ਮੋਦੀ ਦਾ ਅਮਰੀਕਾ ਦੌਰਾ: ਪਹਿਲੇ ਦਿਨ ਕਈ ਕਾਰਪੋਰੇਟ ਮੁਖੀਆਂ ਨੂੰ ਮਿਲੇ ਪ੍ਰਧਾਨ ਮੰਤਰੀ

ਤਸਵੀਰ ਸਰੋਤ, PMO India
ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਅਮਰੀਕਾ ਦੌਰੇ ਦੇ ਪਹਿਲੇ ਦਿਨ ਕਈ ਮਲਟੀਨੈਸ਼ਨਲ ਕੰਪਨੀ ਦੇ ਮੁਖੀਆਂ ਨਾਲ ਬੈਠਕ ਕੀਤੀ।
ਅਮਰੀਕਾ ਦੇ ਵਾਸ਼ਿੰਗਟਨ ਡੀਸੀ ਵਿਚ ਹੋਈ ਇਸ ਬੈਠਕ ਦੌਰਾਨ ਅਮਰੀਕੀ ਕੰਪਨੀਆਂ ਨਾਲ ਵਪਾਰਕ ਸਾਂਝੇਦਾਰੀ ਦੀ ਹੋਰ ਸੰਭਾਵਨਾ ਬਾਰੇ ਗੱਲਬਾਤ ਕੀਤੀ ਗਈ।
ਸਮਾਚਾਰ ਏਜੰਸੀ ਏਐਨਆਈ ਦੀ ਰਿਪੋਰਟ ਅਨੁਸਾਰ ਬੈਠਕ ਵਿਚ ਕੁਆਲਕਾਮ ਤੋਂ ਕ੍ਰਿਸਟੀਆਨੋ ਈ ਅਮੋਨ, ਅਡੋਬ ਤੋਂ ਸ਼ਾਂਤਨੂ ਨਾਰਾਇਣ, ਫਸਟ ਸੋਲਰ ਤੋਂ ਮਾਰਕ ਵਿਡਮਾਰ, ਜਨਰਲ ਐਟੋਮਿਕਸ ਤੋਂ ਵਿਵੇਕ ਲਾਲ ਅਤੇ ਬਲੈਕਸਟੋਨ ਤੋਂ ਸਟੀਫਨ ਏ ਸ਼ਵਾਰਜ਼ਮੈਨ ਸ਼ਾਮਲ ਹੋਏ।
ਪ੍ਰਧਾਨ ਮੰਤਰੀ ਦੀ ਦੂਜੀ ਬੈਠਕ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੈਰੀਸਨ ਨਾਲ ਹੋਣੀ ਹੈ।
ਮੋਦੀ ਦੀ ਅਮਰੀਕਾ ਦੀ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਹੋਣ ਵਾਲੀ ਬੈਠਕ ਉੱਤੇ ਵੀ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।
ਕਮਲਾ ਹੈਰਿਸ ਦਾ ਪਿਛੋਕੜ ਭਾਰਤੀ ਮੂਲ ਦਾ ਹੈ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਜੂਨ ਮਹੀਨੇ ਵਿਚ ਉਨ੍ਹਾਂ ਨਾਲ ਫੋਨ ਉੱਤੇ ਕੋਵਿਡ ਦੇ ਹਾਲਾਤ ਬਾਰੇ ਗੱਲਬਾਤ ਕੀਤੀ ਸੀ।
ਮਹਾਮਾਰੀ ਵੇਲੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਾਲ ਮਾਰਚ ਵਿੱਚ ਬੰਗਲਾਦੇਸ਼ ਦੀ ਇੱਕ ਸੰਖੇਪ ਯਾਤਰਾ ਤੋਂ ਬਾਅਦ ਆਪਣੀ ਪਹਿਲੀ ਕੌਮਾਂਤਰੀ ਫੇਰੀ 'ਤੇ ਅਮਰੀਕਾ ਲਈ 22 ਸਤੰਬਰ ਨੂੰ ਰਵਾਨਾ ਹੋਏ ਸਨ।
ਉਹ 26 ਸਤੰਬਰ ਨੂੰ ਵਾਪਸ ਦਿੱਲੀ ਪਰਤਣਗੇ। ਸਾਰਿਆਂ ਦੀਆਂ ਨਜ਼ਰਾਂ 24 ਸਤੰਬਰ ਨੂੰ ਪਹਿਲੀ ਮੋਦੀ-ਬਾਇਡਨ ਬੈਠਕ 'ਤੇ ਟਿਕੀਆਂ ਹਨ।
ਰਾਸ਼ਟਰਪਤੀ ਜੋਅ ਬਾਇਡਨ ਨਾਲ ਦੁਵੱਲੀ ਬੈਠਕ ਵਿੱਚ ਹਿੱਸਾ ਲੈਣ ਤੋਂ ਇਲਾਵਾ ਮੋਦੀ ਨੇ ਜਾਪਾਨ, ਅਮਰੀਕਾ ਅਤੇ ਆਸਟਰੇਲੀਆ ਦੇ ਨੇਤਾਵਾਂ ਨਾਲ ਕਵਾਡ ਸਿਖ਼ਰ ਸੰਮੇਲਨ ਵਿੱਚ ਹਿੱਸਾ ਲੈਣਾ ਹੈ।
ਭਾਰਤੀ ਪ੍ਰਧਾਨ ਮੰਤਰੀ ਨੇ ਯੂਐੱਨਓ ਦੀ ਮਹਾ ਸਭਾ ਨੂੰ ਸੰਬੋਧਿਤ ਕਰਨਾ ਹੈ। ਅਫ਼ਗਾਨਿਸਤਾਨ ਵਿਚ ਤਾਲਿਬਾਨ ਦੀ ਵਾਪਸੀ ਕਾਰਨ ਇਹ ਦੌਰਾ ਅਹਿਮ ਮੰਨਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ:
5 ਜੀ ਦੇ ਵਿਸਥਾਰ ਉੱਤੇ ਚਰਚਾ
ਖ਼ਬਰ ਏਜੰਸੀ ਏਐੱਨਆਈ ਮੁਤਾਬਕ, ਕ੍ਰਿਸਟੀਆਨੋ ਆਰ ਅਮੋਨ ਨੇ ਕਿਹਾ ਕਿ ਇਹ ਇੱਕ ਵਧੀਆ ਮੀਟਿੰਗ ਸੀ।
"ਸਾਨੂੰ ਭਾਰਤ ਨਾਲ ਪਾਰਟਨਰਸ਼ਿਪ ਕਰਨ 'ਤੇ ਮਾਣ ਹੈ। ਅਸੀਂ 5ਜੀ ਅਤੇ ਉਸ ਦੇ ਵਿਸਥਾਰ ਦੀ ਵੀ ਗੱਲ ਕੀਤੀ। ਅਸੀਂ ਨਾ ਕੇਵਲ ਭਾਰਤ ਦੀ ਬਲਕਿ ਭਾਰਤ ਦੇ ਤਕਨੀਕੀ ਐਕਸਪੋਰਟ ਵਜੋਂ ਉਦਯੋਗ ਨੂੰ ਅੱਗੇ ਵਧਾਉਣ ਦੇ ਇੱਕ ਅਦਭੁੱਤ ਮੌਕੇ ਬਾਰੇ ਵੀ ਗੱਲ ਕੀਤੀ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਉਨ੍ਹਾਂ ਨੇ ਕਿਹਾ, "ਅਸੀਂ ਸੈਮੀਕੰਡਕਟਰ ਬਾਰੇ ਗੱਲ ਕੀਤੀ, ਜੋ ਗੱਲਬਾਤ ਦਾ ਵਿਸ਼ੇਸ਼ ਮੁੱਦਾ ਹੈ। ਅਸੀਂ ਭਾਰਤ ਵਿੱਚ ਵਿਕਸਿਤ ਹੋ ਰਹੇ ਇੱਕ ਵਿਕਾਸਸ਼ੀਲ ਇੱਕ ਸ਼ਾਨਦਾਰ ਮੋਬਾਈਲ ਈਕੋਸਿਸਟਮ ਦੇ ਨਿਰਮਾਣ ਨੂੰ ਜਾਰੀ ਰੱਖ ਦੇ ਮੌਕੇ 'ਤੇ ਗੱਲ ਕੀਤੀ।"
"ਅਸੀਂ ਭਾਰਤ ਨਾਲ ਮਿਲ ਜੋ ਵੀ ਕਰ ਰਹੇ ਹਾਂ ਅਸੀਂ ਉਸ ਲਈ ਖ਼ੁਸ਼ ਹਾਂ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਏਐੱਨ ਆਈ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਪੀਐੱਮ ਮੋਦੀ ਦੀ ਕ੍ਰਿਸਟੀਆਨੋ ਅਮੋਨ ਨਾਲ ਵਧੀਆ ਮੀਟਿੰਗ ਹੋ ਨਿੱਬੜੀ ਹੈ।
"ਅਮੋਨ ਨੇ 5ਜੀ, ਪੀਐੱਮ ਲਾਨੀ ਅਤੇ ਹੋਰ ਸਣੇ ਡਿਜੀਟਲ ਪਰਿਵਰਤਨ ਪ੍ਰੋਗਰਾਮਾਂ 'ਤੇ ਭਾਰਤ ਨਾਲ ਕੰਮ ਕਰਨ ਦੀ ਇੱਛਾ ਜ਼ਾਹਿਰ ਕੀਤੀ ਹੈ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 3
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post