ਪੁੰਛ ਹਮਲਾ: ਵਿਆਹ ਵੇਲੇ ਕਿਸਾਨੀ ਸੰਘਰਸ਼ ਦਾ ਸਮਰਥਨ ਕਰਨ ਵਾਲਾ ਗੱਜਣ ਸਿੰਘ ਜਾਨ ਵਾਰ ਗਿਆ

ਉੱਪਰੋਂ ਖੱਬੇ ਤੋਂ ਸੱਜੇ- ਨਾਇਕ ਮਨਦੀਪ ਸਿੰਘ, ਸਿਪਾਹੀ ਸਰਾਜ ਸਿੰਘ, ਥੱਲੇ ਸਿਪਾਹੀ ਗੱਜਣ ਸਿੰਘ, ਸਿਪਾਈ ਵੈਸ਼ਾਖ਼ ਐੱਚ ਅਤੇ ਨਾਇਬ ਸੂਬੇਦਾਰ ਜਸਵਿੰਦਰ ਸਿੰਘ

ਤਸਵੀਰ ਸਰੋਤ, defence pro, jammu

ਤਸਵੀਰ ਕੈਪਸ਼ਨ, ਉੱਪਰੋਂ ਖੱਬੇ ਤੋਂ ਸੱਜੇ- ਨਾਇਕ ਮਨਦੀਪ ਸਿੰਘ, ਸਿਪਾਹੀ ਸਰਾਜ ਸਿੰਘ, ਥੱਲੇ ਸਿਪਾਹੀ ਗੱਜਣ ਸਿੰਘ, ਸਿਪਾਈ ਵੈਸ਼ਾਖ਼ ਐੱਚ ਅਤੇ ਨਾਇਬ ਸੂਬੇਦਾਰ ਜਸਵਿੰਦਰ ਸਿੰਘ
    • ਲੇਖਕ, ਗੁਰਪ੍ਰੀਤ ਸਿੰਘ ਚਾਵਲਾ, ਗੁਰਮਿੰਦਰ ਗਰੇਵਾਲ ਤੇ ਪ੍ਰਦੀਪ ਪੰਡਿਤ
    • ਰੋਲ, ਬੀਬੀਸੀ ਸਹਿਯੋਗੀ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 4 ਮਿੰਟ

ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿੱਚ ਭਾਰਤੀ ਫ਼ੌਜ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲੇ ਦੌਰਾਨ ਸੋਮਵਾਰ ਨੂੰ ਪੰਜਾਬ ਦੇ ਤਿੰਨ ਜਵਾਨ ਮਾਰੇ ਗਏ।

ਜ਼ਿਲ੍ਹਾ ਕਪੂਰਥਲਾ ਦੇ ਪਿੰਡ ਮਾਨਾਂ ਤਲਵੰਡੀ ਤੋਂ ਨਾਇਬ ਸੂਬੇਦਾਰ ਜਸਵਿੰਦਰ ਸਿੰਘ, ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਚੱਠਾ ਸੀੜਾ ਤੋਂ ਨਾਇਕ ਮਨਦੀਪ ਸਿੰਘ ਅਤੇ ਜ਼ਿਲ੍ਹਾ ਰੋਪੜ ਦੇ ਪਿੰਡ ਪੰਚਹਰਾਂਡਾ ਤੋਂ ਸਿਪਾਹੀ ਗੱਜਣ ਸਿੰਘ ਦੀ ਮੌਤ ਹੋਈ ਹੈ।

ਸੋਮਵਾਰ ਸਵੇਰ ਤੋਂ ਹੀ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿੱਚ ਲਾਈਨ ਆਫ਼ ਕੰਟਰੋਲ ਨਾਲ ਲਗਦੇ ਇਲਾਕੇ ਵਿੱਚ ਭਾਰਤੀ ਫ਼ੌਜ ਅਤੇ ਅੱਤਵਾਦੀਆਂ ਵਿਚਕਾਰ ਇੱਕ ਮੁਕਾਬਲਾ ਸ਼ੁਰੂ ਹੋਇਆ ਸੀ।

ਇਸ ਮੁਕਾਬਲੇ ਵਿੱਚ ਜੇਸੀਓ ਸਣੇ ਪੰਜ ਸਿਪਾਹੀਆਂ ਦੀ ਮੌਤ ਹੋ ਗਈ।

ਫ਼ੌਜ ਦੇ ਬੁਲਾਰੇ ਲੈਫ਼ਟੀਨੈਂਟ ਕਰਨਲ ਦੇਵੇਂਦਰ ਆਨੰਦ ਨੇ ਦੱਸਿਆ ਕਿ ਭਾਰਤੀ ਫ਼ੌਜ ਵੱਲੋਂ ਇਹ ਗੋਲੀਬਾਰੀ ਦੇਹਰਾ ਕੀ ਗਲੀ ਵਿੱਚ ਪੁੰਛ ਜ਼ਿਲ੍ਹੇ ਦੇ ਸੂਰਨਕੋਟ ਵਿੱਚ ਖੂਫ਼ੀਆ ਰਿਪੋਰਟਾਂ ਦੇ ਅਧਾਰ 'ਤੇ ਕੀਤੀ ਗਈ।

ਇਸ ਤੋਂ ਇਲਾਵਾ ਇੱਕ ਦੂਜਾ ਮੁਕਾਬਲਾ ਪੁੰਛ ਦੀ ਹੀ ਮੁਗ਼ਲ ਰੋਡ ਦੇ ਨਾਲ ਲਗਦੇ ਚਾਮਰਰ ਜੰਗਲਾਂ ਵਿੱਚ ਹੋਇਆ।

ਇਹ ਵੀ ਪੜ੍ਹੋ

ਵੀਡੀਓ ਕੈਪਸ਼ਨ, ਪੁੰਛ 'ਚ ਜਾਨਾਂ ਗਵਾਉਣ ਵਾਲੇ ਭਾਰਤੀ ਫੌਜ ਦੇ ਜਵਾਨਾਂ ਦੇ ਪਿੰਡਾਂ 'ਚ ਸੋਗ, ਪਰਿਵਾਰ ਕੀ ਕਹਿੰਦੇ

ਮ੍ਰਿਤਕ ਮਨਦੀਪ ਸਿੰਘ ਦਾ ਪੁੱਤ ਅੱਜ 40 ਦਿਨਾਂ ਦਾ ਹੋਇਆ

ਮ੍ਰਿਤਕ ਮਨਦੀਪ ਸਿੰਘ ਦਾ ਪੁੱਤ ਅੱਜ 40 ਦਿਨਾਂ ਦਾ ਹੋਇਆ
ਤਸਵੀਰ ਕੈਪਸ਼ਨ, ਅੱਜ ਮਨਦੀਪ ਦਾ ਛੋਟਾ ਬੇਟਾ ਜੋ ਮਹਿਜ਼ 40 ਦਿਨ ਦਾ ਹੋਇਆ ਹੈ, ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ ਅਤੇ ਘਰ 'ਚ ਮਾਹੌਲ ਗ਼ਮਗੀਨ ਹੈ

ਡਿਊਟੀ 'ਤੇ ਤੈਨਾਤ ਜਵਾਨਾਂ ਵਿੱਚ 30 ਸਾਲਾਂ ਦੇ ਮਨਦੀਪ ਸਿੰਘ ਗੁਰਦਾਸਪੁਰ ਦੇ ਪਿੰਡ ਚੱਠਾ ਦੇ ਰਹਿਣ ਵਾਲੇ ਸੀ। ਮਨਦੀਪ ਸਿੰਘ ਆਪਣੇ ਪਿੱਛੇ ਅਪਣੀ ਬਜ਼ੁਰਗ ਮਾਤਾ ਮਨਜੀਤ ਕੌਰ, ਪਤਨੀ ਮਨਦੀਪ ਕੌਰ ਅਤੇ ਦੋ ਪੁੱਤਰ ਛੱਡ ਗਏ ਹਨ।

ਕੁਝ ਦਿਨ ਪਹਿਲਾਂ ਹੀ ਮਨਦੀਪ ਦੇ ਘਰ ਬੇਟੇ ਦਾ ਜਨਮ ਹੋਇਆ ਸੀ ਅਤੇ ਖੁਦ ਮਨਦੀਪ ਵੀ ਮਹਿਜ 15 ਦਿਨ ਪਹਿਲਾਂ ਹੀ ਆਪਣੀ ਡਿਊਟੀ ’ਤੇ ਪਰਤੇ ਸੀ।

ਅੱਜ ਮਨਦੀਪ ਦਾ ਛੋਟਾ ਬੇਟਾ ਜੋ ਮਹਿਜ਼ 40 ਦਿਨ ਦਾ ਹੋਇਆ ਹੈ, ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ ਹੈ ਅਤੇ ਘਰ 'ਚ ਮਾਹੌਲ ਗ਼ਮਗੀਨ ਹੈ।

ਮਨਦੀਪ ਦੀ ਮਾਂ ਅਤੇ ਪਤਨੀ ਦਾ ਰੋ ਰੋ ਕੇ ਬੁਰਾ ਹਾਲ ਹੈ ਜੋ ਦੇਖਿਆ ਨਹੀਂ ਜਾ ਸਕਦਾ। ਜਿਸ ਘਰ 'ਚ ਖੁਸ਼ੀਆਂ ਸਨ ਉਥੇ ਹੀ ਹੁਣ ਮਾਹੌਲ ਦੁਖਦਾਈ ਬਣ ਗਿਆ ਹੈ।

ਮਨਦੀਪ ਦਾ ਖੁਦ ਦਾ ਜਨਮ ਦਿਨ 16 ਅਕਤੂਬਰ ਨੂੰ ਹੈ ਅਤੇ ਇਸ ਵਾਰ 30 ਸਾਲ ਦਾ ਹੋਣਾ ਸੀ।

ਮਨਦੀਪ ਦੀ ਮਾਂ ਮਨਜੀਤ ਕੌਰ ਨੇ ਦੱਸਿਆ ਕਿ ਕਿਵੇਂ ਪੂਰੇ ਘਰ ਵਿੱਚ ਖੁਸ਼ੀਆਂ ਦਾ ਮਾਹੌਲ ਸੀ ਪਰ ਹੁਣ ਉਨ੍ਹਾਂ ਲਈ ਸਭ ਬਦਲ ਗਿਆ। ਉਨ੍ਹਾਂ ਨੂੰ ਚਿੰਤਾ ਹੈ ਕਿ ਉਨ੍ਹਾਂ ਦੇ ਦੋ ਛੋਟੇ ਬੱਚੇ ਹਨ, ਉਨ੍ਹਾਂ ਦਾ ਕੀ ਹੋਵੇਗਾ।

ਮਨਦੀਪ ਦੇ ਸੁਹਰੇ ਦਿਲਬਾਗ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਲਈ ਉਹ ਵੱਡੇ ਪੁੱਤਾਂ ਵਾਂਗ ਸੀ ਅਤੇ 5 ਸਾਲ ਪਹਿਲਾਂ ਹੀ ਵਿਆਹ ਹੋਇਆ ਸੀ।

mandeep singh
ਤਸਵੀਰ ਕੈਪਸ਼ਨ, ਮਨਦੀਪ ਸਿੰਘ ਅਪਣੇ ਪਿੱਛੇ ਅਪਣੀ ਬਜ਼ੁਰਗ ਮਾਤਾ ਮਨਜੀਤ ਕੌਰ, ਪਤਨੀ ਮਨਦੀਪ ਕੌਰ ਅਤੇ ਦੋ ਪੁੱਤਰ ਛੱਡ ਗਏ ਹਨ

ਮਨਦੀਪ ਦੇ ਵੱਡੇ ਭਰਾ ਜਗਰੂਪ ਸਿੰਘ ਵੀ ਫੌਜ ’ਚ ਨੌਕਰੀ ਕਰਦੇ ਹਨ।

ਮਨਦੀਪ ਦੇ ਫੌਜੀ ਭਰਾ ਨੇ ਕਿਹਾ ਕਿ ਭਰਾ ਦਾ ਜਾਣਾ ਉਨ੍ਹਾਂ ਦੀ ਜ਼ਿੰਦਗੀ ਦਾ ਇੱਕ ਵੱਡਾ ਘਾਟਾ ਹੈ ਲੇਕਿਨ ਇੱਕ ਫੌਜੀ ਹੋਣ ਦੇ ਨਾਤੇ ਉਸ 'ਤੇ ਮਾਣ ਵੀ ਹੈ।

'ਭਰਾ ਦੇ ਜਾਣ ਦਾ ਦੁੱਖ ਵੀ ਅਤੇ ਉਸ 'ਤੇ ਮਾਣ ਵੀ'

ਜ਼ਿਲ੍ਹਾ ਕਪੂਰਥਲਾ ਦੇ ਪਿੰਡ ਮਾਨਾਂ ਤਲਵੰਡੀ ਤੋਂ ਨਾਇਬ ਸੂਬੇਦਾਰ ਜਸਵਿੰਦਰ ਸਿੰਘ ਦੇ ਪਿੰਡ 'ਚ ਅੱਜ ਸੋਗ ਪਸਰਿਆ ਹੋਇਆ ਹੈ।

ਕਰੀਬ 21 ਸਾਲ ਪਹਿਲਾਂ ਫੌਜ 'ਚ ਭਰਤੀ ਹੋਏ ਜਸਵਿੰਦਰ ਸਿੰਘ ਨੂੰ 2007 'ਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ ਦੌਰਾਨ ਬਹਾਦੁਰੀ ਵਿਖਾਉਣ ਵਾਸਤੇ ਸੈਨਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ।

ਜਸਵਿੰਦਰ ਦੇ ਵੱਡੇ ਭਰਾ ਵੀ ਭਾਰਤੀ ਫੌਜ ਤੋਂ ਹਵਾਲਦਾਰ ਅਹੁਦੇ ਤੋਂ ਰਿਟਾਇਰ ਹਨ ਤੇ ਉਹਨਾਂ ਦੇ ਪਿਤਾ ਆਨਰੇਰੀ ਕੈਪਟਨ ਹਰਭਜਨ ਸਿੰਘ ਵੀ ਇਸੇ ਰੈਜਿਮੈਂਟ ਤੋਂ ਹੀ ਰਿਟਾਇਰ ਸਨ।

ਨਾਇਬ ਸੂਬੇਦਾਰ ਜਸਵਿੰਦਰ ਸਿੰਘ

ਪਿੰਡ ਵਾਲਿਆਂ ਅਨੁਸਾਰ ਜਸਵਿੰਦਰ ਜਦੋਂ ਵੀ ਛੁੱਟੀ ਆਉਂਦੇ ਤਾਂ ਨੌਜਵਾਨਾਂ ਨੂੰ ਫੌਜ 'ਚ ਭਰਤੀ ਹੋਣ ਲਈ ਪ੍ਰੇਰਿਤ ਕਰਦੇ ਸੀ।

ਉਨ੍ਹਾਂ ਦੇ ਬਚਪਨ ਦੇ ਦੋਸਤ ਸੁਖਜਿੰਦਰ ਸਿੰਘ ਨੇ ਉਨ੍ਹਾਂ ਨੂੰ ਯਾਦ ਕਰਦਿਆਂ ਕਿਹਾ ਕਿ ਪੂਰੇ ਪਿੰਡ ਨੂੰ ਮਾਣ ਹੈ ਕਿ ਉਨ੍ਹਾਂ ਦੇ ਦੋਸਤ ਨੇ ਦੇਸ਼ ਲਈ ਜਾਨ ਦਿੱਤੀ ਹੈ।

ਜਸਵਿੰਦਰ ਸਿੰਘ ਦੇ ਭਰਾ ਰਾਜਿੰਦਰ ਸਿੰਘ ਨੇ ਦੱਸਿਆ ਕਿ ਉਹ ਖ਼ੁਦ ਵੀ ਆਰਮੀ 'ਚ ਰਹੇ ਸਨ ਅਤੇ ਉਨ੍ਹਾਂ ਦੇ ਪਿਤਾ ਵੀ।

ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਆਪਣੇ ਭਰਾ ਦੇ ਜਾਣ ਦਾ ਦੁਖ ਵੀ ਹੈ ਅਤੇ ਆਪਣੇ ਛੋਟੇ ਭਰਾ 'ਤੇ ਗਰਵ ਵੀ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਘਰ ਦਾ ਲਾਡਲਾ ਸੀ ਗੱਜਣ ਸਿੰਘ

ਜ਼ਿਲ੍ਹਾ ਰੋਪੜ ਦੇ ਪਿੰਡ ਪਚਰੰਡਾ ਤੋਂ ਸਿਪਾਹੀ ਗੱਜਣ ਸਿੰਘ ਦਾ ਫ਼ਰਵਰੀ 2021 ਨੂੰ ਹਰਪ੍ਰੀਤ ਕੌਰ ਨਾਲ ਵਿਆਹ ਹੋਇਆ ਸੀ । ਗੱਜਣ ਸਿੰਘ ਆਪਣੀ ਪਤਨੀ ਨੂੰ ਟਰੈਕਟਰ ਉੱਤੇ ਵਿਆਹ ਕੇ ਲੈਕੇ ਆਇਆ ਸੀ।

ਗੱਜਣ ਸਿੰਘ ਦਾ ਜਨਮ 27 ਸਾਲ ਪਹਿਲਾਂ ਪਿੰਡ ਪਚਰੰਡਾ ਜ਼ਿਲ੍ਹਾ ਰੋਪੜ ਵਿਖੇ ਪਿਤਾ ਚਰਨ ਸਿੰਘ ਮਾਤਾ ਮਲਕੀਤ ਕੌਰ ਦੇ ਘਰ ਹੋਇਆ। ਗੱਜਣ ਸਿੰਘ ਦੇ ਤਿੰਨ ਭਰਾ ਹੋਰ ਵੀ ਹਨ।

ਉਹ 8 ਸਾਲ ਪਹਿਲਾਂ ਭਾਰਤੀ ਫੌਜ ਦੀ 23 ਸਿੱਖ ਰੈਜੀਮੈਂਟ ਵਿੱਚ ਭਰਤੀ ਹੋਏ ਸੀ ਅਤੇ ਇਸ ਵੇਲੇ ਫ਼ੌਜ ਦੀ 16 ਆਰ. ਆਰ. ਰੈਜੀਮੈਂਟ ਵਿੱਚ ਪੂੰਛ ਵਿਖ਼ੇ ਤਾਇਨਾਤ ਸੀ ।

ਗੱਜਣ ਸਿੰਘ ਦੀ ਮੌਤ ਦੀ ਖ਼ਬਰ ਮਿਲਣ 'ਤੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ। ਘਰ ਵਿੱਚ ਗ਼ਮਗੀਨ ਮਾਹੌਲ ਹੈ। ਗੱਜਣ ਸਿੰਘ ਅਪਣੇ ਪਰਿਵਾਰ 'ਚ ਸਭ ਤੋਂ ਛੋਟੇ ਸੀ।

ਉਨ੍ਹਾਂ ਦੀ ਪਤਨੀ ਹਰਪ੍ਰੀਤ ਕੌਰ ਦੀ ਹਾਲਤ ਇਹ ਖ਼ਬਰ ਸੁਨਣ ਤੋਂ ਬਾਅਦ ਕਾਫ਼ੀ ਖਰਾਬ ਹੈ। ਉਨ੍ਹਾਂ ਨੇ ਇਹ ਹੀ ਕਿਹਾ ਕਿ ਉਨ੍ਹਾਂ ਨੂੰ ਆਪਣੇ ਪਤੀ 'ਤੇ ਮਾਣ ਹੈ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)