ਪਿਓ ਨੇ ਜਵਾਨ ਧੀ ਦਾ ਸਿਰ ਵੱਢਿਆ ਅਤੇ ਹੱਥ ਵਿਚ ਫੜ੍ਹ ਕੇ ਥਾਣੇ ਵੱਲ ਤੁਰ ਗਿਆ

ਜੁਰਮ

ਤਸਵੀਰ ਸਰੋਤ, AFP

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 2 ਮਿੰਟ

ਉੱਤਰ ਪ੍ਰਦੇਸ਼ ਵਿਚ ਇੱਕ ਵਿਅਕਤੀ ਨੇ ਕਥਿਤ ਤੌਰ ਉੱਤੇ ਆਪਣੀ ਹੀ 17 ਸਾਲਾ ਧੀ ਦਾ ਸਿਰ ਵੱਢ ਦਿੱਤਾ ਅਤੇ ਉਸ ਦਾ ਵੱਢਿਆ ਹੋਇਆ ਸਿਰ ਲੈਕੇ ਪੁਲਿਸ ਥਾਣੇ ਪਹੁੰਚ ਗਿਆ।

ਖ਼ਬਰ ਏਜੰਸੀ ਪੀਟੀਆਈ ਨੇ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਖ਼ਬਰ ਦਿੱਤੀ ਹੈ ਕਿ ਇਹ ਵਾਰਦਾਤ ਹਰਦੋਈ ਜਿਲ੍ਹੇ ਨਾਲ ਸਬੰਧਤ ਹੈ।ਇਹ ਘਟਨਾ ਬੁੱਧਵਾਰ ਬਾਅਦ ਦੁਪਹਿਰ ਦੀ ਹੈ।

ਪੁਲਿਸ ਮੁਤਾਬਕ ਇਸ ਵਿਅਕਤੀ ਨੇ ਇਹ ਕਾਰਾ ਆਪਣੀ ਧੀ ਨੂੰ ਕਿਸੇ ਇਤਰਾਜ਼ਯੋਗ ਹਾਲਤ ਵਿਚ ਦੇਖਣ ਤੋਂ ਬਾਅਦ ਆਏ ਗੁੱਸੇ ਵਿਚ ਕੀਤਾ ਹੈ।

ਇਹ ਵੀ ਪੜ੍ਹੋ:

ਅਧਿਕਾਰੀਆਂ ਮੁਤਾਬਕ ਸਰਵੇਸ਼ ਨਾਲ ਦੇ ਇਸ ਵਿਅਕਤੀ ਨੇ ਤੇਜ਼ਧਾਰ ਹਥਿਆਰ ਨਾਲ ਪੰਡਤਾਰਾ ਪਿੰਡ ਵਿਚ ਆਪਣੀ ਕੁੜੀ ਦਾ ਸਿਰ ਕਲਮ ਕੀਤਾ ਅਤੇ ਉਸ ਨੂੰ ਲੈਕੇ ਸੜਕ ਉੱਤੇ ਤੁਰ ਪਿਆ।

ਕਲਮ ਕੀਤਾ ਸਿਰ ਲੈਕੇ ਸੜਕ ਉੱਤੇ ਜਾਂਦੇ ਵਿਅਕਤੀ ਨੂੰ ਦੇਖ ਕੇ ਇਲਾਕੇ ਵਿਚ ਦਹਿਸ਼ਤ ਫੈਲ ਗਈ, ਇਸ ਨੂੰ ਦੇਖ ਕੇ ਇੱਕ ਵਿਅਕਤੀ ਨੇ ਪੁਲਿਸ ਨੂੰ ਫੋਨ ਕੀਤਾ ।

ਸੂਚਨਾ ਮਿਲਣ ਤੋਂ ਬਾਅਦ ਦੋ ਪੁਲਿਸ ਮੁਲਾਜ਼ਮਾਂ ਨੇ ਇਸ ਨੂੰ ਰਸਤੇ ਵਿਚ ਰੋਕਿਆ ਅਤੇ ਉਸ ਦਾ ਨਾਂ ਪੁੱਛਿਆ। ਇਕ ਪੁਲਿਸ ਵਾਲਾ ਇਸ ਦੀ ਵੀਡੀਓ ਬਣਾਉਣ ਲੱਗਾ ਤਾਂ ਦੂਜਾ ਇਸ ਦੀ ਪੁੱਛਗਿੱਛ ਕਰਨ ਲੱਗਾ ਪਰ ਨੇ ਬਿਨ੍ਹਾਂ ਕਿਸੇ ਝਿਜਕ ਆਪਣਾ ਨਾਂ, ਪਿੰਡ ਅਤੇ ਪਤਾ ਸਭ ਕੁਝ ਦੱਸ ਦਿੱਤਾ।

ਪੁਲਿਸ ਦੇ ਐਸਐਸਪੀ ਅਨੁਰਾਗ ਵਸਤ ਨੇ ਦੱਸਿਆ ਕਿ ਸਰਵੇਸ਼ ਨਾਂ ਦੇ ਇਸ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਨੂੰ ਸਥਾਨਕ ਮਹਿਲਾ ਥਾਣੇ ਵਿਚ ਲਿਆਂਦਾ ਗਿਆ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਵੀਡੀਓ ਉੱਤੇ ਕਬੂਲਿਆ ਜੁਰਮ

ਵੀਡੀਓ ਵਿਚ ਉਹ ਆਪਣਾ ਜੁਰਮ ਕਬੂਲ ਕਰ ਰਿਹਾ ਹੈ , ਉਹ ਦੱਸਦਾ ਹੈ ਕਿ ਉਸ ਨੇ ਤੇਜ਼ਧਾਰ ਹਥਿਆਰ ਨਾਲ ਆਪਣੀ ਧੀ ਦਾ ਸਿਰ ਵੱਢਿਆ ਹੈ।

ਉਸ ਦਾ ਕਹਿਣਾ ਸੀ ਕਿ ਉਹ ਆਪਣੀ ਧੀ ਦੇ ਇੱਕ ਵਿਅਕਤੀ ਨਾਲ ਸਬੰਧਾਂ ਤੋਂ ਦੁਖੀ ਸੀ।

ਉਹ ਵੀਡੀਓ ਉੱਤੇ ਕਹਿ ਰਿਹਾ ਹੈ, ''ਇਹ ਮੈਂ ਕੀਤਾ ਹੈ। ਇਸ ਵਿਚ ਹੋਰ ਕੋਈ ਸ਼ਾਮਲ ਨਹੀਂ ਹੈ। ਮੈਂ ਕੁੰਡੀ ਲਾਈ ਅਤੇ ਇਹ ਕਰ ਦਿੱਤਾ। ਧੜ ਉਸੇ ਕਮਰੇ ਵਿਚ ਪਿਆ ਹੈ।''

ਪੁਲਿਸ ਵਾਲੇ ਨੇ ਉਸਨੂੰ ਕਿਹਾ ਕਿ ਉਹ ਸਿਰ ਥੱਲੇ ਰੱਖੇ ਅਤੇ ਜ਼ਮੀਨ ਉੱਤੇ ਬੈਠ ਜਾਵੇ ਤਾਂ ਇਸ ਨੇ ਬਿਨਾਂ ਕੋਈ ਵਿਰੋਧ ਕੀਤੇ ਗੱਲ ਮੰਨ ਲਈ।

ਫਿਰ ਇਸ ਨੂੰ ਥਾਣੇ ਲਿਆਂਦਾ ਗਿਆ ਅਤੇ ਮਾਮਲਾ ਦਰਜ ਕਰਕੇ ਗ੍ਰਿਫ਼ਤਾਰੀ ਪਾ ਦਿੱਤੀ ਗਈ।

ਇੱਕ ਪੁਲਿਸ ਵਾਲਾ ਵੀ ਮੁਅੱਤਲ

ਹਰਦੋਈ ਦੇ ਪੁਲਿਸ ਅਫ਼ਸਰ ਕਪਿਲ ਦਿਓ ਸਿੰਘ ਨੇ ਦੱਸਿਆ ਕਿ ਸਰਵੇਸ਼ ਖਿਲਾਫ਼ ਕਾਰਵਾਈ ਦੌਰਾਨ ਵੱਢੇ ਹੋਏ ਸਿਰ ਨੂੰ ਪੁਲਿਸ ਵਾਲੇ ਵਲੋਂ ਸਹੀ ਤਰੀਕੇ ਨਾਲ ਲਿਜਾਉਣ ਵਾਲਾ ਵੀਡੀਓ ਉਨ੍ਹਾਂ ਦੇਖਿਆ ਹੈ, ਇਸ ਤੋਂ ਬਾਅਦ ਉਸ ਪੁਲਿਸ ਜਵਾਨ ਨੂੰ ਵੀ ਨੌਕਰੀ ਤੋਂ ਮਅੱਤਲ ਕਰ ਦਿੱਤਾ ਗਿਆ ਹੈ।

ਨੈਸ਼ਨਲ ਕਰਾਇਮ ਬਿਊਰੋ ਦੇ ਅੰਕੜਿਆਂ ਮੁਤਾਬਕ ਔਰਤਾਂ ਖਿਲਾਫ਼ ਜੁਰਮ ਦੇ ਮਾਮਲੇ ਵਿਚ ਉੱਤਰ ਪ੍ਰਦੇਸ਼ ਭਾਰਤ ਵਿਚ ਸਭ ਤੋਂ ਉਪਰਲੇ ਦਰਜੇ ਉੱਤੇ ਹੈ।

ਉੱਤਰ ਪ੍ਰਦੇਸ਼ ਕੁੜੀਆਂ ਖਿਲਾਫ਼ ਅਪਰਾਧਾਂ ਦੇ ਮਾਮਲੇ ਵਿਚ ਵੀ ਨੰਬਰ ਇੱਕ ਉੱਤੇ ਹੈ।

ISWOTY

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)