ਸਤੇਂਦਰ ਜੈਨ: ਈਡੀ ਨੇ ਕੇਜਰੀਵਾਲ ਦਾ ਸਿਹਤ ਮੰਤਰੀ ਗ੍ਰਿਫ਼ਤਾਰ ਕੀਤਾ

ਸਤੇਂਦਰ ਜੈਨ

ਤਸਵੀਰ ਸਰੋਤ, Satyender Jain/FB

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 2 ਮਿੰਟ

ਇਨਫੋਰਸਮੈਂਟ ਡਾਇਰੈਕੋਰੇਟ (ਈਡੀ) ਨੇ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੂੰ ਹਵਾਲਾ ਮਾਮਲੇ ਵਿੱਚ ਗ੍ਰਿਫ਼਼ਤਾਰ ਕੀਤਾ ਹੈ।

ਸਮਾਚਾਰ ਏਜੰਸੀ ਪੀਟੀਆਈ ਦੀ ਰਿਪੋਰਟ ਮੁਤਾਬਕ, ਉਨ੍ਹਾਂ ਦੇ ਹਵਾਲਾ ਲੈਣ-ਦੇਣ ਨਾਲ ਜੁੜੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਨਿਊਜ਼ ਏਜੰਸੀ ਏਐੱਨਆਈ ਮੁਤਾਬਕ, ਹਵਾਲਾ ਲੈਣ-ਦੇਣ ਦਾ ਇਹ ਮਾਮਲਾ ਕੋਲਕਾਤਾ ਦੀ ਇੱਕ ਕੰਪਨੀ ਨਾਲ ਜੁੜਿਆ ਹੋਇਆ ਹੈ।

ਈਡੀ ਨੇ ਦਿੱਲੀ ਵਿੱਚ ਸਤੇਂਦਰ ਜੈਨ ਨਾਲ ਜੁੜੇ ਟਿਕਾਣਿਆਂ 'ਤੇ ਸੋਮਵਾਰ ਨੂੰ ਛਾਪੇਮਾਰ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਦਿੱਲੀ ਦੇ ਗ੍ਰਹਿ ਅਤੇ ਸਿਹਤ ਵਿਭਾਗ ਤੋਂ ਇਲਾਵਾ ਸਤੇਂਦਰ ਜੈਨ ਕੋਲ ਊਰਜਾ, ਲੋਕ ਨਿਰਮਾਣ ਵਿਭਾਗ, ਉਦਯੋਗ, ਸ਼ਹਿਰੀ ਵਿਕਾਸ, ਹੜ੍ਹ ਤੇ ਸਿੰਜਾਈ ਅਤੇ ਜਲ ਸਰੋਤ ਵਰਗੇ ਵਿਭਾਗਾਂ ਦੀਆਂ ਜ਼ਿੰਮੇਵਾਰੀਆਂ ਵੀ ਹਨ।

ਸਤੇਂਦਰ ਜੈਨ ਅਤੇ ਮਨੀਸ਼ ਸਿਸੋਦੀਆ

ਤਸਵੀਰ ਸਰੋਤ, Ani

ਸੀਬੀਆਈ ਜਾਂਚ ਤੋਂ ਬਾਅਦ ਈਡੀ ਦੇ ਹੱਥ ਵਿੱਚ ਕੇਸ

ਈਡੀ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਜੈਨ ਪਰਿਵਾਰ ਅਤੇ ਉਨ੍ਹਾਂ ਵੱਲੋਂ ਕੰਟ੍ਰੋਲ ਤੇ ਉਨ੍ਹਾਂ ਦੀ ਮਲਕੀਅਤ ਵਾਲੀਆਂ ਅਕਿੰਚਨ ਡੈਵਲੈਪਰਸ ਪ੍ਰਾਈਵੇਟ ਲਿਮੀਟਡ ਅਤੇ ਇੰਡੋ ਮੇਟਲ ਇੰਪੈਕਸ ਲਿਮੀਟਡ ਅਤੇ ਹੋਰ ਕੰਪਨੀਆਂ ਦੀ 4.81 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ।

ਇਨ੍ਹਾਂ ਕੰਪਨੀਆਂ ਵਿੱਚ ਸਤੇਂਦਰ ਜੈਨ ਤੋਂ ਇਲਾਵਾ ਉਨ੍ਹਾਂ ਦੀ ਪਤਨੀ ਪੂਨਮ ਜੈਨ ਦੀ ਵੀ ਹਿੱਸੇਦਾਰੀ ਦੱਸੀ ਜਾ ਰਹੀ ਹੈ।

ਜ਼ਬਤੀ ਦੀ ਇਹ ਕਾਰਵਾਈ ਸਤੇਂਦਰ ਜੈਨ ਖ਼ਿਲਾਫ਼ ਚਲ ਰਹੇ ਮਨੀ ਲਾਂਡ੍ਰਿੰਗ ਕੇਸ ਦੀ ਜਾਂਚ ਦੇ ਸਿਲਸਿਲੇ ਵਿੱਚ ਹੋਈ ਸੀ।

ਦਰਅਸਲ, ਸੀਬੀਆਈ ਨੇ ਸਤੇਂਦਰ ਜੈਨ ਖ਼ਿਲਾਫ਼ 25 ਅਗਸਤ 2017 ਨੂੰ ਪੈਸੇ ਦੀ ਗ਼ੈਰ-ਕਾਨੂੰਨੀ ਲੈਣ-ਦੇਣ ਦਾ ਮਾਮਲਾ ਦਰਜ ਕੀਤਾ ਸੀ। ਇਸੇ ਐੱਫਆਈਆਰ ਦੇ ਆਧਾਰ 'ਤੇ ਈਡੀ ਨੇ ਵੀ ਜੈਨ ਖ਼ਿਲਾਫ਼ ਕੇਸ ਦਰਜ ਕੀਤਾ ਸੀ।

ਸਾਲ 2018 ਵਿੱਚ ਈਡੀ ਨੇ ਇਸ ਕੇਸ ਸਬੰਧੀ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਸੀ।

ਈਡੀ ਦਾ ਇਲਜ਼ਾਮ ਹੈ ਕਿ ਸਤੇਂਦਰ ਜੈਨ ਆਪਣੀ ਸ਼ੇਅਰ ਹੋਲਡਿੰਗ ਵਾਲੀ ਇਨ੍ਹਾਂ ਚਾਰ ਕੰਪਨੀਆਂ ਵਿੱਚ ਨਿਵੇਸ਼ ਕੀਤੇ ਗਏ ਪੈਸੇ ਦਾ ਸਰੋਤ ਨਹੀਂ ਦੱਸ ਸਕੇ।

ਹਾਲਾਂਕਿ, ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਇਸ ਨੂੰ ਫਰਜ਼ੀ ਕੇਸ ਦੱਸਿਆ ਹੈ।

ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ 'ਤੇ ਲਿਖਿਆ ਹੈ, "ਸਤੇਂਦਰ ਜੈਨ ਦੇ ਖ਼ਿਲਾਫ਼ 8 ਸਾਲ ਤੋਂ ਇੱਕ ਫਰਜ਼ੀ ਕੇਸ ਚਲਾਇਆ ਜਾ ਰਿਹਾ ਹੈ, ਹੁਣ ਤੱਕ ਕਈ ਵਾਰ ਈਡੀ ਨੇ ਬੁਲਾਇਆ ਹੈ। ਵਿਚਾਲੇ ਕਈ ਸਾਲ ਈਡੀ ਨੇ ਬੁਲਾਉਣਾ ਬੰਦ ਕਰ ਦਿੱਤਾ ਸੀ ਕਿਉਂਕਿ ਉਨ੍ਹਾਂ ਨੂੰ ਕੁਝ ਮਿਲਿਆ ਹੀ ਨਹੀਂ।"

"ਹੁਣ ਫਿਰ ਸ਼ੁਰੂ ਕਰ ਦਿੱਤਾ ਕਿਉਂਕਿ ਸਤੇਂਦਰ ਜੈਨ ਹਿਮਾਚਲ ਦੇ ਚੋਣ ਇੰਚਾਰਜ ਵੀ ਹਨ। ਹਿਮਾਚਲ ਵਿੱਚ ਭਾਜਪਾ ਬੁਰੀ ਤਰ੍ਹਾਂ ਨਾਲ ਹਾਰ ਹੈ। ਇਸ ਲਈ ਸਤੇਂਦਰ ਜੈਨ ਨੂੰ ਅੱਜ ਗ੍ਰਿਫ਼ਤਾਰ ਕੀਤਾ ਗਿਆ ਹੈ ਤਾਂ ਜੋ ਉਹ ਹਿਮਾਚਲ ਦਾ ਨਾ ਸਕਣ। ਉਹ ਕੁਝ ਦਿਨਾਂ ਵਿੱਚ ਰਿਹਾਅ ਹੋ ਜਾਣਗੇ ਕਿਉਂਕਿ ਕੇਸ ਬਿਲਕੁਲ ਫਰਜ਼ੀ ਹੈ।"

ਟਵੀਟ

ਤਸਵੀਰ ਸਰੋਤ, Manish Sisodia/Twitter

ਕੇਜਰੀਵਾਲ ਨੇ ਪਹਿਲਾਂ ਹੀ ਪ੍ਰਗਟਾਇਆ ਸੀ ਖਦਸ਼ਾ

ਅਰਵਿੰਦ ਕੇਜਰੀਵਾਲ ਨੇ ਜਨਵਰੀ ਵਿਚ ਪੰਜਾਬ ਵਿਚ ਇੱਕ ਚੋਣ ਰੈਲੀ ਦੌਰਾਨ ਇਸ ਗੱਲ ਦੀ ਸ਼ੰਕਾ ਪ੍ਰਗਟਾਈ ਸੀ ਕਿ ਉਨ੍ਹਾਂ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੂੰ ਕਿਸੇ ਵੀ ਵੇਲੇ ਕੇਂਦਰੀ ਏਜੰਸੀਆਂ ਹਿਰਾਸਤ ਵਿਚ ਲੈ ਸਕਦੀਆਂ ਹਨ।

ਕੇਜਰੀਵਾਲ ਅਸਲ ਵਿਚ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਹਨੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਇੱਕ ਰੈਲੀ ਦੌਰਾਨ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਕੇਂਦਰ ਸਰਕਾਰ ਦੀਆਂ ਵਧੀਕੀਆਂ ਦਾ ਡਟ ਦੇ ਸਾਹਮਣਾ ਕਰਦੀ ਹੈ।

ਉਨ੍ਹਾਂ ਕਿਹਾ ਸੀ ਕਿ ਸਾਡੇ ਸਿਹਤ ਮੰਤਰੀ ਸਤੇਂਦਰ ਜੈਨ ਨੂੰ ਕਿਸੇ ਵੇਲੇ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ।

ਕੇਜਰੀਵਾਲ ਦਾ ਕਿਹਾ ਅੱਜ ਸੱਚ ਸਾਬਿਤ ਹੋ ਗਿਆ ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।