ਕਿਸਾਨ ਅੰਦੋਲਨ ਦੀ ਸ਼ੁਰੂਆਤ ਤੋਂ ਹੀ ਪਾਕਿਸਤਾਨ ਤੋਂ ਹਥਿਆਰ ਆ ਰਹੇ ਹਨ-ਕੈਪਟਨ ਅਮਰਿੰਦਰ - ਪ੍ਰੈੱਸ ਰਿਵੀਊ

ਤਸਵੀਰ ਸਰੋਤ, Capt.Amarinder/FB
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿ ਇੰਡੀਅਨ ਐਕਸਪ੍ਰੈਸ ਨੂੰ ਦਿੱਤੀ ਇੰਟਰਵਿਊ ਵਿਚ ਕਿਹਾ ਕਿ ਜਦੋਂ ਤੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਹੈ ਪੰਜਾਬ ਵਿੱਚ ਹਥਿਆਰਾਂ ਦਾ ਆਮਦ ਵਧੀ ਹੈ।
ਉਨ੍ਹਾਂ ਕਿਹਾ, “ਅਕਤੂਬਰ ਵਿੱਚ ਜਦੋਂ ਤੋਂ ਕਿਸਾਨ ਅੰਦੋਲਨ ਸ਼ੁਰੂ ਹੋ ਰਿਹਾ ਹੈ ਪੰਜਾਬ ਵਿੱਚ ਹਥਿਆਰ ਆ ਰਹੇ ਹਨ। ਹੁਣ ਪੰਜਾਬ ਵਿੱਚ ਪਾਕਿਸਤਾਨ ਦੇ ਸੀਲਪਰ ਸੈਲਾਂ ਤੋਂ ਇਨ੍ਹਾਂ ਹਥਿਆਰਾਂ ਨੂੰ ਚਲਾਉਣ ਲਈ ਭਰਤੀ ਨਹੀਂ ਹੋ ਰਹੀ।
ਤਾਂ ਤੁਸੀਂ ਉਨ੍ਹਾਂ ਲੋਕਾਂ ਵਿੱਚੋਂ ਹੀ ਭਰਤੀ ਕਰੋਗੇ ਜੋ ਗੁੱਸੇ ਵਿੱਚ ਹਨ ਤੇ ਪ੍ਰਦਰਸ਼ਨ ਕਰ ਰਹੇ ਹਨ।”
ਕੈਪਟਨ ਅਮਰਿੰਦਰ ਨੇ ਕਿਹਾ ਕਿ ਤੁਹਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇੱਕ ਅਸ਼ਾਂਤ ਪੰਜਾਬ ਹੀ ਪਾਕਿਸਤਾਨ ਨੂੰ ਰਾਸ ਆਉਂਦਾ ਹੈ।
ਇਹ ਵੀ ਪੜ੍ਹੋ:
ਉਨ੍ਹਾਂ ਕਿਹਾ ਕਿ ਪਹਿਲਾਂ ਉਨ੍ਹਾਂ ਨੇ ਕਸ਼ਮੀਰੀ ਨੂੰ ਅਸ਼ਾਂਤ ਕੀਤਾ ਹੁਣ ਪੰਜਾਬ; ਤਾਂ ਜੋ ਇੱਕ ਨਾ ਦੂਜੇ ਢੰਗ ਨਾਲ ਸਾਡੇ ਨਾਲ ਆਢਾ ਲਾ ਸਕਣ। ਹੁਣ ਪਾਕਿਸਤਾਨ ਅਤੇ ਚੀਨ ਵਿੱਚ ਨੇੜਤਾ ਵਧਣ ਨਾਲ ਖ਼ਤਰਾ ਹੋਰ ਵਧ ਗਿਆ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਗਰੇਟਾ ਥਨਬਰਗ ਬਾਰੇ ਟਿੱਪਣੀ ਕਰਦਿਆਂ ਕਿਹਾ," 18 ਵਰ੍ਹਿਆਂ ਦੀ ਗਰੇਟਾ ਥਨਬਰਗ ਸਾਨੂੰ ਦੱਸੇਗੀ ਕਿ ਆੜ੍ਹਤੀਆ ਸਿਸਟਮ ਕਿਵੇਂ ਚਲਾਈਏ?
ਉਨ੍ਹਾਂ ਨੇ ਕਿਹਾ ਕਿ ਇਹ ਹਰ ਲੜਾਈ ਨੇ ਖ਼ਤਮ ਹੋਣਾ ਹੈ ਭਾਵੇਂ ਉਹ ਦੂਜੀ ਵਿਸ਼ਵ ਜੰਗ ਹੋਵੇ ਜਾਂ ਕਿਸਾਨਾਂ ਨਾਲ ਜਾਰੀ ਲੜਾਈ ਹੋਵੇ, ਇਸ ਨੇ ਵੀ ਮੁੱਕਣਾ ਹੈ। ਇਹ ਵੀ ਗੱਲਬਾਤ ਦੀ ਮੇਜ਼ ਉੱਪਰ ਮੁੱਕੇਗੀ ਹੋਰ ਕੋਈ ਰਾਹ ਨਹੀਂ ਹੈ।
ਭਾਜਪਾ ਦਾ ਪੱਛਮੀ ਯੂਪੀ ਵਿੱਚ ਵਿਰੋਧ

ਹਾਈ ਕਮਾਂਡ ਦੇ ਆਖੇ ਮੁਤਾਬਕ ਭਾਜਪਾ ਆਗੂ ਕਿਸਾਨਾਂ ਵਿੱਚ ਪਹੁੰਚ ਕੇ ਉਨ੍ਹਾਂ ਨੂੰ ਤਿੰਨ ਖੇਤੀ ਕਾਨੂੰਨਾਂ ਦੇ ਫ਼ਾਇਦੇ ਦੱਸਣ ਪਹੁੰਚ ਰਹੇ ਹਨ। ਹਾਲਾਂਕਿ ਉਨ੍ਹਾਂ ਲਈ ਅਜਿਹਾ ਕਰਨਾ ਟੇਢੀ ਖੀਰ ਸਾਬਤ ਹੋ ਰਿਹਾ ਹੈ।
ਦਿ ਹਿੰਦੂ ਦੀ ਖ਼ਬਰ ਮੁਤਾਬਕ ਪੱਛਮੀ ਯੂਪੀ ਵਿੱਚ ਵੀ ਜਿਹੜੇ ਭਾਜਪਾ ਆਗੂ ਕਿਸਾਨਾਂ ਕੋਲ ਪਹੁੰਚ ਕਰ ਰਹੇ ਹਨ ਉਨ੍ਹਾਂ ਨੂੰ ਤਕੜੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਐਤਵਾਰ ਨੂੰ ਜਵਾਲਾ ਖਾਪ ਜਿਸ ਅਧੀਨ 12 ਪਿੰਡ ਆਉਂਦੇ ਹਨ ਦੇ ਚੌਧਰੀ ਸਚਿਨ ਜਵਾਲਾ ਨੇ ਕਿਹਾ ਕਿ ਉਹ ਖੇਤੀ ਕਾਨੂੰਨਾਂ ਦੇ ਸਬੰਧ ਵਿੱਚ ਕੇਂਦਰੀ ਮੰਤਰੀ ਸੰਜੀਵ ਬਾਲਿਆਨ ਨੂੰ ਮਿਲਣ ਦੇ ਪੱਖ ਵਿੱਚ ਨਹੀਂ ਹਨ।
ਉਨ੍ਹਾਂ ਨੇ ਕਿਹਾ ਕਿ ਜੇ ਉਹ ਗੱਲ ਕਰਨੀ ਚਾਹੁੰਦੇ ਹਨ ਤਾਂ ਜਾਂ ਤਾਂ ਉਹ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਜਾਂ ਰਾਕੇਸ਼ ਟਿਕੈਤ (ਜੀ) ਨੂੰ ਖਾਪਾਂ ਦੀ ਪੰਚਾਇਤ ਸੱਦਣ ਲਈ ਕਹਿਣ।
ਉਨ੍ਹਾਂ ਨੇ ਕਿਹਾ ਕਿ ਲਗਦਾ ਹੈ ਕਿ ਉਹ ਖਾਪ ਵਿੱਚ ਫ਼ੋਟੋ ਖਿਚਾ ਕੇ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਹਨ ਕਿ ਖਾਪਾਂ ਕਿਸਾਨਾਂ ਦੇ ਨਾਲ ਨਹੀਂ ਹਨ।
ਕਈ ਪਿੰਡਾਂ ਦੇ ਬਾਹਰ ਬੋਰਡ ਲਗਾਏ ਗਏ ਹਨ ਕਿ ਇਸ ਪਿੰਡ ਵਿੱਚ ਭਾਜਪਾ ਆਗੂਆਂ ਦਾ ਆਉਣਾ ਮਨ੍ਹਾ ਹੈ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਨਵਾਂਸ਼ਹਿਰ ਕੋਰੋਨਾ ਹੌਟਸਪੌਟ ਮੁੜ ਬਣਿਆ

ਤਸਵੀਰ ਸਰੋਤ, Getty Images
ਕੇਂਦਰੀ ਸਿਹਤ ਮੰਤਰਾਲਾ ਵੱਲੋਂ ਪੰਜਾਬ ਸਮੇਤ ਪੰਜ ਸੂਬਿਆਂ ਵਿੱਚ ਪਿਛਲੇ ਦੋ ਹਫ਼ਤਿਆਂ ਦੌਰਾਨ ਕੋਰੋਨਾ ਕੇਸਾਂ ਵਿੱਚ ਰਿਕਾਰਡ ਵਾਧੇ ਬਾਰੇ ਚੇਤਾਨਵੀ ਦੇਣ ਤੋਂ ਦੂਜੇ ਦਿਨ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੀ ਇੱਕ ਟੀਮ ਅਫ਼ਰਾ-ਤਫ਼ਰੀ ਵਿੱਚ ਨਵਾਂ ਸ਼ਹਿਰ ਭੇਜਣ ਦਾ ਫ਼ੈਸਲਾ ਲਿਆ।
ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਜ਼ਿਲ੍ਹੇ ਵਿੱਚ ਇਸ ਸਮੇਂ ਕੋਰੋਨਾ ਵਾਇਰਸ ਦੇ 583 ਸਰਗਰਮ ਕੇਸ ਹਨ। ਇਹ ਗਿਣਤੀ ਪੰਜਾਬ ਦੇ 22 ਜ਼ਿਲ੍ਹਿਆਂ ਵਿੱਚੋਂ ਸਭ ਤੋਂ ਵਧੇਰੇ ਹਨ। ਇਸ ਤੋਂ ਬਾਅਦ ਦੂਜੇ ਅਤੇ ਅਤੇ ਤੀਜੇ ਨੰਬਰ 'ਤੇ ਲੁਧਿਆਣਾ (414) ਅਤੇ ਮੁਹਾਲੀ (385) ਹਨ।
ਇਸ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਨਵਾਂ ਸ਼ਹਿਰ ਪੰਜਾਬ ਵਿੱਚ ਇੱਕ ਵਾਰ ਫ਼ਿਰ ਤੋਂ ਕੋਰੋਨਾ ਹੌਸਟਸਪੌਟ ਬਣਨ ਦੇ ਖ਼ਦਸ਼ੇ ਖੜ੍ਹੇ ਹੋ ਗਏ ਹਨ।
ਟੀਕਾ ਨਾ ਲਗਵਾਉਣ ਵਾਲੇ ਸਿਹਤ ਵਰਕਰਾਂ ਨੂੰ ਸਿਹਤ ਮੰਤਰੀ ਦੀ ਚੇਤਾਵਨੀ

ਤਸਵੀਰ ਸਰੋਤ, mlabalbirsidhu//FB
ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਿਹਤ ਵਰਕਰਾਂ ਨੂੰ ਕਿਹਾ ਕਿ ਕੋਰੋਨਾਵਾਇਰਸ ਦਾ ਟੀਕਾ ਨਾ ਲਗਵਾਉਣ ਦੀ ਸੂਰਤ ਵਿੱਚ ਉਹ ਕੁਆਰੰਟੀਨ ਛੁੱਟੀ ਭੁੱਲ ਜਾਣ।
ਦਿ ਨੀਊ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਉਨ੍ਹਾਂ ਨੇ ਕਿਹਾ ਕਿ ਅਜਿਹਾ ਕਰਨ ਵਾਲਿਆਂ ਨੂੰ ਆਪਣੇ ਇਲਾਜ ਦਾ ਖ਼ਰਚਾ ਵੀ ਆਪ ਹੀ ਚੁੱਕਣਾ ਪਵੇਗਾ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਉਨ੍ਹਾਂ ਛੇ ਸੂਬਿਆਂ ਵਿੱਚੋਂ ਹੈ ਜਿੱਥੇ ਕੋਰੋਨਾਵਾਇਰਸ ਦੇ ਮਾਮਲੇ ਮੁੜ ਤੋਂ ਵਧ ਰਹੇ ਹਨ। ਅਜਿਹੀ ਸਥਿਤੀ ਵਿੱਚ ਜ਼ਰੂਰੀ ਹੈ ਕਿ ਸਿਹਤ ਵਰਕਰ ਟੀਕਾ ਲਗਵਾ ਕੇ ਆਪਣੀ ਰੋਗਾਂ ਨਾਲ ਲੜਨ ਦੀ ਸ਼ਕਤੀ ਵਿੱਚ ਵਾਧਾ ਕਰਨ ਅਤੇ ਅਸੀਂ ਦੂਜੀ ਲਹਿਰ ਨਾਲ ਲੜਨ ਲਈ ਤਿਆਰ ਕਰ ਸਕੀਏ।

ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












