ਤਮਿਲ ਨਾਡੂ ਵਿੱਚ ਵਿਦਿਆਰਥਣ ਦੀ ਮੌਤ 'ਤੇ ਵਿਵਾਦ ਦਾ ਪੂਰਾ ਮਾਮਲਾ ਤੇ ਕੁਝ ਅਣਸੁਲਝੇ ਸਵਾਲ

ਤਮਿਲ ਨਾਡੂ

ਤਸਵੀਰ ਸਰੋਤ, Getty Images

    • ਲੇਖਕ, ਮੁਰਲੀਧਰਨ ਕਾਸ਼ੀਵਿਸਵਨਾਥਨ
    • ਰੋਲ, ਬੀਬੀਸੀ ਤਮਿਲ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 7 ਮਿੰਟ

ਤਮਿਲਨਾਡੂ ਵਿੱਚ ਇੱਕ ਸਕੂਲੀ ਵਿਦਿਆਰਥਣ ਦੀ ਮੌਤ ਨੇ ਇੱਕ ਨਵਾਂ ਮੋੜ ਲੈ ਲਿਆ ਹੈ।

ਇਸ ਵਿੱਚ ਸੱਜੇ ਪੱਖੀ ਸੰਗਠਨਾਂ ਨੇ ਇਲਜ਼ਾਮ ਲਗਾਇਆ ਹੈ ਕਿ ਇਸ ਘਟਨਾ ਵਿੱਚ ਧਰਮ ਪਰਿਵਰਤਨ ਦੀ ਭੂਮਿਕਾ ਹੈ।

ਮਦਰਾਸ ਹਾਈ ਕੋਰਟ ਨੇ ਇਸ ਮਾਮਲੇ ਨੂੰ ਸੀਬੀਆਈ ਨੂੰ ਸੌਂਪ ਦਿੱਤਾ ਹੈ।

ਤਮਿਲਨਾਡੂ ਦੇ ਇੱਕ ਨਿੱਜੀ ਕ੍ਰਿਸ਼ਚੀਅਨ ਮਿਸ਼ਨਰੀ ਸਕੂਲ ਵਿੱਚ 12ਵੀਂ ਜਮਾਤ ਵਿੱਚ ਪੜ੍ਹਦੀ ਇੱਕ 17 ਸਾਲਾ ਲੜਕੀ ਨੇ 9 ਜਨਵਰੀ ਨੂੰ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਦਸ ਦਿਨਾਂ ਬਾਅਦ ਉਸ ਦੀ ਮੌਤ ਹੋ ਗਈ।

ਇਹ ਸਕੂਲ ਸੂਬੇ ਦੀ ਰਾਜਧਾਨੀ ਚੇਨੱਈ ਤੋਂ ਲਗਭਗ 355 ਕਿਲੋਮੀਟਰ ਦੂਰ, ਤੰਜਾਵੁਰ ਜ਼ਿਲ੍ਹੇ ਵਿੱਚ ਤਿਰੂਕੱਟੂਪੱਲੀ ਵਿੱਚ ਸਥਿਤ ਹੈ।

ਇਹ ਵਿਦਿਆਰਥਣ ਸਕੂਲ ਵਿੱਚ 8ਵੀਂ ਜਮਾਤ ਤੋਂ ਪੜ੍ਹ ਰਹੀ ਸੀ।

ਤਮਿਲ ਨਾਡੂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵਿਦਿਆਰਥਣ ਸਕੂਲ ਵਿੱਚ 8ਵੀਂ ਜਮਾਤ ਤੋਂ ਪੜ੍ਹ ਰਹੀ ਸੀ

ਇਹ ਮੂਲ ਤੌਰ 'ਤੇ ਜ਼ਿਲ੍ਹਾ ਅਰੀਅਲੂਰ ਦੀ ਰਹਿਣ ਵਾਲੀ ਸੀ ਅਤੇ ਸਕੂਲ ਨਾਲ ਜੁੜੇ ਹੋਸਟਲ ਵਿੱਚ ਰਹਿ ਰਹੀ ਸੀ।

9 ਜਨਵਰੀ ਨੂੰ ਜਦੋਂ ਵਿਦਿਆਰਥਣ ਨੂੰ ਉਲਟੀਆਂ ਆਉਣ ਲੱਗੀਆਂ ਤਾਂ ਸਕੂਲ ਪ੍ਰਬੰਧਕਾਂ ਮੁਤਾਬਕ ਉਸ ਦੇ ਮਾਪਿਆਂ ਨੂੰ ਜਾਣਕਾਰੀ ਦਿੱਤੀ ਗਈ।

ਉਹ ਉਸ ਨੂੰ ਉਸ ਦੇ ਪਿੰਡ ਲੈ ਗਏ ਅਤੇ ਜਿੱਥੇ ਉਸ ਦਾ ਬਾਅਦ ਵਿੱਚ ਸਥਾਨਕ ਹਸਪਤਾਲਾਂ ਵਿੱਚ ਇਲਾਜ ਚੱਲਿਆ।

ਫਿਰ ਉਸ ਦੀ ਸਿਹਤ ਵਿਗੜਨ 'ਤੇ ਉਸ ਨੂੰ ਜ਼ਿਲ੍ਹਾ ਹੈੱਡਕੁਆਰਟਰ ਦੇ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ 19 ਜਨਵਰੀ ਨੂੰ ਮੌਤ ਹੋ ਗਈ।

ਇਹ ਮੁੱਦਾ ਅਗਲੇ ਦਿਨ ਤੋਂ ਹੀ ਭੜਕਣਾ ਸ਼ੁਰੂ ਹੋ ਗਿਆ ਜਦੋਂ ਪ੍ਰਦੇਸ਼ ਭਾਜਪਾ ਪ੍ਰਧਾਨ ਕੇ ਅੰਨਾਮਾਲਾਈ ਨੇ ਟਵੀਟ ਕੀਤਾ ਅਤੇ ਕਿਹਾ, "ਉਸ ਨੇ ਆਤਮ ਹੱਤਿਆ ਕਰ ਲਈ ਕਿਉਂਕਿ ਉਸ ਦੇ ਸਕੂਲ ਨੇ ਉਸ ਨੂੰ ਧਰਮ ਪਰਿਵਰਤਨ ਲਈ ਮਜ਼ਬੂਰ ਕੀਤਾ।"

ਟਵੀਟ ਦੇ ਨਾਲ ਹੀ ਉਨ੍ਹਾਂ ਨੇ ਇੱਕ ਵੀਡੀਓ ਵੀ ਸ਼ੇਅਰ ਕੀਤਾ ਸੀ ਜਿਸ ਵਿੱਚ ਲੜਕੀ ਬੋਲਦੀ ਨਜ਼ਰ ਆ ਰਹੀ ਸੀ।

ਖੁਦਕੁਸ਼ੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 9 ਜਨਵਰੀ ਨੂੰ ਜਦੋਂ ਵਿਦਿਆਰਥਣ ਨੂੰ ਉਲਟੀਆਂ ਆਉਣ ਲੱਗੀਆਂ ਤਾਂ ਸਕੂਲ ਪ੍ਰਬੰਧਕਾਂ ਮੁਤਾਬਕ ਉਸ ਦੇ ਮਾਪਿਆਂ ਨੂੰ ਜਾਣਕਾਰੀ ਦਿੱਤੀ ਗਈ

ਵੀਡੀਓ ਵਿੱਚ ਉਹ ਕਹਿ ਰਹੀ ਹੈ, "ਮੇਰੇ ਸਾਹਮਣੇ ਉਨ੍ਹਾਂ ਨੇ ਮੇਰੇ ਮਾਤਾ-ਪਿਤਾ ਨੂੰ ਪੁੱਛਿਆ ਕਿ ਕੀ ਉਹ ਮੈਨੂੰ ਈਸਾਈ ਬਣਾਉਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਉਹ ਮੇਰੀ ਪੜ੍ਹਾਈ ਦਾ ਖਰਚਾ ਚੁੱਕਣਗੇ। ਉਦੋਂ ਤੋਂ ਉਹ ਹਮੇਸ਼ਾ ਮੈਨੂੰ ਗੁੱਸੇ ਹੁੰਦੇ ਰਹਿੰਦੇ।"

ਹਾਲਾਂਕਿ, ਇਸ ਵੀਡੀਓ ਦੀ ਸੁਤੰਤਰਤ ਤੌਰ 'ਤੇ ਪੁਸ਼ਟੀ ਨਹੀਂ ਹੋਈ ਹੈ।

ਉਸ ਕੁੜੀ ਨੇ ਵੀਡੀਓ ਵਿੱਚ ਇੱਕ ਨਨ ਦੇ ਨਾਮ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਸ ਨੇ ਉਸ ਨੂੰ ਧਰਮ ਬਦਲਣ ਲਈ ਕਿਹਾ ਸੀ।

ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਭਾਜਪਾ ਵਰਕਰਾਂ ਸਮੇਤ ਕਈ ਹਿੰਦੂ ਸੰਗਠਨਾਂ ਨਾਲ ਸਬੰਧਤ ਲੋਕਾਂ ਨੇ ਇਸ ਵੀਡੀਓ ਨੂੰ ਸਾਂਝਾ ਕੀਤਾ।

ਪਰ ਵੀਡੀਓ ਦੇ ਸਰੋਤ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਵੱਲੋਂ ਕਈ ਖਦਸ਼ੇ ਖੜ੍ਹੇ ਕੀਤੇ ਜਾ ਰਹੇ ਹਨ, ਜਿਸ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ-

ਕੀ ਕਹਿੰਦੀ ਹੈ ਪੁਲਿਸ

ਪੁਲਿਸ ਸੱਜੇ ਪੱਖੀਆਂ ਦੇ ਦਾਅਵਿਆਂ ਦਾ ਖੰਡਨ ਕਰ ਰਹੀ ਹੈ। ਤੰਜਾਵੁਰ ਦੀ ਪੁਲਿਸ ਸੁਪਰਡੈਂਟ ਰਾਵਲੀ ਪ੍ਰਿਆ ਨੇ ਮੀਡੀਆ ਨੂੰ ਇੱਕ ਬਿਆਨ ਦਿੱਤਾ।

ਇਸ ਵਿੱਚ ਉਨ੍ਹਾਂ ਨੇ ਕਿਹਾ, "ਮੈਜਿਸਟ੍ਰੇਟ ਨੇ ਕੁੜੀ ਦਾ ਬਿਆਨ ਲਿਆ ਸੀ, ਜਦੋਂ ਉਸ ਦਾ ਇਲਾਜ ਚੱਲ ਰਿਹਾ ਸੀ। ਬਿਆਨ ਵਿੱਚ ਉਸ ਨੇ ਧਰਮ ਪਰਿਵਰਤਨ ਦੀ ਕੋਈ ਗੱਲ ਨਹੀਂ ਆਖੀ।"

ਤਮਿਲ ਨਾਡੂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੁੜੀ ਦੇ ਮਾਪਿਆਂ ਨੇ ਪੁਲਿਸ ਕੋਲ ਇੱਕ ਹੋਰ ਸ਼ਿਕਾਇਤ ਦਰਜ ਕਰਵਾਈ ਹੈ

"ਇਸੇ ਤਰ੍ਹਾਂ ਉਸ ਦੇ ਮਾਪਿਆਂ ਨੇ ਇਸ ਬਾਰੇ ਕੁਝ ਨਹੀਂ ਕਿਹਾ। ਮੈਜਿਸਟਰੇਟ ਨੇ ਵੀ ਅਜਿਹੀ ਕੋਈ ਗੱਲ ਨਹੀਂ ਦੱਸੀ। ਇਸ ਲਈ ਐਫਆਈਆਰ ਵਿੱਚ ਧਰਮ ਪਰਿਵਰਤਨ ਦਾ ਇਲਜ਼ਾਮ ਸ਼ਾਮਿਲ ਨਹੀਂ ਕੀਤਾ ਗਿਆ।"

ਵਿਦਿਆਰਥਣ ਵੱਲੋਂ ਮੈਜਿਸਟਰੇਟ ਨੂੰ ਦਿੱਤੇ ਬਿਆਨ ਦੀ ਕਾਪੀ ਬੀਬੀਸੀ ਕੋਲ ਹੈ।

ਇਸ ਵਿੱਚ, ਉਸ ਨੇ ਕਿਹਾ ਸੀ, “ਇੱਕ ਹੋਸਟਲ ਵਾਰਡਨ ਨੇ ਉਸ ਨੂੰ ਵਾਰ-ਵਾਰ ਸਕੂਲ ਦੇ ਖਾਤਿਆਂ ਦੇ ਵੇਰਵੇ ਲਿਖਣ ਲਈ ਮਜ਼ਬੂਰ ਕੀਤਾ ਅਤੇ ਇੱਥੋਂ ਤੱਕ ਕਿ ਉਸ ਨੂੰ ਪੜ੍ਹਾਈ ਨਹੀਂ ਕਰਨ ਦਿੱਤੀ ਜਾ ਰਹੀ ਸੀ, ਉਸ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਸੀ।”

ਉਸ ਨੇ ਅੱਗੇ ਕਿਹਾ ਕਿ ਜੇਕਰ ਕੋਈ ਚੀਜ਼ ਗਵਾਚ ਜਾਂਦੀ ਸੀ ਤਾਂ ਵਾਰਡਨ ਉਸੇ 'ਤੇ ਸ਼ੱਕ ਕਰਦੀ ਸੀ ਅਤੇ ਉਸ ਨੂੰ ਗੁੱਸਾ ਕਰਦੀ ਸੀ।

ਬਿਆਨ ਦੀ ਕਾਪੀ ਮੁਤਾਬਕ ਵਿਦਿਆਰਥਣ ਨੇ 9 ਤਰੀਕ ਨੂੰ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਕਿਉਂਕਿ ਉਸ ਨੂੰ ਕ੍ਰਿਸਮਸ ਦੀਆਂ ਛੁੱਟੀਆਂ ਦੌਰਾਨ ਘਰ ਜਾਣ ਲਈ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਅਤੇ ਸਕੂਲ ਦੇ ਖਰਚੇ ਦੇ ਵੇਰਵੇ ਦੇਖਣ ਲਈ ਕਿਹਾ ਗਿਆ ਸੀ।

ਮਾਪਿਆਂ ਵੱਲੋਂ ਕਈ ਸ਼ਿਕਾਇਤਾਂ

ਦੂਜੇ ਪਾਸੇ ਪੁਲਿਸ ਨੇ ਹਸਪਤਾਲ ਦੇ ਬੈੱਡ 'ਤੇ ਪਈ ਬੋਲਣ ਵਾਲੀ ਕੁੜੀ ਦੀ ਵੀਡੀਓ ਵਾਇਰਲ ਕਰਨ ਵਾਲਿਆਂ ਬਾਰੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਪੋਸਕੋ ਐਕਟ ਦੇ ਤਹਿਤ ਅਪਰਾਧਿਕ ਮਾਮਲਾ ਸੀ। ਕੁੜੀ ਦੇ ਮਾਪਿਆਂ ਨੇ ਪੁਲਿਸ ਕੋਲ ਇੱਕ ਹੋਰ ਸ਼ਿਕਾਇਤ ਦਰਜ ਕਰਵਾਈ ਹੈ।

ਤਮਿਲ ਨਾਡੂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦੂਜੇ ਪਾਸੇ ਪੁਲਿਸ ਨੇ ਹਸਪਤਾਲ ਦੇ ਬੈੱਡ 'ਤੇ ਪਈ ਬੋਲਣ ਵਾਲੀ ਕੁੜੀ ਦੀ ਵੀਡੀਓ ਵਾਇਰਲ ਕਰਨ ਵਾਲਿਆਂ ਬਾਰੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ

ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਕੁੜੀ ਨੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੋ ਸਕਦੀ ਹੈ ਕਿਉਂਕਿ ਉਸ ਨੂੰ ਧਰਮ ਪਰਿਵਰਤਨ ਲਈ ਮਜਬੂਰ ਕੀਤਾ ਜਾ ਰਿਹਾ ਸੀ।

ਤ੍ਰਿਚੀ ਜ਼ੋਨ ਦੇ ਆਈਜੀ ਬਾਲਾਕ੍ਰਿਸ਼ਨਨ ਨੇ ਬੀਬੀਸੀ ਨੂੰ ਦੱਸਿਆ, "ਹੋਸਟਲ ਵਾਰਡਨ ਨੂੰ ਕੁੜੀ ਦੇ ਮਾਪਿਆਂ ਦੀ ਪਹਿਲੀ ਸ਼ਿਕਾਇਤ ਦੇ ਆਧਾਰ 'ਤੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਕਿ ਉਸ ਨੇ ਕੁੜੀ ਨੂੰ ਹੋਰ ਕੰਮ ਕਰਵਾਉਣ ਲਈ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਸੀ।"

"ਜਾਂਚ ਚੱਲ ਰਹੀ ਹੈ। ਕੁੜੀ ਦੇ ਮਾਤਾ-ਪਿਤਾ ਨੇ ਦੂਜੀ ਸ਼ਿਕਾਇਤ ਵੀ ਦਰਜ ਕਰਵਾਈ ਹੈ, ਜਿਸ 'ਚ ਉਨ੍ਹਾਂ ਨੇ ਧਰਮ ਪਰਿਵਰਤਨ ਲਈ ਮਜਬੂਰ ਕਰਨ ਦਾ ਜ਼ਿਕਰ ਕੀਤਾ ਹੈ। ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ।"

ਉਨ੍ਹਾਂ ਨੇ ਅੱਗੇ ਕਿਹਾ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਇੱਕ ਕਾਰਜਕਾਰੀ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਵੀਡੀਓ ਨੂੰ ਸ਼ੇਅਰ ਕਰਨ ਵਾਲਿਆਂ ਬਾਰੇ ਜਾਂਚ ਕੀਤੀ ਜਾ ਰਹੀ ਹੈ।

ਵੀਡੀਓ ਵਿੱਚ ਦੇਖੋ- ਮਰਦ ਬਲਾਤਕਾਰ ਕਿਉਂ ਕਰਦੇ ਹਨ?

ਵੀਡੀਓ ਕੈਪਸ਼ਨ, ਮਰਦ ਬਲਾਤਕਾਰੀ ਕਿਉਂ ਬਣ ਜਾਂਦੇ ਹਨ ?- ਨਜ਼ਰੀਆ

ਦੂਜੀ ਵੀਡੀਓ ਵਿੱਚ ਨਵਾਂ ਮੋੜ

ਅਦਾਲਤ ਨੇ ਕਿਹਾ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜ਼ਿਲ੍ਹਾ ਪ੍ਰਧਾਨ ਮੁਥੂਵੇਲ, ਜਿਸ ਬਾਰੇ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਜ਼ਿੰਦਗੀ ਦੀ ਜੰਗ ਲੜ ਰਹੀ ਕੁੜੀ ਦੀ ਵੀਡੀਓ ਸ਼ੂਟ ਕੀਤੀ ਹੈ ਤੇ ਉਸ ਨੂੰ ਜਾਰੀ ਕੀਤੀ ਹੈ।

ਇਸ ਨੇ ਨਾਲ ਹੀ ਉਨ੍ਹਾਂ ਨੂੰ ਮੋਬਾਈਲ ਫ਼ੋਨ ਸੌਂਪਣ ਅਤੇ ਜਾਂਚ ਵਿੱਚ ਸਹਿਯੋਗ ਕਰਨ ਲਈ ਆਖਿਆ ਹੈ ਜਿਸ ਤੋਂ ਬਾਅਦ ਮੁਥੂਵੇਲ ਨੇ ਮੋਬਾਈਲ ਫੋਨ ਸੌਂਪ ਦਿੱਤਾ।

ਅਗਲੇ ਦਿਨ ਕੁੜੀ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ। ਜਿਸ 'ਚ ਉਹ ਸਾਫ਼ ਤੌਰ 'ਤੇ ਕਹਿੰਦੀ ਨਜ਼ਰ ਆ ਰਹੀ ਸੀ ਕਿ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਫ਼ੈਸਲਾ ਕਿਉਂ ਲਿਆ।

ਉਸ ਨੇ ਕਿਹਾ, "ਬੋਰਡਿੰਗ ਵਿੱਚ ਸਿਸਟਰ ਹਮੇਸ਼ਾ ਮੈਨੂੰ ਖਾਤਿਆਂ ਬਾਰੇ ਵੇਰਵੇ ਲਿਖਣ ਲਈ ਕਹਿੰਦੀ ਸੀ। ਜੇ ਮੈਂ ਉਸ ਨੂੰ ਕਹਿੰਦੀ ਸੀ ਕਿ ਮੈਂ ਇਹ ਬਾਅਦ ਵਿੱਚ ਕਰ ਦੇਵਾਂਗੀ ਤਾਂ ਉਹ ਮੈਨੂੰ ਪਹਿਲਾਂ ਹਿਸਾਬ-ਕਿਤਾਬ ਲਈ ਕਹਿੰਦੀ ਅਤੇ ਫਿਰ ਆਪਣਾ ਕੰਮ ਕਰਨ ਲਈ ਆਖਦੀ।"

ਵੀਡੀਓ ਸ਼ੂਟ ਕਰਨ ਵਾਲਾ ਵਿਅਕਤੀ ਕੁੜੀ ਨੂੰ ਪੁੱਛ ਰਿਹਾ ਸੀ, "ਕੀ ਸਕੂਲ ਨੇ ਤੁਹਾਨੂੰ ਬਿੰਦੀ ਜਾਂ ਅਜਿਹਾ ਕੁਝ ਨਾ ਪਹਿਨਣ ਲਈ ਮਜਬੂਰ ਕੀਤਾ ਸੀ?"

ਕੁੜੀ ਨੇ ਜਵਾਬ ਵਿੱਚ ਕਿਹਾ, "ਨਹੀਂ ਉਹ ਅਜਿਹਾ ਕੁਝ ਨਹੀਂ ਕਹਿੰਦੇ ਸੀ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਸਿੱਖਿਆ ਵਿਭਾਗ ਦੀ ਜਾਂਚ 'ਚ ਖੁਲਾਸਾ

ਜਿਵੇਂ ਹੀ ਦੂਜੀ ਵੀਡੀਓ ਨੇ ਹਲਚਲ ਮਚਾਈ ਤਾਂ ਜ਼ਿਲ੍ਹਾ ਸਿੱਖਿਆ ਵਿਭਾਗ ਵੱਲੋਂ ਆਪਣੇ ਨਿਰੀਖਣਾਂ ਦੇ ਆਧਾਰ 'ਤੇ ਪੇਸ਼ ਕੀਤੀ ਗਈ ਰਿਪੋਰਟ ਵੀ ਮੀਡੀਆ 'ਚ ਪ੍ਰਕਾਸ਼ਿਤ ਕੀਤੀ ਗਈ।

ਜਿਸ ਵਿੱਚ ਕਿਹਾ ਗਿਆ, "ਪਿਛਲੇ 10 ਸਾਲਾਂ ਵਿੱਚ, ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਅਤੇ ਮੁੱਖ ਸਿੱਖਿਆ ਅਧਿਕਾਰੀਆਂ ਨੇ 16 ਵਾਰ ਇਸ ਸਕੂਲ ਦਾ ਸਿੱਧਾ ਨਿਰੀਖਣ ਕੀਤਾ ਹੈ।"

"ਵਿਦਿਆਰਥੀਆਂ ਵੱਲੋਂ ਕਦੇ ਵੀ ਧਰਮ ਸਬੰਧੀ ਸ਼ਿਕਾਇਤ ਨਹੀਂ ਮਿਲੀ। ਸਕੂਲ ਭਾਵੇਂ ਘੱਟ-ਗਿਣਤੀ ਭਾਈਚਾਰੇ ਵੱਲੋਂ ਚਲਾਇਆ ਜਾ ਰਿਹਾ ਸੀ ਪਰ ਇੱਥੇ ਪੜ੍ਹਣ ਵਾਲੇ ਜ਼ਿਆਦਾਤਰ ਵਿਦਿਆਰਥੀ ਹਿੰਦੂ ਧਰਮ ਨਾਲ ਸਬੰਧਤ ਸਨ।"

“ਇਸ ਲਈ, ਸਕੂਲ ਦੇ ਪ੍ਰਿੰਸੀਪਲ ਜਾਂ ਅਧਿਆਪਕਾਂ ਵੱਲੋਂ ਕੋਈ ਵੀ ਧਾਰਮਿਕ ਮੁਹਿੰਮ ਨਹੀਂ ਚਲਾਈ ਗਈ।"

ਕੁੜੀ ਦੀ ਦੂਜੀ ਵੀਡੀਓ ਵਿੱਚ ਸਿੱਖਿਆ ਵਿਭਾਗ ਦੀ ਜਾਂਚ ਰਿਪੋਰਟ ਵਿੱਚ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਨ ਦਾ ਵੱਖਰਾ ਕਾਰਨ ਦੱਸਿਆ ਗਿਆ ਜਿਸ ਨੇ ਧਰਮ ਪਰਿਵਰਤਨ ਦੇ ਇਲਜ਼ਾਮਾਂ ਖ਼ਿਲਾਫ਼ ਸੱਜੇ ਪੱਖੀ ਜਥੇਬੰਦੀਆਂ ਅਤੇ ਸਿਆਸੀ ਪਾਰਟੀਆਂ ਦਾ ਜ਼ੋਰਦਾਰ ਢੰਗ ਨਾਲ ਵਿਰੋਧ ਕੀਤਾ।

ਉਨ੍ਹਾਂ ਨੇ ਸਿਆਸੀ ਲਾਹਾ ਲੈਣ ਲਈ ਝੂਠੇ ਇਲਜ਼ਾਮ ਲਗਾਉਣ ਲਈ ਭਾਜਪਾ ਤੇ ਹੋਰ ਜਥੇਬੰਦੀਆਂ ਕੋਲੋਂ ਮੁਆਫ਼ੀ ਮੰਗਣ ਦੀ ਮੰਗ ਵੀ ਕੀਤੀ ਹੈ।

ਤਮਿਲ ਨਾਡੂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵਿਸ਼ਵ ਹਿੰਦੂ ਪ੍ਰੀਸ਼ਦ ਦੀ ਇੱਕ ਕਾਰਜਕਾਰੀ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਵੀਡੀਓ ਨੂੰ ਸ਼ੇਅਰ ਕਰਨ ਵਾਲਿਆਂ ਬਾਰੇ ਜਾਂਚ ਕੀਤੀ ਜਾ ਰਹੀ ਹੈ

ਭਾਜਪਾ ਦੀ ਜਾਂਚ ਟੀਮ ਅਤੇ ਪਿੰਡ ਵਾਲਿਆਂ ਦੀ ਪ੍ਰਤੀਕਿਰਿਆ

ਕਿਸੇ ਵੀ ਦਬਾਅ ਹੇਠ ਇਸ ਮੁੱਦੇ ਨੂੰ ਨਾ ਛੱਡਣ ਦੇ ਮੂਡ ਵਿੱਚ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਇਸ ਮੁੱਦੇ ਦੀ ਜਾਂਚ ਲਈ ਚਾਰ ਮੈਂਬਰੀ ਟੀਮ ਦਾ ਗਠਨ ਕੀਤਾ ਹੈ।

ਇਸ ਟੀਮ ਵਿੱਚ ਮੱਧ ਪ੍ਰਦੇਸ਼ ਤੋਂ ਸੰਸਦ ਮੈਂਬਰ ਸੰਧਿਆ ਰੇਅ, ਤੇਲੰਗਾਨਾ ਤੋਂ ਵਿਜੇਸ਼ਾਂਤੀ, ਮਹਾਰਾਸ਼ਟਰ ਤੋਂ ਚਿਤਰਾ ਤਾਈ ਵਾਘ ਅਤੇ ਕਰਨਾਟਕ ਤੋਂ ਗੀਤਾ ਵਿਵੇਕਾਨੰਦ ਸ਼ਾਮਲ ਹਨ।

ਇਸ ਦੇ ਨਾਲ ਹੀ ਮਾਈਕਲਪੱਟੀ ਜਿੱਥੇ ਸਕੂਲ ਹੈ, ਦੇ ਵਸਨੀਕਾਂ ਨੇ ਵੀਰਵਾਰ ਨੂੰ ਜ਼ਿਲ੍ਹਾ ਕਲੈਕਟਰ ਨੂੰ ਇੱਕ ਪਟੀਸ਼ਨ ਸੌਂਪੀ।

ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਰੂਪ ਵਿੱਚ, ਕੋਈ ਵੀ ਜਾਂਚ ਸ਼ੁਰੂ ਕਰਨ ਦੇ ਖ਼ਿਲਾਫ਼ ਹਨ ਕਿਉਂਕਿ ਇਸ ਨਾਲ ਪਿੰਡ ਵਿੱਚ ਭਾਈਚਾਰਕ ਸਾਂਝ ਵਿਗੜ ਸਕਦੀ ਹੈ।

ਇਸ ਮੁੱਦੇ ਨੂੰ ਲੈ ਕੇ ਸਕੂਲ ਅਤੇ ਹੋਸਟਲ ਪ੍ਰਬੰਧਕਾਂ ਵੱਲੋਂ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਕੂਲ ਬਹੁਤ ਹੀ ਮਾਣਮੱਤੇ ਵਾਲੀ ਸੰਸਥਾ ਹੈ ਅਤੇ ਧਰਮ ਪਰਿਵਰਤਨ ਦੇ ਇਲਜ਼ਾਮ ਸਿਆਸਤ ਤੋਂ ਪ੍ਰੇਰਿਤ ਹਨ।

ਅਣਸੁਲਝੇ ਸਵਾਲ

ਸਵਾਲ ਇਹ ਵੀ ਹੈ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਨੁਮਾਇੰਦੇ ਮੁਥੂਵੇਲ ਹਸਪਤਾਲ ਵਿੱਚ ਇਲਾਜ ਅਧੀਨ ਕੁੜੀ ਦੀ ਵੀਡੀਓ ਬਣਾਉਣ ਵਿੱਚ ਕਿਵੇਂ ਸਫ਼ਲ ਹੋਏ।

ਰਿਪੋਰਟਾਂ ਮੁਤਾਬਕ ਉਸ ਨੇ ਚਾਰ ਵੀਡੀਓ ਬਣਾਏ ਅਤੇ ਪਹਿਲੀ ਵੀਡੀਓ ਖ਼ੁਦ ਜਾਰੀ ਕੀਤੀ। ਹਾਲਾਂਕਿ, ਉਸ ਨੇ ਆਪਣਾ ਫ਼ੋਨ ਪੁਲਿਸ ਨੂੰ ਜਾਂਚ ਲਈ ਸੌਂਪ ਦਿੱਤਾ ਹੈ।

ਉਸ ਤੋਂ ਇੱਕ ਦਿਨ ਬਾਅਦ, ਦੂਜਾ ਵੀਡੀਓ ਕੁਝ ਮੀਡੀਆ ਆਉਟਲੈਟਾਂ ਵਿੱਚ ਜਾਰੀ ਕੀਤਾ ਗਿਆ ਸੀ।

ਤਮਿਲ ਨਾਡੂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਵਾਲ ਇਹ ਵੀ ਹੈ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਨੁਮਾਇੰਦੇ ਮੁਥੂਵੇਲ ਹਸਪਤਾਲ ਵਿੱਚ ਇਲਾਜ ਅਧੀਨ ਕੁੜੀ ਦੀ ਵੀਡੀਓ ਬਣਾਉਣ ਵਿੱਚ ਕਿਵੇਂ ਸਫ਼ਲ ਹੋਏ

ਇਸ ਵਿੱਚ ਕੁੜੀ ਕਹਿ ਰਹੀ ਹੈ ਕਿ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਫ਼ੈਸਲਾ ਇਸ ਲਈ ਕੀਤਾ ਕਿ ਉਸ ਨੂੰ ਹੋਸਟਲ ਵਿੱਚ ਕੰਮ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਸੀ।

ਸੱਜੇ ਪੱਖੀ ਸੰਗਠਨਾਂ ਦਾ ਇਲਜ਼ਾਮ ਹੈ ਕਿ ਪੁਲਿਸ ਨੇ ਖ਼ੁਦ ਇਹ ਵੀਡੀਓ ਮੀਡੀਆ ਨੂੰ ਜਾਰੀ ਕੀਤਾ ਸੀ।

ਵੀਐੱਚਪੀ ਦੇ ਗ਼ੈਰ-ਸਹਿਯੋਗੀ ਪ੍ਰਤੀਨਿਧੀ

ਹੁਣ ਇਸ ਮਾਮਲੇ ਵਿੱਚ ਐੱਫਆਈਆਰ ਦਰਜ ਕੀਤੀ ਗਈ ਹੈ ਅਤੇ ਇੱਕ ਨਨ ਜਿਸ ਦਾ ਨਾਮ ਵੀਡੀਓ ਵਿੱਚ ਦੱਸਿਆ ਗਿਆ ਸੀ, ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਪੁਲਿਸ ਨੇ ਅਦਾਲਤ ਵਿੱਚ ਕਿਹਾ ਹੈ ਕਿ ਮੁਥੂਵੇਲ ਨੇ ਜਾਂਚ ਦੌਰਾਨ ਉਨ੍ਹਾਂ ਦਾ ਸਹਿਯੋਗ ਨਹੀਂ ਕੀਤਾ ਸੀ।

ਵਿਸ਼ਵ ਹਿੰਦੂ ਪ੍ਰੀਸ਼ਦ, ਹਿੰਦੂ ਮੁਨੰਨੀ, ਅਤੇ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਸਾਰੀਆਂ ਸਿਆਸੀ ਪਾਰਟੀਆਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਇਸ ਵਿੱਚ ਕੋਈ ਧਰਮ ਪਰਿਵਰਤਨ ਦਾ ਮੁੱਦਾ ਵੀ ਹੈ।

ਕਾਨੂੰਨੀ ਮਾਹਰਾਂ ਦਾ ਪੱਖ

ਇਸ ਕੇਸ ਦੇ ਕਾਨੂੰਨੀ ਪਹਿਲੂਆਂ ਬਾਰੇ ਗੱਲ ਕਰਦੇ ਹੋਏ, ਸੀਨੀਅਰ ਵਕੀਲ ਸੁਧਾ ਰਾਮਾਲਿੰਗਮ ਨੇ ਬੀਬੀਸੀ ਨੂੰ ਦੱਸਿਆ ਕਿ ਕਾਨੂੰਨ ਮੁਤਾਬਕ, ਮਰਨ ਦਾ ਐਲਾਨ ਕਿਸੇ ਮੈਜਿਸਟ੍ਰੇਟ ਜਾਂ ਡਾਕਟਰ ਨੂੰ ਦਿੱਤਾ ਜਾ ਸਕਦਾ ਹੈ।

ਜੇਕਰ ਪੀੜਤਾ ਨਾਬਾਲਗ਼ ਹੋਵੇ ਤਾਂ ਉਹ ਪੀੜਤ ਧਿਰ ਦੀ ਪਛਾਣ ਜਾਂ ਤਸਵੀਰ ਦਾ ਖੁਲਾਸਾ ਨਹੀਂ ਕਰਦੇ।

ਹਾਲਾਂਕਿ, ਇਸ ਮੁੱਦੇ ਵਿੱਚ ਕਿਸੇ ਤੀਜੀ ਧਿਰ ਨੇ ਵੀਡੀਓ ਸ਼ੂਟ ਕੀਤਾ ਹੈ, ਪਰ ਉਹ ਨਾਲ ਦੱਸਦੇ ਹਨ ਕਿ ਕਾਨੂੰਨ ਇਸ ਤਰ੍ਹਾਂ ਦੀ ਵੀਡੀਓ ਸ਼ੂਟ ਕਰਨ ਬਾਰੇ ਕੁਝ ਨਹੀਂ ਕਹਿੰਦਾ।

ਉਨ੍ਹਾਂ ਨੇ ਕਿਹਾ, "ਪਰ ਵੀਡੀਓ ਨੂੰ ਇਸ ਤਰ੍ਹਾਂ ਜਾਰੀ ਕਰਨਾ ਜਿਸ ਨਾਲ ਕੁੜੀ ਦੀ ਪਛਾਣ ਪ੍ਰਗਟ ਹੁੰਦੀ ਹੈ, ਅਸਲ ਵਿੱਚ ਇੱਕ ਅਪਰਾਧ ਹੈ। ਇਸ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ।"

ਹਾਲਾਂਕਿ, ਰਾਮਲਿੰਗਮ ਇਸ ਤੱਥ ਵੱਲ ਇਸ਼ਾਰਾ ਕਰਦੇ ਹਨ ਕਿ ਪੂਰੇ ਮਾਮਲੇ ਨੂੰ ਬਹੁਤ ਹੀ ਮਾੜੇ ਢੰਗ ਨਾਲ ਨਜਿੱਠਿਆ ਜਾ ਰਿਹਾ ਸੀ।

ਉਹ ਕਹਿੰਦੇ ਹਨ, ""ਜੇ ਬੱਚੇ ਨੂੰ ਖੁਦਕੁਸ਼ੀ ਲਈ ਉਕਸਾਇਆ ਗਿਆ ਸੀ, ਤਾਂ ਇਸ ਦੇ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।"

"ਇਹ ਤਾਂ ਪੂਰੀ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਇਸ ਤੋਂ ਪਹਿਲਾਂ, ਇਸ ਮੁੱਦੇ ਨੂੰ ਧਾਰਮਿਕ ਪੱਖ ਨਾਲ ਦੇਖਣਾ ਸਹੀ ਨਹੀਂ ਹੈ।"

ਇਹ ਵੀ ਪੜ੍ਹੋ:-

ਇਹ ਵੀ ਦੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)