ਕਿਸਾਨ ਅੰਦੋਲਨ: ਤਿਹਾੜ ਜੇਲ੍ਹ ਤੋਂ ਰਿਹਾਅ ਹੋ ਕੇ ਹਰਿਮੰਦਰ ਸਾਹਿਬ ਪਹੁੰਚੇ ਰਣਜੀਤ ਸਿੰਘ ਨੇ ਸੁਣਾਈ ਹੱਡਬੀਤੀ -5 ਅਹਿਮ ਖ਼ਬਰਾਂ

ਰਣਜੀਤ ਸਿੰਘ ਤਿਹਾੜ ਜੇਲ੍ਹ ਤੋਂ ਬਾਹਰ ਆ ਗਏ ਹਨ। 29 ਜਨਵਰੀ ਨੂੰ ਸਿੰਘੂ ਬਾਰਡਰ 'ਤੇ ਹੋਈ ਹਿੰਸਾ ਦੌਰਾਨ ਪੁਲਿਸ ਨੇ ਰਣਜੀਤ ਨੂੰ ਗ੍ਰਿਫ਼ਤਾਰ ਕੀਤਾ ਸੀ।
ਉਸ ਵੇਲੇ ਧਰਨੇ 'ਤੇ ਬੈਠੇ ਕਿਸਾਨਾਂ ਖ਼ਿਲਾਫ਼ ਕੁਝ ਲੋਕਾਂ ਨੇ ਮੁਜ਼ਾਹਰੇ ਕਰਨੇ ਸ਼ੁਰੂ ਕਰ ਦਿੱਤੇ ਸਨ, ਕਿਸਾਨਾਂ ਨੂੰ ਹਟਵਾਉਣ ਦੀ ਮੰਗ ਕੀਤੀ ਜਾ ਰਹੀ ਸੀ। ਇਸੇ ਦੌਰਾਨ ਇਹ ਹਿੰਸਾ ਹੋਈ ਸੀ।
ਰਣਜੀਤ ਸਿੰਘ ਨੂੰ ਲੈ ਕੇ ਜਾਂਦਿਆਂ ਦੀ ਵੀਡੀਓ ਕਾਫ਼ੀ ਵਾਇਰਲ ਹੋਈ ਸੀ।
ਤਿਹਾੜ ਜੇਲ੍ਹ ਤੋਂ ਬਾਹਰ ਆਏ ਰਣਜੀਤ ਸਿੰਘ ਨੇ ਦਰਬਾਰ ਸਾਹਿਬ ਮੱਥਾ ਟੇਕਿਆ ਅਤੇ ਆਪਣੀ ਹੱਡਬੀਤੀ ਸੁਣਾਈ। ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ:
ਕੁਸ਼ਤੀ ਹਾਰਨ ਦੇ ਦੂਜੇ ਦਿਨ ਫੋਗਾਟ ਭੈਣਾਂ ਦੀ ਮਮੇਰੀ ਭੈਣ ਵੱਲੋਂ ਖੁਦਕੁਸ਼ੀ

ਤਸਵੀਰ ਸਰੋਤ, Instagram/geetaphogat
ਦ੍ਰੋਣਾਚਾਰਿਆ ਪੁਰਸਕਾਰ ਨਾਲ ਸਨਮਾਨਿਤ ਪਹਿਲਵਾਨ ਮਹਾਂਵੀਰ ਸਿੰਘ ਫ਼ੋਗਾਟ ਦੀ ਭਤੀਜੀ ਰਿਤਿਕਾ ਫ਼ੋਗਾਟ ਨੇ ਖ਼ੁਦਕੁਸ਼ੀ ਕਰ ਲਈ ਹੈ।
ਰਿਤਿਕਾ ਵੀ ਕੁਸ਼ਤੀ ਦੀ ਖਿਡਾਰਨ ਸਨ ਅਤੇ ਖ਼ੁਦਕੁਸ਼ੀ ਤੋਂ ਇੱਕ ਦਿਨ ਪਹਿਲਾਂ ਹੀ ਉਸ ਨੇ ਇੱਕ ਸੂਬਾ ਪੱਧਰੀ ਕੁਸ਼ਤੀ ਮੁਕਾਬਲੇ ਵਿੱਚ ਹਿੱਸਾ ਲਿਆ ਸੀ।
ਉਸ ਨੇ 15 ਮਾਰਚ ਨੂੰ ਬੈਲਾਲੀ ਪਿੰਡ ਵਿੱਚ ਮਹਾਂਵੀਰ ਫ਼ੋਗਾਟ ਦੇ ਘਰ ਵਿੱਚ ਹੀ ਖ਼ੁਦਕੁਸ਼ੀ ਕਰ ਲਈ। ਉਹ ਮਹਾਂਵੀਰ ਫ਼ੋਗਾਟ ਕੋਲੋਂ ਕੁਸ਼ਤੀ ਸਿੱਖ ਰਹੀ ਸੀ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
2000 ਦੇ ਨੋਟ ਗਾਇਬ ਕਿਉਂ ਹੋ ਰਹੇ

ਤਸਵੀਰ ਸਰੋਤ, BARCROFT MEDIA
ਨਵੰਬਰ 2016 ਵਿੱਚ ਹੋਈ ਨੋਟਬੰਦੀ ਤੋਂ ਬਾਅਦ 1000 ਅਤੇ 500 ਦੇ ਨੋਟਾਂ ਦੀ ਥਾਂ ਗੁਲਾਬੀ ਰੰਗ ਦਾ 2000 ਦਾ ਨੋਟ ਲਿਆਦਾਂ ਗਿਆ ਸੀ।
ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਇਨ੍ਹਾਂ ਨੋਟਾਂ ਦੇ ਬਦਲੇ ਆਰਬੀਆਈ ਜਲਦ ਹੀ 2000 ਰੁਪਏ ਅਤੇ 500 ਰੁਪਏ ਦੇ ਨੋਟ ਲਿਆਏਗੀ।
ਪਰ ਹੁਣ ਇਹ ਨੋਟ ਵੀ ਹੌਲੀ-ਹੌਲੀ ਗਾਇਬ ਹੋ ਰਹੇ ਹਨ। 2000 ਰੁਪਏ ਦੇ ਨੋਟ ਪਹਿਲਾਂ ਬੈਂਕਾਂ ਦੀਆਂ ਏਟੀਐਮ ਮਸ਼ੀਨਾਂ ਤੋਂ ਗੁਆਚੇ ਅਤੇ ਫ਼ਿਰ ਬੈਂਕਾਂ ਵਿੱਚੋਂ ਵੀ ਕਿਧਰੇ ਚਲੇ ਗਏ।
ਅਸੀਂ ਇਸ ਬਾਰੇ ਹੋਰ ਪਤਾ ਕਰਨ ਦੀ ਕੋਸ਼ਿਸ਼ ਕੀਤੀ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
'ਫਟੀ ਜੀਂਸ' ਵਾਲੇ ਬਿਆਨ 'ਤੇ ਤੀਰਥ ਸਿੰਘ ਰਾਵਤ ਨੂੰ ਕੀ ਕਹਿ ਰਹੀਆਂ ਬੀਬੀਆਂ

ਤਸਵੀਰ ਸਰੋਤ, FB/Tirath Singh Rawat
ਉੱਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਔਰਤਾਂ ਦੀ ਰਿਪਡ ਯਾਨਿ ਫਟੀ ਡਿਜ਼ਾਇਨ ਵਾਲੀ ਜੀਂਸ 'ਤੇ ਦਿੱਤੇ ਬਿਆਨ ਕਰਕੇ ਚਰਚਾ ਵਿੱਚ ਹਨ।
ਤੀਰਥ ਸਿੰਘ ਰਾਵਤ ਨੇ ਇੱਕ ਪ੍ਰੋਗਰਾਮ ਵਿੱਚ ਕਿਹਾ, "ਇੱਕ ਵਾਰ ਜਹਾਜ਼ ਵਿੱਚ ਜਦੋਂ ਬੈਠਿਆ ਤਾਂ ਮੇਰੇ ਨਾਲ ਇੱਕ ਭੈਣਜੀ ਬੈਠੀ ਹੋਈ ਸੀ। ਮੈਂ ਉਨ੍ਹਾਂ ਨੂੰ ਦੇਖਿਆ ਤਾਂ ਹੇਠਾਂ ਗਮਬੂਟ ਸਨ। ਜਦੋਂ ਹੋਰ ਉਪਰ ਦੇਖਿਆਂ ਤਾਂ ਗੋਡੇ ਫਟੇ ਹੋਏ ਸੀ। ਹੱਥ ਦੇਖੇ ਤਾਂ ਕਈ ਕੜੇ ਸਨ।"
ਰਾਵਤ ਨੇ ਕਿਹਾ, "ਜਦੋਂ ਗੋਡੇ ਦੇਖੇ ਅਤੇ ਦੋ ਬੱਚੇ ਨਾਲ ਦਿਖੇ ਤਾਂ ਮੇਰੇ ਪੁੱਛਣ 'ਤੇ ਪਤਾ ਲੱਗਾ ਕਿ ਪਤੀ ਜੇਐੱਨਯੂ ਵਿੱਚ ਪ੍ਰੋਫੈਸਰ ਹੈ ਅਤੇ ਉਹ ਖ਼ੁਦ ਕੋਈ ਐੱਨਜੀਓ ਚਲਾਉਂਦੀ ਹੈ। ਜੋ ਐੱਨਜੀਓ ਚਲਾਉਂਦੀ ਹੈ, ਉਨ੍ਹਾਂ ਦੇ ਗੋਡੇ ਦਿਖਦੇ ਹਨ। ਸਮਾਜ ਵਿਚਾਲੇ ਜਾਂਦੇ ਹੈ, ਬੱਚੇ ਨਾਲ ਹਨ। ਕੀ ਸੰਸਕਾਰ ਦੇਵੇਗੀ?"
ਤੀਰਥ ਸਿੰਘ ਰਾਵਤ ਦੇ ਇਸ ਬਿਆਨ 'ਤੇ ਬੀਬੀਆਂ ਵੱਲੋਂ ਪ੍ਰਤਿਕਿਰਆਵਾਂ ਆ ਰਹੀਆਂ ਹਨ। ਇੱਥੇ ਕਲਿੱਕ ਕਰਕੇ ਪੜ੍ਹੋ ਬੀਬੀਆਂ ਤੀਰਥ ਸਿੰਘ ਰਾਵਤ ਨੂੰ ਕੀ ਕਹਿ ਰਹੀਆਂ।
ਪੰਜਾਬ ਸਰਕਾਰ ਦਾ ਰਿਪੋਰਟ ਕਾਰਡ ਅਤੇ ਇਸ 'ਤੇ ਸਿਆਸਤ

ਤਸਵੀਰ ਸਰੋਤ, FB
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਦੇ ਚਾਰ ਸਾਲ ਪੂਰੇ ਹੋਣ ਮੌਕੇ ਪ੍ਰੈੱਸ ਕਾਨਫ਼ਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਆਪਣੇ 4 ਸਾਲਾਂ ਦਾ ਰਿਪੋਰਟ ਕਾਰਡ ਪੇਸ਼ ਕੀਤਾ।
ਖੇਤੀ ਕਾਨੂੰਨਾਂ ਬਾਰੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਜੇ ਇਹ ਲਾਗੂ ਹੋ ਗਏ ਤਾਂ ਕਿਸਾਨੀ ਵਿੱਚ ਤਾਬਹੀ ਆ ਜਾਵੇਗੀ, ਖੇਤੀ ਵਿੱਚ ਬਰਬਾਦੀ ਆ ਜਵੇਗੀ।
ਕੈਪਟਨ ਅਮਰਿੰਦਰ ਸਿੰਘ ਵੱਲੋਂ 4 ਸਾਲਾਂ ਦਾ ਰਿਪੋਰਟ ਕਾਰਡ ਪੇਸ਼ ਕਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਪ੍ਰੈੱਸ ਕਾਨਫਰੰਸ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ।
ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਅੱਜ 4 ਸਾਲਾ ਬਾਅਦ ਇਸ ਗੱਲ ਤੋਂ ਮੁਕਰ ਗਏ ਕਿ ਸਹੁੰ ਕਿਸ ਗੱਲ ਦੀ ਖਾਧੀ ਸੀ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












