ਦਿ ਦਿੱਲੀ ਫਾਈਲਜ਼: 1984 'ਤੇ ਫਿਲਮ ਦਾ ਐਲਾਨ ਹੁੰਦਿਆਂ ਹੀ ਪੀੜਤ ਪਰਿਵਾਰਾਂ ਨੂੰ ਯਾਦ ਆਇਆ ਉਹ 'ਭਿਆਨਕ' ਮੰਜ਼ਰ...
'ਦਿ ਕਸ਼ਮੀਰ ਫਾਈਲਜ਼' ਫਿਲਮ ਦੇ ਡਾਇਰੈਕਟਰ ਵਿਵੇਕ ਅਗਨੀਹੋਤਰੀ ਨੇ ਹੁਣ 'ਦਿ ਦਿੱਲੀ ਫਾਈਲਜ਼' ਫਿਲਮ ਬਣਾਉਣ ਦਾ ਐਲਾਨ ਕਰ ਦਿੱਤਾ ਹੈ।
ਉਨ੍ਹਾਂ ਨੇ ਟਵਿੱਟਰ 'ਤੇ ਲਿਖਿਆ, ''ਜਿਨ੍ਹਾਂ ਨੇ ਵੀ 'ਦਿ ਕਸ਼ਮੀਰ ਫ਼ਾਈਲਜ਼' ਨੂੰ ਅਪਣਾਇਆ, ਮੈਂ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦੀ ਹਾਂ। ਪਿਛਲੇ ਚਾਰ ਸਾਲ ਅਸੀਂ ਬੇਹੱਦ ਇਮਾਨਦਾਰੀ, ਲਗਨ ਤੇ ਮਿਹਨਤ ਨਾਲ ਕੰਮ ਕੀਤਾ ਹੈ।''

ਤਸਵੀਰ ਸਰੋਤ, Ani
''ਹੋ ਸਕਦਾ ਹੈ ਮੈਂ ਤੁਹਾਡੀ ਟਾਈਮਲਾਈਨ ਭਰ ਦਿੱਤੀ ਹੋਵੇ ਪਰ ਇਹ ਜ਼ਰੂਰੀ ਹੈ ਕਿ ਲੋਕਾਂ ਨੂੰ ਕਸ਼ਮੀਰੀ ਹਿੰਦੂਆਂ ਦੇ ਕਤਲੇਆਮ ਅਤੇ ਬੇਇਨਸਾਫ਼ੀ ਦਾ ਪਤਾ ਚੱਲੇ।''
''ਹੁਣ ਮੇਰੇ ਲਈ ਇੱਕ ਨਵੀਂ ਫ਼ਿਲਮ ਉੱਪਰ ਕੰਮ ਕਰਨ ਦਾ ਸਮਾਂ ਹੈ।'' #TheDelhiFiles
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਇਹ ਫਿਲਮ 1984 ਦੇ ਸਿੱਖ ਵਿਰੋਧੀ ਕਤਲੇਆਮ 'ਤੇ ਆਧਾਰਿਤ ਹੋਵੇਗੀ।
ਵਿਵੇਕ ਅਗਨੀਹੋਤਰੀ ਦੇ ਐਲਾਨ ਤੋਂ ਬਾਅਦ 1984 ਕਤਲੇਆਮ ਦੇ ਪੀੜਤ ਪਰਿਵਾਰ ਚਾਹੁੰਦੇ ਹਨ ਕਿ ਇਹ ਫਿਲਮ ਬਣਨੀ ਚਾਹੀਦੀ ਹੈ ਤੇ ਸਰਕਾਰ ਇਸ ਨੂੰ ਨਾ ਰੋਕੇ।
ਇਹ ਵੀ ਪੜ੍ਹੋ:
ਪੀੜਤ ਪਰਿਵਾਰਾਂ ਨੇ ਯਾਦ ਕੀਤਾ ਉਹ 'ਭਿਆਨਕ' ਮੰਜ਼ਰ...

ਤਸਵੀਰ ਸਰੋਤ, ANI
ਦਿੱਲੀ ਦੇ ਆਤਮਾ ਸਿੰਘ ਲੁਬਾਣਾ ਕਹਿੰਦੇ ਹਨ,'' ਦਿੱਲੀ ਕਤਲੇਆਮ ਪੀੜਤਾਂ ਦੀ ਗੱਲ ਵੀ ਸਾਹਮਣੇ ਆਉਣੀ ਚਾਹੀਦੀ ਹੈ। ਸਾਡਾ ਬਹੁਤ ਭਿਆਨਕ ਕਤਲੇਆਮ ਹੋਇਆ ਹੈ।''
''ਅਸੀਂ ਬਹੁਤ ਮੁਸ਼ਕਲਾਂ ਨਾਲ ਆਪਣੀਆਂ ਜਾਨਾਂ ਬਚਾਈਆਂ ਸਨ, ਹਾਲਾਂਕਿ ਇਸ ਦੌਰਾਨ ਸਾਡੇ 10 ਪਰਿਵਾਰਕ ਮੈਂਬਰ ਮਾਰੇ ਗਏ। ਅੱਜ ਵੀ ਅਸੀਂ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਾਂ, ਰੁਲ ਰਹੇ ਹਾਂ।''
''ਪਿਤਾ ਦੇ ਸਾਹਮਣੇ ਇੱਕ ਧੀ ਦਾ ਸ਼ੋਸ਼ਣ ਹੋਇਆ, ਪੁੱਤਰ ਦੇ ਸਾਹਮਣੇ ਉਸਦੀ ਭੈਣ, ਉਸਦੀ ਮਾਂ ਦਾ ਸ਼ੋਸ਼ਣ ਹੋਇਆ। ਹੁਣ 38 ਸਾਲ ਬਾਅਦ ਇੱਕ ਸ਼ਖ਼ਸ ਇਸ ਸਭ ਦੀ ਹਕੀਕਤ ਲੋਕਾਂ ਸਾਹਮਣੇ ਲਿਆਉਣ ਜਾ ਰਿਹਾ ਹੈ।''
ਇੱਕ ਹੋਰ ਪੀੜਤ ਭਾਗੀ ਕੌਰ ਨੇ ਦੱਸਿਆ ਕਿ ਕਿਵੇਂ ਇਸ ਕਤਲੇਆਮ ਵਿੱਚ ਉਨ੍ਹਾਂ ਦੇ ਪਰਿਵਾਰ ਦੇ 11 ਲੋਕਾਂ ਨੇ ਆਪਣੀ ਜਾਨ ਗੁਆਈ।
ਉਹ ਦੱਸਦੇ ਹਨ,'' ਮੇਰੇ ਪਰਿਵਾਰ ਦੇ 11 ਲੋਕ ਮਾਰੇ ਗਏ, ਜਿਨ੍ਹਾਂ ਵਿੱਚ 4 ਮੇਰੇ ਸੱਕੇ ਭਰਾ ਸਨ।''

ਤਸਵੀਰ ਸਰੋਤ, Ani
''ਅਸੀਂ ਉਨ੍ਹਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜੋ ਇਸ ਬਾਰੇ ਫਿਲਮ ਬਣਾਉਣ ਜਾ ਰਹੇ ਹਨ। ਆਉਣ ਵਾਲੀ ਪੀੜ੍ਹੀ ਵੀ ਦੇਖ ਸਕੇਗੀ ਕਿ ਸਾਡੇ ਨਾਲ ਕੀ ਹੋਇਆ।''
''ਬਾਹਰਲੇ ਮੁਲਕਾਂ ਵਿੱਚ ਬੈਠੇ ਲੋਕ ਵੀ ਦੇਖਣਗੇ ਕਿ ਸਾਡੇ ਨਾਲ ਕੀ ਹੋਇਆ। ਕਿਵੇਂ ਲੋਕ ਤੜਪ-ਤੜਪ ਕੇ ਮਰੇ, ਸਾਡੇ ਬੱਚਿਆਂ ਨਾਲ ਕਿਸ ਤਰ੍ਹਾਂ ਦਾ ਵਤੀਰਾ ਹੋਇਆ।''
1984 ਸਿੱਖ ਕਤਲੇਆਮ ਦੇ ਇੱਕ ਹੋਰ ਪੀੜਤ ਗੁਰਮੀਤ ਸਿੰਘ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਨੂੰ ਇੱਕ ਕੁੜੀ ਬਣਾ ਕੇ ਬਚਾਇਆ ਗਿਆ ਸੀ।
ਗੁਰਮੀਤ ਸਿੰਘ ਕਹਿੰਦੇ ਹਨ,''1984 ਵਿੱਚ ਸਿੱਖਾਂ ਨਾਲ ਕੀ ਕੁਝ ਬੀਤਿਆ, ਉਹ ਹਰ ਕਿਸੇ ਨੂੰ ਪਤਾ ਲੱਗਣਾ ਚਾਹੀਦਾ ਹੈ, ਤਾਂ ਜੋ 3 ਦਿਨ ਦਾ ਉਹ ਭਿਆਨਕ ਮੰਜ਼ਰ ਸਭ ਨੂੰ ਪਤਾ ਲੱਗ ਸਕੇ।''
''ਮੇਰੀ ਉਮਰ ਕਰੀਬ 3-4 ਸਾਲ ਸੀ ਤੇ ਮੈਨੂੰ ਕੁੜੀ ਦੀ ਫਰਾਕ ਪੁਆ ਕੇ ਬਚਾਇਆ ਗਿਆ ਸੀ।''
ਸਿਆਸਤਦਾਨਾਂ ਨੇ ਕੀਤਾ ਫ਼ੈਸਲੇ ਦਾ ਸਵਾਗਤ
ਉੱਧਰ ਸਿਆਸਤਦਾਨ ਵੀ ਵਿਵੇਕ ਅਗਨੀਹੋਤਰੀ ਦੇ ਇਸ ਫੈਸਲੇ ਦਾ ਸਵਾਗਤ ਕਰਦੇ ਨਜ਼ਰ ਆ ਰਹੇ ਹਨ ਅਤੇ ਫਿਲਮ ਦੇ ਹੱਕ ਵਿੱਚ ਹੀ ਬੋਲ ਰਹੇ ਹਨ।
ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਕਹਿੰਦੇ ਹਨ,''ਇਹ ਇੱਕ ਸੋਚ ਸਮਝ ਕੇ ਕੀਤਾ ਗਿਆ ਜੁਰਮ ਸੀ, ਬਦਲੇ ਦੀ ਭਾਵਨਾ ਨਾਲ ਸਿੱਖਾਂ ਦੇ ਘਰਾਂ ਦੀ ਪਛਾਣ ਕਰਕੇ ਸਿਆਸੀ ਆਗੂਆਂ ਨੇ ਭੀੜ ਦੀ ਅਗਵਾਈ ਕੀਤੀ।''

ਤਸਵੀਰ ਸਰੋਤ, Ani
''ਜਿਨ੍ਹਾਂ ਲੋਕਾਂ ਨੇ ਐਨਾ ਵੱਡਾ ਕਤਲੇਆਮ ਕੀਤਾ, ਉਨ੍ਹਾਂ ਲੋਕਾਂ ਨੂੰ ਬਚਾਉਣ ਲਈ ਵੀ ਉਸ ਸਮੇਂ ਦੀ ਕਾਂਗਰਸ ਸਰਕਾਰ ਨੇ ਕੋਈ ਕਸਰ ਨਹੀਂ ਛੱਡੀ।
''ਇਸ ਲਈ ਜੇਕਰ ਇਸ ਮੁੱਦੇ 'ਤੇ ਕੋਈ ਫਿਲਮ ਬਣ ਰਹੀ ਹੈ, ਤਾਂ ਚੰਗੀ ਗੱਲ ਹੈ ਲੋਕਾਂ ਸਾਹਮਣੇ ਸੱਚਾਈ ਆਉਣੀ ਚਾਹੀਦੀ ਹੈ।''
ਉੱਧਰ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਸਾਡੇ ਦਿਲ ਵਿੱਚ ਜੋ ਦਰਦ ਹੈ ਉਹ ਲੋਕਾਂ ਸਾਹਮਣੇ ਆਉਣਾ ਚਾਹੀਦਾ ਹੈ ਤੇ ਜਿਨ੍ਹਾਂ ਲੋਕਾਂ ਨੇ ਇਸ ਕਤਲੇਆਮ ਨੂੰ ਅੰਜਾਮ ਦਿੱਤਾ ਉਨ੍ਹਾਂ ਦਾ ਚਿਹਰਾ ਵੀ ਨਸ਼ਰ ਹੋਣਾ ਚਾਹੀਦਾ ਹੈ।
ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਵੀ ਇਸ ਕਦਮ ਨੂੰ ਸਹੀ ਠਹਿਰਾਇਆ ਹੈ।

ਤਸਵੀਰ ਸਰੋਤ, Ani
ਉਨ੍ਹਾਂ ਕਿਹਾ, ''ਮੈਂ ਕਸ਼ਮੀਰ ਫਾਈਲਜ਼ ਫਿਲਮ ਵੀ ਵੇਖੀ ਹੈ, ਮੈਂ ਮਹਿਸੂਸ ਕਰਦਾਂ ਹਾਂ ਕਿ ਕਤਲੇਆਮ ਦੀ ਗੱਲ ਹੋਣੀ ਚਾਹੀਦੀ ਹੈ।''
''ਮੈਂ ਫਿਲਮ ਵਿੱਚ ਦੇਖਿਆ ਕਿ ਐਨਾ ਵੱਡਾ ਜ਼ੁਲਮ ਹੋਇਆ ਪਰ ਕੋਈ ਵੀ ਘਟਨਾ ਵਾਪਰਦੀ ਹੈ ਤਾਂ ਉਸਦਾ ਦੂਜਾ ਪੱਖ ਵੀ ਵਿਖਾਉਣਾ ਚਾਹੀਦਾ ਹੈ।''
ਦਿ ਕਸ਼ਮੀਰ ਫਾਈਲਜ਼ ਫਿਲਮ
ਵਿਵੇਕ ਅਗਨੀਹੋਤਰੀ ਵੱਲੋਂ ਡਾਇਰੈਕਟ ਕੀਤੀ ਗਈ ਫਿਲਮ 'ਦਿ ਕਸ਼ਮੀਰ ਫਾਈਲਜ਼ ਫਿਲਮ' 11 ਮਾਰਚ 2022 ਨੂੰ ਰਿਲੀਜ਼ ਹੋਈ ਸੀ। ਇਸ ਫਿਲਮ ਵਿੱਚ ਕਸ਼ਮੀਰੀ ਪੰਡਿਤਾਂ ਦੇ ਕਤਲੇਆਮ ਨੂੰ ਮੁੱਦੇ ਨੂੰ ਚੁੱਕਿਆ ਗਿਆ ਹੈ।
ਫਿਲਮ ਦਾ ਮੁੱਖ ਕਿਰਦਾਰ ਇੱਕ ਯੂਨੀਵਰਸਿਟੀ ਦਾ ਵਿਦਿਆਰਥੀ ਹੈ ਜਿਸ ਨੂੰ ਪਤਾ ਲੱਗਦਾ ਹੈ ਕਿ ਉਸ ਦੇ ਮਾਤਾ-ਪਿਤਾ ਦਾ ਕਤਲ ਇਸਲਾਮੀ ਅੱਤਵਾਦੀਆਂ ਨੇ ਕੀਤਾ ਸੀ ਅਤੇ ਨਾ ਕਿ ਉਹ ਇੱਕ ਹਾਦਸਾ ਸੀ।

ਤਸਵੀਰ ਸਰੋਤ, Twitter/taran adarsh
ਫ਼ਿਲਮ ਵਿੱਚ ਇਸ ਵਿਦਿਆਰਥੀ ਦੇ ਕਿਰਦਾਰ ਦੇ ਦਾਦਾ ਨੇ ਉਸ ਨੂੰ ਉਸ ਦੇ ਮਾਤਾ ਪਿਤਾ ਦੇ ਕਤਲ ਨੂੰ ਇੱਕ ਹਾਦਸਾ ਦੱਸਿਆ ਸੀ।
ਫਿਲਮ ਦੇ ਸਮਰਥਕਾਂ ਮੁਤਾਬਕ ਇਸ ਨੇ ਇੱਕ ਅਜਿਹੇ ਮੁੱਦੇ ਨੂੰ ਚੁੱਕਿਆ ਹੈ ਜਿਸ ਨੂੰ ਹਮੇਸ਼ਾ ਨਜ਼ਰਅੰਦਾਜ਼ ਕੀਤਾ ਗਿਆ।
ਇਹ ਮੁੱਦਾ ਕਸ਼ਮੀਰ ਦੇ ਖ਼ੂਨੀ ਇਤਿਹਾਸ ਨਾਲ ਜੁੜਿਆ ਹੈ ਪਰ ਇਸ ਦੇ ਵਿਰੋਧੀ ਆਖਦੇ ਹਨ ਕਿ ਇਸ ਵਿੱਚ ਤੱਥਾਂ ਨੂੰ ਤੋੜਿਆ ਮਰੋੜਿਆ ਗਿਆ ਹੈ ਅਤੇ ਇਹ ਮੁਸਲਮਾਨਾਂ ਦੇ ਖ਼ਿਲਾਫ਼ ਭਾਵਨਾਵਾਂ ਨੂੰ ਭੜਕਾਉਂਦਾ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













