ਹਰਿਆਣਾ 'ਚ ਅੰਦੋਲਨਕਾਰੀ ਔਰਤਾਂ 'ਤੇ ਟਰੱਕ ਚੜ੍ਹਨ ਨਾਲ 3 ਦੀ ਮੌਤ, ਚਸ਼ਮਦੀਦਾਂ ਨੇ ਕੀ ਦੱਸਿਆ

ਤਸਵੀਰ ਸਰੋਤ, SAT SINGH/bbc
ਹਰਿਆਣਾ ਦੇ ਬਹਾਦੁਰਗੜ੍ਹ ਵਿੱਚ ਝੱਜਰ ਰੋਡ ਉੱਪਰ ਬਣੇ ਫਲਾਈਓਵਰ ਥੱਲੇ ਇੱਕ ਤੇਜ਼ ਰਫ਼ਤਾਰ ਟਰੱਕ ਹੇਠਾਂ ਆਉਣ ਨਾਲ ਤਿੰਨ ਅੰਦੋਲਨਕਾਰੀ ਮਹਿਲਾ ਕਿਸਾਨਾਂ ਦੀ ਮੌਤ ਹੋ ਗਈ।
ਔਰਤਾਂ ਸੜਕ ਦੇ ਡਿਵਾਈਡਰ ਉੱਪਰ ਬੈਠੀਆਂ ਸਨ ਜਦੋਂ ਟਰੱਕ ਉਨ੍ਹਾਂ ਉੱਪਰ ਚੜ੍ਹ ਗਿਆ।
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮਰਨ ਵਾਲੀਆਂ ਦੇ ਪਰਿਵਾਰਾਂ ਨੂੰ 5-5 ਲੱਖ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ।
ਬੀਬੀਸੀ ਦੇ ਸਹਿਯੋਗੀ ਸੱਤ ਸਿੰਘ ਮੁਤਾਬਕ ਹਾਦਸੇ ਵਿੱਚ ਤਿੰਨ ਬਜ਼ੁਰਗ ਔਰਤਾਂ ਦੀ ਮੌਤ ਹੋ ਗਈ ਹੈ ਜਿਨ੍ਹਾਂ ਵਿੱਚੋਂ ਦੋ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਇੱਕ ਦੀ ਹਸਪਤਾਲ ਵਿੱਚ ਪਹੁੰਚ ਕੇ ਜਾਨ ਚਲੀ ਗਈ।
ਤਿੰਨ ਹੋਰ ਔਰਤਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਹ ਔਰਤਾਂ ਘਰ ਜਾਣ ਲਈ ਆਟੋ ਦੀ ਉਡੀਕ ਕਰ ਰਹੀਆਂ ਸਨ।
ਮਰਹੂਮ ਔਰਤਾਂ ਪੰਜਾਬ ਦੇ ਮਾਨਸਾ ਜ਼ਿਲ੍ਹੇ ਤੋਂ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਪਹੁੰਚੀਆਂ ਸਨ ਅਤੇ ਕਿਸਾਨ ਮੋਰਚੇ ਦੀ ਰੋਟੇਸ਼ਨ ਪ੍ਰਣਾਲੀ ਤਹਿਤ ਵਾਪਸ ਪਿੰਡ ਜਾ ਰਹੀਆਂ ਸਨ।

ਤਸਵੀਰ ਸਰੋਤ, Sat singh/bbc
ਔਰਤਾਂ ਨੇ ਆਟੋ ਵਿੱਚ ਬੇਠ ਕੇ ਰੇਲਵੇ ਸਟੇਸ਼ਨ ਜਾਣਾ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ:
ਚੰਨੀ ਵੱਲੋਂ ਮੁਆਵਜ਼ੇ ਦਾ ਐਲਾਨ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮ੍ਰਿਤਕਾਂ ਲਈ ਪੰਜ-ਪੰਜ ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ।
ਉਨ੍ਹਾਂ ਨੇ ਲਿਖਿਆ,''ਗਈਆਂ ਜ਼ਿੰਦਗੀਆਂ ਦਾ ਕੋਈ ਮੁਆਵਜ਼ਾ ਨਹੀਂ ਹੋ ਸਕਦਾ। ਦੁਖਾਂਤ ਨਾਲ ਪੰਜਾਬ ਦੇ ਪਰਿਵਾਰਾਂ ਦਾ ਨਾ ਪੂਰਾ ਹੋ ਸਕਣ ਵਾਲਾ ਨੁਕਸਾਨ ਹੋਇਆ ਹੈ। ਹਾਲਾਂਕਿ ਵਿੱਤੀ ਤੌਰ 'ਤੇ ਮੇਰੀ ਸਰਕਾਰ ਹਰ ਮਰਹੂਮ ਲਈ ਪੰਜ ਲੱਖ ਰੁਪਏ ਅਤੇ ਫਟੱੜਾਂ ਲਈ ਮੁਫਤ ਇਲਾਜ ਦਾ ਐਲਾਨ ਕਰਦੀ ਹੈ।''
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਅਕਾਲੀ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਮੁਲਜ਼ਮ ਦੀ ਫ਼ੌਰੀ ਗ੍ਰਿਫ਼ਤਾਰੀ ਦੀ ਮੰਗ ਕੀਤੀ।
ਉਨ੍ਹਾਂ ਨੇ ਲਿਖਿਆ,''ਮਾਨਸਾ ਤੋਂ ਕਿਸਾਨ ਅੰਦੋਲਨ ਦੀਆਂ ਤਿੰਨ ਮਹਿਲਾ ਸਮਰਥਕਾਂ ਦੀ ਟਿਕਰੀ ਬਾਰਡਰ ਉੱਪਰ ਹੋਈ ਦੁਖਦਾਈ ਮੌਤ ਉੱਪਰ ਦੁਖੀ ਹਾਂ, ਜਿਨ੍ਹਾਂ ਨੂੰ ਬੇਰਹਿਮੀ ਨਾਲ ਬੇਦਰਦੀ ਨਾਲ ਟਰੱਕ ਥੱਲੇ ਕੁਚਲ ਦਿੱਤਾ ਗਿਆ।
ਅਸੀਂ ਮੁਲਜ਼ਮ ਦੀ ਫ਼ੌਰੀ ਗ੍ਰਿਫ਼ਤਾਰੀ ਦੀ ਮੰਗ ਕਰਦੇ ਹਾਂ। ਦੁਖੀ ਪਰਿਵਾਰਾਂ ਨਾਲ ਮੇਰੀ ਹਮਦਰਦੀ ਹੈ।''
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਪੁਲਿਸ ਨੇ ਕੀ ਦੱਸਿਆ
ਬਹਾਦਰਗੜ੍ਹ ਦੇ ਸੈਕਟਰ-6 ਦੇ ਐੱਸਐੱਚਓ ਨਰ ਸਿੰਘ ਨੇ ਦੱਸਿਆ, ''ਡੰਪਰ ਦਾ ਡਰਾਈਵਰ ਹਾਦਸੇ ਤੋਂ ਬਾਅਦ ਉੱਥੋਂ ਭੱਜ ਗਿਆ। ਮ੍ਰਿਤਕਾਂ ਦੀ ਪਛਾਣ ਸ਼ਿੰਦਰ ਕੌਰ, ਅਰਮਜੀਤ ਕੌਰ ਅਤੇ ਗੁਰਮੇਲ ਕੌਰ ਵਜੋਂ ਹੋਈ ਹੈ।''
''ਉਹ ਪਿਛਲੇ ਕੁਝ ਦਿਨਾਂ ਤੋਂ ਕਿਸਾਨ ਅੰਦੋਲਨ ਵਿੱਚ ਹਿੱਸਾ ਲੈ ਰਹੀਆਂ ਸਨ। ਘਟਨਾ ਸਵੇਰੇ ਲਗਭਗ ਪੌਣੇ ਛੇ ਵਜੇ ਵਾਪਰੀ।''
''ਉਦੋਂ ਇਹ ਔਰਤਾਂ ਝੱਜਰ ਰੋਡ ਉੱਪਰ ਇੱਕ ਡਿਵਾਈਡਰ ਉੱਪਰ ਬੈਠੀਆਂ ਬਹਾਦਰਗੜ੍ਹ ਦੇ ਰੇਲਵੇ ਸਟੇਸ਼ਨ ਜਾਣ ਲਈ ਆਟੋ ਰਿਕਸ਼ਾ ਦੀ ਉਡੀਕ ਕਰ ਰਹੀਆਂ ਸਨ, ਜਿੱਥੋਂ ਉਨ੍ਹਾਂ ਨੇ ਮਾਨਸਾ ਲਈ ਰੇਲ ਗੱਡੀ ਲੈਣੀ ਸੀ।''
ਚਸ਼ਮਦੀਦਾਂ ਨੇ ਹਾਦਸੇ ਬਾਰੇ ਕੀ ਕੁਝ ਕਿਹਾ
ਇੱਕ ਪ੍ਰਤੱਖਦਰਸ਼ੀ ਹਰਦੇਵ ਸਿੰਘ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਸਾਢੇ ਪੰਜ ਵਜੇ ਹੱਥ ਮੂੰਹ ਧੋਣ ਲਈ ਨਿਕਲੇ ਸਨ।
ਉਨ੍ਹਾਂ ਨੇ ਦੇਖਿਆ ਕਿ ਕੁਝ ਮਾਈਆਂ ਸੜਕ ਉੱਪਰ ਖੜ੍ਹੀਆਂ ਹਨ ਅਤੇ ਮਦਦ ਲਈ ਹੱਥ ਦੇ ਰਹੀਆਂ ਹਨ ਪਰ ਕੋਈ ਉਨ੍ਹਾਂ ਕੋਲ ਰੁਕ ਨਹੀਂ ਰਿਹਾ ਸੀ।
''ਮੈਂ ਸਾਈਕਲ ਚੁੱਕ ਕੇ ਇਨ੍ਹਾਂ ਕੋਲ ਆਇਆ ਤਾਂ ਦੇਖਿਆ ਕਿ ਦੋ ਮਾਈਆਂ ਮਰੀਆਂ ਪਈਆਂ ਹਨ ਤੇ ਦੋ ਫਟੱੜ ਹੋਈਆਂ ਪਈਆਂ ਹਨ।''
ਇੱਕ ਮਾਈ ਬੈਠੀ ਸੀ ਉਹ ਵੀ ਫਟੱੜ ਸੀ।

ਤਸਵੀਰ ਸਰੋਤ, SAT SINGH/BBC
ਹਰਦੇਵ ਸਿੰਘ ਨੇ ਦੱਸਿਆ ਕਿ ਫਿਰ ਉਹ ਆਪਣੇ ਬਲਾਕ ਦੇ ਪ੍ਰਧਾਨ ਨੂੰ ਸੱਦ ਕੇ ਲਿਆਏ ਜਿਨ੍ਹਾਂ ਨੇ ਆਟੋ ਰੋਕ ਕੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ।
ਹਰਦੇਵ ਸਿੰਘ ਨੇ ਐਂਬੂਲੈਂਸਾਂ ਦੇ ਦੇਰੀ ਨਾਲ ਪਹੁੰਚਣ ਦੀ ਵੀ ਸ਼ਿਕਾਇਤ ਕੀਤੀ।
ਇੱਕ ਹੋਰ ਚਸ਼ਮਦੀਦ ਕੁਲਵੰਤ ਸਿੰਘ ਜੋ ਕਿ ਜੋ ਕਿ ਬੀਕੇਯੂ ਉਗਰਾਹਾਂ ਨਾਲ ਸਬੰਧਤ ਹਨ ਨੇ ਦੱਸਿਆ ਕਿ ਖੀਵਾ ਦਿਆਲੂਵਾਲ ਸਿੰਘ ਦੀਆਂ ਮਾਈਆਂ ਨੇ ਪਿੰਡ ਜਾਣਾ ਸੀ, ਡਰਾਈਵਰ ਨੂੰ ਪਤਾ ਨਹੀਂ ਨੀਂਦ ਆ ਗਈ ਜਿਸ ਕਾਰਨ ਉਹ ਮਾਈਆਂ ਉੱਪਰ ਚੜ੍ਹ ਗਿਆ।
ਉਨ੍ਹਾਂ ਨੇ ਦੱਸਿਆ ਕਿ ਅਮਰਜੀਤ ਸਿੰਘ ਪਤਨੀ ਹਰਜੀਤ ਸਿੰਘ, ਗੁਰਮੇਲ ਕੌਰ ਪਤਨੀ ਭੋਲਾ ਸਿੰਘ ਅਤੇ ਸ਼ਿੰਦਰ ਕੌਰ ਪਤਨੀ ਭਾਨ ਸਿੰਘ ਦੀ ਮੌਤ ਹੋ ਗਈ ਹੈ।
ਇਸੇ ਤਰ੍ਹਾਂ ਉਨ੍ਹਾਂ ਦੇ ਦੱਸਣ ਮੁਤਾਬਕ ਗੁਰਮੇਲ ਕੌਰ ਪਤਨੀ ਮੇਹਰ ਸਿੰਘ ਅਤੇ ਪਤਨੀ ਹਰਮੀਤ ਕੌਰ ਪਤਨੀ ਹਰਮੀਤ ਸਿੰਘ, ਇਨ੍ਹਾਂ ਵਿੱਚੋਂ ਗੁਰਮੇਲ ਕੌਰ ਦੀ ਹਾਲਤ ਗੰਭੀਰ ਸੀ ਅਤੇ ਉਨ੍ਹਾਂ ਨੂੰ ਪੀਜੀਆਈ ਰੋਹਤਕ ਭੇਜ ਦਿੱਤਾ ਗਿਆ ਹੈ।''
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












