ਬ੍ਰਿਜੇਂਦਰ ਕੇ ਸਿੰਘਲ: ਭਾਰਤ ਵਿਚ ਸਭ ਤੋਂ ਪਹਿਲਾਂ ਇੰਟਰਨੈੱਟ ਲਿਆਉਣ ਵਾਲੇ ਸ਼ਖ਼ਸ ਦੀ ਕਹਾਣੀ

ਬ੍ਰਿਜੇਂਦਰ ਕੇ ਸਿੰਘਲ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 5 ਮਿੰਟ

ਇੰਟਰਨੈੱਟ ਦੇ ਭਾਰਤ ਵਿੱਚ ਸ਼ੁਰੂਆਤੀ ਦੌਰ ਦੌਰਾਨ ਇਸ ਲਈ ਜ਼ਿੰਮੇਵਾਰ ਆਦਮੀ ਨੂੰ ਮੰਤਰੀਆਂ ਅਤੇ ਨੌਕਰਸ਼ਾਹਾਂ ਦੇ ਬਹੁਤ ਫੋਨ ਆਉਂਦੇ ਸਨ।

ਉਨ੍ਹਾਂ ਦਿਨਾਂ ਨੂੰ ਯਾਦ ਕਰਦੇ ਹੋਏ ਬ੍ਰਿਜੇਂਦਰ ਕੇ ਸਿੰਘਲ ਦੱਸਦੇ ਹਨ ਕਿ ਉਨ੍ਹਾਂ ਵਿੱਚ ਬਹੁਤ ਸਾਰੇ ਆਖਦੇ ਸਨ ਕਿ ਇੰਟਰਨੈੱਟ ਉਤੇ ਅਸ਼ਲੀਲ ਚੀਜ਼ਾਂ ਬੜੀ ਆਸਾਨੀ ਨਾਲ ਉਪਲੱਬਧ ਹੈ।

''ਤੁਸੀਂ ਭਾਰਤ ਵਿੱਚ ਇਹ ਕਿਹੜੀ ਅਸ਼ਲੀਲਤਾ ਲੈ ਆਏ ਹੋ?"ਉਹ ਅਕਸਰ ਪੁੱਛਿਆ ਕਰਦੇ ਸਨ।

ਸਿੰਘਲ ਆਖਦੇ ਹਨ ਕਿ ਉਹ ਆਪਣੇ ਆਲੋਚਕਾਂ ਨੂੰ ਇੱਕੋ ਹੀ ਗੱਲ ਆਖਦੇ ਸਨ।

"ਮੇਰਾ ਕੰਮ ਇੰਟਰਨੈੱਟ ਉਪਲੱਬਧ ਕਰਵਾਉਣਾ ਹੈ। ਕੋਈ ਇਨਸਾਨ ਕੀ ਦੇਖਦਾ ਹੈ,ਉਸ ਲਈ ਮੈਂ ਜ਼ਿੰਮੇਵਾਰ ਨਹੀਂ ਹਾਂ।"

"ਜੇਕਰ 3 ਫ਼ੀਸਦ ਲੋਕ ਇਸ ਨੂੰ ਅਸ਼ਲੀਲ ਫਿਲਮਾਂ ਦੇਖਣ ਲਈ ਵਰਤਦੇ ਹਨ ਤਾਂ ਮੈਨੂੰ ਉਸ ਵਿੱਚ ਕੋਈ ਦਿਲਚਸਪੀ ਨਹੀਂ ਹੈ। ਮੇਰੇ ਲਈ ਉਹ 97% ਲੋਕ ਮਹੱਤਵਪੂਰਨ ਹਨ, ਜਿਨ੍ਹਾਂ ਨੂੰ ਇਹ ਦੁਨੀਆਂ ਭਰ ਦੇ ਗਿਆਨ ਨਾਲ ਜੋੜਦਾ ਹੈ।"

ਇਸੇ ਹਫ਼ਤੇ 82 ਸਾਲ ਦੀ ਉਮਰ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਹੈ ਅਤੇ ਉਨ੍ਹਾਂ ਨੂੰ ਭਾਰਤ ਵਿੱਚ 'ਇੰਟਰਨੈੱਟ ਦਾ ਪਿਤਾਮਾ' ਆਖਿਆ ਜਾਂਦਾ ਹੈ।

'ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਹੈ'

ਸਿੰਘਲ ਭਾਰਤ ਵਿੱਚ ਵੀਐਸਐਨਐਲ ਦੇ ਮੁਖੀ ਸਨ ਅਤੇ ਉਨ੍ਹਾਂ ਨੇ ਸ਼ੁਰੂਆਤ ਵਿੱਚ ਪੰਜ ਸ਼ਹਿਰਾਂ ਵਿੱਚ ਇੰਟਰਨੈੱਟ ਦੀ ਸ਼ੁਰੂਆਤ ਕੀਤੀ ਸੀ। ਇਨ੍ਹਾਂ ਵਿੱਚ ਦਿੱਲੀ,ਮੁੰਬਈ,ਕੋਲਕਾਤਾ,ਚੇਨੱਈ ਅਤੇ ਪੁਣੇ ਸ਼ਾਮਿਲ ਹਨ। ਇਹ 15 ਅਗਸਤ 1995 ਦੀ ਗੱਲ ਹੈ।

ਅਖ਼ਬਾਰਾਂ ਨੇ ਇਸ ਨੂੰ ਭਾਰਤ ਦਾ ਦੂਜਾ ਆਜ਼ਾਦੀ ਦਿਵਸ ਆਖਿਆ ਸੀ। ਭਾਰਤ ਏਸ਼ੀਆ ਦੇ ਉਨ੍ਹਾਂ ਚੰਦ ਮੁਲਕਾਂ ਵਿੱਚ ਸ਼ਾਮਲ ਹੋ ਗਿਆ ਸੀ ਜਿਨ੍ਹਾਂ ਕੋਲ ਕਮਰਸ਼ਲ ਇੰਟਰਨੈੱਟ ਸੁਵਿਧਾ ਮੌਜੂਦ ਸੀ।

ਸ਼ੁਰੂਆਤ ਦਾ ਇਹ ਉਤਸ਼ਾਹ ਹੌਲੀ -ਹੌਲੀ ਬੁਰੇ ਸੁਫਨੇ ਵਿੱਚ ਤਬਦੀਲ ਹੋਣ ਲੱਗਾ ਜਦੋਂ ਹਰ ਤਿੰਨ ਮਿੰਟਾਂ ਬਾਅਦ ਖ਼ਰਾਬ ਸਿਗਨਲ ਦਾ ਸਾਹਮਣਾ ਕਰਨਾ ਪੈਂਦਾ ਸੀ।

ਇਨ੍ਹਾਂ ਪੰਜ ਸ਼ਹਿਰਾਂ ਤੋਂ ਬਾਹਰ ਰਹਿਣ ਵਾਲੇ ਲੋਕਾਂ ਨੂੰ 35 ਰੁਪਏ ਪ੍ਰਤੀ ਮਿੰਟ ਦੇ ਹਿਸਾਬ ਨਾਲ ਦੂਰ ਦੇ ਫ਼ੋਨ ਕਾਲ ਕਰਨੇ ਪੈਂਦੇ ਸਨ। ਇੱਕ ਇੰਟਰਨੈੱਟ ਕੁਨੈਕਸ਼ਨ ਲਈ 15 ਹਜਾਰ ਰੁਪਏ ਤੱਕ ਦੇਣੇ ਪੈਂਦੇ ਸੀ ਅਤੇ ਉਦਯੋਗਪਤੀਆਂ ਲਈ ਇਹ ਫੀਸ 25 ਹਜ਼ਾਰ ਰੁਪਏ ਤੱਕ ਸੀ। ਕੇਵਲ ਸੁਨੇਹੇ ਭੇਜਣ ਵਾਲੇ ਅਕਾਊਂਟ ਲਈ 5000 ਹਜ਼ਾਰ ਰੁਪਏ ਦੇਣੇ ਪੈਂਦੇ ਸਨ।

ਵੀਡੀਓ ਕੈਪਸ਼ਨ, ਸੋਸ਼ਲ ਮੀਡੀਆ ਉੱਪਰ ਪਾਈ ਗਈ ਪਹਿਲੀ ਫ਼ੋਟੋ

ਸਿੰਘਲ ਦੱਸਦੇ ਹਨ ," ਇਸ ਦੀ ਕੀਮਤ ਬਹੁਤ ਜ਼ਿਆਦਾ ਸੀ ਅਤੇ ਗੁਣਵੱਤਾ ਬਹੁਤ ਘੱਟ ਸੀ।"

ਕਈ ਵਾਰ ਸਿੰਘਲ ਨੂੰ ਸੋਚਦੇ ਸੀ ਕਿ ਭਾਰਤ ਵਿੱਚ ਇੰਟਰਨੈੱਟ ਹੋਣਾ ਚੰਗਾ ਵੀ ਹੈ ਜਾਂ ਨਹੀਂ।

ਇਸ ਤੋਂ ਬਾਅਦ ਉਨ੍ਹਾਂ ਨੇ ਬਹਾਦਰੀ ਦਾ ਕੰਮ ਕਰਦੇ ਹੋਏ ਮੀਡੀਆ ਨੂੰ ਬੁਲਾਇਆ ਅਤੇ ਇਸ ਗੱਲ ਮੰਨਿਆ ਕਿ "ਉਨ੍ਹਾਂ ਤੋਂ ਬਹੁਤ ਵੱਡੀ ਗਲਤੀ ਹੋ ਗਈ ਹੈ "

ਉਨ੍ਹਾਂ ਨੇ ਮੰਨਿਆ ਕਿ ਉਹ ਬਾਜ਼ਾਰ ਵਿੱਚ ਖ਼ਰਾਬੀ ਨੂੰ ਸਮਝ ਨਹੀਂ ਸਕੇ ਅਤੇ ਭਾਰਤ ਵਿੱਚ ਇੰਟਰਨੈੱਟ ਕਾਰਨ ਕਈ ਤਕਨੀਕੀ ਸਮੱਸਿਆਵਾਂ ਆ ਰਹੀਆਂ ਹਨ।

ਬਹੁਤ ਸਾਰੀਆਂ ਕੰਪਨੀਆਂ ਨੇ ਮੰਗ ਕੀਤੀ ਸੀ ਕਿ ਸਸਤੇ ਅਤੇ ਹਾਈਸਪੀਡ ਲਾਈਨ ਦੀ ਸ਼ੁਰੂਆਤ ਕੀਤੀ ਜਾਵੇ।
ਤਸਵੀਰ ਕੈਪਸ਼ਨ, ਭਾਰਤ ਵਿ4ਚ ਬਹੁਤ ਸਾਰੀਆਂ ਕੰਪਨੀਆਂ ਨੇ ਮੰਗ ਕੀਤੀ ਸੀ ਕਿ ਸਸਤੇ ਅਤੇ ਹਾਈਸਪੀਡ ਲਾਈਨ ਦੀ ਸ਼ੁਰੂਆਤ ਕੀਤੀ ਜਾਵੇ।

ਉਨ੍ਹਾਂ ਨੇ ਆਖਿਆ ਕਿ ਇਹ ਥੋੜ੍ਹਾ ਜਿਹਾ ਗ਼ਲਤ ਹੋ ਗਿਆ ਤੇ ਫਿਰ ਉਨ੍ਹਾਂ ਨੇ ਭਾਰਤ ਦੇ ਲੋਕਾਂ ਤੋਂ ਚੀਜ਼ਾਂ ਨੂੰ ਠੀਕ ਕਰਨ ਲਈ 10 ਹਫ਼ਤਿਆਂ ਦਾ ਸਮਾਂ ਮੰਗਿਆ।

ਉਨ੍ਹਾਂ ਨੇ ਆਖਿਆ,"ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਦਸ ਹਫਤਿਆਂ ਬਾਅਦ ਤੁਹਾਨੂੰ ਭਾਰਤ ਦੇ ਇੰਟਰਨੈੱਟ ਉੱਪਰ ਮਾਣ ਹੋਵੇਗਾ।"

ਇਸ ਤੋਂ ਬਾਅਦ ਸਿੰਘਲ ਅਤੇ ਉਨ੍ਹਾਂ ਦੀ ਟੀਮ ਨੇ ਸਰਵਰ ਦਾ ਸਮੂਹ ਬਣਾਇਆ ਅਤੇ ਟੈਲੀਫੋਨ ਡਿਪਾਰਟਮੇਂਟ ਰਾਹੀਂ ਭਾਰਤ ਵਿੱਚ ਇੰਟਰਨੈੱਟ ਨੂੰ ਹੋਰ ਵਧੀਆ ਕਰਨ ਦੀ ਕੋਸ਼ਿਸ਼ ਕੀਤੀ।

ਇਸ ਦੇ ਨਾਲ ਹੀ ਮੌਡਮ ਬਨਾਉਣ ਵਾਲੇ ਨਿਰਮਾਤਾਵਾਂ ਮੈਨੂੰ ਗੁਣਵੱਤਾ ਉਪਰ ਧਿਆਨ ਦੇਣ ਲਈ ਆਖਿਆ ਅਤੇ ਤਾਂਬੇ ਦੀ ਥਾਂ ਫਾਈਬਰ ਵਾਲੀਆਂ ਤਾਰਾਂ ਦੀ ਵਰਤੋਂ ਸ਼ੁਰੂ ਕੀਤੀ ਗਈ। ਇਸ ਦੇ ਨਾਲ ਹੀ ਕੀਮਤਾਂ ਨੂੰ ਵੀ 50 ਫੀਸਦ ਤੱਕ ਘਟਾਇਆ ਗਿਆ।

ਭਾਰਤ ਨੂੰ ਇੰਟਰਨੈੱਟ ਤਕ ਪਹੁੰਚਾਉਣ ਲਈ ਪ੍ਰਾਈਵੇਟ ਫਰੈਂਚਾਇਜ਼ੀ ਦੀ ਸਹਾਇਤਾ ਲਈ ਗਈ ਅਤੇ ਹੁਣ ਗਾਹਕ ਆਪਣੇ ਉਸ ਡਾਟਾ ਨੂੰ ਅੱਗੇ ਵੀ ਵਰਤ ਸਕਦੇ ਹਨ ਜਿਸ ਦੀ ਉਹ ਨਿਰਧਾਰਿਤ ਸਮੇਂ ਵਿੱਚ ਵਰਤੋਂ ਨਹੀਂ ਕਰ ਸਕੇ।

ਉਹ ਯਾਦ ਕਰਦੇ ਹੋਏ ਦੱਸਦੇ ਹਨ ਕਿ ਅੱਠ ਹਫ਼ਤਿਆਂ ਵਿੱਚ ਭਾਰਤ ਵਿੱਚ ਇੰਟਰਨੈੱਟ ਦੇ ਹਾਲਾਤ ਸੁਧਰ ਗਏ। ਇਸ ਵਿੱਚ ਉਨ੍ਹਾਂ ਨੇ ਬ੍ਰਿਟਿਸ਼ ਟੈਲੀਕਾਮ ਦੀ ਵੀ ਸਹਾਇਤਾ ਲਈ ਅਤੇ ਭਾਰਤ ਵਿੱਚ ਕਈ ਇੰਟਰਨੈੱਟ ਦੇ ਚਾਹੁਣ ਵਾਲਿਆਂ ਨੇ ਵੀ ਸਹਾਇਤਾ ਕੀਤੀ। ਇਨ੍ਹਾਂ ਵਿੱਚ ਬੌਲੀਵੁੱਡ ਅਦਾਕਾਰ ਸ਼ੰਮੀ ਕਪੂਰ ਸ਼ਾਮਿਲ ਸਨ ਜਿਨ੍ਹਾਂ ਨੇ ਇੰਟਰਨੈੱਟ ਨੂੰ ਹੋਰ ਲੋਕਪ੍ਰਿਅ ਬਣਾਇਆ।

ਬ੍ਰਿਜੇਂਦਰ ਕੇ ਸਿੰਘਲ
ਤਸਵੀਰ ਕੈਪਸ਼ਨ, ਬੌਲੀਵੁੱਡ ਅਦਾਕਾਰ ਸ਼ੰਮੀ ਕਪੂਰ ਨੇ ਵੀ ਇੰਟਰਨੈੱਟ ਨੂੰ ਭਾਰਤ ਵਿੱਚ ਹੋਰ ਲੋਕਪ੍ਰਿਅ ਬਣਾਇਆ

1994 ਵਿੱਚ ਸ਼ੰਮੀ ਕਪੂਰ ਭਾਰਤ ਦੇ ਉਨ੍ਹਾਂ ਚੰਦ ਲੋਕਾਂ ਵਿੱਚ ਸ਼ਾਮਲ ਸਨ ਜੋ ਇੰਟਰਨੈੱਟ ਦੀ ਵਰਤੋਂ ਕਰਦੇ ਸਨ।ਇਸ ਨੂੰ ਬੀਟਾ ਆਨਲਾਈਨ ਸਰਵਿਸ ਰਾਹੀਂ ਐਪਲ ਨੇ ਸ਼ੁਰੂ ਕੀਤਾ ਸੀ।

1997 ਵਿੱਚ ਵਿਜੈ ਮੁਖੀ ਜੋ ਕਿ ਭਾਰਤ ਵਿੱਚ ਇੰਟਰਨੈੱਟ ਦੀ ਵਰਤੋਂ ਕਰਨ ਵਾਲੇ ਲੋਕਾਂ ਵਿੱਚ ਸ਼ਾਮਿਲ ਸਨ ਨੇ ਇਸ ਦੀ ਤਾਰੀਫ਼ ਕੀਤੀ।

ਉਨ੍ਹਾਂ ਨੇ ਆਖਿਆ ਸੀ," ਕੁਝ ਸਾਲ ਪਹਿਲਾਂ ਤੱਕ ਦੁਨੀਆ ਵਿੱਚ ਇੰਟਰਨੈੱਟ ਦੇ ਮਾਮਲੇ ਵਿੱਚ ਕਿਤੇ ਨਹੀਂ ਸੀ ਪਰ ਹੁਣ ਦੁਨੀਆਂ ਭਰ ਦੀਆਂ ਵੱਡੀਆਂ ਸੋਫਟਵੇਅਰ ਕੰਪਨੀਆਂ ਮੈਨੂੰ ਮੈਸੇਜ ਭੇਜ ਕੇ ਪੁੱਛਦੀਆਂ ਹਨ ਕੀ ਕਿ ਤੁਸੀਂ ਸਾਡੇ ਨਾਲ ਕੰਮ ਕਰਨਾ ਚਾਹੁੰਦੇ ਹੋ।"

ਅਨਿਰੁੱਧ ਮਾਲਪਾਨੀ ਜੋ ਭਾਰਤ ਵਿੱਚ ਪ੍ਰਜਨਨ ਸੰਬੰਧੀ ਕਲੀਨਿਕ ਚਲਾਉਂਦੇ ਹਨ,ਨੇ ਆਖਿਆ ਸੀ ਕਿ ਇੰਟਰਨੈੱਟ ਤੋਂ ਬਿਨਾਂ ਭਾਰਤ ਡਾਕਟਰ ਦੁਨੀਆਂ ਵਿੱਚ ਹੋ ਰਹੀ ਤਬਦੀਲੀ ਨੂੰ ਸਮਝ ਨਹੀਂ ਸਕਣਗੇ।

ਸਿੰਘਲ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਆਖਦੇ ਹਨ ਕਿ ਉਨ੍ਹਾਂ ਨੂੰ ਅਕਸਰ ਬੰਗਲੌਰ ਤੋਂ ਇੱਕ ਆਦਮੀ ਦਾ ਫੋਨ ਆਉਂਦਾ ਸੀ। ਜਦੋਂ ਉਸਦਾ ਇੰਟਰਨੈੱਟ ਖ਼ਰਾਬ ਹੁੰਦਾ ਉਹ ਫੋਨ ਕਰਕੇ ਕਿਹਾ ਕਰਦਾ ਸੀ ਕਿ ਉਸ ਦੀ ਰੋਜ਼ੀ-ਰੋਟੀ ਪ੍ਰਭਾਵਿਤ ਹੋ ਰਹੀ ਹੈ। ਸਿੰਘਲ ਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਉਹ ਆਦਮੀ ਫਰਾਂਸ ਦੀ ਇੱਕ ਕੰਪਨੀ ਵਾਸਤੇ ਅਨੁਵਾਦ ਕਰਦਾ ਸੀ।

ਵੀਐਸਐਨਐਲ ਦੇ ਨਾਲ ਸੱਤ ਸਾਲ ਕੰਮ ਕਰਦੇ ਹੋਏ ਸਿੰਗਲ ਨੇ ਭਾਰਤ ਵਿੱਚ ਸੌਫਟਵੇਅਰ ਕ੍ਰਾਂਤੀ ਦੀ ਸ਼ੁਰੂਆਤ ਵੀ ਕੀਤੀ ਸੀ।

ਸੌਫਟਵੇਅਰ ਕੰਪਨੀਆਂ ਦੀ ਵੀ ਸਹਾਇਤਾ

ਬਹੁਤ ਸਾਰੀਆਂ ਕੰਪਨੀਆਂ ਨੇ ਮੰਗ ਕੀਤੀ ਸੀ ਕਿ ਸਸਤੇ ਅਤੇ ਹਾਈਸਪੀਡ ਲਾਈਨ ਦੀ ਸ਼ੁਰੂਆਤ ਕੀਤੀ ਜਾਵੇ।

ਦਰਅਸਲ ਉਨ੍ਹਾਂ ਦਿਨਾਂ ਵਿੱਚ ਡਾਟਾ ਨੂੰ ਭੇਜਣਾ ਔਖਾ ਕੰਮ ਸੀ ਅਤੇ ਇਹ ਉਨ੍ਹਾਂ ਦੇ ਮਾਲੀਏ ਦਾ 10 ਫੀਸਦ ਹਿੱਸਾ ਖਾ ਜਾਂਦਾ ਸੀ।

ਸਿੰਘਲ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਕਿ ਛੇ ਮਹੀਨਿਆਂ ਵਿੱਚ ਉਹ ਹਾਈ ਸਪੀਡ ਲਿੰਕ ਹੋਇਆ ਕਰਵਾਉਣਗੇ ਅਤੇ ਇਸ ਲਈ ਉਨ੍ਹਾਂ ਨੇ ਦੁਨੀਆਂ ਭਰ ਦੇ ਵੱਡੇ ਟੈਲੀਕਾਮ ਕੰਪਨੀਆਂ ਦੀ ਸਹਾਇਤਾ ਲਈ।

ਭਾਰਤ ਵਿੱਚ ਤਕਨੀਕੀ ਮੁੱਦਿਆਂ ਦੇ ਮਾਹਰ ਹਰੀਸ਼ ਮਹਿਤਾ ਨੇ ਆਪਣੀ ਕਿਤਾਬ ਮੈਵਰਿਕ ਇਫੈਕਟ ਵਿਚ ਲਿਖਿਆ ਹੈ ," ਸਿੰਘਲ ਨੇ ਸਾਫਟਵੇਅਰ ਇੰਡਸਟਰੀ ਲਈ ਬਹੁਤ ਵਧੀਆ ਕੰਮ ਕੀਤਾ। ਸਾਲ ਦਰ ਸਾਲ ਉਨ੍ਹਾਂ ਨੇ ਡੈਟਾ ਲਿੰਕ ਮੁਹੱਈਆ ਕਰਵਾਏ।"

ਇਹ ਵੀ ਪੜ੍ਹੋ:

ਭਾਵੇਂ ਹਾਲਾਤ ਬਹੁਤ ਸੁਧਰ ਗਏ ਸਨ ਪਰ ਹਾਲੇ ਵੀ ਭਾਰਤ ਵਿੱਚ ਸਮੁੰਦਰ ਦੇ ਹੇਠਾਂ ਤਾਰਾ ਨਹੀਂ ਸਨ ਜਿਸ ਨਾਲ ਇੰਟਰਨੈੱਟ ਹੋਰ ਸ਼ਕਤੀਸ਼ਾਲੀ ਹੁੰਦਾ।

ਇਸ ਲਈ ਭਾਰਤ ਨੂੰ 10 ਕਰੋੜ ਡਾਲਰ ਖਰਚਣ ਦੀ ਜ਼ਰੂਰਤ ਸੀ। ਉਨ੍ਹਾਂ ਨੂੰ ਦੱਸਿਆ ਗਿਆ ਕਿ ਦੇਸ਼ ਕੋਲ ਪੈਸਾ ਨਹੀਂ ਹੈ ਅਤੇ ਕੁਝ ਹੀ ਹਫ਼ਤਿਆਂ ਦੀ ਵਿਦੇਸ਼ੀ ਮੁਦਰਾ ਬਚੀ ਹੈ।

ਇਸ ਤੋਂ ਬਾਅਦ ਉਹ ਕੇਬਲ ਕੰਸਟੋਰੀਅਮ ਕੋਲ ਗਏ ਅਤੇ ਉਨ੍ਹਾਂ ਨੂੰ ਲੋਨ ਲਈ ਰਾਜ਼ੀ ਕੀਤਾ। 1991 ਵਿੱਚ ਇਹ ਡੀਲ ਹੋਈ ਅਤੇ ਇਸ ਉਪਰ ਕੰਮ ਤਿੰਨ ਸਾਲ ਬਾਅਦ ਸ਼ੁਰੂ ਹੋਇਆ।

ਸਿੰਘਲ ਭਾਰਤ ਦੇ ਕਈ ਲੋਕਾਂ ਲਈ ਹੀਰੋ ਬਣ ਗਏ ਸਨ। 2000 ਮੈਚ ਦੌਰਾਨ ਜਦੋਂ ਉਹ ਛੁੱਟੀਆਂ ਮਨਾ ਰਹੇ ਸਨ ਰਾਜਸਥਾਨ ਤੋਂ ਇਕ ਕਾਰੀਗਰ ਉਨ੍ਹਾਂ ਕੋਲ ਆਇਆ ਅਤੇ ਪੁੱਛਿਆ,"ਕੀ ਤੁਸੀਂ ਉਹ ਸਿੰਘਲ ਹੋ ਜੋ ਭਾਰਤ ਵਿੱਚ ਇੰਟਰਨੈੱਟ ਲੈ ਕੇ ਆਏ ਸਨ? ਇਸ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ"

Internet cafe in India

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, An internet cafe in India in 2000 - today India has more than 800 million broadband internet subscribers

ਸਿੰਘਲ ਦੇ ਪਿਤਾ ਇੱਕ ਉੱਚ ਅਧਿਕਾਰੀ ਸਨ ਤੇ ਮਾਂ ਘਰੇਲੂ ਗ੍ਰਹਿਣੀ। 1947 ਵਿੱਚ ਦੇਸ਼ ਦੀ ਵੰਡ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਭਾਰਤ ਆਇਆ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਦੇਸ਼ ਦੇ ਸਭ ਤੋਂ ਵੱਧ ਇੰਜਨੀਅਰਿੰਗ ਸਕੂਲ ਆਈਆਈਟੀ ਤੋਂ ਸਿੱਖਿਆ ਹਾਸਲ ਕੀਤੀ।

ਆਪਣੇ ਸਮੇਂ ਇਸ ਸਮੇਂ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਸੀ ਕਿ ਕਈ ਵਾਰ ਇਲੈਕਟ੍ਰਾਨਿਕ ਇੰਜਨੀਅਰ ਨੂੰ ਜੰਗਲ ਵਿੱਚ ਟੈਂਟ ਲਗਾ ਕੇ ਰਹਿਣਾ ਪੈਂਦਾ ਹੈ। ਕਈ ਵਾਰ ਉਨ੍ਹਾਂ ਨੂੰ ਮਾਰੂਥਲ ਅਤੇ ਕਈ ਵਾਰ ਉਨ੍ਹਾਂ ਨੂੰ ਤਾਰਾਂ ਪਾਉਣ ਲਈ ਪਹਾੜਾਂ ਵਿੱਚ ਜਾਣਾ ਪੈਂਦਾ ਹੈ।" ਇਹ ਕਾਫ਼ੀ ਮੁਸ਼ਕਿਲ ਹੈ ਪਰ ਮੈਨੂੰ ਮੁਕਾਬਲਾ ਪਸੰਦ ਹੈ ਅਤੇ ਮੁਕਾਬਲੇ ਵਿੱਚ ਸ਼ਾਮਲ ਹੋਰ ਲੋਕਾਂ ਨੂੰ ਹਟਾਉਣਾ ਉਸ ਤੋਂ ਬਹੁਤ ਜ਼ਿਆਦਾ।"

ਭਾਰਤ ਵਿੱਚ ਇੰਟਰਨੈੱਟ ਨੂੰ ਆਏ 27 ਸਾਲ ਹੋ ਗਏ ਹਨ ਅਤੇ ਹੁਣ ਭਾਰਤ ਵਿੱਚ 80 ਕਰੋੜ ਲੋਕਾਂ ਕੋਲ ਮੋਬਾਈਲ ਬ੍ਰਾਡਬੈਂਡ ਮੌਜੂਦ ਹਨ। ਇਹ ਦੁਨੀਆਂ ਵਿੱਚ ਦੂਸਰਾ ਸਭ ਤੋਂ ਵੱਡੀ ਡਿਜੀਟਲ ਅਰਥਵਿਵਸਥਾ ਹੈ।

ਇਸ ਨਾਲ ਹੀ ਭਾਰਤ ਹੁਣ ਸੌਫਟਵੇਅਰ ਦੇ ਖੇਤਰ ਵਿੱਚ ਬਹੁਤ ਅੱਗੇ ਵਧ ਗਿਆ ਹੈ ਅਤੇ ਦਰਾਮਦ ਤਕਰੀਬਨ 130 ਅਰਬ ਡਾਲਰ ਹੈ।

ਇਨ੍ਹਾਂ ਸਾਰੀਆਂ ਪ੍ਰਾਪਤੀਆਂ ਦਾ ਸਿਹਰਾ ਭਾਰਤ ਦੇ ਇੰਟਰਨੈੱਟ ਪਿਤਾਮਾ ਯਾਨੀ ਪੀਕੇ ਸਿੰਘਲ ਨੂੰ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)