ਨੋਬਲ ਜੇਤੂ ਅਰਥ ਸ਼ਾਸਤਰੀ ਅਭਿਜੀਤ ਬੈਨਰਜੀ ਨੇ ਕਿਉਂ ਕਿਹਾ, ‘ਭਾਰਤ ਬਹੁਤ ਦਰਦ ’ਚ ਹੈ’ - ਪ੍ਰੈੱਸ ਰਿਵਿਊ

ਤਸਵੀਰ ਸਰੋਤ, Getty Images
ਨੋਬਲ ਪੁਰਸਕਾਰ ਜੇਤੂ ਅਰਥ ਸ਼ਾਸਤਰੀ ਅਭਿਜੀਤ ਬੈਨਰਜੀ ਨੇ ਕਿਹਾ ਹੈ ਕਿ ਭਾਰਤ ਵਿੱਚ ਲੋਕ 'ਬਹੁਤ ਦਰਦ' ਵਿੱਚ ਹਨ ਅਤੇ ਆਰਥਿਕਤਾ ਅਜੇ ਵੀ 2019 ਦੇ ਪੱਧਰਾਂ ਤੋਂ ਹੇਠਾਂ ਹੈ। ਲੋਕਾਂ ਦੀਆਂ 'ਛੋਟੀਆਂ ਇੱਛਾਵਾਂ ਹੁਣ ਹੋਰ ਵੀ ਛੋਟੀਆਂ ਹੋ ਰਹੀਆਂ ਹਨ।'
ਖ਼ਬਰ ਏਜੰਸੀ ਪੀਟੀਆਈ ਦੀ ਖ਼ਬਰ ਮੁਤਾਬਕ ਅਭਿਜੀਤ ਬੈਨਰਜੀ ਗੁਜਰਾਤ ਦੀ ਅਹਿਮਦਾਬਾਦ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਅਮਰੀਕਾ ਤੋਂ ਵਰਚੂਅਲੀ ਯੂਨੀਵਰਸਿਟੀ ਦੇ 11ਵੇਂ ਸਲਾਨਾ ਕਨਵੋਕੇਸ਼ਨ ਸਮਾਗਮ ਵਿੱਚ ਸੰਬੋਧਨ ਕਰ ਰਹੇ ਸਨ।
ਇਸ ਦੌਰਾਨ ਉਨ੍ਹਾਂ ਕਿਹਾ, ''ਤੁਸੀਂ (ਵਿਦਿਆਰਥੀ) ਅਜਿਹੀ ਥਾਂ 'ਤੇ ਹੋ ਜਿੱਥੇ ਤੁਸੀਂ ਸਮਾਜ ਨੂੰ ਵਾਪਸ ਦੇ ਸਕਦੇ ਹੋ ਜੋ ਉਸ ਨੂੰ ਚਾਹੀਦਾ ਹੈ। ਅਸੀਂ ਭਾਰਤ ਵਿੱਚ 'ਅਤਿਅੰਤ ਦਰਦ' ਦੇ ਸਮੇਂ ਵਿੱਚ ਹਾਂ।”
''ਮੈਂ ਹਾਲ ਹੀ ਵਿੱਚ ਦਿਹਾਤੀ ਪੱਛਮੀ ਬੰਗਾਲ 'ਚ ਸਮਾਂ ਬਿਤਾਇਆ ਹੈ ਅਤੇ ਜਿਹੜੀਆਂ ਕਹਾਣੀਆਂ ਤੁਸੀਂ ਸੁਣਦੇ ਹੋ, ਤੁਸੀਂ ਜਾਣਦੇ ਹੋ, ਸਾਰੀਆਂ ਇੱਛਾਵਾਂ ਜੋ ਟੁੱਟ ਗਈਆਂ ਹਨ ਉਹ ਬਹੁਤ ਅਸਲ ਹਨ...ਛੋਟੀਆਂ ਇੱਛਾਵਾਂ ਹੁਣ ਹੋਰ ਛੋਟੀਆਂ ਹੋ ਗਈਆਂ ਹਨ।''
''ਮੈਨੂੰ ਲਗਦਾ ਹੈ ਕਿ ਅਸੀਂ ਬਹੁਤ ਦਰਦ ਵਾਲੇ ਪਲ ਵਿੱਚ ਹਾਂ। ਆਰਥਿਕਤਾ ਅਜੇ ਵੀ 2019 ਵਾਲੇ ਪੱਧਰ ਤੋਂ ਹੇਠਾਂ ਹੈ। ਇਹ ਸਾਨੂੰ ਨਹੀਂ ਪਤਾ ਕਿ ਕਿੰਨੀ ਹੇਠਾਂ, ਪਰ ਕਾਫ਼ੀ ਹੱਦ ਤੱਕ। ਅਤੇ ਮੈਂ ਕਿਸੇ ਨੂੰ ਇਸ ਲਈ ਗੁਨਾਹਗਾਰ ਨਹੀਂ ਕਹਿ ਰਿਹਾ, ਮੈਂ ਸਿਰਫ਼ ਦੱਸ ਰਿਹਾ ਹਾਂ।''
ਇਹ ਵੀ ਪੜ੍ਹੋ:
‘ਕਿਸਾਨ ਵਾਂਗ ਸਾਨੂੰ ਵੀ ਕੁਰਬਾਨੀ ਦੇਣੀ ਪੈ ਸਕਦੀ ਹੈ’
ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਅਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੁਖ਼ ਅਬਦੁੱਲ੍ਹਾ ਨੇ ਕਿਹਾ ਹੈ ਕਿ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਸੂਬੇ ਦਾ ਦਰਜਾ ਅਤੇ ਵਿਸ਼ੇਸ਼ ਦਰਜਾ ਬਹਾਲ ਕਰਨ ਲਈ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਵਾਂਗ 'ਕੁਰਬਾਨੀਆਂ' ਦੇਣੀਆਂ ਪੈ ਸਕਦੀਆਂ ਹਨ।

ਤਸਵੀਰ ਸਰੋਤ, Getty Images
ਖ਼ਬਰ ਏਜੰਸੀ ਪੀਟੀਆਈ ਮੁਤਾਬਕ ਨਸੀਮਬਾਗ ਵਿੱਚ ਪਾਰਟੀ ਦੇ ਸੰਸਥਾਪਕ ਸ਼ੇਖ ਮੁਹੰਮਦ ਅਬਦੁੱਲ੍ਹਾ ਦੀ 116ਵੀਂ ਜਯੰਤੀ ਮੌਕੇ ਨੈਸ਼ਨਲ ਕਾਨਫਰੰਸ ਦੇ ਯੂਥ ਵਿੰਗ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ।
ਹਾਲਾਂਕਿ ਫਾਰੁਖ਼ ਅਬਦੁੱਲ੍ਹਾ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਪਾਰਟੀ ਹਿੰਸਾ ਦਾ ਸਮਰਥਨ ਨਹੀਂ ਕਰਦੀ ਹੈ।
ਫਾਰੁਖ਼ ਅਬਦੁੱਲ੍ਹਾ ਨੇ ਕਿਹਾ, ''ਕਿਸਾਨਾਂ ਨੇ 11 ਮਹੀਨੇ ਤੱਕ ਪ੍ਰਦਰਸ਼ਨ ਕੀਤਾ, 700 ਤੋਂ ਵੱਧ ਮੌਤਾਂ ਹੋਈਆਂ। ਕਿਸਾਨਾਂ ਦੇ ਕੁਰਬਾਨੀਆਂ ਕਰਨ 'ਤੇ ਕੇਂਦਰ ਨੂੰ ਤਿੰਨ ਖੇਤੀ ਬਿੱਲ ਰੱਦ ਕਰਨੇ ਪਏ।''
''ਸਾਨੂੰ ਆਪਣੇ ਹੱਕ ਲੈਣ ਲਈ ਅਜਿਹੀਆਂ ਕੁਰਬਾਨੀਆਂ ਵੀ ਦੇਣੀਆਂ ਪੈ ਸਕਦੀਆਂ ਹਨ।''
ਉਨ੍ਹਾਂ ਅੱਗੇ ਕਿਹਾ, ''ਯਾਦ ਰੱਖੋ ਕਿ ਅਸੀਂ (ਧਾਰਾ) 370, 35 ਏ ਅਤੇ ਸੂਬੇ ਦਾ ਦਰਜਾ ਵਾਪਸ ਲੈਣ ਦਾ ਵਾਅਦਾ ਕੀਤਾ ਹੈ ਅਤੇ ਅਸੀਂ ਹਰ ਕੁਰਬਾਨੀ ਕਰਨ ਲਈ ਤਿਆਰ ਹਾਂ।''
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਪੰਜਾਬ ਵਿੱਚ ਸਰ੍ਹੋਂ ਦੇ ਰਕਬੇ ਵਿੱਚ 37.5 ਫੀਸਦੀ ਵਾਧਾ
ਸਰ੍ਹੋਂ ਦੀ ਕਾਸ਼ਤ ਅਜੇ ਵੀ ਚੱਲ ਰਹੀ ਹੈ ਪਰ ਪੰਜਾਬ ਵਿੱਚ ਇਸ ਸਾਲ ਇਸ ਦੇ ਰਕਬੇ ਵਿੱਚ ਕਾਫ਼ੀ ਵਾਧਾ ਹੋਇਆ ਹੈ।
ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਹਾਲਾਂਕਿ ਇਸ ਸਾਲ ਇਸ ਦੇ ਰਕਬੇ ਵਿੱਚ ਵਾਧਾ ਹੋਇਆ ਹੈ ਪਰ ਇਸ ਫ਼ਸਲ ਹੇਠਲਾ ਰਕਬਾ ਚਾਰ ਦਹਾਕੇ ਪਹਿਲਾਂ ਦੇ ਰਕਬੇ ਬਰਾਬਰ ਨਹੀਂ ਹੈ।

ਤਸਵੀਰ ਸਰੋਤ, Getty Images
ਖ਼ਬਰ ਮੁਤਾਬਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀਬਾੜੀ ਵਿਭਾਗ ਅਨੁਸਾਰ ਸਰ੍ਹੋਂ ਹੇਠਲਾ ਰਕਬਾ ਪਿਛਲੇ ਸਾਲ 32 ਹਜ਼ਾਰ ਹੈਕਟੇਅਰ ਤੋਂ ਵੱਧ ਕੇ ਇਸ ਸਾਲ 44 ਹਜ਼ਾਰ ਹੈਕਟੇਅਰ 'ਤੇ ਪਹੁੰਚਿਆ ਹੈ ਅਤੇ ਇਹ ਵਾਧਾ ਲਗਭਗ 37.5 ਫੀਸਦੀ ਹੈ।
ਵਿਭਾਗ ਇਹ ਵੀ ਕਹਿੰਦਾ ਹੈ ਕਿ ਇਹ ਖ਼ੇਤਰ ਹੋਰ ਵੀ ਵੱਧ ਹੋਵੇਗਾ ਕਿਉਂਕਿ ਅਜੇ ਕਿਸਾਨ ਕਾਸ਼ਤ ਕਰ ਰਹੇ ਹਨ।
ਖ਼ਬਰ ਮੁਤਾਬਕ 1974-75 ਵਿੱਚ ਸਰ੍ਹੋਂ ਦੀ ਫ਼ਸਲ 1.80 ਲੱਖ ਹੈਕਟੇਅਰ ਰਕਬੇ ਅਧੀਨ ਸੀ ਜੋ 1987-88 ਦੌਰਾਨ 1.58 ਲੱਖ 'ਤੇ ਆ ਗਈ, ਇਸੇ ਤਰ੍ਹਾਂ 1995-96 ਵਿੱਚ ਇਹ ਰਕਬਾ 1.01 ਲੱਖ ਹੈਕਟੇਅਰ 'ਤੇ ਆ ਗਿਆ।
2000-01 ਦਰਮਿਆਨ ਇਸ ਖ਼ੇਤਰ ਵੱਲ ਰਕਬਾ ਹੋਰ ਹੇਠਾਂ ਵੱਲ ਗਿਆ ਅਤੇ 55 ਹਜ਼ਾਰ ਹੈਕਟੇਅਰ 'ਤੇ ਪਹੁੰਚ ਗਿਆ। ਇਸ ਤੋਂ ਬਾਅਦ ਤਾਂ ਲਗਾਤਾਰ ਰਕਬਾ ਹੇਠਾਂ ਜਾ ਰਿਹਾ ਹੈ।
ਪੀਏਯੂ ਲੁਧਿਆਣਾ ਦੇ ਮਾਹਰ ਕਹਿੰਦੇ ਹਨ ਕਿ ਇਸ ਵਾਰ ਇਸ ਫ਼ਸਲ ਦੇ ਬੀਜ ਦੀ ਡਿਮਾਂਡ ਕਾਫ਼ੀ ਸੀ ਪਰ ਇਹ ਬੀਜ ਚੰਗੀ ਮਾਤਰਾ ਵਿੱਚ ਨਾ ਤਾਂ ਵਿਭਾਗ ਕੋਲ ਅਤੇ ਨਾ ਹੀ ਯੂਨੀਵਰਸਿਟੀ ਕੋਲ ਉਪਲਬਧ ਸੀ।
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












