You’re viewing a text-only version of this website that uses less data. View the main version of the website including all images and videos.
ਬੀਐੱਸਐੱਫ਼ ਗੋਲੀਬਾਰੀ: ਸਾਥੀਆਂ ਨੂੰ ਮਾਰਨ ਵਾਲੇ ਜਵਾਨ ਤੇ ਵਾਰਦਾਤ ਬਾਰੇ ਹੁਣ ਤੱਕ ਕੀ ਜਾਣਕਾਰੀ ਮਿਲੀ
- ਲੇਖਕ, ਰਵਿੰਦਰ ਸਿੰਘ ਰੌਬਿਨ
- ਰੋਲ, ਬੀਬੀਸੀ ਪੰਜਾਬੀ ਲਈ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 2 ਮਿੰਟ
ਅੰਮ੍ਰਿਤਸਰ ਦੇ ਬੀਐੱਨ ਖਾਸਾ ਵਿਖੇ ਬੀਐੱਸਐੱਫ ਦੇ ਜਵਾਨ ਵੱਲੋਂ ਬੀਐੱਸਐੱਫ ਦੀ ਮੈੱਸ ਵਿੱਚ ਕਥਿਤ ਤੌਰ ’ਤੇ ਆਪਣੇ ਸਾਥੀਆਂ ’ਤੇ ਗੋਲੀਆਂ ਚਲਾਈਆਂ ਗਈਆਂ, ਜਿਸ ਵਿੱਚ ਬੀਐੱਸਐੱਫ ਦੇ ਪੰਜ ਜਵਾਨਾਂ ਦੀ ਮੌਤ ਹੋ ਗਈ ਹੈ।
ਇਹ ਵਾਰਦਾਤ ਖਾਸਾ ਕੈੱਪ ਦੇ 2 ਨੰਬਰ ਗੇਟ ਕੋਲ ਮੈੱਸ ਵਿਚ ਹੋਈ ਦੱਸੀ ਗਈ ਹੈ।
ਬੀਐੱਸਐੱਫ਼ ਦੇ ਆਈਜੀ ਆਸਿਫ਼ ਜਲਾਲ ਨੇ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵੇਰੇ ਸਾਢੇ ਨੌਂ ਪੌਣੇ 10 ਵਜੇ ਦਾ ਸਮਾਂ ਸੀ ਜਦੋਂ ਯੂਐਸਏ-ਵੰਨ ਕਾਂਸਟੇਬਲ ਨੇ ਫਾਇਰ ਕੀਤਾ ਹੈ।
ਫਾਇਰਿੰਗ ਦੌਰਾਨ ਜਵਾਨ ਦੇ ਪੰਜ ਸਹਿਕਰਮੀ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਸਥਿਰ ਹੈ।
ਉਨ੍ਹਾਂ ਨੇ ਸਿਪਾਹੀ ਉੱਪਰ ਕੰਮ ਜਾਂ ਡਿਊਟੀ ਦਾ ਬੋਝ ਹੋਣ ਤੋਂ ਇਨਕਾਰ ਕੀਤਾ ਤੇ ਕਿਹਾ ਕਿ ਪੁਲਿਸ ਬੁਲਾਈ ਗਈ ਹੈ ਅਤੇ ਮਾਮਲੇ ਜਾਂਚ ਤੋਂ ਬਾਅਦ ਜਾਣਕਾਰੀ ਦਿੱਤੀ ਜਾਵੇਗੀ
ਜਿਸ ਸਿਪਾਹੀ ਨੇ ਫਾਇਰਿੰਗ ਕੀਤੀ, ਉਸਨੇ ਸਾਥੀਆਂ ਨੂੰ ਹਲਾਕ ਕਰਨ ਤੋਂ ਬਾਅਦ ਖੁਦ ਨੂੰ ਵੀ ਕਥਿਤ ਤੌਰ ਉੱਤੇ ਗੋਲ਼ੀ ਮਾਰ ਲਈ ਅਤੇ ਉਸ ਦੀ ਵੀ ਮੌਤ ਹੋ ਘਈ।
ਮਾਰੇ ਜਵਾਨ ਕਿੱਥੋਂ ਦੇ ਰਹਿਣ ਵਾਲੇ
ਬੀਐੱਸਐੱਫ਼ ਨੇ ਮਾਰੇ ਗਏ ਜਵਾਨਾਂ ਦੀ ਪਛਾਣ ਵੀ ਜਨਤਕ ਕੀਤੀ ਹੈ। ਪਰ ਘਟਨਾ ਦੇ ਕਾਰਨਾਂ ਬਾਰੇ ਕੋਈ ਵੀ ਨਹੀਂ ਦੱਸਿਆ ਹੈ।
ਬੀਐੱਸਐੱਫ਼ ਦੇ ਅਧਿਕਾਰੀਆਂ ਨੇ ਜਵਾਨਾਂ ਵਿਚਾਲੇ ਝਗੜਾ ਹੋਣ ਜਾਂ ਡਿਊਟੀ ਦਾ ਦਬਾਅ ਹੋਣ ਤੋਂ ਸਪੱਸ਼ਟ ਇਨਕਾਰ ਕੀਤਾ ਹੈ। ਸਿਰਫ਼ ਇੰਨਾ ਕਿਹਾ ਗਿਆ ਹੈ ਕਿ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਅਧਿਕਾਰਤ ਤੌਰ ਉੱਤੇ ਕਾਰਨਾਂ ਬਾਰੇ ਕੁਝ ਕਿਹਾ ਜਾ ਸਕੇਗਾ।
ਇਸ ਘਟਨਾ ਵਿੱਚ ਮਾਰੇ ਗਏ ਜਵਾਨਾਂ ਦੀ ਪਛਾਣ ਇਸ ਤਰ੍ਹਾਂ ਹੈ:
ਸੀਟੀ ਸਟੱਪਾ ਐਸ ਕੇ-ਕਰਨਾਟਕ ਦਾ ਰਹਿਣ ਵਾਲਾ ਸੀ ਅਤੇ ਉਸ ਉੱਤੇ ਹੀ ਗੋਲੀਬਾਰੀ ਕਰਨ ਦਾ ਇਲਜ਼ਾਮ ਹੈ।
ਮਾਰੇ ਗਏ ਦੂਜਾ ਜਵਾਨ ਦਾ ਨਾਮ ਐਚਸੀ ਰਾਮ ਬਿਨੋਦ ਸੀ ਜੋ ਬਿਹਾਰ ਦਾ ਰਹਿਣ ਵਾਲਾ ਸੀ।
ਤੀਜ ਵਿਅਕਤੀ ਐਚਸੀ ਤੋਰਾਸਕਰ ਡੀਐਸ ਮਹਾਰਸ਼ਟਰ ਦਾ ਰਹਿਣ ਵਾਲਾ ਸੀ।
ਐਚਸੀ ਰਤਨ ਸਿੰਘ ਜੰਮੂ ਤੇ ਕਸ਼ਮੀਰ ਅਤੇ ਐਚਸੀ ਬਲਜਿੰਦਰ ਕੁਮਾਰ ਹਰਿਆਣਾ ਦੇ ਪਾਣੀਪਤ ਦਾ ਰਹਿਣ ਵਾਲਾ ਸੀ।
ਘਰ ਤੋਂ ਨਾਸ਼ਤਾ ਕਰਕੇ ਗਿਆ ਸੀ ਬੇਟਾ
ਅੰਮ੍ਰਤਿਸਰ ਦੇ ਖਾਸਾ ਵਿਚ ਰਹਿਣ ਵਾਲੀ ਊਸਾ ਦੇਵੀ ਨੇ ਮੀਡੀਆ ਨੂੰ ਦੱਸਿਆ ਕਿ ਉਸ ਦਾ ਬੇਟਾ ਵੀ ਇਸ ਫਾਇਰਿੰਗ ਵਿਚ ਜ਼ਖ਼ਮੀ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਬੇਟਾ ਰਾਮ ਬਿਨੋਦ ਸਵੇਰੇ ਨਾਸ਼ਤਾ ਕਰਕੇ ਘਰ ਤੋਂ ਹੀ ਗਿਆ ਸੀ, ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਜਾਣਕਾਰੀ ਨਹੀਂ ਹੈ ਕਿ ਗੋਲੀ ਕਿਸ ਨੇ ਚਲਾਈ, ਪਰ ਇੰਨਾ ਪਤਾ ਲੱਗਿਆ ਹੈ ਕਿ ਬੇਟਾ ਗੋਲੀ ਲੱਗਣ ਨਾਲ ਜ਼ਖ਼ਮੀ ਹੋਇਆ ਹੈ।
ਉਨ੍ਹਾਂ ਕਿਹਾ ਬੇਟੇ ਦਾ ਚੰਗਾ ਇਲਾਜ ਹੋਵੇ ਤਾਂ ਕਿ ਉਹ ਜਲਦੀ ਠੀਕ ਹੋ ਜਾਵੇ।
ਇਹ ਵੀ ਪੜ੍ਹੋ:
ਇਹ ਵੀ ਦੇਖੋ: