ਕਾਂਗਰਸ ਦੀ ਖਾਨਾਜੰਗੀ ਵਿੱਚ ਵਿਰੋਧੀ ਧਿਰ ਨੂੰ ਦਿਸਿਆ ਮੌਕਾ, ਕੈਪਟਨ ਨੂੰ ਦਿੱਤੀ ਇਹ ਚੁਣੌਤੀ - ਪ੍ਰੈੱਸ ਰਿਵੀਊ

ਤਸਵੀਰ ਸਰੋਤ, birdevindersingh/Capt.Amarinder/FB
ਵਿਰੋਧੀ ਧਿਰਾਂ ਨੇ ਪੰਜਾਬ ਕਾਂਗਰਸ ਵਿੱਚ ਜਾਰੀ ਖਾਨਾਜੰਗੀ ਦੇ ਚਲਦਿਆਂ ਸੂਬੇ ਵਿੱਚ ਸੰਵਿਧਾਨਕ ਸੰਕਟ ਵਿਕਸਤ ਹੋਣ ਦੀ ਗੱਲ ਕੀਤੀ ਹੈ ਅਤੇ ਕਿਹਾ ਹੈ ਕਿ ਜਾਂ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਸਤੀਫ਼ਾ ਦੇਣ ਜਾਂ ਵਿਧਾਨ ਸਭਾ ਵਿੱਚ ਭਰੋਸੇ ਦੇ ਮਤ ਦਾ ਸਾਹਮਣਾ ਕਰਨ।
ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ (ਸਮਯੁਕਤ) ਨੇ ਕਾਂਗਰਸ ਦੇ ਅੰਦਰੂਨੀ ਘਟਨਾਕ੍ਰਮ ਬਾਰੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਜਿੱਥੇ ਕਈ ਕੈਬਨਿਟ ਮੰਤਰੀ ਮੁੱਖ ਮੰਤਰੀ ਵਿੱਚ ਬੇਭਰੋਸਗੀ ਦਾ ਇਜ਼ਹਾਰ ਕਰਦਿਆਂ ਉਨ੍ਹਾਂ ਨੂੰ ਹਟਾਉਣ ਦੀ ਮੰਗ ਕਰ ਚੁੱਕੇ ਹਨ, ਨਾ ਸਰਿਫ਼ ਕੈਪਟਨ ਸਗੋਂ ਸਾਰੀ ਸਰਕਾਰ ਹੀ ਭਰੋਸਾ ਗੁਆ ਚੁੱਕੀ ਹੈ।
ਪਾਰਟੀਆਂ ਨੇ ਕਾਂਗਰਸ ਦੀ ਖਾਨਾਜੰਗੀ ਕਾਰਨ ਸਟੇਟ ਮਸ਼ੀਨਰੀ ਅਤੇ ਸਰਕਾਰੀ ਤੰਤਰ ਦੇ ਵਿਗੜ ਜਾਣ ਦਾ ਖ਼ਤਰਾ ਪ੍ਰਗਟਾਇਆ।
ਸ਼੍ਰੋਮਣੀ ਅਕਾਲੀ ਦਲ (ਸਮਯੁਕਤ) ਦੇ ਸੀਨੀਅਰ ਆਗੂ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਖੜ੍ਹੀ ਹੋਈ ਬਗ਼ਾਵਤ ਨੂੰ ਦੇਖਿਆ ਜਾਵੇ ਤਾਂ ਇਹ ਸਪਸ਼ਟ ਹੈ ਕਿ ਮੁੱਖ ਮੰਤਰੀ ਆਪਣੇ ਜ਼ਿਆਦਾਤਰ ਕਾਂਗਰਸ ਵਿਧਾਇਕਾਂ ਦਾ ਭਰੋਸਾ ਗੁਆ ਚੁੱਕੇ ਹਨ।
"ਉਹ ਆਪਣੀ ਪਾਰਟੀ ਵਿੱਚ ਅਲਪਮਤ ਵਿੱਚ ਆ ਗਏ ਹਨ ਅਤੇ ਅਜਿਹੀ ਸਥਿਤੀ ਵਿੱਚ ਉਨ੍ਹਾਂ ਦੀ ਅਗਵਾਈ ਹੇਠਲੀ ਸਰਕਾਰ ਅਲਪਮਤ ਸਰਕਾਰ ਹੈ।"
ਇਹ ਵੀ ਪੜ੍ਹੋ:
ਅਫ਼ਗਾਨ ਸਾਂਸਦ ਦਾ ਦਾਅਵਾ, ਭਾਰਤ ਨੇ ਡਿਪੋਰਟ ਕੀਤਾ

ਤਸਵੀਰ ਸਰੋਤ, Rangina Kargar/FB
ਇੱਕ ਮਹਿਲਾ ਅਫ਼ਗਾਨ ਸਾਂਸਦ ਨੇ ਕਿਹਾ ਹੈ ਕਿ ਉਨ੍ਹਾਂ ਨੂੰ 20 ਅਗਸਤ ਨੂੰ ਭਾਰਤ ਪਹੁੰਚਣ 'ਤੇ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ਤੋਂ ਹੀ ਵਾਪਸ ਮੋੜ (ਡਿਪੋਰਟ) ਦਿੱਤਾ ਗਿਆ)
ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਰੰਗੀਨਾ ਕਾਰਗਰ, ਅਫ਼ਗਾਨਿਸਤਾਨ ਦੇ ਵੋਲੇਸੀ ਜਿਰਗਾ ਦੇ ਮੈਂਬਰ ਹਨ ਜਿੱਥੇ ਉਹ ਫਰਿਆਬ ਸੂਬੇ ਦੀ ਨੁਮਾਇੰਦਗੀ ਕਰਦੇ ਹਨ।
ਉਨ੍ਹਾਂ ਨੇ ਕਿਹਾ ਹੈ ਕਿ ਉਹ ਇਸਤੰਬੁਲ ਤੋਂ ਫਲਾਈ ਦੁਬਈ ਦੀ ਉਡਾਣ ਰਾਹੀਂ 20 ਅਗਸਤ ਨੂੰ ਦਿੱਲੀ ਪਹੁੰਚੇ ਸਨ।
ਉਨ੍ਹਾਂ ਕੋਲ ਡਿਪਲੋਮੈਟਿਕ ਪਾਸਪੋਰਟ ਹੈ। ਅਫ਼ਗਾਨ ਡਿਪਲੋਮੈਟਿਕ ਪਾਸਪੋਰਟ ਵਾਲ਼ੇ ਭਾਰਤ ਵਿੱਚ ਬਿਨਾਂ ਵੀਜ਼ੇ ਦੇ ਆ ਸਕਦੇ ਹਨ।
ਕੁਝ ਦਿਨ ਪਹਿਲਾਂ ਭਾਰਤੀ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ਨੇ ਕਿਹਾ ਸੀ ਕਿ ਭਾਰਤ ਅਫ਼ਗਾਨਿਸਤਾਨ ਅਤੇ ਇਸ ਦੇ ਲੋਕਾਂ ਨਾਲ ਆਪਣੇ ਇਤਿਹਾਸਕ ਰਿਸ਼ਤਿਆਂ ਨੂੰ ਕਾਇਮ ਰੱਖਣ ਲਈ ਕੰਮ ਕਰੇਗਾ।
ਕਾਰਗਰ ਨੇ ਅਖ਼ਬਾਰ ਨੂੰ ਦੱਸਿਆ ਕਿ ਉਹ ਪਹਿਲਾਂ ਕਈ ਵਾਰ ਇਸੇ ਪਾਸਪੋਰਟ 'ਤੇ ਭਾਰਤ ਆਏ ਹਨ। (ਪਰ) ਇਸ ਵਾਰ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਨ੍ਹਾਂ ਨੂੰ ਰੁਕਣ ਲਈ ਕਿਹਾ ਅਤੇ ਦੋ ਘੰਟਿਆਂ ਬਾਅਦ ਉਸੇ ਉਡਾਣ ਰਾਹੀਂ ਵਾਪਸ ਇਸਤੰਬੁਲ ਭੇਜ ਦਿੱਤਾ।
ਨਾਰਾਇਣ ਰਾਣੇ ਵਿਵਾਦ: ਉਧਵ ਠਾਕਰੇ ਦੀ ਟਿੱਪਣੀ ਵਾਇਰਲ

ਤਸਵੀਰ ਸਰੋਤ, Getty Images
ਕੇਂਦਰੀ ਮੰਤਰੀ ਨਾਰਾਇਣ ਰਾਣੇ ਨਾਲ਼ ਜੁੜੇ ਵਿਵਾਦ ਦੌਰਾਨ ਹੀ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਦੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਬਾਰੇ 2018 ਵਿੱਚ ਕੀਤੀ ਇੱਕ ਟਿੱਪਣੀ ਮੁੜ ਵਾਇਰਲ ਹੋ ਗਈ ਹੈ।
ਖ਼ਬਰ ਵੈਬਸਾਈਟ ਐੱਨਡੀਟੀਵੀ ਦੀ ਖ਼ਬਰ ਮੁਤਾਬਕ ਵੀਡੀਓ ਵਿੱਚ ਠਾਕਰੇ ਕਹਿੰਦੇ ਸੁਣੇ ਜਾ ਸਕਦੇ ਹਨ ਕਿ ਉਹ ਯੋਗੀ ਆਦਿਤਿਆਨਾਥ ਨੂੰ ਸਲੀਪਰਾਂ ਨਾਲ ਮਾਰਨਾ ਚਾਹੁੰਦੇ ਹਨ।
ਇਸ 'ਤੇ ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਨਾਰਾਇਣ ਰਾਣੇ ਦਾ ਇਹ ਕਹਿਣਾ ਕਿ ਉਹ ਉਧਵ ਠਾਕਰੇ ਨੂੰ ਥੱਪੜ ਮਾਰਨਾ ਚਾਹੁੰਦੇ ਹਨ ਕਿਵੇਂ ਵੱਖਰਾ ਹੈ।
ਉਧਵ ਠਾਕਰੇ ਨੇ ਇਹ ਟਿੱਪਣੀ ਮਹਾਰਾਸ਼ਟਰ ਦੇ ਮੁੱਖ ਮੰਤਰੀ ਬਣਨ ਤੋਂ ਇੱਕ ਸਾਲ ਪਹਿਲਾਂ ਕੀਤੀ ਸੀ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












