ਟੋਕੀਓ 2020 ਓਲੰਪਿਕ: ਅਦਿਤੀ ਆਈ ਚੌਥੀ ਥਾਂ 'ਤੇ, ਜਾਣੋ ਉਨ੍ਹਾਂ ਦਾ ਗੋਲਫ਼ ਦਾ ਸਫ਼ਰ ਕਿਸ ਇਤਫ਼ਾਕ ਨਾਲ ਸ਼ੁਰੂ ਹੋਇਆ

ਅਦਿਤੀ ਅਸ਼ੋਕ

ਤਸਵੀਰ ਸਰੋਤ, Reuters

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 3 ਮਿੰਟ

ਟੋਕਿਓ ਓਲੰਪਿਕ ਸ਼ੁਰੂ ਹੋਣ ਤੋਂ ਪਹਿਲਾਂ ਜਿੰਨ੍ਹਾਂ ਖੇਡਾਂ ਅਤੇ ਖਿਡਾਰੀਆਂ ਤੋਂ ਤਮਗੇ ਦੀ ਉਮੀਦ ਰੱਖੀ ਗਈ ਸੀ, ਉਸ 'ਚ ਗੋਲਫ਼ ਅਤੇ ਅਦਿਤੀ ਅਸ਼ੋਕ ਦਾ ਨਾਮ ਸ਼ਾਇਦ ਹੀ ਕਿਸੇ ਨੇ ਲਿਆ ਹੋਵੇ।

Skip X post, 1
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 1

ਜਦੋਂ ਓਲੰਪਿਕ ਖ਼ਤਮ ਹੋਣ ਵਾਲੀ ਹੈ ਤਾਂ ਭਾਰਤ ਦੀ 23 ਸਾਲਾ ਗੋਲਫ ਖਿਡਾਰਨ ਅਦਿਤੀ ਨੇ ਤਮਗੇ ਦੀ ਉਮੀਦ ਪੈਦਾ ਕਰ ਦਿੱਤੀ ਸੀ।

ਬੰਗਲੌਰ ਦੀ ਰਹਿਣ ਵਾਲੀ ਅਦਿਤੀ ਪਿਛਲੇ ਕੁਝ ਸਾਲਾਂ ਤੋਂ ਗੋਲਫ 'ਚ ਵਧੀਆ ਪ੍ਰਦਰਸ਼ਨ ਕਰ ਰਹੀ ਹੈ।

ਉਹ ਓਲੰਪਿਕਸ ਵਿੱਚ ਹੋ ਰਹੇ ਗੋਲਫ ਮੁਕਾਬਲੇ ਵਿੱਚ ਚੌਥੇ ਸਥਾਨ 'ਤੇ ਆਈ ਹੈ।

ਇਹ ਵੀ ਪੜ੍ਹੋ:

ਰੈਂਕਿੰਗ

ਵੈਸੇ ਤਾਂ ਅਦਿਤੀ ਨੇ ਰੀਓ 2016 ਓਲੰਪਿਕ 'ਚ ਵੀ ਕੁਆਲੀਫਾਈ ਕੀਤਾ ਸੀ, ਪਰ ਉਸ ਸਮੇਂ ਉਹ ਸਕੂਲ ਤੋਂ ਨਿਕਲੀ ਇੱਕ ਟੀਨਏਜਰ ਸੀ ਅਤੇ ਓਲੰਪਿਕ 'ਚ ਮਹਿਲਾ ਗੋਲਫ਼ ਮੁਕਾਬਲੇ 'ਚ ਸਭ ਤੋਂ ਛੋਟੀ ਉਮਰ ਦੀ ਖਿਡਾਰਨ ਸੀ।

ਰੀਓ 'ਚ ਉਸ ਦਾ ਪ੍ਰਦਰਸ਼ਨ ਵਧੇਰੇ ਚੰਗਾ ਨਹੀਂ ਰਿਹਾ ਸੀ ਅਤੇ ਉਹ 41ਵੇਂ ਸਥਾਨ 'ਤੇ ਆਈ ਸੀ।

ਪਰ ਸੁਰਖੀਆਂ ਤੋਂ ਪਰੇ ਇੰਨ੍ਹਾਂ ਪੰਜ ਸਾਲਾਂ 'ਚ ਅਦਿਤੀ ਨੇ ਮਹਿਲਾ ਗੋਲਫ 'ਚ ਆਪਣਾ ਵੱਖਰਾ ਮੁਕਾਮ ਹਾਸਲ ਕੀਤਾ ਹੈ।

ਹੁਣ ਤੱਕ ਕਿਸੇ ਵੀ ਹੋਰ ਭਾਰਤੀ ਮਹਿਲਾ ਗੋਲਫਰ ਨੇ ਦੋ ਵਾਰ ਓਲੰਪਿਕ ਲਈ ਕੁਆਲੀਫਾਈ ਨਹੀਂ ਕੀਤਾ ਹੈ।

ਅਦਿਤੀ ਅਸ਼ੋਕ

ਤਸਵੀਰ ਸਰੋਤ, Reuters

ਅਦਿਤੀ ਦੇ ਸੋਸ਼ਲ ਮੀਡੀਆ 'ਤੇ ਫਾਲੋਅਰਸ ਦੀ ਗਿਣਤੀ ਵੀ ਤਿੰਨ ਹਜ਼ਾਰ ਤੋਂ 24 ਹਜ਼ਾਰ ਤੱਕ ਪਹੁੰਚ ਗਈ ਹੈ।

ਅਦਿਤੀ ਇੱਕਲੀ ਭਾਰਤੀ ਹੈ ਜਿਸ ਨੇ 2016 'ਚ ਲੇਡੀਜ਼ ਯੂਰਪੀਅਨ ਟੂਰ 'ਚ ਦੋ ਖਿਤਾਬ ਆਪਣੇ ਨਾਂਅ ਕੀਤੇ ਹਨ।

Skip X post, 2
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 2

ਵੈਸੇ ਤਾਂ ਗੋਲਫ 'ਚ ਅਦਿਤੀ ਦੀ ਸ਼ੁਰੂਆਤ ਇੱਕ ਤਰ੍ਹਾਂ ਨਾਲ ਇਤਫਾਕ ਹੀ ਸੀ।

ਬੰਗਲੌਰ ਦੇ ਜਿਸ ਰੈਸਟੋਰੈਂਟ 'ਚ ਉਨ੍ਹਾਂ ਦਾ ਪਰਿਵਾਰ ਖਾਣਾ ਖਾਣ ਲਈ ਜਾਂਦਾ ਸੀ, ਉਸ ਦੇ ਸਾਹਮਣੇ ਹੀ ਗੋਲਫ ਰੇਂਜ ਸੀ।

ਇੱਕ ਦਿਨ ਉਹ ਸਾਰੇ ਵੈਸੇ ਹੀ ਰੇਂਜ ਵੇਖਣ ਲਈ ਉੱਥੇ ਚਲੇ ਗਏ ਅਤੇ ਅਦਿਤੀ ਨੇ ਥੋੜ੍ਹਾ ਬਹੁਤ ਹੱਥ ਵੀ ਅਜ਼ਮਾਇਆ।

ਫਿਰ ਉਸ ਘੜੀ ਤੋਂ ਹੀ ਅਦਿਤੀ ਦਾ ਗੋਲਫ ਨਾਲ ਸਫ਼ਰ ਸ਼ੁਰੂ ਹੋ ਗਿਆ। ਉਸ ਸਮੇਂ ਅਦਿਤੀ ਮਹਿਜ 5-6 ਸਾਲ ਦੀ ਸੀ।

ਰਿਓ ਓਲੰਪਿਕ 'ਚ ਅਦਿਤੀ ਦੇ ਕੈਡੀ ਦੇ ਰੂਪ 'ਚ ਉਸ ਦੇ ਪਿਤਾ ਉਸ ਨਾਲ ਗਏ ਸਨ ਅਤੇ ਇਸ ਵਾਰ ਟੋਕਿਓ ਓਲੰਪਿਕ 'ਚ ਕੈਡੀ ਵੱਜੋਂ ਅਦਿਤੀ ਦੀ ਮਾਂ ਉਸ ਨਾਲ ਆਈ ਹੈ।

Please wait...

ਕੈਡੀ ਮਤਲਬ ਉਹ ਵਿਅਕਤੀ ਜੋ ਗੋਲਫਰ ਦਾ ਸਹਾਇਕ ਹੁੰਦਾ ਹੈ, ਜੋ ਗੋਲਫ ਕਲੱਬ ਦੇ ਬੈਗ ਨੂੰ ਲੈ ਕੇ ਚੱਲਦਾ ਹੈ ਅਤੇ ਕਈ ਮਾਮਲਿਆਂ 'ਚ ਗੋਲਫ ਖਿਡਾਰੀ ਦੀ ਮਦਦ ਵੀ ਕਰਦਾ ਹੈ।

ਹੋਰ ਖੇਡਾਂ ਦੇ ਮੁਕਾਬਲੇ ਭਾਰਤ 'ਚ ਗੋਲਫ ਵਧੇਰੇ ਮਸ਼ਹੂਰ ਨਹੀਂ ਹੈ ਅਤੇ ਜਿੰਨ੍ਹਾਂ ਕੁਝ ਚੁਣੀਦੇ ਗੋਲਫ ਖਿਡਾਰੀਆਂ ਨੂੰ ਲੋਕ ਜਾਣਦੇ ਹਨ, ਉਨ੍ਹਾਂ 'ਚ ਚਿਰੰਜੀਵ ਮਿਲਖਾ ਸਿੰਘ ਅਤੇ ਜੋਤੀ ਰੰਧਾਵਾ ਵਰਗੇ ਪੁਰਸ਼ ਖਿਡਾਰੀਆਂ ਦੇ ਹੀ ਨਾਮ ਆਉਂਦੇ ਹਨ।

ਪਰ ਹੁਣ ਟੋਕਿਓ ਓਲੰਪਿਕ 'ਚ ਅਦਿਤੀ ਦੇ ਵਧੀਆ ਪ੍ਰਦਰਸ਼ਨ ਸਦਕਾ ਬਦਲਾਅ ਦੀ ਉਮੀਦ ਜ਼ਰੂਰ ਬੱਝ ਗਈ ਹੈ। ਹੁਣ ਲੋਕ ਗੋਲਫ ਨੂੰ ਹੀ ਨਹੀਂ ਸਗੋਂ ਅਦਿਤੀ ਨੂੰ ਵੀ ਪਛਾਣਨ ਲੱਗ ਜਾਣਗੇ।

ਟੋਕਿਓ 'ਚ ਅਦਿਤੀ ਅਤੇ ਉਸ ਦੀ ਕੈਡੀ ਯਾਨਿ ਉਸ ਦੀ ਮਾਂ ਨੂੰ ਤਮਗੇ ਨਾਲ ਵੇਖਣਾ ਇੱਕ ਬਹੁਤ ਹੀ ਖੁਸ਼ੀ ਵਾਲਾ ਮੌਕਾ ਹੋਵੇਗਾ।

ਓਲੰਪਿਕ 'ਚ ਤਮਗੇ ਜਿੱਤਣ ਵਾਲੀਆਂ ਭਾਰਤੀ ਮਹਿਲਾ ਖਿਡਾਰਨਾਂ ਦੀ ਸੂਚੀ 'ਚ ਜੇਕਰ ਇੱਕ ਹੋਰ ਨਾਮ ਜੁੜ ਜਾਵੇ ਅਤੇ ਉਹ ਵੀ ਗੋਲਫ ਤੋਂ ਹਾਸਲ ਹੋਵੇ ਤਾਂ ਕਿਆ ਬਾਤ ਹੋਵੇਗੀ…. ਮਤਲਬ ਕਿ ਮੁੱਕੇਬਾਜ਼ੀ ਤੋਂ ਲੈ ਕੇ ਗੋਲਫ ਤੱਕ ਮਹਿਲਾ ਖਿਡਾਰੀਆਂ ਦਾ ਦਬਦਬਾ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)