ਜਲਾਲਾਬਾਦ ਮੋਟਰਸਾਇਕਲ ਧਮਾਕਾ ਕੇਸ ਸੁਲਝਾਉਣ ਦਾ ਪੰਜਾਬ ਪੁਲਿਸ ਵੱਲੋਂ ਦਾਅਵਾ

ਤਸਵੀਰ ਸਰੋਤ, Surinder Maan/BBC
15 ਸਤੰਬਰ ਨੂੰ ਜਲਾਲਾਬਾਦ ਵਿਖੇ ਹੋਏ ਮੋਟਰਸਾਇਕਲ ਧਮਾਕਾ ਕੇਸ ਨੂੰ ਪੰਜਾਬ ਪੁਲਿਸ ਨੇ ਸੁਲਝਾਉਣ ਦਾ ਦਾਅਵਾ ਕੀਤਾ ਹੈ।
ਸ਼ਨੀਵਾਰ 18 ਸਤੰਬਰ ਨੂੰ ਫ਼ਾਜ਼ਿਲਕਾ ਪੁਲਿਸ ਨੇ ਇਸ ਕੇਸ ਨੂੰ ਸੁਲਝਾਉਣ ਦੇ ਦਾਅਵੇ ਦੇ ਨਾਲ ਹੀ ਪਰਵੀਨ ਕੁਮਾਰ ਨਾਮ ਦੇ ਸ਼ਖ਼ਸ ਦੀ ਗ੍ਰਿਫ਼ਤਾਰੀ ਬਾਰੇ ਵੀ ਦੱਸਿਆ ਹੈ।
ਪੁਲਿਸ ਮੁਤਾਬਕ ਪਰਵੀਨ ਕੁਮਾਰ ਨੇ ਦੱਸਿਆ ਹੈ ਕਿ ਜਿਸ ਮੋਟਰਸਾਇਰਲ ਵਿੱਚ ਵਿਸਫੋਟਕ ਸਮੱਗਰੀ ਲਗਾਈ ਗਈ ਸੀ ਉਸ ਨੂੰ ਜਲਾਲਾਬਾਦ ਸ਼ਹਿਰ ਦੇ ਭੀੜ-ਭਾੜ ਵਾਲੇ ਖੇਤਰ ਵਿੱਚ ਰੱਖੇ ਜਾਣ ਦੀ ਯੋਜਨਾ ਸੀ।
ਪੁਲਿਸ ਨੇ ਇਹ ਵੀ ਦੱਸਿਆ ਕਿ ਪਰਵੀਨ ਬਾਰੇ ਇੱਕ ਕਿਸਾਨ ਜੋੜੇ ਵੱਲ਼ੋਂ ਦਿੱਤੀ ਗਈ ਸੂਚਨਾ ਦੇ ਆਧਾਰ ਉੱਤੇ ਉਸਦੇ ਜੱਦੀ ਪਿੰਡ ਧਰਮਪੁਰਾ ਤੋਂ ਟਿਫਨ ਬੰਬ ਵੀ ਬਰਾਮਦ ਕੀਤਾ ਗਿਆ ਹੈ, ਇਹ ਪਿੰਡ ਭਾਰਤ-ਪਾਕਿਸਤਾਨ ਬਾਰਡਰ ਤੋਂ ਮਹਿਜ਼ ਤਿੰਨ ਕਿਲੋਮੀਟਰ ਦੂਰ ਹੈ।
ਪੁਲਿਸ ਮੁਤਾਬਕ ਇਹ ਇਸ ਤਰ੍ਹਾਂ ਦਾ ਚੌਥਾ ਆਈਈਡੀ ਟਿਫਨ ਬੰਬ ਹੈ ਜੋ 'ਪਾਕਿਸਤਾਨ ਵਿੱਚ ਬਣਿਆ' ਬੱਚਿਆਂ ਦਾ ਟਿਫਨ ਬਾਕਸ ਹੈ। ਇਸ ਉੱਤੇ ਕਾਰਟੂਨ ਕਿਰਦਾਰ ਹਨ ਅਤੇ ਪੰਜਾਬ ਭਰ ਵਿੱਚ ਬਾਰਡਰਾਂ ਦੇ ਨੇੜੇ ਵਾਲੇ ਇਲਾਕੇ ਤੋਂ ਲੰਘੇ 40 ਦਿਨਾਂ ਵਿੱਚ ਬਰਾਮਦ ਕੀਤੇ ਗਏ ਹਨ।

ਤਸਵੀਰ ਸਰੋਤ, Surinder Maan/bbc
ਫ਼ਿਰੋਜ਼ਪੁਰ ਰੇਂਜ ਦੇ ਆਈਜੀ ਪੁਲਿਸ ਜਤਿੰਦਰ ਸਿੰਘ ਔਲਖ ਨੇ ਕਿਹਾ ਕਿ ਪਰਵੀਨ ਦੀ ਸ਼ਮੂਲੀਅਤ ਮੋਟਰਸਾਇਕਲ ਧਮਾਕੇ ਵਿੱਚ ਹੋਣ ਬਾਰੇ ਪਤਾ ਲੱਗਣ ਉੱਤੇ ਫਾਜ਼ਿਲਕਾ ਪੁਲਿਸ ਨੇ ਪੜਤਾਲ ਸ਼ੁਰੂ ਕੀਤੀ ਅਤੇ ਪਰਵੀਨ ਨੂੰ ਗ੍ਰਿਫ਼ਤਾਰ ਕੀਤਾ।
ਇਹ ਵੀ ਪੜ੍ਹੋ:
ਪੁਲਿਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਪਰਵੀਨ ਨੇ ਇਹ ਖੁਲਾਸਾ ਕੀਤਾ ਹੈ ਕਿ ਇਹ ਸਾਜਿਸ਼ 14 ਸਤੰਬਰ 2021 ਨੂੰ ਫਿਰੋਜ਼ਪੁਰ ਦੇ ਪਿੰਡ ਚਾਂਦੀ ਵਾਲਾ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਉਰਫ਼ ਸੁੱਖਾ ਦੇ ਘਰ ਘੜੀ ਗਈ ਸੀ।
ਪੁਲਿਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਪਰਵੀਨ ਨੇ ਕਿਹਾ ਹੈ ਕਿ ਇਸ ਸਾਜਿਸ਼ ਵਿੱਚ ਮਮਦੋਟ ਦੇ ਪਿੰਡ ਲਖਮੀਰ ਕੇ ਹੀਥਰ ਦਾ ਗੁਰਪ੍ਰੀਤ ਸਿੰਘ ਵੀ ਸ਼ਾਮਲ ਸੀ।
ਜਲਾਲਾਬਾਦ ਦੇ ਪਿੰਡ ਨਾਨਕ ਨਗਰ 'ਚ ਮਿਲੀ ਇੱਕ ਹੋਰ ਸ਼ੱਕੀ ਚੀਜ਼
ਜ਼ਿਲ੍ਹਾ ਫ਼ਾਜ਼ਿਲਕਾ ਅਧੀਨ ਪੈਂਦੇ ਕਸਬਾ ਜਲਾਲਾਬਾਦ ਵਿੱਚ ਹੋਏ ਮੋਟਰਸਾਈਕਲ ਧਮਾਕੇ ਦੀ ਪੁਲਿਸ ਹਾਲੇ ਜਾਂਚ ਕਰ ਹੀ ਰਹੀ ਸੀ ਕਿ 18 ਸਤੰਬਰ ਨੂੰ ਦੁਪਹਿਰ ਬਾਅਦ ਜ਼ਿਲ੍ਹੇ ਦੇ ਹੀ ਪਿੰਡ ਨਾਨਕ ਨਗਰ ਦੇ ਖੇਤਾਂ ਵਿੱਚੋਂ ਪੁਲਿਸ ਨੂੰ ਇੱਕ ਬੰਬਨੁਮਾ ਸ਼ੱਕੀ ਚੀਜ਼ ਮਿਲੀ ਹੈ।

ਤਸਵੀਰ ਸਰੋਤ, BBC/Surinder Maan
ਜਲਾਲਾਬਾਦ ਤੋਂ 10 ਕਿਲੋਮੀਟਰ ਦੀ ਦੂਰੀ 'ਤੇ ਵਸੇ ਇਸ ਪਿੰਡ ਵਿੱਚ ਕਿਸਾਨ ਜਦੋਂ ਆਪਣੇ ਖੇਤ ਪਹੁੰਚੇ ਤਾਂ ਇੱਕ ਵਾਹਨ ਵਿੱਚ ਇਹ ਸ਼ੱਕੀ ਵਸਤੂ ਦਿਖਾਈ ਦਿੱਤੀ।
ਪਿੰਡ ਦੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਇਹ ਸ਼ੱਕੀ ਚੀਜ਼ ਲੋਕਾਂ ਨੇ ਦੇਖੀ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ ਜਿਸ ਮਗਰੋਂ ਪੁਲਿਸ ਦੇ ਇੱਕ ਵਿਸ਼ੇਸ਼ ਦਸਤੇ ਨੇ ਇਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਜ਼ਿਲ੍ਹਾ ਫ਼ਿਰੋਜ਼ਪੁਰ ਰੇਂਜ ਦੇ ਇੰਸਪੈਕਟਰ ਜਨਰਲ ਆਫ਼ ਪੁਲਿਸ ਜਤਿੰਦਰ ਸਿੰਘ ਔਲਖ ਪੁਲਿਸ ਪਾਰਟੀ ਨਾਲ ਪਿੰਡ ਨਾਨਕ ਨਗਰ ਪੁੱਜੇ ਅਤੇ ਲੋਕਾਂ ਦੇ ਬਿਆਨ ਕਲਮਬੰਦ ਕੀਤੇ।

ਤਸਵੀਰ ਸਰੋਤ, BBC/Surinder Maan
ਇਸ ਮੌਕੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਇਸ ਸ਼ੱਕੀ ਵਸਤੂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ ਕਿ ਆਖ਼ਿਰਕਾਰ ਖੇਤਾਂ ਵਿੱਚੋਂ ਮਿਲੀ ਇਹ ਚੀਜ਼ ਕੀ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
15 ਸਤੰਬਰ ਨੂੰ ਹੋਇਆ ਸੀ ਮੋਟਰਸਾਇਕਲ ਧਮਾਕਾ
ਇਸ ਤੋਂ ਪਹਿਲਾਂ ਜਲਾਲਾਬਾਦ ਵਿੱਚ ਹੀ 15 ਸਤੰਬਰ ਨੂੰ ਇੱਕ ਮੋਟਰਸਾਇਕਲ ਧਮਾਕਾ ਹੋਇਆ ਸੀ।
ਪੰਜਾਬ ਪੁਲਿਸ ਵੱਲੋਂ ਇਸ ਟਿਫ਼ਨ ਬੰਬ ਮਾਮਲੇ ਵਿੱਚ 4 ਜਣਿਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਸੂਬੇ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਭਰ 'ਹਾਈ ਅਲਰਟ' ਦੇ ਆਦੇਸ਼ ਦਿੱਤੇ ਸਨ।
ਪੁਲਿਸ ਮੁਤਾਬਕ 15 ਸਤੰਬਰ ਨੂੰ ਦੇਰ ਸ਼ਾਮ 8 ਵਜੇ ਦੇ ਕਰੀਬ ਕਸਬਾ ਜਲਾਲਾਬਾਦ ਵਿਖੇ ਪੰਜਾਬ ਨੈਸ਼ਨਲ ਬੈਂਕ ਦੇ ਸਾਹਮਣੇ ਇੱਕ ਮੋਟਰਸਾਇਕਲ ਵਿੱਚ ਧਮਾਕਾ ਹੋਇਆ ਸੀ, ਜਿਸ ਵਿੱਚ ਮੋਟਰਸਾਇਕਲ ਸਵਾਰ ਦੀ ਮੌਤ ਹੋ ਗਈ ਸੀ।
ਮ੍ਰਿਤਕ ਬਲਵਿੰਦਰ ਸਿੰਘ ਜ਼ਿਲ੍ਹਾ ਫਿਰੋਜ਼ਪੁਰ ਅਧੀਨ ਪੈਂਦੇ ਪਿੰਡ ਨਹਿੰਗਾ ਵਾਲਾ ਝੁੱਗਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।
ਪੰਜਾਬ ਦੇ ਇਸ ਸਰਹੱਦੀ ਖਿੱਤੇ ਵਿੱਚ ਹੋਏ ਇਸ ਮੋਟਰਸਾਇਕਲ ਧਮਾਕੇ ਸਬੰਧੀ ਭਾਵੇਂ ਹਾਲੇ ਤੱਕ ਕਿਸੇ ਧਮਾਕਾਖੇਜ਼ ਸਮੱਗਰੀ ਮਿਲਣ ਦੀ ਗੱਲ ਸਾਹਮਣੇ ਨਹੀਂ ਆਈ ਹੈ, ਪਰ ਸੂਬੇ ਅਤੇ ਦੇਸ਼ ਦੀਆਂ ਵੱਖ-ਵੱਖ ਸੁਰੱਖਿਆ ਏਜੰਸੀਆਂ ਮਾਮਲੇ ਦੀ ਜਾਂਚ ਵਿੱਚ ਜੁਟ ਗਈਆਂ ਹਨ।
ਡੀਜੀਪੀ ਦਿਨਕਰ ਗੁਪਤਾ ਨੇ ਚੰਡੀਗੜ੍ਹ 'ਚ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਟਿਫਨ ਬੰਬ ਦੀ ਕੜੀ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਤੇ ਇਸ ਸਥਿਤੀ ਦੇ ਮੱਦੇਨਜ਼ਰ ਪੰਜਾਬ ਵਿੱਚ ਭੀੜ-ਭਾੜ ਵਾਲੀਆਂ ਜਨਤਕ ਥਾਵਾਂ, ਸਕੂਲਾਂ ਆਦਿ ਨੇੜੇ ਚੌਕਸੀ ਵਧਾਈ ਜਾ ਰਹੀ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2













