ਪੰਜਾਬ ਚੋਣਾਂ: ਚਢੂਨੀ ਸੰਯੁਕਤ ਸਮਾਜ ਮੋਰਚੇ ਤੋਂ 'ਅੱਡ ਹੋਣ ਵਾਲੀਆਂ ਗੱਲਾਂ' ਕਿਉਂ ਕਰ ਰਹੇ ਹਨ - ਪ੍ਰੈੱਸ ਰਿਵੀਊ

ਗੁਰਨਾਮ ਸਿੰਘ ਚਢੂਨੀ

ਤਸਵੀਰ ਸਰੋਤ, GSC/FB

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 3 ਮਿੰਟ

ਚਢੂਨੀ ਨੇ ਆਪਣੇ ਗਠਜੋੜ ਲਈ 25 ਸੀਟਾਂ ਦੀ ਮੰਗ ਕੀਤੀ ਸੀ। ਹੁਣ ਉਨ੍ਹਾਂ ਦਾ ਦਾਅਵਾ ਹੈ ਕਿ ਸੰਯੁਕਤ ਸਮਾਜ ਮੋਰਚਾ ਉਨ੍ਹਾਂ ਨੂੰ ਅਤੇ ਉਨ੍ਹਾਂ ਦੀਆਂ ਸਹਿਯੋਗੀ ਕਿਸਾਨ- ਮਜ਼ਦੂਰ ਜਥੇਬੰਦੀਆਂ ਨੂੰ ਮਹਿਜ਼ ਨੌਂ ਸੀਟਾਂ ਦੇ ਰਿਹਾ ਹੈ ਜਿਸ ਕਾਰਨ ਉਹ ਇਕੱਲੇ ਵੀ ਚੋਣ ਮੈਦਾਨ ਵਿੱਚ ਉੱਤਰ ਸਕਦੇ ਹਨ।

ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਚਢੂਨੀ ਨੇ ਕਿਹਾ, ''ਉਹ ਸਾਨੂੰ ਸਿਰਫ਼ ਨੌਂ ਸੀਟਾਂ ਦੇ ਰਹੇ ਹਨ। ਮੈਂ ਰਾਜੇਵਾਲ ਜੀ ਨੂੰ ਕਿਹਾ ਕਿ ਸਾਨੂੰ ਘੱਟੋ-ਘੱਟ 25 ਸੀਟਾਂ ਦੇਣ। ਜਾਂ ਤਾਂ ਉਹ ਸਾਨੂੰ ਸਾਡਾ ਬਣਦਾ ਹਿੱਸਾ ਦੇਣ ਜਾਂ ਅਸੀਂ ਆਪਣੇ ਉਮੀਦਵਾਰ ਵੱਖਰੇ ਉਤਾਰਨ ਲਈ ਮਜਬੂਰ ਹੋਵਾਂਗੇ।''

ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਵਾਲੇ ਸੰਯੁਕਤ ਸਮਾਜ ਮੋਰਚੇ ਨੇ ਚਢੂਨੀ ਦੀ ਅਗਵਾਈ ਵਾਲੀ ਸੰਯੁਕਤ ਸੰਘਰਸ਼ ਪਾਰਟੀ ਨਾਲ ਸੀਟਾਂ ਦੀ ਵੰਡ ਬਾਰੇ ਸਹਿਮਤੀ ਬਣਾਉਣ ਲਈ ਇੱਕ ਕਮੇਟੀ ਬਣਾਈ ਸੀ। ਨੌਂ ਜਨਵਰੀ ਨੂੰ ਐਸਐਸਐਮ ਨਾਲ ਬੈਠਕ ਤੋਂ ਬਾਅਦ ਚਢੂਨੀ ਨੇ 14 ਜਨਵਰੀ ਨੂੰ ਆਪਣੇ 10 ਉਮੀਦਵਾਰਾਂ ਦੇ ਐਲਾਨ ਨੂੰ ਟਾਲ ਦਿੱਤਾ ਸੀ।

ਇਹ ਵੀ ਪੜ੍ਹੋ:

ਯੂਪੀ: ਯੋਗੀ ਨੂੰ ਛੱਡ ਕੇ ਵਿਧਾਇਕਾਂ ਦਾ ਜਾਣਾ ਜਾਰੀ

ਪਿਛਲੇ ਤਿੰਨ ਦਿਨਾਂ ਦੌਰਾਨ ਯੋਗੀ ਸਰਕਾਰ ਦੇ ਤਿੰਨ ਮੰਤਰੀ ਤੇ ਤਿੰਨ ਵਿਧਾਇਕ ਪਾਰਟੀ ਛੱਡ ਕੇ ਜਾ ਚੁੱਕੇ ਹਨ। ਚੋਣਾਂ ਤੋਂ ਪਹਿਲਾਂ ਭਾਜਪਾ ਦੇ ਅਜਿਹੇ ਬਾਗੀਆਂ ਦੀ ਗਿਣਤੀ 16 ਹੋ ਗਈ ਹੈ।

ਦੈਨਿਕ ਭਾਸਕਰ ਦੀ ਖ਼ਬਰ ਮੁਤਾਬਕ ਯੋਗੀ ਸਰਕਾਰ ਛੱਡ ਕੇ ਜਾਣ ਵਾਲੇ ਮੰਤਰੀਆਂ ਨੇ ਤਿੰਨ ਵਾਰ ਪਾਰਟੀ ਬਦਲੀ ਹੈ ਤੇ 100% ਸਫ਼ਲਤਾ ਹਾਸਲ ਕੀਤੀ ਹੈ।

ਯੋਗੀ ਆਦਿਤਿਆ ਨਾਥ

ਤਸਵੀਰ ਸਰੋਤ, Getty Images

ਅਖ਼ਬਾਰ ਮੁਤਾਬਕ ਸਵਾਮੀ ਪ੍ਰਸਾਦ ਮੌਰਿਆ 1991 ਵਿੱਚ ਜਨਤਾ ਦਲ ਦੇ ਵਿਧਾਇਕ ਬਣੇ ਫਿਰ ਬੀਐਸਪੀ ਵਿੱਚ ਗਏ ਤੇ ਫਿਰ 2017 ਵਿੱਚ ਭਾਜਪਾ ਵਿੱਚ ਸ਼ਾਮਲ ਹੋ ਗਏ।

ਇਸੇ ਤਰ੍ਹਾਂ ਦਾਰਾ ਸਿੰਘ ਚੌਹਾਨ ਦੋ ਵਾਰ ਬੀਐਸਪੀ ਵੱਲੋਂ ਰਾਜ ਸਭਾ ਦੇ ਮੈਂਬਰ ਰਹੇ ਹਨ। ਆਖਰ 2015 ਵਿੱਚ ਭਾਜਪਾ ਨਾਲ ਜੁੜਨ ਮਗਰੋਂ 2017 ਵਿੱਚ ਵਿਧਾਇਕ ਬਣੇ।

ਧਰਮ ਸਿੰਘ ਸੈਨੀ ਵੀ ਤਿੰਨ ਵਾਰ ਬੀਐਸਪੀ ਦੇ ਵਿਧਾਇਕ ਰਹੇ ਅਤੇ 2017 ਵਿੱਚ ਭਾਜਪਾ ਵਿੱਚ ਸ਼ਾਮਲ ਹੋ ਕੇ ਵਿਧਾਇਕ ਵੀ ਬਣੇ ਤੇ ਮੰਤਰੀ ਵੀ ਬਣੇ।

ਇਸ ਵਾਰ ਜੋ ਭਾਜਪਾ ਨੂੰ ਛੱਡ ਕੇ ਜਾ ਰਹੇ ਹਨ ਉਨ੍ਹਾਂ ਵਿੱਚ ਤਿੰਨ ਤੋਂ ਚਾਰ ਵਾਰ ਰਹੇ ਵਿਧਾਇਕ ਜਾਂ ਸਾਂਸਦ ਵੀ ਹਨ। ਅਵਤਾਰ ਸਿੰਘ ਭੜਾਨਾ ਚਾਰ ਵਾਰ ਲੋਕ ਸਭਾ ਮੈਂਬਰ ਰਹੇ ਹਨ। ਪਾਰਟੀ ਛੱਡਣ ਵਾਲਿਆਂ ਵਿੱਚ ਛੇ ਪਹਿਲੀ ਵਾਰ ਦੇ ਵਿਧਾਇਕ ਹਨ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਕੋਰੋਨਾਵਾਇਰਸ: ਨਵੀਂ ਚਿੰਤਾ ਕੀ ਹੈ

ਕੋਰੋਨਾਵਾਇਰਸ

ਤਸਵੀਰ ਸਰੋਤ, EPA

ਭਾਰਤੀ ਸਿਹਤ ਮੰਤਰਾਲਾ ਦੇ ਸਕੱਤਰ ਲਵ ਅਗਰਵਾਲ ਨੇ ਵੀਰਵਾਰ ਨੂੰ ਦੱਸਿਆ ਕਿ ਲੋਕ ਘਰਾਂ ਵਿੱਚ ਕੋਰੋਨਾਵਾਇਰਸ ਦੀ ਖੁਰ ਜਾਂਚ ਤਾਂ ਕਰ ਰਹੇ ਹਨ ਪਰ ਨਤੀਜਾ ਪੌਜ਼ੀਟਿਵ ਆਉਣ ਦੀ ਸੂਰਤ ਵਿੱਚ ਦੱਸ ਨਹੀਂ ਰਹੇ।

ਦੈਨਿਕ ਭਾਸਕਰ ਦੀ ਖ਼ਬਰ ਮੁਤਾਬਕ ਇਸ ਵਜ੍ਹਾ ਕਾਰਨ ਸਰਕਾਰ ਕੋਲ ਸਟੀਕ ਆਂਕੜਾ ਨਹੀਂ ਪਹੁੰਚ ਰਿਹਾ ਹੈ। ਮਹਾਰਾਸ਼ਟਰ ਸਰਕਾਰ ਨੇ ਕੋਰੋਨਾ ਦੀ ਜਾਂਚ ਵਾਲੀਆਂ ਕਿੱਟਾਂ ਦੀ ਬਿਕਰੀ ਉੱਪਰ ਨਿਗਰਾਨੀ ਰੱਖਣ ਦੀ ਹਦਾਇਤ ਸਾਰੇ ਜ਼ਿਲ੍ਹਿਆਂ ਨੂੰ ਕੀਤੀ ਹੈ।

ਦੇਸ਼ ਦੇ 20 ਵੱਡੇ ਸ਼ਹਿਰ ਅਜਿਹੇ ਹਨ ਜਿੱਥੇ ਪੌਜ਼ੀਟੀਵਿਟੀ ਰੇਟ 20% ਤੋਂ ਜ਼ਿਆਦਾ ਹੋ ਗਿਆ ਹੈ। ਜਿੱਥੇ ਦੇਸ਼ ਵਿੱਚ ਪ੍ਰਤੀ ਲੱਖ ਟੈਸਟਾਂ ਮਗਰ 19 ਕੇਸ ਮਿਲ ਰਹੇ ਹਨ ਉੱਥੇ ਹੀ ਗੁਰੂਗ੍ਰਾਮ ਵਿੱਚ ਇਹ ਅਨੁਪਾਤ 179 ਅਤੇ ਕੋਲਕਾਤਾ ਵਿੱਚ 157 ਨੂੰ ਪਹੁੰਚ ਗਿਆ ਹੈ।

ਉਥੇ ਹੀ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਵੀਰਵਾਰ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ 28,867 ਨਵੇਂ ਮਾਮਲੇ ਮਿਲੇ ਜੋ ਕਿ ਪਿਛਲੇ ਸਾਲ 20 ਅਪ੍ਰੈਲ ਨੂੰ ਆਏ 28,395 ਕੇਸਾਂ ਨਾਲੋਂ ਜ਼ਿਆਦਾ ਹਨ। ਦਿੱਲੀ ਦੀ ਪੌਜ਼ਿਟੀਵਿਟੀ ਰੇਟ 29.2% ਦਰਜ ਕੀਤੀ ਗਈ।

ਭਾਰਤ ਦਾ ਜੰਗਲਾਂ ਹੇਠ ਰਕਬਾ ਵਧਿਆ: ਰਿਪੋਰਟ

ਜੰਗਲ

ਭਾਰਤ ਵਿੱਚ ਜੰਗਲਾਂ ਦੀ ਸਥਿਤੀ ਬਾਰੇ ਤਾਜ਼ਾ ਰਿਪੋਰਟ (2021) ਵਿੱਚ ਦਾਅਵਾ ਕੀਤਾ ਗਿਆ ਹੈ ਕਿ ਦੇਸ਼ ਵਿੱਚ ਹਰਿਆਲੀ ਹੇਠ ਰਕਬਾ ਇਸਦੇ ਭੂਗੋਲਿਕ ਖੇਤਰ ਦੇ ਲਗਭਗ ਇੱਕ ਚੌਥਾਈ ਨੂੰ ਪਹੁੰਚ ਗਿਆ ਹੈ।

ਦਿ ਇੰਡੀਅਨ ਐਕਸਪ੍ਰੈੱਸ ਦੀ ਰਿਪੋਰਟ ਮੁਤਾਬਕ 2,261 ਵਰਗ ਕਿੱਲੋਮੀਟਰ ਦਾ ਇਹ ਵਾਧਾ ਪਹਿਲਾਂ ਤੋਂ ਮੌਜੂਦ ਜੰਗਲੀ ਖੇਤਰਾਂ ਤੋਂ ਇਲਾਵਾ ਹੈ। ਇਹ ਵਾਧਾ 2019 ਦੇ ਅਨੁਮਾਨ ਨਾਲੋਂ 0.3% ਜ਼ਿਆਦਾ ਹੈ।

ਇਸ ਤਰ੍ਹਾਂ ਜੰਗਲਾਂ ਅਤੇ ਰੁੱਖਾ ਨੂੰ ਮਿਲਾ ਕੇ ਦੇਸ਼ ਦਾ ਹਰਿਆਲਾ ਖੇਤਰ ਹੁਣ 8,09,537 ਵਰਗ ਕਿੱਲੋਮੀਟਰ ਹੈ ਜੋ ਕਿ ਇਸਦੇ ਭੂਗੋਲਿਕ ਖੇਤਰ ਦਾ 34.6% ਹੈ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)