ਪੰਜਾਬ ਚੋਣਾਂ 2022: ਸੰਯੁਕਤ ਸਮਾਜ ਮੋਰਚਾ ਨੇ ਦੋ ਉਮੀਦਵਾਰਾਂ ਦੇ ਨਾਮ ਲਏ ਵਾਪਸ, ਕਈ ਹੋਰ ਮਤਭੇਦ ਵੀ ਆਏ ਸਾਹਮਣੇ -ਪ੍ਰੈੱਸ ਰਿਵੀਊ

ਤਸਵੀਰ ਸਰੋਤ, Getty Images
ਸੰਯੁਕਤ ਸਮਾਜ ਮੋਰਚਾ ਵੱਲੋਂ ਆਪਣੇ ਐਲਾਨੇ ਗਏ ਦੋ ਉਮੀਦਵਾਰਾਂ ਦੇ ਨਾਮ ਵਾਪਸ ਲੈ ਲਏ ਗਏ ਹਨ।
ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ, ਜਿਨ੍ਹਾਂ ਦੀਆਂ ਟਿਕਟਾਂ ਰੱਦ ਕੀਤੀਆਂ ਗਈਆਂ ਹਨ, ਉਨ੍ਹਾਂ ਵਿੱਚ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਦੇ ਭਤੀਜੇ ਹਰਵਿੰਦਰ ਸਿੰਘ ਹਰਪਾਲਪੁਰ ਜੋ ਰਾਜਪੁਰਾ ਤੋਂ ਉਮੀਦਵਾਰ ਸਨ ਅਤੇ ਕਾਦੀਆਂ ਤੋਂ ਬਲਰਾਜ ਸਿੰਘ ਠਾਕੁਰ ਸ਼ਾਮਲ ਹਨ।
ਐੱਸਐੱਸਐੱਮ ਦੀ ਸਕ੍ਰੀਨਿੰਗ ਕਮੇਟੀ ਦੇ ਮੈਂਬਰ ਅਤੇ ਪਟਿਆਲਾ ਦੇ ਘਨੌਰ ਹਲਕੇ ਤੋਂ ਉਮੀਦਵਾਰ ਪ੍ਰੇਮ ਸਿੰਘ ਭੰਗੂ ਨੇ ਕਿਹਾ, "ਅਸੀਂ 100 ਉਮੀਦਵਾਰਾਂ ਦਾ ਐਲਾਨ ਕੀਤਾ ਸੀ ਤੇ ਹੁਣ ਦੋ ਨਾਮ ਵਾਪਸ ਲਏ ਜਾਣ ਤੋਂ ਬਾਅਦ ਕੁੱਲ ਐਲਾਨੇ ਗਏ ਉਮੀਦਵਾਰ 98 ਹੋ ਗਏ ਹਨ।"
"ਇਨ੍ਹਾਂ ਉਮੀਦਵਾਰਾਂ ਨੂੰ ਬਦਲਣ ਲਈ ਲੋਕਾਂ ਵੱਲੋਂ ਵਿਆਪਕ ਫੀਡਬੈਕ ਮਿਲਿਆ ਹੈ ਅਤੇ ਉਨ੍ਹਾਂ ਨੇ ਬਿਹਤਰ ਉਮੀਦਵਾਰਾਂ ਦੇ ਨਾਮ ਦੇ ਸੁਝਾਅ ਵੀ ਦਿੱਤੇ ਹਨ। ਇਸ ਲਈ, ਅਸੀਂ ਉਨ੍ਹਾਂ ਨੂੰ ਬਦਲ ਦਿੱਤਾ।"
ਪਰ ਟਿਕਟਾਂ ਨੂੰ ਲੈ ਕੇ ਝਗੜਾ ਸਿਰਫ਼ ਦੋ ਸੀਟਾਂ ਤੱਕ ਹੀ ਸੀਮਤ ਨਹੀਂ ਹੈ।
ਪੰਜਾਬ ਕਿਸਾਨ ਯੂਨੀਅਨ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਗੁਰਜੀਤ ਸਿੰਘ ਬਰਾੜ, ਕੁਲਬੀਰ ਮੱਤਾ ਦੇ ਨਾਂ ਤੋਂ ਨਾਖੁਸ਼ ਹਨ, ਜੋ ਇੱਕ ਆੜ੍ਹਤੀਆ ਹਨ।
ਜਦਕਿ ਅਭਿਕਰਨ ਸਿੰਘ ਬਰਨਾਲਾ ਹਲਕੇ ਤੋਂ ਐੱਸਐੱਸਐੱਮ ਦੇ ਉਮੀਦਵਾਰ ਹਨ ਪਰ ਕਿਸਾਨ ਅਸਲ ਵਿੱਚ ਉਨ੍ਹਾਂ ਬਾਰੇ ਜ਼ਿਆਦਾ ਨਹੀਂ ਜਾਣਦੇ ਹਨ।
ਇਹ ਵੀ ਪੜ੍ਹੋ:-
ਕੋਰੋਨਾਵਾਇਰਸ: WHO ਮੁਖੀ ਨੇ 'ਐਂਡਗੇਮ' ਬਾਰੇ ਦਿੱਤੀ ਚੇਤਾਵਨੀ
ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ-ਜਨਰਲ ਨੇ ਚੇਤਾਵਨੀ ਦਿੱਤੀ ਕਿ ਕੋਰੋਨਾਵਾਇਰਸ ਦੇ ਹੋਰ ਵੇਰੀਐਂਟ ਸਾਹਮਣੇ ਆ ਸਕਦੇ ਹਨ।
ਅਜਿਹੇ ਵਿੱਚ ਇਹ ਮੰਨਣਾ ਖ਼ਤਰਨਾਕ ਹੋ ਸਕਦਾ ਹੈ ਕਿ ਓਮੀਕਰੋਨ ਆਖ਼ਰੀ ਪੜਾਅ ਹੈ ਜਾਂ "ਅਸੀਂ ਐਂਡ ਗੇਮ ਵਿੱਚ ਹਾਂ।"

ਤਸਵੀਰ ਸਰੋਤ, Reuters
ਟਾਈਮਜ਼ ਆਫ ਇੰਡੀਆ ਦੀ ਖ਼ਬਰ ਮੁਤਾਬਕ, ਟੇਡਰੋਸ ਅਡਾਨੋਮ ਗੈਬਰੇਐਸਿਸ ਨੇ ਇਹ ਵੀ ਕਿਹਾ ਕਿ ਗੰਭੀਰ ਪੜਾਅ ਦੌਰਾਨ ਜੇਕਰ ਕੁਝ ਮੁੱਖ ਟੀਚਿਆਂ ਨੂੰ ਮਿੱਥ ਲਿਆ ਜਾਂਦਾ ਹੈ ਤਾਂ ਮਹਾਂਮਾਰੀ ਅਜੇ ਵੀ ਇਸ ਸਾਲ ਖ਼ਤਮ ਹੋ ਸਕਦੀ ਹੈ।
ਟੇਡਰੋਸ ਨੇ ਤੰਬਾਕੂ ਦੀ ਵਰਤੋਂ ਨੂੰ ਘਟਾਉਣ, ਐਂਟੀ-ਮਾਈਕਰੋਬਾਇਲ ਇਲਾਜਾਂ ਦਾ ਵਿਰੋਧ ਅਤੇ ਮਨੁੱਖੀ ਸਿਹਤ 'ਤੇ ਜਲਵਾਯੂ ਪਰਿਵਰਤਨ ਦੇ ਜੋਖ਼ਮਾਂ ਵਰਗੇ ਮੁੱਦਿਆਂ 'ਤੇ ਵਿਸ਼ਵ ਸਿਹਤ ਵਿੱਚ ਪ੍ਰਾਪਤੀਆਂ ਅਤੇ ਚਿੰਤਾਵਾਂ ਦੀ ਇੱਕ ਲੜੀ ਪੇਸ਼ ਕੀਤੀ।
ਪਰ ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ, "ਮਹਾਂਮਾਰੀ ਦੇ ਗੰਭੀਰ ਪੜਾਅ ਨੂੰ ਖ਼ਤਮ ਕਰਨਾ ਸਾਡੀ ਸਾਰਿਆਂ ਦੀ ਸਮੂਹਿਕ ਤਰਜੀਹ ਬਣੇ ਰਹਿਣਾ ਚਾਹੀਦਾ ਹੈ।"
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਰੂਸ-ਯੁਕ੍ਰੇਨ ਸੰਕਟ: ਜੌਨਸਨ ਦੀ ਚਿਤਾਵਨੀ 'ਰੂਸੀ ਹਮਲਾ ਵਿਨਾਸ਼ਕਾਰੀ ਹੋਵੇਗਾ'
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਰੂਸ ਨੂੰ ਚੇਤਾਵਨੀ ਦਿੱਤੀ ਹੈ ਕਿ ਯੂਕਰੇਨ 'ਤੇ ਹਮਲਾ ਕਰਨਾ "ਵਿਨਾਸ਼ਕਾਰੀ" ਅਤੇ "ਦਰਦਨਾਕ, ਹਿੰਸਕ ਅਤੇ ਖ਼ੂਨੀ" ਹੋਵੇਗਾ।
ਜਦੋਂ ਵਿਦੇਸ਼ ਦਫ਼ਤਰ ਨੇ ਦੂਤਾਵਾਸ ਦੇ ਕੁਝ ਕਰਮਚਾਰੀਆਂ ਨੂੰ ਯੂਕਰੇਨ ਤੋਂ ਬਾਹਰ ਕੱਢਿਆ ਤਾਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਥਿਤੀ "ਬਹੁਤ ਹੀ ਨਿਰਾਸ਼ਾਜਨਕ" ਸੀ ਪਰ ਜੰਗ ਲਾਜ਼ਮੀ ਨਹੀਂ ਸੀ।
ਉਨ੍ਹਾਂ ਨੇ ਕਿਹਾ ਕਿ ਯੂਕੇ ਰੂਸ ਦੇ ਖਿਲਾਫ਼ "ਆਰਥਿਕ ਪਾਬੰਦੀਆਂ ਦਾ ਪੈਕੇਜ ਬਣਾਉਣ ਵਿੱਚ ਮੋਹਰੀ" ਹੈ ਅਤੇ ਯੂਕਰੇਨ ਨੂੰ ਰੱਖਿਆਤਮਕ ਹਥਿਆਰਾਂ ਦੀ ਸਪਲਾਈ ਕਰ ਰਿਹਾ ਹੈ।
ਦਰਅਸਲ, ਯੂਕ੍ਰੇਨ ਦੇ ਮੁੱਦੇ 'ਤੇ ਰੂਸ ਅਤੇ ਪੱਛਮੀ ਦੇਸ਼ਾਂ ਵਿਚਾਲੇ ਚੱਲ ਰਿਹਾ ਤਣਾਅ ਉਸ ਵੇਲੇ ਹੋਰ ਡੂੰਘਾ ਹੋ ਗਿਆ ਜਦੋਂ ਨੇਟੋ ਨੇ ਪੂਰਬੀ ਯੂਰਪ ਵਿੱਚ ਵਧੇਰੇ ਲੜਾਕੂ ਜਹਾਜ਼ਾਂ ਅਤੇ ਜੰਗੀ ਬੇੜਿਆਂ ਦੀ ਤੈਨਾਤੀ ਦਾ ਐਲਾਨ ਕਰ ਦਿੱਤਾ।

ਤਸਵੀਰ ਸਰੋਤ, Getty Images
ਉਧਰ ਯੂਕਰੇਨ 'ਤੇ ਰੂਸ ਦੇ ਹਮਲਿਆਂ ਦੇ ਖਦਸ਼ਿਆਂ ਵਿਚਾਲੇ ਆਇਰਲੈਂਡ ਨੇ ਵੀ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਉਸ ਦੇ ਤਟੀ ਇਲਾਕੇ ਵਿੱਚ ਜੰਗ ਵਰਗੇ ਹਾਲਾਤ ਨਹੀਂ ਪੈਦਾ ਹੋਣ ਦਿੱਤੇ ਜਾਣਗੇ।
ਦੂਜੇ ਪਾਸੇ ਯੂਕਰੇਨ 'ਤੇ ਰੂਸੀ ਹਮਲੇ ਦੇ ਹਾਲਾਤ ਵਿੱਚ ਅਮਰੀਕਾ ਅਤੇ ਯੂਰਪੀ ਸੰਘ ਦੀ ਸਖ਼ਤ ਜਵਾਬੀ ਕਾਰਵਾਈ ਲਈ ਸਾਂਝੇ ਕਦਮ ਚੁੱਕੇ ਜਾਣ ਦੀਆਂ ਸੰਭਾਵਨਾਵਾਂ 'ਤੇ ਗੌਰ ਕਰ ਰਹੇ ਹਨ।
ਰੂਸ ਨੇ ਆਪਣੇ ਗੁਆਂਢੀ ਮੁਲਕ ਦੀ ਸੀਮਾ 'ਤੇ ਕਰੀਬ ਇੱਕ ਲੱਖ ਸੈਨਿਕ ਅਤੇ ਭਾਰੀ ਹਥਿਆਰਾਂ ਦੀ ਤੈਨਾਤੀ ਕਰ ਦਿੱਤੀ ਹੈ।
ਜਿਸ ਨੂੰ ਲੈ ਕੇ ਭਾਰੀ ਤਣਾਅ ਦੇ ਹਾਲਾਤ ਬਣੇ ਹੋਏ ਹਨ। ਹਾਲਾਂਕਿ, ਰੂਸ ਇਸ ਗੱਲ ਤੋਂ ਇਨਕਾਰ ਕਰਦਾ ਹੈ ਕਿ ਉਸ ਦੀ ਯੋਜਨਾ ਯੂਕਰੇਨ 'ਤੇ ਹਮਲਾ ਕਰਨ ਦੀ ਹੈ।
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












