ਜੰਮੂ-ਕਸ਼ਮੀਰ : 7 ਦਿਨਾਂ ਤੋਂ ਪੁਲਿਸ ਮੁਕਾਬਲਾ ਜਾਰੀ, 9 ਜਵਾਨ ਤੇ 5 ਆਮ ਲੋਕਾਂ ਦੀ ਮੌਤ

ਤਸਵੀਰ ਸਰੋਤ, ANI
- ਲੇਖਕ, ਮਾਜਿਦ ਜਹਾਂਗੀਰ
- ਰੋਲ, ਬੀਬੀਸੀ ਲਈ, ਸ਼੍ਰੀਨਗਰ ਤੋਂ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 2 ਮਿੰਟ
ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਵਿੱਚ ਬੀਤੇ ਸੋਮਵਾਰ ਤੋਂ ਫੌਜ ਅਤੇ ਕੱਟੜਪੰਥੀਆਂ ਵਿਚਾਲੇ ਮੁਕਾਬਲਾ ਚੱਲ ਰਿਹਾ ਹੈ।
ਇੱਥੇ ਸਰਹੱਦੀ ਇਲਾਕੇ ਪੁੰਛ ਵਿੱਚ ਮੁਕਾਬਲਾ ਚੱਲ ਰਿਹਾ ਹੈ ਅਤੇ ਹੁਣ ਤੱਕ ਇਸ ਵਿੱਚ ਫੌਜ ਦੋ ਅਧਿਕਾਰੀਆਂ ਸਣੇ 9 ਜਵਾਨ ਮਾਰੇ ਗਏ ਹਨ।
ਫੌਜ ਨੇ ਬੀਤੇ ਸੋਮਾਵਾਰ ਨੂੰ ਪੁੰਛ ਤੋਂ ਕਰੀਬ 100 ਕਿਲੋਮੀਟਰ ਦੂਰ ਸਰਨਕੋਟ ਦੇ ਇੱਕ ਪਿੰਡ ਵਿੱਚ ਕੱਟੜਪੰਥੀਆਂ ਖ਼ਿਲਾਫ਼ ਮੁਹਿੰਮ ਸ਼ੁਰੂ ਕੀਤੀ ਸੀ।
ਮੁਹਿੰਮ ਦੇ ਪਹਿਲੇ ਦਿਨ ਫੌਜ ਦੇ ਪੰਜ ਜਵਾਨ ਮਾਰੇ ਗਏ ਸਨ, ਜਿਸ ਵਿੱਚ ਜੂਨੀਅਰ ਕਮਿਸ਼ਨਡ ਅਫ਼ਸਰ (ਜੇਸੀਓ) ਵੀ ਸ਼ਾਮਿਲ ਸਨ।
ਪਹਿਲੇ ਦਿਨ ਮਾਰੇ ਗਏ ਪੰਜ ਫੌਜੀ ਜਵਾਨਾਂ ਵਿਚੋਂ 4 ਪੰਜਾਬ ਨਾਲ ਸਬੰਧਤ ਸਨ।

ਤਸਵੀਰ ਸਰੋਤ, ANI
ਕੱਟੜਪੰਥੀਆਂ ਖ਼ਿਲਾਫ਼ ਜਾਰੀ ਮੁਹਿੰਮ ਵਿੱਚ ਦੋ ਦਿਨਾਂ ਤੋਂ ਬਾਅਦ ਫਿਰ ਗੋਲੀਬਾਰੀ ਹੋਈ, ਜਿਸ ਵਿੱਚ ਦੋ ਹੋਰ ਜਵਾਨ ਮਾਰੇ ਗਏ।
ਇਹ ਵੀ ਪੜ੍ਹੋ-
7 ਦਿਨਾਂ ਤੋਂ ਚੱਲ ਰਿਹਾ ਮੁਕਾਬਲਾ
ਹੁਣ ਤੱਕ ਫੌਜ ਦੇ ਦੋ ਜੂਨੀਅਰ ਕਮਿਸ਼ਨਡ ਅਫ਼ਸਰ (ਜੇਸੀਓ) ਅਤੇ ਹੋਰ 7 ਜਵਾਨ ਮਾਰੇ ਗਏ ਹਨ।
ਫੌਜ ਦੇ ਅਧਿਕਾਰੀਆਂ ਮੁਤਾਬਕ ਬੀਤੇ ਸੋਮਵਾਰ ਨੂੰ ਸੂਚਨਾ ਮਿਲਣ 'ਤੇ ਫੌਜ ਨੇ ਸੁਰਨਕੋਟ ਦੇ ਜੰਗਲਾਂ ਵਿੱਚ ਕੱਟੜਪੰਥੀਆਂ ਨੂੰ ਲੱਭਣ ਲਈ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ।
ਇਸੇ ਦੌਰਾਨ ਫੌਜ ਅਤੇ ਕੱਟੜਪੰਥੀਆਂ ਵਿਚਾਲੇ ਜ਼ਬਰਦਸਤ ਮੁਕਾਬਲਾ ਸ਼ੁਰੂ ਹੋਇਆ। ਪਹਿਲੇ ਮੁਕਾਬਲੇ ਵਿੱਚ ਇੱਕ ਜੂਨੀਅਰ ਕਮਿਸ਼ਨਡ ਅਫ਼ਸਰ (ਜੇਸੀਓ) ਸਣੇ ਪੰਜ ਜਵਾਨ ਮਾਰੇ ਗਏ ਸਨ।

ਤਸਵੀਰ ਸਰੋਤ, ANI
ਕੱਟੜਪੰਥੀਆਂ ਨੂੰ ਲੱਭਣ ਲਈ ਸੈਨਾ ਦੀਆਂ ਟੁਕੜੀਆਂ ਨੂੰ ਐਨਕਾਊਂਟਰ ਵਾਲੀ ਥਾਂ ਵੱਲ ਭੇਜਿਆ ਗਿਆ ਅਤੇ ਏਰੀਅਲ ਸਰਵੇ ਕੀਤੇ ਗਏ।
ਕੱਟੜਪੰਥੀਆਂ ਖ਼ਿਲਾਫ਼ ਪੁੰਛ-ਰਾਜੌਰੀ ਦੇ ਸੰਘਣੇ ਜੰਗਲਾਂ ਵਿੱਚ ਤਲਾਸੀ ਮੁਹਿੰਮ ਜਾਰੀ ਹੈ।
ਰਾਜੌਰੀ ਪੁੰਛ ਦੇ ਡੀਆਈਜੀ (ਡਿਪਟੀ ਇੰਸਪੈਕਟਰ ਜਨਰਲ) ਵਿਵੇਕ ਗੁਪਤਾ ਨੇ ਸ਼ਨੀਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪੁੰਛ ਦੇ ਭਾਠਾ ਧੁਰਾਇਨ ਦੇ ਸੰਘਣੇ ਜੰਗਲਾਂ ਵਿੱਚ ਆਪਰੇਸ਼ਨ ਹੁਣ ਵੀ ਜਾਰੀ ਹੈ।
ਉਨ੍ਹਾਂ ਦਾ ਕਹਿਣਾ ਸੀ ਕਿ ਇਲਾਕੇ ਦੇ ਸਖ਼ਤ ਹਾਲਾਤ ਕਾਰਨ ਸੁਰੱਖਿਆ ਬਲ ਬਹੁਤ ਚੌਕਸੀ ਤੋਂ ਕੰਮ ਲੈ ਰਹੇ ਹਨ।
ਪੰਜ ਆਮ ਲੋਕਾਂ ਦੀ ਵੀ ਮੌਤ
ਇਸੇ ਐਤਵਾਰ ਨੂੰ ਕਸ਼ਮੀਰ ਵਿੱਚ ਪੰਜ ਆਮ ਲੋਕਾਂ ਦਾ ਕਤਲ ਵੀ ਹੋਇਆ ਹੈ।
ਸ਼ਨੀਵਾਰ ਦੇਰ ਸ਼ਾਮ ਸ਼੍ਰੀਨਗਰ ਅਤੇ ਪੁਲਵਾਮਾ ਵਿੱਚ ਦੋ ਮਜ਼ਦੂਰਾਂ ਦਾ ਸ਼ੱਕੀ ਕੱਟੜਪੰਥੀਆਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ।

ਤਸਵੀਰ ਸਰੋਤ, EPA
ਮਾਰੇ ਮਜ਼ਦੂਰਾਂ ਦੀ ਪਛਾਣ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਦੇ ਸਗੀਰ ਅਹਿਮਦ ਅਤੇ ਬਿਹਾਰ ਦੇ ਬਾਂਕਾ ਇਲਾਕੇ ਦੇ ਅਰਵਿੰਦ ਕੁਮਾਰ ਵਜੋਂ ਹੋਈ ਹੈ।
30 ਸਾਲਾਂ ਦੇ ਅਰਵਿੰਦ ਕੁਮਾਰ ਸ਼੍ਰੀਨਗਰ ਦੇ ਈਦਗਾਹ ਇਲਾਕੇ ਵਿੱਚ ਗੋਲ-ਗੱਪੇ ਵੇਚਦੇ ਸਨ। ਸਨੀਵਾਰ ਸ਼ਾਮੀਂ ਨੇੜਿਓਂ ਉਨ੍ਹਾਂ ਦੇ ਸਿਰ 'ਤੇ ਗੋਲੀ ਮਾਰ ਦਿੱਤੀ ਗਈ।
ਉਨ੍ਹਾਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਲੈ ਕੇ ਗਏ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਕਰੀਬ ਇੱਕ ਘੰਟੇ ਬਾਅਦ ਦੱਖਣੀ ਕਸ਼ਮੀਰ ਦੇ ਪੁਲਵਾਮਾ ਵਿੱਚ ਸ਼ੱਕੀ ਕੱਟੜਪੰਥੀਆਂ ਨੇ ਸਗੀਰ ਅਹਿਮਦ ਨਾਮ ਦੇ ਇੱਕ ਕਾਰਪੇਂਟਰ ਦਾ ਗੋਲੀ ਮਾਰ ਕਤਲ ਕਰ ਦਿੱਤਾ।
ਪੁਲਿਸ ਨੇ ਇਨ੍ਹਾਂ ਕੱਟੜਪੰਥੀਆਂ ਹਮਲਿਆਂ ਤੋਂ ਬਾਅਦ ਘਟਨਾ ਵਾਲੀ ਥਾਂ ਨੂੰ ਘੇਰ ਲਿਆ ਅਤੇ ਹਮਲਾਵਰਾਂ ਦੇ ਖ਼ਿਲਾਫ਼ ਮੁਹਿੰਮ ਸ਼ੁਰੂ ਕੀਤੀ।
ਆਮ ਲੋਕਾਂ ਨੂੰ ਨਿਸ਼ਾਨਾ ਬਣਾਉਣ 'ਤੇ ਕਸ਼ਮੀਰ ਦੇ ਸਿਆਸੀ ਦਲਾਂ ਨੇ ਸਖ਼ਤ ਨਾਰਾਜ਼ਗੀ ਜਤਾਈ ਹੈ ਅਤੇ ਇਨ੍ਹਾਂ ਕਤਲਾਂ ਦੀ ਨਿੰਦਾ ਕੀਤੀ ਹੈ।
ਕਤਲਾਂ ਤੋਂ ਬਾਅਦ ਪੁਲਿਸ ਤੋਂ 13 ਕੱਟੜਪੰਥੀਆਂ ਨੂੰ ਮਾਰਨ ਦਾ ਦਾਅਵਾ ਕੀਤਾ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












