ਯੋਗੀ ਆਦਿਤਿਆਨਾਥ : ਕਿਵੇਂ ਇੱਕ ਆਮ ਵਿਦਿਆਰਥੀ ਤੋਂ ਯੋਗੀ ਤੇ ਫੇਰ ਸਿਆਸਤਦਾਨ ਬਣੇ
ਆਦਿਤਿਆਨਾਥ ਯੋਗੀ ਨੇ ਅੱਜ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿਚ ਇੱਕ ਸ਼ਾਨਦਾਰ ਸਮਾਗਮ ਦੌਰਾਨ ਮੁੱਖ ਮਤੰਰੀ ਦੇ ਅਹੁਦੇ ਦੀ ਸਹੁੰ ਚੁੱਕੀ।
ਉਹ ਲਗਾਤਾਰ ਦੂਜੀ ਵਾਰ ਸੂਬੇ ਦੇ ਮੁੱਖ ਮੰਤਰੀ ਬਣੇ ਹਨ। ਉਨ੍ਹਾਂ ਤੋਂ ਬਾਅਦ ਦੂਜੀ ਵਾਰ ਹੀ ਕੇਸ਼ਵ ਪ੍ਰਸ਼ਾਦ ਮੌਰਿਆ ਨੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਮੌਰਿਆ ਵਿਧਾਨ ਸਭਾ ਦੀ ਚੋਣ ਹਾਰ ਗਏ ਸਨ, ਪਰ ਉਨ੍ਹਾਂ ਨੂੰ ਫੇਰ ਵੀ ਉਪ ਮੁੱਖ ਮੰਤਰੀ ਬਣਿਆ ਹੈ।
ਮੌਰਿਆ ਤੋਂ ਬਾਅਦ ਬ੍ਰਿਜੇਸ਼ ਪਾਠਕ ਨੂੰ ਤੀਜੇ ਨੰਬਰ ਉੱਤੇ ਸਹੁੰ ਚੁਕਾਈ ਗਈ। ਉਹ ਵੀ ਸੂਬੇ ਦੇ ਉੱਪ ਮੁੱਖ ਮੰਤਰੀ ਬਣੇ ਹਨ।
ਚੌਥੇ ਸਥਾਨ ਦੇ ਸੁਰੇਸ਼ ਕੁਮਾਰ ਖੰਨਾ ਅਤੇ ਪੰਜਵੇਂ ਸਥਾਨ ਉੱਤੇ ਸੂਰਿਆ ਪ੍ਰਤਾਪ ਸ਼ਾਹੀ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਯੋਗੀ ਸਰਕਾਰ ਦਾ ਮੰਤਰੀ ਮੰਡਲ
ਆਦਿਤਿਆਨਾਥ ਯੋਗੀ, ਮੁੱਖ ਮੰਤਰੀ
ਕੇਸਵ ਪ੍ਰਸਾਦ ਮੌਰਿਆ, ਉੱਪ ਮੁੱਖ ਮੰਤਰੀ
ਬ੍ਰਿਜ਼ੇਸ਼ ਪਾਠਕ, ਉੱਪ ਮੁੱਖ ਮੰਤਰੀ
ਯੋਗੀ ਸਰਕਾਰ ਦੇ ਕੈਬਨਿਟ ਮੰਤਰੀਆਂ ਦੀ ਸੂਚੀ
- ਸੂਰਜ ਪ੍ਰਤਾਪ ਸ਼ਾਹੀ
- ਸੁਰੇਸ਼ ਕੁਮਾਰ ਖੰਨਾ
- ਸੁਤੰਤਰ ਦੇਵ ਸਿੰਘ
- ਬੇਬੀ ਰਾਣੀ ਮੌਰਿਆ
- ਲਕਸ਼ਮੀ ਨਰਾਇਣ ਚੌਧਰੀ
- ਜੈਵੀਰ ਸਿੰਘ
- ਧਰਮਪਾਲ ਸਿੰਘ
- ਨੰਦ ਗੋਪਾਲ ਗੁਪਤਾ 'ਨੰਦੀ'
- ਭੁਪਿੰਦਰ ਸਿੰਘ ਚੌਧਰੀ
- ਅਨਿਲ ਰਾਜਭਰ
- ਜਿਤਿਨ ਪ੍ਰਸਾਦ
- ਰਾਕੇਸ਼ ਸਚਾਨ
- ਅਰਵਿੰਦ ਕੁਮਾਰ ਸ਼ਰਮਾ
- ਯੋਗੇਂਦਰ ਉਪਾਧਿਆਏ
- ਆਸ਼ੀਸ਼ ਪਟੇਲ
- ਸੰਜੇ ਨਿਸ਼ਾਦ
ਅਜ਼ਾਦ ਚਾਰਜ ਵਾਲੇ ਰਾਜ ਮੰਤਰੀ :
- ਨਿਤਿਨ ਅਗਰਵਾਲ
- ਕਪਿਲ ਦੇਵ ਅਗਰਵਾਲ
- ਰਵਿੰਦਰ ਜੈਸਵਾਲ
- ਸੰਦੀਪ ਸਿੰਘ
- ਗੁਲਾਬ ਦੀ ਦੇਵੀ
- ਗਿਰੀਸ਼ ਚੰਦਰ ਯਾਦਵ
- ਧਰਮਵੀਰ ਪ੍ਰਜਾਪਤੀ
- ਅਸੀਮ ਅਰੁਣ
- ਜੇਪੀਐਸ ਰਾਠੌਰ
- ਦਯਾਸ਼ੰਕਰ ਸਿੰਘ
- ਨਰਿੰਦਰ ਕਸ਼ਯਪ
- ਦਿਨੇਸ਼ ਪ੍ਰਤਾਪ ਸਿੰਘ
- ਅਰੁਣ ਕੁਮਾਰ ਸਕਸੈਨਾ
- ਦਯਾਸ਼ੰਕਰ ਮਿਸ਼ਰਾ 'ਦਿਆਲੂ'
ਰਾਜ ਮੰਤਰੀਆਂ ਦੀ ਸੂਚੀ :
- ਮਯੰਕੇਸ਼ਵਰ ਸਿੰਘ
- ਦਿਨੇਸ਼ ਖਟਿਕ
- ਸੰਜੀਵ ਗੋਂਡ
- ਬਲਦੇਵ ਸਿੰਘ ਔਲਖ਼
- ਅਜੀਤ ਪਾਲ
- ਜਸਵੰਤ ਸੈਣੀ
- ਰਾਮਕੇਸ਼ ਨਿਸ਼ਾਦ
- ਮਨੋਹਰ ਲਾਲ ਮੰਨੂ ਕੋਰੀ
- ਸੰਜੇ ਗੰਗਵਾਰ
- ਬ੍ਰਿਜੇਸ਼ ਸਿੰਘ
- ਕੇਪੀ ਮਲਿਕ
- ਸੁਰੇਸ਼ ਰਾਹੀ
- ਸੋਮੇਂਦਰ ਤੋਮਰ
- ਅਨੂਪ ਪ੍ਰਧਾਨ ਵਾਲਮੀਕਿ
- ਅਨੂਪ ਪ੍ਰਤਿਭਾ ਸ਼ੁਕਲਾ
- ਰਾਕੇਸ਼ ਰਾਠੌਰ ਗੁਰੂ
- ਰਜਨੀ ਤਿਵਾਰੀ
- ਸਤੀਸ਼ ਸ਼ਰਮਾ
- ਦਾਨਿਸ਼ ਆਜ਼ਾਦ ਅੰਸਾਰੀ
- ਵਿਜੇ ਲਕਸ਼ਮੀ ਗੌਤਮ
ਇਸ ਸਮਾਗਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਕੇਂਦਰੀ ਆਵਾਜਾਈ ਮੰਤਰੀ ਨਿਤਨ ਗਡਕਰੀ ਸਣੇ ਕੋਈ ਕੇਂਦਰੀ ਪਹੁੰਚੇ ਹੋਏ ਹਨ।
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਹਿਮਾਚਲ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਸਣੇ ਭਾਜਪਾ ਸਾਸ਼ਿਤ ਸੂਬਿਆਂ ਦੇ ਮੁੱਖ ਮੰਤਰੀ ਵਿਸ਼ੇਸ਼ ਤੌਰ ਉੱਤੇ ਹਾਜ਼ਰ ਸਨ।
ਰਾਜਧਾਨੀ ਲਖਨਊ ਨੂੰ ਪੂਰੀ ਤਰ੍ਹਾਂ ਭਗਵਾ ਰੰਗ ਵਿਚ ਰੰਗਿਆ ਗਿਆ ਹੈ। ਸ਼ਹਿਰ ਦੇ ਹਰ ਕੋਨੇ, ਹਰ ਥਾਂ ਭਾਜਪਾ ਦੇ ਝੰਡੇ ਅਤੇ ਪੋਸਟਰ ਬੈਨਰ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ-
ਸਹੁੰ ਚੁੱਕਣ ਤੋਂ ਪਹਿਲਾਂ ਮੱਠ ਵਿਚ ਪੂਜਾ
ਇਸ ਸਮਾਗਮ ਵੱਡੀ ਗਿਣਤੀ ਵਿਚ ਸਾਧਾਂ -ਸੰਤਾਂ ਨੂੰ ਬੁਲਾਇਆ ਗਿਆ ਹੈ ਅਤੇ ਵੱਡੀ ਗਿਣਤੀ ਵਿਚ ਗਾਇਕ, ਕਵੀ ਤੇ ਸਮਾਜ ਸੇਵੀ ਵੀ ਹਾਜ਼ਰੀ ਭਰ ਰਹੇ ਹਨ।
ਯੋਗੀ ਆਦਿੱਤਿਆਨਾਥ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਗੋਰਖਨਾਥ ਮੱਠ 'ਚ ਵਿਸ਼ੇਸ਼ ਪੂਜਾ ਕੀਤੀ ਗਈ ਹੈ।

ਵੀਰਵਾਰ ਨੂੰ ਭਾਜਪਾ ਅਤੇ ਐੱਨਡੀਏ ਦੇ ਵਿਧਾਇਕ ਦਲ ਦੀ ਬੈਠਕ ਵਿੱਚ ਯੋਗੀ ਆਦਿਤਿਆਨਾਥ ਨੂੰ ਸਰਬ ਸਹਿਮਤੀ ਨਾਲ ਵਿਧਾਇਕ ਦਲ ਦੇ ਨੇਤਾ ਚੁਣ ਲਿਆ ਗਿਆ ਸੀ।
ਇਸ ਬੈਠਕ ਵਿੱਚ ਕੇਂਦਰੀ ਸੁਪਰਵਾਈਜ਼ਰ ਵਜੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਜੂਦ ਸਨ। ਇਸ ਤੋਂ ਬਾਅਦ ਯੋਗੀ ਆਦਿਤਿਆਨਾਥ ਨੇ ਰਾਜਪਾਲ ਨਾਲ ਮਿਲ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਸੀ।
ਹਾਲ ਹੀ ਵਿੱਚ ਖ਼ਤਮ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੇ ਇਕੱਲੇ 255 ਸੀਟਾਂ ਹਾਸਿਲ ਕੀਤੀਆਂ ਸਨ, ਜਦ ਕਿ ਐੱਨਡੀਏ ਗਠਜੋੜ ਨੂੰ 273 ਸੀਟਾਂ ਹਾਸਿਲ ਹੋਈਆਂ ਸਨ ਅਤੇ ਸਪਾ ਨੂੰ 125 ਸੀਟਾਂ 'ਤੇ ਜਿੱਤ ਮਿਲੀ ਸੀ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2













