ਮੋਹਨ ਭਾਗਵਤ ਨੇ ਕਿਹਾ, 'ਹਿੰਦੂ ਕਦੇ ਵੀ ਭਾਰਤ ਵਿਰੋਧੀ ਨਹੀਂ ਹੋ ਸਕਦੇ', ਓਵੈਸੀ ਨੇ ਪੁੱਛਿਆ 1984 ਤੇ 2004 ਕਤਲੇਆਮ ਲਈ ਜ਼ਿੰਮੇਵਾਰ ਲੋਕਾਂ ਨੂੰ ਕੀ ਕਹੋਗੇ - ਪ੍ਰੈੱਸ ਰਿਵੀਊ

ਤਸਵੀਰ ਸਰੋਤ, Getty Images
ਆਰਐੱਸਐੱਸ ਮੁਖੀ ਮੋਹਨ ਭਾਗਵਤ ਨੇ ਕਿਹਾ, 'ਹਿੰਦੂ ਕਦੇ ਵੀ ਭਾਰਤ ਵਿਰੋਧੀ ਨਹੀਂ ਹੋ ਸਕਦੇ।'
ਸ਼ੁੱਕਰਵਾਰ ਨੂੰ ਦਿੱਲੀ ਵਿੱਚ ਇੱਕ ਪੁਸਤਕ ਰਿਲੀਜ਼ ਸਮਾਗਮ ਵਿੱਚ ਮੋਹਨ ਭਾਗਵਤ ਨੇ ਕਿਹਾ ਕਿ ਜੇ ਕੋਈ ਹਿੰਦੂ ਹੈ ਤਾਂ ਉਸਨੂੰ ਦੇਸ਼ ਭਗਤ ਹੋਣਾ ਪਏਗਾ ਕਿਉਂਕਿ ਇਹ ਉਸਦਾ ਮੁੱਢਲਾ ਚਰਿੱਤਰ ਅਤੇ ਸੁਭਾਅ ਹੈ।
ਦਿ ਇੰਡੀਅਨ ਐਕਸਪ੍ਰੈਸ ਅਖ਼ਬਾਰ ਅਨੁਸਾਰ, ਭਾਗਵਤ ਨੇ ਕਿਹਾ ਕਿ ਕਈ ਵਾਰ ਉਨ੍ਹਾਂ ਦੀ ਦੇਸ਼ ਭਗਤੀ ਨੂੰ ਜਗਾਉਣਾ ਪੈਂਦਾ ਹੈ ਪਰ ਉਹ (ਹਿੰਦੂ) ਕਦੇ ਵੀ ਭਾਰਤ ਵਿਰੋਧੀ ਨਹੀਂ ਹੋ ਸਕਦੇ।
ਇਹ ਵੀ ਪੜ੍ਹੋ
ਉਨ੍ਹਾਂ ਕਿਹਾ, "ਮਹਾਤਮਾ ਗਾਂਧੀ ਨੇ ਕਿਹਾ ਸੀ ਕਿ ਉਨ੍ਹਾਂ ਦੀ ਦੇਸ਼ ਭਗਤੀ ਧਰਮ ਤੋਂ ਆਈ ਹੈ। ਗਾਂਧੀ ਜੀ ਨੇ ਸਵਰਾਜ ਅੰਦੋਲਨ ਚਲਾਇਆ। ਪਰ ਜੇਕਰ ਤੁਸੀਂ 'ਸਵੈ-ਧਰਮ' ਨੂੰ ਨਹੀਂ ਸਮਝਦੇ ਤਾਂ ਤੁਸੀਂ ਕਦੇਂ ਸਵਰਾਜ ਨੂੰ ਨਹੀਂ ਸਮਝ ਸਕਦੇ।"
ਭਾਗਵਤ ਦੇ ਇਸ ਬਿਆਨ ਤੋਂ ਬਾਅਦ ਏਆਈਐਮਆਈਐਮ ਦੇ ਮੁਖੀ ਅਤੇ ਹੈਦਰਾਬਾਦ ਤੋਂ ਲੋਕ ਸਭਾ ਮੈਂਬਰ ਅਸਦੁਦੀਨ ਓਵੈਸੀ ਨੇ ਟਵੀਟ ਕਰਕੇ ਜਵਾਬ ਦਿੱਤਾ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਉਨ੍ਹਾਂ ਨੇ ਟਵੀਟ ਵਿੱਚ ਲਿਖਿਆ, "ਕੀ ਭਾਗਵਤ ਜਵਾਬ ਦੇਣਗੇ: ਗਾਂਧੀ ਦੇ ਕਾਤਲ ਗੌਡਸੇ ਬਾਰੇ ਕੀ ਕਹਿਣਾ ਹੈ?" ਨੈਲੀ ਕਤਲੇਆਮ, 1984 ਕਤਲੇਆਮ ਅਤੇ 2002 ਦੇ ਗੁਜਰਾਤ ਕਤਲੇਆਮ ਲਈ ਜ਼ਿੰਮੇਵਾਰ ਲੋਕਾਂ ਨੂੰ ਕੀ ਕਹਿਣਾ ਹੈ?"

ਤਸਵੀਰ ਸਰੋਤ, PUNJAB GOVT
ਪੰਜਾਬ ਦੇ ਮੁੱਖ ਮੰਤਰੀ ਨੂੰ ਮਾਰਨ ਦੀ ਧਮਕੀ, ਪੁਲਿਸ ਨੇ ਕੇਸ ਕੀਤਾ ਦਰਜ
ਮੋਹਾਲੀ ਪੁਲਿਸ ਨੇ ਅਣਪਛਾਤੇ ਲੋਕਾਂ ਖ਼ਿਲਾਫ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਾਰਨ 'ਤੇ 10 ਲੱਖ ਦਾ ਇਨਾਮ ਦੇਣ ਦੇ ਪੋਸਟਰ ਲਗਾਉਣ 'ਤੇ ਮਾਮਲਾ ਦਰਜ ਕੀਤਾ ਹੈ। ਦਰਅਸਲ ਅਜਿਹੇ ਪੋਸਟਰ ਮੋਹਾਲੀ ਦੇ 66-67 ਸੈਕਟਰ ਦੀਆਂ ਟ੍ਰੈਫ਼ਿਕ ਲਾਈਟਾਂ 'ਤੇ ਲਗਾਏ ਗਏ ਸਨ।
ਦਿ ਟ੍ਰਿਬਿਊਨ ਅਖ਼ਬਾਰ ਮੁਤਾਬਕ, ਪੋਸਟਰਾਂ 'ਤੇ ਲਿਖਿਆ ਸੀ ਕਿ ਜੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਤਲ ਕਰੇਗਾ, ਉਸਨੂੰ 1 ਮਿਲੀਅਨ ਯਾਨੀ 10 ਲੱਖ ਰੁਪਏ ਦਿੱਤੇ ਜਾਣਗੇ।
ਮੋਹਾਲੀ ਦੇ ਫੇਜ਼ 11 ਪੁਲਿਸ ਸਟੇਸ਼ਨ 'ਚ ਆਈਪੀਸੀ ਦੀ ਧਾਰਾ 504, 506, 120ਬੀ ਅਤੇ 34 ਤਹਿਤ ਕੇਸ ਦਰਜ ਕੀਤਾ ਗਿਆ ਹੈ।
ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੀਸੀਟੀਵੀ ਦੀ ਮਦਦ ਨਾਲ ਮੁਲਜ਼ਮ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੋਸਟਰ ਉੱਤੇ ਇੱਕ ਈਮੇਲਆਈਡੀ ਵੀ ਮਿਲੀ ਹੈ ਜਿਸ ਦੀ ਸ਼ਿਨਾਖ਼ਤ ਸਾਈਬਰ ਸੈੱਲ ਕਰ ਰਿਹਾ ਹੈ।

ਤਸਵੀਰ ਸਰੋਤ, Getty Images
ਕਿਸਾਨ ਅੰਦੋਲਨ - 'ਅਸੀਂ ਲੋਹੜੀ ਵੀ ਬਾਰਡਰਾਂ 'ਤੇ ਮਨਾਉਣ ਨੂੰ ਤਿਆਰ, ਹੱਕ ਲਏ ਬਿਨਾ ਨਹੀਂ ਮੁੜਾਂਗੇ'
ਨਵੇਂ ਸਾਲ ਦੀ ਠੰਡੀ ਰਾਤ ਵੀ ਦਿੱਲੀ ਦੇ ਬਾਰਡਰਾਂ 'ਤੇ ਕਿਸਾਨ ਬੈਠੇ ਰਹੇ ਹਨ ਅਤੇ ਹੁਣ ਉਨ੍ਹਾਂ ਨੇ ਲੋਹੜੀ ਵੀ ਬਾਰਡਰਾਂ 'ਤੇ ਮਨਾਉਣ ਦੀ ਤਿਆਰੀ ਕਸ ਲਈ ਹੈ ਜੇਕਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ।
ਦਿ ਹਿੰਦੂ ਅਖ਼ਬਾਰ ਮੁਤਾਬਕ, ਪੰਜਾਬ ਵਿੱਚ ਲੋਹੜੀ ਦਾ ਤਿਊਹਾਰ ਕਾਫ਼ੀ ਅਹਿਮ ਮੰਨਿਆ ਜਾਂਦਾ ਹੈ ਪਰ ਬਾਰਡਰਾਂ 'ਤੇ ਬੈਠੇ ਕਿਸਾਨਾਂ ਦੇ ਕਹਿਣਾ ਹੈ ਕਿ ਇਸ ਵੇਲੇ ਉਨ੍ਹਾਂ ਲਈ ਸਭ ਤੋਂ ਅਹਿਮ ਆਪਣੇ ਹੱਕਾਂ ਦੀ ਲੜਾਈ ਹੈ।
ਜਲੰਧਰ ਜ਼ਿਲ੍ਹੇ ਦੇ ਕਿਸਾਨ ਸੁਖਵਿੰਦਰ ਸਿੰਘ ਨੇ ਕਿਹਾ, "ਪਿਛਲੇ ਮਹੀਨੇ ਸਿਰਫ਼ ਮੈਂ ਦੋ ਵਾਰ ਹੀ ਆਪਣੀ ਪਤਨੀ ਅਤੇ ਧੀਆਂ ਨੂੰ ਮਿਲਣ ਗਿਆ। ਅਸੀਂ ਨਵਾਂ ਸਾਲ ਵੀ ਦਿੱਲੀ ਦੇ ਬਾਰਡਰਾਂ 'ਤੇ ਹੀ ਗੁਜ਼ਾਰਿਆ ਹੈ। ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਅਸੀਂ ਲੋਹੜੀ ਵੀ ਇਥੇ ਹੀ ਮਨਾਵਾਂਗੇ।"
ਇਹ ਵੀ ਪੜ੍ਹੋ

ਤਸਵੀਰ ਸਰੋਤ, @AKALI DAL/FACEBOOK
ਅਕਾਲੀ ਦਲ, ਬੀਜੇਪੀ ਨੇ ਨਿਗਮ ਚੋਣਾਂ ਲਈ ਪੈਰਾਨਮਿਲਟ੍ਰੀ ਫੋਰਸ ਦੀ ਕੀਤੀ ਮੰਗ
ਪੰਜਾਬ 'ਚ ਅਗਲੇ ਮਹੀਨੇ ਹੋਣ ਜਾ ਰਹੀਆਂ ਨਗਰ ਨਿਗਮ ਚੋਣਾਂ ਨੂੰ ਲੈ ਕੇ ਅਕਾਲੀ ਦਲ ਨੇ ਸਟੇਟ ਇਲੈਕਸ਼ਨ ਕਮੀਸ਼ਨ ਨੂੰ ਪੈਰਾਮਿਲਟ੍ਰੀ ਫੋਰਸ ਲਗਵਾਉਣ ਦੀ ਮੰਗ ਕੀਤੀ ਹੈ।
ਦਿ ਹਿੰਦੂ ਅਖ਼ਬਾਰ ਮੁਤਾਬਕ, ਅਕਾਲੀ ਲੀਡਰ ਦਲਜੀਤ ਚੀਮਾ ਨੇ ਸਟੇਟ ਇਲੈਕਸ਼ਨ ਕਮਿਸ਼ਨਰ ਜਗਪਾਲ ਸਿੰਘ ਸਿੱਧੂ ਨੂੰ ਇੱਕ ਚਿੱਠੀ ਲਿਖ ਕੇ ਬੂਥਾਂ ਅਤੇ ਰਿਟਰਨਿੰਗ ਅਫ਼ਸਰਾਂ ਦੇ ਦਫ਼ਤਰਾਂ 'ਚ ਵੀਡੀਓਗ੍ਰਾਫੀ ਕਰਵਾਉਣ ਦੀ ਮੰਗ ਵੀ ਕੀਤੀ ਹੈ।
ਨਾਲ ਹੀ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਨੋਮੀਨੇਸ਼ਨ ਆਨਲਾਈਨ ਕਰਵਾਉਣ ਦਾ ਪ੍ਰਬੰਧ ਵੀ ਕੀਤਾ ਜਾਵੇ।
ਇਸ ਤੋਂ ਇਲਾਵਾ ਭਾਜਪਾ ਆਗੂ ਅਨਿਲ ਸਰੀਨ ਦੀ ਅਗਵਾਈ 'ਚ ਪੰਜਾਬ ਭਾਜਪਾ ਨੇ ਵੀ ਸਟੇਟ ਇਲੈਕਸ਼ਨ ਕਮਿਸ਼ਨ ਨਾਲ ਮੁਲਾਕਾਤ ਕੀਤੀ ਅਤੇ ਚੋਣਾਂ ਦੌਰਾਨ ਕੇਂਦਰੀ ਸੁਰੱਖਿਆ ਬਲ ਤੈਨਾਤ ਕਰਨ ਲਈ ਕਿਹਾ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












