ਨਵਜੋਤ ਸਿੰਘ ਸਿੱਧੂ ਨੇ ‘ਅੱਠ ਮਹੀਨਿਆਂ ਤੋਂ ਨਹੀਂ ਭਰਿਆ ਬਿਜਲੀ ਦਾ 8.67 ਲੱਖ ਦਾ ਬਿੱਲ’ -ਪ੍ਰੈੱਸ ਰਿਵੀਊ

ਤਸਵੀਰ ਸਰੋਤ, Getty Images
ਬਿਜਲੀ ਸੰਕਟ ਬਾਰੇ ਸ਼ੁੱਕਰਵਾਰ ਨੂੰ ਕੈਪਟਨ ਸਰਕਾਰ ਨੂੰ ਸੁਝਾਅ ਦੇਣ ਵਾਲੇ ਨਵਜੋਤ ਸਿੰਘ ਸਿੱਧੂ ’ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਅੱਠ ਮਹੀਨਿਆਂ ਤੋਂ ਬਿਜਲੀ ਦਾ ਬਿੱਲ ਨਹੀਂ ਭਰਿਆ ਹੈ। ਬਿਜਲੀ ਵਿਭਾਗ ਵੱਲ 8.67 ਲੱਖ ਬਕਾਇਆ ਹੈ।
ਕਾਂਗਰਸੀ ਆਗੂ ਅਤੇ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਬਿਜਲੀ ਸੰਕਟ ਬਾਰੇ ਸ਼ੁੱਕਰਵਾਰ ਨੂੰ ਸਿਲਸਲੇਵਾਰ ਕਈ ਟਵੀਟ ਕਰਕੇ ਇਸ ਨਾਲ ਨਜਿੱਠਣ ਦੇ ਸੁਝਾਅ ਦਿੱਤੇ।
ਉਨ੍ਹਾਂ ਦੇ ਟਵੀਟ ਤੋਂ ਕੁਝ ਸਮੇਂ ਬਾਅਦ ਸੋਸ਼ਲ ਮੀਡੀਆ ਉੱਪਰ ਉਨ੍ਹਾਂ ਵਲੋਂ ਬਿਜਲੀ ਦੇ ਬਿੱਲ ਦਾ ਭੁਗਤਾਨ ਨਾ ਕਰਨ ਬਾਰੇ ਖ਼ਬਰ ਸਾਹਮਣੇ ਆਈ।
ਅੰਗਰੇਜ਼ੀ ਅਖ਼ਬਾਰ 'ਦਿ ਇੰਡੀਅਨ ਐਕਸਪ੍ਰੈਸ'ਦੀ ਇਕ ਰਿਪੋਰਟ ਮੁਤਾਬਕ ਨਵਜੋਤ ਸਿੰਘ ਸਿੱਧੂ ਦੀ ਅੰਮ੍ਰਿਤਸਰ ਦੀ ਰਿਹਾਇਸ਼ ਦਾ ਪਿਛਲੇ ਅੱਠ ਮਹੀਨਿਆਂ ਤੋਂ ਬਿਜਲੀ ਦਾ ਬਿੱਲ ਨਹੀਂ ਭਰਿਆ ਗਿਆ। ਉਨ੍ਹਾਂ ਨੇ ਕਥਿਤ ਤੌਰ ਤੇ 8.67 ਲੱਖ ਦਾ ਬਿੱਲ ਭਰਨਾ ਹੈ।
ਇਹ ਵੀ ਪੜ੍ਹੋ:
ਅਖ਼ਬਾਰ ਵਿਚ ਛਪੀ ਖ਼ਬਰ ਮੁਤਾਬਿਕ ਪੀਐੱਸਪੀਸੀਐੱਲ ਦੀ ਵੈੱਬਸਾਈਟ ਤੇ ਮੌਜੂਦ ਜਾਣਕਾਰੀ ਅਨੁਸਾਰ ਇਸ ਬਿੱਲ ਦੇ ਭੁਗਤਾਨ ਦੀ ਆਖ਼ਰੀ ਮਿਤੀ 2 ਜੁਲਾਈ ਸੀ।
ਰਿਪੋਰਟ ਅਨੁਸਾਰ ਨਾ ਨਵਜੋਤ ਸਿੰਘ ਸਿੱਧੂ ਅਤੇ ਨਾ ਹੀ ਪੀਐੱਸਪੀਸੀਐੱਲ ਦੇ ਅਧਿਕਾਰੀਆਂ ਵੱਲੋਂ ਇਸ ਬਾਰੇ ਕੋਈ ਬਿਆਨ ਦਿੱਤਾ ਗਿਆ।
ਸਿੱਧੂ ਵੱਲੋਂ ਬਿਜਲੀ ਸੰਕਟ ਨਾਲ ਨਜਿੱਠਣ ਲਈ ਦਿੱਤੇ ਗਏ ਸੁਝਾਅ ਵਿਚ ਪਾਵਰ ਪਰਚੇਜ਼ ਐਗਰੀਮੈਂਟ ਨੂੰ ਖ਼ਤਮ ਕਰਨ ਬਾਰੇ ਵੀ ਲਿਖਿਆ ਗਿਆ ਸੀ।
ਦਿ ਟ੍ਰਿਬਿਊਨ ਅਖ਼ਬਾਰ ਨਾਲ ਗੱਲ ਕਰਦਿਆਂ ਪੀਐੱਸਪੀਸੀਐੱਲ ਦੇ ਸੁਪਰੀਟੈਨਜਿੰਗ ਇੰਜੀਨੀਅਰ ਜੀਐੱਸ ਖੈਰਾ ਨੇ ਕਿਹਾ, "ਇਹ ਬਿੱਲ ਅੱਠ ਮਹੀਨੇ ਤੋਂ ਬਕਾਇਆ ਹੈ।”
“ਨਵਜੋਤ ਸਿੱਧੂ ਉੱਤੇ 17 ਲੱਖ 62 ਹਜ਼ਾਰ ਰੁਪਏ ਦਾ ਬਿੱਲ ਬਕਾਇਆ ਸੀ। ਉਨ੍ਹਾਂ ਨੇ ਮਾਰਚ ਦੇ ਮਹੀਨੇ ਵਿੱਚ 10 ਲੱਖ ਰੁਪਏ ਦਾ ਭੁਗਤਾਨ ਕੀਤਾ ਸੀ। ਉਸ ਮਗਰੋਂ ਉਨ੍ਹਾਂ ਨੇ ਸਰਚਾਰਜ 'ਤੇ ਇਤਰਾਜ਼ ਪ੍ਰਗਟ ਕੀਤਾ ਸੀ ਜਿਸ ਬਾਰੇ ਹੁਣ ਰਿਵਿਊ ਕੀਤਾ ਜਾ ਰਿਹਾ ਹੈ।
ਵਿਸ਼ਾਲ ਜੂਦ ਨੂੰ ਫ਼ਿਲਹਾਲ ਜ਼ਮਾਨਤ ਨਹੀਂ ਆਸਟ੍ਰੇਲੀਆ ਦੀ ਇੱਕ ਅਦਾਲਤ ਵੱਲੋਂ ਭਾਰਤੀ ਮੂਲ ਦੇ ਵਿਅਕਤੀ ਵਿਸ਼ਾਲ ਜੂਦ ਨੂੰ ਫ਼ਿਲਹਾਲ ਜ਼ਮਾਨਤ ਨਹੀਂ ਦਿੱਤੀ ਗਈ। 'ਦਿ ਟ੍ਰਿਬਿਊਨ' ਦੀ ਖ਼ਬਰ ਮੁਤਾਬਿਕ ਮੂਲ ਰੂਪ ਤੋਂ ਹਰਿਆਣਾ ਦੇ ਵਸਨੀਕ ਵਿਸ਼ਾਲ ਉੱਪਰ ਸਿੱਖਾਂ ਉਪਰ ਹਮਲੇ ਕਰਨ ਦੇ ਇਲਜ਼ਾਮ ਹਨ। ਜੂਦ ਦੀ ਰਿਹਾਈ ਦੀ ਅਪੀਲ ਕਰਨ ਵਾਲਿਆਂ ਵਿਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ,ਓਲੰਪੀਅਨ ਯੋਗੇਸ਼ਵਰ ਦੱਤ ਅਤੇ ਭਾਜਪਾ ਆਗੂ ਕਪਿਲ ਮਿਸ਼ਰਾ,ਤੇਜਿੰਦਰ ਬੱਗਾ ਸ਼ਾਮਲ ਹਨ।
ਜੂਦ ਦੇ ਵਕੀਲ ਵੱਲੋਂ ਇਸ ਕੇਸ ਦੇ ਲਈ ਹੋਰ ਸਮੇਂ ਦੀ ਮੰਗ ਕੀਤੀ ਗਈ ਸੀ ਜਿਸ ਤੋਂ ਬਾਅਦ ਅਗਲੀ ਸੁਣਵਾਈ 12 ਅਗਸਤ ਨੂੰ ਹੋਵੇਗੀ।

ਤਸਵੀਰ ਸਰੋਤ, Getty Images
ਸੋਸ਼ਲ ਮੀਡੀਆ ਉੱਪਰ ਵਿਸ਼ਾਲ ਦੇ ਹੱਕ ਵਿੱਚ ਚੱਲ ਰਹੀ ਕੈਂਪੇਨ ਮੁਤਾਬਕ ਉਸ ਨੇ ਕੇਵਲ ਤਿਰੰਗੇ ਨੂੰ 'ਖਾਲਿਸਤਾਨੀਆਂ' ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਸੀ। ਗ੍ਰਿਫ਼ਤਾਰੀ ਸਮੇਂ ਵਿਸ਼ਾਲ ਮਿਸਾਲ ਦੇ ਵੀਜ਼ੇ ਦੀ ਮਿਆਦ ਮੁੱਕ ਚੁੱਕੀ ਸੀ। ਆਸਟ੍ਰੇਲੀਅਨ ਕਾਨੂੰਨ ਮੁਤਾਬਿਕ ਮਸ਼ਾਲ ਨੂੰ ਦੋ ਤੋਂ ਦੱਸ ਸਾਲ ਦੀ ਸਜ਼ਾ ਹੋ ਸਕਦੀ ਹੈ।
ਉੱਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਦਿੱਤਾ ਅਸਤੀਫਾ
ਉੱਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਚੋਣ ਕਮਿਸ਼ਨ ਵੱਲੋਂ ਜ਼ਿਮਨੀ ਚੋਣ ਨਾ ਕਰਵਾਉਣ ਦੀ ਸੰਭਾਵਨਾ ਦਰਮਿਆਨ ਸੂਬੇ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸ਼ੁੱਕਰਵਾਰ ਦੇਰ ਰਾਤ ਰਾਵਤ ਨੇ ਆਪਣਾ ਅਸਤੀਫਾ ਰਾਜਪਾਲ ਨੂੰ ਸੌਂਪਿਆ।

ਤਸਵੀਰ ਸਰੋਤ, ANI
ਅੰਗਰੇਜ਼ੀ ਅਖ਼ਬਾਰ 'ਦਿ ਹਿੰਦੂ' ਦੀ ਖ਼ਬਰ ਮੁਤਾਬਕ ਭਾਰਤੀ ਜਨਤਾ ਪਾਰਟੀ ਵੱਲੋਂ ਵਿਧਾਇਕ ਦਲ ਦੀ ਬੈਠਕ ਬੁਲਾ ਕੇ ਅਗਲੇ ਮੁੱਖ ਮੰਤਰੀ ਦੀ ਚੋਣ ਕੀਤੀ ਜਾਵੇਗੀ।
ਤ੍ਰਿਵੇਂਦਰ ਸਿੰਘ ਰਾਵਤ ਨੂੰ ਲਾਂਭੇ ਕਰ ਕੇ ਭਾਰਤੀ ਜਨਤਾ ਪਾਰਟੀ ਵੱਲੋਂ ਤੀਰਥ ਸਿੰਘ ਰਾਵਤ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ। ਉੱਤਰਾਖੰਡ ਵਿੱਚ ਪਿਛਲੇ ਛੇ ਮਹੀਨਿਆਂ ਵਿੱਚ ਇਹ ਤੀਸਰੇ ਨਵੇਂ ਮੁੱਖ ਮੰਤਰੀ ਦੀ ਚੋਣ ਹੋਵੇਗੀ। ਉਤਰਾਖੰਡ ਵਿੱਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












