ਏਪੀਐੱਸ ਦਿਓਲ ਵਲੋਂ ਅਸਤੀਫ਼ਾ ਦੇਣ ਤੋਂ ਨਾਂਹ, ਪਰ ਅਸਤੀਫ਼ਾ ਪੱਤਰ ਮੀਡੀਆ 'ਚ ਲੀਕ - ਪ੍ਰੈਸ ਰਿਵੀਊ

ਤਸਵੀਰ ਸਰੋਤ, punjab.gov.in
ਦਿ ਟ੍ਰਿਬਿਊਨ ਮੁਤਾਬਕ ਸੀਨੀਅਰ ਐਡਵੋਕੇਟ ਏਪੀਐਸ ਦਿਓਲ ਵੱਲੋਂ ਪੰਜਾਬ ਦੇ ਐਡਵੋਕੇਟ ਜਨਰਲ ਦੇ ਅਹੁਦੇ ਤੋਂ ਅਸਤੀਫ਼ੇ ਦੀਆਂ ਖ਼ਬਰਾਂ ਖਾਰਜ ਕਰਨ ਤੋਂ ਬਾਅਦ ਉਨ੍ਹਾਂ ਦਾ ਕਥਿਤ ਅਸਤੀਫ਼ਾ ਪੱਤਰ ਸਾਹਮਣੇ ਆਇਆ ਹੈ।
ਜਦੋਂ ਏਪੀਐੱਸ ਦਿਓਲ ਦੇ ਅਸਤੀਫ਼ੇ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ ਤਾਂ ਉਨ੍ਹਾਂ ਨੇ ਕਿਹਾ ਸੀ, "ਇਸ ਤਰ੍ਹਾਂ ਦਾ ਕੁਝ ਨਹੀਂ ਹੈ।"
ਪਰ ਹੁਣ ਇੱਕ ਨਵੰਬਰ ਦੀ ਤਰੀਕ ਦਾ ਉਨ੍ਹਾਂ ਦਾ ਕਥਿਤ ਅਸਤੀਫ਼ਾ ਪੱਤਰ ਮੰਗਲਵਾਰ ਨੂੰ ਸਾਹਮਣੇ ਆਇਆ।
ਸੂਬੇ ਦੇ ਉੱਚ ਕਾਨੂੰਨ ਅਧਿਕਾਰੀ ਏਪੀਐੱਸ ਦਿਓਲ ਨੇ ਕਿਹਾ ਸੀ, "ਨਾ ਤਾਂ ਕੋਈ ਅਸਤੀਫਾ ਹੈ ਅਤੇ ਨਾ ਹੀ ਇਸ ਬਾਰੇ ਕੋਈ ਗੱਲ ਹੋਈ ਹੈ।"
ਉਸੇ ਦਿਨ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਸੰਬੋਧਨ ਕਰਦੇ ਹੋਏ ਕਥਿਤ ਅਸਤੀਫ਼ੇ ਪੱਤਰ ਵਿੱਚ ਕਿਹਾ, "ਨਿੱਜੀ ਕਾਰਨਾਂ ਕਰਕੇ, ਮੈਂ ਇੱਥੇ ਐਡਵੋਕੇਟ-ਜਨਰਲ, ਪੰਜਾਬ ਦੇ ਅਹੁਦੇ ਤੋਂ ਅੱਜ, ਭਾਵ 1 ਨਵੰਬਰ, 2021 ਨੂੰ ਅਸਤੀਫਾ ਦੇ ਰਿਹਾ ਹਾਂ।"
ਹਾਲਾਂਕਿ ਦਿ ਟ੍ਰਿਬਿਊਨ ਮੁਤਾਬਕ ਦਿਓਲ ਨਾਲ ਵਾਰ-ਵਾਰ ਕੋਸ਼ਿਸ਼ ਕਰਨ ਦੇ ਬਾਵਜੂਦ ਸੰਪਰਕ ਨਹੀਂ ਹੋ ਸਕਿਆ।
ਇਹ ਵੀ ਪੜ੍ਹੋ:
ਨਮਾਜ਼ ਲਈ ਤੈਅ 8 ਥਾਵਾਂ ਦੀ ਇਜਾਜ਼ਤ ਵਾਪਸ
ਦਿ ਹਿੰਦੁਸਤਾਨ ਟਾਈਮਜ਼ ਮੁਤਾਬਕ ਗੁਰੂਗ੍ਰਾਮ ਜ਼ਿਲ੍ਹਾ ਪ੍ਰਸ਼ਾਸਨ ਨੇ ਮੰਗਲਵਾਰ ਨੂੰ 37 ਮਨੋਨੀਤ ਨਮਾਜ਼ ਸਥਾਨਾਂ ਵਿੱਚੋਂ ਅੱਠ 'ਤੇ ਦਿੱਤੀ ਇਜਾਜ਼ਤ ਵਾਪਸ ਲੈ ਲਈ ਹੈ।
ਇਹ ਫ਼ੈਸਲਾ ਸਥਾਨਕ ਵਾਸੀਆਂ ਅਤੇ ਸੱਜੇ-ਪੱਖੀ ਹਿੰਦੂ ਸਮੂਹਾਂ ਵੱਲੋਂ ਚੁੱਕੇ ਗਏ ਇਤਰਾਜ਼ਾਂ ਤੋਂ ਬਾਅਦ ਮੁਸਲਿਮ ਸਮੂਹਾਂ ਦੇ ਪ੍ਰਤੀਨਿਧੀਆਂ ਵੱਲੋਂ ਸਰਕਾਰੀ ਜ਼ਮੀਨ 'ਤੇ ਸ਼ੁੱਕਰਵਾਰ ਦੀ ਨਮਾਜ਼ ਅਦਾ ਨਾ ਕਰਨ ਦੀ ਪੇਸ਼ਕਸ਼ ਤੋਂ ਬਾਅਦ ਲਿਆ ਗਿਆ ਹੈ।
ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਮੁੱਦੇ 'ਤੇ ਵਿਚਾਰ ਵਟਾਂਦਰਾ ਕਰਨ ਲਈ ਇੱਕ ਕਮੇਟੀ ਬਣਾਈ ਹੈ।

ਤਸਵੀਰ ਸਰੋਤ, Getty Images
ਇਸ ਵਿੱਚ ਇੱਕ ਉਪ ਮੰਡਲ ਮੈਜਿਸਟਰੇਟ, ਇੱਕ ਸਹਾਇਕ ਪੁਲਿਸ ਕਮਿਸ਼ਨਰ ਅਤੇ ਧਾਰਮਿਕ ਸੰਸਥਾਵਾਂ ਅਤੇ ਸਿਵਲ ਸੁਸਾਇਟੀ ਸਮੂਹਾਂ ਦੇ ਮੈਂਬਰ ਸ਼ਾਮਲ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਇਸ ਸਬੰਧ 'ਚ ਬੁੱਧਵਾਰ ਸਵੇਰੇ ਬੈਠਕ ਹੋਣ ਦੀ ਸੰਭਾਵਨਾ ਹੈ ਅਤੇ ਪ੍ਰਾਰਥਨਾ ਸਥਾਨਾਂ 'ਤੇ ਫੈਸਲਾ ਲਏ ਜਾਣ ਦੀ ਸੰਭਾਵਨਾ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਜੱਸੀ ਕਤਲ ਕੇਸ 'ਚ ਪਤੀ ਤੋਂ ਪੁੱਛਗਿੱਛ
ਦਿ ਟ੍ਰਿਬਿਊਨ ਮੁਤਾਬਕ ਪਤਨੀ ਅਤੇ ਕੈਨੇਡੀਅਨ ਨਾਗਰਿਕ ਜੱਸੀ ਦੀ "ਆਨਰ ਕਿਲਿੰਗ" ਦੇ 21 ਸਾਲਾਂ ਬਾਅਦ, ਮਿੱਠੂ ਪਹਿਲੀ ਵਾਰ ਜੱਸੀ ਦੀ ਮਾਂ ਅਤੇ ਚਾਚੇ ਨਾਲ ਆਹਮੋ-ਸਾਹਮਣੇ ਹੋਇਆ।
ਦੋਹਾਂ ਉੱਤੇ ਸੰਗਰੂਰ ਦੀ ਅਦਾਲਤ ਵਿੱਚ ਕਥਿਤ ਤੌਰ 'ਤੇ ਜੱਸੀ ਦਾ ਕਤਲ ਕਰਵਾਉਣ ਦੇ ਇਲਜ਼ਾਮ ਤਹਿਤ ਮਾਮਲਾ ਚੱਲ ਰਿਹਾ ਹੈ।
ਜੱਸੀ ਦੇ ਪਤੀ ਤੋਂ ਅੱਜ ਪੁੱਛਗਿੱਛ (ਕਰਾਸ ਐਗਜ਼ਾਮੀਨੇਸ਼ਨ) ਹੋਵੇਗੀ।
ਮਿੱਠੂ ਨੇ ਇਸ ਕੇਸ ਵਿੱਚ 29 ਅਕਤੂਬਰ ਨੂੰ ਵਧੀਕ ਸੈਸ਼ਨ ਜੱਜ ਸਮ੍ਰਿਤੀ ਧੀਰ ਦੀ ਅਦਾਲਤ ਵਿੱਚ ਗਵਾਹੀ ਦਿੱਤੀ ਸੀ।

ਤਸਵੀਰ ਸਰੋਤ, justiceforjassi.com
ਇਸ ਵਿੱਚ ਉਨ੍ਹਾਂ ਘਟਨਾਵਾਂ ਦੇ ਕ੍ਰਮ ਨੂੰ ਬਿਆਨ ਕੀਤਾ ਸੀ ਜਿੱਥੇ ਉਹ ਪਹਿਲੀ ਵਾਰ 1994 ਵਿੱਚ ਮਿਲੇ ਸਨ, ਪਿਆਰ ਵਿੱਚ ਪੈ ਗਏ ਸਨ। ਅਪਰੈਲ 1999 ਵਿੱਚ ਦੋਹਾਂ ਨੇ ਗੁਪਚੁਪ ਤਰੀਕੇ ਨਾਲ ਵਿਆਹ ਕਰਵਾ ਲਿਆ ਸੀ।
ਜੱਸੀ ਦੀ ਮਾਂ ਮਲਕੀਤ ਕੌਰ ਅਤੇ ਮਾਮੇ ਸੁਰਜੀਤ ਸਿੰਘ ਬਦੇਸ਼ਾ ਵੱਲੋਂ ਕਥਿਤ ਤੌਰ 'ਤੇ ਲਿਆਂਦੇ ਠੇਕੇ ਦੇ ਕਾਤਲਾਂ ਨੇ ਜੂਨ, 2000 ਵਿੱਚ ਜੱਸੀ ਦਾ ਕਤਲ ਕਰ ਦਿੱਤਾ ਅਤੇ ਮਿੱਠੂ ਤੇ ਚਾਕੂ ਨਾਲ ਕਈ ਹਮਲੇ ਕਰਨ ਤੋਂ ਬਾਅਦ ਇਹ ਸੋਚ ਕੇ ਖੇਤਾਂ ਵਿੱਚ ਛੱਡ ਦਿੱਤਾ ਕਿ ਉਸਦੀ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












