You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਮੌਤਾਂ ਦੇ ਸਰਕਾਰੀ ਅੰਕੜੇ ਤੇ ਸੜਦੀਆਂ ਲਾਸ਼ਾਂ ਦੀ ਗਿਣਤੀ ਦੀ ਸੱਚਾਈ - 5 ਅਹਿਮ ਖ਼ਬਰਾਂ
ਬੀਬੀਸੀ ਪੱਤਰਕਾਰ ਜ਼ੁਬੈਰ ਅਹਿਮਦ ਕਹਿੰਦੇ ਹਨ - ਮੈਂ ਇੰਨੀ ਵੱਡੀ ਗਿਣਤੀ ਵਿੱਚ ਸੜਦੀਆਂ ਲਾਸ਼ਾਂ ਪਹਿਲੀ ਵਾਰ ਦੇਖੀਆਂ ਤੇ ਇੱਕ ਦਿਨ ਵਿੱਚ ਦਿੱਲੀ ਦੇ ਤਿੰਨ ਸ਼ਮਸ਼ਾਨ ਘਾਟਾਂ ਵਿੱਚ ਇਹ ਦੁੱਖ ਅਤੇ ਅਫ਼ਸੋਸ ਭਰਿਆ ਮੰਜ਼ਰ ਦੇਖਣ ਨੂੰ ਮਿਲਿਆ। ਸੜ ਰਹੀਆਂ ਲਾਸ਼ਾਂ ਉਨ੍ਹਾਂ ਦੀਆਂ ਸਨ ਜੋ ਕੋਰੋਨਾਵਾਇਰਸ ਦਾ ਸ਼ਿਕਾਰ ਹੋਏ।
ਸ਼ਨਿੱਚਰਵਾਰ ਨੂੰ ਮੈਂ (ਬੀਬੀਸੀ ਦੀ ਟੀਮ) ਨੇ ਦਿੱਲੀ ਦੇ ਹਸਪਤਾਲਾਂ ਵਿੱਚ ਆਕਸੀਜਨ, ਆਈਸੀਯੂ ਬੈੱਡ, ਵੈਂਟੀਲੇਟਰ ਅਤੇ ਦਵਾਈਆਂ ਨਾਲ ਜੂਝਦੇ ਲੋਕਾਂ ਨੂੰ ਦੇਖਿਆ ਸੀ। ਆਖ਼ਰੀ ਸਾਹ ਲੈਣ ਵਾਲੇ ਕਈ ਲੋਕਾਂ ਦੇ ਰਿਸ਼ਤੇਦਾਰਾਂ ਨੂੰ ਹੰਝੂ ਵਹਾਉਂਦਿਆਂ ਦੇਖਿਆ ਸੀ।
ਸੋਮਵਾਰ ਨੂੰ ਸ਼ਮਸ਼ਾਨ ਘਾਟ ਵਿੱਚ ਬਜ਼ੁਰਗਾਂ, ਨੌਜਵਾਨਾਂ ਅਤੇ ਬੱਚਿਆਂ ਨੂੰ ਇੱਕ ਦੂਜੇ ਦੇ ਗਲੇ ਲੱਗ ਕੇ ਰੋਂਦਿਆਂ ਦੇਖਿਆ। ਚਿਤਾ ਜਲਾਉਣ ਲਈ ਆਪਣੀ ਵਾਰੀ ਦੀ ਉਡੀਕ ਕਰਦੇ ਲੋਕਾਂ ਨੂੰ ਦੇਖਿਆ ਅਤੇ ਜਦੋਂ ਸ਼ਮਸ਼ਾਨ ਘਾਟ ਵੀ ਛੋਟੇ ਪੈ ਗਏ ਤਾਂ ਖੁੱਲ੍ਹੇ ਮੈਦਾਨ ਵਿੱਚ ਮੇਕਸ਼ਿਫ਼ਟ ਸ਼ਮਸ਼ਾਨ ਬਣਦੇ ਦੇਖਿਆ ਤਾਂ ਕਿ ਆਉਂਦੇ ਸਮੇਂ ਵਿੱਚ ਆਉਣ ਵਾਲੀਆਂ ਲਾਸ਼ਾਂ ਨੂੰ ਸਾੜੀਆਂ ਜਾ ਸਕਣ।
ਦਿੱਲੀ ਵਿੱਚ ਇੰਨ੍ਹਾਂ ਦਿਨਾਂ ਵਿੱਚ ਰੋਜ਼ਾਨਾ ਕੋਵਿਡ-19 ਨਾਲ ਮਰਨ ਵਾਲਿਆਂ ਦੀ ਗਿਣਤੀ ਸਰਕਾਰੀ ਤੌਰ 'ਤੇ 350 ਤੋਂ 400 ਦਰਮਿਆਨ ਦੱਸੀ ਜਾ ਰਹੀ ਹੈ। ਮੈਂ ਤਿੰਨ ਸ਼ਮਸ਼ਾਨ ਘਾਟਾਂ ਵਿੱਚ ਮਹਿਜ਼ ਕੁਝ ਘੰਟਿਆਂ ਵਿੱਚ ਹੀ 100 ਤੋਂ ਵੱਧ ਚਿਤਾਵਾਂ ਸੜਦੀਆਂ ਦੇਖੀਆਂ।
ਅੰਕੜੇ ਕੀ ਕਹਿੰਦੇ ਹਨ ਅਤੇ ਹਕੀਕਤ ਕੀ ਹੈ? ਪੂਰੀ ਖ਼ਬਰ ਇੱਥੇ ਪੜ੍ਹੋ
ਇਹ ਵੀ ਪੜ੍ਹੋ:
ਕੋਰੋਨਾ ਕਿਵੇਂ ਹਮਲਾ ਕਰਦਾ ਹੈ ਤੇ ਸਰੀਰ 'ਚ ਕਿਹੜੇ ਬਦਲਾਅ ਆਉਂਦੇ ਨੇ
ਕੋਰੋਨਾਵਾਇਰਸ ਸਾਲ 2020 ਦੇ ਆਖ਼ਰੀ ਮਹੀਨੇ ਦਸੰਬਰ ਵਿਚ ਚੀਨ ਦੇ ਵੂਹਾਨ ਸ਼ਹਿਰ ਵਿਚ ਸਾਹਮਣੇ ਆਇਆ ਸੀ।
ਕੋਵਿਡ-19 ਦੇ ਨਾਂ ਨਾਲ ਜਾਂਦੇ ਇਸ ਵਾਇਰਸ ਨੇ ਦੀ ਦੂਜੀ ਲਹਿਰ ਨੇ ਭਾਰਤ ਵਿਚ ਹਾਹਾਕਾਰ ਮਚਾ ਦਿੱਤੀ ਹੈ। ਪਿਛਲੇ ਕਈ ਦਿਨਾਂ ਤੋਂ ਮੁਲਕ ਵਿਚ ਰੋਜ਼ਾਨਾਂ ਸਾਢੇ 3 ਲੱਖ ਦੇ ਕਰੀਬ ਨਵੇਂ ਕੇਸ ਆ ਰਹੇ ਹਨ।
ਦਿੱਲੀ ਅਤੇ ਮੁੰਬਈ ਵਰਗੇ ਮਹਾਂਨਗਰਾਂ ਦਾ ਹਾਲ ਤਾਂ ਇਹ ਹੈ ਕਿ ਕੋਰੋਨਾ ਕਾਰਨ ਹੋ ਰਹੀਆਂ ਮੌਤਾਂ ਦੇ ਸਸਕਾਰ ਲਈ ਲੋਕਾਂ ਨੂੰ ਘੰਟਿਆਂਬੱਧੀ ਉਡੀਕ ਕਰਨੀ ਪੈ ਰਹੀ ਹੈ।
ਇਹ ਵਾਇਰਸ ਸਰੀਰ ਉੱਤੇ ਹਮਲਾ ਕਿਵੇਂ ਕਰਦਾ ਹੈ, ਕੁਝ ਲੋਕ ਮਰ ਕਿਉਂ ਜਾਂਦੇ ਅਤੇ ਇਸ ਦਾ ਇਲਾਜ ਕਿਵੇਂ ਹੁੰਦਾ ਹੈ, ਇਸ ਮਹਾਮਾਰੀ ਨਾਲ ਜੁੜੇ ਅਹਿਮ ਸਵਾਲ ਹਨ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ
PM ਕੇਅਰਜ਼ ਫੰਡ ਰਾਹੀਂ ਵੈਂਟੀਲੇਟਰ ਮੰਗਵਾਏ, ਕਿੰਨ੍ਹੇ ਆਏ, ਕਿੰਨੇ ਕਾਰਗਰ ਤੇ ਕਿੰਨ੍ਹੇ ਨਿਕਲੇ ਬੇਕਾਰ: ਬੀਬੀਸੀ ਜਾਂਚ
ਪਿਛਲੇ ਸਾਲ ਪ੍ਰਧਾਨ ਮੰਤਰੀ ਕੇਅਰਜ਼ ਫੰਡ 'ਚੋਂ 2 ਹਜ਼ਾਰ ਕਰੋੜ ਰੁਪਏ ਵੈਂਟੀਲੇਟਰਾਂ ਦੀ ਪੂਰਤੀ ਕਰਨ ਲਈ ਦਿੱਤੇ ਗਏ ਸਨ, ਪਰ ਉਨ੍ਹਾਂ ਵੈਂਟੀਲੇਟਰਾਂ ਦਾ ਕੀ ਹੋਇਆ?
ਬੀਬੀਸੀ ਨੇ ਆਪਣੀ ਜਾਂਚ 'ਚ ਪਾਇਆ ਕਿ-
- ਪੀਐਮ ਕੇਅਰਜ਼ ਫੰਡ ਜ਼ਰੀਏ ਆਰਡਰ ਕੀਤੇ ਗਏ 58 ਹਜ਼ਾਰ 850 ਵੈਂਟੈਲਟਰਾਂ 'ਚੋਂ ਤਕਰੀਬਨ 30 ਹਜ਼ਾਰ ਵੈਂਟੀਲੇਟਰ ਹੀ ਖਰੀਦੇ ਗਏ ਸਨ।
- ਕੋਰੋਨਾ ਦੀ ਪਹਿਲੀ ਲਹਿਰ ਦੇ ਮੱਠਾ ਪੈਣ 'ਤੇ ਵੈਂਟੀਲੇਟਰਾਂ ਦੀ ਕਰੀਦ 'ਚ ਵੀ ਢਿੱਲ ਵਰਤੀ ਗਈ।
- ਇੱਕ ਹੀ ਸਪੇਸੀਫੀਕੇਸ਼ਨ ਵਾਲੇ ਵੈਂਟੀਲੇਟਰਾਂ ਦੀ ਕੀਮਤ 'ਚ ਭਾਰੀ ਅੰਤਰ।
- ਬਿਹਾਰ, ਯੂਪੀ, ਛੱਤੀਸਗੜ੍ਹ, ਰਾਜਸਥਾਨ ਵਰਗੇ ਸੂਬਿਆਂ ਦੇ ਕਈ ਹਸਪਤਾਲਾਂ 'ਚ ਪੀਐਮ ਕੇਅਰਜ਼ ਦੇ ਵੈਂਟੀਲੇਟਰ ਬੇਕਾਰ ਪਏ ਹਨ।
- ਕਈ ਥਾਵਾਂ 'ਤੇ ਤਾਂ ਵੈਂਟੀਲੇਟਰਾਂ ਦੇ ਠੀਕ ਢੰਗ ਨਾਲ ਕੰਮ ਨਾ ਕਰਨ ਦੀ ਸ਼ਿਕਾਇਤ ਵੀ ਆ ਰਹੀ ਹੈ।
- ਕਈ ਥਾਵਾਂ 'ਤੇ ਤਾਂ ਸਿਖਲਾਈ ਪ੍ਰਾਪਤ ਸਟਾਫ ਦੀ ਕਮੀ ਹੈ ਅਤੇ ਕਈ ਥਾਵਾਂ 'ਤੇ ਵਾਇਰਿੰਗ ਖਰਾਬ ਹੈ ਅਤੇ ਕਿਤੇ ਤਾਂ ਅਡੈਪਟਰ ਹੀ ਨਹੀਂ ਹਨ ।
ਬੀਬੀਸੀ ਦੀ ਇਹ ਵਿਸ਼ੇਸ਼ ਪੜਤਾਲ ਇੱਥੇ ਪੜ੍ਹੋ
ਮਾਹਵਾਰੀ ਦੌਰਾਨ ਵੈਕਸੀਨ ਲੈਣਾ ਸੁਰੱਖਿਅਤ ਹੈ?
18 ਸਾਲ ਤੋਂ ਵੱਧ ਦੀ ਉਮਰ ਦੇ ਸਾਰੇ ਲੋਕ 1 ਮਈ ਤੋਂ ਕੋਰੋਨਾਵਾਇਰਸ ਦੇ ਨਾਲ ਲੜਨ ਲਈ ਬਣਾਈ ਗਈ ਵੈਕਸੀਨ ਲੈ ਸਕਣਗੇ।
ਪਰ ਇੱਕ ਮੈਸੇਜ ਨੂੰ ਵੱਖ-ਵੱਖ ਮਾਧਿਅਮਾਂ ਰਾਹੀਂ ਫੈਲਾਇਆ ਜਾ ਰਿਹਾ ਹੈ ਕਿ ਪੀਰੀਅਡ ਦੌਰਾਨ ਔਰਤਾਂ ਦੇ ਲਈ ਇਹ ਵੈਕਸੀਨ ਲੈਣਾ ਸੁਰੱਖਿਅਤ ਨਹੀਂ ਹੈ। ਇਸੇ ਬਾਰੇ ਕਈ ਔਰਤਾਂ ਨੇ ਆਪਣੀ ਸ਼ੰਕਾ ਜ਼ਾਹਿਰ ਕੀਤੀ ਹੈ।
ਅਸੀਂ ਕਈ ਜਾਣਕਾਰਾਂ ਤੋਂ ਪੁੱਛਿਆ ਕਿ ਕੀ ਇਹ ਮਹਿਜ਼ ਇੱਕ ਅਫ਼ਵਾਹ ਹੈ ਜਾਂ ਇਸ ਪਿੱਛੇ ਕੋਈ ਸੱਚਾਈ ਵੀ ਹੈ?
ਡਾਕਟਰਾਂ ਨੇ ਜੋ ਦੱਸਿਆ ਉਹ ਇੱਥੇ ਪੜ੍ਹੋ
ਸਿੱਧੂ ਤੇ ਕੈਪਟਨ ਦੀ ਪੂਰੀ ਲੜਾਈ ਨੂੰ ਸਮਝੋ 9 ਨੁਕਤਿਆਂ 'ਚ
ਪਿਛਲੇ ਕਾਫ਼ੀ ਸਮੇਂ ਤੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੂਬੇ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਵਿਚਾਲੇ ਸੁਲਾਹ ਸਫਾਈ ਦੀਆਂ ਕੋਸ਼ਿਸ਼ਾਂ ਲੱਗਦਾ ਫੇਲ੍ਹ ਹੋ ਗਈਆਂ ਹਨ।
ਦੋਵਾਂ ਆਗੂਆਂ ਦੇ ਬਿਆਨ ਜਿੰਨੇ ਤਲਖ਼ ਅਤੇ ਸਖ਼ਤ ਹਨ, ਉਸ ਤੋਂ ਲੱਗਦਾ ਹੈ ਕਿ ਇਨ੍ਹਾਂ ਦੋਵਾਂ ਨੇ ਵੀ ਹੁਣ ਲਾਈਨ ਖਿੱਚ ਕੇ ਤੁਰਨ ਦਾ ਮਨ ਬਣਾ ਲਿਆ ਹੈ।
ਗੁਰੂ ਗ੍ਰੰਥ ਸਾਹਿਬ ਬੇਅਦਬੀ ਕਾਂਡ ਅਤੇ ਇਸ ਦੇ ਨਾਲ ਜੁੜੇ ਗੋਲੀਕਾਂਡ ਦੇ ਮਾਮਲਿਆਂ ਵਿਚ ਇਨਸਾਫ਼ ਦੀ ਲੜਾਈ ਕਿਸੇ ਤਣ ਪੱਤਣ ਨਾ ਲੱਗਣ ਤੋਂ ਬਾਅਦ ਸਿੱਧੂ ਨੇ ਕੈਪਟਨ ਖ਼ਿਲਾਫ਼ ਹੁਣ ਸਿੱਧਾ ਮੋਰਚਾ ਖੋਲ੍ਹ ਦਿੱਤਾ ਹੈ। ਸਿੱਧੂ ਦੇ ਦੋ ਤਾਜ਼ਾ ਟਵੀਟ ਇਸ ਦੀ ਗਵਾਹੀ ਭਰਦੇ ਹਨ।
ਪੂਰੀ ਖ਼ਬਰ ਇੱਥੇ ਪੜ੍ਹੋ
ਇਹ ਵੀ ਪੜ੍ਹੋ: