ਯੂਟਿਊਬ ਦੀ ਮਦਦ ਨਾਲ ਇੱਕ ਨਾਬਾਲਗ ਕੁੜੀ ਨੇ ਇੰਝ ਦਿੱਤਾ ਬੱਚੀ ਨੂੰ ਜਨਮ- ਪ੍ਰੈੱਸ ਰਿਵੀਊ

ਮਾਂ

ਤਸਵੀਰ ਸਰੋਤ, Godong/getty images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 3 ਮਿੰਟ

ਕੇਰਲਾ ਵਿੱਚ ਇੱਕ 17 ਸਾਲਾ ਕੁੜੀ ਨੇ ਯੂਟਿਊਬ ਵੀਡੀਓ ਦੇ ਸਹਾਰੇ ਇੱਕਲਿਆਂ ਹੀ ਇੱਕ ਬੱਚੀ ਨੂੰ ਜਨਮ ਦਿੱਤਾ। ਜਣੇਪੇ ਤੋਂ ਬਾਅਦ ਕੁੜੀ ਤਿੰਨ ਦਿਨਾਂ ਤੱਕ ਆਪਣੇ ਕਮਰੇ ਵਿੱਚ ਹੀ ਰਹੀ।

ਹਿੰਦੁਸਤਾਨ ਟਾਈਮਜ਼ ਨੇ ਖ਼ਬਰ ਏਜੰਸੀ ਪੀਟੀਆਈ ਦੇ ਹਵਾਲੇ ਨਾਲ ਲਿਖਿਆ ਹੈ ਕਿ 20 ਅਕਤੂਬਰ ਨੂੰ ਬੱਚੀ ਨੂੰ ਜਨਮ ਦੇਣ ਤੋਂ ਬਾਅਦ ਕੁੜੀ ਨੂੰ ਕੁਝ ਇਨਫੈਕਸ਼ ਹੋ ਗਈ, ਜਿਸ ਤੋਂ ਬਾਅਦ ਉਸਦੀ ਮਾਂ ਉਸ ਨੂੰ ਹਸਪਤਾਲ ਲੈ ਕੇ ਗਈ।

ਮੁੰਡੇ ਦੇ ਪਰਿਵਾਰ ਵਾਲੇ ਦੋਵਾਂ ਦੀ ਦੇਖਭਾਲ ਕਰ ਰਹੇ ਹਨ ਪਰ ਪੁਲਿਸ ਇਸ ਨੂੰ ਰੇਪ ਦਾ ਮਾਮਲਾ ਲੈ ਕੇ ਚੱਲ ਰਹੀ ਹੈ।

ਅਸਲ ਵਿੱਚ ਦੋਵੇਂ ਪਰਿਵਾਰ ਉਨ੍ਹਾਂ ਦਾ ਵਿਆਹ ਕਰਨਾ ਚਾਹੁੰਦੇ ਸਨ ਅਤੇ ਬਾਲਗ ਹੋ ਜਾਣ ਦੀ ਉਡੀਕ ਕਰ ਰਹੇ ਸਨ।

ਮੁਢਲੀ ਜਾਣਕਾਰੀ ਮੁਤਾਬਕ ਕੁੜੀ ਨੇ ਜਣੇਪੇ ਵਿੱਚ ਕੋਈ ਬਾਹਰੀ ਮਦਦ ਨਹੀਂ ਲਈ ਅਤੇ ਸਾਰਾ ਕੁਝ ਇਕੱਲਿਆਂ ਸਿਰਫ਼ ਯੂਟਿਊਬ ਦੀ ਮਦਦ ਨਾਲ ਕੀਤਾ।

ਮਲਾਪੁਰਮ ਦੀ ਬਾਲ ਭਲਾਈ ਕਮੇਟੀ ਦੇ ਚੇਅਰਮੈਨ ਸਾਜੇਸ਼ ਭਾਸਕਰ ਨੇ ਦੱਸਿਆ ਕਿ ਉਨ੍ਹਾਂ ਨੂੰ ਜਣੇਪੇ ਬਾਰੇ ਹਸਪਤਾਲ ਨੇ ਇਤਲਾਹ ਦਿੱਤੀ। ਜੱਚਾ-ਬੱਚਾ ਹਸਪਤਾਲ ਵਿੱਚ ਠੀਕ-ਠਾਕ ਹਨ ਅਤੇ ਕੁੜੀ ਦੀ ਮਾਂ ਉਨ੍ਹਾਂ ਦੇ ਕੋਲ ਹੈ।

ਇਹ ਵੀ ਪੜ੍ਹੋ:

ਔਰਤ

ਤਸਵੀਰ ਸਰੋਤ, iStick

ਕੁੜੀ ਦੇ ਬਿਆਨਾਂ ਦੇ ਅਧਾਰ 'ਤੇ ਪੁਲਿਸ ਨੇ ਨਜ਼ਦੀਕ ਦੇ ਹੀ ਇੱਕ 21 ਸਾਲਾ ਮੁੰਡੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਸਾਜੇਸ਼ ਨੇ ਦੱਸਿਆ,''ਕੁੜੀ ਦੀ 50 ਸਾਲਾ ਮਾਂ ਜਿਨ੍ਹਾਂ ਨੂੰ ਕਿ ਨਜ਼ਰ ਨਹੀਂ ਆਉਂਦਾ ਉਨ੍ਹਾਂ ਨੂੰ ਨਾ ਤਾਂ ਗਰਭ ਅਤੇ ਨਾ ਹੀ ਜਣੇਪੇ ਦਾ ਪਤਾ ਚੱਲਿਆ। ਜਦਕਿ ਕੁੜੀ ਦੇ ਪਿਤਾ ਇੱਕ ਗਾਰਡ ਹਨ ਅਤੇ ਹਮੇਸ਼ਾ ਰਾਤ ਦੀ ਡਿਊਟੀ 'ਤੇ ਰਹਿੰਦੇ ਹਨ।''

''ਜਦੋਂ ਕੁੜੀ ਕਮਰੇ ਵਿੱਚ ਬੰਦ ਰਹੀ ਤਾਂ ਮਾਂ ਨੇ ਸੋਚਿਆ ਕਿ ਉਹ ਆਨਲਾਈਨ ਕਲਾਸਾਂ ਵਿੱਚ ਰੁੱਝੀ ਹੋਈ ਹੈ।''

ਪੁਲਿਸ ਦੇ ਸੂਤਰਾਂ ਨੇ ਦੱਸਿਆ ਕਿ ਮੁਲਜ਼ਮ ਨੇ ਘਰ ਦੀ ਇਸੇ ਸਥਿਤੀ ਦਾ ਲਾਹਾ ਚੁੱਕਿਆ। ਦੋਵੇਂ ਜਣੇ ਮਾਮਲੇ ਉੱਪਰ ਪਰਦਾ ਪਾਉਣਾ ਚਾਹੁੰਦੇ ਸਨ।

''ਉਸੇ ਨੇ ਕੁੜੀ ਨੂੰ ਸਲਾਹ ਦਿੱਤੀ ਕਿ ਉਹ ਯੂਟਿਊਬ ਤੋਂ ਨਾੜ ਕੱਟਣੀ ਸਿੱਖੇ।''

ਨੀਤੀ ਆਯੋਗ ਦੀ ਚਿਹਰਾ ਪਛਾਨਣ ਵਾਲੀ ਤਕਨੀਕ ਬਾਰੇ ਅਧਿਐਨ ਨੂੰ ਹਰੀ ਝੰਡੀ

ਨੀਤੀ ਆਯੋਗ

ਤਸਵੀਰ ਸਰੋਤ, Mohd Zakir/Hindustan Times via Getty Images

ਨੀਤੀ ਆਯੋਗ ਨੇ ਭਾਰਤ ਵਿੱਚ ਚਿਹਰਾ ਪਛਾਨਣ ਵਾਲੀ ਤਕਨੀਕ ਬਾਰੇ ਇੱਕ ਨਿੱਜੀ ਅਦਾਰੇ ਵੱਲੋਂ ਕੀਤੇ ਜਾਣ ਵਾਲੇ ਅਧਿਐਨ ਨੂੰ ਹਰੀ ਝੰਡੀ ਦੇ ਦਿੱਤੀ ਹੈ। ਅਧਿਐਨ ਉੱਪਰ 23.17 ਲੱਖ ਰੁਪਏ ਦਾ ਖ਼ਰਚ ਆਉਣ ਦੀ ਸੰਭਾਵਨਾ ਹੈ।

ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਇਹ ਫ਼ੈਸਲਾ 18 ਅਕਤੂਬਰ ਨੂੰ ਆਯੋਗ ਦੇ ਉਪ ਚੇਅਰਮੈਨ ਰਾਜੀਵ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਇੱਕ ਬੈਠਕ ਵਿੱਚ ਲਿਆ ਗਿਆ।

ਇਹ ਅਧਿਐਨ ਦਿੱਲੀ ਦੇ ਸੈਂਟਰ ਫਾਰ ਅਪਲਾਈਡ ਲਾਅ ਐਂਡ ਟੈਕਨੌਲੋਜੀ ਰਿਸਰਚ, ਵਿਧੀ ਸੈਂਟਰ ਫਾਰ ਲੀਗਲ ਪਾਲਿਸੀ, ਨਵੀਂ ਦਿੱਲੀ ਵੱਲੋਂ ਕੀਤਾ ਜਾਵੇਗਾ।

ਟੀਕਾਕਰਨ ਤੇਜ਼ ਕਰਨ ਦੀ ਸੂਬਿਆਂ ਨੂੰ ਹਦਾਇਤ

ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ

ਤਸਵੀਰ ਸਰੋਤ, Mansukh Mandaviya/FB

ਤਸਵੀਰ ਕੈਪਸ਼ਨ, ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ

ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਸੂਬਿਆਂ ਨੂੰ ਲਿਖਿਆ ਹੈ ਕਿ ਕੋਵਿਡ ਟੀਕਾਕਰਨ ਦੇ ਪ੍ਰੋਗਰਾਮ ਵਿੱਚ ਤੇਜੀ ਲਿਆਂਦੀ ਜਾਵੇ।

ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਮੰਤਰੀ ਨੇ ਖ਼ਾਸ ਤੌਰ 'ਤੇ ਇਸ ਵਿੱਚ ਉਨ੍ਹਾਂ ਲੋਕਾਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਦੀ ਦੂਜੀ ਡੋਜ਼ ਜ਼ਿਆਦਾ ਦੇਰ ਤੋਂ ਬਕਾਇਆ ਹੈ।

ਮੰਤਰੀ ਨੇ ਬੁੱਧਵਾਰ ਨੂੰ ਸੂਬਿਆਂ ਦੇ ਸਿਹਤ ਮੰਤਰੀਆਂ ਨਾਲ ਬੈਠਕ ਕਰਕੇ ਦੇਸ਼ ਵਿੱਚ ਟੀਕਾਕਰਨ ਦੀ ਸਥਿਤੀ ਦਾ ਜਾਇਜ਼ਾ ਲਿਆ। ਸਰਕਾਰ ਦਾ ਟੀਚਾ ਹੈ ਕਿ ਦਸੰਬਰ ਮਹੀਨੇ ਤੱਕ ਦੇਸ਼ ਦੀ ਸਾਰੀ ਬਾਲਗ ਵਸੋਂ ਨੂੰ ਕੋਵਿਡ ਟੀਕੇ ਦੀ ਪਹਿਲੀ ਖ਼ੁਰਾਕ ਲਾਈ ਜਾਵੇ।

ਅਖ਼ਬਾਰ ਨੇ ਸਿਹਤ ਮੰਤਰਾਲੇ ਦੇ ਡਾਟਾ ਦੇ ਹਵਾਲੇ ਨਾਲ ਲਿਖਿਆ ਹੈ ਕਿ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਵੈਕਸੀਨ ਦੀ ਵੱਡੀ ਮਾਤਰਾ (12.37 ਕਰੋੜ ਤੋਂ ਜ਼ਿਆਦਾ) ਮੁਹੱਈਆ ਹੋਣ ਦੇ ਬਾਵਜੂਦ 10 ਕਰੋੜ ਤੋਂ ਜ਼ਿਆਦਾ ਲੋਕ ਅਜਿਹੇ ਹਨ ਜੋ ਟੀਕੇ ਦੀ ਦੂਜੀ ਖ਼ੁਰਾਕ ਦੀ ਉਡੀਕ ਕਰ ਰਹੇ ਹਨ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)