ਭਾਰਤ 2050 ਤੱਕ ਸੁਪਰ ਪਾਵਰ ਮੁਲਕਾਂ ਦੀ ਸੂਚੀ ਵਿਚ ਨੰਬਰ 2 ਉੱਤੇ ਕਿਵੇਂ ਪਹੁੰਚੇਗਾ - 5 ਅਹਿਮ ਖ਼ਬਰਾਂ

ਤਸਵੀਰ ਸਰੋਤ, Getty Images
30 ਸਾਲਾਂ 'ਚ ਦੁਨੀਆਂ ਦੀਆਂ ਵੱਡੀਆਂ ਅਰਥਵਿਵਸਥਾਵਾਂ ਮੌਜੂਦਾ ਮਹਾਂਸ਼ਕਤੀਆਂ ਅਮਰੀਕਾ, ਜਪਾਨ ਅਤੇ ਜਰਮਨੀ ਨੂੰ ਹੈਰਾਨੀਜਨਕ ਤਰੀਕੇ ਨਾਲ ਪਛਾੜਦਿਆਂ ਉਹ ਹੋਣਗੀਆਂ ਜੋ ਅੱਜ ਦੀ ਤਾਰੀਖ਼ 'ਚ ਉੱਭਰ ਰਹੀਆਂ ਹਨ।
ਬ੍ਰੈਗਜ਼ਿਟ, ਕੋਰੋਨਾਵਾਇਰਸ ਅਤੇ ਵਪਾਰਕ ਟਕਰਾਅ ਸ਼ਾਇਦ ਆਰਥਿਕ ਰੁਖ਼ ਬਦਲ ਰਹੇ ਹੋਣ, ਪਰ ਤੱਤਕਾਲ ਚੁਣੌਤੀਆਂ ਦੇ ਬਾਵਜੂਦ ਅਗਲੇ ਕੁਝ ਦਹਾਕਿਆਂ ਵਿੱਚ ਦੁਨੀਆਂ ਦੀ ਅਰਥਵਿਵਸਥਾ ਦਾ ਤੇਜ਼ ਗਤੀ ਨਾਲ ਵੱਧਣ ਦਾ ਅੰਦਾਜ਼ਾ ਹੈ।
ਬਲਕਿ ਸਾਲ 2050 ਤੱਕ ਵਿਸ਼ਵ ਬਾਜ਼ਾਰ ਦੇ ਮੌਜੂਦਾ ਅਕਾਰ ਤੋਂ ਦੁਗਣਾ ਹੋਣਾ ਪ੍ਰਸਤਾਵਿਤ ਕੀਤਾ ਜਾ ਰਿਹਾ ਹੈ, ਇਥੋਂ ਤੱਕ ਕਿ ਯੂਐਨ ਦੇ ਅਨੁਮਾਨ ਅਨੁਸਾਰ ਦੁਨੀਆਂ ਦੀ ਆਬਾਦੀ ਵਿੱਚ ਮਾਮੂਲੀ 26 ਫ਼ੀਸਦ ਵਾਧਾ ਹੋਵੇਗਾ।
2050 'ਚ ਦੁਨੀਆਂ 'ਤੇ ਰਾਜ ਕਰਨ ਵਾਲੀ ਮਹਾਂਸ਼ਕਤੀਆਂ ਬਾਰੇ ਜਾਨਣ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਇਹ ਵੀ ਪੜ੍ਹੋ

ਤਸਵੀਰ ਸਰੋਤ, captain amrinder/twitter
'ਮੋਬਾਇਲ ਟਾਵਰਾਂ ਦੀ ਮੁਰੰਮਤ ਹੋ ਜਾਣੀ, ਬਾਰਡਰਾਂ 'ਤੇ ਮਰ ਰਹੇ ਕਿਸਾਨ ਨਹੀਂ ਮੁੜਨੇ'
ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਮੋਬਾਇਲ ਟਾਵਰਾਂ ਨੂੰ ਨੁਕਸਾਨ ਪਹੁੰਚਾਏ ਜਾਣ ਦੀਆਂ ਘਟਨਾਵਾਂ ਬਾਰੇ ਪੰਜਾਬ ਦੇ ਰਾਜਪਾਲ ਵੱਲੋਂ ਡੀਜੀਪੀ ਤੇ ਚੀਫ਼ ਸਕੱਤਰ ਨੂੰ ਤਲਬ ਕੀਤੇ ਜਾਣ 'ਤੇ ਇਤਰਾਜ਼ ਚੁੱਕਿਆ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, "ਮੋਬਾਇਲ ਟਾਵਰਾਂ ਦੀ ਤਾਂ ਫਿਰ ਵੀ ਮੁਰੰਮਤ ਹੋ ਜਾਵੇਗੀ ਪਰ ਦਿੱਲੀ ਦੇ ਬਾਰਡਰਾਂ 'ਤੇ ਮਰ ਰਹੇ ਕਿਸਾਨਾਂ ਨੂੰ ਵਾਪਸ ਨਹੀਂ ਲਿਆਇਆ ਜਾ ਸਕਦਾ ਹੈ।"
"ਭਾਜਪਾ ਵੱਲੋਂ ਪੰਜਾਬ ਦੀ ਕਾਨੂੰਨ ਵਿਵਸਥਾ ਬਾਰੇ ਗਲਤ ਪ੍ਰੋਪੇਗੰਡਾ ਕਰਨਾ ਮੁੱਦੇ ਤੋਂ ਧਿਆਨ ਭਟਕਾਉਣ ਦਾ ਤਰੀਕਾ ਹੈ। ਮੈਨੂੰ ਅਫਸੋਸ ਹੈ ਕਿ ਪੰਜਾਬ ਦੇ ਗਵਰਨਰ ਵੀਪੀ ਬਦਨੌਰ ਇਸ ਪ੍ਰੋਪੇਗੰਡਾ ਵਿੱਚ ਆ ਗਏ ਤੇ ਮੇਰੇ ਤੋਂ ਰਿਪੋਰਟ ਮੰਗਣ ਦੀ ਬਜਾਏ ਮੇਰੇ ਅਫ਼ਸਰਾਂ ਨੂੰ ਤਲਬ ਕਰ ਲਿਆ।"
ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਕਿਸਾਨ ਅੰਦੋਲਨ 'ਚ ਆਪਣੀਆਂ ਜਾਨਾਂ ਗੁਆਉਣ ਵਾਲੇ ਕਿਸਾਨਾਂ ਨੂੰ ਜਾਣੋ
ਪਿਛਲੇ ਸਾਲ 26 ਨਵੰਬਰ ਤੋਂ ਹਜ਼ਾਰਾਂ ਕਿਸਾਨ ਦਿੱਲੀ ਦੀਆਂ ਸਰਹੱਦਾਂ 'ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਵਿਰੋਧ ਪ੍ਰਦਰਸ਼ਨ ਨੇ ਕਈ ਜਾਨਾਂ ਵੀ ਲੈ ਲਈਆਂ ਹਨ।
ਪੰਜਾਬ ਸਰਕਾਰ ਮੁਤਾਬਕ ਹੁਣ ਤਕ 53 ਮੌਤਾਂ ਹੋ ਚੁਕੀਆਂ ਹਨ, ਜਿਨਾਂ ਵਿੱਚੋਂ 20 ਪੰਜਾਬ ਵਿੱਚ ਤੇ 33 ਦਿਲੀ ਦੇ ਬਾਰਡਰਾਂ 'ਤੇ ਹੋਈਆਂ ਹਨ।
ਕਿਸਾਨ ਖੇਤੀਬਾੜੀ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ ਜਿਸ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕਾਨੂੰਨ ਉਨ੍ਹਾਂ ਦੀਆਂ ਜ਼ਿੰਦਗੀਆਂ ਬਰਬਾਦ ਕਰ ਸਕਦੇ ਹਨ, ਹਾਲਾਂਕਿ ਸਰਕਾਰ ਉਨ੍ਹਾਂ ਨੂੰ ਕਿਸਾਨਾਂ ਦੇ ਹਿਤ ਵਿੱਚ ਦੱਸਦੀ ਹੈ।
ਸੜਕ ਹਾਦਸਿਆਂ ਤੋਂ ਲੈ ਕੇ ਠੰਢ ਤੱਕ ਕਈ ਕਾਰਨਾਂ ਕਰ ਕੇ ਕਿਸਾਨਾਂ ਦੀ ਮੌਤ ਹੋਈ ਹੈ ਜਦਕਿ ਕੁੱਝ ਨੇ ਖ਼ੁਦ ਆਪਣੀ ਜਾਨ ਲਈ ਹੈ।
ਇਨ੍ਹਾਂ ਬਾਰੇ ਜਾਨਣ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਇਹ ਵੀ ਪੜ੍ਹੋ

ਤਸਵੀਰ ਸਰੋਤ, china news service
ਕੋਰੋਨਾ ਮਹਾਂਮਾਰੀ ਫ਼ੈਲਣ ਦੀ ਨਵੀਂ ਕਹਾਣੀ ਚੀਨ ਨੇ ਵਿਰੋਧੀ ਸੁਰਾਂ ਦਬਾ ਕੇ ਕਿਵੇਂ ਲਿਖੀ
ਸਾਲ 2020 ਦੀ ਸ਼ੁਰੂਆਤ ਵਿੱਚ ਚੀਨ ਸਰਕਾਰ ਸਾਹਮਣੇ ਦੋ ਚਣੌਤੀਆਂ ਆ ਖੜ੍ਹੀਆਂ ਹੋਈਆਂ ਸਨ।
ਇੱਕ ਤਾਂ ਸੀ ਅਣਜਾਣ ਬਿਮਾਰੀ ਜਿਸਦਾ ਖ਼ਤਰਾ ਦੇਸ ਦੇ ਲੋਕਾਂ ਦੇ ਸਿਰਾਂ 'ਤੇ ਸੀ ਅਤੇ ਦੂਜੀ ਚਣੌਤੀ ਸੀ ਉਨ੍ਹਾਂ ਆਵਾਜ਼ਾਂ ਦੀ ਜੋ ਇੰਜਰਨੈੱਟ ਜ਼ਰੀਏ ਦੁਨੀਆਂ ਨੂੰ ਦੱਸ ਰਹੀਆਂ ਸਨ ਕਿ ਕੀ ਹੋ ਰਿਹਾ ਹੈ।
ਪਰ ਹੁਣ ਸਾਲ ਦੇ ਅੰਤ ਵਿੱਚ ਜੇ ਸਰਕਾਰੀ ਨਿਯੰਤਰਿਤ ਮੀਡੀਆ ਨੂੰ ਦੇਖੀਏ ਤਾਂ ਲੱਗਦਾ ਹੈ ਚੀਨ ਨੇ ਦੋਵਾਂ ਚੁਣੌਤੀਆਂ 'ਤੇ ਕਾਬੂ ਪਾ ਲਿਆ ਹੈ।
ਬੀਬੀਸੀ ਦੀ ਕੈਰੀ ਏਲਨ ਅਤੇ ਝਾਓਯਿਨ ਫ਼ੇਂਗ ਨੇ ਇੱਕ ਨਜ਼ਰ ਮਾਰੀ ਕਿ ਕਿਵੇਂ ਚੀਨ ਸਰਕਾਰ ਨੇ ਨਕਾਰਾਤਮਕ ਖ਼ਬਰਾਂ ਨੂੰ ਦਬਾਉਣ ਲਈ ਲੋਕਾਂ ਨੂੰ ਸੈਂਸਰ ਕੀਤਾ, ਇਸ ਦੇ ਬਾਵਜੂਦ ਕਿਵੇਂ ਕੁਝ ਨਾਗਰਿਕ ਜਾਣਕਾਰੀ ਸਾਂਝੀ ਕਰ ਸਕੇ ਅਤੇ ਫ਼ਿਰ ਕਿਵੇਂ ਮਾੜਾ ਪ੍ਰਚਾਰ ਕਰਨ ਵਾਲੀ ਮਸ਼ੀਨੀਰੀ ਨੇ ਦੁਬਾਰਾ ਬਿਰਤਾਂਤ ਉਲੀਕਿਆ।
ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਤਸਵੀਰ ਸਰੋਤ, Getty Images
Royal Enfield ਵਰਗੀਆਂ ਮੋਟਰਸਾਈਕਲਾਂ ਵਿਚ ਭਾਰਤੀ ਕਾਰੋਬਾਰੀਆਂ ਦੀ ਦਿਲਸਚਪੀ ਕਿਉਂ
ਕਲਾਸਿਕ ਬ੍ਰਿਟਿਸ਼ ਮੋਟਰਸਾਈਕਲ ਬਣਾਉਣ ਵਾਲੀ ਕੰਪਨੀ ਬੀਐੱਸਏ ਨੇ ਪਿਛਲੇ ਮਹੀਨੇ ਐਲਾਨ ਕੀਤਾ ਸੀ ਕਿ ਬ੍ਰੈਂਡ ਨੂੰ ਇਸ ਦੇ ਭਾਰਤੀ ਅਰਬਪਤੀ ਮਾਲਕ ਦੇ ਅਧੀਨ ਸੁਰਜੀਤ ਕੀਤਾ ਜਾ ਰਿਹਾ ਹੈ, ਜੋ ਕਿ ਲਗਾਤਾਰ ਵਧ ਰਿਹਾ ਰੁਝਾਨ ਹੈ।
ਇੱਕ ਹੋਰ ਮਸ਼ਹੂਰ ਬ੍ਰਿਟਿਸ਼ ਸਾਈਕਲ ਬ੍ਰਾਂਡ - ਨੌਰਟਨ - ਨੂੰ ਇੱਕ ਭਾਰਤੀ ਕੰਪਨੀ ਨੇ ਇਸ ਸਾਲ ਦੇ ਸ਼ੁਰੂ ਵਿਚ ਲੈ ਲਿਆ ਅਤੇ ਇਸ ਦੇ ਹੋਰ ਵਿਕਾਸ ਦੀ ਯੋਜਨਾ ਦਾ ਟੀਚਾ ਰੱਖਿਆ।
ਉਹ ਇਤਿਹਾਸਕ ਰੌਇਲ ਐਨਫੀਲਡ ਦੇ ਨਕਸ਼ੇ ਕਦਮਾਂ 'ਤੇ ਚਲਦੇ ਹਨ, ਜੋ ਨਵੀਂ ਭਾਰਤੀ ਮਲਕੀਅਤ ਤਹਿਤ ਸਫ਼ਲਤਾ ਦਾ ਆਨੰਦ ਲੈ ਰਹੇ ਹਨ।
ਕਾਰੋਬਾਰੀ ਮਾਹਰ ਇਸ ਟਰੈਂਡ ਤੋਂ ਹੈਰਾਨ ਨਹੀਂ ਹਨ। ਭਾਰਤੀ ਨਿਰਮਾਤਾ ਮਸ਼ਹੂਰ ਪਰ ਸੰਘਰਸ਼ਸ਼ੀਲ ਬ੍ਰਾਂਡਾਂ ਨੂੰ ਖਰੀਦਣ ਲਈ ਜਾਣੇ ਜਾਂਦੇ ਹਨ ਇਸ ਉਮੀਦ ਵਿਚ ਕਿ ਉਹ ਕਾਮਯਾਬ ਹੋ ਜਾਣਗੇ।
ਭਾਰਤ 'ਚ ਕਿਹੜੀਆਂ ਕੰਪਨੀਆਂ ਵਿਖਾ ਰਹੀਆਂ ਹਨ ਦਿਸਚਸਪੀ, ਜਾਨਣ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












