ਇੱਕ 60 ਫੁੱਟ ਲੰਬਾ ਲੋਹੇ ਦਾ ਪੁਲ ਕਿਵੇਂ ਲੋਕਾਂ ਦੀਆਂ ਅੱਖਾਂ ਦੇ ਸਾਹਮਣੇ ਚੋਰੀ ਹੋ ਗਿਆ

ਤਸਵੀਰ ਸਰੋਤ, Seetu Tiwari/BBC
- ਲੇਖਕ, ਸੀਟੂ ਤਿਵਾਰੀ
- ਰੋਲ, ਬੀਬੀਸੀ ਸਹਿਯੋਗੀ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 4 ਮਿੰਟ
ਬਿਹਾਰ ਦੇ ਰੋਹਤਾਸ ਜ਼ਿਲ੍ਹੇ ਵਿੱਚ ਅੱਜਕੱਲ੍ਹ ਅਜੀਬ ਘਟਨਾਵਾਂ ਵਾਪਰ ਰਹੀਆਂ ਹਨ। ਇਸੇ ਸਾਲ ਫਰਵਰੀ ਮਹੀਨੇ ਵਿੱਚ ਇੱਥੋਂ 1971 ਵਿੱਚ ਬਣੀ ਧੁੱਪ ਵਾਲੀ ਘੜੀ ਦਾ ਸ਼ੰਕੂ ਚੋਰੀ ਹੋ ਗਿਆ ਸੀ ਅਤੇ ਹੁਣ ਚੋਰ ਜ਼ਿਲ੍ਹੇ ਦਾ ਇੱਕ ਪੁਲ ਹੀ ਕੱਟ ਕੇ ਲੈ ਗਏ ਹਨ।
ਚੋਰ ਜਲ ਸਰੋਤ ਵਿਭਾਗ ਦੇ ਕਰਮੀ ਬਣ ਕੇ ਆਏ ਅਤੇ ਪੁੱਲ ਕੱਟ ਕੇ ਆਪਣੇ ਨਾਲ ਲੈ ਗਏ।
ਪੁਲ ਚੋਰੀ ਮਾਮਲੇ ਵਿੱਚ ਰੋਹਤਾਸ ਪੁਲਿਸ ਅਧਿਕਾਰੀ ਆਸ਼ੀਸ਼ ਭਾਰਤ ਨੇ ਬੀਬੀਸੀ ਨੂੰ ਦੱਸਿਆ, "ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।"
"ਮਾਮਲੇ ਦੀ ਜਾਂਚ ਲਈ ਐੱਸਆਈਟੀ ਦਾ ਗਠਨ ਕੀਤਾ ਗਿਆ ਹੈ ਅਤੇ ਛੇਤੀ ਹੀ ਦੋਸ਼ੀਆਂ ਦੀ ਗ੍ਰਿਫ਼ਤਾਰੀ ਕਰ ਕੇ ਚੋਰੀ ਸਾਮਾਨ ਨੂੰ ਬਰਾਮਦ ਕਰ ਲਿਆ ਜਾਵੇਗਾ। ਇਸ ਮਾਮਲੇ ਵਿੱਚ ਸਾਰੇ ਬਿੰਦੂਆਂ 'ਤੇ ਜਾਂਚ ਹੋ ਰਹੀ ਹੈ।"
ਇਸ ਮਾਮਲੇ ਵਿੱਚ 8 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਵਿੱਚ ਨਹਿਰ ਵਿਭਾਗ ਦੇ ਇੱਕ ਕਰਮੀ ਸਣੇ ਚਾਰ ਕਬਾੜ ਵਾਲੇ ਸ਼ਾਮਿਲ ਦੱਸੇ ਜਾ ਰਹੇ ਹਨ।
ਕੀ ਹੈ ਪੁਲ ਚੋਰੀ ਦਾ ਮਾਮਲਾ?
ਸੁਰਖ਼ੀਆਂ ਵਿੱਚ ਆਇਆ ਪੁਲ ਰੋਹਤਾਸ ਦੇ ਵਿਕਰਮਗੰਜ ਸਬ-ਡਿਵੀਜਨ ਦੇ ਨਾਮਸਰੀਗੰਜ ਥਾਣੇ ਦੇ ਤਹਿਤ ਆਉਂਦਾ ਹੈ।

ਤਸਵੀਰ ਸਰੋਤ, Seetu/BBC
ਸੋਨ ਨਹਿਰ 'ਤੇ ਬਣੇ ਇਸ ਪੁਲ ਨੂੰ ਆਰਾ ਕੈਨਾਲ ਵੀ ਕਹਿੰਦੇ ਹਨ। 12 ਫੁੱਟ ਉੱਚੇ ਅਤੇ 60 ਫੁੱਟ ਲੰਬੇ ਇਸ ਪੁਲ ਦੀ ਚੋਰੀ ਦੀ ਘਟਨਾ ਅਮਿਆਵਰ ਨਾਮ ਦੇ ਪਿੰਡ ਕੋਲ ਵਾਪਰੀ ਹੈ।
ਚੋਰੀ ਦੇ ਸਬੰਧ ਵਿੱਚ ਰੋਹਤਾਸ ਦੇ ਨਾਮਸਰੀਗੰਜ ਥਾਣੇ ਵਿੱਚ ਇੰਜੀਨੀਅਰ ਅਰਸ਼ਾਦ ਕਮਾਲ ਸ਼ਮਸੀ ਨੇ ਬੀਤੀ 6 ਅਪ੍ਰੈਲ ਨੂੰ ਅਣਜਾਣ ਲੋਕਾਂ ਖ਼ਿਲਾਫ਼ ਰਿਪੋਰਟ ਲਿਖਵਾਈ ਹੈ।
ਅਰਸ਼ਦ ਕਮਾਲ, ਜਲ ਸਰੋਤ ਵਿਭਾਗ ਦੀ ਸੋਨ ਨਹਿਰ ਡਿਵੀਜਨ ਵਿੱਚ ਇੰਜੀਨੀਅਰ ਹਨ।
ਇਹ ਵੀ ਪੜ੍ਹੋ-
ਉਨ੍ਹਾਂ ਨੇ ਬੀਬੀਸੀ ਨੂੰ ਫੋਨ 'ਤੇ ਇਸ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ, "ਜਲ ਸਰੋਤ ਵਿਭਾਗ ਦਾ ਇੱਕ ਮੈਕੇਨੀਕਲ ਵਿਭਾਗ ਹੁੰਦਾ ਹੈ, ਜਿਸ ਦਾ ਕੰਮ ਪੁਲ ਦੀ ਦੇਖਭਾਲ ਕਰਨਾ ਹੁੰਦਾ ਹੈ।"
"ਮੈਕੇਨੀਕਲ ਵਿਭਾਗ ਦੇ ਲੋਕ ਇਸੇ ਮੌਸਮ ਵਿੱਚ ਜਾ ਕੇ ਪੁਲ ਆਦਿ ਦੀ ਜਾਂਚ ਕਰਦੇ ਹਨ। ਇਸੇ ਦਾ ਲਾਹਾ ਚੁੱਕਦਿਆਂ ਹੋਇਆਂ ਚੋਰ ਗਏ ਅਤੇ ਉਨ੍ਹਾਂ ਨੇ ਕਿਹਾ ਕਿ ਉਹ ਵਿਭਾਗੀ ਆਦੇਸ਼ ਨਾਲ ਪੁਲ ਕੱਟਣ ਆਏ ਹਨ।"
ਅਰਸ਼ਦ ਕਮਾਲ ਸ਼ਮਸੀ ਮੁਤਾਬਕ, "ਪਹਿਲਾਂ ਵੀ ਕਈ ਵਾਰ ਪਿੰਡ ਵਾਲੇ ਇਹ ਅਰਜ਼ੀ ਦੇ ਚੁੱਕੇ ਹਨ ਕਿ ਪੁਲ ਖਸਤਾ ਹਾਲ ਹੋ ਗਿਆ ਹੈ ਅਤੇ ਇਸ ਕਾਰਨ ਜਾਨਵਰ ਫੱਟੜ ਹੁੰਦੇ ਹਨ ਅਤੇ ਕਈ ਵਾਰ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ।"
"ਇਸ ਲਈ ਜੇਸੀਬੀ, ਪਿਕ-ਅੱਪ ਅਤੇ ਗੈਸ ਕਟਰ ਲੈ ਕੇ ਆਏ ਚੋਰਾਂ 'ਤੇ ਕਿਸੇ ਨੂੰ ਸ਼ੱਕ ਨਹੀਂ ਹੋਇਆ।"
ਸਥਾਨਕ ਲੋਕਾਂ ਮੁਤਾਬਕ, ਚੋਰ ਤਿੰਨ ਦਿਨ ਤੱਕ ਇਸ ਕੰਮ ਨੂੰ ਅੰਜ਼ਾਮ ਦਿੰਦੇ ਰਹੇ।
ਇਸ ਘਟਨਾ ਹੀ ਜਾਣਕਾਰੀ ਸ਼ਮਸੀ ਨੂੰ ਕਿਵੇਂ ਹੋਈ?
ਇਸ ਘਟਨਾ ਬਾਰੇ ਜਾਣਕਾਰੀ ਕਿਵੇਂ ਮਿਲੀ, ਇਹ ਪੁੱਛਣ 'ਤੇ ਅਰਸ਼ਦ ਕਮਾਲ ਸ਼ਮਸੀ ਦੱਸਦੇ ਹਨ, "ਮੈਂ ਕਿਸੇ ਦੂਜੇ ਪੁਲ ਦਾ ਨਿਰਮਾਣ ਕਾਰਜ ਦੇਖਣ ਗਿਆ ਸੀ। ਉੱਥੇ ਲੋਕਾਂ ਤੋਂ ਇਸ ਸਬੰਧੀ ਚਰਚਾ ਸੁਣੀ ਤੇ ਫਿਰ ਮੈਂ ਜਾ ਕੇ ਪੁਲ ਦੇਖਿਆ। ਇਸ ਨੂੰ ਚੋਰ ਲੈ ਗਏ ਸਨ। ਇਸ ਤੋਂ ਬਾਅਦ ਮੈਂ ਐੱਫਆਈਆਰ ਦਰਜ ਕਰਵਾਈ।"
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
'500 ਟਨ ਲੋਹਾ ਨਹੀਂ ਸੀ ਪੁਲ ਵਿੱਚ'
ਜਿਸ ਪੁਲ ਨੂੰ ਚੋਰਾਂ ਦੇ ਕੱਟਿਆ ਉਹ ਬੇਹੱਦ ਖ਼ਰਾਬ ਹਾਲਤ ਵਿੱਚ ਸੀ। ਸਥਾਨਕ ਲੋਕ ਦੱਸਦੇ ਹਨ ਕਿ 1972-73 ਵਿੱਚ ਬਣਿਆ ਪੁਲ ਅਮਿਆਵਰ, ਚਿਤੌਖਰ, ਘੋਂਘਾ, ਮਨੌਲੀ, ਪੱਡੀ ਪਿੰਡ ਨੂੰ ਜੋੜਦਾ ਸੀ।
ਬਹੁਤ ਦਿਨਾਂ ਤੋਂ ਇਹ ਪੁਲ ਬੇਕਾਰ ਪਿਆ ਸੀ। ਇਸ ਕਾਰਨ ਇਸ ਦੇ ਬਰਾਬਰ ਹੀ ਦੂਜਾ ਪੁਲ ਬਣ ਗਿਆ, ਜਿਸ ਦਾ ਇਸਤੇਮਾਲ ਲੋਕ ਕਰਦੇ ਹਨ।
ਉੱਥੇ ਜ਼ਿਲ੍ਹਾ ਪਰਿਸ਼ਦ ਦੇ ਨੁਮਾਇੰਦੇ ਗਾਂਧੀ ਚੌਧਰੀ ਦੱਸਦੇ ਹਨ, "ਪੁਲ ਚੋਰੀ ਹੋਣ ਦੀ ਸੂਚਨਾ ਸਾਨੂੰ ਆਖ਼ਬਾਰ ਤੋਂ ਮਿਲੀ। ਮੈਨੂੰ ਲੱਗਦਾ ਹੈ ਸਿੰਚਾਈ ਵਿਭਾਗ ਦੀ ਮਿਲੀਭਗਤ ਨਾਲ ਇਹ ਚੋਰੀ ਹੋਈ ਹੈ।"
ਇਸ ਪੁਲ ਨੂੰ ਲੈ ਕੇ ਇਹ ਚਰਚਾ ਵੀ ਹੈ ਕਿ ਇਸ ਵਿੱਚ 500 ਟਨ ਲੋਹਾ ਸੀ ਪਰ ਅਰਸ਼ਦ ਨੇ ਬੀਬੀਸੀ ਨੂੰ ਦੱਸਿਆ, "ਇਹ ਪੁਲ ਖ਼ਸਤਾ ਹਾਲ ਹੋ ਗਿਆ ਸੀ। ਇਸ ਵਿੱਚ ਇੰਨਾ ਲੋਹਾ ਸੀ ਹੀ ਨਹੀਂ ਜਿੰਨਾ ਰਿਪੋਰਟ ਕੀਤਾ ਗਿਆ ਹੈ।"
ਸਥਾਨਕ ਪੱਤਰਕਾਰ ਜਿਤੇਂਦਰ ਕੁਮਾਰ ਦਾ ਘਰ ਘਟਨਾ ਵਾਲੀ ਥਾਂ ਤੋਂ ਮਹਿਜ 200 ਮੀਟਰ ਨੂੰ ਦੂਰੀ 'ਤੇ ਹੈ।
ਉਹ ਦੱਸਦੇ ਹਨ, "ਇਹ ਪੁਲ ਬਹੁਤ ਤੰਗ ਸੀ, ਪੁਲ ਤੋਂ ਪੈਦਲ, ਸਾਈਕਲ ਜਾਂ ਫਿਰ ਇੱਕ ਬਾਈਕ ਲੰਘ ਸਕਦੀ ਸੀ। ਪੁਲ ਵਿੱਚ ਘੱਟ ਹੀ ਲੋਹਾ ਬਚਿਆ ਹੋਵੇਗਾ।"
"ਅਸੀਂ ਲੋਕ ਸਵੇਰੇ ਇਸੇ ਪਾਸੇ ਸੈਰ ਲਈ ਆਉਂਦੇ ਹਾਂ ਤਾਂ ਮੈਂ ਅਤੇ ਕਰੀਬ 500 ਲੋਕਾਂ ਨੇ 4 ਅਤੇ 5 ਅਪ੍ਰੈਲ ਨੂੰ ਪੁਲ ਕੱਟਦਿਆਂ ਦੇਖਿਆ। ਪਰ ਪੁਲ ਵਰਤੋਂ ਵਿੱਚ ਨਹੀਂ ਸੀ, ਇਸ ਲਈ ਕੋਈ ਕੁਝ ਨਹੀਂ ਬੋਲਿਆ।"

ਤਸਵੀਰ ਸਰੋਤ, Seetu/BBC
"ਪੁਲ ਲੋਕਾਂ ਲਈ ਸਿਰਦਰਦ ਬਣ ਗਿਆ ਸੀ ਕਿਉਂਕਿ ਜਾਨਵਰ ਉੱਥੇ ਫਸ ਕੇ ਮਰ ਜਾਂਦੇ ਸਨ ਅਤੇ ਬਦਬੂ ਫੈਲ ਜਾਂਦੀ ਸੀ। ਇਸ ਪੁਲ ਦੇ ਬਰਾਬਰ ਜੋ ਪੁਲ ਬਣਿਆ ਹੈ ਉਹ ਵੀ ਮਾੜੀ ਹਾਲਤ ਵਿੱਚ ਹੈ।"
ਇਸੇ ਸਾਲ ਧੁੱਪ ਦੀ ਘੜੀ ਵੀ ਚੋਰੀ ਹੋਈ ਸੀ
ਫਰਵਰੀ 2022 ਵਿੱਚ ਰੋਹਤਾਸ ਦੇ ਡੇਹਰੀ ਦੇ ਸਿੰਚਾਈ ਵਿਭਾਗ ਦੇ ਕੈਂਪਸ ਵਿੱਚ 1871 ਵਿੱਚ ਲੱਗੀ ਧੁੱਪ ਦੀ ਘੜੀ ਦਾ ਸ਼ੰਕੂ ਵੀ ਚੋਰੀ ਹੋ ਗਿਆ ਸੀ। ਸ਼ੰਕੂ ਧੁੱਪ ਦੀ ਘੜੀ ਵਿੱਚ ਲੱਗਣ ਵਾਲੇ ਧਾਤੂ ਦਾ ਟੁਕੜਾ ਹੁੰਦਾ ਹੈ, ਜਿਸ ਦੀ ਪਰਛਾਈ ਨਾਲ ਸਮੇਂ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ।
ਇਹ ਘੜੀ ਅੰਗਰੇਜ਼ਾਂ ਦੇ ਦੌਰ ਵਿੱਚ ਬਣਾਈ ਗਈ ਸੀ, ਜਿਸ ਵਿੱਚ ਹਿੰਦੀ ਅਤੇ ਰੋਮਨ ਅੰਕ ਉਕਰੇ ਹੋਏ ਹਨ। ਧੁੱਪ ਘੜੀ ਦਾ ਸ਼ੰਕੂ ਚੋਰੀ ਹੋਣ ਤੋਂ ਦੇ ਕੁਝ ਦਿਨਾਂ ਬਾਅਦ ਹੀ ਰੋਹਤਾਸ ਪੁਲਿਸ ਨੇ ਇਸ ਸ਼ੰਕੂ ਨੂੰ ਮਾਨਿਕਚੰਦ ਗੁਪਤਾ ਨਾਮ ਦੇ ਕਬਾੜ ਵਾਲੇ ਤੋਂ ਬਰਾਮਦ ਕਰ ਲਿਆ ਸੀ।
ਮਾਨਿਕਚੰਦ ਗੁਪਤਾ ਨੇ ਧੁੱਪ ਘੜੀ ਦੇ ਸ਼ੰਕੂ ਨੂੰ ਮਹਿਜ 2 ਹਜ਼ਾਰ ਰੁਪਏ ਵਿੱਚ ਚੋਰ ਕੋਲੋਂ ਖਰੀਦਿਆ ਸੀ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












