ਗਾਂਧੀ ਦੀ ਪੜਪੋਤੀ ਨੂੰ ਇਸ ਮਾਮਲੇ 'ਚ ਹੋਈ 7 ਸਾਲ ਦੀ ਸਜ਼ਾ- ਪ੍ਰੈੱਸ ਰਿਵੀਊ

ਸੰਕੇਤਕ ਤਸਵੀਰ

ਤਸਵੀਰ ਸਰੋਤ, SPL

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 2 ਮਿੰਟ

ਗਾਂਧੀ ਦੀ 56 ਸਾਲਾਂ ਪੜਪੋਤੀ ਨੂੰ ਦੱਖਣੀ ਅਫਰੀਕਾ ਦੀ ਡਰਬਨ ਜੇਲ੍ਹ ਨੇ 7 ਸਾਲ ਦੀ ਸਜ਼ਾ ਸੁਣਾਈ ਹੈ।

ਦਿ ਹਿੰਦੂ ਦੀ ਖ਼ਬਰ ਮੁਤਾਬਕ ਆਸ਼ੀਸ਼ ਲਤਾ ਰਾਮਗੋਬਿਨ 'ਤੇ ਧੋਖਾਧੜੀ ਅਤੇ ਜਾਲਸਾਜ਼ੀ ਦੇ ਇਲਜ਼ਾਮ ਲੱਗੇ ਹਨ।

ਉਨ੍ਹਾਂ 'ਤੇ ਇਲਜ਼ਾਮ ਹਨ ਕਿ ਉਨ੍ਹਾਂ ਨੇ ਕਾਰੋਬਾਰੀ ਐੱਸਆਰ ਮਹਾਰਾਜ ਤੋਂ ਕਥਿਤ ਤੌਰ ’ਤੇ 62 ਲੱਖ ਦੱਖਣੀ ਅਫਰੀਕੀ ਰੈਂਡ (ਕਰੰਸੀ) ਲਏ, ਉਹ ਵੀ ਉਸ ਕੰਸਾਈਨਮੈਂਟ ਲਈ ਜੋ ਮੌਜੂਦ ਹੀ ਨਹੀਂ ਸੀ।

ਇਹ ਵੀ ਪੜ੍ਹੋ-

ਲਤਾ ਰਾਮਗੋਬਿਨ ਨੂੰ ਡਰਬਨ ਸਪੈਸ਼ਲਾਈਜਡ ਕਮਰਸ਼ੀਅਲ ਕੋਰਟ ਵੱਲੋਂ ਸਜ਼ਾ ਖ਼ਿਲਾਫ਼ ਅਪੀਲ ਕਰਨ ਦੀ ਆਗਿਆ ਦੇਣ ਤੋਂ ਇਨਕਾਰ ਕੀਤਾ ਗਿਆ ਹੈ।

Please wait...

ਕੋਰੋਨਾਵਾਇਰਸ: ਇਲਾਜ ਦੇ ਨਵੇਂ ਦਿਸ਼ਾ-ਨਿਰਦੇਸ਼

ਭਾਰਤ ਨੇ ਕੋਵਿਡ ਦੇ ਉਪਚਾਰ ਲਈ ਇੱਕ ਨਵਾਂ ਪ੍ਰੋਟੋਕੋਲ ਜਾਰੀ ਕੀਤਾ ਹੈ।

ਲਾਗ ਦੇ ਹਲਕੇ ਰੋਗੀਆਂ ਲਈ ਆਮ ਤੌਰ 'ਤੇ ਇਸਤੇਮਾਲ ਕੀਤੀਆਂ ਜਾਣ ਵਾਲੀ ਦਵਾਈਆਂ ਜਿਨ੍ਹਾਂ ਵਿੱਚ ਐਂਟੀਬਾਓਟਿਕਸ, ਹਾਈਡ੍ਰੋਕਲੋਰੋਕਵੀਨ, ਇਨਵਰਮੈਸਟਿਨ ਅਤੇ ਐਂਟੀਵਾਇਰਲ ਡਰੱਗ ਫੈਵੀਪਿਰਵਿਰ ਇਸਤੇਮਾਲ ਨਾ ਕਰਨ ਲਈ ਕਿਹਾ ਹੈ।

ਕੋਰੋਨਾਵਾਇਰਸ ਲਈ ਦਵਾਈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਵਿਸ਼ਵ ਸਿਹਤ ਸੰਗਠਨ ਦੇ ਮੁਖ ਵਿਗਿਆਨੀ ਸੌਮਿਆ ਸਵਾਮੀਨਾਥਨ ਨੇ ਡਾਇਰੈਕਟਰ ਜਨਰਲ ਆਫ ਹੈਲਥ ਸਰਵਿਸ ਵੱਲੋਂ ਸਬੂਤ ਆਧਾਰਿਤ ਨਵੇਂ ਦਿਸ਼ਾ-ਨਿਰਦੇਸ਼ਾਂ ਦੀ ਸ਼ਲਾਘਾ ਕੀਤੀ ਹੈ।

ਇਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਮਾਮੂਲੀ ਤੌਰ 'ਤੇ ਬਿਮਾਰ ਕੋਵਿਡ ਮਰੀਜ਼ ਖੰਘ ਦੀ ਦਵਾਈ, ਪੈਰਾਸੇਟਾਮੋਲ ਅਤੇ ਬੁਡੇਸੋਨਾਈਡ ਨਾਲ ਹੀ ਠੀਕ ਹੋ ਸਕਦੇ ਹਨ ਅਤੇ ਉਨ੍ਹਾਂ ਨੂੰ ਕੋਈ ਐਂਟੀਬੌਡੀ ਜਾਂ ਤੇਜ਼ ਦਵਾਈਆਂ ਲੈਣ ਦੀ ਲੋੜ ਨਹੀਂ।

ਪੁਲਿਸ ਟ੍ਰੇਨਿੰਗ ਦੌਰਾਨ 'ਕਿਓਰ ਥੈਰੇਪੀ' 'ਤੇ ਪਾਬੰਦੀ

ਜਿਣਸੀ ਖ਼ੁਦਮੁਖਤਿਆਰੀ ਨਿੱਜਤਾ ਦੇ ਅਧਿਕਾਰ ਦਾ ਇੱਕ ਲਾਜ਼ਮੀ ਪਹਿਲੂ ਦੱਸਦਿਆਂ ਮਦਰਾਸ ਹਾਈ ਕੋਰਟ ਨੇ ਐੱਲਜੀਬੀਟੀਕਿਊ ਪਲੱਸ ਵਿਅਕਤੀਆਂ ਨੂੰ ਮੁੱਖ ਧਾਰਾ ਵਿੱਚ ਲੈ ਕੇ ਆਉਣ ਦੇ ਉਦੇਸ਼ ਨਾਲ ਨਵੇਂ ਦਿਸ਼-ਨਿਰਦੇਸ਼ ਜਾਰੀ ਕੀਤੇ ਹਨ।

ਸਮਲਿੰਗੀ

ਤਸਵੀਰ ਸਰੋਤ, Getty Images

ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਇਸ ਭਾਈਚਾਰੇ ਨਾਲ ਸਬੰਧਿਤ ਲੋਕਾਂ ਨੂੰ "ਮੈਡੀਕਲ ਆਧਾਰ 'ਤੇ ਠੀਕ" ਕਰਨ ਦੇ ਯਤਨਾਂ ਨੂੰ ਰੋਕਣ ਲਈ ਸਕੂਲ ਅਤੇ ਯੂਨੀਵਰਸਿਟੀ ਪੱਧਰ ਦੇ ਸਿਲੇਬਸ ਵਿੱਚ ਬਦਲਾਅ ਦੀ ਮੰਗ ਕੀਤੀ ਗਈ ਹੈ।

ਇਸ ਤੋਂ ਇਲਾਵਾ ਜੂਡੀਸ਼ੀਅਲ ਅਧਿਕਾਰੀਆਂ, ਪੁਲਿਸ ਅਤੇ ਜੇਲ੍ਹ ਅਧਿਕਾਰੀਆਂ ਲਈ ਜਾਗਰੂਕਤਾ ਪ੍ਰੋਗਰਾਮਾਂ ਦੀ ਸਿਫ਼ਰਿਸ਼ ਵੀ ਕੀਤੀ ਗਈ ਹੈ।

ਇਹ ਆਦੇਸ਼ ਜਸਟਿਸ ਐੱਨ ਆਨੰਦ ਵੈਂਕਟੇਸ਼ ਨੇ ਲੇਜ਼ਬੀਅਨ ਜੋੜੇ ਵੱਲੋਂ ਪਾਈ ਗਈ ਪਟੀਸ਼ਨ 'ਤੇ ਸੁਣਾਇਆ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)