ਮਿਥਾਲੀ ਰਾਜ ਨੇ ਕੌਮਾਂਤਰੀ ਕ੍ਰਿਕਟ ਤੋਂ ਲਿਆ ਸੰਨਿਆਸ, ਦੋ ਦਹਾਕਿਆਂ ਦਾ ਖੇਡ ਜੀਵਨ ਤੇ ਕਈ ਰਿਕਾਰਡ

ਤਸਵੀਰ ਸਰੋਤ, ANI
- ਲੇਖਕ, ਵੰਦਨਾ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 4 ਮਿੰਟ
ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਮਿਥਾਲੀ ਰਾਜ ਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਟਵੀਟ ਵਿੱਚ ਆਪਣੇ ਬਿਆਨ ਵਿੱਚ ਉਨ੍ਹਾਂ ਨੇ ਸਾਰਿਆਂ ਨੂੰ ਮਿਲੀ ਹਮਾਇਤ ਅਤੇ ਪਿਆਰ ਲਈ ਸ਼ੁਕਰੀਆ ਕਿਹਾ ਹੈ।
ਉਨ੍ਹਾਂ ਨੇ ਇਹ ਵੀ ਲਿਖਿਆ ਹੈ ਕਿ ਉਹ ਸਭ ਦੇ ਆਸ਼ੀਰਵਾਦ ਅਤੇ ਹਮਾਇਤ ਨਾਲ ਆਪਣੀ ਦੂਜੀ ਪਾਰੀ ਦੀ ਉਡੀਕ ਕਰ ਰਹੇ ਹਨ।
23 ਸਾਲ ਲੰਬਾ ਕੌਮਾਂਤਰੀ ਕ੍ਰਿਕਟ ਦਾ ਸਫਰ, 200 ਇੱਕ ਰੋਜ਼ਾ ਪਾਰ ਕਰਨ ਵਾਲੀ ਪਹਿਲੀ ਮਹਿਲਾ ਕ੍ਰਿਕਟ ਖਿਡਾਰੀ...ਅਤੇ ਨਾ ਜਾਣੇ ਕਿੰਨੇ ਰਿਕਾਰਡ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਜਦੋਂ ਮਹਿਲਾ ਕ੍ਰਿਕਟ ਨੂੰ ਲੈ ਕੇ ਅੱਜ ਵਰਗੀ ਚਰਚਾ ਨਹੀਂ ਸੀ, ਉਦੋਂ ਤੋਂ ਮਿਥਾਲੀ ਰਾਜ ਦਾ ਨਾਮ ਸੁਣਦੇ ਆਏ ਹਾਂ। ਉਨ੍ਹਾਂ ਨੂੰ ਮਹਿਲਾ ਕ੍ਰਿਕਟ ਦੀ ਪੋਸਟਰ ਗਰਲ ਕਹਿ ਲਿਆ ਜਾਵੇ ਤਾਂ ਅਤਿਕਥਨੀ ਨਹੀਂ ਹੋਵੇਗੀ।
26 ਅਪ੍ਰੈਲ 1999 ਨੂੰ ਉਨ੍ਹਾਂ ਨੇ ਕੌਮਾਂਤਰੀ ਕ੍ਰਿਕਟ ਵਿੱਚ ਕਦਮ ਰੱਖਿਆ ਅਤੇ ਇਹ ਸਫ਼ਰ 23 ਸਾਲ ਬਾਅਦ 8 ਜੂਨ ਨੂੰ ਖ਼ਤਮ ਹੋਇਆ, ਜਦੋਂ ਉਨ੍ਹਾਂ ਨੇ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕੀਤਾ ਹੈ।
ਸਚਿਨ ਤੇਂਦੁਲਕਰ, ਜੈਸੂਰਿਆ, ਮੀਆਂਦਾਦ ਵਰਗੇ ਖਿਡਾਰੀਆਂ ਨੇ ਹੀ ਇੰਨੇ ਵੰਨਡੇ ਮੈਚ ਖੇਡੇ ਹਨ।
3 ਦਸੰਬਰ 1992 ਨੂੰ ਜਨਮੇ ਮਿਥਾਲੀ ਦਰਅਸਲ ਭਰਤਨਾਟਯਮ ਨਰਤਕੀ ਸਨ। ਫਿਰ ਇੱਕ ਸਮਾਂ ਅਜਿਹਾ ਆਇਆ ਜਦੋਂ ਉਨ੍ਹਾਂ ਨੇ ਭਰਤਨਾਟਿਯਮ ਜਾਂ ਕ੍ਰਿਕਟ ਵਿੱਚੋਂ ਕਿਸੇ ਇੱਕ ਦੀ ਚੋਣ ਕਰਨੀ ਸੀ।
ਕ੍ਰਿਕਟ ਨੂੰ ਚੁਣਨਾ ਸੌਖਾ ਸੀ ਪਰ ਰਾਹ ਮੁਸ਼ਲਕਲਾਂ ਨਾਲ ਭਰੀ ਹੋਈ ਸੀ। ਉਹ ਵੀ 90 ਦੇ ਦਹਾਕੇ ਵਿੱਚ ਜਦੋਂ ਕ੍ਰਿਕਟ ਨੂੰ ਕੋਈ ਬੇਰਾਂ ਵੱਟੇ ਨਹੀਂ ਸੀ ਪੁੱਛਦਾ।

ਪੰਜ ਸਾਲ ਪਹਿਲਾਂ ਬੀਬੀਸੀ ਨੂੰ ਦਿੱਤੇ ਇੰਟਰਵਿਊ ਵਿੱਚ ਮਿਥਾਲੀ ਨੇ ਦੱਸਿਆ ਸੀ, ''ਕ੍ਰਿਕਟ ਵਿੱਚ ਮੈਨੂੰ ਮੇਰੇ ਮਾਪਿਆਂ ਨੇ ਪਾਇਆ ਸੀ ਤਾਂ ਉਨ੍ਹਾਂ ਨੇ ਹਮੇਸ਼ਾ ਮੇਰੀ ਹੌਂਸਲਾ ਅਫ਼ਜ਼ਾਈ ਕੀਤੀ ਪਰ ਦਾਦਾ-ਦਾਦੀ ਨੂੰ ਇਹ ਪਸੰਦ ਨਹੀਂ ਸੀ।
"ਉਨ੍ਹਾਂ ਨੂੰ ਲਗਦਾ ਸੀ ਕਿ ਧੁੱਪ ਵਿੱਚ ਖੇਡੇਂਗੀ ਤਾਂ ਕਾਲੀ ਹੋ ਜਾਵੇਂਗੀ ਅਤੇ ਵਿਆਹ ਕੌਣ ਕਰੇਗਾ। ਤੁਸੀਂ ਜਾਣਦੇ ਹੋ ਕਿ ਭਾਰਤ ਵਿੱਚ ਇਸ ਸਭ ਕੁਝ ਦੀ ਤਾਂ ਦਿੱਕਤ ਹੈ ਹੀ। ਆਂਟੀਆਂ ਨੂੰ ਦਿੱਕਤ ਹੁੰਦੀ ਸੀ ਕਿਉਂਕਿ ਮੈਂ ਪਰਿਵਾਰ ਦੇ ਕਿਸੇ ਫੰਕਸ਼ਨ ਵਿੱਚ ਮੌਜੂਦ ਨਹੀਂ ਹੁੰਦੀ ਸੀ।"
ਮਿਥਾਲੀ ਨੇ ਕ੍ਰਿਕਟ ਵਿੱਚ ਉਸ ਸਮੇਂ ਆਪਣੀ ਥਾਂ ਬਣਾਈ ਜਦੋਂ ਕੁੜੀਆਂ ਨੂੰ ਸਮਾਜਿਕ ਅਤੇ ਪਰਿਵਾਰਕ ਅੜਚਨਾਂ ਦੇ ਨਾਲ-ਨਾਲ ਸਹੂਲਤਾਂ ਦੀ ਕਮੀ ਨਾਲ ਵੀ ਦੋ ਚਾਰ ਹੋਣਾ ਪੈਂਦਾ ਸੀ।
ਬੀਬੀਸੀ ਨਾਲ ਗੱਲਬਾਤ ਵਿੱਚ ਮਿਥਾਲੀ ਨੇ ਕੁਝ ਇਸ ਤਰ੍ਹਾਂ ਦੱਸਿਆ, "ਜਦੋਂ ਮੈਂ ਕ੍ਰਿਕਟ ਖੇਡਣੀ ਸ਼ੁਰੂ ਕੀਤੀ ਸੀ, ਉਦੋਂ ਮਹਿਲਾ ਕ੍ਰਿਕਟ ਦੇ ਬਾਰੇ ਵਿੱਚ ਲੋਕ ਜ਼ਿਆਦਾ ਨਹੀਂ ਜਾਣਦੇ ਸਨ।"
ਇਹ ਵੀ ਪੜ੍ਹੋ:

ਤਸਵੀਰ ਸਰੋਤ, ANI
"ਅਸੀਂ ਜਦੋਂ ਕਿੱਟ ਬੈਗ ਦੇ ਨਾਲ ਸਫ਼ਰ ਕਰਦਾ ਸੀ ਤਾਂ ਲੋਕ ਪੁੱਛਦੇ ਹਨ ਕਿ ਤੁਸੀਂ ਹਾਕੀ ਦੇ ਖਿਡਾਰੀ ਹੋ? ਇਹ ਕੋਈ ਨਹੀਂ ਸੋਚਦਾ ਕਿ ਅਸੀਂ ਕ੍ਰਿਕਟ ਖਿਡਾਰੀ ਵੀ ਹੋ ਸਕਦੇ ਹਾਂ।"
ਪਰ ਉਨ੍ਹੀਂ ਸਰਹੱਦਾਂ ਦੇ ਵਿਚਕਾਰ ਹੀ ਮਿਥਾਲੀ ਨੇ ਆਪਣੀ ਇੰਨੀ ਸਰਹੱਦ ਮੋਕਲੀ ਕਰ ਦਿੱਤੀ ਕਿ ਜਲਦੀ ਹੀ ਉਹ ਭਾਰਤੀ ਕ੍ਰਿਕਟ ਟੀਮ ਦਾ ਹਿੱਸਾ ਬਣ ਗਏ। ਉਹ ਰਿਟਾਇਰ ਹੋਣ ਤੱਕ ਇਸ ਟੀਮ ਦਾ ਹਿੱਸਾ ਬਣੇ ਰਹੇ।
ਸਾਲ 1999 ਵਿੱਚ ਇੱਕ ਰੋਜ਼ਾ ਤੋਂ ਬਾਅਦ ਹੀ 2002 ਵਿੱਚ ਉਹ ਟੈਸਟ ਟੀਮ ਦਾ ਵੀ ਹਿੱਸਾ ਬਣ ਗਏ ।
ਮੈਦਾਨ 'ਤੇ ਉਹ ਆਪਣੇ ਬੱਲੇ ਨਾਲ ਲਗਾਤਾਰ ਬੋਲਦੇ ਰਹੇ ਹਨ ਅਤੇ ਮੈਦਾਨ ਦੇ ਬਾਹਰ ਵੀ।
ਮੈਨੂੰ ਯਾਦ ਹੈ ਕਿ ਇੱਕ ਵਾਰ ਉਨ੍ਹਾਂ ਨੂੰ ਪੁੱਛਿਆ ਗਿਆ ਸੀ ਕਿ ਉਨ੍ਹਾਂ ਦਾ ਪਸੰਦੀਦਾ ਪੁਰਸ਼ ਕ੍ਰਿਕਟਰ ਕੌਣ ਹੈ ਅਤੇ ਉਨ੍ਹਾਂ ਦਾ ਜਵਾਬ ਸੀ - ਕੀ ਤੁਸੀਂ ਕਿਸੇ ਪੁਰਸ਼ ਕ੍ਰਿਕਟਰ ਤੋਂ ਪੁੱਛਦੇ ਹੋ ਕਿ ਤੁਹਾਡੀ ਪਸੰਦੀਦਾ ਮਹਿਲਾ ਕ੍ਰਿਕਟਰ ਕੌਣ ਹੈ।

ਤਸਵੀਰ ਸਰੋਤ, Getty Images
ਮਹਿਜ਼ 16 ਸਾਲਾਂ ਦੀ ਉਮਰ ਵਿੱਚ ਮਿਥਾਲੀ ਨੇ 26 ਜੂਨ 1999 ਨੂੰ ਆਇਰਲੈਂਡ ਦੇ ਖਿਲਾਫ਼ ਖੇਡੇ ਵੰਨਡੇ ਵਿੱਚ ਡੇਬਿਊ ਕੀਤਾ ਅਤੇ ਪਹਿਲੀ ਹੀ ਪਾਰੀ ਵਿੱਚ ਨਾਬਾਦ 114 ਦੌੜਾਂ ਬਣਾਈਆਂ। 19 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਇੰਗਲੈਂਡ ਦੇ ਖਿਲਾਫ 214 ਰਨ ਬਣਾਏ ਸਨ। ਉਨ੍ਹਾਂ ਦੀ ਉਸ ਪਾਰੀ ਨੇ ਉਨ੍ਹਾਂ ਨੂੰ ਦੇਸ਼ ਵਿੱਚ ਹੀ ਨਹੀਂ ਸਗੋਂ ਕੌਮਾਂਤਰੀ ਸੁਰਖੀਆਂ ਵਿੱਚ ਲੈਆਂਦਾ।
ਸਾਲ 2005 'ਚ ਜਦੋਂ ਭਾਰਤ ਪਹਿਲੀ ਵਾਰ ਵਰਲਡ ਕੱਪ ਵਿੱਚ ਪਹੁੰਚਾ ਤਾਂ ਮਿਥਾਲੀ ਉਸ ਟੀਮ ਦਾ ਅਹਿਮ ਹਿੱਸਾ ਸਨ। ਗੋਡੇ ਦੀ ਸੱਟ ਦੇ ਬਾਵਜੂਦ ਉਨ੍ਹਾਂ ਨੇ ਬਤੌਰ ਕਪਤਾਨ ਨਿਊਜ਼ੀਲੈਂਡ ਦੇ ਵਿਰੁੱਧ 91 ਰਨ ਬਣਾਏ ਸਨ।
ਹਾਲਾਂਕਿ ਸਫ਼ਲਤਾ ਦੇ ਨਾਲ-ਨਾਲ ਉਨ੍ਹਾਂ ਦੀ ਆਲੋਚਨਾ ਵੀ ਹੋਈ, ਖਾਸਕਰ ਪਿਛਲੇ ਕੁਝ ਸਾਲਾਂ ਵਿੱਚ ਉਨ੍ਹਾਂ ਦੇ ਫਾਰਮ ਕਰਕੇ। ਆਲੋਚਕਾਂ ਦਾ ਤਰਕ ਸੀ ਕਿ ਹੁਣ ਨਵੇਂ ਖਿਡਾਰੀ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਹੈ।
ਉਹ ਮਹਿਲਾ ਟੀਮ ਕੇ ਸਾਬਕਾ ਕੋਚ ਅਤੇ ਹਰਮਨਪ੍ਰੀਤ ਕੌਰ ਦੇ ਨਾਲ ਵਿਵਾਦਾਂ ਕਾਰਨ ਵੀ ਉਹ ਚਰਚਾ ਵਿੱਚ ਰਹੇ।
ਹਾਲਾਂਕਿ ਮੈਦਾਨ ਵਿੱਚ ਹਮੇਸ਼ਾ ਮਿਥਾਲੀ ਛਾਏ ਰਹੇ। ਕ੍ਰਿਕਟ ਮੈਚ ਵਿੱਚ ਬੈਟਿੰਗ ਦੇ ਇੰਤਜ਼ਾਰ ਦੌਰਾਨ ਕਿਤਾਬ ਪੜ੍ਹਨ ਵਾਲੀ ਮਿਥਾਲੀ ਰਾਜ ਸ਼ਾਇਦ ਮੇਰੀ ਨਜ਼ਰ ਵਿੱਚ ਇੱਕਲੌਤੀ ਕ੍ਰਿਕਟ ਹੋਣਗੇ।

ਤਸਵੀਰ ਸਰੋਤ, Getty Images
ਆਪਣੀ ਬੈਟਿੰਗ ਦਾ ਇੰਤਜ਼ਾਰ ਕਰਦੇ, ਪਿੱਚ 'ਤੇ ਰੂਮੀ ਦੀ ਕਿਤਾਬ ਪੜ੍ਹਨ ਵਾਲੀ ਉਨ੍ਹਾਂ ਦੀ ਤਸਵੀਰ ਹਮੇਸ਼ਾ ਮੇਰੇ ਜ਼ਿਹਨ ਵਿੱਚ ਤੈਰਦੀ ਹੈ।
ਸਾਲ 2017 ਵਿੱਚ ਉਸ ਮੈਦਾਨ ਵਿੱਚ ਮਿਥਾਲੀ ਨੇ 71 ਰਨ ਬਣਾਏ ਸਨ। ਉਸ ਦਿਨ ਮਿਥਾਲੀ ਵੰਨਡੇ ਕ੍ਰਿਕਟ ਵਿੱਚ ਲਗਾਤਾਰ ਸੱਤ ਹਾਫ਼ ਸੈਂਚੂਰੀਆਂ ਬਣਾਉਣ ਵਾਲੀ ਪਹਿਲੀ ਮਹਿਲਾ ਕ੍ਰਿਕਟਰ ਬਣੇ। ਕਦੇ-ਕਦੇ ਉਹ ਗੇਂਦਬਾਜ਼ੀ ਵਿੱਚ ਵੀ ਹੱਥ ਆਜ਼ਮਾ ਲੇਂਦੇ ਹੁੰਦੇ ਹਨ ਅਤੇ ਅੱਠ ਵਿਕਟ ਵੀ ਲੈ ਚੁੱਕੇ ਹਨ।
ਮਿਥਾਲੀ ਦੇ ਖੇਡ ਜੀਵਨ ਉੱਪਰ ਨਜ਼ਰ ਪਾਈ ਜਾਵੇ ਤਾਂ ਉਹ ਹਮੇਸ਼ਾ ਤੋਂ ਹੀ ਲੀਕ ਤੋਂ ਹਟ ਕੇ ਕੁਝ ਕਰਨ ਵਿੱਚ ਯਕੀਨ ਰੱਖਦੇ ਹਨ।
39 ਸਾਲ ਦੀ ਮਿਥਾਲੀ 6 ਵਿਸ਼ਵ ਕੱਪ ਖੇਡ। 2005 ਦੇ ਵਿਸ਼ਵ ਕੱਪ ਵਿੱਚ ਮਿਥਾਲੀ ਨੇ ਪਹਿਲੀ ਵਾਰ ਟੀਮ ਦੀ ਕਪਤਾਨੀ ਕੀਤੀ ਅਤੇ ਭਾਰਤ ਉਪ ਜੇਤੂ ਰਿਹਾ ਸੀ।
ਇਸ ਸਾਲ ਹੋਇਆ ਮਹਿਲਾ ਵਿਸ਼ਵ ਕੱਪ ਵੀ ਉਹ ਮੁਕਾਬਲਾ ਸੀ ਜਦੋਂ ਮਿਥਾਲੀ ਨੂੰ ਲੋਕਾਂ ਨੇ ਆਖਰੀ ਵਾਰ ਮੈਦਾਨ ਉੱਪਰ ਦੇਖਿਆ ਸੀ।
ਇਸ ਮੈਚ ਵਿੱਚ ਉਨ੍ਹਾਂ ਨੇ 68 ਦੌੜਾਂ ਬਣਾ ਕੇ, ਆਖਰੀ ਹਾਫ਼ ਸੈਂਚੂਰੀ ਬਣਾਈ ਸੀ।
23 ਸਾਲ 'ਚ ਉਨ੍ਹਾਂ ਨੇ 12 ਟੈਸਟ ਮੈਚ ਖੇਡੇ ਹਨ, ਇਹ ਭਾਰਤ ਵਿੱਚ ਮਹਿਲਾ ਕ੍ਰਿਕਟ ਬਾਰੇ ਬਹੁਤ ਕੁਝ ਦੱਸਦਾ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












