤਾ ਸੀ ਅਤੇ ਲਗਾਤਾਰ ਖੰਘਦੇ ਰਹਿੰਦੇ ਸਨ।''

ਉਨ੍ਹਾਂ ਨੇ ਕਈ ਸਾਲਾ ਤੋਂ ਛੁੱਟੀ ਨਹੀਂ ਲਈ ਸੀ ਅਤੇ ਉਨ੍ਹਾਂ ਨੇ ਭਾਰਤ ਦੇ ਕਈ ਵਾਇਸ ਰਾਏ ਨਾਲ ਕੰਮ ਕੀਤਾ ਸੀ। ਉਨ੍ਹਾਂ ਨੇ ਸਮਾਜਿਕ ਅਤੇ ਸੰਵਿਧਾਨਿਕ ਸੁਧਾਰਾਂ ਦੇ ਖੇਤਰ ਵਿੱਚ ਅਹਿਮ ਅਹੁਦਿਆਂ ਉੱਪਰ ਕੰਮ ਕੀਤਾ ਸੀ। ਉਨ੍ਹਾਂ ਨੇ ਸੱਤਾ ਦੇ ਹਸਤਾਂਤਰਣ ਦੀ ਯੋਜਨਾ ਵਿੱਚ ਅਹਿਮ ਭੂਮਿਕਾ ਨਿਭਾਈ ਸੀ।

ਮੈਨਨ ਨੂੰ ਉਮੀਦ ਸੀ ਕਿ ਇੱਕ ਵਾਰ ਜਦੋਂ ਭਾਰਤ ਨੂੰ ਅਜ਼ਾਦੀ ਮਿਲ ਗਈ ਤਾਂ ਉਹ ਚੈਨ ਨਾਲ ਸੇਵਾ ਮੁਕਤੀ ਲੈ ਸਕਣਗੇ।

ਆਜ਼ਾਦੀ ਤੋਂ ਬਾਅਦ ਨਵੀਆਂ ਚਣੌਤੀਆਂ

ਮੈਨਨ ਸੁਭਾਅ ਵਜੋਂ ਇੱਕ ਰੂੜੀਵਾਦੀ ਵਿਅਕਤੀ ਸੀ। ਉਹ ਅਜ਼ਾਦੀ ਦੇ ਲੜਾਈ ਦੇ ਨਾਇਕ ਅਤੇ ਕਾਂਗਰਸੀ ਆਗੂ ਵਲੱਭ ਪਟੇਲ ਦੇ ਨਜ਼ਦੀਕੀ ਸਹਿਯੋਗੀ ਸੀ। ਅਜ਼ਾਦੀ ਮਿਲਣ ਤੋਂ ਬਾਅਦ ਪਟੇਲ ਨੇ ਉਨ੍ਹਾਂ ਨੂੰ ਮੁੜ ਸੱਦਿਆ।

ਪਟੇਲ ਅਜ਼ਾਦ ਭਾਰਤ ਵਿੱਚ ਪ੍ਰਿੰਸਲੀ ਸਟੇਟਸ ਨੂੰ ਭਾਰਤੀ ਸੰਘ ਵਿੱਚ ਮਿਲਾਉਣ ਲਈ ਬਣਾਏ ਗਏ, ਸਟੇਟਸ ਡਿਪਾਰਟਮੈਂਟ ਦੇ ਇੰਚਾਰਜ ਮੰਤਰੀ ਸਨ। ਪਟੇਲ ਦੀ ਦਿਲੀ ਖਾਹਿਸ਼ ਸੀ ਕਿ ਮੈਨਨ ਜਿਨ੍ਹਾਂ ਨੂੰ ਵੀ.ਪੀ. ਵਜੋਂ ਜ਼ਿਆਦਾ ਜਾਣਿਆ ਜਾਂਦਾ ਸੀ, ਵਰਗਾ ਚੰਗਾ ਜਾਣਕਾਰ, ਉਹਨਾਂ ਦਾ ਸਕੱਤਰ ਹੋਵੇ।

ਇਤਿਹਾਸਕਾਰ ਰਾਮਚੰਦਰ ਗੁਹਾ ਨੇ ਮੈਨਨ ਬਾਰੇ ਲਿਖਦੇ ਹਨ ਉਹ ਇੱਕ "ਮਧਰੇ, ਸੁਚੇਤ ਅਤੇ ਬੇਹੱਦ ਬੁੱਧੀਮਾਨ" ਸਿਵਲ ਸਰਵੈਂਟ ਸਨ ਅਤੇ ਉਹ ਪਟੇਲ ਦੀ ਇੱਛਾ ਉਨ੍ਹਾਂ ਲਈ ਇੱਕ ਨਵੀਂ ਚੁਣੌਤੀ ਸੀ।

ਬ੍ਰਿਟਿਸ਼ ਭਾਰਤ ਵਿੱਚ 556 ਰਜਵਾੜਾ ਰਿਆਸਤਾਂ ਸਨ ਜੋ ਕਿ ਸਾਮਰਾਜ ਦੇ ਇੱਕ ਤਿਹਾਈ ਭੂ-ਭਾਗ ਵਿੱਚ ਫੈਲੀਆਂ ਹੋਈਆਂ ਸਨ। ਇਨ੍ਹਾਂ ਰਿਆਸਤਾਂ ਵਿੱਚ ਭਾਰਤ ਦੀ ਕੁੱਲ ਅਬਾਦੀ ਦੇ 2/5 ਹਿੱਸਾ ਵਸਦਾ ਸੀ। ਇਨ੍ਹਾਂ ਰਿਆਸਤਾਂ ਵਿੱਚੋਂ ਕਈਆਂ ਦੀਆਂ ਆਪਣੀਆਂ ਫ਼ੌਜਾਂ, ਰੇਲਵੇ, ਮੁਦਰਾ ਅਤੇ ਟਿਕਟਾਂ ਸਨ।

ਵੀਪੀ ਮੈਨਨ

ਤਸਵੀਰ ਸਰੋਤ, COURTESY NARAYANI BASU

ਬਹੁਤੇ ਸ਼ਾਸਕਾਂ ਨੂੰ ਅਯੋਗ ਅਤੇ ਅਯਾਸ਼ ਮਹਾਰਾਜਿਆਂ ਦੇ ਰੂਪ ਵਿੱਚ ਦੇਖਿਆ ਜਾਂਦਾ ਸੀ। ਹੈਦਰਾਬਾਦ ਦੇ ਨਿਜ਼ਾਮ ਵਰਗੇ ਕੁਝ ਰਾਜਿਆਂ ਦੇ ਰਾਜ ਦੀ ਆਮਦਨ ਅਤੇ ਖਰਚ ਇੱਕ ਅੰਦਾਜ਼ੇ ਮੁਤਾਬਕ ਬੈਲਜੀਅਮ ਦੇ ਬਰਾਬਰ ਸੀ ਸੰਯੁਕਤ ਰਾਸ਼ਟਰ ਦੇ 20 ਸੰਸਥਾਪਕ ਮੈਂਬਰ ਦੇਸਾਂ ਤੋਂ ਵੱਧ ਸਨ।

ਮੈਨਨ ਦਾ ਟੀਚਾ ਸਾਫ਼ ਸੀ। ਮੈਨਨ ਨੇ ਇਨ੍ਹਾਂ ਰਜਵਾਰਿਆਂ ਨੂੰ ਮਨਾਉਣਾ ਸੀ ਕਿ ਉਹ ਭਾਰਤ ਦੇ ਸੰਘੀ ਢਾਂਚੇ ਵਿੱਠ ਸ਼ਾਮਲ ਹੋ ਜਾਣ।

ਇਹ ਮੋਰਚਾ ਉਦੋਂ ਸਰ ਕੀਤਾ ਜਾਣਾ ਸੀ ਜਦੋਂ ਭਾਰਤੀ ਉਪ-ਮਹਾਂਦੀਪ ਫਿਰਕੂ ਹਿੰਸਾ ਦੀ ਅੱਗ ਵਿੱਚ ਝੁਲਸ ਰਿਹਾ ਸੀ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ ਜਵਾਹਰ ਲਾਲ ਨਹਿਰੂ ਨੇ ਬਾਅਦ ਵਿੱਚ ਇੱਕ ਸਹਿਯੋਗੀ ਨੂੰ ਕਿਹਾ ਕਿ ਇਹ "ਭਿਆਨਕ ਤੀਬਰਤਾ" ਵਾਲੀ ਪ੍ਰਸ਼ਾਸਨਿਕ ਸਥਿਤੀ ਸੀ।

ਭਾਰਤ ਦੇ ਆਖ਼ਰੀ ਵਾਇਸ ਰਾਏ ਲਾਰਡ ਮਾਊਂਟਬੈਟਨ ਅਤੇ ਫਿਰ ਪਟੇਲ ਨਾਲ ਕੰਮ ਕਰਦੇ ਹੋਏ, ਮੈਨਨ ਨੇ 'ਰਲੇਵੇਂ ਦੇ ਦਸਦਾਵੇਜ਼' 'ਤੇ ਕੰਮ ਕੀਤਾ ਜਿਸ ਤਹਿਤ ਰਜਵਾੜਾ ਰਿਆਸਤਾਂ ਭਾਰਤ ਸਰਕਾਰ ਲਈ ਰੱਖਿਆ, ਵਿਦੇਸ਼ੀ ਮਾਮਲੇ ਅਤੇ ਸੰਚਾਰ ਦਾ ਕੰਟਰੋਲ ਛੱਡਣ ਲਈ ਤਿਆਰ ਹੋਈਆਂ।

ਵੀਪੀ ਮੈਨਨ
ਤਸਵੀਰ ਕੈਪਸ਼ਨ, ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਭਾਰਤ, ਬ੍ਰਿਟਿਸ਼ ਸ਼ਾਸਨ ਤੋਂ ਆਜ਼ਾਦੀ ਦੇ 75 ਸਾਲਾਂ ਦਾ ਜਸ਼ਨ ਮਨਾ ਰਿਹਾ ਹੈ। ਇਸ 'ਤੇ ਬੀਬੀਸੀ ਦੀ ਵਿਸ਼ੇਸ਼ ਲੜੀ ਦੀ ਇਹ ਪੰਜਵੀਂ ਕਹਾਣੀ ਹੈ।

ਰਿਆਸਤਾਂ ਦੇ ਸ਼ਾਸਕਾਂ ਨੂੰ ਮਨਾਉਣਾ

ਦੋ ਸਾਲਾਂ ਤੋਂ ਵੱਧ ਸਮੇਂ ਤੱਕ ਮੈਨਨ ਅਤੇ ਪਟੇਲ ਨੇ ਰਿਆਸਤਾਂ ਦੇ ਸ਼ਾਸਕਾਂ ਨਾਲ ਕਈ ਦੌਰ ਦੀ ਗੱਲਬਾਤ ਕੀਤੀ। ਇਸ ਦੇ ਲਈ ਉਨ੍ਹਾਂ ਨੇ ਇਨ੍ਹਾਂ ਰਿਆਸਤਾਂ ਦੇ ਸੈਂਕੜੇ ਦੌਰੇ ਕੀਤੇ। ਰਜਵਾੜਿਆਂ ਨੇ ਉਨ੍ਹਾਂ ਨੂੰ ਆਜ਼ਾਦ ਭਾਰਤ ਵਿੱਚ ਆਪਣੇ ਭਵਿੱਖ ਬਾਰੇ ਸਵਾਲ ਕੀਤੇ।

ਹੈਦਰਾਬਾਦ, ਕਸ਼ਮੀਰ ਅਤੇ ਤੱਟਵਰਤੀ ਜੂਨਾਗੜ੍ਹ ਦੀਆਂ ਵਿਸ਼ਾਲ ਰਿਆਸਤਾਂ ਨੇ ਸਹਿਯੋਗ ਕਰਨ ਤੋਂ ਇਨਕਾਰ ਕਰ ਦਿੱਤਾ। ਤ੍ਰਾਵਣਕੋਰ ਨੇ ਭਾਰਤ ਜਾਂ ਪਾਕਿਸਤਾਨ ਦੋਵਾਂ ਵਿੱਚ ਹੀ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ।

ਕੁਝ ਰਜਵਾੜਿਆਂ ਨੇ ਰਿਆਸਤਾਂ ਦੇ ਵੱਖ-ਵੱਖ ਸੰਘਾਂ ਬਣਾਉਣ ਦੇ ਵਿਚਾਰ ਪੇਸ਼ ਕੀਤੇ। ਉੜੀਸਾ (ਹੁਣ ਓਡੀਸ਼ਾ) ਅਤੇ ਛੱਤੀਸਗੜ੍ਹ ਦੇ ਰਜਵਾੜਿਆਂ ਨੇ ਪੂਰਬੀ ਰਿਆਸਤਾਂ ਦੇ ਇੱਕ ਸੰਘ ਬਾਰੇ ਚਰਚਾ ਕੀਤੀ।

'ਵੀਪੀ ਮੈਨਨ: ਦਿ ਅਨਸੰਗ ਆਰਕੀਟੈਕਟ ਆਫ਼ ਮਾਡਰਨ ਇੰਡੀਆ' ਦੀ ਲੇਖਿਕਾ, ਸ਼੍ਰੀਮਤੀ ਬਾਸੂ ਕਹਿੰਦੇ ਹਨ, "ਰਜਵਾੜਾ ਰਿਆਸਤਾਂ ਨੂੰ ਤੋੜਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ। ਵੀਪੀ ਨੇ ਇਨ੍ਹਾਂ ਰਿਆਸਤਾਂ ਦੀ ਸ਼ਕਤੀ ਨੂੰ ਭਾਰਤ ਵਿੱਚ ਮਿਲਾਉਣ ਲਈ ਹਰ ਮੁਸ਼ਕਿਲ ਦਾ ਸਾਹਮਣਾ ਕੀਤਾ।"

ਵੀਪੀ ਮੈਨਨ

ਤਸਵੀਰ ਸਰੋਤ, COURTESY NARAYANI BASU

ਤਸਵੀਰ ਕੈਪਸ਼ਨ, ਵੀਪੀ ਮੈਨਨ (ਸੱਜੇ) ਦਿਗਵਿਜੇ ਸਿੰਘ ਜੀ ਰਣਜੀਤ ਸਿੰਘ ਜੀ ਜਡੇਜਾ (ਜਾਮਨਗਰ ਦੇ ਸ਼ਾਸਕ) ਨਾਲ

ਪਟੇਲ ਦੇ ਵਿਸ਼ੇਸ਼ ਨੁਮਾਇੰਦੇ ਵਜੋਂ ਕੰਮ ਕਰ ਰਹੇ ਚੁਸਤ ਸੁਭਾਅ ਦੇ ਮਾਲਕ ਮੈਨਨ ਨੇ ਸ਼ਾਸਕਾਂ ਨੂੰ ਮਨਾਉਣ ਲਈ ਸਾਮ-ਦਾਮ ਦੀ ਨੀਤੀ ਅਪਣਾਈ।

ਮੈਨਨ ਨੇ ਰਜਵਾੜਿਆਂ ਨੂੰ ਮੁਆਵਜ਼ੇ ਵਜੋਂ ਪੈਨਸ਼ਨ ਦੀ ਪੇਸ਼ਕਸ਼ ਕੀਤੀ। ਉਨ੍ਹਾਂ ਨੂੰ ਆਪਣੇ ਮਹਿਲ ਅਤੇ ਖ਼ਿਤਾਬ ਬਰਕਰਾਰ ਰੱਖਣ ਦੀ ਇਜਾਜ਼ਤ ਦਿੱਤੀ ਗਈ, ਪਰ ਜਦੋਂ ਚੀਜ਼ਾਂ ਮੁਸ਼ਕਲ ਹੋ ਜਾਂਦੀਆਂ ਹਨ, ਤਾਂ ਦੰਡ ਹੀ ਕੰਮ ਆਉਂਦਾ।

ਭਾਰਤੀ ਫੌਜ ਨੂੰ ਸਤੰਬਰ ਵਿੱਚ ਹੈਦਰਾਬਾਦ ਉੱਪਰ ਚੜ੍ਹਾਈ ਕਰਨ ਲਈ ਭੇਜਿਆ ਗਿਆ। ਨਿਜ਼ਾਮ ਹੈਦਰਾਬਾਦ ਭਾਰਤ ਅਤੇ ਪਾਕਿਸਤਾਨ ਦੋਵਾਂ ਤੋਂ ਆਜ਼ਾਦ ਰਹਿਣਾ ਚਾਹੁੰਦੇ ਸੀ। ਭਾਰਤੀ ਫ਼ੌਜਾਂ ਨੇ ਜੂਨਾਗੜ੍ਹ 'ਤੇ ਹਮਲਾ ਕੀਤਾ ਜਿਸ ਦੇ ਮੁਸਲਿਮ ਸ਼ਾਸਕ ਨੇ ਪਾਕਿਸਤਾਨ ਦੇ ਨਾਲ ਜਾਣ ਦੀ ਚੋਣ ਕੀਤੀ ਸੀ। ਫਿਰ ਇੱਕ ਰਾਇਸ਼ੁਮਾਰੀ ਲੋਕਾਂ ਨੇ ਭਾਰੀ ਬਹੁਮਤ ਨਾਲ ਭਾਰਤ ਵਿੱਚ ਸ਼ਾਮਲ ਹੋਣਾ ਚੁਣਿਆ।

ਕਸ਼ਮੀਰ ਵਿੱਚ ਮੈਨਨ ਨੇ ਸੁੱਤੇ ਹੋਏ ਰਾਜਕੁਮਾਰ ਨੂੰ ਇਹ ਦੱਸਣ ਲਈ ਜਗਾਇਆ ਕਿ ਪਾਕਿਸਤਾਨ ਦੇ ਕਬਾਇਲੀ ਲੜਾਕਿਆਂ ਨੇ ਉਸ ਦੇ ਰਾਜ 'ਤੇ ਹਮਲਾ ਕਰ ਦਿੱਤਾ ਹੈ। ਮੈਨਨ ਨੇ ਦੱਸਿਆ ਸੀ ਮਹਾਰਾਜਾ ਇਕਦਮ ਉਨ੍ਹਾਂ ਵਿੱਚ ਸ਼ਾਮਲ ਹੋਣ ਲਈ ਤਿਆਰ ਸੀ ਅਤੇ ਰਲੇਵੇਂ ਦੇ ਦਸਦਾਵੇਜ਼ 'ਤੇ ਦਸਤਖ਼ਤ ਕਰ ਦਿੱਤੇ।

ਦੋ ਸਾਲਾਂ ਵਿੱਚ 500 ਤੋਂ ਵੱਧ ਰਿਆਸਤਾਂ ਨੂੰ 14 ਨਵੇਂ ਸੂਬਿਆਂ ਦੇ ਰੂਪ ਵਿੱਚ ਪੁਨਰਗਠਿਤ ਕਰ ਦਿੱਤਾ ਗਿਆ। ਇਹ ਇੱਕ ਜ਼ਿਕਰਯੋਗ ਉਪਲਬਧੀ ਸੀ। ਬਾਸੂ ਕਹਿੰਦੇ ਹਨ, "ਪਟੇਲ ਦੀ ਸ਼ਾਸਕਾਂ ਪ੍ਰਤੀ ਖੁੱਲ੍ਹੀ ਅਣਦੇਖੀ ਵੀਪੀ ਦੀ ਸੂਖਮਤਾ, ਸੁਹਜ ਅਤੇ ਬੇਰਹਿਮੀ ਦੇ ਮਿਸ਼ਰਣ ਨਾਲ ਘੱਟ ਹੋ ਗਈ ਸੀ।"

ਬੀਬੀਸੀ

ਇਹ ਵੀ ਪੜ੍ਹੋ:

ਬੀਬੀਸੀ

ਕਲਰਕੀ ਤੋਂ ਲੈ ਕੇ ਨੌਕਰਸ਼ਾਹ ਵੱਜੋਂ ਤਜ਼ਰਬਿਆਂ ਭਰਪੂਰ ਸਫਰ

ਜਦੋਂ ਮੈਨਨ ਨੇ ਰਜਵਾੜਾ ਰਿਆਸਤਾਂ ਦੇ ਭਾਰਤੀ ਸੰਘ ਵਿੱਚ ਰਲੇਵੇਂ ਦਾ ਕੰਮ ਸ਼ੁਰੂ ਕੀਤਾ, ਉਸ ਤੋਂ ਬਹੁਤ ਪਹਿਲਾਂ ਹੀ ਇਸ ਕੰਮ ਵਿੱਚ ਉਨ੍ਹਾਂ ਦਾ ਸ਼ਾਮਲ ਹੋਣਾ ਤੈਅ ਹੋ ਚੁੱਕਿਆ ਸੀ।

ਉਨ੍ਹਾਂ ਨੇ 1947 ਵਿੱਚ ਤੰਗ ਸਮਾਂ ਸੀਮਾ ਵਿੱਚ ਸੱਤਾ ਦੇ ਤਬਾਦਲੇ ਦੀ ਇੱਕ ਯੋਜਨਾ ਬਣਾਉਣ ਉੱਪਰ ਕੰਮ ਕੀਤਾ। ਅੰਗਰੇਜ਼ਾਂ ਦੇ ਜਾਣ ਮਗਰੋਂ ਸੱਤਾ ਭਾਰਤ ਅਤੇ ਪਾਕਿਸਤਾਨ ਦੀਆਂ ਦੋ ਸੰਘੀ ਸਰਕਾਰਾਂ ਨੂੰ ਦਿੱਤੀ ਜਾਵੇ। ਇਸ ਦਸਤਾਵੇਜ਼ ਦਾ ਖਰੜਾ ਮੈਨਨ ਨੇ ਆਪਣੇ ਟਾਈਪ ਰਾਈਟਰ ਉੱਪਰ ਖ਼ੁਦ ਟਾਈਪ ਕੀਤਾ ਸੀ। ਇਸੇ ਅਧਾਰ 'ਤੇ ਅੰਗਰੇਜ਼ਾਂ ਨੇ ਤਿੰਨ ਮਹੀਨਿਆਂ ਬਾਅਦ ਭਾਰਤ ਛੱਡ ਦਿੱਤਾ।

ਸ਼੍ਰੀਮਤੀ ਬਾਸੂ ਕਹਿੰਦੇ ਹਨ, "ਉਨ੍ਬਾਂ ਨੇ ਇਸ ਨੂੰ ਚਾਰ ਘੰਟਿਆਂ ਵਿੱਚ ਸੰਜੋਇਆ, ਕੁਝ ਅਜਿਹਾ ਜੋ ਇਤਿਹਾਸ ਅਤੇ ਦੱਖਣੀ ਏਸ਼ੀਆ ਦਾ ਚਿਹਰਾ ਬਦਲ ਦੇਵੇਗਾ। ਇਹ ਇੱਕ ਸ਼ਾਨਦਾਰ ਪ੍ਰਾਪਤੀ ਸੀ।"

ਮੈਨਨ ਨੇ ਆਪਣੀਆਂ ਸਭ ਤੋਂ ਭਿਆਨਕ ਤੇ ਮੁਸ਼ਕਲ ਸਮਝੀਆਂ ਜਾਂਦੀਆਂ ਇੱਛਾਵਾਂ ਨੂੰ ਜਿੱਤ ਲਿਆ ਸੀ। ਉਹ ਵਿਅਕਤੀ ਜੋ ਕਾਲਜ ਨਹੀਂ ਗਿਆ ਸੀ ਅਤੇ ਸੋਨੇ ਦੀ ਖਾਨ ਵਿੱਚ ਇੱਕ ਮਜ਼ਦੂਰ ਵਜੋਂ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਸੀ। ਉਹ ਸਿਵਲ ਸੇਵਾ ਦੇ ਸਿਖਰ 'ਤੇ ਪਹੁੰਚਿਆ।

ਸਿਵਲ ਸਰਵੈਂਟ ਵਜੋਂ 37 ਸਾਲਾਂ ਦੇ ਆਪਣੇ ਜਨਤਕ ਜੀਵਨ ਦੌਰਾਨ ਉਨ੍ਹਾਂ ਨੇ ਭਾਰਤ ਦੀ ਅਜ਼ਾਦੀ ਦੀ ਲੜਾਈ ਨੂੰ ਦੇਖਿਆ ਅਤੇ ਫਿਰ ਅਜ਼ਾਦੀ ਤੋਂ ਬਾਅਦ ਇੱਕ ਖਿੰਡਰੇ-ਪੁੰਡਰੇ ਭੂ-ਭਾਗ ਨੂੰ ਦੇਸ ਦੀ ਸ਼ਕਲ ਦਿੱਤੀ।

ਵੀਪੀ ਮੈਨਨ

ਤਸਵੀਰ ਸਰੋਤ, COURTESY NARAYANI BASU

ਤਸਵੀਰ ਕੈਪਸ਼ਨ, ਮੈਨਨ (ਸੱਜੇ ਤੋਂ ਦੂਜਾ) ਹੈਦਰਾਬਾਦ ਦੇ ਗਹਿਣਿਆਂ ਦੇ ਨਿਜ਼ਾਮ ਦੇ ਸਰਕਾਰੀ ਟਰੱਸਟੀ ਵੀ ਸਨ।

ਉਸ ਨੇ ਸ਼ਾਹੀ ਨੌਕਰਸ਼ਾਹੀ ਵਿੱਚ ਇੱਕ ਟਾਈਪਿਸਟ, ਸਟੈਨੋਗ੍ਰਾਫਰ ਅਤੇ ਕਲਰਕ ਵਜੋਂ ਆਪਣਾ ਪੇਸ਼ੇਵਰ ਜੀਵਨ ਸ਼ੁਰੂ ਕੀਤਾ ਸੀ।

ਉਨ੍ਹਾਂ ਨੇ ਧੂੰਏਂ ਨਾਲ ਭਰੇ ਕਮਰਿਆਂ ਵਿੱਚ ਲੰਬੇ ਸਮੇਂ ਤੱਕ ਨੋਟਸ ਲੈਣ ਅਤੇ ਸਖ਼ਤ ਗੱਲਬਾਤ ਵਿੱਚ ਲੱਗੇ ਅਫ਼ਸਰਾਂ ਅਤੇ ਆਗੂਆਂ ਨੂੰ ਸੁਣਿਆ। ਮੈਨਨ ਮੁਤਾਬਕ ਭਾਰਤ ਫਰਾਖਦਿਲ ਸੈਕਟਰੀ ਆਫ਼ ਸਟੇਟ ਐਡਵਿਨ ਮੋਂਟੈਗੂ ਨੇ ਉਨ੍ਹਾਂ ਨੂੰ "ਪੇਪਰ-ਪੁਸ਼ਿੰਗ, ਡਰਾਫਟ ਰਾਈਟਿੰਗ ਅਤੇ ਲੈਟਰ ਟਾਈਪਿੰਗ" ਤੋਂ ਅੱਗਾਂਹ ਸੋਚਣ ਲਈ ਪ੍ਰੇਰਿਤ ਕੀਤਾ।

ਉਸ ਤੋਂ ਬਾਅਦ ਦੇ ਸਾਲਾਂ ਵਿੱਚ ਮੈਨਨ ਨੂੰ ਅਜੀਬੋ ਗਰੀਬ ਕੰਮ ਸੌਂਪੇ ਗਏ: ਉਹਨਾਂ ਨੇ ਭਾਰਤ ਦੇ ਮਾਹੌਲ ਵਿੱਚ ਆਈ ਤਲਖੀ ਤੋਂ ਬਾਅਦ ਇੱਕ ਉੱਤਰੀ ਰਾਜ ਦੇ ਰਾਜੇ ਨੂੰ ਲੰਡਨ ਤੋਂ ਦਿੱਲੀ ਵਿੱਚ ਦੋ "ਨਾਈਟ ਕਲੱਬ ਹੋਸਟਸ" ਨੂੰ ਬੁਲਾਉਣ ਤੋਂ ਰੋਕ ਦਿੱਤਾ ਸੀ।

ਉਹਨਾਂ ਨੇ ਇੱਕ ਸੀਨੀਅਰ ਮੰਤਰੀ ਨੂੰ "ਗੁਪਤ ਟੈਲੀਗ੍ਰਾਮ" ਭੇਜੇ ਅਤੇ ਉਸ ਨੂੰ ਲੰਡਨ ਤੋਂ ਇੱਕ ਮਰੇ ਹੋਏ ਭਾਰਤੀ ਰਾਜੇ ਨਾਲ ਸਬੰਧਤ ਕੁਝ ਅਨਮੋਲ ਕਲਾਕ੍ਰਿਤ ਪ੍ਰਾਪਤ ਕਰਨ ਦਾ ਕੰਮ ਸੌਂਪਿਆ।

ਇੱਥੋਂ ਤੱਕ ਕਿ ਉਹ ਸ਼ਾਹੀ ਪਰਿਵਾਰ ਦੇ ਮੈਂਬਰਾਂ ਦੁਆਰਾ ਨਿਜ਼ਾਮ ਹੈਦਰਾਬਾਦ ਦੇ ਗਹਿਣਿਆਂ ਦੇ ਦਾਅਵਿਆਂ ਨਾਲ ਸਬੰਧਤ ਮਾਮਲਿਆਂ ਵਿੱਚ ਸਰਕਾਰੀ ਨੁਮਾਇੰਦੇ ਵਜੋਂ ਅਦਾਲਤਾਂ ਵਿੱਚ ਵੀ ਪੇਸ਼ ਹੋਏ।

"ਰਾਜਨੀਤਿਕ ਬਿਰਤਾਂਤ ਤੋਂ ਸਫਾਇਆ"

ਬਾਸੂ ਵਰਗੇ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਪਟੇਲ ਦੀ ਮੌਤ ਤੋਂ ਬਾਅਦ ਨਹਿਰੂ ਵੱਲੋਂ ਉਨ੍ਹਾਂ ਨੂੰ ਬਹੁਤ ਜਲਦੀ ਭੁਲਾ ਦਿੱਤਾ ਗਿਆ, ਉਨ੍ਹਾਂ ਨੂੰ ਅਣਡਿੱਠ ਕੀਤਾ ਗਿਆ ਅਤੇ ਪਾਸੇ ਕਰ ਦਿੱਤਾ ਗਿਆ। ਬਾਸੂ ਕਹਿੰਦੇ ਹਨ, "ਉਹਨਾਂ ਦਾ ਰਾਜਨੀਤਿਕ ਬਿਰਤਾਂਤ ਤੋਂ ਸਫ਼ਾਇਆ ਕਰ ਦਿੱਤਾ ਗਿਆ ਸੀ।"

''ਜਦੋਂ ਉਹਨਾਂ ਦੀ 75 ਸਾਲ ਦੀ ਉਮਰ ਵਿੱਚ ਮੌਤ ਹੋਈ ਤਾਂ ਉਨ੍ਹਾਂ ਦੇ ਦੋ ਵਿਆਹਾਂ ਤੋਂ ਪੈਦਾ ਹੋਏ ਤਿੰਨ ਬੱਚੇ ਪਿੱਛੇ ਰਹਿ ਗਏ ਸਨ। ਪਟੇਲ ਦਾ ਅੰਤਿਮ ਸੰਸਕਾਰ ਵੀਪੀ ਦੀ ਜ਼ਿੰਦਗੀ ਵਰਗਾ ਹੈ"ਸੰਖੇਪ ਅਤੇ ਨਿੱਜੀ' ਸੀ।''

ਨੌਕਰਸ਼ਾਹ, ਸੰਕਟ ਪ੍ਰਬੰਧਕ, ਸਾਰਿਆਂ ਦੀ ਪਹੁੰਚ ਵਿੱਚ ਰਿਹਣ ਵਾਲੇ ਅਤੇ ਭਾਰਤ ਦੇ ਏਕੀਕਰਨ ਦਾ ਖਰੜਾ ਤਿਆਰ ਕਰਨ ਵਾਲੇ, ਮੈਨਨ ਇਸ ਸਭ ਕੁਝ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਸਨ।

ਬਾਸੂ ਕਹਿੰਦੇ ਹਨ ਕਿ "ਵੱਖ-ਵੱਖ ਸ਼ਖਸੀਅਤਾਂ ਅਤੇ ਵੱਡੇ ਅਹੰਕਾਰ ਵਾਲੇ ਕਮਰਿਆਂ ਵਿੱਚ ਰਹਿਣ" ਨੇ ਮੈਨਨ ਨੂੰ ਵਾਕ ਕੁਸ਼ਲਤਾ ਅਤੇ ਸੌਦੇਬਾਜ਼ੀ ਦਾ ਗੁਰ ਸਿਖਾਇਆ।

ਮੈਨਨ ਕਹਿੰਦੇ ਸਨ, "ਤੁਸੀਂ ਸਿਰਫ਼ ਉਦੋਂ ਸਿੱਖ ਸਕਦੇ ਹੋ, ਜਦੋਂ ਤੁਸੀਂ ਹੇਠਾਂ ਤੋਂ ਸ਼ੁਰੂ ਕਰਦੇ ਹੋ।''

ਬੀਬੀਸੀ

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)