ਨਰਿੰਦਰ ਮੋਦੀ - 'ਆਲੋਚਨਾ ਮੇਰੇ ਲਈ ਅਹਿਮ ਹੈ ਪਰ ਆਲੋਚਕਾਂ ਦੀ ਗਿਣਤੀ ਬਹੁਤ ਘੱਟ' - ਪ੍ਰੈੱਸ ਰਿਵੀਊ

ਤਸਵੀਰ ਸਰੋਤ, Reuters
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਉਹ ਆਲੋਚਨਾ ਨੂੰ ਬਹੁਤ ਮਹੱਤਤਾ ਦਿੰਦੇ ਹਨ ਪਰ ਮੌਜੂਦਾ ਦੌਰ ਵਿੱਚ ਉਹ ਆਲੋਚਕਾਂ ਦੀ ਕਮੀ ਮਹਿਸੂਸ ਕਰਦੇ ਹਨ।
ਖ਼ਬਰ ਏਜੰਸੀ ਪੀਟੀਆਈ ਅਨੁਸਾਰ ਓਪਨ ਮੈਗਜ਼ੀਨ ਨੂੰ ਦਿੱਤੇ ਇੰਟਰਵਿਊ ਵਿੱਚ ਉਨ੍ਹਾਂ ਨੇ ਬਹੁਤ ਸਾਰੇ ਸ਼ਾਸਨ ਦੇ ਮੁੱਦਿਆਂ ਅਤੇ ਆਪਣੀ ਨਿੱਜੀ ਯਾਤਰਾ ਬਾਰੇ ਗੱਲ ਕੀਤੀ।
ਉਨ੍ਹਾਂ ਨੇ ਕਿਹਾ, "ਮੈਨੂੰ ਲਗਦਾ ਹੈ ਅਤੇ ਇਹ ਮੇਰਾ ਵਿਸ਼ਵਾਸ ਹੈ ਕਿ ਮੇਰੇ ਆਪਣੇ ਸਿਹਤਮੰਦ ਵਿਕਾਸ ਲਈ, ਮੈਂ ਆਲੋਚਨਾ ਨੂੰ ਬਹੁਤ ਮਹੱਤਵ ਦਿੰਦਾ ਹਾਂ। ਮੈਂ, ਇੱਕ ਇਮਾਨਦਾਰ ਦਿਮਾਗ ਨਾਲ ਆਲੋਚਕਾਂ ਦਾ ਬਹੁਤ ਆਦਰ ਕਰਦਾ ਹਾਂ ਪਰ ਬਦਕਿਸਮਤੀ ਨਾਲ ਆਲੋਚਕਾਂ ਦੀ ਗਿਣਤੀ ਬਹੁਤ ਘੱਟ ਹੈ।''
"ਜ਼ਿਆਦਾਤਰ ਲੋਕ ਸਿਰਫ ਦੋਸ਼ ਲਗਾਉਂਦੇ ਹਨ, ਉਹ ਲੋਕ ਜੋ ਧਾਰਨਾ ਬਾਰੇ ਗੇਮ ਖੇਡਦੇ ਹਨ ਉਨ੍ਹਾਂ ਦੀ ਗਿਣਤੀ ਵਧੇਰੇ ਹੁੰਦੀ ਹੈ ਅਤੇ ਇਸ ਦਾ ਕਾਰਨ ਇਹ ਹੈ ਕਿ ਆਲੋਚਨਾ ਲਈ ਬਹੁਤ ਜ਼ਿਆਦਾ ਮਿਹਨਤ ਤੇ ਖੋਜ ਕਰਨੀ ਪੈਂਦੀ ਹੈ।''
''ਅੱਜ ਦੇ ਤੇਜ਼ ਰਫ਼ਤਾਰ ਵਾਲੇ ਸੰਸਾਰ ਵਿੱਚ ਸ਼ਾਇਦ ਲੋਕਾਂ ਕੋਲ ਸਮਾਂ ਨਹੀਂ ਹੈ। ਇਸ ਲਈ ਕਈ ਵਾਰ ਮੈਂ ਆਲੋਚਕਾਂ ਦੀ ਕਮੀ ਨੂੰ ਮਹਿਸੂਸ ਕਰਦਾ ਹਾਂ।"
ਇਹ ਵੀ ਪੜ੍ਹੋ:
ਪੰਜਾਬ ਦੀਆਂ ਸਰਕਾਰੀ ਬੱਸਾਂ ਤੋਂ ਹਟਣਗੇ ਤੰਬਾਕੂ ਦੇ ਇਸ਼ਤਿਹਾਰ
ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ 8 ਅਕਤੂਬਰ ਤੋਂ ਸੂਬੇ ਦੀਆਂ ਸਰਕਾਰੀਆਂ ਬੱਸਾਂ ਤੋਂ ਤੰਬਾਕੂ, ਪਾਨ ਮਸਾਲਾ ਦੇ ਇਸ਼ਤਿਹਾਰ ਹਟਾਉਣ ਦੇ ਹੁਕਮ ਦਿੱਤੇ ਹਨ।

ਤਸਵੀਰ ਸਰੋਤ, Facebook
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਵੜਿੰਗ ਨੇ ਕਿਹਾ ਹੈ ਕਿ ਅਜਿਹੇ ਇਸ਼ਤਿਹਾਰਾਂ ਨੂੰ ਹਟਾਉਣ ਲਈ ਲੋਕਾਂ ਵੱਲੋਂ ਵੱਡੀ ਗਿਣਤੀ ਵਿੱਚ ਸਲਾਹਾਂ ਮਿਲੀਆਂ ਹਨ, ਇਸੇ ਲਈ ਅਧਿਕਾਰੀਆਂ ਨੂੰ ਇਸ ਬਾਰੇ ਆਰਡਰ ਦੇ ਦਿੱਤੇ ਗਏ ਹਨ।
ਰਾਜਾ ਵੜਿੰਗ ਨੇ ਕਿਹਾ ਕਿ ਤੰਬਾਕੂ ਤੇ ਪਾਨ ਮਸਾਲਾ ਨਾਲ ਜੁੜੇ ਪੋਸਟਰ ਸਰਕਾਰੀ ਬੱਸਾਂ ਤੋਂ ਮੁਕੰਮਲ ਤੌਰ 'ਤੇ ਸ਼ੁੱਕਰਵਾਰ (8 ਅਕਤੂਬਰ) ਤੱਕ ਹੱਟ ਜਾਣਗੇ।
ਦੱਸ ਦਈਏ ਕਿ ਟਰਾਂਸਪੋਰਟ ਮੰਤਰੀ ਬਣਨ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੀਆਰਟੀਸੀ ਦੀਆਂ ਬੱਸਾਂ ਵਿੱਚ ਸਫ਼ਰ ਕੀਤਾ ਹੈ ਅਤੇ ਲੋਕਾਂ ਦੀਆਂ ਸਲਾਹਾਂ ਲੈ ਰਹੇ ਹਨ।
ਇਸ ਤੋਂ ਇਲਾਵਾ ਸੂਬੇ ਦੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਹੁਕਮਾਂ ਉੱਤੇ ਡੀਜੀਪੀ ਪੰਜਾਬ ਨੂੰ ਰੋਡਵੇਜ਼ ਅਤੇ ਪੀਆਰਟੀਸੀ ਦੇ ਜਨਰਲ ਮੈਨੇਜਰਾਂ ਨੂੰ ਫੋਰਸ ਮੁਹੱਈਆ ਕਰਵਾਉਣ ਨੂੰ ਕਿਹਾ ਗਿਆ ਹੈ ਤਾਂ ਜੋ ਪੰਜਾਬ ਦੇ ਸਾਰੇ ਬੱਸ ਅੱਡਿਆਂ ਤੋਂ ਗ਼ੈਰ-ਕਾਨੂੰਨੀ ਕਬਜ਼ਿਆਂ ਨੂੰ ਹਟਾਇਆ ਜਾ ਸਕੇ।
ਸੰਯੁਕਤ ਰਾਸ਼ਟਰ ਮਹਾਸਭਾ ਦੇ ਪ੍ਰਧਾਨ ਨੇ ਕੋਵੀਸ਼ੀਲਡ ਬਾਰੇ ਕੀ ਕਿਹਾ
ਸੰਯੁਕਤ ਰਾਸ਼ਟਰ ਮਹਾਸਭਾ ਦੇ 76ਵੇਂ ਸੈਸ਼ਨ ਦੇ ਪ੍ਰਧਾਨ ਅਬਦੁੱਲਾ ਸ਼ਾਹਿਦ ਨੇ ਕਿਹਾ ਹੈ ਕਿ ਉਨ੍ਹਾਂ ਨੇ ਭਾਰਤ ਵਿੱਚ ਬਣੇ ਕੋਵੀਸ਼ੀਲਡ ਟੀਕੇ ਦੀਆਂ ਦੋਵੇਂ ਖੁਰਾਕਾਂ ਲੈ ਲਈਆਂ ਹਨ।

ਤਸਵੀਰ ਸਰੋਤ, Getty Images
ਬ੍ਰਿਟਿਸ਼-ਸਵੀਡਿਸ਼ ਦਵਾਈ ਕੰਪਨੀ ਐਸਟ੍ਰਾਜ਼ੇਨੇਕਾ ਵੱਲੋਂ ਵਿਕਸਿਤ ਕੋਵੀਸ਼ੀਲਡ ਟੀਕੇ ਦਾ ਉਤਪਾਦਨ ਭਾਰਤ ਵਿੱਚ ਪੂਣੇ ਸਥਿਤ ਸੀਰਮ ਇੰਸਟੀਚਿਊਟ ਕਰਦਾ ਹੈ।
ਖ਼ਬਰ ਏਜੰਸੀ ਪੀਟੀਆਈ ਮੁਤਾਬਕ ਸ਼ਾਹਿਦ ਨੂੰ ਉਸ ਸਵਾਲ ਦਾ ਜਵਾਬ ਦੇ ਰਹੇ ਸਨ ਕਿ, ਕੀ ਕਿਸੇ ਵੈਕਸੀਨ ਨੂੰ ਵੀ ਦੇਸਾਂ ਵੱਲੋਂ ਮਾਨਤਾ ਦਿੱਤੀ ਜਾ ਸਕਦੀ ਹੈ ਜਾਂ ਕੇਵਲ ਉਨ੍ਹਾਂ ਨੂੰ ਜਿਨ੍ਹਾਂ ਨੂੰ ਵਿਸ਼ਵ ਸਿਹਤ ਸੰਗਠਨ ਨੇ ਮਾਨਤਾ ਦਿੱਤੀ ਹੈ।
ਇਸ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਨੇ ਕਿਹਾ ''ਟੀਕਿਆਂ ਬਾਰੇ ਇਹ ਇੱਕ ਬਹੁਤ ਹੀ ਤਕਨੀਕੀ ਸਵਾਲ ਹੈ ਜੋ ਤੁਸੀਂ ਮੈਨੂੰ ਪੁੱਛਿਆ ਹੈ। ਮੈਨੂੰ ਭਾਰਤ ਵਿੱਚ ਬਣਿਆ ਕੋਵੀਸ਼ੀਲਡ ਟੀਕਾ ਲੱਗਿਆ ਹੈ, ਮੈਨੂੰ ਦੋਵੇਂ ਖੁਰਾਕਾਂ ਮਿਲ ਗਈਆਂ ਹਨ। ਮੈਨੂੰ ਨਹੀਂ ਪਤਾ ਕਿ ਕਿੰਨੇ ਦੇਸ਼ ਕਹਿਣਗੇ ਕਿ ਕੋਵੀਸ਼ੀਲਡ ਮਨਜ਼ੂਰ ਹੈ ਜਾਂ ਨਹੀਂ, ਪਰ ਦੁਨੀਆਂ ਦੇ ਕਈ ਲੋਕਾਂ ਨੂੰ ਕੋਵੀਸ਼ੀਲਡ ਮਿਲੀ ਹੈ।''
“ਮੈਂ ਇਸ ਵੈਕਸੀਨ ਨੂੰ ਲਗਵਾਉਣ ਤੋਂ ਬਾਅਦ ਬਚਿਆ ਹੋਇਆ ਹਾਂ ਪਰ ਫਿਰ ਵੀ ਇਸ ਸਵਾਲ ਦਾ ਜਵਾਬ ਕੋਈ ਸਿਹਤ ਮਾਹਿਰ ਹੀ ਦੇਵੇਂ ਤਾਂ ਬੇਹਤਰ ਹੈ।”
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












